ਭਰਾਵਾਂ ਵਿੱਚ ਬਹੁਤ ਬਹਿਸ ਹੋ ਰਹੀ ਸੀ। ਸਭ ਉਹਨਾਂ ਨੂੰ ਸੁਣ ਅਤੇ ਦੇਖ ਰਹੇ ਸੀ। ਕੋਈ ਵੀ ਉਹਨਾਂ ਨੂੰ ਚੁੱਪ ਨਹੀਂ ਕਰਵਾ ਰਿਹਾ ਸੀ। ਉਹਨਾਂ ਦੀ ਗੱਲ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ। ਲੋਕ ਲਾਈ ਲੱਗ ਸੀ।
ਸਭ ਤੋਂ ਛੋਟਾ ਭਰਾ ਸਿਰ ਫੜ ਕੇ ਹੇਠਾਂ ਬੈਠਾ ਸੀ।
ਵੱਡਾ ਭਰਾ ਬਹੁਤ ਘਮੰਡੀ,ਆਕੜ ਨਾਲ ਭਰਿਆ ਹੋਇਆ ਸੀ। ਜਿਸ ਦਾ ਨਾਮ ਭ੍ਰਿਸ਼ਟਾਚਾਰ ਸੀ।
ਦੂਜੇ ਪਾਸੇ ਛੋਟੇ ਦੋ ਭਰਾ ਸਹਿਣਸ਼ੀਲਤਾ ਨਾਲ ਭਰਿਆ ਸੀ। ਜਿਸ ਦਾ ਨਾਮ ਇਮਾਨਦਾਰੀ , ਸੱਚ ਸੀ।
ਇੱਕ ਬਾਰੇ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਉਹ ਸੁਭਾਅ ਵਿਚ ਕਿ ਸੀ....? ਜਿਸ ਦਾ ਨਾਮ ਬੇਰੋਜ਼ਗਾਰੀ ਸੀ।
ਭ੍ਰਿਸ਼ਟਾਚਾਰ ਇਮਾਨਦਾਰੀ, ਸੱਚ ਨੂੰ ਕਹਿ ਰਿਹਾ ਸੀ ਕਿ ਤੁਹਾਨੂੰ ਕੌਣ ਜਾਣਦਾ ਹੈ....? ਸਭ ਤੁਹਾਡੇ ਤੋਂ ਭੱਜਦੇ ਨੇ।
ਮੈਂ ਤੁਹਾਡੇ ਤੋਂ ਬਹੁਤ ਵੱਡਾ ਹਾਂ ਸਭ ਮੇਰੇ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਭ੍ਰਿਸ਼ਟਾਚਾਰ ਕਿਸੇ ਵੀ ਤਰ੍ਹਾਂ ਦਾ ਹੋਵੇ ਸਭ ਇਮਾਨਦਾਰੀ ਨਾਲ ਕਰਦੇ ਹਨ।
ਮੇਰੇ ਝੰਡੇ ਹਰ ਕੋਨੇ ਵਿੱਚ ਝੂਲਦੇ ਨੇ।
15 ਅਗਸਤ, 26 ਜਨਵਰੀ ਨੂੰ ਸਭ ਧੂਮਧਾਮ ਨਾਲ ਮੇਰਾ ਜ਼ਸ਼ਨ ਮਨਾਉਂਦੇ ਹਨ। ਲੱਡੂ ਵੰਡੇ ਜਾਂਦੇ ਹਨ।
ਭਾਸ਼ਣ ਅਤੇ ਦੇਸ਼ ਭਗਤੀ ਦਾ ਉਪਦੇਸ਼ ਦਿੰਦੇ ਹਨ ਪਰ ਉਨ੍ਹਾਂ ਦੇ ਮਨ ਵਿਚ ਮੈਂ ਹੀ ਹੁੰਦਾ ਹਾਂ।
