ਅੱਜ ਅਸੀਂ ਸਾਰੇ ਟੈਕਨੋਲੌਜੀ ਦੇ ਯੁੱਗ ਵਿੱਚ ਜੀਅ ਰਹੇ ਹਾਂ, ਜਿੱਥੇ ਅਸੀਂ ਮੋਬਾਈਲ ਅਤੇ ਈ-ਮੇਲ ਆਦਿ ਦੇ ਮਾਧਿਅਮ ਰਾਹੀਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਦਾ ਹਾਲ-ਚਾਲ ਜਾਣ ਲੈਂਦੇ ਹਾਂ। ਪਰ ਇੱਕ ਸਮਾਂ ਸੀ ਜਦੋਂ ਇਸ ਤਰ੍ਹਾਂ ਸੋਚਣਾ ਵੀ ਅਸੰਭਵ ਸੀ। ਉਸ ਸਮੇਂ ਲੋਕ ਜਾਂ ਤਾਂ ਇੱਕ ਦੂਜੇ ਦੇ ਘਰ ਜਾਂਦੇ ਸਨ ਤੇ ਜਾਂ ਉਨ੍ਹਾਂ ਦਾ ਹਾਲ ਜਾਣਨ ਲਈ ਚਿੱਠੀਆਂ ਭੇਜਦੇ ਸਨ। ਚਿੱਠੀਆਂ ਦੇ ਦੌਰ ਨੂੰ ਚੇਤੇ ਕਰਦਿਆਂ ਡਾਕਘਰਾਂ ਦੀ ਗੱਲ ਕਰਨੀ ਲਾਜ਼ਮੀ ਜਿਹੀ ਹੋ ਜਾਂਦੀ ਹੈ।ਜੇਕਰ ਗੱਲ ਕਰੀਏ ਸਾਡੇ ਦੇਸ਼ ਦੀ ਤਾਂ ਮਾਣ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ 1,55,618 ਡਾਕਘਰਾਂ ਅਤੇ 5,66,000 ਤੋਂ ਵੱਧ ਡਾਕ ਕਰਮਚਾਰੀਆਂ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਡਾਕ ਨੈੱਟਵਰਕ ਹੈ। ਭਾਰਤ ਦਾ ਸਭ ਤੋਂ ਵੱਡਾ ਡਾਕਘਰ ਮੁੰਬਈ ਵਿੱਚ ਜਨਰਲ ਡਾਕਘਰ ਹੈ। ਦੇਸ਼ ਭਰ ਦੇ ਡਾਕਘਰਾਂ ਨੂੰ ਮੁੱਖ ਡਾਕਘਰ, ਸਬ-ਡਾਕਘਰ ਅਤੇ ਸ਼ਾਖਾ ਡਾਕਘਰਾਂ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਭਾਰਤ ਵਿੱਚ ਆਧੁਨਿਕ ਡਾਕ ਸੇਵਾ 150 ਸਾਲ ਤੋਂ ਵੱਧ ਪੁਰਾਣੀ ਹੈ।
ਸਾਡੇ ਦੇਸ਼ ਵਿੱਚ ਡਾਕ ਸੇਵਾ ਦੀ ਸਥਾਪਨਾ ਭਾਰਤੀ ਵਾਇਸਰਾਏ ਲਾਰਡ ਡਲਹੌਜ਼ੀ ਨੇ 1 ਅਪ੍ਰੈਲ, 1854 ਨੂੰ ਕੀਤੀ ਸੀ ਪਰ ਸਹੀ ਅਰਥਾਂ 'ਚ ਇਸਦੀ ਸਥਾਪਨਾ 1 ਅਕਤੂਬਰ ਨੂੰ ਹੋਈ ਮੰਨੀ ਜਾਂਦੀ ਹੈ। ਸੰਨ 1854 ਵਿੱਚ ਤਤਕਾਲੀ ਇਸ ਸੇਵਾ ਨੂੰ ਕੇਂਦਰਿਤ ਕੀਤਾ ਗਿਆ, ਉਸ ਸਮੇਂ ਈਸਟ ਇੰਡੀਆ ਕੰਪਨੀ ਅਧੀਨ 701 ਡਾਕਘਰਾਂ ਨੂੰ ਮਿਲਾ ਕੇ ਭਾਰਤੀ ਡਾਕ ਵਿਭਾਗ ਦੀ ਸਥਾਪਨਾ ਕੀਤੀ ਗਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਲਾਰਡ ਕਲਾਈਵ ਨੇ ਸੰਨ 1766 ਵਿਚ ਭਾਰਤ ਵਿਚ ਆਪਣੇ ਪੱਧਰ 'ਤੇ ਡਾਕ ਪ੍ਰਣਾਲੀ ਦੀ ਸ਼ੁਰੂਆਤ ਕਰ ਦਿੱਤੀ ਸੀ। ਇਸ ਤੋਂ ਬਾਅਦ ਬੰਗਾਲ ਦੇ ਗਵਰਨਰ ਵਾਰਨ ਹੇਸਟਿੰਗਜ਼ ਨੇ ਸੰਨ 1774 ਵਿੱਚ ਕੋਲਕਾਤਾ ਵਿੱਚ ਮੁੱਖ ਡਾਕਘਰ ਦੀ ਸਥਾਪਨਾ ਕੀਤੀ। ਅੰਗਰੇਜ਼ਾਂ ਨੇ ਇਹ ਸੇਵਾ ਆਪਣੇ ਰਣਨੀਤਕ ਅਤੇ ਵਪਾਰਕ ਹਿੱਤਾਂ ਲਈ ਸ਼ੁਰੂ ਕੀਤੀ ਸੀ। 10 ਜਨਵਰੀ, 1840 ਨੂੰ ਡਾਕ ਟਿਕਟ ਦੀ ਖੋਜ ਕੀਤੀ ਗਈ, ਜੋ ਕਿ ਰਸਮੀ ਤੌਰ 'ਤੇ 6 ਮਈ,1840 ਨੂੰ ਜਾਰੀ ਕੀਤੀ ਗਈ। ਇਸ ਤਰ੍ਹਾਂ ਇਹ ਦੁਨੀਆ ਦੀ ਪਹਿਲੀ ਡਾਕ ਟਿਕਟ ਬਣ ਗਈ।
ਭਾਰਤ ਵਿੱਚ ਪਹਿਲੀ ਵਾਰ ਸੰਨ 1852 ਵਿੱਚ ਚਿੱਠੀਆਂ ਉੱਤੇ ਡਾਕ ਟਿਕਟਾਂ ਲਗਾਉਣ ਦੀ ਸ਼ੁਰੂਆਤ ਹੋਈ। ਇਸ ਉਪਰੰਤ ਬ੍ਰਿਟਿਸ਼ ਸਰਕਾਰ ਨੇ ਸੰਨ 1854 ਵਿੱਚ ਭਾਰਤ ਵਿੱਚ ਰੇਲ ਡਾਕ ਸੇਵਾ ਵੀ ਸ਼ੁਰੂ ਕਰ ਦਿੱਤੀ। ਡਾਕ ਅਤੇ ਟੈਲੀਗ੍ਰਾਮ ਦੇਸ਼ ਵਿੱਚ ਦੋ ਵੱਖ-ਵੱਖ ਵਿਭਾਗਾਂ ਵਜੋਂ ਸ਼ੁਰੂ ਹੋਏ। ਇਤਿਹਾਸ ਦੀ ਗੱਲ ਕਰੀਏ ਤਾਂ ਸੰਨ 1877 ਵਿੱਚ ਭਾਰਤ ਵਿੱਚ ਵੀਪੀਪੀ, ਸੰਨ 1879 ਵਿੱਚ ਪਾਰਸਲ ਪੋਸਟ ਕਾਰਡ, ਸੰਨ 1880 ਵਿੱਚ ਮਨੀ ਆਰਡਰ, ਸੰਨ 1911 ਵਿੱਚ ਪਹਿਲੀ ਏਅਰਮੇਲ ਸੇਵਾ ਇਲਾਹਾਬਾਦ ਤੋਂ, ਸੰਨ 1986 ਵਿੱਚ ਸਪੀਡ ਪੋਸਟ, ਸੰਨ 1914 