ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਨੇ ਇਸ ਖੇਤਰ ਵਿੱਚ ਕਾਫੀ ਤਰੱਕੀ ਕੀਤੀ ਹੈ ਅਤੇ ਪੰਜਾਬ ਦਾ ਮਿਹਨਤੀ ਕਿਸਾਨ ਕੇਂਦਰੀ ਅੰਨ ਭੰਡਾਰ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਪਰ ਇਸ ਪ੍ਰਾਪਤੀ ਲਈ ਪਾਣੀ ਦੀ ਵੱਧ ਖਪਤ, ਕੀਟਨਾਸ਼ਕਾਂ ਅਤੇ ਰਸ਼ਾਇਣਕ ਖਾਦਾਂ ਦੀ ਜਿਆਦਾ ਵਰਤੌਂ ਹੋਣ ਕਾਰਣ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜ਼ਮੀਨੀ ਪਾਣੀ ਦੇ ਪੱਧਰ ਵਿੱਚ ਗਿਰਾਵਟ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਲਈ ਅਜੋਕੇ ਸਮੇਂ ਵਿੱਚ ਕੁਦਰਤੀ ਸਰੋਤਾਂ ਦਾ ਸੰਤੁਲਨ ਬਣਾਈ ਰੱਖਣ ਲਈ .ਫਲਦਾਰ ਪੌਦੇ ਲਗਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨਵਿਰਸਿਟੀ ਲੁਧਿਆਣਾ ਵਲੋਂ ਸਮੇਂ-ਸਮੇਂ ਤੇਂ ਕਿਸਾਨਾ ਦੀ ਆਮਦਨੀ ਚ ਵਾਧਾ ਕਰਨ ਸੰਬੰਧੀ ਅਤੇ ਵਾਤਾਵਰਣ ਸਰੋਤਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ।
ਪੰਜਾਬ ਖੇਤੀਬਾੜੀ ਯੂਨਵਿਰਸਿਟੀ ਅਤੇ ਉਸਦੇ ਖੇਤਰੀ ਖੋਜ ਕੇਂਦਰ ਸੂਬੇ ਵਿੱਚ .ਫਲਾਂ ਦੀ ਕਾਸ਼ਤ ਨੂੰ ਪਰਫੁਲਿਤ ਕਰਨ ਲਈ ਭਰਭੂਰ ਯੋਗਦਾਨ ਪਾ ਰਹੇ ਹਨ । ਪੰਜਾਬ ਵਿੱਚ .ਫਲਾਂ ਦੀ ਕਾਸ਼ਤ ਹੇਠ ਕੁਲ 93616 ਹੈਕਟੇਅਰ ਰਕਬਾ ਹੈ, ਇਸ ਵਿੱਚੋਂ ਮੁਖ ਤੌਰ ਉੱਪਰ ਨਿੰਬੂ ਜਾਤੀ ਹੇਠ 50168 ਹੈਕਟੇਅਰ ਰਕਬਾ ਹੈ ।
ਪੰਜਾਬ ਖੇਤੀਬਾੜੀ ਯੂਨਵਿਰਸਿਟੀ ਵੱਲੋਂ ਨਿੰਬੂ ਜਾਤੀ ਦੇ .ਫਲਦਾਰ ਬੂਟਿਆਂ ਦੀ ਨਰਸਰੀ ਲਈ ਸਮੇਂ-ਸਮੇਂ ਉਪਰ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ, ਜਿਨਾਂ ਵਿੱਚ ਇੱਕ ਹੈ ਜਲੰਧਰ ਪਠਾਨਕੋਟ ਹਾਈਵੇਅ ਉੱਪਰ ਸਥਿਤ .ਫਲ ਖੋਜ਼ ਕੇਂਦਰ ਜੱਲੋਵਾਲ, ਜਿਸਦੀ ਦੇਖ ਰੇਖ ਜੂਨ 2012 ਤੋਂ ਪੰਜਾਬ ਖੇਤੀਬਾੜੀ ਯੂਨਵਿਰਸਿਟੀ ਵਲੋਂ ਕੀਤੀ ਜਾ ਰਹੀ ਹੈ । ਇਸ ਕੇਂਦਰ ਵਿਖੇ .ਫਲਦਾਰ ਬੂਟਿਆਂ ਦਾ ਵੱਡੇ ਪੱਧਰ ਉੱਪਰ ਨਰਸਰੀ ਉਤਪਾਦਨ ਕੀਤਾ ਜਾਂਦਾ ਹੈ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਿੰਬੂ ਜਾਤੀ ਦੇ ਸਮੂਹ ਜਿਵੇਂ ਕਿ ਸੰਤਰਾ, ਮਾਲਟਾ, ਗਰੇਪ ਫਰੂਟ, ਕਾਗਜੀ ਅਤੇ ਬਾਰਾਮਾਸੀ ਨਿੰਬੂ ਤੇ ਵਿਸ਼ੇਸ਼ ਧਿਆਨ ਦੇ ਕੇ ਬਿਮਾਰੀ ਰਹਿਤ ਨਰਸਰੀ ਪੌਦੇ ਤਿਆਰ ਕਰਨ ਲਈ ਹਾਈਟੈਕ ਅਤੇ ਵਿਗਿਆਨਕ ਪਹੁੰਚ ਤੇ ਕੰਮ ਕੀਤਾ ਜਾ ਰਿਹਾ ਹੈ । ਇਥੇ ਨਿੰਬੂ ਜਾਤੀ ਦੀ ਨਰਸਰੀ 100% ਕੰਟੇਨਰਾਈਜ਼ਡ ਢੰਗ ਨਾਲ, ਭਾਵ ਲਿਫਾਫਿਆਂ ਜਾਂ ਪਲਾਸਟਿਕ ਦੀਆਂ ਥੈਲੀਆਂ ਵਿੱਚ ਤਿਆਰ ਕੀਤੀ ਜਾਂਦੀ ਹੈ । .ਫਲ ਖੋਜ਼ ਕੇਂਦਰ ਜੱਲੋਵਾਲ ਵਿਖੇ ਬਿਮਾਰੀ ਰਹਿਤ ਨਰਸਰੀ ਉਤਪਾਦਨ ਲਈ ਜੜ-ਮੁੱਢ ਦੇ ਬੂਟਿਆਂ ਲਈ ਗਰੀਨ ਹਾਊਸ ਅਤੇ ਪਿਉਂਦੀ ਅੱਖਾਂ ਲੈਣ ਲਈ ਮਾਂ ਪੌਦਿਆਂ ਲਈ ਜਾਲੀਦਾਰ ਘਰ ਵਿਚ ਮਦਰ ਬਲਾਕ ਸਥਾਪਿਤ ਕੀਤੇ ਗਏ ਹਨ ।
.ਫਲ ਖੋਜ਼ ਕੇਂਦਰ ਵਿਖੇ ਯੂਨੀਵਰਸਿਟੀ ਵੱਲੌਂ ਸ਼ਿਫਾਰਿਸ਼ ਕੀਤੀਆਂ ਜੜ- ਮੁੱਢ ਦੀਆਂ ਕਿਸਮਾਂ ਨੂੰ ਪ੍ਰੋਟਰੇਜ਼ (ਕੁੱਪੀਆਂ) ਵਿੱਚ ਜੀਵਾਣੂ ਰਹਿਤ ਮਿਸ਼ਰਣ ਨਾਲ ਤਿਆਰ ਕੀਤਾ ਜਾਂਦਾ ਹੈ । ਜੜ-ਮੁੱਢ ਦੀ ਬਿਜ਼ਾਈ ਤੋਂ ਪਿਉਂਦ ਕਰਨ ਦਾ ਸਾਰਾ ਕੰਮ ਬੜੇ ਹੀ ਤਕਨੀਕੀ ਢੰਗ ਨਾਲ ਵੱਖ-ਵੱਖ ਢਾਂਚਿਆਂ ਅੰਦਰ ਸੰਚਾਲਿਤ ਕੀਤਾ ਜਾਂਦਾ ਹੈ । ਇਸ ਕੇਂਦਰ ਵਿਖੇ ਜੜ-ਮੁੱਢ ਉੱਪਰ ਪਿਉਂਦ ਕਰਨ ਦੇ ਸੁਚੱਜੇ ਢੰਗ ਤਰੀਕੇ ਅਤੇ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਕਿ ਵਧੀਆ ਕਿਸਮ ਦੇ ਨਿਰੋਏ ਬੂਟੇ ਤਿਆਰ ਹੋ ਸਕਣ ।
