ਆਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਦੇ ਹੋਏ ਸਹੀ ਅਰਥਾਂ 'ਚ ਗੁਰਪੂਰਬ ਮਨਾਈਏ
'ਸ੍ਰੀ ਗੁਰੂ ਨਾਨਕ ਦੇਵ ਜੀ' ਦਾ ਨਾਮ ਸਾਡੀ ਜ਼ੁਬਾਨ ਆਉਂਦਿਆਂ ਹੀ ਇੱਕ ਇਲਾਹੀ ਭਾਵ ਦਿਲ ਦੀਆਂ ਗਹਿਰਾਈਆਂ ਤੱਕ ਉੱਤਰ ਜਾਂਦਾ ਹੈ | ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜਿਹੀ ਰੂਹਾਨੀ, ਅਦੁੱਤੀ, ਬੇਮਿਸਾਲ ਸ਼ਖ਼ਸੀਅਤ ਦੇ ਮਾਲਕ ਹਨ 2wvyN ਉਨ੍ਹਾਂ ਦੇ ਸਰੀਰਕ ਵਿਛੋੜਾ ਪਏ ਨੂੰ ਲਗਭਗ 554 ਸਾਲ ਹੋ ਗਏ ਹਨ, ਪਰ ਆਤਮਿਕ ਤੌਰ 'ਤੇ ਉਨਾਂ ਦਾ ਸਪਰਸ਼, ਉਨ੍ਹਾਂ ਦੀ ਹੋਂਦ ਅਤੇ ਉਨ੍ਹਾਂ ਦੇ ਉਪਦੇਸ਼ ਸਦਾ ਹੀ ਸਾਡੇ ਅੰਗ ਸੰਗ ਰਹਿਣਗੇ | ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਦੀ ਵਡਿਆਈ ਤੇ ਉਨ੍ਹਾਂ ਦੀ ਮਹਿਮਾ ਨੂੰ ਹਜ਼ਾਰਾਂ ਹੀ ਲਿਖਾਰੀਆਂ ਨੇ ਕਲਮਬੰਦ ਕਰਨ ਦੀ ਕੋਸ਼ਿਸ ਤਾਂ ਕੀਤੀ, ਪਰ ਸਾਗਰ ਨੂੰ ਕਦੇ ਕੁੱਜੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ | ਉਹ ਸਾਨੂੰ ਅਜਿਹਾ ਵਡਮੁੱਲਾ ਖਜ਼ਾਨਾ ਦੇ ਕੇ ਗਏ ਹਨ, ਕਿ ਜੇਕਰ ਅਸੀਂ ਉਸਨੂੰ ਆਉਣ ਵਾਲੀਆਂ ਪੀੜੀਆਂ ਤੱਕ ਵੀ ਖਰਚਦੇ ਰਹੀਏ, ਤਾਂ ਵੀ ਸਾਡੇ ਪਾਸੋਂ ਉਹ ਖਜ਼ਾਨਾ ਖ਼ਤਮ ਨਹੀਂ ਹੋਵੇਗਾ | ਆਉ ਗੁਰਪੁਰਬ ਦੇ ਇਸ ਮਹਾਨ ਅਵਸਰ 'ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਇੱਕ ਵਾਰ ਫੇਰ ਦੁਹਰਾਈਏ |
ਹਰ ਇੱਕ ਯੁੱਗ ਵਿੱਚ, ਜਦੋਂ ਵੀ ਮਹਾਪੁਰਸ਼ਾਂ ਦਾ ਆਗਮਨ ਸੰਸਾਰ 'ਤੇ ਹੋਇਆ, ਤਾਂ ਉਹ ਉਸ ਸਮੇਂ ਦੇ ਹਾਲਾਤਾਂ ਦੇ ਅਨਰੂਪ ਹੀ ਹੋਇਆ | ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਵੀ ਸਮਾਜਿਕ ਸਥਿਤੀ ਬਹੁਤ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਸੀ | ਉਸ ਸਮੇਂ ਦੀ ਹਾਲਤ ਨੂੰ ਭਾਈ ਗੁਰਦਾਸ ਜੀ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੇ ਹਨ—ਕਲਿ ਆਈ ਕੁਤੇ ਮੂਹੀ ਖਾਜੁ ਹੋਇਆ ਮੁਰਦਾਰ ਗੁਸਾਈ | ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ | ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਹੀ¨ (ਵਾਰ 30)
ਉਸ ਸਮੇਂ ਰਾਜੇ ਆਪਣਾ ਨਿਆਂ ਭੁੱਲ ਕੇ ਉਲਟਾ ਅਨਿਆਂ ਨੂੰ ਹੀ ਆਪਣਾ ਧਰਮ ਸਮਝ ਬੈਠੇ ਸਨ | ਅੰਨ੍ਹੀ ਪਰਜਾ ਅਗਿਆਨਤਾ ਦੇ ਕਾਰਨ ਅੰਧ ਵਿਸ਼ਵਾਸ਼ੀ, ਵਹਿਮਾਂ-ਭਰਮਾਂ, ਤਵੀਤ-ਧਾਗਿਆਂ, ਟੂਣੇ-ਟਾਮਣਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਸੀ | ਸਮਾਜ ਉੱਪਰ ਝੂਠੇ, ਪਖੰਡੀ, ਦੰਭੀ, ਜੋਗੀਆਂ-ਨਾਥਾਂ ਦਾ ਦਬਦਬਾ ਸੀ | ਸMswr 1Mdr ਅਨੇਕਾਂ ਹੀ ਝੂਠੇ ਗੁਰੂ ਬਣੇ ਬੈਠੇ ਸਨ | ਜੋ ਧਰਮ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ | ਧਰਮ ਦੇ ਆਗੂ ਭਿ੍ਸ਼ਟ ਹੋ ਚੁੱਕੇ ਸਨ | ਉਹ ਧਰਮ ਦੀ ਓਟ ਲੈ ਕੇ ਸੁਆਰਥ ਅਤੇ ਆਪਣੀ ਐਸ਼ ਪ੍ਰਸਤੀ ਦੀ ਪੂਰਤੀ ਕਰ ਰਹੇ ਸਨ | ਗੁਰੂ ਨਾਨਕ ਦੇਵ ਜੀ ਨੇ ਜਦ ਅਜਿਹੀ ਹਾਲਤ ਦੇਖੀ ਤਾਂ ਉਨ੍ਹਾਂ ਦਾ ਦਇਆਵਾਨ, ਕਰੁਣਾ ਭਰਪੂਰ, ਮੋਮ ਹਿਰਦਾ ਪਿਘਲ ਗਿਆ | ਅੱਤਿਆਚਾਰਾਂ ਤੇ ਪਾਪਾਂ ਨਾਲ ਜਲਦੀ ਹੋਈ ਧਰਤੀ ਦੀ ਪੁਕਾਰ ਉਨ੍ਹਾਂ ਸੁਣੀ | ਬਾਬਾ ਦੇਖੇ ਧਿਆਨ ਧਰਿ, ਜਲਤੀ ਸਭਿ ਪਿ੍ਥਵੀ ਦਿਸਿ ਆਈ¨ ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ¨
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ | ਚੜਿਆ ਸੋਧਣਿ ਧਰਤਿ ਲੁਕਾਈ¨ (ਵਾਰ 24)
