ਪੀਐੱਮ ਯਸ਼ਸਵੀ ਯੋਜਨਾ ਤਹਿਤ 15,000 ਵਿਦਿਆਰਥੀਆਂ ਨੂੰ ਮਿਲੇਗਾ ਵਜ਼ੀਫ਼ਾ 75000ਰੁ/ਸਾਲ 9ਵੀ ਵਾਲੇ ਵਿਦਿਆਰਥੀਆਂ 125000ਰੁ/ਸਾਲ 11ਵੀ ਵਾਲੇ ਵਿਦਿਆਰਥੀਆਂ ਨੂੰ
ਵਿਜੈ ਗਰਗ
ਪੀਐੱਮ ਯਸ਼ਸਵੀ ਸਕਾਲਰਸ਼ਪਿ ਸਕੀਮ 2023 ਲਈ ਪ੍ਰੀਖਿਆ 29 ਸਤੰਬਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਕਰਵਾਈ ਜਾਵੇਗੀ। ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੇ ਤਹਿਤ ਵਿਦਿਆਰਥੀਆਂ ਦੀ ਲਿਖਤੀ ਪ੍ਰੀਖਿਆ ਰਾਹੀਂ ਸਕਾਲਰਸ਼ਪਿ ਲਈ ਚੋਣ ਕੀਤੀ ਜਾਵੇਗੀ। ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਸਥਾਪਿਤ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਯਸ਼ਸਵੀ ਪ੍ਰਵੇਸ਼ ਪ੍ਰੀਖਿਆ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਇਹ ਇੱਕ ਸੁਤੰਤਰ, ਖੁਦਮੁਖਤਿਆਰ ਤੇ ਸਵੈ-ਨਿਰਭਰ ਪ੍ਰਮੁੱਖ ਟੈਸਟਿੰਗ ਸੰਸਥਾ ਹੈ, ਜਿਸ ਦੀ ਸਥਾਪਨਾ ਕੇਂਦਰ ਸਰਕਾਰ ਦੁਆਰਾ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਇਸ ਸਾਲ ਪ੍ਰਧਾਨ ਮੰਤਰੀ ਯਸ਼ਸਵੀ ਸਕਾਲਰਸ਼ਪਿ ਸਕੀਮ ਰਾਹੀਂ ਪੱਛੜੀਆਂ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਆਦਿ ਨਾਲ ਸਬੰਧਤ ਲਗਭਗ 15,000 ਉਮੀਦਵਾਰਾਂ ਨੂੰ ਵਜ਼ੀਫੇ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਕੇਂਦਰ ਸਰਕਾਰ ਵੱਲੋਂ 383.65 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਇਸ ਸਕੀਮ ਤਹਿਤ ਹੋਰ ਪਛੜੀਆਂ ਸ਼ੇ੍ਰਣੀਆਂ, ਆਰਥਿਕ ਤੌਰ ’ਤੇ ਪਛੜੀਆਂ ਸ਼ੇ੍ਰਣੀਆਂ ਤੇ ਗੈਰ-ਸੂਚਿਤ ਵਰਗਾਂ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਣਾ ਹੈ। ਇਸ ਸਕੀਮ ਲਈ ਹੋਣ ਵਾਲੀ ਪ੍ਰੀਖਿਆ ’ਚ ਨੌਵੀਂ ਜਮਾਤ ਦੇ ਉਮੀਦਵਾਰਾਂ ਤੋਂ 8ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ 10ਵੀਂ ਜਮਾਤ ਦੇ ਸਿਲੇਬਸ ’ਚੋਂ ਸਵਾਲ ਪੁੱਛੇ ਜਾਣਗੇ। ਵਜ਼ੀਫ਼ਾ ਪ੍ਰੀਖਿਆ ਪੈੱਨ ਤੇ ਪੇਪਰ ਦੇ ਨਾਲ ਓਐੱਮਆਰ ’ਤੇ ਆਧਾਰਿਤ ਹੋਵੇਗੀ। ਪ੍ਰੀਖਿਆ ਦੀ ਮਿਆਦ 150 ਮਿੰਟ ਹੋਵੇਗੀ। ਇਸ ’ਚ ਉਮੀਦਵਾਰ ਨੂੰ ਅੰਗਰੇਜ਼ੀ ਤੇ ਹਿੰਦੀ ਦੋਵਾਂ ਭਾਸ਼ਾਵਾਂ ’ਚ ਕੁੱਲ 100 ਬਹੁ-ਚੋਣ ਵਾਲੇ ਪ੍ਰਸ਼ਨ ਪੁੱਛੇ ਜਾਣਗੇ। ਹਰੇਕ ਸਵਾਲ ਲਈ ਚਾਰ ਵਿਕਲਪ ਹੋਣਗੇ। ਹਰ ਸਵਾਲ ਇੱਕ ਅੰਕ ਦਾ ਹੋਵੇਗਾ। ਸਕੀਮ ਤਹਿਤ ਮੈਰਿਟ ਦੇ ਆਧਾਰ ’ਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 75,000 ਰੁਪਏ ਤੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ 1.25 ਲੱਖ ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ।
ਪ੍ਰਵੇਸ਼ ਪ੍ਰੀਖਿਆ ਲਈ ਇਹ ਹੈ ਯੋਗਤਾ : ਪੀਐੱਮ ਯਸ਼ਸਵੀ ਸਕਾਲਰਸ਼ਪਿ ਸਕੀਮ ’ਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਜਨਮ ਮਿਤੀ 1 ਅਪ੍ਰੈਲ 2007 ਤੋਂ 31 ਮਾਰਚ 2011 ਦਰਮਿਆਨ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਜਨਮ ਮਿਤੀ 1 ਅਪ੍ਰੈਲ 2005 ਤੋਂ 31 ਮਾਰਚ 2009 ਦਰਮਿਆਨ ਹੋਣੀ ਚਾਹੀਦੀ ਹੈ। ਸਿਰਫ ਪੱਛੜੀ ਸ਼ੇ੍ਰਣੀ ਓਬੀਸੀ, ਆਰਥਿਕ ਤੌਰ ’ਤੇ ਪੱਛੜੀ ਸ਼ੇ੍ਰਣੀ ਈਬੀਸੀ ਜਾਂ ਗੈਰ-ਅਨੁਸੂਚਿਤ ਜਨਜਾਤੀ ਸ਼ੇ੍ਰਣੀਆਂ ਨਾਲ ਸਬੰਧਤ ਭਾਰਤੀ ਵਿਦਿਆਰਥੀ ਹੀ ਪ੍ਰੀਖਿਆ ਦੇ ਸਕਦੇ ਹਨ। ਉਮੀਦਵਾਰ ਨਿਰਧਾਰਤ ਕਲਾਸ ’ਚ ਪੜਿ੍ਹਆ ਹੋਣਾ ਚਾਹੀਦਾ ਹੈ। ਦਾਖਲਾ ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਵਿਦਿਆਰਥੀ ਨੇ 2022-23 ’ਚ ਅੱਠਵੀਂ ਜਾਂ ਦਸਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਸਾਰੇ ਸਰੋਤਾਂ ਤੋਂ ਉਮੀਦਵਾਰ ਦੇ ਮਾਪਿਆਂ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਲੜਕੇ ਤੇ ਲੜਕੀਆਂ ਦੋਵੇਂ ਹੀ ਪੀਐਮ ਯਸ਼ਸਵੀ ਸਕਾਲਰਸ਼ਪਿ ਪ੍ਰੀਖਿਆ 2023 ਲਈ ਭਾਗ ਲੈ ਸਕਦੇ ਹਨ।
-
ਵਿਜੈ ਗਰਗ , ਰਿਟਾਇਰਡ ਪ੍ਰਿੰਸੀਪਲ
vkmalout@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.