ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ
ਸ਼ਾਂਤੀ ਦੀ ਭਾਲ਼ ਚ ਮੈਂ ਚੱਲੀ ਜਾਵਾਂ,
ਦੂਰ ਕਿਤੇ ਕੁਦਰਤ ਦੇ ਸਾਂਵੇ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ,
ਠਕ ਠੱਕ ਠਕ ਠੱਕ,
ਸੁੱਚਾਂ ਦੀ ਆਵਾਜ਼,
ਧਮ ਧਮ ਧਮ,
ਮਸ਼ੀਨ ਕਰੀ ਜਾਵੇ,
ਕਿੱਥੇ ਆ ਗਏ, ਮੈਂ ਸੋਚੀ ਜਾਵਾਂ ,
ਦੂਰ ਕਿਤੇ ਕੁਦਰਤ ਦੇ ਸਾਂਵੇ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ,
ਚੋ ਪਾਸੇ ਇਮਾਰਤਾਂ ਹੀ ਇਮਾਰਤਾਂ !
ਛੋਟੇ ਛੋਟੇ ਹੱਥਾਂ ਵਿਚ ਇੱਟਾਂ !
ਪਸੀਨੇ ਨਾਲ ਨਹਾਉਂਦਾ ਪਰਿਵਾਰ!
ਵਸੀ ਭੁੱਖ ਨੂੰ ਲੁਕਾਉਂਦਾ ਮਾਂ ਬਾ!
ਦੂਰ ਕਿਤੇ ਕੁਦਰਤ ਦੇ ਸਾਂਵੇ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ,
ਇੰਨੇ ਨੂੰ ਨਜ਼ਰਾਂ ਨੇ ਝਾਤੀ ਜ਼ਰਾ ਲੰਬੀ ਮਾਰੀ,
ਓਹ ਦੇਖ ਜਿਥੇ ਰੁੱਖ ਦਿਸਦੇ,
ਬੱਚਿਆਂ ਲਾਗੇ ਫ਼ੁੱਲ ਪਏ ਖਿਲਦੇ,
ਚਲ ਓਸੇ ਭਾਲ਼ ਚ ਪੈੜ ਮੈਂ ਪੁੱਟੀ ਜਾਵਾਂ,
ਦੂਰ ਕਿਤੇ ਕੁਦਰਤ ਦੇ ਸਾਂਵੇ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ,
ਫਾਸਲਾ ਹੁਣ ਕੁੱਝ ਹੀ ਦੂਰੀ ਦਾ ਸੀ ,
ਨੱਚ ਰਹੀ ਨਸ ਹੁਣ ਥਮ ਰਹੀ ਸੀ,,
ਕਲਪਨਾਤਮਕ ਮਹਿਕ ਮੇਰਾ ਮਨ ਛੂਹ ਰਹੀ ਸੀ,
ਦੂਰ ਕਿਤੇ ਕੁਦਰਤ ਦੇ ਸਾਂਵੇ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ,
ਖਿੜ ਖਿੜ ਕਰਦਾ ਓਹ ਹਾਸਾ,
ਕੁੱਝ ਪੁਲਾਂਘਾਂ ਪੁੱਟੀਆਂ ਤੇ ਓਹ ਢਾਂਚਾ,
ਫ਼ੇਰ ਮੇਰੀ ਅੱਖਾਂ ਮੂਹਰੇ ਆ ਗਿਆ,
2-2, ਸ਼ੀਸ਼ੇ ਜੜ੍ਹੀ ਨਿਆਣੇ ਬੈਠੇ ਸੀ,
ਖਿਲੇ ਫੁੱਲਾਂ ਦੀ ਥਾਂ ਫ਼ੋਨ ਲੈ ਕੇ ਬੈਠੇ ਸੀ,
ਦੂਰ ਕਿਤੇ ਕੁਦਰਤ ਦੇ ਸਾਂਵੇ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ,
ਬਾਈਕ ਦੀ ਆਵਾਜ਼ ਸੁਣ ਓਹਨਾਂ ਉੱਪਰ ਝਾਕਿਆ,
ਅੱਖਾਂ ਥੱਲੇ ਕਾਲੇ ਘੇਰਿਆਂ ਮੈਨੂੰ ਤੱਕਿਆ,
ਇੰਨੀ ਚੁੱਪ ਪਸਰੀ ਦੇਖ ਮੇਰਾ ਮਨ ਡੋਲ ਗਿਆ!
ਉੱਚੀਆਂ ਇਮਾਰਤਾਂ ਦੇ ਵਿਚ ਬੈਠੇ ਦੇਖ,
ਮੇਰਾ ਸਾਹ ਘੁੱਟ ਗਿਆ !
ਦੂਰ ਕਿਤੇ ਕੁਦਰਤ ਦੇ ਸਾਂਵੇ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ,
-
ਮੁਸਕਾਨ, ਲੇਖਕ
bikramgill556@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.