ਔਰਤ
ਹਾਂ ! ਮੈਂ ਔਰਤ ਬੋਲ ਰਹੀ ਹਾਂ,ਨੈਣਾਂ ਵਿੱਚੋਂ ਅੱਥਰੂ ਡੋਲ ਰਹੀ ਹਾਂ l
ਜਿਹਨੂੰ ਕੀਤਾ ਕੁੱਖ ਵਿਚੋਂ ਪੈਦਾ, ਓਹੀ ਚੁੱਕ ਰਿਹਾ ਮੇਰਾ ਫ਼ਾਇਦਾ।
ਭਰੇ ਬਾਜ਼ਾਰੀ ਧੱਜੀਆਂ ਉਡਾਈਆਂ, ਸਿੱਕੇ ਟੰਗ ਹਰ ਕਾਨੂੰਨੀ ਕਾਇਦਾl
ਮੈਂ ਇਨ੍ਹਾ ਊਣੀ ਮਾਨਸਿਕਤਾ ਵਾਲੇ ਮਰਦਾਂ ਦਾ, ਜਾਲ ਉਧੇੜ ਰਹੀ ਹਾਂl ਹਾਂ ! ਮੈਂ ਔਰਤ ਬੋਲ ਰਹੀ ਹਾਂ, ਨੈਣਾਂ ਵਿੱਚੋਂ ਅੱਥਰੂ ਡੋਲ ਰਹੀ ਹਾਂ l
ਜੋ ਕਾਂਡ ਦੁਆਪੁਰ ਯੁੱਗ ਵਿੱਚ ਕੌਰਵਾਂ ਕੀਤਾ ਸੀ, ਉਸ ਵਖਤ ਵੀ ਸਭ ਬੁੱਧੀਮਾਨਾਂ ਦਾ ਮੂੰਹ ਸੀਤਾ ਸੀl
ਉਹੀ ਅੱਜ ਦੁਹਰਾਇਆ ਜਾਲਮ ਮਰਦਾਂ ਨੇ, ਹਾਲੇ ਤੱਕ ਵੀ ਰਿਸਦੇ ਜ਼ਖਮ ਨੇ ਦਰਦਾਂ ਦੇ l
ਕੁਝ ਨਹੀਂ ਇਥੇ ਬਦਲਿਆ ਓਹੀ ਰੀਤਾਂ ਨੇ ,ਹਾਂ ਮੈਂ ਇਸ ਸਦੀ ਦੀ ਦ੍ਰੋਪਤੀ ਬੋਲ ਰਹੀ ਹਾਂ l
ਹਾਂ! ਮੈਂ ਔਰਤ ਬੋਲ ਰਹੀ ਹਾਂ ,ਨੈਣਾਂ ਵਿੱਚੋਂ ਅੱਥਰੂ ਡੋਲ ਰਹੀ ਹਾਂl
ਵਿਸ਼ਵ ਵਿਆਪੀ ਨਾਅਰਾ, "ਦੁੱਧ ਅੰਮ੍ਰਿਤ ਹੈ" ਮਾਂ ਦਾ,
ਜਿਹਨੂੰ ਪੀ ਕੇ ਹੋਏ ਜਵਾਨ ,ਐਨਾ ਹੰਕਾਰ ਹੈ ਕਾਹਦਾl
ਨੋਚ - ਨੋਚ ਛਾਤੀਆਂ ਨੂੰ, ਕਿਉਂ ਅਡੰਬਰ ਰਚਦੇ ਨੇ ,ਮੂਕ ਦਰਸ਼ਕ ਡਰਾਮੇ ਦੇ ,ਕੋਈ ਨਾਅਰਾ ਲਾਉਂਦਾ ਨਹੀਂ ਹਾਂ ਦਾl
ਮੈਂ ਨਿਰਲੱਜ ਅਵਲਾ ,ਆਪਣੇ ਦੁਖੜੇ ਫੋਲ ਰਹੀ ਹਾਂl
ਹਾਂ ! ਮੈਂ ਔਰਤ ਬੋਲ ਰਹੀ ਹਾਂ ,ਨੈਣਾਂ ਵਿੱਚੋਂ ਅੱਥਰੂ ਡੋਲ ਰਹੀ ਹਾਂl
ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਸਤਿਕਾਰਿਆ ਹੈ, ਪਰ ਇਸ ਪਾਪੀ ਮਰਦ ਨੇ ਹੀ ਮੈਨੂੰ ਦੁਰਕਾਰਿਆ ਹੈ l
ਹਰ ਮੋੜ ਤੇ ਸਲੀਬਾਂ, ਹਰ ਵਖਤ ਧਿਰਕਾਰਿਆ ਹੈ।
ਜੱਗ ਜਨਨੀ ਆਖਣ ਵਾਲਿਆ, ਮੈਂ "ਭੁੱਲਰ" ਦੀ ਜ਼ਖ਼ਮੀ ਆਤਮਾ ਬੋਲ ਰਹੀ ਹਾਂ l
ਹਾਂ!ਮੈਂ ਔਰਤ ਬੋਲ ਰਹੀ ਹਾਂ, ਨੈਣਾਂ ਵਿੱਚੋਂ ਅਥਰੂ ਡੋਲ ਰਹੀ ਹਾਂ l ਗੁਸਤਾਖੀ l
-
ਹਰਜਿੰਦਰ ਕੌਰ ਬਠਿੰਡਾ, ਲੇਖਕ
............
977952972
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.