5 ਮਈ ਦੇ ਦਿਨ 300 ਸਾਲ ਪਹਿਲਾਂ 1923 ਵਿਚ ਜੱਸਾ ਸਿੰਘ ਰਾਮਗੜ੍ਹੀਏ ਨੇ ਮਾਤਾ ਗੰਗੋ ਦੀ ਕੁਖੋਂ ਪਿਤਾ ਸ ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਵਿਖੇ ਜਨਮ ਲਿਆ।ਉਸ ਮਹਾਨ ਵਿਅਕਤੀ ਦਾ ਸਿੱਖ ਧਰਮ ਵਿਚ ਅਟੁੱਟ ਵਿਸ਼ਵਾਸ ਅਤੇ ਸ਼ਰਧਾ ਸੀ।ਉਨ੍ਹਾਂ ਦਾ ਪਿਛੋਕੜ ਕ੍ਰਿਤੀ ਪ੍ਰੀਵਾਰਾਂ ਵਿਚੋਂ ਹੈ।
ਜੱਸਾ ਸਿੰਘ ਰਾਮਗੜ੍ਹੀਆ ਦੇ ਵਿਅਕਤੀਵ ਬਾਰੇ ਕੁਝ ਗਲਾਂ ਅਜੇਹੀਆਂ ਹਨ, ਉਹ ਬਹੁਤ ਸੂਝਵਾਨ ਅਤੇ ਦੂਰਦਰਸ਼ੀ ਸਨ, ਉਹ ਨਿੱਘੇ ਸੁਭਾਅ ਦੇ ਵਿਅਕਤੀ ਸਨ।ਉਨ੍ਹਾਂ ਦਾ ਵਡੱਪਣ ਇਹ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਨਿਮਰਤਾ ਨਾਲ ਪੇਸ਼ ਆਉਦੇ ਸਨ।ਇਤਿਹਾਸਕ ਪੱਖ ਤੇ ਨਜ਼ਰ ਮਾਰੀਏ ਤਾਂ ਇਤਖ਼ਾਕ ਨਾਲ ਲਾਲ ਕਿਲ੍ਹੇ ਦੀ ਫਸੀਲ ਤੇ ਉਸ ਮਹਾਨ ਸ਼ਕਸੀਅਤ ਸ ਜੱਸਾ ਸਿੰਘ ਰਾਮਗੜ੍ਹੀਏ ਨੂੰ ਕੇਸ਼ਰੀ ਨਿਸ਼ਾਨ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੇ ਆਪਣੇ ਪੁਰਖਿਆਂ ਵੱਡੇ ਵਡੇਰਿਆਂ ਨੇੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਸੇਵਾ ਕੀਤੀ ਜਿਸ ਕਰਕੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਗੁਰੂ ਘਰ ਦੀ ਸੇਵਾ ਅਤੇ ਜ਼ਬਰ-ਜ਼ੁਲਮ ਦੇ ਵਿਰੁਧ ਆਵਾਜ਼, ਮਜ਼ਲੂਮਾਂ ਦੀ ਰਿੱਖਿਆ ਦੀ ਗੁੜ੍ਹਤੀ ਮਿਲੀ। ਉਨ੍ਹਾਂ ਆਪਣੇ ਪਿਤਾ ਗਿਆਨੀ ਭਗਵਾਨ ਸਿੰਘ ਜੀ ਪਾਸੋਂ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ।ਗਿਆਨੀ ਭਗਵਾਨ ਸਿੰਘ ਜੀ ਉੱਚ ਆਚਰਨ ਵਾਲੇ ਕਿਰਤੀ ਅਤੇ ਸਿੱਦਕਵਾਨ ਸਿੱਖ ਸਨ।ਗਿਆਨੀ ਭਗਵਾਨ ਸਿੰਘ ਨੇ ਬਾਲਗ ਸ ਜੱਸਾ ਸਿੰਘ ਨੂੰ ਤਰਖਾਣੇ ਕੰਮ ਵਿਚ ਹੱਥ ਵਟਾਉਣ ਲਈ ਲਾਉਣਾ ਚਾਹਿਆ,ਪ੍ਰੰਤੂ ਯਤਨ ਕਰਨ ਦੇ ਬਾਵਜੂਦ ਉਸ ਨੇ ਤਰਖਾਣੇ ਕੰਮ ਵਿਚ ਦਿਲਚਸਪੀ ਨਾ ਲਈ।ਨਾਦਰ ਸ਼ਾਹ ਦੇ ਹਮਲੇ ਕਾਰਨ ਪ੍ਰੀਵਾਰ ਨੂੰ ਪਿੰਡ ਛੱਡਣਾ ਪਿਆ।
