ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ
ਪੰਜਾਬ ਵਿੱਚ ਝੋਨੇ ਹੇਠਲਾ ਰਕਬਾ ਇਸ ਸਾਲ 31 ਲੱਖ ਹੈਕਟੇਅਰ ਨੂੰ ਵੀ ਪਾਰ ਕਰ ਗਿਆ ਹੈ। ਕਣਕ ਝੋਨੇ ਦੇ ਫਸਲੀ ਚੱਕਰ ਨੇ ਸਾਡੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਖੜੀਆਂ ਕਰ ਦਿੱਤੀਆ ਹਨ। ਸਾਡੇ ਵਾਤਾਵਰਨ ਦਾ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ।ਸੋ ਹੁਣ ਸਾਨੂੰ ਝੋਨੇ ਹੇਠੋ ਰਕਬਾ ਘਟਾ ਕੇ ਦੂਸਰੀਆਂ ਫਸਲਾਂ ਥੱਲੇ ਵਧਾਉਣ ਦੀ ਲੋੜ ਹੈ ਤਾਂ ਜੋ ਆਪਣੇ ਕੁਦਰਤੀ ਸੋਮਿਆਂ ਦੀ ਸੰਭਾਲ ਕੀਤੀ ਜਾ ਸਕੇ। ਪੰਜਾਬ ਵਿਚ ਜ਼ਿਆਦਾਤਰ ਬਹਾਰ ਰੁੱਤ ਦੇ ਕਮਾਦ ਦੀ ਕਾਸ਼ਤ ਕੀਤੀ ਜਾਂਦੀ ਹੈ। ਪਰ ਸਾਉਣੀ ਦੀਆਂ ਫਸਲਾਂ ਤੋ ਬਾਅਦ ਪਤਝੜ ਰੁੱਤ ਦੇ ਕਮਾਦ ਦੀ ਕਾਸ਼ਤ ਕਰਕੇ ਅਤੇ ਇਸ ਵਿਚ ਨਾਲੋ ਨਾਲ ਹੋਰ ਫਸਲਾਂ ਬੀਜ ਕੇ ਵੱਧ ਮੁਨਾਫਾਂ ਲਿਆ ਜਾ ਸਕਦਾ ਹੈ । ਅਸੀ ਇਸ ਲੇਖ ਵਿਚ ਪਤਝੜ ਰੁੱਤ ਦੇ ਕਮਾਦ ਦੀ ਕਾਸ਼ਤ ਸੰਬੰਧੀ ਜ਼ਰੂਰੀ ਨੁਕਤੇ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ:-
- ਪਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫਾਰਸ਼ ਕੀਤੀਆ ਜਾਂਦੀਆਂ ਕਿਸਮਾਂ:-
- ਸੀ ੳ ਪੀ ਬੀ-92, ਸੀ ੳੇ-118, ਸੀ ੳ ਜੇ-85 ਅਤੇ ਸੀ ੳ ਜੇ-64
- ਬਿਜਾਈ ਦਾ ਸਮਾਂ:- 20 ਸਤੰਬਰ ਤੋਂ 20 ਅਕਤੂਬਰ ਤੱਕ
- ਬੀਜ ਦੀ ਮਾਤਰਾ:- 30-35 ਕੁਇੰਟਲ ਪ੍ਰਤੀ ਏਕੜ
- ਬੀਜ ਦੀ ਚੋਣ:- ਬਿਜਾਈ ਲਈ ਗੰਨੇ ਦਾ ਉਪਰਲਾਂ ਦੋ ਤਿਹਾਈ ਹਿੱਸਾ ਹੀ ਵਰਤੋ। ਬੀਜ ਰੱਤਾ ਰੋਗ, ਛੋਟੀਆ ਪੋਰੀਆ ਦਾ ਰੋਗ, ਅਤੇ ਕਾਂਗਿਆਰੀ ਤੋ ਬਚਿਆ ਹੋਵੇ।
- ਬੀਜ ਸੀ ਸੋਧ:- ਕਮਾਦ ਦੇ ਚੰਗੇ ਜੰਮ ਲਈ ਬਰੋਟਿਆਂ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ੳਪਰੰਤ ਬਿਜਾਈ ਕਰੋ। ਇਹ ਘੋਲ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ. ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡਬੋ ਦੇਵੋ।
