ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਮਰੀਕਾ ਦੌਰੇ ‘ਤੇ ਵਿਸ਼ੇਸ਼--
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ-ਅਮਰੀਕਾ ਸੰਬੰਧਾਂ ਨੇ ਛੂਹੀਆਂ ਨਵੀਂਆਂ ਬੁਲੰਦੀਆਂ
ਪਿਛਲੇ ਨੌਂ ਸਾਲਾ ਦੌਰਾਨ ਭਾਰਤ-ਅਮਰੀਕਾ ਦੇ ਸੰਬੰਧਾਂ ਦਾ ਲਿਖਿਆ ਗਿਆ ਨਵਾਂ ਅਧਿਆਇ
ਅੱਜ ਦਾ ਭਾਰਤ -- ਅਮਰੀਕਾ ਦਾ ਰਣਨੀਤਕ ਭਾਈਵਾਲ
ਮੈਂ ਆਪਣੀ ਗੱਲ ਭਾਰਤ-ਅਮਰੀਕਾ ਦੇ ਸੰਬੰਧਾਂ ਤੋਂ ਸ਼ੁਰੂ ਕਰਾਂਗਾ। ਤਕਰੀਬਨ ਇੱਕ ਦਹਾਕੇ ਪਹਿਲਾਂ ਤੱਕ ਭਾਰਤ ਅਤੇ ਅਮਰੀਕਾ ਦੇ ਸੰਬੰਧ ਕਾਫੀ ਉਤਰਾਅ-ਚੜਾਅ ਵਾਲੇ ਸਨ। ਪਰ 2014 ਵਿੱਚ ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਇੰਡੀਆ-ਯੂਐਸ ਸੰਬੰਧਾਂ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ। ਭਾਰਤ ਦੀ ਵਿਦੇਸ਼ ਨੀਤੀ ਵਿੱਚ ਬਦਲਾਅ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਵਰਣਨਯੋਗ ਸੁਧਾਰ ਹੋਇਆ ਹੈ। ਅੱਜ ਸਥਿਤੀ ਇਹ ਹੈ ਕਿ ਅਮਰੀਕਾ ਆਪ, ਭਾਰਤ ਨਾਲ ਕਿਸੇ ਵੀ ਗੱਲ 'ਤੇ ਇਹ ਸਾਂਝੇਦਾਰੀ ਵਿਗਾੜਨਾ ਨਹੀਂ ਚਾਹੁੰਦਾ, ਬਲਕਿ ਨਿੱਘੇ ਰਿਸ਼ਤੇ ਰੱਖਣਾ ਚਾਹੁੰਦਾ ਹੈ। ਅੱਜ, ਅਮਰੀਕਾ ਹਰ ਮਹੱਤਵਪੂਰਨ ਮੁੱਦਿਆਂ, ਖਾਸ ਤੌਰ 'ਤੇ ਅੱਤਵਾਦ, ਜਲਵਾਯੂ ਪਰਿਵਰਤਨ, ਕਿਫਾਇਤੀ ਦਵਾਈਆਂ ਅਤੇ ਟੀਕਿਆਂ, ਗਰੀਬੀ ਅਤੇ ਵਿਕਾਸ ਦੇ ਟੀਚਿਆਂ ਆਦਿ ਵਰਗੇ ਮੁੱਦਿਆਂ ‘ਤੇ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ, ਭਾਰਤ ਦੀ ਸਲਾਹ ਜਰੂਰ ਲੈਂਦਾ ਹੈ। ਕੁੱਲ ਮਿਲਾ ਕੇ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ-ਯੂ.ਐਸ ਸਬੰਧਾਂ ਨੇ ਮਹੱਤਵਪੂਰਨ ਵਿਕਾਸ ਦੇਖਿਆ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕੀਤਾ ਹੈ।
ਹਾਲ ਹੀ ਵਿੱਚ ਵਾਸ਼ਿੰਗਟਨ ਡੀਸੀ ਵਿਖੇ ਹੋਈ ਭਾਰਤ-ਸੰਯੁਕਤ ਰਾਜ (ਯੂਐਸ) ਰਣਨੀਤਕ ਵਪਾਰ ਸੰਵਾਦ (ਆਈਯੂਐਸਐਸਟੀਐਫ) ਦੀ ਪਹਿਲੀ ਮੀਟਿੰਗ ਨੇ, ਭਾਰਤ-ਅਮਰੀਕਾ ਦੇ ਵਧ ਰਹੇ ਦੁਵੱਲੇ ਸਬੰਧਾਂ ਦੀ ਨਿਸ਼ਾਨਦੇਹੀ ਕੀਤੀ ਸੀ। ਅਜਿਹਾ ਸੰਭਵ ਹੋ ਸਕਿਆ ਸਾਲਾਂ ਤੋਂ ਸਥਾਪਿਤ, ਭਾਰਤ ਦੀ ਵਿਦੇਸ਼ ਨੀਤੀ ਵਿੱਚ ਅਨੋਖੀ ਤਬਦੀਲੀ ਦੇ ਕਾਰਨ। ਜਿਸਨੇ ਆਖਰਕਾਰ ਦੋਵਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਬਦਲਾਅ ਲਿਆਂਦਾ। ਜਿੱਥੇ ਇਸ ਨੇ ਦੋਵਾਂ ਦੇਸ਼ਾਂ ਦੇ ਵਧਦੇ ਸਹਿਯੋਗ ਨੂੰ ਪ੍ਰਦਰਸ਼ਿਤ ਕੀਤਾ, ਉੱਥੇ ਹੀ ਪਿਛਲੇ 9 ਸਾਲਾਂ ਤੋਂ ਲਗਾਤਾਰ ਸੁਧਰ ਰਹੇ ਦੁਵੱਲੇ ਸਬੰਧ ਹੁਣ ਹੋਰ ਡੂੰਘੇ ਹੋਣਗੇ। ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ਵਿੱਚ ਅਮਰੀਕਾ ਦੇ ਦੌਰੇ ‘ਤੇ ਜਾਣਗੇ। ਸਾਡੇ ਲਈ ਮਾਣ ਦੀ ਗੱਲ ਇਹ ਹੈ ਕਿ ਉਹ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹੋਣਗੇ, ਜਿਹਨਾਂ ਨੇ ਅਮਰੀਕੀ ਕਾਂਗਰਸ ਨੂੰ ਦੋ ਵਾਰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ, ਉਹਨਾਂ ਨੇ ਯੂਐਸ ਕਾਂਗਰਸ ਨੂੰ ਜੂਨ 2016 ਵਿੱਚ ਸੰਬੋਧਿਤ ਕੀਤਾ ਸੀ। ਕਿਉਂਕਿ, ਉਹਨਾਂ ਨੇ ਪਹਿਲਾਂ ਹੀ ਇਸ ਰਿਸ਼ਤੇ ਨੂੰ "ਲਾਜ਼ਮੀ ਭਾਈਵਾਲੀ" ਕਰਾਰ ਦਿੱਤਾ ਸੀ, ਇਸਲਈ ਉਹਨਾਂ ਦੇ ਆਉਣ ਵਾਲੇ ਦੌਰੇ ਦੀਆਂ ਸੰਭਾਵਨਾਵਾਂ ਵੀ ਦੋਵਾਂ ਪਾਸੋਂ ਸਕਾਰਾਤਮਕ ਹੀ ਹੋਣਗੀਆਂ।
2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਹੁਣ ਤੱਕ, ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਅਮਰੀਕਾ ਦਾ ਅੱਠਵਾਂ ਦੌਰਾ ਹੈ, ਜੋ ਆਪਣੇ ਆਪ ‘ਚ ਇੱਕ ਰਿਕਾਰਡ ਹੈ। ਜਦੋਂ ਸ਼੍ਰੀ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਤੰਬਰ 2014 ਵਿੱਚ ਅਮਰੀਕਾ ਦਾ ਆਪਣਾ ਪਹਿਲਾ ਦੌਰਾ ਕੀਤਾ ਤਾਂ ਨਿਊਯਾਰਕ ਮੈਡੀਸਨ ਸਕੁਏਅਰ ਗਾਰਡਨ ਵਿਖੇ ਭਾਰਤੀ ਪ੍ਰਵਾਸੀਆਂ ਦੀ ਇੱਕ ਭਾਰੀ ਭੀੜ ਉਮੜੀ ਆਈ ਸੀ। ਉਹਨਾਂ ਨੂੰ ਦੇਖਣ ਲਈ 19,000 ਤੋਂ ਵੱਧ ਲੋਕ ਪੂਰੇ ਅਮਰੀਕਾ ਅਤੇ ਕਨੇਡਾ ਤੋਂ ਸਫਰ ਕਰ ਕੇ ਪਹੁੰਚੇ ਸਨ। ਇਸਤੋਂ ਬਾਅਦ, ਜਦੋਂ ਸਤੰਬਰ 2019 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਮਰੀਕਾ ਦੇ ਦੌਰੇ ਤੇ ਗਏ ਅਤੇ "ਹਾਊਡੀ ਮੋਦੀ" ਪ੍ਰੋਗਰਾਮ ਲਈ ਹਿਊਸਟਨ ਸਿਟੀ ਦੇ ਐਨ.ਆਰ.ਜੀ ਸਟੇਡੀਅਮ ਗਏ ਤਾਂ ਉੱਥੇ 50,000 ਤੋਂ ਵੱਧ ਭਾਰਤੀ-ਅਮਰੀਕੀਆਂ ਦੀ ਭੀੜ ਇਕੱਠੀ ਹੋਈ ਸੀ, ਜਿਸਨੇ ਪੂਰੀ ਦੁਨੀਆਂ ਦਾ ਧਿਆਨ ਭਾਰਤ ਦੇ ਪ੍ਰਧਾਨ ਮੰਤਰੀ ਵੱਲ ਖਿੱਚਿਆ।
ਵਾਸ਼ਿੰਗਟਨ ਵਿੱਚ ਹੋਣ ਵਾਲੇ ਆਗਾਮੀ ਵਪਾਰ ਸੰਵਾਦ ਵਿੱਚ ਰਣਨੀਤਕ ਤਕਨਾਲੋਜੀ, ਉਭਰਦੀਆਂ ਤਕਨਾਲੋਜੀਆਂ ਅਤੇ ਵਪਾਰ ਸਹਿਯੋਗ ਨੂੰ ਗਤੀ ਮਿਲਣ ਦੀ ਉਮੀਦ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੇ ਸਬੰਧਾਂ ਦਾ ਦਾਇਰਾ ਪਿਛਲੇ ਨੌਂ ਸਾਲਾਂ ਵਿੱਚ ਵਧਿਆ ਹੈ ਅਤੇ ਇੱਕ ਰਣਨੀਤਕ ਭਾਈਵਾਲੀ ਵਿੱਚ ਵਿਕਸਤ ਹੋਇਆ ਹੈ, ਜੋਕਿ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਦੀ ਕੁੰਜੀ ਹੈ। ਅੱਤਵਾਦ ਦਾ ਵਿਰੋਧ ਹੋਵੇ ਜਾਂ ਜਲਵਾਯੂ ਪਰਿਵਰਤਨ, ਦੋਵੇਂ ਦੇਸ਼ਾਂ ਦੇ ਟੀਚੇ ਸਾਂਝੇ ਹਨ। ਸਾਂਝੇ ਹਿੱਤਾਂ ਅਤੇ ਆਪਸੀ ਨਿਰਭਰਤਾ ਨੇ ਹੀ, ਇਹਨਾਂ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਦੇ ਹੋਰ ਮਹੱਤਵਪੂਰਨ ਦੇਸ਼ਾਂ ਨਾਲ ਵੀ ਭਾਰਤ ਦੇ ਸਬੰਧ ਮਜਬੂਤ ਹੋਏ ਹਨ, ਜਿਸ ਸਦਕਾ ਭਾਰਤ ਨੇ ਹੁਣ ਵਿਸ਼ਵ ਦੇ ਉੱਚ ਟੇਬਲ 'ਤੇ ਆਪਣੀ ਜਗ੍ਹਾ ਬਣਾ ਲਈ ਹੈ। ਦੇਸ਼ ਹੁਣ ਸ਼੍ਰੀ ਮੋਦੀ ਦੀ ਨਵੀਂ ਵਿਦੇਸ਼ ਨੀਤੀ ਦੇ ਸਿਧਾਂਤਾਂ ਦੇ ਕਾਰਨ ਵਿਸ਼ਵ ਪਲੇਟਫਾਰਮਾਂ 'ਤੇ ਕੇਂਦਰੀ ਮੰਚ ਸਾਂਝਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਦੇਸ਼ ਨੀਤੀ ਨੂੰ ਰਾਸ਼ਟਰੀ ਮਹੱਤਵ ਦਾ ਇੱਕ ਸਾਧਨ ਮੰਨਿਆ ਹੈ ਅਤੇ ਸ਼ਾਂਤੀ, ਖੁਸ਼ਹਾਲੀ ਅਤੇ ਪ੍ਰਭੂਸੱਤਾ ਨੂੰ ਕੇਂਦਰ ਰੱਖ ਕੇ, ਦੇਸ਼ ਦੇ ਸਬੰਧਾਂ ਨੂੰ ਬਾਕੀ ਦੁਨੀਆ ਦੇ ਨਾਲ ਵਧਾਉਣ ਦੇ ਯੋਗ ਹੋਇਆ ਹੈ। ਭਾਰਤ ਦੀ ਨਵੀਨੀਕਰਨ ਕੀਤੀ ਵਿਦੇਸ਼ ਨੀਤੀ ਨੂੰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੇ ਭਾਰਤ ਨੂੰ ਵੱਖ-ਵੱਖ ਮੋਰਚਿਆਂ 'ਤੇ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ।
ਭਾਰਤ-ਅਮਰੀਕਾ ਦੇ ਸਬੰਧਾਂ 'ਤੇ ਵਾਪਸ ਆਉਂਦੇ ਹਾਂ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਤਾ 'ਚ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ 'ਚ ਤੇਜ਼ੀ ਕਿਵੇਂ ਆਈ? ਹਾਲਾਂਕਿ ਪਹਿਲਾਂ ਬਹੁਤਿਆਂ ਨੇ ਇਸ 'ਤੇ ਵਿਸ਼ਵਾਸ ਨਹੀਂ ਕੀਤਾ ਸੀ, ਪਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗਤਾ ਨੂੰ ਹੁਣ ਦੁਨੀਆ ਭਰ ਦੇ ਨੇਤਾਵਾਂ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਅਮਰੀਕਾ ਨੇ ਵੀ ਆਖਰਕਾਰ ਖਿੱਤੇ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਭਾਰਤ ਦੀ ਮਹੱਤਤਾ ਨੂੰ ਸਮਝ ਲਿਆ ਹੈ, ਖਾਸ ਕਰਕੇ ਉੱਭਰ ਰਹੇ ਚੀਨ ਦੇ ਸਾਹਮਣੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਸ਼੍ਰੀ ਨਰਿੰਦਰ ਮੋਦੀ ਨੇ ਸਤੰਬਰ ਵਿੱਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ 'ਤੇ ਅਮਰੀਕਾ ਦਾ ਇੱਕ ਉੱਚ-ਪ੍ਰੋਫਾਈਲ ਦੌਰਾ ਕੀਤਾ ਅਤੇ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿਖੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰੇ ਤੋ ਬਾਅਦ, ਓਬਾਮਾ ਜਨਵਰੀ 2015 ਵਿੱਚ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ।
