ਵਿਸ਼ਵ ਪ੍ਰਸਿੱਧ ਫਿਲਮ ਮੁਗ਼ਲ-ਏ-ਆਜ਼ਮ ਨਾਲ ਜੁੜਿਆ ਇੱਕ ਸ਼ਾਨਦਾਰ ਵਾਕਿਆ
ਖੋਜ ਦੇ ਰਾਹ ਤੇ ਚਲਦਿਆਂ ਕਈ ਵਾਰ ਅਜਿਹੀਆਂ ਹੁਸੀਨ ਘਟਨਾਵਾਂ ਆਉਂਦੀਆਂ ਨੇ , ਜੋ ਮਨ ਦੇ ਵੇਗ ਹੀ ਬਦਲ ਕੇ ਰੱਖ ਦਿੰਦੀਆਂ ਨੇ । ਇਕ ਅਜਿਹਾ ਹੀ ਸ਼ਾਨਦਾਰ ਵਾਕਿਆ, ਮਨ ਕਰ ਰਿਹਾ ਤੁਹਾਡੇ ਨਾਲ ਸਾਂਝਾ ਕਰਨ ਨੂੰ।
ਕੇ ਆਸਿਫ਼,(ਡਾਇਰੈਕਟਰ) ਫ਼ਿਲਮ ਇੰਡਸਟਰੀ ਦਾ ਇਕ ਬਹੁਤ ਵੱਡਾ ਨਾਮ ਹੈ। ਉਨ੍ਹਾਂ ਨੇ ਫਿਲਮ ਇੰਡਸਟਰੀ ਨੂੰ ਮਾਸਟਰ ਪੀਸ ਦਿੱਤੇ।
1944 ਵਿੱਚ ਕੇ ਆਸਿਫ਼ ਫਿਲਮ ਬਣਾ ਰਹੇ ਸਨ 'ਮੁਗਲੇ ਆਜ਼ਮ'।
16 ਸਾਲਾਂ ਵਿੱਚ ਇਹ ਫ਼ਿਲਮ ਬਣ ਕੇ ਤਿਆਰ ਹੋਈ। ਇਸ ਫਿਲਮ ਦਾ ਇਕ ਸੀਨ ਲੈਣ ਲਈ ਚਾਰ ਹਜ਼ਾਰ ਦੇ ਜੁੱਤੇ ਬਣਵਾਏ ਗਏ।ਕਿ ਅਕਬਰ ਅਗਰ ਜੁੱਤੇ ਪਹਿਨੇਗਾ, ਤਾਂ ਉਹ ਕਿੱਦਾਂ ਦੇ ਹੋਣਗੇ?
ਅਕਬਰ ਨੂੰ ਚਾਰ ਹਜ਼ਾਰ ਦੇ ਜੁੱਤੇ ਪਹਿਨਾਏ ਗਏ ਓਸ ਜ਼ਮਾਨੇ ਵਿੱਚ। ਉਸ ਸਮੇਂ ਦੇ ਚਾਰ ਹਜ਼ਾਰ ਅੱਜ ਦੇ ਚਾਰ ਲੱਖ ਦੇ ਬਰਾਬਰ ਸਨ। ਪ੍ਰਿਥਵੀ ਰਾਜ ਕਪੂਰ ਫ਼ਿਲਮ ਵਿਚ ਅਕਬਰ ਦਾ ਰੋਲ ਕਰ ਰਹੇ ਸਨ। ਪ੍ਰਿਥਵੀ ਰਾਜ ਕਪੂਰ ਜੁੱਤੇ ਪਹਿਨ ਕੇ ਤੁਰ ਰਹੇ ਨੇ ਅਤੇ ਸ਼ਾਟ ਲਿਆ ਜਾ ਰਿਹਾ ਹੈ। ਜਦੋਂ ਪ੍ਰਿਥਵੀ ਰਾਜਕਪੂਰ ਨੇ ਸਾ਼ਟ ਦੇਖਿਆ ਤਾਂ ਕਹਿਣ ਲੱਗੇ ..
"ਆਸਿਫ਼, ਬਾਕੀ ਤਾਂ ਸਭ ਠੀਕ ਹੈ,ਪਰ ਸੀਨ ਵਿੱਚ ਜੁੱਤੇ ਤੇ ਆ ਹੀ ਨਹੀਂ ਰਹੇ "?
ਕੇ ਆਸਿਫ਼ ਦਾ ਜਵਾਬ ਸੁਣਨਾ .. ਕੇ ਆਸਿਫ਼ ਨੇ ਕਿਹਾ .ਕਿ ....
"ਸਰ, ਤੁਹਾਨੂੰ ਫੀਲਿੰਗ (ਅਹਿਸਾਸ) ਤੇ ਆ ਰਿਹਾ ਹੈ ਨਾ, ਕਿ ਤੁਸੀਂ ਚਾਰ ਹਜ਼ਾਰ ਦੇ ਜੁੱਤੇ ਪਹਿਨੇ ਹੋਏ ਨੇ।"
ਬੋਲੇ " ਕੇ ਹਾਂ, ਫੀਲਿੰਗ (ਅਹਿਸਾਸ)ਤੇ ਆ ਰਿਹਾ ਹੈ"!
ਆਸਿਫ਼ ਬੋਲੇ.
" ਬਸ ਉਸ ਫੀਲਿੰਗ ਨਾਲ਼ ਜਦੋਂ ਤੁਸੀਂ ਤੁਰਦੇ ਹੋ ਨਾ, ਤਾਂ ਵਾਕਿਆ ਹੀ ਲੱਗਦਾ , ਕਿ ਅਕਬਰ ਤੁਰ ਰਿਹਾ ਹੈ"।
-
ਅੰਮ੍ਰਿਤਪਾਲ ਕਲੇਰ ਚੀਦਾ, ਜ਼ਿਲ੍ਹਾ ਮੋਗਾ
kaleramritpalkaur@gmail.com
9915780980
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.