ਤੁਸੀਂ ਪੇਸ਼ੇਵਰ ਹੋ ਤੇ ਆਪਣੀ ਵਰਤਮਾਨ ਨੌਕਰੀ ਤੋਂ ਸੰਤੁਸ਼ਟ ਨਹੀਂ ਹੋ ਰਹੇ। ਤੁਸੀਂ ਨੌਕਰੀ ਛੱਡਣ ਦੀ ਸਥਿਤੀ ’ਚ ਵੀ ਨਹੀਂ ਹੋ, ਤਾਂ ਤੁਹਾਡੇ ਸਾਹਮਣੇ ਕੀ ਬਦਲ ਹੈ? ਅਜਿਹੇ ਹਾਲਾਤ ਵਿਚ ਤੁਸੀਂ ਨੌਕਰੀ ਛੱਡਣ ਦੀ ਬਜਾਏ ਇਸ ਗੱਲ
ਤੁਸੀਂ ਪੇਸ਼ੇਵਰ ਹੋ ਤੇ ਆਪਣੀ ਵਰਤਮਾਨ ਨੌਕਰੀ ਤੋਂ ਸੰਤੁਸ਼ਟ ਨਹੀਂ ਹੋ ਰਹੇ। ਤੁਸੀਂ ਨੌਕਰੀ ਛੱਡਣ ਦੀ ਸਥਿਤੀ ’ਚ ਵੀ ਨਹੀਂ ਹੋ, ਤਾਂ ਤੁਹਾਡੇ ਸਾਹਮਣੇ ਕੀ ਬਦਲ ਹੈ? ਅਜਿਹੇ ਹਾਲਾਤ ਵਿਚ ਤੁਸੀਂ ਨੌਕਰੀ ਛੱਡਣ ਦੀ ਬਜਾਏ ਇਸ ਗੱਲ ’ਤੇ ਵਧੇਰੇ ਜ਼ੋਰ ਦੇ ਸਕਦੇ ਹੋ ਕਿ ਕਿਵੇਂ ਨੌਕਰੀ ’ਤੇ ਰਹਿੰਦਿਆਂ ਅਪਣੇ ਲਈ ਨਵੇਂ ਮੌਕਿਆਂ ਦੀ ਭਾਲ ਕੀਤੀ ਜਾਵੇ। ਉਨ੍ਹਾਂ ਤਰੀਕਿਆਂ ਦੀ ਖੋਜ ਕੀਤੀ ਜਾਵੇ, ਜਿਨ੍ਹਾਂ ਨਾਲ ਦਫ਼ਤਰ ਵਿਚ ਆਪਣੀ ਮੌਜੂਦਗੀ ਦਾ ਸਾਰਥਿਕ ਅਹਿਸਾਸ ਕਰਵਾਇਆ ਜਾ ਸਕੇ ਤੇ ਕੰਮ ਵਿਚ ਸੰਤੁਸ਼ਟੀ ਵੀ ਹਾਸਿਲ ਕੀਤੀ ਜਾ ਸਕੇ।
ਕੰਮ ਮੰਗਣ ਦੀ ਪਾਓ ਆਦਤ
ਕੰਮ ਦਾ ਨਿਯਮ ਹੈ ਕਿ ਇਹ ਉਨ੍ਹਾਂ ਕੋਲ ਆਉਂਦਾ ਹੈ, ਜੋ ਕੰਮ ਕਰਨਾ ਚਾਹੁੰਦੇ ਹਨ। ਤੁਸੀਂ ਉਸੇ ਨੌਕਰੀ ’ਚ ਰਹਿੰਦੇ ਹੋਏ ਖ਼ੁਦ ਨੂੰ ਵੱਡੇ ਪ੍ਰਾਜੈਕਟ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਮੂਲ ਕੰਮਾਂ ਦੇ ਨਾਲ-ਨਾਲ ਨਵੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਆਪਣੀ ਭੂਮਿਕਾ ਨੂੰ ਬਾਖ਼ੂਬੀ ਨਿਭਾ ਸਕਦੇ ਹੋ। ਜਦੋਂ ਵੀ ਤੁਸੀਂ ਕਿਸੇ ਵੱਡੇ ਪ੍ਰਾਜੈਕਟ ਵਿਚ ਕੰਮ ਕਰਦੇ ਹੋ ਤਾਂ ਇਸ ਨਾਲ ਨਾ ਸਿਰਫ਼ ਤੁਹਾਡੀ ਰਚਨਾਤਮਿਕਤਾ ਦਾ ਵਿਕਾਸ ਹੁੰਦਾ ਹੈ ਸਗੋਂ ਭਵਿੱਖ ’ਚ ਨਵੀਆਂ ਨੌਕਰੀਆਂ ਲਈ ਵੀ ਖ਼ੁਦ ਨੂੰ ਤਿਆਰ ਕਰ ਰਹੇ ਹੁੰਦੇ ਹੋ।
ਹਾਂ-ਪੱਖੀ ਤਰੀਕੇ ਨਾਲ ਰੱਖੋ ਆਪਣੀ ਗੱਲ
