ਹਰ ਸਾਲ ਜੂਨ ਮਹੀਨੇ ਦੀਆਂ ਛੁੱਟੀਆਂ ਇੱਕ ਤੋਂ ਤੀਹ ਜੂਨ ਤੱਕ ਹੁੰਦੀਆਂ ਹਨ।ਇਹਨਾਂ ਨੂੰ ਗਰਮੀ ਦੀਆਂ ਛੁੱਟੀਆਂ ਵੀ ਕਿਹਾ ਜਾਂਦਾ ਹੈ। ਮਹੀਨਾ ਭਰ ਸਕੂਲ ਬੰਦ ਰਹਿੰਦੇ ਹਨ। ਇਸ ਸਮੇਂ ਸਕੂਲਾਂ ਦੇ ਚਿਹਰੇ ਉਹ ਰੌਣਕ ਨਹੀਂ ਰਹਿੰਦੀ ਜਿਹੜੀ ਕਿ ਇਹਨਾਂ ਦੇ ਖੁੱਲ੍ਹਣ ਸਮੇਂ ਰਹਿੰਦੀ ਹੈ। ਫਿਰ ਵੀ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਇਸ ਸਮੇਂ ਦੇ ਦੌਰਾਨ ਵਿਦਿਅਕ ਸੰਸਥਾਵਾਂ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।*
ਸਭ ਤੋਂ ਪਹਿਲਾਂ ਤਾਂ ਸਕੂਲ ਵਿਚਲੇ ਕਮਰਿਆਂ ਆਦਿ ਦਾ ਜਿੰਦੇ-ਕੁੰਡੇ ਪੱਖੋਂ ਪੁਖਤਾ ਪ੍ਰਬੰਧ ਕੀਤਾ ਜਾਣਾ ਚਾਹੀਦਾ।*
*●--ਬਿਜਲੀ ਦੇ ਉਪਕਰਨਾਂ ਦਾ ਖਾਸ ਖਿਆਲ ਰੱਖਿਆ ਜਾਵੇ। ਕਿਉਂਕਿ ਲੰਬੇ ਸਮੇਂ ਲਈ ਸਕੂਲ ਬੰਦ ਹੋਣ ਕਾਰਨ ਸਰਕਟ ਸ਼ਾਟ ਹੋਣ ਦਾ ਡਰ ਬਣਿਆ ਰਹਿੰਦਾ ਹੈ।*
*●--ਚੋਰੀ ਦੀਆਂ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਕੀਮਤੀ ਚੀਜ਼ਾਂ ਵਸਤਾਂ ਜਿਵੇਂ ਐਲ ਈ ਡੀਜ਼, ਪ੍ਰੋਜੈਕਟਰ ਅਤੇ ਟੀਚਿੰਗ ਲਰਨਿੰਗ ਏਡ ਦੀ ਉੱਚਿਤ ਸੰਭਾਲ ਬਹੁਤ ਜ਼ਰੂਰੀ ਹੈ।*
*●--ਮਿਡ ਡੇ ਮੀਲ ਨਾਲ ਸੰਬੰਧਤ ਖਰਾਬ ਹੋਣ ਵਾਲੀਆਂ ਵਸਤਾਂ ਵੀ ਉਚੇਚਾ ਧਿਆਨ ਮੰਗਦੀਆਂ ਹਨ। ਇਹਨਾਂ ਦੀ ਸਮੇਂ-ਸਮੇਂ "ਤੇ ਦੇਖਰੇਖ ਜ਼ਰੂਰੀ ਹੈ।*
*●--ਕੰਪਿਊਟਰ ਲੈਬ ਦਾ ਸਮਾਨ ਬਹੁਤ ਕੀਮਤੀ ਹੁੰਦਾ ਹੈ। ਇਹ ਵਿਸ਼ੇਸ਼ ਧਿਆਨ ਮੰਗਦਾ ਹੈ। ਇਸ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ।*
*●--ਬੱਚਿਆਂ ਦੇ ਪੀਣ ਵਾਲੇ ਪਾਣੀ ਜਿਵੇਂ ਆਰ ਓ ਸਿਸਟਮ ,ਪਾਣੀ ਵਾਲੀ ਟੈਂਕੀ, ਟੂਟੀਆਂ ਆਦਿ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ।*
