ਵਿਜੈ ਗਰਗ
ਸਾਰਿਆਂ ਦੀ ਬੋਲਣ, ਚੱਲਣ, ਬੈਠਣ ਵਾਂਗ ਪੜ੍ਹਨ ਦੀ ਆਦਤ ਵੀ ਵੱਖੋ ਵੱਖਰੀ ਹੁੰਦੀ ਹੈ। ਸਭ ਦਾ ਆਪਣਾ ਖ਼ਾਸ ਢੰਗ ਹੁੰਦਾ ਹੈ। ਇਸੇ ਨਾਲ ਹੀ ਪਛਾਣਿਆ ਜਾ ਸਕਦਾ ਹੈ ਤੁਹਾਡੀ ਸ਼ਖ਼ਸੀਅਤ ਨੂੰ। ਜ਼ਰਾ ਧਿਆਨ ਨਾਲ ਪੜ੍ਹੋ ਤੋਂ ਜਾਣੋ ਤੁਸੀਂ ਕਿਸ ਤਰ੍ਹਾਂ ਦੇ ਪਾਠਕ ਹੋ।
ਫਿਲਾਸਫਰ ਸੋਚ
ਇਸ ਸੋਚ ਦੇ ਮਾਲਕ ਹਲਕੇ ਫੁਲਕੇ ਨਾਵਲ ਜਾਂ ਕਹਾਣੀਆਂ ਬੜੇ ਚਾਅ ਅਤੇ ਜਲਦੀ ਪੜ੍ਹ ਲੈਂਦੇ ਹਨ। ਗੰਭੀਰ ਸਾਹਿਤ ਪੜ੍ਹਨ ਵਿਚ ਇਨ੍ਹਾਂ ਨੂੰ ਕੋਈ ਖ਼ਾਸ ਦਿਲਚਸਪੀ ਨਹੀਂ ਹੁੰਦੀ। ਬਿਲਕੁਲ ਇਹੋ ਜਿਹਾ ਆਚਰਨ ਇਨ੍ਹਾਂ ਦੇ ਜੀਵਨ ਵਿਚ ਹੁੰਦਾ ਹੈ। ਇਸ ਦਾ ਇਹ ਅਰਥ ਬਿਲਕੁਲ ਨਹੀਂ ਕਿ ਉਹ ਲਾਪਰਵਾਹ ਹੁੰਦੇ ਹਨ। ਇਹ ਜ਼ਿੰਦਗੀ ਨੂੰ ਹਲਕੇ ਫੁਲਕੇ ਅੰਦਾਜ਼ ’ਚ ਗੁਜ਼ਾਰਨਾ ਪਸੰਦ ਕਰਦੇ ਹਨ। ਇਨ੍ਹਾਂ ਵਿਚ ਇਕਾਗਰਤਾ ਦੀ ਜ਼ਬਰਦਸਤ ਸ਼ਕਤੀ ਹੁੰਦੀ ਹੈ। ਸੰਤੁਲਨਤਾ ਖ਼ੂਬੀ ਉਨ੍ਹਾਂ ਦੀ ਗੱਲਬਾਤ ਤੇ ਵਰਤਾਅ ਆਦਿ ਤੋਂ ਆਸਾਨੀ ਨਾਲ ਦੇਖੀ ਜਾ ਸਕਦੀ ਹੈ।
ਰੁੱਖਾ ਸੁਭਾਅ
ਪੜ੍ਹਨ ਸਮੇਂ ਇਨ੍ਹਾਂ ਦੇ ਬੁੱਲ ਆਮ ਤੌਰ ’ਤੇ ਹਿੱਲਦੇ ਰਹਿੰਦੇ ਹਨ। ਇਹ ਲੋਕ ਇੱਕ ਕੰਮ ਦੇ ਨਾਲ-ਨਾਲ ਦੂਜੇ ਕੰਮ ’ਤੇ ਵੀ ਦਿਮਾਗ਼ ਲਾਈ ਰੱਖਦੇ ਹਨ। ਉਲਝੇ ਹੋਏ ਵਿਚਾਰਾਂ ਕਾਰਨ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਸਕਦੇ। ਇਨ੍ਹਾਂ ਦਾ ਮਨ ਬਹੁਤ ਵਾਰ ਦੌੜਿਆ ਫਿਰਦਾ ਰਹਿੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਵਿਚ ਕਦੇ-ਕਦੇ ਸਿਰ ਹਿਲਾ ਕੇ ਪੜ੍ਹਨ ਦੀ ਵੀ ਆਦਤ ਹੁੰਦੀ ਹੈ