ਹੁਣ ਉਹ ਸਮਾਂ ਆ igਆ ਸੀ ਜਦoN ਇਸ ਪਾਪ ਦਾ ਨਾਸ਼ ਹੋਣਾ ਜ਼ਰੂਰੀ ਸੀ | ਅਜਿਹੀ ਪਾਪਾਂ ਨਾਲ ਭਰੀ ਕਾਲੀ-ਬੋਲ਼ੀ ਰਾਤ ਸਵੇਰ ਦੇ ਚੜ੍ਹਦੇ ਸੂਰਜ ਦੀ ਉਡੀਕ ਕਰ ਰਹੀ ਸੀ[ ਜਿਸਨੇ ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਸੀ | ਅਜਿਹਾ ਹੀ ਹੋਇਆ- ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ¨ ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ¨ (ਵਾਰ 27)
ਉਸ ਇਲਾਹੀ ਜੋਤ ਨੇ ਮਾਨਵਤਾ ਦੇ ਭਲੇ ਵਾਸਤੇ ਅਤੇ ਅਗਿਆਨਤਾ ਨੂੰ ਦੂਰ ਕਰਨ ਲਈ ਅਵਤਾਰ ਲੈ ਲਿਆ ਸੀ | ਰੱਬੀ ਜੋਤਿ ਦੇ ਆਗਮਨ ਦੀ ਖ਼ਬਰ ਸੁਣ ਕੇ ਜਿਵੇਂ ਧਰਤੀ ਗਦ-ਗਦ ਕਰ ਉੱਠੀ ਸੀ | ਅਜਿਹੇ ਰਹਿਬਰ ਨੇ ਜਿਸਨੇ ਆਪਣੇ ਭਗਤਾਂ ਦੀ ਪੈਜ ਰੱਖਣ ਦੇ ਲਈ, ਦੁਸ਼ਟਾਂ ਖਿਲਾਫ਼ ਅੰਦੋਲਨ ਚਲਾਉਣ ਦੇ ਲਈ, ਧਰਮ ਨੂੰ ਫਿਰ ਸਥਾਪਿਤ ਕਰਨ ਲਈ ਅਵਤਾਰ ਲੈ ਲਿਆ ਸੀ | ਉਦਾਸੀਆਂ ਦੇ ਰੂਪ ਵਿੱਚ ਸਾਹਿਬ ਸੱਚ ਦੇ ਪ੍ਰਚਾਰ, ਪ੍ਰਸਾਰ ਲਈ ਚੱਲ ਪਏ | ਪਿਤਾ ਦੀ ਅਣਥੱਕ ਕੋਸ਼ਿਸ਼ ਸੀ, ਕਿ ਨਾਨਕ ਘਰ ਤੋਂ ਬਾਹਰ ਨਾ ਚਲਾ ਜਾਵੇ, ਕਿਤੇ ਇਹ ਸਾਧੂ ਨਾ ਬਣ ਜਾਵੇ | ਪਰ ਉਨ੍ਹਾਂ ਲਈ ਤਾਂ ਸਾਰਾ ਸੰਸਾਰ ਹੀ ਇੱਕ ਪਰਿਵਾਰ ਸੀ |
ਉਨ੍ਹਾਂ ਨੇ ਆਪਣੇ ਦੋ ਸਾਥੀਆਂ ਬਾਲਾ ਅਤੇ ਮਰਦਾਨਾ ਜੀ ਨੂੰ ਸੱਚ ਦੇ ਪ੍ਰਚਾਰ ਲਈ ਆਪਣੇ ਨਾਲ ਲਿਆ | ਸੱਚ ਨੂੰ ਸਮਾਜ ਵਿੱਚ ਆਪਣਾ ਪ੍ਰਚਾਰ ਕਰਨ ਦੇ ਲਈ ਕਿਸੇ ਗਿਣਤੀ ਦੀ ਲੋੜ ਨਹੀਂ ਪੈਂਦੀ | ਸੱਚ ਹਮੇਸ਼ਾ ਇਕੱਲਾ ਹੁੰਦਾ ਹੈ | ਭਾਵੇਂ ਲੱਖ ਝੂਠ ਵੀ ਉਸਦੇ ਸਾਹਮਣੇ ਆਣ ਕਿਉਂ ਨਾ ਖੜੇ੍ਹ ਹੋ ਜਾਣ ਪਰ ਫਿਰ ਵੀ ਸੱਚ ਉਨ੍ਹਾਂ ਸਭ ਤੇ ਭਾਰੀ ਪੈਂਦਾ ਹੈ | ਉਨਾਂ ਪਾਸ ਉਹੀ ਸੱਚ ਸੀ ਜੋ ਸੈਂਕੜੇ ਸਿੱਧਾਂ ਦੇ ਸਨਮੁੱਖ ਹੋ ਕੇ ਬੇ-ਝਿਜਕ ਬੋਲਿਆ, ਉਹੀ ਸੱਚ ਸੀ ਜਿਸਨੇ ਹਜ਼ਾਰਾਂ ਬ੍ਰਾਹਮਣਾਂ ਨੂੰ ਬਨਾਰਸ ਜਾ ਕੇ ਇਕੱਲੇ ਉਪਦੇਸ਼ ਕੀਤਾ | ਇਹ ਉਹੀ ਇਕੱਲਾ ਸੱਚ ਸੀ ਜੋ ਮੱਕੇ ਜਾ ਕੇ ਕਾਜ਼ੀਆਂ ਦੇ ਮਨਾਂ ਅੰਦਰ ਗਿਆਨ ਦਾ ਦੀਪਕ ਜਗਾ ਆਇਆ | ਇਹ ਉਹੀ ਇਕੱਲਾ ਸੱਚ ਸੀ ਜਿਸਨੇ ਸੱਜਣ-ਕੌਡੇ ਵਰਗੇ ਪਾਪੀਆਂ ਦੇ ਪਾਪਾਂ ਨੂੰ ਬਖ਼ਸ਼ ਕੇ ਉਨ੍ਹਾਂ ਨੂੰ ਇਨਸਾਨ ਬਣਾ ਦਿੱਤਾ |
ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਦੇ ਭਿ੍ਸ਼ਟ ਹੋਏ ਰਾਜੇ ਰਾਣੇ, ਗਰੀਬ ਜਨਤਾ ਨਾਲ ਹੋ ਰਿਹਾ ਜੁਲਮ, ਧੱਕੇਸ਼ਾਹੀ, ਅੱਤਿਆਚਾਰ ਅਤੇ ਸਮਾਜ ਨੂੰ ਜਾਤਾਂ-ਪਾਤਾ ਦੀਆਂ ਦੀਵਾਰਾ ਵਿੱਚ ਕੈਦ ਕਰਨ ਵਾਲੇ ਧਰਮ ਦੇ ਆਗੂਆ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਸਮਾਜ ਵਿੱਚ ਫੈਲੀਆ ਕੁਰੀਤੀਆਂ ਦਾ ਵਿਰੋਧ ਕੀਤਾ | ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਉਨ੍ਹਾਂ ਨੇ ਬਚਪਨ ਵਿੱਚ ਹੀ ਸ਼ੁਰੂਆਤ kt id`q9 ਜਦoN ਉਨ੍ਹਾਂ ny ਜਨੇਊ ਪਾਉਂਦੇ ਪੰਡਿਤ ਜੀ ਤੋਂ ਪੁੱਛਿਆ-pMifq j9! ਇਸ ਜਨੇਊ ਨੂੰ ਪਾਉਣ ਨਾਲ ਕੀ ਹੋ ਜਾਵੇਗਾ? pMifq ਜੀ ਨੇ ਕਿਹਾ-nwnk pu`qr! ਇਸ nUM 4wrn krn ਨਾਲ ਜਨਮ ਸਫ਼ਲ ਹੋ ਜਾਵੇਗਾ | ਗੁਰੂ ਸਾਹਿਬ ਬੋਲੇ, 'ਜੇ ਇਹ ਧਾਗਾ ਟੁੱਟ ਗਿਆ ਤਾਂ ਫਿਰ ਕੀ ਹੋਵੇਗਾ?' pMifq ਜੀ ਸਹਿਜ ਬੋਲੇ, 'ਧਾਗਾ ਤਾਂ ਬਜ਼ਾਰ ਵਿੱਚੋਂ ਦੋ ਪੈਸੇ ਦਾ ਮੁੱਲ ਦੁਬਾਰਾ ਮਿਲ ਜਾਵੇਗਾ |'
ਗੁਰੂ ਸਾਹਿਬ ਹੱਸੇ ਅਤੇ ਕਿਹਾ, 'ਧਰਮ ਦੇ ਨਾਂ 'ਤੇ ਇਹ ਕਿਹੋ ਜਿਹਾ ਮਜ਼ਾਕ ਹੈ ਕਿ ਦੋ ਪੈਸੇ ਦੇ ਧਾਗੇ ਨਾਲ ਜੀਵਨ ਦਾ ਕਲਿਆਣ ਹੋ ਜਾਵੇਗਾ |' ਉਸ ਸਮੇਂ pMifq ਜੀ ਨੂੰ ਅਤੇ ਸਾਰੇ ਮੌਜੂਦ ਸਕੇ-ਸੰਬੰਧੀਆ ਨੂੰ ਉਪਦੇਸ਼ ਕੀਤਾ ਕਿ ਤੁਸੀਂ ਜਨੇਊ ਦੀ ਅਸਲੀਅਤ ਨੂੰ ਨਹੀਂ ਜਾਣਿਆ ਅਤੇ ਇਸਦੀ ਇਕ ਪਰੰਪਰਾ ਬਣਾ ਕੇ ਬੈਠ ਗਏ ਹੋ | ਜਨੇਊ ਵਿਚਲੇ ਤਿੰਨ ਧਾਗੇ ਸਾਡੇ ਮਸਤਕ ਦੀਆਂ ਤਿੰਨ ਨਾੜੀਆਂ ਈੜਾ, ਪਿੰਗਲਾ ਅਤੇ ਸੁਖਮਣਾ ਦਾ ਪ੍ਰਤੀਕ ਹਨ | ਉਨਾਂ ਨੇ ਹੋਰ ਵੀ ਸਮਝਾਇਆ—ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ¨ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ¨ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ¨ ਧੰਨ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਏ¨ (ਮਹਲਾ 1/471)
ਉਸ ਸਮੇਂ ਧਰਮ ਦਾ ਮੁਖੌਟਾ ਪਾ ਕੇ ਖੁਦ-ਮੁਹਾਰੇ ਬਣੇ ਬੈਠੇ ਗੁਰੂਆਂ ਦੇ ਖਿਲਾਫ਼ ਉਨ੍ਹਾਂ ਨੇ ਅਵਾਜ਼ ਉਠਾਈ | ਭੋਲੀ-ਭਾਲੀ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਦਾ ਉਹ ਲੋਕ ਸ਼ੋਸ਼ਣ ਕਰ ਰਹੇ ਸਨ | ਲੋਕਾਂ ਪਾਸ ਇਹ ਜਾਣਕਾਰੀ ਤਾਂ ਸੀ ਕਿ ਗੁਰੂ ਪਾਸ ਜਾਣਾ ਚਾਹੀਦਾ ਹੈ, ਪਰ ਉਹ ਗੁਰੂ ਦੀ ਪਹਿਚਾਣ ਤੋਂ ਅਣਜਾਣ ਸਨ[ਗੁਰੂ ਦੇ ਪਾਸੋਂ ਸਾਨੂੰ ਕਿਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ? ਉਸ ਸਮੇਂ ਲੋਕ ਪਰਮਾਤਮਾ ਦੀ ਭਗਤੀ ਕਰਨ ਲਈ ਅਨੇਕਾਂ ਹੀ ਮਾਰਗਾਂ ਨੂੰ ਅਪਣਾਈ ਬੈਠੇ ਸਨ | ਗੁਰੂ ਸਾਹਿਬ ਜੀ ਨੇ ਉਨਾਂ ਨੂੰ ਸਮਝਾਇਆ ਕਿ ਭਗਤੀ ਦੇ ਕੋਈ ਦੋ ਚਾਰ ਮਾਰਗ ਨਹੀਂ ਬਲਿਕ ਇੱਕ ਹੀ ਮਾਰਗ ਹੈ ਜੋ ਕਿ ਆਦਿ ਕਾਲ ਤੋਂ ਚਲਿਆ ਆ ਰਿਹਾ ਹੈ | ਕਿਸੇ ਵੀ ਮਹਾਪੁਰਸ਼ ਨੇ ਕੋਈ ਆਪਣਾ ਵੱਖਰਾ ਧਰਮ ਨਹੀਂ ਚਲਾਇਆ ਸਗੋਂ ਉਸੇ ਹੀ ਮਾਰਗ ਨੂੰ ਅਪਨਾਉਣ ਦੀ ਗੱਲ ਕੀਤੀ ਹੈ[