ਦੌਰੇ ਦਾ ਉਦੇਸ਼ ਅਮਰੀਕਾ ਦੇ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਸੀ, ਪਰ ਬਾਅਦ ਵਿੱਚ, ਵੱਖ-ਵੱਖ ਪੱਧਰਾਂ 'ਤੇ ਦੁਵੱਲੇ ਰੁਝੇਵਿਆਂ ਨੇ ਸਾਂਝੇਦਾਰੀ ਨੂੰ ਇੱਕ ਨਿਰੰਤਰ ਗਤੀ ਪ੍ਰਦਾਨ ਕੀਤੀ ਜੋ ਸਾਲਾਂ ਦੌਰਾਨ ਤੇਜ਼ੀ ਨਾਲ ਵਧੀ ਹੈ। 2015 ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਦਸ ਸਾਲਾਂ ਦੇ ਰੱਖਿਆ ਫਰੇਮਵਰਕ ਸਮਝੌਤੇ ਦਾ ਨਵੀਨੀਕਰਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੇਸ਼ ਦੀ ਦੂਜੀ ਫੇਰੀ ਦਾ ਨਤੀਜਾ ਸੀ। ਇਸ ਤਰ੍ਹਾਂ ਦੋਵੇਂ ਦੇਸ਼ ਸਾਂਝੇ ਵਿਕਾਸ ਅਤੇ ਉਤਪਾਦਨ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋਏ। ਮਈ 2014 ਤੋਂ ਜਨਵਰੀ 2017 ਤੱਕ, ਪੀਐਮ ਸ਼੍ਰੀ ਨਰੇਂਦਰ ਮੋਦੀ ਅਤੇ ਓਬਾਮਾ ਨੌਂ ਵਾਰ ਮਿਲੇ, ਜਿਨ੍ਹਾਂ ਵਿੱਚੋਂ ਤਿੰਨ ਵਾਰ ਸ਼ਿਖਰ ਸੰਮੇਲਨ ਦੌਰਾਨ ਸੀ।
ਰਣਨੀਤਕ ਸਬੰਧਾਂ ਦਾ ਵਿਸਥਾਰ
ਪਿਛਲੇ ਕੁਝ ਸਾਲਾਂ ਵਿੱਚ ਭਾਰਤ-ਅਮਰੀਕਾ ਦੇ ਵਿਚਕਾਰ, ਅੰਤਰਰਾਸ਼ਟਰੀ ਅੱਤਵਾਦ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਨਿਯਮਾਂ-ਅਧਾਰਿਤ ਵਿਵਸਥਾ ਲਈ ਇੱਕ ਸਾਂਝੀ ਪਹੁੰਚ ਵਰਗੇ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਇਆ ਹੈ। 2018 ਵਿੱਚ 2+2 ਵਾਰਤਾਲਾਪ ਦੀ ਸ਼ੁਰੂਆਤ ਦੇ ਨਾਲ, ਇਸ ਵਾਰ ਸਬੰਧਾਂ ਵਿੱਚ ਵਿਸਤਾਰ ਵਧੇਰੇ ਰਣਨੀਤਕ ਨਜ਼ਰ ਆਇਆ। ਭਾਰਤ ਨੇ ਅਮਰੀਕਾ ਨਾਲ ਆਪਣੀ ਪਹਿਲੀ 2+2 ਵਾਰਤਾਲਾਪ ਸਤੰਬਰ 2018 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਸੀ। ਜਿਸਦਾ ਉਦੇਸ਼, ਮੋਢੇ ਨਾਲ ਮੋਢਾ ਜੋੜ ਕੇ ਵਚਨਬੱਧਤਾ, ਇੱਕ ਰਣਨੀਤਕ ਭਾਈਵਾਲੀ, ਕੂਟਨੀਤਕ ਅਤੇ ਸੁਰੱਖਿਆ ਯਤਨਾਂ ਵਿੱਚ ਸਹਿਯੋਗ ਨੂੰ ਪ੍ਰੋਤਸਾਹਿਤ ਕਰਨਾ ਸੀ। ਇਸ ਸਿਖਰ ਸੰਮੇਲਨ ਦਾ ਏਜੰਡਾ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਂਝੀਆਂ ਚਿੰਤਾਵਾਂ ਅਤੇ ਰਣਨੀਤੀਆਂ ਨੂੰ ਸ਼ਾਮਲ ਕਰਦਾ ਹੈ। ਹੁਣ ਤੱਕ ਪੰਜ ਵਾਰ ਕਰਵਾਏ ਜਾ ਚੁੱਕੇ ਸਿਖਰ ਸੰਮੇਲਨ ਨੇ ਪਿਛਲੇ ਸਾਲਾਂ ਦੌਰਾਨ ਭਾਰਤ ਨੂੰ ਸ਼ਲਾਘਾਯੋਗ ਨਤੀਜੇ ਦਿੱਤੇ ਹਨ ਅਤੇ ਅਮਰੀਕਾ ਨਾਲ ਭਾਰਤ ਦੇ ਵਧਦੇ ਸਬੰਧਾਂ ਲਈ ਇਸ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਅਮਰੀਕਾ ਨੇ 2016 ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਡਿਫੈਂਸ ਪਾਰਟਨਰ (MDP) ਵਜੋਂ ਨਾਮਜ਼ਦ ਕੀਤਾ ਅਤੇ ਫਿਰ 2018 ਵਿੱਚ ਰਣਨੀਤਕ ਵਪਾਰ ਅਥਾਰਾਈਜ਼ੇਸ਼ਨ (STA-1) ਦਾ ਵੀ ਪਾਰਟਨਰ ਬਣਾਇਆ। ਭਾਰਤ ਵੱਲੋਂ ਇਸ ਕਦਮ ਦਾ ਸਵਾਗਤ ਕੀਤਾ ਗਿਆ ਸੀ। ਇਹ ਦੇਸ਼ ਨੂੰ ਫੌਜ ਦੀ ਵਿਸ਼ਾਲ ਸ਼੍ਰੇਣੀ ਤੱਕ ਲਾਇਸੈਂਸ-ਮੁਕਤ ਪਹੁੰਚ ਪ੍ਰਾਪਤ ਕਰਨ ਅਤੇ ਵਣਜ ਵਿਭਾਗ ਦੁਆਰਾ ਨਿਯੰਤ੍ਰਿਤ ਦੋਹਰੀ ਵਰਤੋਂ ਵਾਲੀਆਂ ਤਕਨਾਲੋਜੀਆਂ ਦੀ ਵਰਤੋਂ ਦੀ ਆਗਿਆ ਦਿੰਦਾ ਹੈ।
ਨਵੀਂ ਦਿੱਲੀ ਵਿਖੇ ਆਯੋਜਿਤ ਪਹਿਲੀ ਵਾਰ 'ਟੂ ਪਲੱਸ ਟੂ' ਸੰਵਾਦ ਦੌਰਾਨ ਭਾਰਤ ਅਤੇ ਅਮਰੀਕਾ ਦੁਆਰਾ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ਸਮਝੌਤੇ (COMCASA) 'ਤੇ ਹਸਤਾਖਰ ਕਰਨਾ ਇੱਕ ਹੋਰ ਰਣਨੀਤਕ ਜਿੱਤ ਸੀ। ਇਹ ਸਮਝੌਤਾ ਲਗਭਗ ਇੱਕ ਦਹਾਕੇ ਤੋਂ ਗੱਲਬਾਤ ਅਧੀਨ ਸੀ। ਇਹ ਸਮਝੌਤਾ ਉਹਨਾਂ ਤਿੰਨ ਬੁਨਿਆਦੀ ਰੱਖਿਆ ਸਮਝੌਤਿਆਂ ਵਿੱਚੋਂ ਇੱਕ ਹੈ ਜਿਹਨਾਂ ਰਾਹੀ ਅਮਰੀਕਾ ਤੋਂ ਉੱਚ-ਤਕਨੀਕੀ ਫੌਜੀ ਹਾਰਡਵੇਅਰ ਪ੍ਰਾਪਤ ਕੀਤੇ ਜਾਂਦੇ ਹਨ। ਭਾਰਤ ਨੇ COMCASA 'ਤੇ ਦਸਤਖਤ ਕਰਨ ਤੋਂ ਪਹਿਲਾਂ 2016 ਵਿੱਚ ਇਹਨਾਂ ਸਮਝੌਤਿਆਂ ਵਿੱਚੋਂ ਸਿਰਫ਼ ਇੱਕ - ਲੌਜਿਸਟਿਕਸ ਐਕਸਚੇਂਜ ਮੈਮੋਰੈਂਡਮ ਆਫ਼ ਐਗਰੀਮੈਂਟ (LEMOA) ਉੱਤੇ ਹਸਤਾਖਰ ਕੀਤੇ ਸਨ। ਇਸ ਨੇ ਉੱਨਤ ਰੱਖਿਆ ਪ੍ਰਣਾਲੀਆਂ ਤੱਕ ਪਹੁੰਚ ਦੀ ਸਹੂਲਤ ਦਿੱਤੀ ਅਤੇ ਭਾਰਤ ਨੂੰ ਆਪਣੇ ਮੌਜੂਦਾ ਯੂਐਸ-ਮੂਲ ਪਲੇਟਫਾਰਮਾਂ ਦੀ ਸਰਵੋਤਮ ਵਰਤੋਂ ਕਰਨ ਦੇ ਯੋਗ ਬਣਾਇਆ।
