ਕੀ ਕਸੂਰ ਹੈ ਸਾਡੀ ਜਵਾਨੀ ਦਾ, ਕਿ ਅਸੀ ਪੰਜਾਬ ਵਿੱਚ ਪੈਦਾ ਹੋਏ। ਇਸ ਲ਼ਈ ਸਾਡੇ ਬਜ਼ੁਰਗ ਮਾ ਪਿਉ ਹਮੇਸ਼ਾ ਮੋਢਿਆਂ ਤੇ ਪੁੱਤਾਂ ਦੀਆ ਲਾਸ਼ਾਂ ਲੈ ਕੇ ਤੁਰੇ ਫਿਰਦੇ ਰਹਿਣਗੇ। ਹਕੂਮਤ ਸਾਡੇ ਚਿਹਰੇ ਵੇਖ ਵੇਖ ਪਤਾ ਨਹੀ ਕੀ ਕੀ ਨਾ ਦੇਵੇਗੀ। ਸਾਡੀ ਨੌਜਵਾਨੀ ਦਾ ਨਿਸ਼ਾਨਾ ਹਮੇਸ਼ਾ ਸਿਰ ਤਲੀ ਤੇ ਰੱਖਕੇ ਕੁਰਬਾਨ ਹੋਣ ਵਾਲਾ ਰਹੇਗਾ। ਬੋਲਾਗੇ ਤਾਂ ਸਾਨੂੰ ਕੁੱਟਿਆ ਜਾਵੇਗਾ। ਅੱਖਾ ਵਿਖਾਵਾਂਗੇ ਤੇ ਸਾਨੂੰ ਮਾਰ ਦਿੱਤਾ ਜਾਵੇਗਾ। ਸਾਡੇ ਹੱਕ ਸਾਨੂੰ ਕਦੇ ਨਹੀ ਮਿਲਣੇ। ਮੰਗਾਂਗੇ ਬੰਦੂਕਾ ਦੀਆ ਗੋਲੀਆ ਸਾਡੀਆ ਛਾਤੀਆ ਵਿੱਚ ਮਾਰੀਆ ਜਾਣੀਆ ਹਨ।
ਅਸੀ ਕਿਸੇ ਪਾਰਟੀ ਨਾਲ ਤੁਰਦੇ ਹਾਂ ਤਾਂ ਸਾਡੇ ਤੇ ਡਾਂਗਾਂ ਗੋਲੀਆ। ਅਸੀ ਧਰਮ ਯੁੱਧ ਮੋਰਚਾ ਲਾਈਏ ਸਾਡੇ ਤੇ ਡਾਂਗਾਂ ਗੋਲੀਆ। ਅਸੀ ਕਿਸਾਨਾ ਨਾਲ ਤੁਰੀਏ ਸਾਡੇ ਸਿਰਾ ਵਿੱਚ ਡਾਂਗਾਂ ਤੇ ਗੋਲੀਆ। ਬੱਸ ਇੱਕ ਹੀ ਇਲਾਜ ਹੈ ਜੇਲਾ ਵਿੱਚ ਅਣਮਿੱਥੇ ਸਮੇ ਲਈ ਬੰਦ ਕਰ ਦਿਓ। ਤੁਸੀ ਸਾਡੇ ਨਾਲ ਟੇਬਲ ਤੇ ਬੈਠਕੇ ਗੱਲ ਨਹੀ ਕਰ ਸਕਦੇ। ਤੁਸੀ ਵੋਟਾਂ ਲੈ ਕੇ ਰਾਜੇ ਬਣ ਜਾਂਦੇ ਹੋ। ਅਸੀ ਵੋਟਾਂ ਪਾ ਕੇ ਭਿਖਾਰੀ ਬਣ ਜਾਦੇ ਹਾਂ । ਨਾਲ ਤੁਸੀ ਸਾਨੂੰ ਰੱਖਦੇ ਨਹੀ, ਅੱਡ ਤੁਸੀ ਸਾਨੂੰ ਹੋਣ ਨਹੀ ਦਿੰਦੇ । ਕਿੱਧਰ ਜਾਈਏ ਦੱਸੋ। ਬੈਠਕੇ ਗੱਲ ਕਰੋ ਸਾਨੂੰ ਸੁੱਣਦਾ ਹੈ। ਤੁਸੀ ਬੋਲੋ ਵੋਟਾਂ ਵੇਲੇ ਪੰਜਾਬੀ ਵਿੱਚ ਗੱਲ ਕਰਦੇ ਹੋ। ਵੋਟਾ ਲੈ ਕੇ ਅੰਗਰੇਜ਼ੀ ਵਿੱਚ ਗੱਲ ਕਰਨ ਲੱਗ ਪੈਂਦੇ ਹੋ। ਪੜਾਈ ਸਾਡੀ ਕਿਸੇ ਕੰਮ ਨਹੀ ਆਉਦੀ। ਖੇਤੀ ਤੁਸੀ ਕਰਨ ਨਹੀ ਦਿੰਦੇ।
