ਲਾਹੌਰੋਂ ਆਈ ਪੰਜਵੜ ਦੀ ਖ਼ਬਰ - ਤਾਜ਼ਾ ਹੋਈ ਪੁਰਾਣੀ ਯਾਦ ...ਮੇਰੇ ਖ਼ਜ਼ਾਨੇ 'ਚੋਂ
Warning with Warning to
S.Harkawaljit Singh &
Mr.Baljit Balli
ਭਾਈ ਸਾਹਿਬ ਹੁਣ ਤੱਕ ਅਸੀਂ ਤੁਹਾਨੂੰ by Request Warn ਕਰਦੇ ਰਹੇ ਹਾਂ ਪਰ ਹੁਣ ਸਾਡੀ ਮਜਬੂਰੀ ਹੈ ਕਿ ਆਉਣ ਵਾਲੇ ਖ਼ਤਰੇ ਤੋਂ ਜਾਣੂ ਕਰਵਾ ਦੇਈਏ .
1-ਇਹ ਚਿੱਠੀ ਇੰਨ ਬਿਨ 27-07-90 ਦੇ ਪਰਚੇ ਵਿਚ ਛਪਵਾਉਣੀ ਤੁਹਾਡੀ ਜ਼ਿੰਮੇਵਾਰੀ ਹੈ .ਜੇਕਰ ਲੰਮੀ ਹੋ ਜਾਵੇ ਤਾਂ ਦੋ ਤੋਂ ਦਿਨ ਵਿਚ ਵੀ ਛਪ ਸਕਦੀ ਹੈ .
2-Editing ਕਰਨ ਲੱਗਿਆਂ ਕਿਸੇ ਕੰਨੇ, ਬਿੰਦੀ, ਕਾਮੇ ਜਾਂ ਟਿੱਪੀ ਨੂੰ ਅੱਗੇ ਪਿੱਛੇ ਕਰਨ ਦੀ ਇਜਾਜ਼ਤ ਨਹੀਂ .
3-
4-ਇਸ ਨੂੰ ਛਪਵਾਉਣ ਵਿਚ ਅੜਚਣਾਂ ਦੱਸ ਕੇ ਸਾਡੇ ਅੱਗੇ ਸਫ਼ਾਈ ਪੇਸ਼ ਕਰਨੀ ਫ਼ਜ਼ੂਲ ਹੋਵੇਗੀ .ਜੇਕਰ ਇਹ 27-07-90 ਦੇ ਅਖ਼ਬਾਰ ਵਿਚ ਨਹੀਂ ਛਪਦੀ ਤਾਂ ਸਾਨੂੰ ਇਹ ਹੱਕ ਹਾਸਲ ਹੋਏਗਾ ਕਿ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਫ਼ੈਸਲਾ ਕਰ ਸਕੀਏ .
5. ..ਇਹ ਚਿੱਠੀ ਨੂੰ ਗੁਪਤ ਰੱਖਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ .ਜੇਕਰ ਖ਼ੁਫ਼ੀਆ ਏਜੰਸੀਆਂ ਨੂੰ ਲੀਕ ਹੁੰਦੀ ਹੈ ਤਾਂ ਅਸੀਂ ਸਮਝਾਂਗੇ ਕਿ ਸਾਡੇ ਨਾਲ ਦੁਸ਼ਮਣੀ ਮੁੱਲ ਲੈ ਲਈ ਜਿਸ ਦਾ ਕੀ ਮੁੱਲ ਖ਼ਾਲਸਾ ਪੁਸ਼ਤਾਂ ਤੱਕ ਤਰਦਾ ਹੈ .
ਇਹ ਵਾਰਨਿੰਗ ਭਰੀ ਲਿਖਤ 25 ਸਤੰਬਰ 1990 ਦੀ ਹੈ ਜੋ Khalistan Commando Force ਦੇ ਜਨਰਲ ਪਰਮਜੀਤ ਪੰਜਵੜ ਅਤੇ ਉਨ੍ਹਾਂ ਦੇ ਹੋਰ ਖ਼ਾਲਿਸਤਾਨ ਸਾਥੀਆਂ ਵੱਲੋਂ ਦਿੱਤੀ ਗਈ ਸੀ . ਉਦੋਂ ਮੈਂ ਚੰਡੀਗੜ੍ਹ ਵਿਚ ਅਜੀਤ ਅਖ਼ਬਾਰ ਦਾ ਸਪੈਸ਼ਲ ਰਿਪੋਰਟਰ ਸੀ ਤੇ ਹਰਕਵਲਜੀਤ ਸਿੰਘ ਮੇਰੇ ਸੀਨੀਅਰ ਸਾਥੀ ਸਨ.
ਇਸ ਖ਼ਤ 'ਤੇ ਪੰਜਵੜ ਦੇ ਦਸਤਖ਼ਤ ਸਨ . ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਬੱਬਰ ਖ਼ਾਲਸਾ ਮੁਖੀ ਸੁਖਦੇਵ ਸਿੰਘ ਬੱਬਰ, ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਨਰਲ ਗੁਰਜੰਟ ਸਿੰਘ ਬੁੱਧ ਸਿੰਘਵਾਲਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਿੱਟੂ ਦੇ ਵੀ ਹਸਤਾਖ਼ਰ ਸਨ . ਇਸ ਦੇ ਨਾਲ ਹੀ ਡਾ ਸੋਹਣ ਸਿੰਘ ਦੀ ਅਗਵਾਈ ਹੇਠਲੀ ਪੰਜ ਮੈਂਬਰੀ ਕਮੇਟੀ ਦੇ ਵੀ ਨਾਮ ਸਨ . ਇਨ੍ਹਾਂ ਵਿਚ ਭਾਈ ਮਹਿਲ ਸਿੰਘ ਬੱਬਰ, ਸਤਿੰਦਰਪਾਲ ਸਿੰਘ , ਹਰਮਿੰਦਰ ਸਿੰਘ ਸੁਲਤਾਨਵਿੰਡ ਅਤੇ ਭਾਈ ਵਧਾਵਾ ਸਿੰਘ ਬੱਬਰ ਸ਼ਾਮਲ ਸਨ .