- ਕੀੜੇਮਾਰ ਦਵਾਈਆਂ ਦੀ ਜ਼ਮੀਨ ਵਿੱਚ ਵਰਤੋਂ:- ਫਸਲ ਨੂੰ ਸਿਉਂਕ ਤੋ ਬਚਾਉਣ ਲਈ 200 ਮਿਲੀਲਿਟਰ ਕੋਰਾਜਿਨ 18.5 ਐਸ ਸੀ 400 ਲੀਟਰ ਪਾਣੀ ਵਿਚ ਮਿਲਾ ਕੇ ਫੁਹਾਰੇ ਨਾਲ ਸਿਆੜਾ ਵਿਚ ਗੁੱਲੀਆ ਉਪਰ ਛਿੜਕੋ ਜਾਂ 45 ਮਿਲੀਲਿਟਰ ਇਮਿਡਾਗੋਲਡ 17.8 ਐਸ ਅ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫ਼ੁਹਾਰੇ ਨਾਲ ਗੰਨੇ ਦੀਆਂ ਕਤਾਰਾਂ ਦੇ ਨਾਲ ਪਾਉ।
- ਬਿਜਾਈ ਦਾ ਢੰਗ ਅਤੇ ਫਾਸਲਾ:- ਕਮਾਦ ਨੂੰ ਰਿਜਰ ਨਾਲ ਸਿਆੜ ਕੱਢ ਕੇ ਬੀਜਿਆ ਜਾਂਦਾ ਹੈ ਅਤੇ ਕਤਾਰਾਂ ਵਿਚਲਾ ਫਾਸਲਾ 90 ਸੈਂਟੀਮੀਟਰ ਰੱਖੋ।
- ਖਾਦਾਂ:- 2 ਕੁਇੰਟਲ ਯੂਰੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਹਿੱਸਿਆ ਵਿਚ ਵੰਡ ਕੇ, ਪਹਿਲਾਂ ਹਿੱਸਾ ਬਿਜਾਈ ਵੇਲੇ, ਦੂਸਰਾ ਹਿੱਸਾ ਮਾਰਚ ਦੇ ਆਖੀਰ ਵਿਚ ਅਤੇ ਤੀਸਰਾ ਹਿੱਸਾ ਅਪ੍ਰੈਲ ਦੇ ਅਖੀਰ ਵਿਚ ਪਾਉ। ਫਾਸਫੋਰਸ ਤੇ ਪੋਟਾਸ਼ ਤੱਤ ਮਿੱਟੀ ਪਰਖ ਦੇ ਆਧਾਰ ਤੇ ਪਾਉ। ਕਮਾਦ ਵਿਚ ਬੀਜੀਆਂ ਫਸਲਾਂ ਨੂੰ ਖਾਦਾਂ ਦੀ ਸਿਫਾਰਸ ਅੱਗੇ ਟੇਬਲ ਵਿਚ ਦਿੱਤੀ ਗਈ ਹੈ।
- ਰਸਾਇਣਕ ਦਵਾਈਆਂ ਰਾਹੀਂ ਨਦੀਨਾਂ ਦੀ ਰੋਕਥਾਮ:- ਕਮਾਦ ਵਿੱਚ ਬੀਜੀ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਤੋਂ 30-35 ਦਿਨਾਂ ਬਾਅਦ ਪ੍ਰਤੀ ਏਕੜ 400 ਮਿਲੀਲਿਟਰ ਐਕਸੀਅਲ 5 ਈ ਸੀ ( ਪਿਨੋਕਸਾਡਿਨ) ਜਾਂ 13 ਗ੍ਰਾਮ ਲੀਡਰ / ਐਸ ਐਫ-10/ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਚਿੱਚ ਘੋਲ ਕੇ ਛਿੜਕਾ ਕਰੋ। ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਹੋਣ ਤਾਂ ਕਣਕ ਦੀ ਬਿਜਾਈ ਤੋਂ 30-35 ਦਿਨਾਂ ਪਿੱਛੋ 10 ਗ੍ਰਾਮ ਪ੍ਰਤੀ ਏਕੜ ਐਲਗਰਿਪ/ ਐਲਗਰਿਪ ਰਾਇਲ/ ਮਾਰਕਗਰਿਪ/ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) 150 ਲਿਟਰ ਪਾਣੀ ਵਿੱਚ ਘੋਲ ਕੇ ਵਰਤੋਂ। ਜੇਕਰ ਬਟਨ ਬੂਟੀ (ਚੌੜੇ ਪੱਤੇ ਵਾਲਾ ਨਦੀਨ) ਹੋਵੇ ਤਾਂ ਕਣਕ ਦੀ ਬਿਜਾਈ ਤੋਂ 25-30 ਦਿਨਾਂ ਵਿੱਚ 20 ਗ੍ਰਾਮ ਪ੍ਰਤੀ ਏਕੜ ਏਮ/ਅਫਿਨਟੀ 40 ਡੀ ਐਫ (ਕਾਰਫੈਨਟਰਾਜੋਨ ਈਥਾਈਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ। ਇਹ ਨਦੀਨ ਨਾਸ਼ਕ ਸਾਰੇ ਚੌੜੇ ਪੱਤਿਆਂ ਵਾਲੇ ਨਦੀਨ ਅਤੇ ਬਟਨ ਬੂਟੀ ਦੀ ਵੀ ਰੋਕਥਾਮ ਕਰਦਾ ਹੈ ਜਿਹੜੀ ਕਿ ਐਲਗਰਿਪ/ ਐਲਗਰਿਪ ਰਾਇਲ ਮਾਰਕਗਰਿਪ/ਮਕੋਤੋ ਦੀ ਵਰਤੋਂ ਨਾਲ ਨਹੀ ਮਰਦੇ। ਜੇਕਰ ਕਮਾਦ ਵਿੱਚ ਕਣਕ ਵਿੱਚ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇੱਕਠੀ ਸਮੱਸਿਆਂ ਹੋਵੇ ਤਾਂ ਪ੍ਰਤੀ ਏਕੜ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ + ਮੈਟਸਲਫੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ + ਆਇਡੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਤੋਂ 30-35 ਦਿਨਾਂ ਦੇ ਅੰਦਰ ਛਿੜਕਾਅ ਕਰੋ ।
- ਸਿੰਚਾਈ:- ਪਹਿਲਾ ਪਾਣੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਇਸ ਪਿਛੋ ਫਰਵਰੀ ਤੱਕ ਤਿੰਨ ਪਾਣੀ ਲਗਾਉ। ਅਪ੍ਰੈਲ ਤੋ ਜੂਨ ਤੱਕ 7-12 ਦਿਨਾ ਦੇ ਵਕਫੇ ਤੇ ਲੋੜ ਅਨੁਸਾਰ ਪਾਣੀ ਦਿੰਦੇ ਰਹੋ।
- ਫਸਲ ਨੂੰ ਡਿੱਗਣ ਤੋ ਬਚਾਉਣਾ:- ਫਸਲ ਨੂੰ ਡਿੱਗਣ ਤੋ ਬਚਾਉਣ ਲਈ ਇਸਦੇ ਮੁੱਠੇ ਬੰਨ੍ਹ ਦਿਉ। ਇਸ ਤਰੀਕੇ ਨਾਲ ਇਕਹਿਰੀ ਕਤਾਰ ਦੇ ਮੁਠੇ ਬੰਨ੍ਹੋ।ਕਦੇ ਵੀ ਦੋ ਕਤਾਰਾ ਨੂੰ ਇਕੱਠਾ ਨਾ ਬੰਨੋ੍ਹ।ਇਸ ਤਰ੍ਹਾਂ ਫਸਲ ਦਾ ਵਾਧਾ ਨਹੀ ਰੁੱਕਦਾ ਜਦਕਿ ਦੋ ਕਤਾਰਾਂ ਦੇ ਇਕੱਠੇ ਮੁਠੇ ਬੰਨ੍ਹਣ ਨਾਲ ਵਧਣ ਵਿਚ ਰੁਕਾਵਟ ਪੈਂਦੀ ਹੈ।
- ਫਸਲ ਨੂੰ ਕੋਰੇ ਤੋ ਬਚਾਉਣਾ :-ਖਾਦਾਂ ਅਤੇ ਪਾਣੀ ਦੀ ਪੂਰੀ ਵਰਤਂੋ ਕਰਕੇ ਅਤੇ ਪੌਦ ਸੁਰਖਿਆਂ ਦੇ ਸਾਰੇ ਢੰਗ ਅਪਣਾ ਕੇ ਭਰਪੂਰ ਫਸਲ ਉਗਾਉ। ਮਾੜੀ ਫਸਲ ਤੇ ਕੋਰੇ ਦਾ ਅਸਰ ਵਧੇਰੇ ਹੰੁਦਾ ਹੈ ਫਸਲ ਨੂੰ ਡਿਗਣ ਤਂੋ ਬਚਾਉ ਅਤੇ ਸਰਦੀਆਂ ਵਿਚ ਫਸਲ ਨੂੰ ਪਾਣੀ ਲਾਉਦੇ ਰਹੋ। ਸਰਦੀਆ ਵਿਚ ਪਾਣੀ ਲਾਉਣ ਨਾਲ ਜਮੀਨ ਗਰਮ ਰਹਿੰਦੀ ਹੈ ਤੇ ਕੋਰੇ ਤੋ ਬਚੀ ਰਹਿੰਦੀ ਹੈ।
ਇਹਨਾਂ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਪਤਝੜ ਰੁੱਤ ਦੇ ਕਮਾਦ ਤੋਂ ਭਰਪੂਰਫਾਇਦਾ ਲੈ ਸਕਦੇ ਹਾਂ ਤੇ ਆਪਣੇ ਮੁਨਾਫ਼ੇ ਵਿਚ ਵਾਧਾ ਕਰ ਸਕਦੇ ਹਾਂ।
ਪਤਝੜ ਰੁੱਤ ਦੇ ਕਮਾਦ ਵਿਚ ਬੀਜਣ ਵਾਲੀਆਂ ਅੰਤਰ- ਫ਼ਸਲਾਂ
-
ਪਰਮਿੰਦਰ ਸਿੰਘ ਸੰਧੂ ਅਤੇ ਨਵਜੋਤ ਸਿੰਘ ਬਰਾੜ, ਪੰਜਾਬ ਖੇਤੀਬਾੜੀ ਯੂਨੀਵਰਸਟੀ
adcomm@pau.edu
0000020000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.