ਛੋਟੇ ਪੱਧਰ ਤੋਂ ਲੈਂ ਕੇ ਵੱਡੇ ਪੱਧਰ ਤੱਕ ਮੈਂ ਹੀ ਮੈਂ ਹਾਂ।
ਮੈਂ ਕਦੇ ਵੀ ਮਰ ਨਹੀਂ ਸਕਦਾ। ਮੇਰੇ ਵਿੱਚ ਬਹੁਤ ਗੁਣ ਹਨ।
ਜਿਸ ਤੋਂ ਸਭ ਲੋਕ ਚੰਗੀ ਤਰਾਂ ਜਾਣੂ ਹਨ।
ਸਭ ਨਕ਼ਾਬ ਪਾ ਕੇ ਤੇਰਾ ( ਇਮਾਨਦਾਰੀ, ਸੱਚ) ਦਾ ਦਿਖਾਵਾ ਕਰਦੇ ਹਨ। ਪਰ ਉਸ ਨਕ਼ਾਬ ਪਿੱਛੇ ਮੈਂ ਹੀ ਹੁੰਦਾ ਹਾਂ।
ਇਮਾਨਦਾਰੀ,ਸੱਚ ਸੁਣ ਰਹੇ ਸੀ।
ਉਹ ਕਹਿੰਦੇ ਇਨ੍ਹਾਂ ਮਾਣ ਨਾ ਕਰ ।
ਇਕ ਦਿਨ ਸਭ ਦਾ ਸਮਾਂ ਆਉਂਦਾ ਹੈ। ਸਾਡਾ ਵੀ ਆਵੇਗਾ।
ਭ੍ਰਿਸ਼ਟਾਚਾਰ ਜ਼ੋਰ ਨਾਲ ਹੱਸਦਾ ਹੈ, ਅਤੇ ਕਹਿੰਦਾ ਹੈ ਕਿ," ਜਿਵੇਂ ਤੁਹਾਨੂੰ ਇਮਾਨਦਾਰੀ ਅਤੇ ਸੱਚ ਸਾਬਤ ਕਰਨ ਨੂੰ ਕਈ ਸਦੀਆਂ ਲੱਗ ਜਾਂਦੀਆਂ ਹਨ।" ਉਸ ਤਰ੍ਹਾਂ.....?
ਭ੍ਰਿਸ਼ਟਾਚਾਰ ਕਹਿੰਦਾ , " ਮੈਂ ਅਮਰ ਹਾਂ।"
ਇਮਾਨਦਾਰੀ ਅਤੇ ਸੱਚ ਮਾਯੂਸੀ ਨਾਲ ਉੱਥੋਂ ਜਾਣ ਲੱਗਦੇ ਹਨ ।
ਸਭ ਤਮਾਸ਼ਾ ਦੇਖ ਰਹੇ ਹੁੰਦੇ ਸਨ।
ਇੰਨੇ ਨੂੰ ਬਹੁਤ ਜ਼ੋਰ ਦੀ ਅਵਾਜ਼ ਆਉਂਦੀ ਹੈ।
ਸਭ ਹੈਰਾਨ ਹੋ ਜਾਂਦੇ ਹਨ ।
ਭ੍ਰਿਸ਼ਟਾਚਾਰ ਗੁੱਸੇ ਨਾਲ ਪੁੱਛਦਾ ਹੈ ਕੌਣ-
ਕੌਣ....?
ਅੱਗੋਂ ਅਵਾਜ਼ ਆਉਂਦੀ ਹੈ, ਮੈਂ ਤੁਹਾਡਾ ਬਾਪ.......
ਜੋ ਤੁਹਾਡੇ ਵਿੱਚ ਮਰ ਚੁੱਕਾ ਹਾਂ..... ਜ਼ਮੀਰ।
-
ਕਿਰਨਪ੍ਰੀਤ ਕੌਰ, Writer
jakhwali89@gmail.com
9779074579
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.