- 25ਵੀਂ ਵਾਰ ਮਾਕਾ ਟਰਾਫੀ ਦੀ ਜਿਤ ਨਾਲ ਸਾਲ 2024 ਦਾ ਸਵਾਗਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2023 ਦਾ ਸਵਾਗਤ ਵੀ ਇੱਕ ਵੱਡੀ ਪ੍ਰਾਪਤੀ ਨਾਲ ਕੀਤਾ ਤੇ ਹੁਣ 2023 ਨੂੰ ਅਲਵਿਦਾ ਵੀ ਇੱਕ ਵੱਡੀ ਪ੍ਰਾਪਤੀ ਨਾਲ ਕਰਨ ਜਾ ਰਹੀ ਹੈ। ਸਾਲ 2023 ਦਾ ਨਿੱਘਾ ਸਵਾਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨੈਕ ਵੱਲੋਂ ਅਗਲੇ 7 ਸਾਲਾਂ ਲਈ 3.85/4 ਅੰਕ ਦੇ ਕੇ ਨਿਵਾਜੇ ਜਾਣ ਨਾਲ ਕੀਤਾ ਸੀ ਜਿਸ ਨਾਲ ਯੂਨੀਵਰਸਿਟੀ ਭਾਈਚਾਰੇ ਵਿਚ ਜਸ਼ਨ ਵਾਲਾ ਮਾਹੌਲ ਬਣਿਆ ਰਿਹਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਚ ਪ੍ਰਾਪਤ ਕੀਤੇ ਇਹ ਅੰਕ ਸਭ ਤੋਂ ਵੱਧ ਹੀ ਨਹੀਂ ਹਨ ਦੇਸ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਵੱਧ ਹਨ। ਹੁਣ ਸਾਲ 2023 ਨੂੰ ਅਲਵਿਦਾ ਭਾਰਤ ਦੇ ਯੁਵਾ ਅਤੇ ਖੇਡ ਮੰਤਰਾਲਾ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇੱਕ ਵਾਰ ਫਿਰ 25ਵੀਂ ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫ਼ੀ ਦੇਣ ਦੇ ਐਲਾਨ ਨਾਲ ਆਖਣ ਜਾ ਰਹੀ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਖਿਡਾਰੀ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੂੰ ਅਰਜੁਨ ਐਵਾਰਡ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਤਰ੍ਹਾਂ ਸਾਲ 2023 ਦਾ ਆਰੰਭ ਨੈਕ ਵੱਲੋਂ ਦਿੱਤੇ ਇਸ ਤੋਹਫੇ ਦੇ ਸਵਾਗਤ ਨਾਲ ਹੋਇਆ ਅਤੇ 25ਵੀਂ ਵਾਰ ਮਾਕਾ ਟਰਾਫੀ ਦੀ ਖੁਸ਼ਖਬਰੀ ਨਾਲ ਸਾਲ 2023 ਨੂੰ ਅਲਵਿਦਾ ਆਖ ਕੇ ਸਾਲ 2024 ਨੂੰ ਖੁਸ਼ਆਮਦੀਦ ਕਹਿ ਰਹੀ ਹੈ।
ਇਸ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਦੇ ਨਾਂ ਉਦੋਂ ਅੰਤਰਰਾਸ਼ਟਰੀ ਮੰਚ ਤੇ ਗੂੰਜੇ ਜਦੋਂ ਏਸ਼ੀਆਈ ਖੇਡਾਂ, ਜਿਸ ਵਿਚ ਦੇਸ਼ ਨੇ ਪਹਿਲੀ ਵਾਰ 107 ਮੈਡਮ ਪ੍ਰਾਪਤ ਕੀਤੇ, ਉਸ ਵਿੱਚੋਂ 13 ਮੈਡਲ ਦਵਾਉਣ ਦਾ ਸਿਹਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਸਿਰ ਸੱਜਿਆ। ਇਸ ਤੋਂ ਇਲਾਵਾ ਇਸ ਵਰ੍ਹੇ ਐਫ.