ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ 26-27 ਜੂਨ 2016 ਨੂੰ ਕੀਤੇ ਜਾਣ ਵਾਲੇ ਵਿਸ਼ਵ ਭਾਸ਼ਾ ਸੰਮੇਲਨ ਅਨੰਦਪੁਰ ਸਾਹਿਬ ਨੂੰ ਮੁਲਤਵੀ ਕਰਕੇ ਇੱਕ ਨਵੀਂ ਚਰਚਾ ਛੇੜ ਦਿਤੀ ਹੈ।ਪੰਜਾਬੀ ਭਾਸ਼ਾ ਸੰਮੇਲਨ ਦੇ ਨਾਮ ਉਤੇ ਦੇਸ਼ ਵਿਦੇਸ਼ ਤੋਂ ਕੁਝ ਲੇਖਕਾਂ, ਵਿਦਵਾਨਾਂ ਨੂੰ ਸੱਦਾ ਪੱਤਰ ਵੀ ਭੇਜੇ ਗਏ ਅਤੇ ਪ੍ਰਬੰਧਕਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਕਾਨਫਰੰਸ ਵਿਚ ਪੰਜਾਬੀ ਭਾਸ਼ਾ, ਸਾਹਿਤ ਨਾਲਸਬੰਧਤ 130 ਲੇਖ,ਪੇਪਰ ਲਿਖਵਾਏ ਗਏ ਹਨ, ਜਿਨਾਂ ਉਤੇ ਵਿਆਪਕ ਚਰਚਾ ਹੋਵੇਗੀ। ਇਹ ਕਾਨਫਰੰਸ ਪਹਿਲਾਂ ਵੀ ਦੋ ਵੇਰ ਪ੍ਰਬੰਧਕਾਂ ਵਲਂੋ ਮੁਲਤਵੀ ਕਰ ਦਿਤੀ ਗਈ ਸੀ ਅਤੇ ਆਖਰੀ ਵੇਰ ਮਿਥੀ ਤਾਰੀਖ ਅਤੇ ਸਥਾਨਅਨੰਦਪੁਰ ਸਾਹਿਬ ਵਿਖੇ ਕੀਤੇ ਜਾਣ ਉਪਰੰਤ ਵੀ ਇਸ ਦੇ ਮੁੜ ਆਯੋਜਿਤ ਕਰਨ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ। ਇਹ ਸੰਮੇਲਨ ਐਨ ਮੌਕੇ 'ਤੇ ਮੁਲਤਵੀ ਕਰਨ ਕਾਰਨ ਕੈਨੇਡਾ, ਅਮਰੀਕਾ ਤੋਂ ਪੁੱਜ ਰਹੇ ਕੁਝਵਿਦਵਾਨ, ਲੇਖਕਾਂ ਨੂੰ ਆਪਣੀ ਹਵਾਈ ਟਿਕਟਾਂ ਕੈਂਸਲ ਕਰਵਾਉਣੀਆਂ ਪਈਆਂ। ਪੰਜਾਬੀ ਸਾਹਿਤੱਕ ਹਲਕਿਆਂ ਵਿੱਚ ਇਹ ਸਵਾਲ ਬਹੁਤ ਹੀ ਸੰਜੀਦਗੀ ਨਾਲ ਪੁੱਛਿਆ ਜਾ ਰਿਹਾ ਹੈ ਕਿ ਆਖਰ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ ਨੂੰ ਪੰਜਾਬੀ ਭਾਸ਼ਾ ਸੰਮੇਲਨ ਕਰਾਉਣ ਦਾ ਕਿਹੜਾ ਚਾਅ ਚੜਿਆ ਹੋਇਆ ਸੀ, ਜਦ ਕਿ ਉਸ ਦੇ ਜ਼ਿੰਮੇ ਜੋ ਕੰਮ ਸਿੱਖ ਜਗਤ ਵਲੋਂ ਸੌਂਪੇ ਗਏ ਹੋਏ ਹਨ, ਉਹ ਕਰਨ 'ਚ ਉਹ ਸਦਾ ਨਾ ਕਾਮਯਾਬ ਰਹੀ ਹੈ।