ਰੋਜਾਨਾਂ ਹੀ ਆਏ ਦਿਨ ਕਿਸੇ ਨਾ ਕਿਸੇ ਸੂਬੇ ਜਾਂ ਦੇਸ਼ ਦੇ ਵਿਚ ਅੱਤਵਾਦੀ ਹਮਲਿਆਂ ਦੀ ਖਬਰਾਂ ਸਾਹਮਣੇ ਆਉਂਦੀਆਂ ਹਨ। ਪਿਛਲੇ ਦਿਨਾਂ ’ਚ ਸ਼੍ਰੀ ਹਰਮਿੰਦਰ ਸਾਹਿਬ ਸ਼੍ਰੀ ਅੰਮਿ੍ਰਤਸਰ ’ਚ ਹੋਏ ਸਿਲਸਿਲੇ ਵਾਰ ਧਮਾਕਿਆਂ ਦੇ ਬਾਅਦ ਦੇਸ਼ ਦੇ ਹਰ ਕੋਨੇ ’ਚ ਲੋਕ ਸਹਿਮ ਗਏ। ਹਾਲਾਕਿ ਇਹ ਸਾਫ ਨਹੀਂ ਹੋਇਆ ਕਿ ਧਮਾਕਿਆਂ ਦੀ ਅਸਲੀਅਤ ਕੀ ਹੈ ਅਤੇ ਇਹ ਕਿਉਂ ਅਤੇ ਕਿੰਨਾ ਲੋਕਾਂ ਨੇ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭਾਰਤ ਦੇ ਜੰਮੂ ਕਸ਼ਮੀਰ, ਮਣੀਪੁਰ ਸਮੇਤ ਕਈ ਰਾਜਾਂ ’ਚ, ਪਾਕਿਸਤਾਨ,ਅਮਰੀਕਾ,ਇੰਗਲੈਂਡ ਅਤੇ ਕਨੇਡਾ ਆਦਿ ਦੇਸ਼ਾਂ ’ਚ ਅੱਤਵਾਦੀਆਂ ਵਲੋਂ ਇਹੋ ਜਿਹੀਆਂ ਘਟਨਾਵਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਅੱਜ ਤੋਂ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਇਕ ਸਕੂਲ ’ਚ ਅੱਤਵਾਦੀਆਂ ਵਲੋਂ ਕੀਤੇ ਗਏ ਹਮਲਿਆਂ ’ਚ ਕਾਫੀ ਬੱਚਿਆਂ ਦੀ ਮੌਤ ਹੋ ਗਈ ਸਨ।
ਇਸਦੇ ਨਾਲ ਹੀ ਨਿਊਜੀਲੈਂਡ ’ਚ ਵੀ ਇਕ ਹਮਲਾ ਹੋਇਆ ਸੀ, ਜਿਸ ਵਿਚ ਸੈਕੜੇ ਲੋਕ ਮੌਤ ਦਾ ਸ਼ਿਕਾਰ ਹੋਏ ਸਨ। ਇਨਾਂ ਹਮਲਿਆਂ ਤੋਂ ਰਾਜਨੀਤਿਕ ਪਾਰਟੀਆਂ ਅਤੇ ਹੋਰਨਾਂ ਸ਼ਰਾਰਤੀਆਂ ਵਲੋਂ ਇਨਾਂ ਘਟਨਾਵਾਂ ਨੂੰ ਕਿਸੇ ਨਾ ਕਿਸੇ ਧਰਮ ਨਾਲ ਜੋੜਨ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ਇਥੇ ਇਹ ਗੱਲ ਸਾਫ ਕਰਨੀ ਜਰੂਰੀ ਹੈ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਵੀ ਧਰਮ ਜਾਂ ਮਜ਼ਹਬ ਕਿਸੇ ਨੂੰ ਮਾਰਨ ਦੀ ਗੱਲ ਤਾਂ ਛੱਡੋ ਦੁੱਖ ਦੇਣ ਨੂੰ ਵੀ ਸਭ ਤੋਂ ਵੱਡਾ ਪਾਪ ਦੱਸਦਾ ਹੈ। ਇਸ ਲਈ ਲੋਕਾਂ ਅਤੇ ਨੌਜਵਾਨ ਪੀੜੀ ਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਕਿਸੇ ਨੂੰ ਮਾਰਕੇ ਜਾਂ ਹੋਰ ਦਹਿਸ਼ਤ ਫੈਲਾ ਕੇ ਨਾ ਤਾਂ ਖੁਦਾ ਖੁਸ਼ ਹੁੰਦਾ ਹੈ ਅਤੇ ਨਾ ਹੀ ਭਗਵਾਨ ਰਾਮ ਜੀ ਨੇ ਆਪਣੇ ਚਰਨਾਂ ’ਚ ਥਾਂ ਦੇਣੀ ਹੈ।
ਸਾਡੇ ਗੁਰੂਆਂ ਪੀਰਾਂ ਨੇ ਵੀ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕੀਤੀ ਪਰੰਤੂ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਨਹੀਂ ਬਲਕਿ ਜ਼ੁਲਮ ਨਾਲ ਟਾਕਰਾ ਲਿਆ। ਇਹ ਸਮਾਂ ਤਾਂ ਇਸ ਵੇਲੇ ਉਹ ਚੱਲ ਰਿਹਾ ਹੈ ਕਿ ਦੂਸਰਿਆਂ ਦੀ ਮਦਦ ਕੀਤੀ ਜਾਵੇ, ਭੁੱਖੇ ਦੀ ਰੋਟੀ ਬਣਿਆ ਜਾਵੇ, ਨੰਗੇ ਨੂੰ ਕਪੜਾ ਪਹਿਨਾਇਆ ਜਾਵੇ, ਛੱਤ ਤੋਂ ਬਿਨਾਂ ਰਹਿ ਰਹੇ ਲੋਕਾਂ ਨੂੰ ਛੱਤ ਮੁਹੱਇਆ ਕਰਵਾਉਣਾ ਆਦਿ ਸਮੇਤ ਹੋਰ ਸਮਾਜ ਸੇਵੀ ਕੰਮ ਕਰਨ ਦੀ ਲੋੜ ਹੈ। ਅੱਜ ਕੋਈ ਬਿਨਾਂ ਪੈਸੇ ਇਲਾਜ਼ ਤੋਂ ਇਸ ਦੁਨੀਆਂ ਤੋਂ ਜਾ ਰਹੇ ਹਨ, ਕੋਈ ਭੁੱਖਾ ਸੋ ਰਿਹਾ ਹੈ। ਬਾਕੀ ਇਹ ਗੱਲ ਬਿਲਕੁੱਲ ਕਲੀਅਰ ਹੈ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।
-
ਮਨਪ੍ਰੀਤ ਸਿੰਘ ਮੰਨਾ, ਲੇਖਕ
mandeep17095@gmail.com
7814800439
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.