ਤੇ ਇਹ ਫੁਰਮਾਨ ਸੀ ਭਾਈ ਸੁੱਖਾ ਅਤੇ ਭਾਈ ਜ਼ਿੰਦਾ ਦੀ ਉਸ ਲੰਮੀ ਚਿੱਠੀ ਨੂੰ ਛਪਵਾਉਣ ਲਈ ਜੋ ਕਿ ਉਨ੍ਹਾਂ ਨੇ ਜੇਲ੍ਹ ਵਿਚੋਂ ਰਾਸ਼ਟਰਪਤੀ ਨੂੰ ਲਿਖੀ ਸੀ . ਇਸ ਵਿਚ ਕਿਹਾ ਗਿਆ ਸੀ ਕਿ ਉਹ ਫਾਂਸੀ ਤੋਂ ਬਚਣ ਲਈ ਰਹੀਮ ਦੀ ਅਪੀਲ ਨਹੀਂ ਕਰਨਗੇ .
06 ਮੈ 2023 ਨੂੰ ਲਾਹੌਰੋਂ ਆਈ - ਖ਼ਾਲਿਸਤਾਨ ਕਮਾਂਡੋ ਫੋਰਸ ਦੇ ਚੀਫ਼ ਪਰਮਜੀਤ ਸਿੰਘ ਪੰਜਵੜ ਦੇ ਗੋਲੀਆਂ ਨਾਲ ਮਾਰੇ ਜਾਣ ਦੀ ਖ਼ਬਰ ਨੇ ਉਦੋਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਜਦੋਂ ਪੰਜਵੜ ਤੇ ਉਪਰ ਜ਼ਿਕਰ ਕੀਤੇ ਗਏ ਬਾਕੀ ਖਾਲਿਸਤਾਨੀ "ਜਨਰਲਾਂ " ਦਾ ਸਿੱਕਾ ਅਤੇ ਦਹਿਸ਼ਤ ਹਾਵੀ ਸੀ ਉੱਥੇ ਦੂਜੇ ਪਾਸੇ ਸਰਕਾਰੀ ਤੰਤਰ ਖਾਸ ਕਰਕੇ ਪੰਜਾਬ ਪੁਲੀਸ ਵੀ ਬੇਲਗਾਮ ਸੀ .
ਆਪਣੇ ਲਿਖਤੀ ਖ਼ਜ਼ਾਨੇ ਵਿਚੋਂ ਬਾਹਰ ਕੱਢੀ ਇਹ ਪੁਰਾਣੀ ਯਾਦ ਸਿਰਫ਼ ਇਕ ਵੱਡੀ ਅਤੇ ਉੱਘੜਵੀਂ ਮਿਸਾਲ ਹੈ ਕਿ ਉਸ ਵੇਲੇ ਪੱਤਰਕਾਰਾਂ ਲਈ ਕਿਹੋ ਜਿਹਾ ਮਾਹੌਲ ਸੀ. ਉਨ੍ਹਾਂ ਦਿਨਾਂ ਵਿਚ ਉਂਜ ਇਹ ਵਰਤਾਰਾ ਆਮ ਸੀ .ਅਜਿਹੇ ਧਮਕੀ ਭਰੇ ਪ੍ਰੈੱਸ ਨੋਟ ਅਤੇ ਖ਼ਤ ਹੋਰ ਕਿੰਨੀਆਂ ਹੀ ਖਾਲਿਸਤਾਨੀ ਅਤੇ ਦਹਿਸ਼ਤਪਸੰਦ ਜਥੇਬੰਦੀਆਂ ਵੱਲੋਂ ਆਉਂਦੇ ਸਨ ਜਿਨ੍ਹਾਂ ਵਿਚ ਆਪ ਹੀ ਬਣੇ "ਜਰਨੈਲ" ਸਾਡੇ ਵਰਗੇ ਮੀਡੀਆ ਕਰਮੀਆਂ ਨੂੰ ਅਜਿਹੇ ਹੀ ਡਿਕਟੇਟ ਜਾਰੀ ਹੁੰਦੇ ਸਨ .
ਜਗਤਾਰ ਭੁੱਲਰ ਨੇ ਪੰਜਾਬ ਦੇ ਉਸ ਸੰਤਾਪ ਭਰੇ ਦੌਰ ਦੌਰਾਨ ਮੇਰੇ ਸਮੇਤ 25 ਜਰਨਲਿਸਟਾਂ ਦੀਆਂ ਅਜਿਹੀਆਂ ਹੱਡ ਬੀਤੀਆਂ ਅਤੇ ਖੱਟੇ-ਮਿੱਠੇ ਅਤੇ ਕੌੜੇ ਤਜਰਬੇ ਕਲਮਬੱਧ ਕੀਤੇ ਹਨ.
ਉਪਰ ਜ਼ਿਕਰ ਕੀਤੇ ਧਮਕੀ ਭਰੇ ਪ੍ਰੈੱਸ ਨੋਟ ਦੀ ਕਾਪੀ ਪੜ੍ਹੋ:
ਮੇਰੇ ਖ਼ਜ਼ਾਨੇ 'ਚੋਂ ... 07 ਮਈ , 2023
-
Baljit Balli, Editor, Babushahi Network /Tirchhi Nazar Media
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.