ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰ ਨੂੰ ਇਕ ਦਾ ਉਪਦੇਸ਼ ਦੇ ਕੇ ਇਕ ਅਕਾਲ ਪੁਰਖ ਨਾਲ ਜੋੜਨਾ ਕੀਤਾ ਹੈ ,ਪਰ ਅੱਜ ਵੀ ਬਹੁ ਗਿਨਤੀ ਲੋਕ ਦੁਬਿਧਾ ਵਿਚ ਜੀਵਨ ਬਤੀਤ ਕਰ ਰਹੇ ਹਨ । ਜੋ ਗਿਆਨ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਬਖਸ਼ਿਆ ਹੈ ਬਾ ਕਮਾਲ ਹੈ । ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇੱਕ (੧) ਤੋਂ ਬਾਨੀ ਦੀ ਸ਼ੁਰੁਆਤ ਕਰ ਕੇ ਯੁਗਾਂ ਤੋ ਚਲੀਆਂ ਆ ਰਹੀਆਂ ਧਾਰਨਾਵਾਂ ਨੂੰ ਬਦਲ ਕੇ ਰੱਖ ਦਿੱਤਾ। ੴ ਸਤਿ ਨਾਮ ਕਹਿ ਸਤਿਗੁਰੂ ਨੇ ਦਸ ਦਿਤਾ ਕੇ ਦੁਨੀਆ ਤੇ ਇਕੱਲਾ ਪ੍ਰਮਾਤਮਾ ਦੀ ਅਸਲ ਸੱਚ ਹੈ , ਬਾਕੀ ਸਬ ਸਾਡੀਆ ਮਨੌਤਾਂ ਹੀ ਹਨ ਜੋ ਵਕਤ ਹਾਲਾਤ ਅਤੇ ਇਲਾਕੇ ਦੇ ਹਿਸਾਬ ਨਾਲ ਬਦਲ ਜਾਂਦੀਆ ਹਨ , ਮੇਰਾ ਸੱਚ ਕਿਸੇ ਹੋਰ ਵਾਸਤੇ ਝੂਠ ਹੋ ਸਕਦਾ ਹੈ ਜਿਵੇਂ ਕੇ ਹਰ ਦੇਸ਼ ਦੀ ਕਰੰਸੀ ਉਸਦੀ ਆਪਣੀ ਮਨੌਤ ਹੈ ਦੂਜੇ ਦੇਸ਼ ਵਿਚ ਉਹ ਬਦਲ ਜਾਂਦੀ ਹੈ । ਹਰ ਮਨੁਖ ਆਪਣੀ ਮਨੌਤ ਨੂੰ ਸੱਚ ਸਮਝਦਾ ਹੈ ਅਤੇ ਦੂਜੇ ਦੀ ਨੂੰ ਝੂਠ , ਧਰਮ ਦੀ ਦੁਨੀਆਂ ਵਿਚ ਵੀ ਬਹੁਤ ਸਾਰੇ ਸੱਚ ਦੂਜੇ ਧਰਮ ਵਿਚ ਝੂਠ ਬਣ ਜਾਂਦੇ ਹਨ । ਹਕੂਮਤਾ ਵਿਚ ਵੀ ਸੱਚ ਦਾ ਇਹੋ ਹਾਲ ਹੈ ਇਕ ਹਕੂਮਤ ਵਿਚ ਸੱਚ ਦੂਜੀ ਵਾਸਤੇ ਝੂਠ ਹੁੰਦੇ ਹਨ ।
ਇਕ ਹਕੂਮਤ ਦਾ ਪੈਗੰਬਰ ਦੂਜੀ ਵਾਸਤੇ ਕਾਤਿਲ ਹੋ ਸਕਦਾ ਹੈ । ਜਦੋ ਤੁਸੀਂ ਹਰ ਤੱਥ ਨੂੰ ਨਿਰਪੱਖ ਹੋ ਕੇ ਸਮਝਣ ਦੀ ਕੋਸਿਸ ਕਰਦੇ ਹੋ ਤਾਂ ਤੁਹਾਨੂੰ ਇਹ ਗੱਲ ਚੰਗੀ ਤਰ੍ਹਾ ਨਾਲ ਸਮਝ ਪੈ ਜਾਂਦੀ ਹੈ ਕੇ ਜੋ ਮੈਂ ਸੱਚ ਮਨ ਕੇ ਬੈਠਾ ਹਾਂ ਓ ਸਿਰਫ ਮੇਰਾ ਸੱਚ ਹੋ ਸਕਦਾ ਹੈ , ਤੁਹਾਡੀਆਂ ਨਜ਼ਰਾ ਵਿਚ ਗੁਨਹਗਾਰ ਦੂਜੇ ਵਾਸਤੇ ਬੇਕਸੂਰ ਹੋ ਸਕਦਾ ਹੈ , ਜਦੋ ਤੁਸੀਂ ਕਿਸੇ ਤੱਥ ਨੂੰ ਦੂਜੇ ਪੱਖ ਵਲੋ ਦੇਖੋ ਗੇ ਤਾਂ ਤੁਹਾਨੂੰ ਆਪਣਾ ਪੱਖ ਬਦਲਿਆ ਨਜ਼ਰ ਆਵੇਗਾ ਤਾਂ ਤੁਸੀਂ ਕਿਸੇ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਓਸ ਵਿਸਯ ਨੂੰ ਹੋਰ ਚੰਗੀ ਤਰਾ ਸਮਝ ਸਕਦੇ ਹੋ ਇਸ ਤਰੀਕੇ ਨਾਲ ਅਸੀ ਕਿਸੇ ਮਸਲੇ ਯਾ ਝਗੜੇ ਦਾ ਹਲ ਹੋਰ ਚੰਗੀ ਤਰ੍ਹਾ ਨਾਲ ਕਰਨ ਵਿਚ ਸਮਰੱਥ ਹੋ ਜਾਂਦੇ ਹਾਂ । ਜਲਦਬਾਜੀ ਵਿਚ ਕਿਤੇ ਫੈਂਸਲੇ ਬਾਦ ਵਿੱਚ ਪਛਤਾਵਾ ਬਨ ਜਾਂਦੇ ਹਨ। ਦੋਵੇਂ ਪੱਖ ਘੋਖਣ ਤੋਂ ਬਾਦ ਨਿਰਨਾ ਕਰਨ ਨਾਲ ਮੇਰਾ ਮੰਨਣਾ ਹੈ ਕੇ ਪਰਿਵਾਰਾਂ ਦੇ ਯਾ ਸਮਾਜ ਦੇ ਬਹੁਤ ਸਾਰੇ ਮਸਲੇ ਜਾ ਝਗੜੇ ਆਸਾਨੀ ਨਾਲ ਹਲ ਹੋ ਸਕਦੇ ਹਨ , ਇਕ ਪ੍ਰਮਾਤਮਾ ਹੀ ਹੈ ਜੋ ਕਿਸੇ ਵੀ ਪੱਖ ਤੋਂ ਕਿਸੇ ਵੀ ਹਲਾਤ ਵਿਚ ਯਾ ਸਥਾਨ ਕਰਕੇ ਬਦਲਦਾ ਨਹੀਂ ਹੈ ਸਦਾ ਇਕੋ ਜਿਹਾ ਰਹਿੰਦਾ ਹੈ । ਆਦਿ ਸਚੁ ਜੁਗਾਦਿ ਸਚੁ ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਗੁਰੂ ਸਾਹਿਬ ਕਹਿ ਗਏ ਕਿ ਦੁਨੀਆ ਦੇ ਲੋਕੋ ਇਹ ਸੰਸਾਰ ਪ੍ਰਮਾਤਮਾ ਦੀ ਰਚਨਾ ਤੇ ਖੇਡ ਹੈ ਹਰ ਜੀਵ ਇਸ ਖੇਡ ਦਾ ਇੱਕ ਪਾਤਰ ਹੈ । ਪ੍ਰਮਾਤਮਾ ਦੀ ਇਸ ਰਚਨਾ ਤੇ ਖੇਡ ਨੂੰ ਸਮਝਣ ਵਾਸਤੇ ਸਾਨੂੰ ਵਿਵੇਕ ਦੀ ਲੋੜ ਹੁੰਦੀ ਹੈ ਜਿਸਦੀ ਜਾਚਨਾ ਅਸੀ ਹਰ ਰੋਜ਼ ਅਰਦਾਸ ਵਿਚ ਕਰਦੇ ਹਾਂ ।
-
ਗਿ. ਤੇਜਪਾਲ ਸਿੰਘ (ਰਿਚਮੰਡ ਹਿੱਲ ਨਿਊਯਾਰਕ ਯੂਐਸਏ), ਲੇਖਕ
*********
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.