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਡਾਕ ਅਤੇ ਟੈਲੀਗ੍ਰਾਮ ਨੂੰ ਮਿਲਾ ਦੇਣਾ ਅਤੇ ਟੈਲੀਫੋਨ ਅਤੇ ਮੋਬਾਈਲ ਸੇਵਾ ਦੇ ਆਉਣ ਨਾਲ ਸੰਨ 2016 ਵਿੱਚ ਟੈਲੀਗ੍ਰਾਮ ਸੇਵਾ ਦਾ ਖਤਮ ਹੋਣਾ ਸ਼ਾਮਲ ਹਨ।
ਇਸ ਤੋਂ ਇਲਾਵਾ ਪੋਸਟਲ ਇੰਡੈਕਸ ਨੰਬਰ (ਪਿੰਨ) ਦਾ ਪੂਰਾ ਰੂਪ ਇੱਕ ਨਿੱਜੀ ਪਛਾਣ ਨੰਬਰ ਹੈ, ਜਿਸਦੇ ਪਿਤਾਮਾ ਸੰਸਕ੍ਰਿਤ ਵਿਦਵਾਨ ਅਤੇ ਕਵੀ ਸ਼੍ਰੀ ਰਾਮ ਭੀਕਾਜੀ ਸਨ। ਪੋਸਟਾਂ ਅਤੇ ਅੱਖਰਾਂ ਨੂੰ ਬਿਹਤਰ ਢੰਗ ਨਾਲ ਵੱਖ ਕਰਨ ਲਈ ਦੇਸ਼ ਵਿੱਚ ਪਿੰਨ ਕੋਡ ਲਾਗੂ ਕਰਨਾ ਉਨ੍ਹਾਂ ਦਾ ਵਿਚਾਰ ਸੀ। ਪਿੰਨ ਇੱਕ ਸੁਰੱਖਿਅਤ ਕੋਡ ਹੈ, ਜੋ ਉਪਭੋਗਤਾਂਵਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਪ੍ਰਮਾਣਿਕਤਾ ਲਈ ਵਰਤਿਆ ਜਾਂਦਾ ਹੈ ਜਦੋਂ ਉਪਭੋਗਤਾ ਇੱਕ ਸਿਸਟਮ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਿੰਨ ਦੀ ਵਰਤੋਂ ਵੱਖ-ਵੱਖ ਪ੍ਰਣਾਲੀਆਂ ਅਤੇ ਨੈੱਟਵਰਕਾਂ ਜਿਵੇਂ ਕਿ ਮੋਬਾਈਲ ਫ਼ੋਨ, ਲੈਪਟਾਪ, ਕੰਪਿਊਟਰ ਆਦਿ ਲਈ ਕੀਤੀ ਜਾਂਦੀ ਹੈ। ਇਸ ਦੀ ਸ਼ੁਰੂਆਤ 15 ਅਗਸਤ,1972 ਨੂੰ ਹੋਈ ਸੀ। ਇਸ ਵਿੱਚ 9 ਖੇਤਰਾਂ ਨੂੰ ਵੱਖ-ਵੱਖ ਵਿਲੱਖਣ ਪਿੰਨ ਅਲਾਟ ਕੀਤੇ ਗਏ ਹਨ, ਜਿਸ ਵਿੱਚ 8 ਭੂਗੋਲਿਕ ਖੇਤਰ ਹਨ ਜਦੋਂ ਕਿ 9 ਅੰਕ ਆਰਮੀ ਡਾਕ ਸੇਵਾ ਲਈ ਰਾਖਵੇਂ ਰੱਖੇ ਗਏ ਹਨ। ਦੇਸ਼ ਵਿੱਚ ਕੁੱਲ 19,101 ਪਿੰਨ ਹਨ
-
ਰੰਧਾਵਾ ਸਿੰਘ, ਪਿ੍ੰਸੀਪਲ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.