ਇਸ ਵਿਚ ਕੋਈ ਸ਼ੱਕ ਨਹੀਂ ਕਿ ਆਧੁਨਿਕ ਯੁੱਗ ’ਚ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਬੱਚੇ ਦਿਨੋਂ-ਦਿਨ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਨ। ਅਜਿਹੀ ਸਥਿਤੀ ’ਚ ਅਸੀਂ ਬੱਚਿਆਂ ਨੂੰ ਕੁਦਰਤ ਦੇ ਨੇੜੇ ਕਿਵੇਂ ਲਿਆ ਸ
ਇਸ ਵਿਚ ਕੋਈ ਸ਼ੱਕ ਨਹੀਂ ਕਿ ਆਧੁਨਿਕ ਯੁੱਗ ’ਚ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਬੱਚੇ ਦਿਨੋਂ-ਦਿਨ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਨ। ਅਜਿਹੀ ਸਥਿਤੀ ’ਚ ਅਸੀਂ ਬੱਚਿਆਂ ਨੂੰ ਕੁਦਰਤ ਦੇ ਨੇੜੇ ਕਿਵੇਂ ਲਿਆ ਸਕਦੇ ਹਾਂ, ਤਾਂ ਜੋ ਉਹ ਵੀ ਇਸ ਦੀ ਅਹਿਮੀਅਤ ਨੂੰ ਸਮਝ ਸਕਣ।
ਪਾਰਕ ਜਾਂ ਸੈਰ ਲਈ ਲਿਜਾਓ
ਸਵੇਰੇ ਜਾਂ ਸ਼ਾਮ ਨੂੰ ਕਿਸੇ ਵੀ ਸਮੇਂ ਬੱਚੇ ਨੂੰ ਪਾਰਕ ’ਚ ਸੈਰ ਕਰਨ ਲੈ ਕੇ ਜਾਓ, ਜਿੱਥੇ ਉਹ ਤਰ੍ਹਾਂ-ਤਰ੍ਹਾਂ ਦੇ ਦਰੱਖ਼ਤ, ਪੌਦੇ, ਅਸਮਾਨ, ਪੰਛੀ, ਸੂਰਜ ਆਦਿ ਦੇਖੇ ਤੇ ਉਤਸੁਕਤਾ ਨਾਲ ਸਵਾਲ ਪੁੱਛੇ। ਸੂਰਜ ਚੜ੍ਹਦਾ ਜਾਂ ਡੁੱਬਦਾ ਦੇਖੇ, ਪੰਛੀਆਂ ਦੀ ਚਹਿਚਹਾਟ ਸੁਣੇ, ਹੋਰ ਬੱਚਿਆਂ ਨੂੰ ਮਿੱਟੀ ਤੇ ਘਾਹ ਵਿਚ ਖੇਡਦਿਆਂ ਦੇਖੇ। ਪਾਰਕ ’ਚ ਨਹੀਂ ਜਾ ਸਕਦੇ ਹੋ ਤਾਂ ਘਰ ਦੀ ਛੱਤ ਜਾਂ ਬਾਲਕੌਨੀ ਵਿਚ ਲਿਜਾਓ ਤੇ ਉਨ੍ਹਾਂ ਨੂੰ ਕੁਦਰਤ ਦਾ ਅਨੁਭਵ ਕਰਵਾਓ। ਅਜਿਹਾ ਕਰਨ ਨਾਲ ਉਹ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਗੇ।
ਸੋਸ਼ਲ ਮੀਡੀਆ ਤੋਂ ਰੱਖੋ ਦੂਰ