ਸਿੱਖ ਧਰਮ ਦਾ ਪ੍ਰਚਾਰ ,ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਦੇਖ ਰੇਖ ,ਉਸ ਦਾ ਮੁੱਖ ਕਾਰਜ਼ ਹੈ। ਇਸ ਦੇ ਨਾਲ ਨਾਲ ਉਸ ਵਲੋਂ ਹਸਪਤਾਲ ਅਤੇ ਕਈ ਵਿਦਿਅਕ ਸੰਸਥਾਵਾਂ ਜਿਨਾਂ ਵਿਚ ਮੈਡੀਕਲ ਕਾਲਜ, ਇੰਜੀਨੀਰਿੰਗਕਾਲਜ, ਯੂਨੀਵਰਸਿਟੀ,ਸਕੂਲ, ਕਾਲਜ ਸ਼ਾਮਲ ਹਨ, ਲੋਕਾਂ ਨੂੰ ਸਿੱਖਿਅਤ ਕਰਨ ਤੇ ਸਿਹਤ ਸੇਵਾਵਾਂ ਦੇਣ ਲਈ ਚਲਾਏ ਜਾ ਰਹੇ ਹਨ। ਇਹ ਸਾਰੇ ਕੰਮ ਬਹੁਤ ਚੰਗੇ ਹਨ, ਜੋ ਗੁਰੁ ਦੀ ਗੋਲਕ ਨਾਲ ਚਲਾਏ ਜਾ ਰਹੇ ਹਨ।ਲੋਕਾਂ ਵਲੋਂ ਗੁਰੁ ਮਹਾਰਾਜ ਪ੍ਰਤੀ ਸ਼ਰਧਾ ਦਿਖਾÀਂਦਿਆਂ ਹਰ ਸਧਾਰਨ ਵਿਅਕਤੀ ਵੀ ਆਪਣੀ ਨੇਕ ਕਮਾਈ ਵਿਚੋਂ ਪੌਲੀ, ਧੇਲਾ, ਰੁਪਈਆ, ਅਠੱਨੀ, ਚੁਵੱਨੀ ਜਾਂ ਦਸਵੰਦ ਗੁਰੂ ਅਰਪਨ ਕਰਦਾ ਹੈ। ਇਹ ਇਕੱਤਰ ਹੋਇਆਪਵਿੱਤਰ ਧਨ ,ਪੰਜਾਬੀ ਭਾਸ਼ਾ ਸੰਮੇਲਨ ਉਤੇ ਖਰਚ ਕਰਨ ਦੀ ਅਤੇ ਉਹ ਵੀ ਕਰੋੜਾਂ ਰੁਪੱਈਏ ਵਿੱਚ ਕਿਉਂ ਲੋੜ ਪਈ? ਜਦ ਕਿ ਸਰਕਾਰ ਅਕਾਲੀ ਦਲ ਦੀ ਹੈ, ਉਹਦਾ ਇੱਕ ਮਹਿਕਮਾ ਭਾਸ਼ਾ ਵਿਭਾਗ, ਪੰਜਾਬੀ ਭਾਸ਼ਾਕਾਨਫਰੰਸਾਂ ਕਰਾਉਣ ਦੇ ਸਮਰੱਥ ਹੈ, ਅਤੇ ਜਿਸ ਵਲੋਂ ਪਿੱਛੇ ਜਿਹੇ ਕਰੋੜਾਂ ਰੁਪੱਈਏ ਪੰਜਾਬੀ, ਹਿੰਦੀ, ਉਰਦੂ ਲੇਖਕਾਂ ਪੱਤਰਕਾਰਾਂ ਦੇ ਸਨਮਾਨ ਲਈ ਖਰਚੇ ਗਏ। ਤਾਂ ਕੀ ਉਸ ਮਹਿਕਮੇ ਨੂੰ ਇਹੋ ਜਿਹੀ ਕਾਨਫਰੰਸ\ਸੰਮੇਲਨ,[ ਜੇਕਰ ਇਹ ਕਰਾਉਣਾ ਜ਼ਰੂਰੀ ਸੀ], ਕਰਨ ਦੀ ਜਿੰਮੇਵਾਰੀ ਅਕਾਲੀ ਦਲ ਜਾਂ ਮੌਜੂਦਾ ਸਰਕਾਰ ਵਲੋਂ ਨਹੀਂ ਸੌਂਪੀ ਜਾਣੀ ਚਾਹੀਦੀ ਸੀ?ਆਖਰ ਲੋਕਾਂ ਦੀ ਸ਼ਰਧਾ ਦਾ ਗੁਰਦੁਆਰਿਆਂ, ਸੰਗਤਾਂ ਦਾ ਪੈਸਾ ਸ਼੍ਰੋਮਣੀ ਕਮੇਟੀ ਵਲੋਂਉਜਾੜਨ ਦੀ ਵਿਉਂਤ ਕਿਉਂ ਉਲੀਕੀ ਗਈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1995 ਵਿਚ ਵਿਸ਼ਵ ਸਿੱਖ ਕਾਨਫਰੰਸ ਦਾ ਆਯੋਜਿਨ ਕੀਤਾ ਗਿਆ ਸੀ। ਉਸ ਕਾਨਫਰੰਸ ਵਿਚ ਸਿਖਾਂ ਨਾਲ ਸਬੰਧਤ ਮਸਲੇਵਿਚਾਰੇ ਗਏ ਸਨ, ਪਰ ਪਿਛਲੇ 10 ਵਰੇ ਇਨਾਂ ਮਸਲਿਆਂ ਬਾਰੇ ਵਿਚਾਰ ਕਰਨ ਦੀ ਜੇਕਰ ਸ਼੍ਰੋਮਣੀ ਕਮੇਟੀ ਨੇ ਲੋੜ ਮਹਿਸੂਸ ਨਹੀਂ ਕੀਤੀ ਤਾਂ ਆਖਿਰ ਉਸਨੂੰ ਸਿੱਖ ਮਸਲੇ ਛੱਡਕੇ ਪੰਜਾਬੀ ਭਾਸ਼ਾ ਸੰਮੇਲਨ ਕਰਾਉਣ ਦਾਪਰਪੰਚ ਰਚਨ ਦੀ ਲੋੜ ਕਿਉਂ ਪਈ? ਇਸ ਪਿੱਛੇ ਕੀ ਸਵਾਰਥ ਹੈ ?ਇਸ ਪਿਛੇ ਕੌਣ ਲੋਕ ਹਨ ਜਿਹੜੇ ਸਿੱਖੀ ਪਰਚਾਰ ਲਈ ਰੱਖੇ ਪੈਸਿਆਂ ਦੀ ਦੁਰਵਰਤੋਂ ਕਰਨ ਦਾ ਦੁਸ਼-ਕਰਮ ਕਰ ਰਹੇ ਹਨ।
ਅਸਲ ਵਿੱਚ ਤਾਂ ਇਹੋ ਜਿਹੇ ਪ੍ਰੋਗਰਾਮ ਕਰਨ ਪਿੱਛੇ ਹਾਕਮ ਪਾਰਟੀ ਦਾ ਉਦੇਸ਼ ਆਪਣੇ ਲਈ ਵੋਟ ਬੈਂਕ ਇਕੱਤਰ ਕਰਨਾ ਜਾਪਦਾ ਹੈ, ਜਿਸ ਵਲੋਂ ਪਹਿਲਾਂ ਹਰ ਵਰੇ ਪ੍ਰਵਾਸੀ ਭਾਰਤੀ ਸੰਮੇਲਨ ਕਰਕੇ ਵਿਦੇਸ਼ ਵਸਦੇਪੰਜਾਬੀਆਂ ਨੂੰ ਪਰਚਾਉਣ ਅਤੇ ਉਨਾਂ ਨੂੰ ਆਪਣੇ ਹੱਕ 'ਚ ਕਰਨ ,ਭਗਤਾਉਣ ਲਈ ਹਰ ਵਰੇ ਵੱਡੀ ਪੱਧਰ ਤੇ ਪ੍ਰਹੁਣਾਚਾਰੀ ਕੀਤੀ ਜਾਂਦੀ ਰਹੀ ਅਤੇ ਪੰਜਾਬੀਆਂ ਤੋਂ ਟੈਕਸ ਰਾਹੀਂ ਇਕੱਤਰ ਕੀਤੇ ਪੈਸੇ ਬੁਰੀ ਤਰਾਂ ਉਡਾਏ ਜਾਂਦੇਰਹੇ। ਆਪਣੇ ਹੱਕ ਵਾਲੇ ਵਿਸ਼ੇਸ਼ ਪ੍ਰਵਾਸੀਆਂ ਨੂੰ ਸੱਦਕੇ, ਉਨਾਂ ਦੀ ਆਉ ਭਗਤ ਕਰਕੇ, ਖੁਸ਼ ਕੀਤਾ ਜਾਂਦਾ ਰਿਹਾ ਅਤੇ ਫਿਰ ਆਪਣੇ ਵਿਦੇਸ਼ੀ ਦੌਰਿਆਂ ਦੌਰਾਨ, ਉਨਾਂ ਤੋਂ ਵੱਡੇ ਚੰਦੇ ਉਗਰਾਹੇ ਜਾਂਦੇ ਰਹੇ। ਇਹ ਕੰਮ ਹੁਣ ਤੱਕਵੀ ਲਗਭਗ ਸਾਰੀਆਂ ਪਾਰਟੀਆਂ ਆਪੋ ਆਪਣੇ ਹਿੱਤਾਂ ਦੀ ਪੂਰਤੀ ਲਈ ਕਰ ਰਹੀਆਂ ਹਨ। ਪ੍ਰਵਾਸੀ ਸੰਮੇਲਨ ਜੋ ਆਖਰੀ ਵੇਰ 2014 'ਚ ਜਲੰਧਰ ਦੇ ਇੱਕ ਪੈਲੇਸ 'ਚ ਕਰਵਾਇਆ ਗਿਆ, ਉਸ ਵਿੱਚ ਘੱਟੋ ਘੱਟ 160ਪ੍ਰਵਾਸੀ ਪੰਜਾਬੀ ਘੱਟੋ ਘੱਟ ਇੱਕ ਇੱਕ ਲੱਖ ਰੁਪਏ ਖਰਚਕੇ ਸ਼ਾਮਲ ਹੋਏ, ਜਿਨਾਂ ਨੂੰ ਸਰਕਾਰੀ ਅਫਸਰਾਂ ਨੇ ਗੱਲਾਂ ਬਾਤਾਂ 'ਚ ਸਬਜ ਬਾਗ ਦਿਖਾਕੇ ਅਤੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 15 ਜਾਂ ਵੀਹ ਮਿੰਟ ਦਾਮਜਾਕੀਆ ਜਿਹਾ ਭਾਸ਼ਨ ਦੇਕੇ ਅਤੇ ਚੰਗਾ ਚੋਖਾ ਦੁਪਿਹਰ ਦਾ ਭੋਜਨ ਖੁਆਕੇ ਤੋਰ ਦਿਤਾ। ਆਖਿਰ ਉਸ ਸੰਮੇਲਨ ਤੋਂ ਵਿੱਚੋਂ ਕਿਸੇ ਨੂੰ ਕੀ ਪ੍ਰਾਪਤੀ ਹੋਈ, ਜਿਹੜੀ ਵਿਸ਼ਵ ਪੰਜਾਬੀ ਭਾਸ਼ਾ ਸਮੇਲਨ ਹੋਏ ਤੋਂ [ਜੇਕਰ ਇਹ ਸੰਪਨਹੋ ਗਿਆ ਹੁੰਦਾ ] ਹੋਣੀ ਸੀ। ਆਖ਼ਿਰ 160 ਲੱਖ ਰੁਪਏ ਪ੍ਰਵਾਸੀਆਂ ਦੇ ਅਤੇ ਕਰੋੜਾਂ ਰੁਪਏ ਪੰਜਾਬੀਆਂ ਦੇ ਟੈਕਸ ਦੇ ਪ੍ਰਹੁਣਾਚਾਰੀ ਉਤੇ ਖਰਚ ਕੇ ਸਰਕਾਰ ਜਾਂ ਲੋਕਾਂ ਨੇ ਕੀ ਖੱਟਿਆ? ਪ੍ਰਵਾਸੀ ਸੰਮੇਲਨ ਤੋਂ ਹੁਣ, ਜਦਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ [ਜਿਸ ਵਲੋਂ ਇਹੋ ਜਿਹੇ ਪ੍ਰਵਾਸੀ ਸੰਮੇਲਨ ਬੁਲਾਉਣ ਦੀ ਪਹਿਲ ਕੀਤੀ ਗਈ ਸੀ] ਦੇ ਆਗੂਆਂ ਦਾ ਮੋਹ ਭੰਗ ਹੋਇਆ ਹੈ ਪ੍ਰਵਾਸੀ ਪੰਜਾਬੀ ਉਹਨਾਂ ਨੂੰ ਮੂੰਹ ਨਹੀਂ ਲਗਾ ਰਹੇ ਅਤੇ ਨੇਤਾਵਾਂਦੇ ਕੈਨੇਡਾ, ਅਮਰੀਕਾ, ਤੇ ਹੋਰ ਮੁਲਕਾਂ 'ਚ ਦੌਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇਤਾਵਾਂ ਅਤੇ ਉਨਾਂ ਦੇ ਪੁੱਠੇ ਕਾਰਨਾਮਿਆਂ ਪ੍ਰਤੀ ਪ੍ਰਵਾਸੀਆਂ ਵਿੱਚ ਕੋਈ ਹਮਦਰਦੀ ਨਹੀਂ ਰਹੀ ਅਤੇ ਉਥੇ ਕੋਈ ਵੀਬਹੁਤੇ ਪੰਜਾਬੀ ਨੇਤਾਵਾਂ, ਚੋਧਰੀਆਂ ਨੂੰ ਜੀ ਆਇਆਂ ਨਹੀਂ ਆਖ ਰਿਹਾ। ਇਸੇ ਕਰਕੇ ਸ਼ਾਇਦ ਆਪਣੇ ਬਚੇ-ਖੁਚੇ ਅਧਾਰ ਨੂੰ ਮੁੜ ਜੀਉਦਿਆਂ ਕਰਨ ਲਈ ਇਹ ਨੇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਲੇਟ ਫਾਰਮਵਰਤਕੇ ਜਿਸਦਾ ਪ੍ਰਧਾਨ ਮੌਜੂਦਾ ਸਰਕਾਰ ਦੀ ਮਰਜ਼ੀ ਬਿਨਾ ਇੱਕ ਪੈਰ ਵੀ ਨਹੀਂ ਪੁੱਟਦਾ ਪ੍ਰਵਾਸੀਆਂ ਵਿੱਚ ਮੁੜ ਗੁਆਚੀ ਹੋਈ ਆਪਣੀ ਸਾਖ 'ਚ ਵਾਧਾ ਕਰਨ ਦਾ ਯਤਨ ਕਰ ਰਹੇ ਹਨ । ਇੰਜ ਹੀ ਆਪਣੇ ਸਵਾਰਥਾਂ ਦੀਪੂਰਤੀ ਹਿੱਤ ਮੌਕਾਪ੍ਰਸਤਾਂ ,ਨੇਤਾਵਾਂ ਅਤੇ ਅਖੌਤੀ ਪੰਜਾਬੀ ਲੇਖਕਾਂ, ਕਥਿਤ ਪੰਜਾਬੀ ਪ੍ਰੇਮੀਆਂ ਨੇ ਕਈ ਵਿਸ਼ਵ ਪੰਜਾਬੀ ਲੇਖਕ ਸੰਮੇਲਨ ਰਚਾਕੇ ਸਮੇਂ ਸਮੇਂ ਵਾਹ-ਵਾਹ ਖੱਟਣ ਦਾ ਯਤਨ ਕੀਤਾ ਅਤੇ ਇਨਾਂ ਕਈ ਸੰਮੇਲਨਰਾਹੀਂ ਕਬੂਤਰਬਾਜੀ ਕਰਨ, ਕਰਾਉਣ ਦਾ ਨਾਪਾਕ ਕੰਮ ਵੀ ਕੀਤਾ। ਜਿਸਦੀ ਚਰਚਾ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀ ਹੀ ਰਹਿੰਦੀ ਹੈ।
ਲੇਖਕ ਸਭਾਵਾਂ, ਲੇਖਕ ਦੀਆਂ ਜਥੇਬੰਦੀਆਂ ਜਾਂ ਅਕਾਡਮੀਆਂ, ਯੂਨੀਵਰਸਿਟੀ ਪੰਜਾਬੀ ਰਸਾਲੇ ,ਅਖਬਾਰਾਂ ਦੇ ਅਦਾਰੇ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਸਮੇਂ ਸਮੇਂ ਸਮਾਗਮ ਕਰਦੀਆਂ ਹਨ। ਉਨਾਂ ਵਲੋਂ ਕੀਤੇ ਗਈ ਸੁਹਿਰਦਯਤਨਾਂ ਦੀ ਪ੍ਰਸੰਸਾ ਵੀ ਹੰਦੀ ਹੈ। ਲੇਖਕ ਵਿਦਵਾਨ, ਪੰਜਾਬੀ ਪ੍ਰੇਮੀ, ਪੰਜਾਬੀ ਹਿਤੈਸ਼ੀ ,ਸਿਰ ਜੋੜਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਯੋਜਨਾਵਾਂ ਉਲੀਕਦੇ ਹਨ, ਇਨਾਂਯੋਜਨਾਵਾ ਉਤੇ ਅਮਲ ਵੀ ਹੁੰਦਾ ਹੈ। ਪੰਜਾਬੀ ਬੋਲੀ ਨੂੰ ਪੰਜਾਬ ਦੇ ਸਰਕਾਰੀ ਦਫ਼Àਮਪ;ਤਰਾਂ 'ਚ ਸਥਾਨ ਮਿਲੇ, ਪੰਜਾਬੀ ਕਰੋਬਾਰੀ ਭਾਸ਼ਾ ਬਣੇ, ਵੱਧ ਤੋਂ ਵੱਧ ਪੰਜਾਬੀ ਇਸ ਨੂੰ ਪੜਣ, ਨਵੀਂ ਤਕਨੀਕ ਦੇ ਯੁਗ 'ਚ ਪੰਜਾਬੀਬਾਕੀ ਭਾਸ਼ਾਵਾਂ ਦੇ ਹਾਣ ਦੀ ਬਣੇ ਇਸ ਵਾਸਤੇ ਯਤਨ ਵੀ ਕੀਤੇ ਜਾਂਦੇ ਹਨ। ਸਾਲ 1980 ਵਿੱਚ ਜੂਨ ਦੇ ਮਹੀਨੇ ਪਹਿਲੀ ਵੇਰ ਵਿਸ਼ਵ ਪੰਜਾਬੀ ਲੇਖਕ ਕਾਨਫਰੰਸ ਹੋਈ ਸੀ , ਜਿਸ ਵਿੱਚ ਬਰਤਾਨੀਆ, ਅਮਰੀਕਾ, ਕੈਨੇਡਾ,ਪੂਰਬੀ ਪੰਜਾਬ, ਪੱਛਮੀ ਪੰਜਾਬ ਤੋਂ ਨਾਮਵਰ ਲੇਖਕ ਸ਼ਾਮਲ ਹੋਏ ਸਨ। ਭਾਰਤੀ ਪੰਜਾਬ ਤੋਂ ਸੰਤ ਸਿੰਘ ਸੇਖੋਂ, ਸੁਜਾਨ ਸਿੰਘ,ਵਿਸ਼ਵਾਨਾਥ ਤਿਵਾੜੀ ਸਮੇਤ 50 ਲੇਖਕ ਇਸ ਵਿੱਚ ਸ਼ਾਮਲ ਹੋਏ ।