ਆਈ.ਐਸ.ਯੂ. ਵਰਲਡ ਯੂਨੀਵਰਸਿਟੀ ਗੇਮਜ਼ 2023 ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਬਹੁਤ ਮੱਲ੍ਹਾਂ ਮਾਰੀਆਂ ਹਨ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ( ਡਾ.) ਜਸਪਾਲ ਸਿੰਘ ਸੰਧੂ ਦੀ ਸੁਚੱਜੀ ਅਗਵਾਈ ਹੇਠ ਯੂਨੀਵਰਸਿਟੀ ਦੇ ਕੈਂਪਸ ਅਤੇ ਆਲੇ -ਦੁਆਲੇ 'ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਬਦਲੇ ਭਾਰਤ ਸਰਕਾਰ ਦੇ ਐੱਮ.ਐੱਚ.ਆਰ.ਡੀ ਨੇ 'ਸਵੱਛ ਕੈੰਪਸ ' ਰੈੰਕਿੰਗ ਵਿੱਚ ਸਵੱਛਤਾ ਦੇ ਖੇਤਰ ਵਿਚ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਦੂਸਰਾ ਸਥਾਨ ਦਿੱਤਾ ਅਤੇ ਪੰਜਾਬ ਸਰਕਾਰ ਨੇ 2023 ਦਾ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਸਾਲਾਨਾ ਇਨਵਾਇਰਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ।
ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਵੱਲੋਂ "ਇੱਕ ਜ਼ਿਲ੍ਹਾ ਇੱਕ ਗ੍ਰੀਨ ਚੈਂਪੀਅਨ" ਦਾ ਐਵਾਰਡ ਵੀ ਉੱਚੇਰੀ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਕੈਪਸ ਨੂੰ ਵਾਤਾਵਰਣ ਖੂਬਸੂਰਤ ਬਣਾਉਣ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲ ਕਦਮੀਆਂ ਸਦਕਾ ਹੀ ਮਿਿਲਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਸਾਲ ਹੀ 5-ਜੀ ਯੂਜ਼ ਕੇਸ ਲੈਬ ਯੂਨੀਵਰਸਿਟੀ ਵਿੱਚ ਸਥਾਪਤ ਕਰਨ ਦਾ ਐਲਾਨ ਵੀ ਇਸ ਵਰ੍ਹੇ ਦੀਆਂ ਅਹਿਮ ਪ੍ਰਾਪਤੀਆਂ ਦਾ ਮਾਣ ਹਨ। ਯੂਨੀਵਰਸਿਟੀ ਦੇ ਵਿਿਦਆਰਥੀਆਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ 92 ਕੰਪਨੀਆਂ ਵਿਚ ਇਸ ਸਾਲ ਰਿਕਾਰਡ ਪਲੇਸਮੈਂਟ ਹੋਈ। ਇਸ ਸਾਲ ਵਿਿਦਆਰਥੀਆਂ ਦੇ ਦਾਖ਼ਲੇ ਵਿੱਚ ਰਿਕਾਰਡ 40 ਫੀਸਦੀ ਵਾਧਾ ਦਰਜ ਕੀਤਾ ਗਿਆ। ਇਸ ਸਾਲ ਹੀ ਯੂਨੀਵਰਸਿਟੀ ਵੱਲੋਂ ਖੋਜ ਦੇ ਖੇਤਰ ਵਿਚ ਉਮਦਾ ਕੰਮ ਕਰਨ ਸਦਕਾ 'ਐਚ-ਇੰਡੈਕਸ' - 142 ਹੈ। ਇਸ ਸਾਲ ਪੇਟੈਂਟ ਵੱਧ ਕੇ 48 ਹੋ ਗਏ ਹਨ। ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਵਿਚ ਸਪੈਸ਼ਲ ਐਜੂਕੇਸ਼ਨ ਵਾਲੇ ਕੋਰਸ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਵੀ ਇਸ ਸਾਲ ਹੀ ਬਣੀ ਹੈ। ਰਾਸ਼ਟਰੀ ਚੈਂਪੀਅਨ ਅਤੇ ਉੱਤਰੀ-ਜ਼ੋਨ-ਇੰਟਰ-ਵਰਸਿਟੀ ਕਲਚਰਲ ਚੈਂਪੀਅਨਸ਼ਿਪ ਵੀ ਯੂਨੀਵਰਸਿਟੀ ਦਾ ਨਾਂ ਬੁਲੰਦੀਆਂ ਤੇ ਬੋਲਦਾ ਰਿਹਾ ।
ਇਸ ਸਾਲ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸੂਬਾਈ ਪੱਧਰ 'ਤੇ ਦੋ ਫੁੱਲਾਂ ਦੇ ਮੇਲੇ ਕਰਵਾ ਕੇ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਦਾ ਅਹਿਮ ਰੋਲ ਅਦਾ ਕੀਤਾ ਉਥੇ ਵੱਖ ਵੱਖ ਸੈਮੀਨਾਰ, ਵੈਬੀਨਾਰ, ਕਾਨਫਰੰਸ, ਸਿਪੋਜ਼ੀਅਮ, ਵਰਕਸ਼ਾਪ, ਪ੍ਰਦਰਸ਼ਨੀਆਂ, ਸ਼ਾਰਟ ਟਰਮ ਕੋਰਸ, ਰਿਫਰੈਸ਼ਰ ਕੋਰਸ ਤੋਂ ਇਲਾਵਾ ਵਿਿਦਆਰਥੀਆਂ ਵਿਚ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਜਸ਼ਨ 2023, ਜ਼ੋਨਲ ਅਤੇ ਅੰਤਰਜ਼ੋਨਲ ਯੁਵਕ ਮੇਲੇ, ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਯੁਵਕ ਮੇਲਾ 2023, ਤਕਨੀਕੀ ਮੇਲੇ, ਟੂੁਰਿਜ਼ਮ ਮੇਲੇ, ਅੰਤਰ ਵਿਭਾਗੀ ਖੇਡ ਟੂਰਨਾਮੈਂਟ ਅਤੇ ਨਾਟਕ ਮੇਲਿਆਂ ਨਾਲ ਵੀ ਅਹਿਮ ਗਤੀਵਿਧੀਆਂ ਹੁੰਦੀਆਂ ਰਹੀਆਂ। ਵੱਖ ਵੱਖ ਵਿਭਾਗਾਂ ਵੱਲੋਂ ਫੈਕਲਟੀ ਅਤੇ ਵਿਿਦਆਰਥੀਆਂ ਦੇੇ ਨਾਲ ਜਿਥੇ ਉਘੇ ਮਾਹਿਰਾਂ ਦੇ ਨਾਲ ਰੂਬਰੂ ਪ੍ਰੋਗਰਾਮ ਕਰਵਾਏ ਗਏ ਉਥੇ ਲੇਖਕਾਂ, ਕਵੀਆਂ ਅਤੇ ਹੋਰ ਅਕਾਦਮਿਕ ਮਾਹਿਰਾਂ ਨੂੰ ਵੀ ਇਸ ਰੂਬਰੂ ਦਾ ਹਿੱਸਾ ਬਣਾਇਆ ਗਿਆ। ਇਸ ਦੇ ਨਾਲ ਨਾਲ ਬਹੁਤ ਸਾਰੀਆਂ ਪੁਸਤਕਾਂ 'ਤੇ ਵਿਚਾਰ ਚਰਚਾ ਪ੍ਰੋਗਰਾਮ ਵੀ ਹੁੰਦੇ ਰਹੇ।