ਇਸ ਕੇਂਦਰ ਵਿਚ ਨਿੰਬੂ ਜਾਤੀ ਦੇ ਨਾਲ-ਨਾਲ ਅਨਾਰ, ਅਲੂਚਾ, ਅੰਜੀਰ ਅਤੇ ਅੰਬ ਦੇ ਬੂਟੇ ਵੀ ਤਿਆਰ ਕੀਤੇ ਜਾਂਦੇ ਹਨ । ਸੂਬੇ ਦੇ ਵੱਖ-ਵੱਖ ਜਿਲਿਆਂ ਤੋਂ ਕਿਸਾਨ ਇਥੇ ਪਹੁੰਚ ਕਰਕੇ ਤਿਆਰ ਬੂਟੇ ਪ੍ਰਾਪਤ ਕਰਦੇ ਹਨ । ਪੰਜਾਬ ਦੇ ਨਾਲ-ਨਾਲ ਬਾਹਰੀ ਸੂਬਿਆਂ, ਜਿਵੇਂ ਜੰਮੂ-ਕਸ਼ਮੀਰ,ਹਰਿਆਣਾ,ਹਿਮਾਚਲ,ਰਾਜ਼ਸਥਾਨ,ਮਹਾਂਰਾਸ਼ਟਰ ਦੇ ਕਿਸਾਨ ਵੀ ਇਸ ਕੇਂਦਰ ਵਿਖੇ ਪਹੁੰਚ ਕਰਕੇ ਵਪਾਰਕ ਪੱਧਰ ਤੇ .ਫਲਦਾਰ ਬੂਟੇ ਲੈ ਕੇ ਜਾਂਦੇ ਹਨ । ਇਸ ਕੇਂਦਰ ਦੇ ਬੂਟੇ ਨੀਲਗਿਰੀ ਪਹਾੜਾਂ ਵਿੱਚ ਵੀ ਵਪਾਰਕ ਪੱਧਰ ਉਪਰ ਲਗਾਉਣ ਲਈ ਉਪਲੱਭ ਦਕਰਵਾਏ ਗਏ ਹਨ ।
ਨਰਸਰੀ ਉਤਪਾਦਨ ਤੌਂ ਇਲਾਵਾ ਖੋਜ਼ ਕੇਂਦਰ ਵਲੌਂ ਬਾਗਵਾਨਾਂ ਨੂੰ ਤਕਨੀਕੀ ਜਾਣਕਾਰੀ ਮੁਹਈਆ ਵੀ ਕਰਵਾਈ ਜਾਂਦੀ ਹੈ । ਇਸ ਦੇ ਨਾਲ-ਨਾਲ ਕੇਂਦਰ ਵਿੱਚ ਉਚੇਰੀ ਸਿੱਖਿਆ ਲਈ ਐਮ.ਐਸ. ਸੀ. ਅਤੇ ਪੀ.ਐਚ.ਡੀ. ਦੇ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਉੱਪਰ ਆਪਣੀ ਖੋਜ਼ ਕਰਦੇ ਹਨ । ਇਸ ਕੇਂਦਰ ਦੇ ਲਾਭ ਨਾਲ ਸੂਬੇ ਦੇ ਕਿਸਾਨਾ ਦੇ ਨਾਲ-ਨਾਲ ਬਾਹਰੀ ਸੂਬਿਆਂ ਦੇ ਬਾਗਬਾਨ ਵੀ .ਫਲਦਾਰ ਕਿਸਮਾ ਦੀ ਕਾਸ਼ਤ ਵੱਲ ਉਤਸ਼ਾਹਿਤ ਹੋ ਰਹੇ ਹਨ ।
ਫਲ ਖੋਜ਼ ਕੇਂਦਰ ਜੱਲੋਵਾਲ ਵਿਖੇ ਨਿੰਬੂ ਜਾਤੀ ਦੇ ਤਿਆਰ ਕਿਤੇ ਜਾਣ ਵਾਲੇ ਬੂਟੇ –
ਲੜੀ ਨੰ.
|
ਸਮੂਹ
|
ਕਿਸਮ
|
1.
|
ਸੰਤਰਾ
|
ਡੇਜ਼ੀ, ਡਬਲਿਊ ਮਰਕਟ, ਕਿੰਨੂ, ਪੀ.ਏ.ਯੂ. ਕਿੰਨੂ-1,
|
2.
|
ਮਾਲਟਾ
|
ਅਰਲੀ ਗੋਲਡ, ਬਲੱਡ ਰੈਡ, ਜਾਫਾ, ਮੌਸਮੀ, ਵੈਨਜੀਲੀਆ, ਵੈਲੈਨਸ਼ੀਆ
|
3.
|
ਗਰੇਪ ਫਰੂਟ
|
ਸਟਾਰਰੂਬੀ, ਰੈਡਬਲੱਸ਼, ਮਾਰਸ਼ ਸੀਡਲੈਸ਼
|
4.
|
ਨਿੰਬੂ
|
ਕਾਗਜੀ, ਪੀ.ਏ.ਯੂ. ਬਾਰਾਮਾਸੀ ਨਿੰਬੂ-1, ਯੂਰੇਕਾ ਲੈਮਨ
|
-
ਤਨਜੀਤ ਸਿੰਘ ਚਾਹਲ ਅਤੇ ਵਿਕਰਮਜੀਤ ਸਿੰਘ, ਫਲ ਖੋਜ਼ ਕੇਂਦਰ ਜੱਲੋਵਾਲ-ਲੈਸੜੀਵਾਲ
adcomm@pau.edu
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.