9 ਜਨਵਰੀ ਨੂੰ 25 ਵੀਂ ਵਾਰ ਮਾਕਾ ਟਰਾਫ਼ੀ ਮਿਲਣ 'ਤੇ ਵਿਸ਼ੇਸ਼: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਮਾਕਾ ਟਰਾਫੀ
25 ਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਪ੍ਰਾਪਤ ਕਰਨ ਵਾਲੀ ਦੇਸ਼ ਦੀ ਇਕਲੌਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ
ਆਲ ਇੰਡੀਆ ਇੰਟਰ -ਯੂਨੀਵਰਸਿਟੀ ਟੂਰਨਾਮੈਂਟ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿਚ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੀ ਭਾਰਤ ਦੀ ਯੂਨੀਵਰਸਿਟੀ ਨੂੰ ਮਿਲਣ ਵਾਲੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਇਸ ਵਾਰ ਵੀ 25ਵੀਂ ਵਾਰ 9 ਜਨਵਰੀ 2024 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਡਾ. ਜਸਪਾਲ ਸਿੰਘ ਸੰਧੂ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਜੀ ਤੋਂ ਪ੍ਰਾਪਤ ਕਰਨਗੇ। ਮਿਤੀ 10 ਜਨਵਰੀ ਨੂੰ ਉਨ੍ਹਾਂ ਦੇ ਸਵਾਗਤ ਲਈ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਸੂਬਾਈ ਸਨਮਾਨ ਸਮਾਰੋਹ ਰੱਖਿਆ ਗਿਆ ਹੈ। ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਉਚੇਚੇ ਤੌਰ 'ਤੇ ਹਾਜ਼ਰ ਰਹਿਣਗੇ। ਉਹ ਇਸ ਟਰਾਫ਼ੀ ਨੂੰ ਲਿਆਉਣ ਵਿਚ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਦਾ ਸਨਮਾਨ ਵੀ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਯੂਨੀਵਰਸਿਟੀ ਭਾਈਚਾਰੇ ਦੇ ਨਾਲ ਨਾਲ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿਿਖਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਵੱਡੇ ਮਾਅਰਕੇ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਦੀ ਹੋਰ ਉਨਤੀ ਦੀ ਕਾਮਨਾ ਕੀਤੀ।
ਮਾਕਾ ਟਰਾਫ਼ੀ ਦੇ ਨਾਲ ਇਸ ਵਾਰ ਯੂਨੀਵਰਸਿਟੀ ਦੇ ਖਿਡਾਰੀ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੂੰ ਅਰੁਜਨ ਐਵਾਰਡ ਵੀ ਮਿਲਣ ਜਾ ਰਿਹਾ ਹੈ। ਜਿਸ ਨਾਲ ਉਹ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਯੂਨੀਵਰਸਿਟੀ ਦੇ 37ਵੇਂ ਖਿਡਾਰੀ ਬਣ ਜਾਣਗੇ। ਇਸ ਤੋਂ ਪਹਿਲਾਂ 6 ਪਦਮਸ਼੍ਰੀ ਅਤੇ ਦੋ ਦਰੋਣਾਚਾਰਿਆਂ ਦੇ ਐਵਾਰਡ ਵੀ ਯੂਨੀਵਰਸਿਟੀ ਦੇ ਖਿਡਾਰੀ ਪ੍ਰਾਪਤ ਕਰ ਚੁੱਕੇ ਹਨ। ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਏਸ਼ੀਆਈ ਅਤੇ ਵਰਲਡ ਯੂਨੀਵਰਸਿਟੀ ਖੇਡਾਂ ਵਿਚ ਦੇਸ਼ ਨੂੰ ਨਿਸ਼ਾਨੇਬਾਜ਼ੀ ਵਿਚ ਗੋਲਡ ਮੈਡਲ ਦਿਵਾਏ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਸ ਦੀ 24 ਨਵੰਬਰ 1969 ਨੂੰ ਸਥਾਪਨਾ ਕੀਤੀ ਗਈ ਸੀ ਨੇ 1971 ਤੋਂ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। 