ਇਸ ਲੇਖ ਦਾ ਲੇਖਕ ਵੀ ਇਸਵਿੱਚ ਸ਼ਾਮਲ ਸੀ। ਬਰਤਾਨੀਆਂ ਦੇ ਬਹੁ-ਗਿਣਤੀ ਲੇਖਕਾਂ, ਸਥਾਨਕ ਪੰਜਾਬੀਆਂ ਖਾਸ ਕਰਕੇ ਗੁਰੂ-ਘਰਾਂ ਤੋਂ ਇਸ ਸੰਮੇਲਨ ਨੂੰ ਵਿਆਪਕ ਸਹਿਯੋਗ ਸਹਾਇਤਾ ਵੀ ਮਿਲੀ ਸੀ, ਪਰ ਵਿਸ਼ਵ ਪੱਧਰ ' ਤੇ ਬਾਅਦ 'ਚ ਕੀਤੀਆਂਗਈਆਂ ਬਹੁਤੀਆਂ ਲੇਖਕ ਕਾਨਫਰੰਸਾਂ ਉਥੇ ਵਸਦੇ ਕਾਰੋਬਾਰੀਆਂ ਦੇ ਪ੍ਰਛਾਵੇ ਹੇਠ ਕੀਤੀਆਂ ,ਕਰਵਾਈਆਂ ਗਈਆਂ, ਜਿਨਾਂ ਉਤੇ ਆਪਣੀ ਚੌਧਰ ਚਮਕਾਉਣ ਅਤੇ ਆਪਣੇ ਬੰਦੇ ਚੋਰ-ਮੋਰੀ ਰਾਹੀਂ ਵਿਦੇਸ਼ਾਂ 'ਚ ਪਹੁੰਚਾਉਣ ਦੇਇਲਜ਼ਾਮ ਲੱਗੇ। ਇਹੋ ਜਿਹੀਆਂ ਵਿਸ਼ਵ ਸੰਮੇਲਨ ਕਾਨਫਰੰਸਾਂ, ਸੰਮੇਲਨ ਹੁਣ ਵੀ ਵੱਖੋ-ਵੱਖਰੇ ਅਦਾਰਿਆਂ, ਸੰਸਥਾਵਾਂ ਵਲੋਂ ਕੀਤੀਆ ਜਾ ਰਹੀਆਂ ਹਨ, ਜਿਹਨਾ ਦੀ ਨਾ ਤਾਂ ਪੰਜਾਬੀ ਹਲਕਿਆਂ 'ਚ ਕੋਈ ਜਾਣ ਪਹਿਚਾਣ ਹੈ,ਨਾ ਹੀ ਉਨਾਂ ਦੀ ਪੰਜਾਬੀ ਸਹਿਤ ਨੂੰ ਕੋਈ ਦੇਣ ਹੈ। ਇਹੋ ਜਿਹੀਆਂ ਵਿਸ਼ਵ ਕਾਨਫਰੰਸਾਂ, ਦੀ ਸਥਿਤੀ ਉਸ ਵੇਲੇ ਹਾਸੋ ਹਣੀ ਹੁੰਦੀ ਜਾਪਦੀ ਹੈ, ਜਦੋਂ ਇੱਕ ਸਧਾਰਨ ਜਿਹੇ ਹਾਲ ਵਿਚ ਗਿਣਤੀ ਦੇ ਬੰਦੇ ਇਕੱਠੇ ਹੋਕੇ ਫੋਟੋਖਿਚਵਾਉਂਦੇ, ਇੱਕ ਦੂਜੇ ਦੀਆਂ ਸਿਫਤਾਂ ਕਰਦੇ ਅਤੇ ਅਖਬਾਰਾਂ, ਮੈਗਜੀਨਾਂ ਵਿੱਚ ਰਿਪੋਰਟਾਂ ਛਪਵਾਕੇ ਆਪਣੀ ਹਊਮੈ ਨੂੰ ਪੱਠੇ ਪਾਉਂਦੇ ਹਨ! ਕਿੰਨੀਆਂ ਕੁ ਪੰਜਾਬੀ ਵਿਸ਼ਵ ਕਾਨਫਰੰਸਾਂ ਵਲੋਂ ਸੱਚੀਂ ਮੁੱਚੀਂ ਦੇ ਵਿਦਵਾਨਾਂ ਤੋਂਪੰਜਾਬੀ ਬੋਲੀ, ਸਾਹਿਤ, ਸਭਿਆਚਾਰ ਸਬੰਧੀ ਲਿਖੇ ਖੋਜ ਪੱਤਰ ਛਾਪੇ ਗਏ, ਉਨਾਂ ਤੇ ਸਾਰਥਕ ਚਰਚਾ ਹੋਈ। ਪਿਛਲੇ ਦਹਾਕੇ ਲਗਭਗ ਹਰ ਵਰੇ ਇਹੋ ਜਿਹੇ ਸਧਾਰਨ ਜਿਹੇ ਇਕੱਠ ਕੈਨੇਡਾ, ਅਮਰੀਕਾ ਦੇ ਵੱਡੇ ਸ਼ਹਿਰਾਂ 'ਚਕਰਵਾਏ ਗਏ ਜਿਨਾਂ ਨੂੰ ਵਿਸ਼ਵ ਸੰਮੇਲਨਾਂ ਦਾ ਨਾਮ ਦਿੱਤਾ ਗਿਆ, ਕੀ ਭਾਰਤੀ ਪੰਜਾਬੋਂ, ਪਾਕਿਸਤਾਨੀ ਪੰਜਾਬੋਂ ਕੁਝ ਲੇਖਕ ਸੱਦਕੇ ਦੋ ਦਿਨ ਉਨਾਂ ਦੀ ਪ੍ਰਾਹੁਣਾਚਾਰੀ ਕਰਕੇ, ਦੋ ਚਾਰ ਦਰਜਨ ਪੰਜਾਬੀ ਪ੍ਰੇਮੀ ਸੱਦਕੇ,ਇਕੱਠ ਕੀਤਾ ਵਿਖਾਕੇ ਉਸ ਸਮਾਗਮ ਨੂੰ ,ਵਿਸ਼ਵ ਸੰਮੇਲਨ ਦਾ ਨਾਮ ਦੇਣਾ ਜਾਇਜ਼ ਹੈ? ਭਵਿੱਖ ਵਿੱਚ ਕੀਤੀਆ ਜਾਣ ਵਾਲੀਆਂ ਇਹੋ ਜਿਹੀਆਂ ਮੀਟਿੰਗਾਂ ਜਾਂ ਕਥਿਤ ਵਿਸ਼ਵ ਕਾਨਫਰੰਸਾਂ ਦੇ ਪ੍ਰਬੰਧਕਾਂ ਨੂੰ ਇਸ ਸਬੰਧੀ ਸੋਚਣਦੀ ਲੋੜ ਹੈ। ਜਿਹੜੇ ਸਿਰਫ ਅਖਬਾਰਾਂ 'ਚ ਖਬਰਾਂ ਲਿਆਉਣ ਦੀ ਖਾਤਰ ਪਹਿਲਾਂ ਪੰਜਾਬ 'ਚ ਆਕੇ ਆਪਣੇ ਚਹੇਤਿਆਂ ਦੀ ਮੀਟਿੰਗ ਕਰਕੇ “ਵਿਸ਼ਵ ਸੰਮੇਲਨ” ਕਰਨ ਦਾ ਐਲਾਨ ਕਰਦੇ ਹਨ ਅਤੇ ਫਿਰ ਉਧਰ “ਪੰਜਾਬੀਪ੍ਰੇਮੀ ” ਪੰਜਾਬੀਆਂ ਦੇ ਜਜ਼ਬਿਆਂ ਨਾਲ ਖੇਡਕੇ ਉਨਾਂ ਦੀ ਕਮਾਈ 'ਚੋਂ ਪੈਸੇ ਕਢਵਾਕੇ ਆਪਣੇ ਹਊਮੈ ਨੂੰ ਪੱਠੇ ਪਾਉਣ ਜਾਂ ਸਵਾਰਥ ਸਿੱਧੀ ਲਈ ਜਾਂ ਲੇਖਕਾਂ ਵਿਚ ਆਪਣਾ “ਗੁੱਟ” ਮਜ਼ਬੂਤ ਕਰਨ ਲਈ ਇਹ ਸੰਮੇਲਨ ਕਰਦੇਹਨ, ਉਵੇਂ ਹੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਾਕਮ ਧਿਰ ਦੇ ਇਸ਼ਾਰੇ 'ਤੇ ਪੰਜਾਬ ਵਿਚਲੀ ਹੋ ਰਹੀ ਅਗਾਮੀ ਚੋਣ ਤੋਂ ਪਹਿਲਾਂ ਆਪਣੀ ਸਵਾਰਥ ਸਿੱਧੀ ਲਈ ਵਿਸ਼ਵ ਭਾਸ਼ਾ ਕਾਨਫਰੰਸ ਕਰਨਾ ਮਿਥਿਆਹੋਇਆ ਹੈ।