ਯੂਨੀਵਰਸਿਟੀ ਨੇ ਇਸ ਸਾਲ ਜਿਥੇ ਸਮੇਂ ਦੀ ਲੋੜ ਅਨੁਸਾਰ ਵੱਖ ਵੱਖ ਨਵੇਂ ਕੋਰਸ ਸ਼ੁਰੂ ਕੀਤੇ ਉਥੇ ਵੱਖ ਵੱਖ ਵਿਭਾਗ ਅਤੇ ਕਾਲਜਾਂ ਨਵੇਂ ਅਧਿਆਪਕ ਅਤੇ ਹੋਰ ਸਟਾਫ ਦੀ ਭਰਤੀ ਕੀਤਾ ਗਿਆ। ਯੂਨੀਵਰਸਿਟੀ ਨੇ ਇਸ ਵਾਰ ਵੱਡੇ ਪੱਧਰ 'ਤੇ ਆਪਣੇ ਮੁਲਾਜ਼ਮਾਂ ਅਤੇ ਹੋਰ ਸਟਾਫ ਨੂੰ ਬਣਦੀਆਂ ਤਰੱਕੀਆਂ ਦੇ ਕੇ ਵੀ ਨਿਵਾਜਿਆ। ਯੂਨੀਵਰਸਿਟੀ ਨੇ ਇਸ ਸਾਲ ਆਪਣਾ 54ਵਾਂ ਸਥਾਪਨਾ ਦਿਵਸ ਵੀ ਬਹੁਤ ਧੂੂਮਧਾਮ ਨਾਲ ਮਨਾਇਆ। ਯੂਨੀਵਰਸਿਟੀ ਦੇ ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਇਸ ਸਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਆਪਣੇ ਖੋਜ ਪੱਤਰ ਅਤੇ ਹੋਰ ਪੇਸ਼ਕਾਰੀਆਂ ਨਾਲ ਯੂਨੀਵਰਸਿਟੀ ਦੇ ਨਾਂ ਨੂੰ ਹੋਰ ਰੌਸ਼ਨ ਕੀਤਾ। ਯੂਨੀਵਰਸਿਟੀ ਦੇ ਬਹੁਤ ਸਾਰੇ ਵਿਿਦਆਰਥੀ ਵੀ ਵੱਖ ਵੱਖ ਫੈਲੋਸ਼ਿਪ ਪ੍ਰਾਪਤ ਕਰਨ ਵਿਚ ਕਾਮਯਾਬ ਵੀ ਹੋਏ। ਹਰ ਸਾਲ ਦੀ ਤਰ੍ਹਾਂ ਇਸ ਸਾਲ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਵਸਾਂ ਨੂੰ ਮਨਾ ਕੇ ਵਿਿਦਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਚਿਣਗ ਵੀ ਲਾਈ। ਯੂਨੀਵਰਸਿਟੀ ਦੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਯੂਨਿਟਾਂ ਵੱਲੋਂ ਵੱਖ ਵੱਖ ਕੈਂਪ ਦਾ ਆਯੋਜਨ ਕੀਤਾ ਗਿਆ। ਵਰ੍ਹੇ ਦੇ ਆਖਰੀ ਹਫਤੇ ਵਿਚ ਸਮਰਸਿਆ ਨੋਸਪਲੈਨ ਦੇ ਪਲਾਨਿੰਗ ਖੇਤਰ ਦਾ 25ਵਾਂ ਸਿਲਵਰ ਜੁਬਲੀ ਸਾਲਾਨਾ ਸੰਮੇਲਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿਸ ਤਰ੍ਹ੍ਹਾਂ ਸਾਲ 2023 ਵਿਚ ਖੋਜ, ਅਕਾਦਮਿਕਤਾ, ਖੇਡਾਂ, ਕਲਾ, ਸਭਿਆਚਾਰ ਅਤੇ ਹੋਰ ਖੇੇਤਰਾਂ ਵਿਚ ਅੱਗੇ ਰਹਿ ਕੇ ਸਮਾਜ ਦੀ ਅਗਵਾਈ ਕੀਤੀ ਉਸੇ ਤਰ੍ਹਾਂ ਹੀ ਉਸੇ ਜੋਸ਼ ਨਾਲ 2024 ਵਿਚ ਇਨ੍ਹਾਂ ਪ੍ਰਾਪਤੀਆਂ ਅਤੇ ਜਿਤਾਂ ਦਾ ਸਿਲਸਿਲਾ ਵੀ ਜਾਰੀ ਰਹੇਗਾ ਅਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਦੂਰ-ਦ੍ਰਿਸ਼ਟੀ ਵਾਲੀ ਸੋਚ ਅਤੇ ਮਿਹਨਤੀ ਅੰਦਾਜ਼ ਸਦਕਾ ਯੂਨੀਵਰਸਿਟੀ ਨਵੇੇਂ ਦਿਸਹਦਿਆਂ ਨੂੰ ਛੂਹੇਗੀ।
-
ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ
publicrelations@gndu.ac.in
9878277423
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.