ਹਾਲ ਹੀ ਦੇ ਸਾਲਾਂ ਵਿੱਚ ਅਮਰੀਕਾ ਅਤੇ ਭਾਰਤ ਦਰਮਿਆਨ ਫੌਜੀ ਅਭਿਆਸਾਂ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਚਤੁਰਭੁਜ ਸੁਰੱਖਿਆ ਸੰਵਾਦ ਜਾਂ ਕਵਾਡ ਜੋ ਕਿ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦਾ ਇੱਕ ਬਹੁਪੱਖੀ ਸੰਵਾਦ ਰੂਪ ਹੈ, ਦੀ ਸਥਾਪਨਾ 2007 ਵਿੱਚ ਕੀਤੀ ਗਈ ਸੀ, ਪਰ ਮੌਜੂਦਾ ਵਿਵਸਥਾ ਦੇ ਤਹਿਤ ਵਿਦੇਸ਼ ਨੀਤੀ ਵਿੱਚ ਤਬਦੀਲੀ ਦੇ ਨਾਲ ਇਸ ਵਿੱਚ ਪੁਨਰ ਸੁਰਜੀਤੀ ਹੋਈ ਹੈ। ਇਸ ਨੂੰ 2017 ਵਿੱਚ ਇੰਡੋ-ਪੈਸੀਫਿਕ ਖੇਤਰ ਵਿੱਚ ਮੈਂਬਰਾਂ ਦੇ ਸਾਂਝੇ ਹਿੱਤਾਂ ਦੀ ਰਾਖੀ ਕਰਨ ਦੇ ਉਦੇਸ਼ ਨਾਲ ਪੁਨਰ ਸੁਰਜੀਤ ਕੀਤਾ ਗਿਆ ਸੀ, ਤਾਂ ਜੋ ਡੱਟ ਕੇ ਚੀਨ ਦਾ ਮੁਕਾਬਲਾ ਕੀਤਾ ਜਾ ਸਕੇ।
ਰਣਨੀਤਕ ਤਕਨਾਲੋਜੀ ਭਾਈਵਾਲੀ ਦੇ ਇੱਕ ਹੋਰ ਵਿਸਥਾਰ ਵਿੱਚ, 2022 ਵਿੱਚ ਇੱਕ ਹੋਰ ਸਾਂਝੀ ਪਹਿਲਕਦਮੀ 'ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀ (iCET)' ਦੀ ਘੋਸ਼ਣਾ ਕੀਤੀ ਗਈ ਸੀ।
ਕਵਾਡ ਦੇ ਪੁਨਰ ਸਿਰਜਣ ਤੋਂ ਬਾਅਦ, 2020 ਦੇ ਅੰਤ ਵਿੱਚ ਇੱਕ ਮੀਲਪੱਥਰ ਹੋਰ ਪ੍ਰਾਪਤ ਕੀਤਾ ਗਿਆ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ ਪ੍ਰਸ਼ਾਂਤ ਖੇਤਰ ਨੂੰ ਸੁਰੱਖਿਅਤ ਅਤੇ ਖੁੱਲ੍ਹਾ ਰੱਖਣ ਦੀ ਵਚਨਬੱਧਤਾ ਦਾ ਧਿਆਨ ਰੱਖਦੇ ਹੋਏ, ਬੁਨਿਆਦੀ ਵਟਾਂਦਰਾ ਅਤੇ ਸਹਿਯੋਗ ਸਮਝੌਤਾ 'ਤੇ ਹਸਤਾਖਰ ਕੀਤੇ, ਜੋ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਦੋਵਾਂ ਦੇਸ਼ਾਂ ਦੁਆਰਾ ਦਸਤਖਤ ਕੀਤਾ ਗਿਆ ਆਖਰੀ ਬੁਨਿਆਦੀ ਫੌਜੀ ਸਮਝੌਤਾ ਹੈ। ਇਸ ਨਾਲ LEMOA ਅਤੇ COMCASA ਨੇ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਸਹਿਯੋਗ ਲਈ ਬੁਨਿਆਦੀ ਸਮਝੌਤਿਆਂ ਦੀ ਤਿੱਕੜੀ ਨੂੰ ਪੂਰਾ ਕੀਤਾ।