1956 ਤੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ 1976 -77 ਵਿਚ ਹੀ ਪਹਿਲੀ ਵਾਰ ਆਪਣੇ ਨਾਂ ਕਰ ਲਈ ਸੀ। ਇਸ ਤੋਂ ਬਾਅਦ 1979 ਤੋਂ 1987 ਤੱਕ ਲਗਾਤਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਨੂੰ ਮਾਕਾ ਟਰਾਫ਼ੀ ਦੇ ਲਾਗੇ ਨਹੀਂ ਲੱਗਣ ਦਿੱਤਾ। ਸਾਲ 1991 ਤੋਂ 94 ਅਤੇ ਫਿਰ 1997 ਤੋਂ ਲਗਾਤਾਰ 2003 ਤੱਕ ਯੂਨੀਵਰਸਿਟੀ ਦਾ ਹੀ ਕਬਜ਼ਾ ਰਿਹਾ। ਸਾਲ 2006 , 2010, 2011, 2018 ,2022 ਅਤੇ ਹੁਣ 2023 ਵਿਚ 25 ਵੀਂ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਜਿਤ ਹੋਈ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ( ਡਾ.) ਜਸਪਾਲ ਸਿੰਘ ਸੰਧੂ ਇਸ ਦਾ ਸਿਹਰਾ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਸਿਰ ਸਜਾਉੰਦੇ ਹਨ ਜਦੋਂਕਿ ਖਿਡਾਰੀ ਡਾ. ਸੰਧੂ 'ਤੇ। ਉਹ ਤੀਸਰੀ ਵਾਰ ਇਹ ਟਰਾਫ਼ੀ ਪ੍ਰਾਪਤ ਕਰਨ ਲਈ ਰਾਸ਼ਟਰਪਤੀ ਭਵਨ ਵਿਚ ਜਾਣਗੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਪੁਰਸ਼ ਅਤੇ ਮਹਿਲਾ) 90 ਤੋਂ ਵੱਧ ਚੈਂਪੀਅਨਸ਼ਿਪਾਂ ਦਾ ਆਯੋਜਨ ਕਰਦੀ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪਾਂ ਵਿਚ 70 ਤੋਂ ਵੱਧ ਟੀਮਾਂ (ਪੁਰਸ਼ ਅਤੇ ਮਹਿਲਾ) ਭੇਜਦੀ ਹੈ।
ਅਥਲੀਟਾਂ ਨੂੰ ਉਨ੍ਹਾਂ ਦੀਆਂ ਸਰੀਰਕ ਅਤੇ ਮਨੋਵਿਿਗਆਨਕ ਸੱਟਾਂ ਤੋਂ ਉਭਰਨ ਲਈ ਮਿਆਸ - ਗੁਰੂ ਨਾਨਕ ਦੇਵ ਯੂਨੀਵਰਸਿਟੀ , ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸ ਐਂਡ ਮੈਡੀਸਨ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੱਥੇ ਸਥਾਪਤ ਕੀਤਾ ਗਿਆ ਜੋ ਖਿਡਾਰੀਆਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਿਹਾ ਹੈ। ਸੈਂਟਰ ਆਫ ਐਕਸੀਲੈਂਸ' ਤਹਿਤ ਅਥਲੈਟਿਕਸ ,ਤਲਵਾਰਬਾਜ਼ੀ ,ਸਾਈਕਲੰਿਗ , ਤੈਰਾਕੀ ਅਤੇ 'ਖੇਲੋ ਇੰਡੀਆ'ਤਹਿਤ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀਆਂ ਦੋ ਅਕਾਦਮੀਆਂ ਵੀ ਭਾਰਤ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ। ਹਾਕੀ ਅਤੇ ਹੈਂਡਬਾਲ ਨੂੰ ਪ੍ਰਫੁੱਲਤ ਕਰਨ ਲਈ ਦੋ ਨਵੇਂ 'ਖੇਲੋ ਇੰਡੀਆ ਸੈਂਟਰ' ਵੀ ਮਿਲੇ ਹਨ। ਅੰਤਰਰਾਸ਼ਟਰੀ ਵੈਲੋਡਰੋਮ ਨੂੰ ਵੀ ਅਤਿ ਆਧੁਨਿਕ ਬਣਾ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ, ਵਿਸ਼ਵ ਯੂਨੀਵਰਸਿਟੀ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ, ਏਸ਼ੀਆ ਕੱਪ, ਰਾਸ਼ਟਰਮੰਡਲ ਚੈਂਪੀਅਨਸ਼ਿਪ, ਅੰਤਰਰਾਸ਼ਟਰੀ ਚੈਂਪੀਅਨਸ਼ਿਪ, ਆਲ ਇੰਡੀਆ ਇੰਟਰ-ਯੂਨੀਵਰਸਿਟੀ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ,ਖੇਲੋ ਇੰਡੀਆ ਯੁਵਾ ਖੇਡਾਂ, ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ ਕਾਮਨਵੈਲਥ ਗੇਮਜ਼ ਆਦਿ ਦੇ ਜੇਤੂ ਖਿਡਾਰੀਆਂ ਨੂੰ ਹਰ ਸਾਲ 2.00 ਕਰੋੜ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨ ਪਾਈ ਪਿਰਤ ਖਿਡਾਰੀਆਂ ਦੇ ਹੌਸਲੇ ਨੂੰ ਟੁੱਟਣ ਨਹੀਂ ਦਿੰਦੀ। ਯੂਨੀਵਰਸਿਟੀ ਦੇ ਕੈਂਪਸ ਵਿੱਚ ਹਾਕੀ ਐਸਟਰੋ ਟਰਫ,ਸਵੀਮਿੰਗ ਪੂਲ, ਵੇਲੋਡਰੋਮ, ਇਨਡੋਰ ਹਾਲ, ਫੁੱਟਬਾਲ ਗਰਾਊਂਡ, ਸ਼ੂਟਿੰਗ ਰੇਂਜ (10 ਮੀਟਰ, 25 ਮੀਟਰ, 50 ਮੀਟਰ), ਬਾਸਕਟਬਾਲ ਗਰਾਊਂਡ, ਖੋ-ਖੋ/ਕਬੱਡੀ, ਗਰਾਊਂਡ, ਤੀਰਅੰਦਾਜ਼ੀ ਰੇਂਜ, ਵਾਲੀਬਾਲ ਗਰਾਊਂਡ, ਖਿਡਾਰੀਆਂ ਲਈ ਟੈਨਿਸ ਕੋਰਟ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਉਪਲਬਧ ਹੈ। ਯੂਨੀਵਰਸਿਟੀ ਵੱਲੋਂ ਅਥਲੀਟਾਂ ਨੂੰ ਸਾਰਾ ਸਾਲ ਮੁਫਤ ਦਾਖਲਾ, ਰਿਹਾਇਸ਼, ਸਿਖਲਾਈ, ਕੋਚਿੰਗ ਦੇ ਨਾਲ-ਨਾਲ ਖੇਡਾਂ ਦੇ ਸਾਜ਼ੋ-ਸਾਮਾਨ ਸਮੇਤ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਸ ਦੇ ਨਤੀਜੇ ਖਿਡਾਰੀਆਂ ਨੇ ਹਾਲ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਦੇਸ਼ ਨੂੰ 13 ਮੈਡਲ ਦਵਾਏ ਹਨ ਜਦੋਂ ਟੋਕੀਓ ਓਲੰਪਿਕ , ਕਾਮਨਵੈਲਥ ਗੇਮਜ਼ , ਕਾਮਨਵੈਲਥ ਚੈਂਪੀਅਨਸ਼ਿਪ ਵਰਲਡ ਕੱਪ ਏਸ਼ੀਅਨ ਚੈਂਪੀਅਨਸ਼ਿਪ ' ਚ 24 ਖਿਡਾਰੀਆਂ ਨੇ ਤਗਮੇ ਲੈ ਕੇ ਦੇਸ਼ ਦਾ ਨਾਂ ਉੱਚਾ ਕੀਤਾ। ਦੇਸ਼ ਦੀ ਖੇਡਾਂ ਦੀ ਸਰਵਉਚ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਦਾ 25ਵੀਂ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਣਾ ਯੂਨੀਵਰਸਿਟੀ ਦੇ ਖਿਡਾਰੀਆਂ 'ਚ 26ਵੀਂ ਵਾਰ ਇਹ ਟਰਾਫ਼ੀ ਮੁੜ ਪ੍ਰਾਪਤ ਕਰਨ ਲਈ ਊਰਜਾ ਦਾ ਸਰੋਤ ਹੋਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਮੂਹ ਭਾਈਚਾਰਾ ਪੰਜਾਬ ਦੇ ਭਾਰਤ ਦੇਸ਼ ਦੀ ਉਨਤੀ ਲਈ ਸਦਾ ਵਚਨਬੱਧ ਹੈ ਅਤੇ ਵਾਈਸ ਚਾਂਸਲਰ ਪ੍ਰੋ. ਸੰਧੂ ਦੀ ਯੋਗ ਅਗਵਾਈ ਖੇਡਾਂ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਵੀ ਰਾਹ ਦਸੇਰੇ ਦਾ ਕਾਰਜ ਕਰ ਰਹੀ ਹੈ।
-
ਪ੍ਰਵੀਨ ਪੁਰੀ, ਡਾਇਰੈਕਟਰ ,ਲੋਕ ਸੰਪਰਕ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ
...........
9878277423
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.