ਜੇ ਪਸੀਨਾ ਡੋਲਕੇ ਨਿਆਣੇ ਭੁੱਖੇ ਰੱਖਕੇ ਜੇ ਕੁਝ ਖੇਤੀ ਕਰਦੇ ਹਾ ਉਸਦਾ ਤੁਸੀ ਮੁੱਲ ਨਹੀ ਦਿੰਦੇ। ਮਰਜੀ ਦੇ ਕਾਨੂੰਨ ਬਣਾਕੇ ਫਿਰ ਕਹਿੰਦੇ ਕਾਨੂੰਨ ਕਿਸਾਨਾਂ ਨੂੰ ਸਮਝ ਨਹੀ ਆਉਂਦੇ। ਜਿਹੜੀ ਚੀਜ਼ ਸਾਡੇ ਸਮਝ ਨਹੀ ਅਉਦੀ ਫਿਰ ਤੁਸੀ ਬਣਾਉਦੇ ਕਿਉ ਹੋ। ਮਰਿਆ ਨੂੰ ਨੌਕਰੀ ਦਿੰਦੇ ਹੋ। ਵਿਹਲੜਾਂ ਨੂੰ ਕੰਮ ਨਹੀ ਦਿੰਦੇ। ਯਾਰ ਸੋਚੋਂ ਕੁਝ ਕਿਸਾਨਾਂ ਬਾਰੇ ਜੇ ਪਰਜਾ ਮਾਰ ਦਿੱਤੀ ਰਾਜ ਕਿਸਤੇ ਕਰਨਾ ਹੈ। ਜੇ ਖੇਤ ਹੀ ਨਾ ਰਹੇ ਅਸੀ ਖੇਤੀ ਕਿੱਥੇ ਕਰਾਂਗੇ ।ਸੱਚ ਬੋਲਣ ਵਾਲਿਆਂ ਲਈ ਪਹਿਲਾ ਵੀ ਜੇਲਾਂ ਸਨ ਤੇ ਹੁਣ ਵੀ ਜੇਲਾਂ ਹਨ। ਫਿਰ ਕਿਵੇ ਮੰਨੀਏ ਕਿ ਅਸੀ ਬਦਲਾਵ ਆਇਆ ਹੈ। ਜੇ ਸਾਡੇ ਟੱਬਰ ਦਾ ਮੁੱਖੀ ਸਾਰੀ ਜ਼ਮੀਨ ਬਰਾਬਰ ਸਿਰ ਵੰਡਕੇ ਦੇਵੇ ਫਿਰ ਧੀਆਂ ਪੁੱਤਰ ਆਪਸ ਵਿੱਚ ਕਿਉ ਲੜਾਈ ਝਗੜਾ ਕਰਨ। ਗੱਲ ਸਿਆਣਪ ਨਾਲ ਬੈਠਕੇ ਸਿਰ ਜੋੜਕੇ ਕਰਨ ਵਾਲੀ ਹੈ। ਸਾਰੀ ਤਬਾਹੀ ਕਰਕੇ ਵੀ ਬੈਠਕੇ ਹੀ ਗੱਲ ਕਰਨੀ ਹੈ। ਫਿਰ ਪਹਿਲਾ ਹੀ ਬੈਠਕੇ ਗੱਲ ਕਰ ਲਵੋ।
-
ਕਾਲਾ ਖਾਨਪੁਰੀ, ਲੇਖਕ--ਗੀਤਕਾਰ
kalakhanpuri@gmail.com
98780 01454
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.