ਜਦੋਂ ਬੱਚੇ ਸਕਰੀਨ ’ਤੇ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਹਨ, ਤਾਂ ਉਨ੍ਹਾਂ ਦਾ ਦਿਮਾਗ਼ ਵਿਸਥਾਰ ਨਾਲ ਸੋਚਣ ਦੀ ਸਮਰੱਥਾ ਗੁਆ ਦਿੰਦਾ ਹੈ ਤੇ ਉਹ ਕਿਸੇ ਹੋਰ ਚੀਜ਼ ’ਚ ਦਿਲਚਸਪੀ ਨਹੀਂ ਦਿਖਾਉਂਦੇ। ਉਹ ਸੋਸ਼ਲ ਮੀਡੀਆ ਦੇ ਆਦੀ ਹੋ ਜਾਂਦੇ ਹਨ, ਜਿਸ ਕਾਰਨ ਉਹ ਕੁਦਰਤ ਤੋਂ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਇੰਟਰਨੈੱਟ ਤੋਂ ਜਿੰਨਾ ਹੋ ਸਕੇ, ਦੂਰ ਰੱਖਣ ਦੀ ਕੋਸ਼ਿਸ਼ ਕਰੋ।
ਪੌਦੇ ਲਗਾਉਣ ਲਈ ਕਰੋ ਪ੍ਰੇਰਿਤ
ਬੱਚਿਆਂ ਨੂੰ ਪੌਦਿਆਂ ਦੀ ਨਰਸਰੀ ’ਚ ਲਿਜਾਓ ਤੇ ਉਨ੍ਹਾਂ ਨੂੰ ਆਪਣੀ ਪਸੰਦ ਦੇ ਪੌਦੇ ਖ਼ਰੀਦਣ ਲਈ ਕਹੋ। ਇਸ ਨਾਲ ਉਹ ਇਸ ਕੰਮ ਵਿਚ ਦਿਲਚਸਪੀ ਲੈਣਗੇ ਅਤੇ ਘਰ ਵਿਚ ਗਮਲੇ ਜਾਂ ਬਗ਼ੀਚੇ ’ਚ ਲਗਾ ਕੇ ਰੋਜ਼ ਪਾਣੀ ਦੇਣ ਦਾ ਕੰਮ ਕਰਨਗੇ। ਇਸ ਨੂੰ ਵੱਧਦਾ ਦੇਖ ਕੇ ਉਨ੍ਹਾਂ ਨੂੰ ਜੋ ਕੁਦਰਤੀ ਖ਼ੁਸ਼ੀ ਮਿਲੇਗੀ, ਉਹ ਉਨ੍ਹਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰੇਗੀ।
ਚਿੜੀਆਘਰ ਜਾਂ ਪਿਕਨਿਕ ’ਤੇ ਲਿਜਾਓ
ਬੱਚੇ ਨੂੰ ਕਿਸੇ ਚਿੜੀਆਘਰ ਵਿਚ ਲਿਜਾਣ ਨਾਲ ਉਹ ਵੱਖ-ਵੱਖ ਕਿਸਮਾਂ ਦੇ ਜਾਨਵਰਾਂ ਤੇ ਪੌਦਿਆਂ ਨੂੰ ਨੇੜਿਓਂ ਦੇਖਦਾ ਹੈ ਤੇ ਉਤਸੁਕਤਾ ਨਾਲ ਕਈ ਤਰ੍ਹਾਂ ਦੇ ਸਵਾਲ ਪੁੱਛਦਾ ਹੈ। ਜਦੋਂ ਉਹ ਪਿਕਨਿਕ ’ਤੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਘਰ ਦੇ ਬਾਹਰ ਦਿਲਚਸਪ ਅਨੁਭਵ ਹੁੰਦਾ ਹੈ, ਜਿੱਥੇ ਉਹ ਖੁੱਲ੍ਹ ਕੇ ਖਾਂਦੇ-ਪੀਂਦੇ ਤੇ ਖੇਡਦੇ ਹਨ। ਰੋਜ਼ਮਰ੍ਹਾ ਦੇ ਕੰਮਾਂ ਤੋਂ ਦੂਰ ਰਹਿ ਕੇ ਇਹ ਸਭ ਕਰਨ ਨਾਲ ਬੱਚਿਆਂ ਦੇ ਬੌਧਿਕ ਵਿਕਾਸ ਵਿਚ ਮਦਦ ਮਿਲਦੀ ਹੈ। ਉਹ ਕੁਦਰਤ ਨਾਲ ਜੁੜਨ ਦੇ ਹੋਰ ਫ਼ਾਇਦਿਆਂ ਤੋਂ ਵੀ ਰੂਬਰੂ ਹੰੁਦੇ ਹਨ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.