ਜੀ ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ 24 ਨਵੰਬਰ 2023 ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ ਜਿਸ ਦਾ ਪ੍ਰਚਾਰ ਇਨੀਂ ਦਿਨੀਂ ਹਰ ਪਾਸੇ ਜ਼ੋਰਾਂ 'ਤੇ ਹੈ। ਗੱਲ ਭਾਵੇਂ ਸੋਸ਼ਲ ਮੀਡੀਆ ਦੀ ਕੀਤੀ ਜਾਵੇ, ਅਖ਼ਬਾਰਾਂ ਦੀ ਜਾਂ ਟੀਵੀ ਚੈਨਲਾਂ ਦੀ, ਫ਼ਿਲਮ ਦੀ ਸਮੁੱਚੀ ਟੀਮ ਜੀਅ-ਜਾਨ ਨਾਲ ਪ੍ਰਚਾਰ ‘ਚ ਜੁਟੀ ਹੋਈ ਹੈ। ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਸੜਕਾਂ, ਚੌਕਾਂ ਦੀਆਂ ਅਹਿਮ ਥਾਵਾਂ 'ਤੇ ਵੱਡੇ-ਆਕਾਰੀ ਬੋਰਡ ਲੱਗੇ ਨਜ਼ਰ ਆ ਰਹੇ ਹਨ, ਕੰਧਾਂ ਫ਼ਿਲਮ ਦੇ ਪੋਸਟਰਾਂ ਨਾਲ ਭਰ ਦਿੱਤੀਆਂ ਗਈਆਂ ਹਨ, ਚੈਨਲਾਂ 'ਤੇ ਲਗਾਤਾਰ ਫ਼ਿਲਮ ਦਾ ਪ੍ਰਚਾਰ ਹੋ ਰਿਹਾ ਹੈ।ਫ਼ਿਲਮ ਦੀ ਸਟਾਰਕਾਸਟ ਵੱਲੋਂ ਵੀ ਆਪਣੇ ਫੇਸਬੁੱਕ ਪੇਜ਼, ਇੰਸਟਾਗ੍ਰਾਮ ਅਤੇ ਸਨੈਪਚਾਟ ਆਦਿ ਤੇ 'ਚ ਰੋਜ਼ ਫ਼ਿਲਮ ਦੇ ਪ੍ਰਚਾਰ ਨਾਲ ਜੁੜੀਆਂ ਸਰਗਰਮੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।ਫ਼ਿਲਮ ਦੀ ਟੀਮ ਵੱਲੋਂ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਨਿਰਮਾਤਾ ਗੁਰਪ੍ਰੀਤ ਸਿੰਘ ਗੋਗਾ, ਰਵੀ ਢਿੱਲੋਂ, ਜਗਦੀਪ ਰੇਹਾਲ ਅਤੇ ਜਸਵਿੰਦਰ ਤੂਰ ਵਲੋਂ ਪ੍ਰੋਡਿਊਸ ਇਹ ਫ਼ਿਲਮ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ਹੈ।ਇਸ ਫ਼ਿਲਮ 'ਚ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਤੋਂ ਇਲਾਵਾ ਗੁਰਨਜਰ ਚੱਠਾ, ਈਸ਼ਾ ਸ਼ਰਮਾ, ਲਖਨ ਪਾਲ ਅਤੇ ਅਸੋਕ ਤਾਂਗਰੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫਿਲਮ ਨੂੰ ਨਾਮੀ ਨਿਰਦੇਸ਼ਕ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ ਅਤੇ ਫਿਲਮ ਦੀ ਕਹਾਣੀ ਥਾਪਰ ਨੇ ਲਿੱਖੀ ਹੈ ਜੋ ਕਿ ਆਮ ਫ਼ਿਲਮਾਂ ਤੋਂ ਇੱਕ ਵੱਖਰੇ ਵਿਸ਼ੇ ਦੀ ਕਹਾਣੀ ਹੈ ਜੋ ਸੰਘਰਸ਼ ਭਰੀ ਗਾਥਾ ਨੂੰ ਪਰਦੇ 'ਤੇ ਪੇਸ਼ ਕਰਦੀ ਹੈ।
ਇੱਕ ਜਵਾਨ ਮੁੰਡਾ ਪੰਜਾਬ ਦਾ ਪ੍ਰਸਿੱਧ ਗਾਇਕ ਬਣਨਾ ਚਾਹੁੰਦਾ ਹੈ ਪਰ ਉਹ ਆਪਣਾ ਦਿਲ ਇੱਕ ਕੁੜੀ ‘ਤੇ ਫਿਦਾ ਕਰ ਬੈਠਦਾ ਹੈ ਜਿਥੌਂ ਉਸਨੂੰ ਸਿਰਫ ਬੇਵਫਾਈ ਹੀ ਮਿਲਦੀ ਹੈ। ਇਸ਼ਕ ਦਾ ਜਨੂਨ ਅਤੇ ਬੇਵਫਾਈ ਉਸਨੂੰ ਇੱਕ ਨਵੀਂ ਸਫਲਤਾ ਦਿੰਦੀ, ਜਿਸ ਬਾਰੇ ਇਹ ਕਹਾਣੀ ਹੈ।ਇਸ ਤਰਾਂ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟਕੇ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਵੇਖਣ ਨੂੰ ਮਿਲੇਗੀ। ਇਸ ਫਿਲਮ ਦੇ ਗੀਤਾਂ ਨੂੰ ਪ੍ਰਸਿੱਧ ਜੋੜੀ ਗੌਰਵ ਦੇਵ ਅਤੇ ਕਾਰਤਿਕ ਦੇਵ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਫਿਲਮ ਦਾ ਟਾਈਟਲ ਗੀਤ ਖੁਦ ਗੁਰਨਾਮ ਭੁੱਲਰ ਨੇ ਗਾਇਆ ਹੈ ਅਤੇ ਫਿਲਮ ਦੇ ਗੀਤ ਖਾਰਾ ਅਤੇ ਗੁਰਨਾਮ ਭੁੱਲਰ ਨੇ ਕਲਮਬੱਧ ਕੀਤੇ ਹਨ।ਫਿਲਮ ਨੂੰ ਦੁਨੀਆ ਭਰ ਵਿਚ ਵਾਈਟ ਹਿੱਲ ਸਟੂਡੀਓਜ਼ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ।
-
ਜਿੰਦ ਜਵੰਦਾ , ਲੇਖਕ
jawanda82@gmail.com
97795 91482
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.