ਇਨ੍ਹਾਂ ਵੱਲੋਂ ਪੜ੍ਹੇ ਗਏ ਅਖ਼ਬਾਰ, ਕਿਤਾਬ ਜਾਂ ਹੋਰ ਕਿਸੇ ਸਮੱਗਰੀ ਤੋਂ ਹੀ ਇਨ੍ਹਾਂ ਦਾ ਪਤਾ ਲੱਗ ਜਾਂਦਾ ਹੈ। ਮੁੜੀਆਂ-ਤੂੜੀਆਂ ਕਿਤਾਬਾਂ ਤੋਂ ਵੀ ਇਨ੍ਹਾਂ ਦੀ ਸ਼ਖ਼ਸੀਅਤ ਨੂੰ ਪਛਾਣਿਆ ਜਾ ਸਕਦਾ ਹੈ। ਇਹ ਲੋਕ ਪੜ੍ਹਨ ਸਮੇਂ ਦੂਜਾ ਕੰਮ ਵੀ ਕਰਦੇ ਹਨ ਤੇ ਦੂਜੇ ਕੰਮਾਂ ਵਿੱਚ ਵੀ ਟਾਲ ਮਟੋਲ ਦੀ ਆਦਤ ਬਣਾਈ ਰੱਖਦੇ ਹਨ। ਆਪਣੇ ਵੱਲੋਂ ਕੀਤੇ ਗਏ ਕੰਮ ਵੀ ਖ਼ੁਦ ਨੂੰ ਯਾਦ ਨਹੀਂ ਰਹਿੰਦੇ। ਨਾ ਸਥਿਰ ਚਿੱਤ ਦਾ ਅਸਰ ਉਨ੍ਹਾਂ ਦੇ ਹਰ ਕੰਮ ’ਚੋਂ ਝਲਕਦਾ ਹੈ। ਇਹ ਮਿਹਨਤੀ ਨਹੀਂ ਹੁੰਦੇ ਜਿਸ ਕਰਕੇ ਇਨ੍ਹਾਂ ਨੂੰ ਉਚਿੱਤ ਸਫਲਤਾ ਵੀ ਨਹੀਂ ਮਿਲਦੀ।
Also ReadNot only with protein powder but also with protein bars there are many such benefits that you will be surprised to know
ਸਿਰਫ਼ ਪ੍ਰੋਟੀਨ ਪਾਊਡਰ ਨਾਲ ਹੀ ਨਹੀਂ Protein Bars ਨਾਲ ਵੀ ਮਿਲਦੇ ਹਨ ਅਜਿਹੇ ਕਈ ਫ਼ਾਇਦੇ ਕਿ ਜਾਣ ਕੇ ਰਹਿ ਜਾਉਂਗੇ ਹੈਰਾਨ
ਕਿਤਾਬੀ ਕੀੜੇ
ਇਹ ਜੀਵਨ ਦੀ ਅਸਲੀਅਤ ਤੋਂ ਬਚਣ ਲਈ ਪੜ੍ਹਦੇ ਹਨ। ਲੋਕਾਂ ਨਾਲ ਗੱਲ ਨਾ ਕਰਨੀ ਪਵੇ ਇਸ ਲਈ ਕੋਈ ਪੁਸਤਕ ਜਾਂ ਅਖ਼ਬਾਰ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਇਸ ਆਦਤ ਦੇ ਕਾਰਨ ਇਨ੍ਹਾਂ ਨੂੰ ਕਿਤਾਬੀ ਕੀੜਿਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੇ ਕੋਈ ਇਕੋ ਜਿਹੇ ਵਿਚਾਰਾਂ ਵਾਲਾ ਆਦਮੀ ਮਿਲ ਜਾਵੇ, ਤਾਂ ਪਲਾਇਨਵਾਦ ਦਾ ਰਾਹ ਛੱਡ ਅਸਲੀ ਰਾਹ ’ਤੇ ਆ ਜਾਂਦੇ ਹਨ ।
