ਮਹਾਤਮਾ ਗਾਂਧੀ ਜੀ ਨੇ ਸਭ ਤੋਂ ਪਹਿਲਾਂ 1921 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਝੰਡੇ ਦਾ ਪ੍ਰਸਤਾਵ ਦਿੱਤਾ ਸੀ।ਆਂਧਰਾ ਪ੍ਰਦੇਸ਼ ਦੇ ਪਿੰਗਲੀ ਵੈਂਕਈਆ ਨੇ ਪੰਜ ਸਾਲ ਤੱਕ ਤੀਹ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰੀ ਝੰਡਿਆਂ ਦੀ ਖੋਜ ਕੀਤੀ ਅਤੇ ਅੰਤ ਵਿੱਚ ਭਾਰਤੀ ਤਿਰੰਗੇ ਬਾਰੇ ਸੋਚਿਆ। ਦੇਸ਼ ਦੀ ਏਕਤਾ ਨੂੰ ਦਰਸਾਉਣ ਲਈ ਭਾਰਤ ਦੇ ਤਿਰੰਗੇ ਝੰਡੇ ਨੂੰ ਡਿਜ਼ਾਈਨ ਕੀਤਾ। 1921 ਵਿੱਚ ਵਿਜੇਵਾੜਾ ਵਿੱਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਵਿੱਚ ਮਹਾਤਮਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾ ਦੁਆਰਾ ਤਿਆਰ ਕੀਤਾ ਗਿਆ ਲਾਲ ਅਤੇ ਹਰਾ ਝੰਡਾ ਦਿਖਾਇਆ।ਉਸ ਸਮੇਂ ਤਿਰੰਗੇ ਵਿੱਚ ਭਗਵੇਂ ਰੰਗ ਦੀ ਥਾਂ ਲਾਲ ਰੰਗ ਹੁੰਦਾ ਸੀ।
ਲਾਲ ਰੰਗ ਹਿੰਦੂਆਂ ਲਈ, ਹਰਾ ਰੰਗ ਮੁਸਲਮਾਨਾਂ ਦਾ ਅਤੇ ਚਿੱਟਾ ਰੰਗ ਦੂਜੇ ਧਰਮਾਂ ਦਾ ਪ੍ਰਤੀਕ ਸੀ। ਚਰਖੇ ਨੂੰ ਤਰੱਕੀ ਦੀ ਨਿਸ਼ਾਨੀ ਵਜੋਂ ਝੰਡੇ ਵਿੱਚ ਥਾਂ ਦਿੱਤੀ ਗਈ। ਕੇਂਦਰ ਵਿੱਚ ਇੱਕ ਰਵਾਇਤੀ ਚਰਖਾ ਸੀ, ਜੋ ਕਿ ਭਾਰਤੀਆਂ ਨੂੰ ਆਪਣੇ ਕੱਪੜੇ ਬਣਾ ਕੇ ਸਵੈ-ਨਿਰਭਰ ਬਣਾਉਣ ਦੇ ਗਾਂਧੀ ਦੇ ਟੀਚੇ ਦਾ ਪ੍ਰਤੀਕ ਸੀ ਰਾਸ਼ਟਰੀ ਝੰਡਾ ਆਜ਼ਾਦ ਦੇਸ਼ ਹੋਣ ਦੀ ਨਿਸ਼ਾਨੀ ਹੈ। 22 ਜੁਲਾਈ 1947 ਨੂੰ ਭਾਰਤ ਦੀ ਆਜ਼ਾਦੀ ਤੋਂ ਕੁਝ ਹੀ ਦਿਨ ਪਹਿਲਾਂ ਭਾਰਤੀ ਨੇਤਾਵਾਂ ਨੇ ਇਸ ਵਿੱਚ ਬਦਲਾਵ ਕਰਦਿਆਂ ਚਰਖੇ ਦੇ ਨਿਸ਼ਾਨ ਨੂੰ ਹਟਾ ਕੇ ਉਸ ਦੀ ਖਾ ’ਤੇ ਸਾਰਨਾਥ ਸਥਿਤ ਸਮਰਾਟ ਅਸ਼ੋਕ ਦੀ ਲਾਟ ਤੋਂ ਲਿਆ ਧਰਮ ਚੱਕਰ ਅੰਕਿਤ ਕਰ ਦਿੱਤਾ।
