ਕੰਪਿਊਟਰ ਟੈਕਨਾਲੋਜ਼ੀ ਨੇ ਤਰੱਕੀ ਦੇ ਰਾਹ 'ਤੇ ਚੱਲਦਿਆਂ ਪੂਰੇ ਸੰਸਾਰ ਨੂੰ ਇੱਕ ਨਵਾਂ ਰੂਪ ਦਿੱਤਾ ਹੈ ਸਾਡੇ ਜਿਉਣ ਦੇ ਢੰਗ ਤਰੀਕੇ ਹੀ ਬਦਲ ਦਿੱਤੇ ਅੱਜ ਅਸੀਂ ਆਪਣੇ ਘਰ ਜਾਂ ਦਫ਼ਤਰ ਕਿਤੇ ਵੀ ਆਪਣੀ ਕੁਰਸੀ 'ਤੇ ਬੈਠੇ-ਬੈਠੇ ਪੂਰੀ ਦੁਨੀਆਂ ਦੇ ਕਿਸੇ ਵੀ ਕੋਨੇ ਦੀ ਜਾਣਕਾਰੀ ਲੈ ਸਕਦੇ ਹਾਂ ਇਸ ਤਕਨੀਕੀ ਯੁੱਗ ਨੇ ਸਾਨੂੰ ਬਹੁਤ ਸਾਰੀਆਂ ਸੁਖ-ਸਹੂਲਤਾਂ ਦਿੱਤੀਆਂ ਹਨ 16 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਕੋਲ ਅੱਜ ਕੱਲ੍ਹ ਸਮਾਰਟ ਫੋਨ ਜਾਂ ਲੈੱਪਟਾਪ ਦਾ ਹੋਣਾ ਆਮ ਜਿਹਾ ਹੋ ਗਿਆ ਹੈ ਇਹ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ 'ਚ ਕਾਰਗਰ ਸਿੱਧ ਹੋ ਸਕਦਾ ਹੈ ਬਸ਼ਰਤੇ ਇਸ ਤਕਨੀਕ ਦੀ ਸਹੀ ਵਰਤੋਂ ਕਰਨੀ ਆਉਂਦੀ ਹੋਵੇ
ਅੱਜ ਹਰ ਵਿਅਕਤੀ ਕੋਲ ਕੰਪਿਊਟਰ, ਲੈੱਪਟੋਪ ਤੇ ਸਮਾਰਟ ਫੋਨ ਹਨ ਪਰ ਕੀ ਕਦੇ ਸੋਚਿਆ ਹੈ ਕਿ ਇਸ ਦੇ ਕਿੰਨੇ ਫ਼ਾਇਦੇ ਤੇ ਕਿੰਨੇ ਨੁਕਸਾਨ ਹੋ ਸਕਦੇ ਹਨ ਬਹੁਤੇ ਲੋਕ ਸਮਾਰਟ ਫੋਨ ਨੂੰ ਸਿਰਫ਼ ਸੋਸ਼ਲ ਸਾਈਟਾਂ 'ਤੇ ਗੱਪਾਂ ਮਾਰਨ ਲਈ ਹੀ ਵਰਤਦੇ ਹਨ ਜ਼ਿਆਦਾਤਰ ਵਿਦਿਆਰਥੀ ਲੈਪਟੌਪ ਤੇ ਕੰਪਿਊਟਰ ਨੂੰ ਫਿਲਮਾਂ ਦੇਖਣ ਤੇ ਗਾਣੇ ਸੁਨਣ ਲਈ ਹੀ ਵਰਤਦੇ ਹਨ ਅੱਜ ਬਹੁਤ ਸਾਰੇ ਕੰਪਿਊਟਰ ਸੈਂਟਰ ਤੇ ਇੰਸਟੀਚਿਊਟ ਕੰਪਿਊਟਰ ਟੈਕਨਾਲੋਜ਼ੀ ਦੀ ਟਰੇਨਿੰਗ ਦੇ ਰਹੇ ਹਨ ਪਰ ਕੀ ਇਨ੍ਹਾਂ ਸਾਰਿਆਂ ਤੋਂ ਹੀ ਵਿਦਿਆਰਥੀ ਪੂਰੀ ਟਰੇਨਿੰਗ ਲੈ ਕੇ ਅੱਗੇ ਵਧਦੇ ਹਨ ਨਹੀਂ! ਬਹੁਤ ਸਾਰੇ ਵਿਦਿਆਰਥੀ ਤਾਂ ਬਿਨਾਂ ਟਰੇਨਿੰਗ ਦੇ ਸਿਰਫ਼ ਫਾਰਮੈਲਟੀ ਲਈ ਹੀ ਕੁਝ ਦਿਨ ਸੈਂਟਰ ਜਾਂਦੇ ਹਨ ਤੇ ਸਰਟੀਫਿਕੇਟ ਲੈ ਕੇ ਘਰ ਬੈਠ ਜਾਂਦੇ ਹਨ
ਕੰਪਿਊਟਰ ਸੈਂਟਰ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਕੋਲ ਜੋ ਵੀ ਵਿਦਿਆਰਥੀ ਆਉਣ ਉਨ੍ਹਾਂ ਨੂੰ ਅਜਿਹਾ ਕਰਨੋਂ ਰੋਕਿਆ ਜਾਵੇ ਤੇ ਖੁਦ ਵੀ ਇਸ ਤਰ੍ਹਾਂ ਦੀਆਂ ਗਲਤ ਕਾਰਵਈਆਂ ਤੋਂ ਬਚਣ ਕਿਉਂਕਿ ਨੌਜਵਾਨ ਪੀੜ੍ਹੀ ਕੋਲ ਕੁਝ ਸਿੱਖਣ ਦਾ, ਕੁਝ ਬਣਨ ਦਾ ਸੁਨਹਿਰੀ ਮੌਕਾ ਹੈ ਤੇ ਜੇਕਰ ਇਹ ਮੌਕਾ ਉਨ੍ਹਾਂ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਤੇ ਗਲਤ ਢੰਗ ਨਾਲ ਕੁਝ ਬਣਨ ਲਈ ਸ਼ਾਰਟਕਟ ਦਾ ਰਸਤਾ ਅਖ਼ਤਿਆਰ ਕਰ ਲਿਆ ਤਾਂ ਇਹ ਉਨ੍ਹਾਂ ਲਈ ਆਉਣ ਵਾਲੇ ਸਮੇਂ 'ਚ ਖ਼ਤਰਨਾਕ ਸਾਬਤ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਹਰ ਜਗ੍ਹਾ ਕੰਪਿਊਟਰੀਕਰਨ ਹੋ ਰਿਹਾ ਹੈ ਬੱਚਿਆਂ ਦਾ ਵੀ ਫ਼ਰਜ਼ ਹੈ ਕਿ ਉਹ ਸਮੇਂ ਦਾ ਲਾਭ ਲੈਣ ਤੇ ਇਸ ਤਕਨੀਕ ਨਾਲ ਜੁੜ ਕੇ ਆਪਣਾ ਭਵਿੱਖ ਮਜ਼ਬੂਤ ਤੇ ਸੁਨਹਿਰਾ ਬਣਾਉਣ ਨੌਜਵਾਨ ਵਰਗ ਆਪਣਾ ਜ਼ਿਆਦਾ ਸਮਾਂ ਕੰਪਿਊਟਰ ਤਕਨਾਲੋਜ਼ੀ ਤੇ ਇੰਟਰਨੈੱਟ ਦੀ ਗਲਤ ਵਰਤੋਂ ਕਰਕੇ ਬਰਬਾਦ ਕਰ ਰਿਹਾ ਹੈ ਪਰ ਇਸ ਦੀ ਸਹੀ ਵਰਤੋਂ ਬਾਰੇ ਸੋਚਣ ਦੀ ਜਰੂਰਤ ਹੀ ਨਹੀਂ ਸਮਝਦੇ
ਜੇਕਰ ਆਮ ਤੌਰ 'ਤੇ ਨੌਜਵਾਨ ਪੀੜ੍ਹੀ ਤੋਂ ਨੈੱਟ-ਬੈਂਕਿੰਗ ਬਾਰੇ ਪੁੱਛਿਆ ਜਾਵੇ ਤਾਂ ਉਨ੍ਹਾਂ ਵਿੱਚੋਂ 20 ਫੀਸਦੀ ਨੂੰ ਹੀ ਇਸ ਦੀ ਜਾਣਕਾਰੀ ਹੋਵੇਗੀ ਪਰ ਜੇਕਰ ਇਸ ਦੀ ਵਰਤੋਂ ਬਾਰੇ ਉਨ੍ਹਾਂ 20 ਫੀਸਦੀ ਤੋਂ ਪੱਛਿਆ ਜਾਵੇ ਤਾਂ ਉਨ੍ਹਾਂ 'ਚੋਂ ਇੱਕ ਦੋ ਦੇ ਹੀ ਹੱਥ ਖੜ੍ਹੇ ਹੋਣਗੇ ਕੰਪਿਊਟਰ ਤਕਨਾਲੋਜੀ ਦੀ ਜੇਕਰ ਸਹੀ ਤਰੀਕੇ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਸਮਾਂ, ਪੈਸਾ ਤੇ ਵਾਤਾਵਰਣ ਨੂੰ ਵੀ ਬਚਾਇਆ ਜਾ ਸਕਦਾ ਹੈ ਕੰਪਿਊਟਰ ਤਕਨਾਲੋਜ਼ੀ ਨਾਲ ਕਾਗਜ਼ ਦੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ ਤੇ ਜੇਕਰ ਕਾਗਜ਼ ਦੀ ਬਰਬਾਦੀ ਨੂੰ ਘਟਾਇਆ ਗਿਆ ਤਾਂ ਰੁੱਖਾਂ ਦੀ ਬਰਬਾਦੀ ਵੀ ਘਟ ਸਕਦੀ ਹੈ
ਇੱਕ ਰਿਪੋਰਟ ਮੁਤਾਬਕ ਪੇਪਰ ਬਚਾਉਣਾ ਰੁੱਖ ਬਚਾਉਣ ਦੇ ਬਰਾਬਰ ਹੈ ਕਾਗਜ਼ ਬਣਾਉਣ ਲਈ ਲੁਗਦੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਦਰਖਤਾਂ ਤੋਂ ਪ੍ਰਾਪਤ ਹੁੰਦੀ ਹੈ ਬਹੁਤ ਸਾਰੀ ਲੱਕੜ ਨੂੰ ਬਰਬਾਦ ਕਰਕੇ ਥੋੜ੍ਹਾ ਜਿਹਾ ਕਾਗਜ਼ ਬਣਦਾ ਹੈ ਫਿਰ ਕਿਉਂ ਨਾ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਵੱਧ ਤੋਂ ਵੱਧ ਲਾਏ ਜਾਣ ਤੇ ਇਨ੍ਹਾਂ ਨੂੰ ਬਰਬਾਦ ਕਰਨ ਦੀ ਬਜਾਇ ਇਨ੍ਹਾਂ ਦੀ ਸੰਭਾਲ ਕੀਤੀ ਜਾਵੇ ਤੇ ਕਾਗਜ਼ ਘੱਟ ਬਰਬਾਦ ਕੀਤਾ ਜਾਵੇ ਇਸ ਲਈ ਸਰਕਾਰੀ ਅਦਾਰਿਆਂ ਦਾ ਸਾਥ ਲੈਣਾ ਜ਼ਰੂਰੀ ਹੋਵੇਗਾ
ਜਦੋਂ ਸਰਕਾਰੀ ਅਦਾਰੇ ਅਸਾਮੀਆਂ ਦਾ ਇਸ਼ਤਿਹਾਰ ਦਿੰਦੇ ਹਨ ਤਾਂ ਲੱਖਾਂ ਦੀ ਗਿਣਤੀ 'ਚ ਉਮੀਦਵਾਰਾਂ 'ਚ ਅਸਾਮੀ ਬਿਨੈ ਕਰਨ ਦੀ ਹੋੜ ਲੱਗ ਜਾਂਦੀ ਹੈ ਅੱਜ ਕੱਲ੍ਹ ਤਕਰੀਬਨ ਸਾਰੇ ਹੀ ਸਰਕਾਰੀ ਵਿਭਾਗ ਭਰਤੀ ਦੀ ਪ੍ਰਕਿਰਿਆ ਆਨਲਾਈਨ ਕਰਦੇ ਹਨ ਪਰ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਉਹ ਫੀਸ ਆਨਲਾਈਨ ਨਾ ਲੈ ਕੇ ਬੈਂਕ ਡਰਾਫ਼ਟ ਜਾਂ ਚਲਾਣ ਬਣਾਉਣ ਲਈ ਕਹਿ ਦਿੰਦੇ ਹਨ ਇਸ ਨਾਲ ਇੱਕ ਤਾਂ ਬੈਂਕਾਂ 'ਚ ਭੀੜ ਜੁੜ ਜਾਂਦੀ ਹੈ, ਦੂਜਾ ਸਮੇਂ ਦੀ ਬਰਬਾਦੀ ਹੁੰਦੀ ਹੈ ਤੇ ਤੀਜਾ ਕਾਗਜ਼ ਦੀ ਬਰਬਾਦੀ ਹੁੰਦੀ ਹੈ ਜੋ ਕਿ ਵਾਤਾਵਰਣ ਨਾਲ ਸਬੰਧਤ ਕਾਰਨ ਹੈ ਮੰਨ ਲਓ ਕਿਸੇ ਵਿਭਾਗ ਵੱਲੋਂ ਦਿੱਤੇ ਗਏ ਇਸ਼ਤਿਹਾਰ 'ਤੇ 2 ਲੱਖ ਉਮੀਦਵਾਰ ਬਿਨੈ ਕਰਦਾ ਹੈ ਤਾਂ ਉਸ ਲਈ ਈ-ਚਲਾਨ ਜਾਂ ਡਰਾਫ਼ਟ ਵਾਸਤੇ 2 ਲੱਖ ਕਾਗਜ (ਲੈਟਰ ਪੇਪਰ) ਦੀ ਲੋੜ ਪੈਂਦੀ ਹੈ ਤੇ ਉਸ ਦਾ ਰਿਕਾਰਡ ਰੱਖਣਾ ਵੀ ਬੈਂਕ ਅਤੇ ਵਿਭਾਗ ਨੂੰ ਜ਼ਰੂਰੀ ਹੋ ਜਾਂਦਾ ਹੈ ਕਿਉਂ ਨਾ ਫੀਸ ਭਰਨ ਦੀ ਪ੍ਰਕਿਰਿਆ ਵੀ ਆਨਲਾਈਨ ਹੀ ਕਰ ਦਿੱਤੀ ਜਾਵੇ ਤਾਂ ਜੋ 2 ਲੱਖ ਕਾਗਜ (ਲੈਟਰ ਪੇਪਰ) ਬਚਾਇਆ ਜਾ ਸਕੇ
ਗੱਲ ਕਰੀਏ ਸਰਕਾਰੀ ਕਾਲਜਾਂ 'ਚ ਦਾਖ਼ਲੇ ਦੀ ਤਾਂ ਇੱਥੇ ਵੀ ਜ਼ਿਆਦਾਤਰ ਫੀਸ ਬੈਂਕਾਂ ਰਾਹੀਂ ਹੀ ਜਮ੍ਹਾਂ ਹੁੰਦੀ ਹੈ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਸਰਕਾਰੀ ਸਕੂਲਾਂ, ਕਾਲਜਾਂ ਦੇ ਦਾਖਲੇ ਹੁੰਦੇ ਹਨ ਤਾਂ ਬੈਂਕਾਂ 'ਚ ਵਿਦਿਆਰਥੀ ਹੀ ਦੇਖਣ ਨੂੰ ਮਿਲਦੇ ਹਨ ਆਮ ਬੈਂਕ ਖ਼ਪਤਕਾਰਾਂ ਨੂੰ ਵੀ ਇਸ ਭੀੜ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਸਰਕਾਰੀ ਸਕੂਲਾਂ , ਕਾਲਜਾਂ ਦੀ ਫੀਸ ਈ-ਚਲਾਨ ਦੀ ਬਜਾਇ ਆਨਲਾਈਨ ਡੇਬਿਟ-ਕ੍ਰੇਡਿਟ ਕਾਰਡ ਨਾਲ ਹੀ ਹੋ ਜਾਵੇ ਤਾਂ ਵੀ ਬਹੁਤ ਫਾਇਦਾ ਹੋ ਸਕਦਾ ਹੈ ਇਸ ਨਾਲ ਵਿਦਿਆਰਥੀਆਂ ਦੀ ਖੱਜਲ-ਖੁਆਰੀ ਤਾਂ ਘਟੇਗੀ ਹੀ, ਨਾਲ ਹੀ ਬੈਂਕ ਸਟਾਫ਼ ਦਾ ਕੰਮ ਵੀ ਕਾਫ਼ੀ ਘਟ ਸਕਦਾ ਹੈ ਪਰ ਇਸ ਲਈ ਵੀ ਵਿਦਿਆਰਥੀਆਂ ਨੂੰ ਆਨਲਾਈਨ ਬੈਂਕਿੰਗ ਦਾ ਗਿਆਨ ਹੋਣਾ ਜ਼ਰੂਰੀ ਹੈ ਜੋ ਉਨ੍ਹਾਂ ਦੀ ਸਕੂਲ ਪੱਧਰੀ ਸਿੱਖਿਆ ਦਾ ਜਰੂਰੀ ਅੰਗ ਬਣਾਇਆ ਜਾਵੇ ਤਾਂ ਸਾਡੀ ਸਿੱਖਿਆ ਪ੍ਰਣਾਲੀ ਵਿਚ ਵੀ ਸੁਚੱਜੇ ਤੇ ਸਾਰਥਕ ਬਦਲਾਅ ਆ ਸਕਣਗੇ ਜੋ ਕਿ ਸਮੇਂ ਦੀ ਵੱਡੀ ਲੋੜ ਤੇ ਮੰਗ ਹੈ