ਜੇ ਤੁਸੀਂ ਕੰਪਨੀ ਵਿਚ ਆਪਣੀ ਭੂਮਿਕਾ ਤੋਂ ਅਸੰਤੁਸ਼ਟ ਮਹਿਸੂਸ ਕਰ ਰਹੇ ਹੋ, ਇਸ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਉਮੀਦ ਦੇ ਅਨੁਕੂਲ ਤੁਹਾਨੂੰ ਕੰਮ ਨਾ ਮਿਲ ਰਿਹਾ ਹੋਵੇ। ਸੈਂਟਰਲ ਫਲੋਰੀਡਾ ਯੂਨੀਵਰਸਿਟੀ ’ਚ ਮਨੋਵਿਗਿਆਨ ਦੀ ਪ੍ਰੋਫੈਸਰ ਮਿੰਡੀ ਸਾਂਸ ਦਾ ਕਹਿਣਾ ਹੈ ਕਿ ਜਦੋਂ ਕੋਈ ਲੰਬੇ ਸਮੇਂ ਤੱਕ ਮਿਹਨਤ ਕਰੇ ਪਰ ਫਿਰ ਵੀ ਉਸ ਨੂੰ ਕੋਈ ਪ੍ਰਸ਼ੰਸਾ ਨਾ ਮਿਲੇ ਤਾਂ ਵੀ ਉਹ ਅਸੰਤੁਸ਼ਟ ਹੋ ਜਾਂਦਾ ਹੈ। ਅਜਿਹੀ ਸਥਿਤੀ ’ਚ ਉਸ ਨੂੰ ਮੈਨੇਜਮੈਂਟ ਸਾਹਮਣੇ ਹਾਾਂ-ਪੱਖੀ ਤਰੀਕੇ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ।
ਕੰਮ ਪ੍ਰਤੀ ਰੱਖੋ ਸਮਰਪਣ ਭਾਵਨਾ
ਜੇ ਤੁਸੀਂ ਕੰਮ ਵਾਲੀ ਜਗ੍ਹਾ ’ਤੇ ਵਧੇਰੇ ਨਿਰਾਸ਼ਾ ਮਹਿਸੂਸ ਕਰ ਰਹੇ ਹੋ ਤਾਂ ਜ਼ਾਹਿਰ ਹੈ ਕਿ ਤੁਹਾਡੇ ਸਾਥੀ ਕਰਮਚਾਰੀ ਵੀ ਇਹੀ ਮਹਿਸੂਸ ਕਰ ਰਹੇ ਹੋਣਗੇ। ਇਸ ਸਥਿਤੀ ਵਿਚ ਆਪਣੇ ਗੁੱਸੇ ਨੂੰ ਜ਼ਾਹਿਰ ਨਾ ਹੋਣ ਦਿਉ ਤੇ ਇਕ-ਦੂਸਰੇ ਦੇ ਸਮਰਥਨ ਲਈ ਰਚਨਾਤਮਿਕ ਤੇ ਇਮਾਨਦਾਰ ਤਰੀਕੇ ਲੱਭੋ। ਨਾਂਹ-ਪੱਖੀ ਵਿਚਾਰ ਫੈਲਾਉਣ ਵਾਲਿਆਂ ਤੋਂ ਦੂਰ ਰਹੋ। ਧਿਆਨ ਰਹੇ ਕਿ ਕੰਮ ਕਰਨ ਵਾਲਿਆਂ ਦੀ ਹਮੇਸ਼ਾ ਕਦਰ ਹੁੰਦੀ ਹੈ। ਕੰਮ ਪ੍ਰਤੀ ਹਾਂ-ਪੱਖੀ ਸੋਚ ਰੱਖਣ ਵਾਲੇ ਆਪਣੇ ਵਰਗੇ ਲੋਕਾਂ ਦਾ ਇਕ ਗਰੁੱਪ ਵੀ ਬਣਾ ਸਕਦੇ ਹਨ।
ਉਤਸ਼ਾਹ ਬਣਾ ਕੇ ਰੱਖੋ
ਮਾਹਿਰਾਂ ਦਾ ਮੰਨਣਾ ਹੈ ਕਿ ਕੰਮ ਤੋਂ ਨਿਰਾਸ਼ਾ ਮਹਿਸੂਸ ਹੋਣ ’ਤੇ ਉਸ ਕੰਮ ਨੂੰ ਜਗਿਆਸਾ ਦੀ ਦਿ੍ਰਸ਼ਟੀ ਨਾਲ ਦੇਖੀਏ। ਹਾਰਵਰਡ ਬਿਜ਼ਨਸ ਸਕੂਲ ਵਿਚ ਲੀਡਰਸ਼ਿਪ ਦੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਖ਼ੁਦ ਤੋਂ ਪੁੱਛੋ ਕਿ ਕੰਮ ਵਿਚ ਕੀ ਰੁਕਾਵਟ ਆ ਰਹੀ ਹੈ ਤੇ ਮੈਂ ਇਸ ਨੂੰ ਕਿਵੇਂ ਦੂਰ ਕਰ ਸਕਦਾ ਹਾਂ? ਹਰ ਕੋਈ ਅੱਗੇ ਵਧਣਾ ਚਾਹੁੰਦਾ ਹੈ। ਇਸ ਦੇ ਲਈ ਯੋਜਨਾ ਬਣਾਉਣ ਅਤੇ ਯਤਨ ਕਰਨ ਵਿਚ ਕੋਈ ਬੁਰਾਈ ਨਹੀਂ ਹੈ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.