*●--ਛੁੱਟੀਆ ਸਮੇ ਕਿਚਨ ਗਾਰਡਨ ਦੀ ਸਾਂਭ-ਸੰਭਾਲ ਦਾ ਉਚੇਚਾ ਪ੍ਰਬੰਧ ਕਰਨ ਦੀ ਲੋੜ ਹੈ। ਇਸ ਦਾ ਸੰਬੰਧ ਤਾਜੀਆਂ ਸਬਜ਼ੀਆਂ ਨਾਲ ਜੁੜਿਆ ਹੋਇਆ ਹੈ। ਇਹਨਾਂ ਨੂੰ ਸਮੇ-ਸਮੇ 'ਤੇ ਪਾਣੀ ਦੇਣਾ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕੀਟਨਾਸ਼ਿਕ ਦਵਾਈਆਂ ਦਾ ਪ੍ਰਬੰਧ ਆਦਿ ਵੀ ਧਿਆਨ ਮੰਗਦਾ ਹੈ। ਤਾਂ ਕਿ ਸਕੂਲ ਖੁਲ੍ਹਦੇ ਸਾਰ ਹੀ ਇਸ ਦੀ ਯੋਗ ਵਰਤੋਂ ਦਾ ਲਾਹਾ ਲਿਆ ਜਾ ਸਕੇ*
*●--ਖੇਡ ਦੇ ਮੈਦਾਨ ਛੁੱਟੀਆਂ ਦੌਰਾਨ ਤੇਜ਼ ਹਵਾਵਾਂ,ਹਨੇਰੀਆਂ ਅਤੇ ਮੀਂਹ ਪੈਣ ਨਾਲ ਖ਼ਰਾਬ ਹੋ ਜਾਂਦੇ ਹਨ। ਜੇਕਰ ਮਜ਼ਦੂਰ ਅਤੇ ਮਨਰੇਗਾ ਵਰਕਰਜ਼ ਦੀ ਸੇਵਾਵਾਂ ਮਿਲ ਸਕਣ ਤਾਂ ਇਹਨਾਂ ਦੀ ਸਫ਼ਾਈ ਕਰਵਾਉਣੀ ਵੀ ਜ਼ਰੂਰੀ ਬਣ ਜਾਂਦੀ ਹੈ।*
*●--ਸਕੂਲ ਕੈਂਪਸ ਜਿਵੇਂ: ਘਾਹ ਦੇ ਮੈਦਾਨ, ਐਜੂਕੇਸ਼ਨ ਪਾਰਕ, ਕਲਾਸ ਰੂਮਜ਼ ਆਦਿ ਦੀ ਰੱਖ-ਰਖਾਵ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਯੋਗ ਵਰਤੋਂ ਲਾਭਦਾਇਕ ਹੈ। ਇਹਨਾਂ ਦੇ ਚਾਲੂ ਹਾਲਤ ਵਿੱਚ ਹੋਣ ਨਾਲ ਚੋਰੀ ਆਦਿ ਦੀਆਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
*
ਲੋਕਲ ਜਾਂ ਸਕੂਲ ਨੇੜੇ ਰਹਿਣ ਵਾਲੇ ਅਧਿਆਪਕ ਰੋਟੇਸ਼ਨ ਮੁਤਾਬਕ ਆਪਣਾ ਯੋਗਦਾਨ ਪਾ ਸਕਦੇ ਹਨ। ਸਫ਼ਾਈ ਕਰਮਚਾਰੀ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ ਉਹ ਪੌਦਿਆਂ ਦੀ ਦੇਖਭੇਲ ਕਰਦਾ ਰਹੇ ਅਤੇ ਸਮੁੱਚੀ ਸੰਸਥਾ ਦੀ ਰਾਖੀ ਕਰੇ। ਸੋ ਇਹ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਆਪਸੀ ਤਾਲਮੇਲ ਨਾਲ ਛੁੱਟੀਆਂ ਦੌਰਾਨ ਅਤੇ ਸਕੂਲ ਖੁਲ੍ਹਦੇ ਸਮੇਂ ਵੀ ਵਿਦਿਅਕ ਸੰਸਥਾਵਾਂ ਦਾ ਖ਼ਾਸ ਖਿਆਲ ਰੱਖੀਏ। ਇਹਨਾਂ ਸੰਸਥਾਵਾਂ ਦੀ ਤਰੱਕੀ ਅਤੇ ਵਿਕਾਸ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹੀਏ।*
-
ਬੇਅੰਤ ਸਿੰਘ ਮਲੂਕਾ , ਈਟੀਟੀ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ
beantmaluka1974@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.