ਬੈਂਕ 'ਚ ਲੈਣ-ਦੇਣ ਕਰਨ ਲਈ ਵੀ ਕੰਪਿਊਟਰ ਤਕਨਾਲੋਜ਼ੀ ਬਹੁਤ ਵੱਡਾ ਯੋਗਦਾਨ ਕਰ ਰਹੀ ਹੈ ਅੱਜ ਕੱਲ੍ਹ ਵੱਡੀ ਰਕਮ ਇੱਧਰੋਂ-ਉੱਧਰ ਭੇਜਣ ਲਈ ਨੈੱਟ-ਬੈਂਕਿੰਗ ਦੀ ਵਰਤੋਂ ਨਾਲ ਟਰਾਂਜੈਕਸ਼ਨ ਕੀਤੀ ਜਾਂਦੀ ਹੈ ਇਹ ਬਹੁਤ ਹੀ ਸੁਵਿਧਾਜਨਕ ਤੇ ਵਧੀਆ ਤਰੀਕਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਇਸ ਚੀਜ ਤੋਂ ਅਜੇ ਬਹੁਤ ਦੂਰ ਹੈ ਅਸੀਂ ਤਰੱਕੀ ਤਾਂ ਬਹੁਤ ਕਰ ਲਈ ਹੈ ਪਰ ਅਜੇ ਵੀ ਅਸੀਂ ਤਕਨੀਕ ਦਾ ਪੂਰਾ ਲਾਭ ਨਹੀਂ ਲੈ ਰਹੇ ਅਜੇ ਵੀ ਬੈਂਕ ਦੇ ਕੰਮ-ਧੰਦਿਆਂ ਲਈ ਬਹੁਤ ਸਾਰਾ ਕਾਗਜ਼ ਵਰਤਿਆ ਜਾਂਦਾ ਹੈ ਹਾਲਾਂਕਿ ਹੋਣਾ ਇੰਝ ਚਾਹੀਦਾ ਸੀ ਕਿ ਹੁਣ ਤੱਕ ਤਾਂ ਸਾਰੇ ਦੇਸ਼ ਦਾ ਕੰਪਿਊਟਰੀਕਰਨ ਹੋ ਜਾਣਾ ਚਾਹੀਦਾ ਸੀ
ਜੇਕਰ ਗੱਲ ਕਰੀਏ ਆਉਣ ਵਾਲੀ ਪੀੜ੍ਹੀ 'ਚ ਕੰਪਿਊਟਰ ਤਕਨੀਕ ਦੀ ਜ਼ਰੂਰਤ ਦੀ ਤਾਂ ਇਸ ਲਈ ਨੌਜਵਾਨ ਵਰਗ ਨੂੰ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਇ ਇੰਟਰਨੈੱਟ ਤੋਂ ਜਾਣਕਾਰੀਆਂ ਹਾਸਲ ਕਰਕੇ ਨਵੀਆਂ ਤਕਨੀਕਾਂ ਅਪਣਾਏ ਤਾਂ ਜੋ ਦੇਸ਼ ਨੂੰ ਖੁਸ਼ਹਾਲੀ ਦੇ ਰਾਹ 'ਤੇ ਅੱਗੇ ਵਧਾਇਆ ਜਾ ਸਕੇ ਕੰਪਿਊੁਟਰੀਕਰਨ ਨਾਲ ਕਾਗਜ਼ ਬਚਾਉਣ ਦੇ ਨਾਲ-ਨਾਲ ਸਮਾਂ ਵੀ ਬਚਾਇਆ ਜਾ ਸਕਦਾ ਹੈ ਇਹੀ ਸੋਚਣਾ ਲਾਜ਼ਮੀ ਹੈ ਕਿ ਇਸ ਕੰਪਿਊਟਰ ਤਕਨਾਲੋਜ਼ੀ ਤੋਂ ਨੌਜਵਾਨ ਵਰਗ ਕਿੰਨਾਂ ਕੁ ਫਾਇਦਾ ਲੈ ਰਿਹਾ ਹੈ ਤੇ ਇਸ 'ਤੇ ਕਿੰਨੀ ਕੁ ਸਮੇਂ ਦੀ ਬਰਬਾਦੀ ਕਰ ਰਿਹਾ ਹੈ
-
ਰਵਿੰਦਰ ਸ਼ਰਮਾ,
rinku.rinku36@gmail.com
94683-34603
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.