ਚੰਗਾ ਹੋਵੇਗਾ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨਿਰਧਾਰਤ ਕਾਰਜਾਂ ਵੱਲ ਧਿਆਨ ਦੇਵੇ ਅਤੇ ਬਿਨਾ ਕਾਰਨ ਆਪਣੇ ਵਕਾਰ ਨੁੰ ਤਬਾਹ ਕਰਨ ਵਾਲੇ ਕੰਮ ਨਾ ਕਰੇ ਕਿਉਂਕਿ ਉਹ ਪਹਿਲਾਂ ਹੀ ਗੁਰੂ ਦੀਗੋਲਕ ਫਜ਼ੂਲ ਲੁਟਾਉਣ ਕਾਰਨ ਵਿਵਾਦਾਂ ਦੇ ਘੇਰੇ 'ਚ ਫਸੀ ਹੋਈ ਹੋਈ ਹੈ।ਵਿਦੇਸ਼ਾਂ 'ਚ ਪੰਜਾਬੀ ਭਾਸ਼ਾਂ ਲਈ ਕੰੰਮ ਕਰਨ ਵਾਲੀਆਂ ਸੰਸਥਾਵਾਂ ਲਈ ਜੇਕਰ ਕੋਈ ਸਾਹਿਤਕ ਸਮਾਗਮ ਕਰਨੇ ਜ਼ਰੂਰੀ ਹੀ ਹੋਣ ਤਾਂ ਉਹ ਉਸ ਵੇਲੇਹੀ ਵਿਸ਼ਵ ਸੰਮੇਲਨ , ਵਿਸ਼ਵ ਕਾਨਫਰੰਸ ਦਾ ਉਨਾਂ ਸਮਾਗਮਾਂ ਨੁੰ ਨਾਮ ਦੇਣ ਜੇਕਰ ਵੱਖੋ- ਵੱਖਰੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ,ਕੇਂਦਰੀ ਲੇਖਕ ਸਭਾਵਾਂ , ਸਾਹਿਤਕ ਅਕਾਦਮੀਆਂ ਦੇ ਨੁਮਾਇੰਦਿਆਂ ਅਤੇ ਵੱਖੋ-ਵੱਖਰੇਦੇਸ਼ਾਂ 'ਚ ਵਸਦੇ ਪ੍ਰਸਿੱਧ ਪੰਜਾਬੀ ਲੇਖਕਾਂ ਦੀ ਹਾਜ਼ਰੀ ਉਸ ਵਿੱਚ ਯਕੀਨੀ ਬਣਾ ਲਈ ਗਈ ਹੋਵੇ ।ਇਸ ਦੇ ਨਾਲ ਹੀ ਉਨਾਂ ਦੇ ਕਾਨਫਰੰਸ ਵਿੱਚ ਆਉਣ ਜਾਣ ਦੇ ਖਰਚ ਲਈ ਪ੍ਰਬੰਧ ਵੀ ਉਹ ਸੰਸਥਾ ਕਰੇ। ਇਹੋ ਜਿਹੀਆਂਪੰਜਾਬੀ ਲੇਖਕ ਕਾਨਫਰੰਸਾਂ 5 ਸਾਲਾਂ ਬਾਦ ਹੀ ਆਯੋਜਿਤ ਹੋਣ , ਜਿਥੇ ਨਾਮ ਵਰ ਪੰਜਾਬੀ ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇ ਅਤੇ ਪਜੰਾਬੀ ਸਾਹਿਤ ਦੀਆਂ ਵੱਖੋ ਵੱਖਰੀਆਂ ਵੰਨਗੀਆਂ 'ਚ ਰਚੇ ਸਾਹਿਤ ਵੀ ਭਰਪੂਰਚਰਚਾ ਵੀ ਹੋਵੇ। ਇਹੋ ਜਿਹੀਆਂ ਕਾਨਫਰੰਸਾਂ ਸਿਰਫ ਚਮਚਾਗਿਰੀ ਕਰਨ ਵਾਲੇ , ਹਲਕੇ ਫੁਲਕੇ ਲੇਖਕਾਂ ਲਈ ਵਿਦੇਸ਼ਾਂ 'ਚ ਕਬੂਤਰਬਾਜੀ ਕਰਨ ਜਾਂ ਉਨਾਂ ਦੇ ਵੀਜ਼ੇ ਲਗਾਉਣ ਲਈ ਜਾਂ ਸੈਰ-ਸਪਾਟੇ ਦਾ ਰਾਹ ਖੋਲਣ ਲਈਕਰਵਾਕੇ ਬਿਨਾਂ ਕਾਰਨ ਵਿਵਾਦਾਂ 'ਚ ਨਾ ਪਿਆ ਜਾਵੇ।ਇਹੀ ਇਨਾਂ ਪੰਜਾਬ ਹਿਤੈਸ਼ੀ ਸੰਸਥਾਵਾਂ ਦੀ ਪੰਜਾਬੀ ਭਾਸ਼ਾ, ਸਾਹਿਤ ਪ੍ਰਤੀ ਅਦਭੂਤ ਸੇਵਾ ਹੋਵੇਗੀ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.