ਐਤਵਾਰ ਦੇ ਦਿਨ ਅਮਨ ਸਵੇਰ ਵੇਲੇ ਅਖ਼ਬਾਰ ਪੜ ਰਿਹਾ ਸੀ । ਜੋ ਕਿ ਪੇਸ਼ੇ ਤੋਂ ਇਕ ਅਧਿਆਪਕ ਸੀ। ਇਕ ਖ਼ਬਰ ਨੇ ਉਸ ਨੂੰ ਬਹੁਤ ਖੁਸ਼ ਕਰ ਦਿੱਤਾ।
ਉਹ ਖੁਸ਼ੀ ਨਾਲ ਇਹ ਖ਼ਬਰ ਆਪਣੇ ਸਾਥੀ ਅਧਿਆਪਕ ਨੂੰ ਫੋਨ ਤੇ ਸਾਂਝੀ ਕਰਨ ਲੱਗਾ।
ਖ਼ਬਰ ਸੀ ਕਿ ਹੁਣ ਆਧਿਆਪਕਾਂ ਕੋਲੋਂ ਵਾਧੂ ਕੰਮ ਨਹੀਂ ਲਿਆ ਜਾਵੇ ਗਾ। ਉਹਨਾਂ ਦਾ ਕੰਮ ਸਿਰਫ਼ ਬੱਚਿਆਂ ਨੂੰ ਪੜ੍ਹਾਉਣ ਦਾ ਹੋਵੇਗਾ।
ਅਗਲੇ ਹੀ ਦਿਨ ਸੋਮਵਾਰ ਨੂੰ ਇਕ ਵਜੇ ਅਧਿਆਪਕ ਨੂੰ ਇੱਕ ਚਿੱਠੀ ਵਟਸਐਪ ਤੇ ਆਉਂਦੀ ਹੈ। ਜਿਸ ਨੂੰ ਪੜ੍ਹ ਕੇ ਉਹ ਹੈਰਾਨ ਹੋ ਜਾਂਦਾ ਹੈ।
ਇਹ ਚਿੱਠੀ ਨਹੀਂ ਬਲਕਿ ਉਸ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਬੀਮਾਰੀ ਦੀ ਰਿਪੋਰਟ ਪੌਜੀਟਵ ਆਈ ਹੋਵੇ।
ਚਿੱਠੀ ਵਿੱਚ ਸੀ ਕਿ ਉਸ ਨੂੰ ਬੀ.ਐਲ.ਓ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਦਾ ਮਤਲਬ ਕੀ ਉਸ ਦੀ ਵਾਧੂ ਡਿਊਟੀ ਵੋਟਾਂ ਬਣਾਉਣ ਵਿੱਚ ਲੱਗਾ ਦਿੱਤੀ ਗਈ ਹੈ।
ਉਹ ਆਪਣੇ ਆਪ ਨੂੰ ਸਵਾਲ ਕਰਦਾ ਹੈ?
*ਕੀ ਬਣੇਗਾ ਹੁਣ ਮੇਰੇ ਸਕੂਲ ਦੇ ਬੱਚਿਆਂ ਦਾ...?
*ਸਕੂਲ ਵਿੱਚ ਮੈਂ ਹੀ ਸਿੰਗਲ ਅਧਿਆਪਕ ਹਾਂ...
*ਹੋਰ ਅਧਿਆਪਕ ਡੈਪੂਟੇਸ਼ਨ ਤੇ ਆਵੇਂਗਾ ਪਰ....?
*ਹੁਣ ਤਾਂ ਡਿਜੀਟਲ ਦਾ ਸਮਾਂ ਹੈ ਫਿਰ ਵੀ ਘਰ ਘਰ...?
*ਚੋਣ ਕਮਿਸ਼ਨ ਆਂਗਣਵਾੜੀ ਵਰਕਰਾਂ ਨੂੰ ਕੰਮ ਦੇ ਸਕਦੀ ਹੈ? 12 ਵਜੇ ਤੋਂ ਬਾਅਦ ਉਨ੍ਹਾਂ ਦੀ ਡਿਊਟੀ ਖਤਮ ਹੋ ਜਾਂਦੀ ਹੈ...। ਉਹਨਾਂ ਨੇਂ ਆਪਣੇਂ ਪਿੰਡ ਵਿੱਚ ਰਹਿ ਕੇ ਹੀ ਕੰਮ ਕਰਨਾ ਹੈ।
ਸਭ ਗੱਲਾਂ ਤੋਂ ਧਿਆਨ ਹਟਾ ਕੇ ਹੁਣ ਉਹ ਸੋਚਦਾ ਹੈ ਕਿ ਕਿਸ ਤਰ੍ਹਾਂ ਇਹ ਸਭ ਮੁਕੰਮਲ ਕੀਤਾ ਜਾਵੇਗਾ ।
ਫਿਰ ਉਹ ਆਪਣੇ ਆਪ ਤੇ ਵਿਸ਼ਵਾਸ ਕਰਦਾ ਹੈ.... ਅਤੇ ਕਹਿੰਦਾ ਹੈ ਕਿ ਸਰਕਾਰ ਨੂੰ ਅਧਿਆਪਕ ਦੀ ਕਾਬਲੀਅਤ ਦਾ ਪਤਾ ਹੈ ਤਾਂ ਹੀ ਤਾਂ ਉਹ ਲੋੜ ਪੈਣ ਸਭ ਕੰਮ ਅਧਿਆਪਕ ਤੋਂ ਕਰਵਾਉਂਦੀ ਹੈ।
ਅਧਿਆਪਕ ਹਰ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਦਾ ਹੈ।
ਅਜਿਹਾ ਕੋਈ ਕੰਮ ਨਹੀਂ ਜੋ ਅਧਿਆਪਕ ਨਾਂ ਕਰ ਸਕੇ....
ਅਧਿਆਪਕ ਸਭ ਤੋਂ ਪਹਿਲਾਂ ਸਕੂਲ ਵਿੱਚ ਫਿਰ ਆਪਣੇ ਪਰਿਵਾਰ ਵਿੱਚ ਮਾਂ - ਬਾਪ , ਭੈਣ -ਭਾਈ ਦਾ ਰੋਲ ਅਦਾ ਕਰਦਾ ਹੈ।
ਸੋਚਦਾ ਸੋਚਦਾ ਉਹ ਸ਼ਾਇਰੀ ਬੋਲਣ ਲੱਗਦਾ ਹੈ....
"ਵੇਖ ਮੁਸੀਬਤ ਡੋਲੀ ਨਾਂ...
ਮੁਸੀਬਤ ਨੂੰ ਹਰਾਉਣਾ ਚਾਹੀਦਾ ਹੈ।
ਮੈਂ ਬਿਨਾਂ ਪਾਣੀ ਫੁੱਲ ਖਿਲਦੇ ਵੇਖੇ...
ਬਸ ਹੌਸਲਾ ਹੋਣਾ ਚਾਹੀਦਾ ਹੈ।"
-
ਕਿਰਨਪ੍ਰੀਤ ਕੌਰ, Writer
jakhwali89@gmail.com
9779074579
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.