ਕਲਪਨਾਸ਼ੀਲ
ਪੜ੍ਹਦੇ ਸਮੇਂ ਇਹ ਲੋਕ ਸ਼ਾਂਤ ਵਾਤਾਵਰਨ ਚਾਹੁੰਦੇ ਹਨ। ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਵੀ ਵਾਰ-ਵਾਰ ਪੜ੍ਹਨ ਤੋਂ ਲੱਗਦਾ ਹੈ ਕਿ ਇਹ ਲੋਕ ਸਮਝਦਾਰ ਹਨ। ਕਿਉਕਿ ਇਹ ਲੋਕ ਆਪਣਾ ਕੰਮ ਇਕਾਂਤ ਵਿੱਚ ਕਰਨਾ ਚਾਹੁੰਦੇ ਹਨ, ਤੇ ਹਰ ਵਾਤਾਵਰਨ ਵਿਚ ਇਹ ਜਲਦੀ ਆਪਣਾ ਕੰਮ ਨਿਪਟਾ ਦਿੰਦੇ ਹਨ। ਇਨ੍ਹਾਂ ਵਿੱਚ ਵਧੀਆ ਕਲਪਨਾ ਸ਼ਕਤੀ ਵੇਖਣ ਨੂੰ ਮਿਲਦੀ ਹੈ ਪਰ ਇਹ ਉਸ ਨੂੰ ਓਨੇ ਵਧੀਆ ਢੰਗ ਨਾਲ ਆਪਣੀ ਸ਼ਖ਼ਸੀਅਤ ਵਿਚ ਢਾਲ ਨਹੀਂ ਸਕਦੇ।
ਪੁਸਤਕਾਂ ਦੇ ਆਦੀ
ਇਹ ਲੋਕ ਆਪਣੀ ਦਿਮਾਗ਼ੀ ਥਕਾਵਟ ਘੱਟ ਕਰਨ ਜਾਂ ਫਿਰ ਸੌਣ ਲਈ ਪੁਸਤਕ ਦਾ ਸਹਾਰਾ ਲੈਂਦੇ ਹਨ। ਇਹ ਠੀਕ ਉਸੇ ਤਰ੍ਹਾਂ ਦਾ ਨਸ਼ਾ ਹੈ ਜਿਵੇਂ ਕਿਸੇ ਸ਼ਰਾਬੀ ਜਾਂ ਅਫੀਮ ਦੇ ਅਮਲੀ ਨੂੰ ਹੁੰਦਾ ਹੈ। ਇਹ ਲੋਕ ਕਿਸੇ ਦੇ ਕੋਲ ਬੈਠ ਕੇ ਵੀ ਨਹੀਂ ਪੜ੍ਹਦੇ। ਇਨ੍ਹਾਂ ਨੂੰ ਆਪਣੇ ਕੰਮ ਨਾਲ ਹੀ ਮਤਲਬ ਹੁੰਦਾ ਹੈ। ਇਹੋ ਜਿਹੇ ਲੋਕ ਜ਼ਿਆਦਾਤਰ ਤਰਕ ਨਾਲ ਮਨ ਦੀ ਗੱਲ ਕਰਨਾ ਪਸੰਦ ਕਰਦੇ ਹਨ। ਘੱਟ ਬੋਲਣਾ ਤੇ ਜ਼ਿਆਦਾ ਸੁਣਨਾ ਇਨ੍ਹਾਂ ਦੀ ਖ਼ਾਸੀਅਤ ਹੁੰਦੀ ਹੈ।ਜੇ ਤੁਹਾਡੇ ਵਿੱਚ ਵੀ ਇਹੋ ਜਿਹੀਆਂ ਆਦਤਾਂ ਹਨ ਤਾਂ ਇਨ੍ਹਾਂ ਨੂੰ ਨਕਾਰ ਦਿਓ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.