ਅੱਜ ਵੀ ਨਜ਼ਰ ਮਾਰ ਕੇ ਦੇਖੀਏ ਤਾਂ ਸਮਾਜ ਅੰਦਰ ਧਰਮ ਦੇ ਨਾਮ 'ਤੇ ਉਹੀ ਕੁਝ ਹੋ ਰਿਹਾ ਹੈ | ਜਿੰਨ੍ਹਾਂ ਕਰਮ-ਕਾਂਡਾਂ ਦਾ ਗੁਰੂ ਸਾਹਿਬਾਨ ਖੰਡਨ ਕਰਕੇ ਗਏ ਸਨ, ਅੱਜ ਲੋਕ ਫੇਰ ਉਨਾਂ ਹੀ ਅੰਧ-ਵਿਸ਼ਵਾਸ਼ਾਂ ਵਿੱਚ ਫਸਦੇ ਜਾ ਰਹੇ ਹਨ | ਜਿਸ ਕਾਰਨ ਸਮਾਜ ਅੱਜ ਅਨੇਕ ਸੰਪ੍ਰਦਾਵਾਂ ਵਿੱਚ ਵੰਡਿਆ ਗਿਆ ਹੈ | ਧਰਮ ਸੰਬੰਧੀ ਆਪਸੀ ਵਿਚਾਰਾਂ ਵਿੱਚ ਭਿੰਨਤਾ ਹੋਣ ਦੇ ਕਾਰਨ ਨਫ਼ਰਤ, ਈਰਖਾ, ਲੜਾਈ-ਝਗੜੇ, ਦੰਗੇ ਫਸਾਦ ਨਿਤ ਦਿਹਾੜੇ ਖੜੇ ਹੋ ਰਹੇ ਹਨ | ਸੰਸਾਰ ਵਿੱਚ ਜਦੋਂ ਵੀ ਮਹਾਪੁਰਸ਼ ਆਏ ਤਾਂ ਉਹ ਕਿਸੇ ਇੱਕ ਵਿਸ਼ੇਸ ਕੌਮ ਜਾ ਮਜਹਬ ਲਈ ਨਹੀਂ ਬਲਕਿ ਸਾਰੀ ਹੀ ਮਾਨਵਜਾਤੀ ਲਈ ਆਏ | ਉਨਾਂ ਦੀਆ ਸਿੱਖਿਆਵਾਂ ਅਤੇ ਉਪਦੇਸ਼ ਵੀ ਸਭ ਲਈ ਸਾਂਝੇ ਹਨ | ਗੁਰੂ ਨਾਨਕ ਦੇਵ ਜੀ ਨੇ ਵੀ ਇਸ ਸਾਂਝੀਵਾਲਤਾ ਦਾ ਸਬੂਤ ਬਾਲਾ ਅਤੇ ਮਰਦਾਨਾ ਜੀ ਨੂੰ ਆਪਣੇ ਸੰਗ ਰਲਾ ਕੇ ਦਿੱਤਾ | ਅੱਜ ਅਸੀਂ ਦੋ ਤੋਂ ਇੱਕ ਤਾਂ ਕੀ ਹੋਣਾ ਸੀ ਬਲਕਿ ਦੋ, ਤਿੰਨ, cwr... ਹੋ ਚੁੱਕੇ ਹਾਂ | ਉਨ੍ਹਾਂ ਦੇ ਮਹਾਨ ਵਿਚਾਰ—'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ¨' ਅਤੇ 'ਏਕ ਪਿਤਾ ਏਕਸ ਕੇ ਹਮ ਬਾਰਿਕ¨' ਅਸੀਂ ਪੜ੍ਹ ਵੀ ਰਹੇ ਹਾਂ, ਬੋਲ ਵੀ ਰਹੇ ਹਾਂ ਪਰ ਸਾਡੇ ਕਰਮ ਵਿੱਚ ਨਹੀਂ ਆ ਰਹੇ | ਮਹਾਪੁਰਸ਼ਾਂ dw ਜਨਮ ਅਤੇ ਕਰਮ ਦੋਨੇ ਹੀ ਅਲੌਕਿਕ ਹੋਇਆ ਕਰਦੇ ਹਨ | ਉਨ੍ਹਾਂ ਦੇ ਜੀਵਨ ਦੀ ਹਰ ਘਟਨਾ ਪਿੱਛੇ ਇੱਕ ਅਧਿਆਤਮਿਕ ਭੇਦ ਛੁਪਿਆ ਹੁੰਦਾ ਹੈ | ਜੋ ਕਿ ਸੰਪੂਰਨ ਮਾਨਵਜਾਤੀ ਲਈ ਚਾਨਣ-ਮੁਨਾਰਾ ਹੋਇਆ ਕਰਦਾ ਹੈ |
ਇਸ ਲਈ ਆਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਦੇ ਹੋਏ ਸਹੀ ਅਰਥਾਂ 'ਚ ਗੁਰਪੂਰਬ ਮਨਾਈਏ।
-
Sukhi Bharti,
ashusukhi@gmail.com
+91-78141-89668
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.