ਸੰਯੁਕਤ ਰਾਜ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨਾਲ 2021 ਅਤੇ 2022 ਵਿੱਚ ਭਾਰਤ ਦਾ ਵਪਾਰ ਸਰਪਲੱਸ ਸੀ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ 2021-2022 ਵਿੱਚ 119.42 ਬਿਲੀਅਨ ਅਮਰੀਕੀ ਡਾਲਰ ਦਾ ਰਿਕਾਰਡ ਵਪਾਰ ਕੀਤਾ, ਜੋ ਕਿ 2020-21 ਵਿੱਚ 80.51 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ। ਯਾਨਿ ਇੱਕ ਸਾਲ ਦੇ ਸਮੇਂ ਵਿੱਚ ਹੀ, ਭਾਰਤ ਦਾ ਅਮਰੀਕਾ ਨਾਲ 32.8 ਬਿਲੀਅਨ ਡਾਲਰ ਦਾ ਵਪਾਰ ਸਰਪਲੱਸ ਹੋਇਆ। ਹੁਣ, 'ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀ (iCET)' ਇਸ ਨੂੰ ਹੁਲਾਰਾ ਦੇਣ ਜਾ ਰਹੀ ਹੈ।
ਉਮੀਦ ਹੈ ਕਿ ਅਮਰੀਕਾ ਦੀ ਆਪਣੀ ਆਗਾਮੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨਗੇ ਅਤੇ ਜਲਵਾਯੂ ਤਬਦੀਲੀ ਅਤੇ ਸੁਰੱਖਿਆ ਵਰਗੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਰਣਨੀਤੀਆਂ 'ਤੇ ਚਰਚਾ ਕਰਨਗੇ। ਭਾਵੇਂ ਅਮਰੀਕਾ ਅਤੇ ਭਾਰਤ ਦੋਵੇਂ ਪਹਿਲਾਂ ਹੀ ਆਪਣੇ ਦੁਵੱਲੇ ਸਬੰਧਾਂ ਦੇ ਸਿਖਰ 'ਤੇ ਹਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੇਸ਼ ਦੀ ਅਗਾਮੀ ਫੇਰੀ ਇੱਕ ਆਜ਼ਾਦ, ਖੁੱਲ੍ਹੇ, ਖੁਸ਼ਹਾਲ ਅਤੇ ਸੁਰੱਖਿਅਤ ਇੰਡੋ ਪੈਸੀਫਿਕ ਲਈ ਸਾਂਝੀ ਵਚਨਬੱਧਤਾ ਨੂੰ ਮਜ਼ਬੂਤ ਕਰੇਗੀ। ਇਹ ਫੇਰੀ ਨਿਸ਼ਚਿਤ ਹੀ ਦੁਵੱਲੇ ਸਬੰਧਾਂ ਨੂੰ ਅਗਲੇ ਪੱਧਰ ਤੱਕ ਲੈ ਜਾਵੇਗੀ।
-
ਸਤਨਾਮ ਸਿੰਘ ਸੰਧੂ, ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ
Chancellor@cumail.in
00099000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.