ਰਾਸ਼ਟਰੀ ਝੰਡੇ ਦੀਆਂ ਤਿੰਨ ਰੰਗ ਦੀਆਂ ਖਤਿਜੀ ਪੱਟੀਆਂ ਦਾ ਆਕਾਰ ਇੱਕੋ ਜਿੰਨਾ ਹੈ। ਸਭ ਤੋਂ ਉੱਪਰ ਕੇਸਰੀ ਰੰਗ ਦੀ ਪੱਟੀ , ਵਿਚਕਾਰ ਸਫ਼ੈਦ, ਉਸ ਵਿਚਕਾਰ ਚੱਕਰ ਅਤੇ ਹੇਠਾਂ ਹਰੇ ਰੰਗ ਦੀ ਪੱਟੀ। ਸਫ਼ੈਦ ਪੱਟੀ ਵਿਚਕਾਰ ਪੱਟੀ ਦੀ ਚੌੜਾਈ ਦੇ ਬਰਾਬਰ ਵਿਆਸ ਵਾਲੇ ਇਸ ਚੱਕਰ ਵਿੱਚ 24 ਡੰਡੇ ਹਨ ਜੋ 24 ਘੰਟੇ ਹੀ ਦੇਸ਼ ਅਤੇ ਸਮਾਜ ਦੀ ਤਰੱਕੀ ਕਰਨ ਦਾ ਪ੍ਰਤੀਕ ਹਨ। ਕੇਸਰੀ ਰੰਗ ਨੂੰ ਬਲਿਦਾਨ ਤੇ ਤਿਆਗ ਦਾ, ਹਰੇ ਰੰਗ ਨੂੰ ਹਰਿਆਲੀ-ਖ਼ੁਸ਼ਹਾਲੀ ਅਤੇ ਵੀਰਤਾ ਦਾ, ਸਫ਼ੈਦ ਰੰਗ ਨੂੰ ਸੱਚ, ਸ਼ਾਂਤੀ, ਸਫ਼ਾਈ ਤੇ ਸਾਂਝ ਦਾ ਪ੍ਰਤੀਕ ਮੰਨਿਆ ਗਿਆ। 1947 ਤੋਂ ਬਾਅਦ ਇਸ ਝੰਡੇ ਨੂੰ ਹੀ ਸਰਬਸੰਮਤੀ ਨਾਲ ਆਜ਼ਾਦ ਭਾਰਤ ਦੇ ਰਾਸ਼ਟਰੀ ਝੰਡੇ ਦੇ ਰੂਪ ਵਜੋਂ ਸਵੀਕਾਰ ਕਰ ਲਿਆ ਗਿਆ।
ਸਰਕਾਰੀ ਝੰਡਾ ਨਿਰਦੇਸ਼ਾਂ ਦੇ ਮੁਤਾਬਿਕ ਭਾਰਤ ਦਾ ਕੌਮੀ ਝੰਡਾ ਮਹਾਤਮਾ ਗਾਂਧੀ ਦੁਆਰਾ ਹਰਮਨ ਪਿਆਰੇ ਬਣਾਏ ਇੱਕ ਖ਼ਾਸ ਤਰ੍ਹਾਂ ਨਾਲ ਹੱਥੀਂ ਕੱਤੇ ਗਏ ਖਾਦੀ ਕੱਪੜੇ ਤੋਂ ਬਣਦਾ ਹੈ। ਭਾਰਤੀ ਝੰਡਾ ਦੁਆਰਾ ਇਸ ਦੀ ਨੁਮਾਇਸ਼ ਅਤੇ ਵਰਤੋਂ ਬਾਰੇ ਖ਼ਾਸ ਹਦਾਇਤਾਂ ਹਨ। ਇਹ ਦਿਨ ਛਿਪਣ ਤੋਂ ਪਹਿਲਾਂ ਤੱਕ ਲਹਿਰਾਇਆ ਜਾਂਦਾ ਹੈ। ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ। ਭਾਰਤ ਵਿੱਚ 15 ਅਗਸਤ ਅਤੇ 26 ਜਨਵਰੀ ਨੂੰ ਇਸ ਦਾ ਸਤਿਕਾਰ ਕਰਦਿਆਂ ਇਸ ਦੀ ਸ਼ਾਨੋਂ-ਸ਼ੌਕਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ। ਸਵੇਰੇ ਦਿਨ ਚੜ੍ਹਨ ਤੋਂ ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਰਾਸ਼ਟਰੀ ਝੰਡੇ ਨੂੰ ਉਤਾਰ ਕੇ ਸਾਂਭਿਆ ਜਾਂਦਾ ਹੈ
-
ਪ੍ਰਿੰਸੀਪਲ ਰੰਧਾਵਾ ਸਿੰਘ, ਪ੍ਰਿੰਸੀਪਲ
*********
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.