ਵਾਤਾਵਰਨ ਪ੍ਰਦੂਸ਼ਣ ਰੋਕਣਾ ਸਮੇਂ ਦੀ ਵੱਡੀ ਜ਼ਰੂਰਤ
ਡਾਕਟਰ ਸਤਿੰਦਰ ਸਿੰਘ
ਪੂਰੇ ਦੇਸ਼ ਦੇ ਸਕੂਲਾਂ / ਕਾਲਜਾਂ ਵਿਚ ਸਰਦੀ, ਗਰਮੀ ਜਾ ਤਿਉਹਾਰਾਂ ਦੀਆਂ ਛੁੱਟੀਆਂ ਹੀ ਹੋਇਆ ਕਰਦੀਆਂ ਸਨ ।ਪ੍ਰੰਤੂ ਹੁਣ ਦੇਸ਼ ਵਿੱਚ ਪ੍ਰਦੂਸ਼ਣ ਦੀਆਂ ਛੁੱਟੀਆਂ ਵੀ ਹੋਣ ਲੱਗੀਆਂ ਹਨ। ਜੋ ਦੇਸ਼ ਦੇ ਪਲੀਤ ਹੋ ਰਹੇ ਵਾਤਾਵਰਨ ਦੀ ਪ੍ਰਤੱਖ ਉਦਾਹਰਨ ਹੈ। ਮੌਜੂਦਾ ਸਮੇਂ ਵਿੱਚ ਵਾਤਾਵਰਨ ਮਨੁੱਖ ਅਤੇ ਜੀਵ ਜੰਤੂਆਂ ਲਈ ਜਾਨ ਲੇਵਾ ਸਾਬਿਤ ਹੋ ਰਿਹਾ ਹੈ ।ਇਸ ਦਾ ਖਮਿਆਜ਼ਾ ਆਮ ਲੋਕ ਗੰਭੀਰ ਰੋਗਾਂ ਦੇ ਰੂਪ ਵਿੱਚ ਭੁਗਤ ਰਹੇ ਹਨ । ਵਾਤਾਵਰਨ ਪ੍ਰਦੂਸ਼ਿਤ ਹੀ ਨਹੀਂ ,ਹੁਣ ਤਾਂ ਜ਼ਹਿਰੀਲਾ ਹੋ ਚੁੱਕਿਆ ਹੈ। ਬੱਚੇ ਸਾਹ ਦੀਆਂ ਬਿਮਾਰੀਆਂ ,ਅੱਖਾਂ ਦੇ ਗੰਭੀਰ ਰੋਗ ,ਖਾਂਸੀ ਅਤੇ ਚਮੜੀ ਦੇ ਰੋਗਾਂ ਤੋਂ ਤੇਜ਼ੀ ਨਾਲ ਪੀਡ਼ਤ ਹੋ ਰਹੇ ਹਨ ।ਪ੍ਰੰਤੂ ਲੰਬੇ ਸਮੇਂ ਤੋਂ ਇਸ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਦੂਸ਼ਣਬਾਜ਼ੀ ਹੀ ਹੋ ਰਹੀ ਹੈ।
ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਜਿਸ ਸਮੱਸਿਆ ਦਾ ਠੋਸ ਹੱਲ ਨਾ ਲੱਭਣਾ ਹੋਵੇ , ਉਸ ਦਾ ਰਾਜਨੀਤੀਕਰਨ ਕਰ ਦਿੱਤਾ ਜਾਂਦਾ ਹੈ ਜਾਂ ਧਾਰਮਿਕ ਰੰਗਤ ਦੇ ਦਿੱਤੀ ਜਾਂਦੀ ਹੈ। ਪਰਾਲੀ ਸਾੜਨ ਅਤੇ ਪਟਾਕੇ ਚਲਾਉਣ ਦੀ ਸਮੱਸਿਆ ਵੀ ਇਸ ਦੀ ਮੋਜੂਦਾ ਪ੍ਰਤੱਖ ਉਦਾਹਰਨ ਹੈ ।
ਕੁਦਰਤੀ ਪੰਜਾਬ ਜੋ ਪੰਜ ਦਰਿਆਵਾਂ ਦੀ ਪਵਿੱਤਰ ਅਤੇ ਜ਼ਰਖੇਜ਼ ਧਰਤੀ ਸੀ । ਇਸ ਧਰਤੀ ਦੀ ਉਪਜਾਊ ਸ਼ਕਤੀ ਦੀ ਪੂਰੇ ਵਿਸ਼ਵ ਵਿੱਚ ਚਰਚਾ ਸੀ। ਹਵਾ, ਪੌਣ ਪਾਣੀ ,ਸੰਤੁਲਿਤ ਖੁਰਾਕ ਅਤੇ ਗੱਭਰੂ ਨੌਜਵਾਨਾਂ ਦਾ ਪੂਰੀ ਦੁਨੀਆਂ ਦੇ ਵਿੱਚ ਕੋਈ ਮੁਕਾਬਲਾ ਨਹੀ ਸੀ।
ਪੰਜਾਬ ਦੀ ਉਹ ਧਰਤੀ ਜਿਸ ਤੇ ਸਵੇਰ ਸਮੇ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਅਤੇ ਸ਼ਾਮ ਨੂੰ
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨਾ ਜਾਈ ਲਖਿਆ
ਦਾ ਸਿਮਰਨ ਹੁੰਦਾ ਹੈ,
ਪ੍ਰੰਤੂ ਮਨੁੱਖੀ ਗਲਤੀਆਂ ਦੇ ਕਾਰਨ ਉਸੇ ਹੀ ਧਰਤੀ ਦੀ ਉਪਜਾਉ ਜ਼ਹਿਰੀਲੀ ਹੋਈ ਗਈ ਹੈ,ਹਵਾ ਅਤੇ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ । ਬੁੱਧੀਜੀਵੀ ਨੌਜਵਾਨ ਦੇਸ਼ ਛੱਡ ਕੇ ਵਿਦੇਸ਼ ਜਾਣ ਨੂੰ ਪਹਿਲ ਦੇ ਰਿਹਾ ਹੈ।
ਪੰਜਾਬ ਦੀ ਧਰਤੀ ਤੇ 31.13 ਲੱਖ ਹੈਕਟੇਅਰ ਜਮੀਨ ਤੇ ਝੋਨੇ ਦੀ ਬਿਜਾਈ ਕੀਤੀ ਗਈ । ਇਸ ਦੀ ਪਰਾਲੀ ਨੂੰ ਸੰਭਾਲਣ ਲਈ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਹੋਏ ਪਰ ਠੋਸ ਯੋਜਨਾਬੰਦੀ ਨਾ ਹੋਈ ।
ਮਨੁੱਖੀ ਅਰੋਗਤਾ ਲਈ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (A.Q.I.) 100 ਤੂੰ ਘੱਟ ਹੋਣਾ ਚਾਹੀਦਾ ਹੈ । ਪ੍ਰੰਤੂ ਮੌਜੂਦਾ ਸਮੇਂ ਵਿੱਚ ਇਹ ਕਈ ਸ਼ਹਿਰਾਂ ਵਿੱਚ 400 ਤੋਂ ਉੱਪਰ ਦਰਜ ਕੀਤਾ ਗਿਆ ਹੈ। AQI 300 ਤੋਂ ਉੱਪਰ ਵਾਲੇ ਸ਼ਹਿਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜੋ ਕਿ ਖਤਰੇ ਦੀ ਬਹੁਤ ਵੱਡੀ ਘੰਟੀ ਹੈ ।
ਵੱਧਦੇ ਪ੍ਰਦੂਸ਼ਣ ਦੇ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਲਵਾਯੂ ਪਰਿਵਰਤਨ ਤੇਜ਼ੀ ਨਾਲ ਹੋ ਰਿਹਾ ਹੈ । ਸੰਯੁਕਤ ਰਾਸ਼ਟਰ ਦੀ ਅੰਤਰ ਸਰਕਾਰੀ ਸਮਿਤੀ(IPCC) ਦੀ ਰਿਪੋਰਟ ਅਨੁਸਾਰ ਜਲਵਾਯੂ ਪਰਿਵਰਤਨ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਗੰਭੀਰ ਸਮੱਸਿਆ ਹੈ।ਇਸ ਸੰਸਥਾ ਦੀ ਪ੍ਰਕਾਸ਼ਿਤ ਹੋਈ ਰਿਪੋਰਟ ਅਨੁਸਾਰ ਜੇ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਤਾਪਮਾਨ ਤੋਂ ਜੇ ਮੌਜੂਦਾ ਸਮੇ 1.5 ਫ਼ੀਸਦੀ ਤੋਂ ਵੱਧ ਤਾਪਮਾਨ ਵੱਧਦਾ ਹੈ ਤਾਂ ਇਸਦੇ ਗੰਭੀਰ ਨਤੀਜੇ ਗੰਭੀਰ ਅਕਾਲ ,ਸੋਕਾ, ਹੜ੍ਹ, ਲਾਇਲਾਜ ਬਿਮਾਰੀਆਂ ,ਜੰਗਲ ਅਤੇ ਜੰਗਲੀ ਜੀਵਾ ਦਾ ਖਾਤਮਾ ਅਤੇ ਕੁਦਰਤ ਦਾ ਸੰਤੁਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ । 2050 ਤੱਕ ਹਰ ਬੱਚਾ ਲੂ ਦੀ ਚਪੇਟ ਵਿੱਚ ਆਵੇਗਾ ।
ਇਸ ਧਰਤੀ ਤੇ ਜਿਉਂਦੇ ਰਹਿਣ ਲਈ ਜਿੱਥੇ ਆਮ ਲੋਕਾਂ ਨੂੰ ਜਿਊਣ ਦੇ ਢੰਗ ਬਦਲਣ ਦੀ ਜ਼ਰੂਰਤ ਹੈ ।ਉੱਥੇ ਸਮੇਂ ਦੀਆਂ ਸਰਕਾਰਾਂ ਨੂੰ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਗੰਭੀਰ ਮਸਲੇ ਦੇ ਠੋਸ ਹੱਲ ਲੱਭਣ ਦੀ ਜ਼ਰੂਰਤ ਹੈ ।
ਮੌਜੂਦਾ ਸਮੇਂ ਵਿੱਚ ਅਸੀਂ ਵਧਦੇ ਪ੍ਰਦੂਸ਼ਣ ਤੋਂ ਜਿੰਨੇ ਚਿੰਤਤ ਹਾਂ ਉਨ੍ਹੀਂ ਗੰਭੀਰਤਾ ਨਾਲ ਯਤਨ ਕਰਨਾ ਵੀ ਸਮੇ ਦੀ ਵੱਡੀ ਜ਼ਰੂਰਤ ਹੈ।
-
ਡਾਕਟਰ ਸਤਿੰਦਰ ਸਿੰਘ, Writer
harishmongadido@gmail.com
0009990000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.