1738 ਈ: ਵਿਚ ਜਦੋਂ ਜ਼ਕਰੀਆ ਖਾਨ ਨੂੰ ਪਤਾ ਲਗਾ ਕਿ ਨਾਦਰ ਸ਼ਾਹ ਪੰਜਾਬ ਵਲ ਵੱਧ ਰਿਹਾ ਤਾਂ ਉਸਨੇ ਬਹਾਦਰ ਸਿੰਘਾਂ ਨਾਲ ਸੁਲਾਹ-ਸਫਾਈ ਕਰਕੇ ਨਾਦਰ ਸ਼ਾਹ ਦਾ ਟਾਕਰਾ ਕਰਨ ਲਈ ਮਦੱਦ ਲੈਣ ਲਈ ਸਿੱਖਾਂ ਨੂੰ ਇਕ ਜਗੀਰ ਤੇ ਖਿਲਤ ਪੇਸ਼ ਕੀਤੀ,ਜੋ ਸਿੱਖਾਂ ਨੇ ਸਰਬਸੰਮਤੀ ਨਾਲ ਨਵਾਬ ਕਪੂਰ ਸਿੰਘ ਨੂੰ ਦੇ ਦਿੱਤੀ।ਮਿਤੱਰਤਾ ਦੇ ਫੈਸਲੇ ਨੂੰ ਸਾਰੇ ਸਿੰਘਾਂ ਨੇ ਪ੍ਰਵਾਨ ਕਰਕੇੇ ਨਾਦਰ ਸ਼ਾਹ ਦੇ ਖਿਲਾਫ ਜ਼ਕਰੀਆ ਖ਼ਾਨ ਦਾ ਸਾਥ ਦੇਣ ਦਾ ਪ੍ਰਣ ਲਿਆ। ਬਹੁਤ ਸਾਰੇ ਸਿੰਘ ਨਾਦਰ ਸ਼ਾਹ ਦੇ ਖਿਲਾਫ ਖ਼ੌਜ਼ ਵਿਚ ਭਰਤੀ ਹੋ ਗਏ ਜਿਨ੍ਹਾਂ ਵਿਚ ਗਿਆਨੀ ਭਗਵਾਨ ਸਿੰਘ ਤੇ ਜੱਸਾ ਸਿੰਘ ਵੀ ਸ਼ਾਮਲ ਸਨ। ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦੀਆਂ ਖ਼ੌਜ਼ਾਂ ਵਿਚਕਾਰ 1738 ਈ: ਵਿਚ ਵਜੀਰਾਬਾਦ ਜ਼ਿਲ੍ਹਾ ਗੁਜਰਾਂਵਾਲਾ,ਪਾਕਿਸਤਾਨ) ਨੇੜੇ ਟਾਕਰਾ ਹੋਇਆ।ਇਸ ਘਮਸਾਨ ਦੀ ਲੜ੍ਹਾਈ ਵਿਚ ਬਹਾਦਰੀ ਵਿਖਾਉਦਿਆਂ ਗਿਆਨੀ ਭਗਵਾਨ ਸਿੰਘ ਸ਼ਹੀਦ ਹੋ ਗਏ।
ਜੱਸਾ ਸਿੰਘ ਦੀ ਉਸ ਵੇਲੇ ਉਮਰ 15 ਕੁ ਸਾਲ ਸੀ। ਜੱਸਾ ਸਿੰਘ ਇੰਨੀ ਦਲੇਰੀ, ਨਿੱਡਰਤਾ, ਸੂਰਬੀਰਤਾ ਤੇ ਹਿੰਮਤ ਨਾਲ ਲੜ੍ਹਿਆ ਕਿ ਜ਼ਕਰੀਆ ਖਾਨ ਵੀ ਪ੍ਰਭਾਵਿਤ ਹੋਣੋ ਨਾ ਰਹਿ ਸਕਿਆ।ਜ਼ਕਰੀਆ ਖ਼ਾਨ ਨੇ ਗਿਆਨੀ ਭਗਵਾਨ ਸਿੰਘ ਦੇ ਪ੍ਰੀਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ ਵੱਲ੍ਹਾ,ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ ਜਗੀਰ ਵਜੋਂ ਦੇ ਦਿੱਤੇ ਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ।ਇੰਨ੍ਹਾਂ ਵਿਚੋਂ ਪਿੰਡ ਵੱਲ੍ਹਾ ਜੱਸਾ ਸਿੰਘ ਦੇ ਹਿੱਸੇ ਆਇਆ ਜਿਥੋਂ ਉਨ੍ਹਾਂ ਦਾ ਰਾਜਸੀ ਜੀਵਨ ਆਰੰਭ ਹੋਇਆ।ਇਸ ਪਿੰਡ ਵਿਚ ਰਹਿੰਦਿਆਂ ਜਲੰਧਰ ਦੁਆਬੇ ਦੇ ਖ਼ੌਜ਼ਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ ਨੌਰੰਗਾਬਾਦ ਦੇ ਆਸ ਪਾਸ ਲੜ੍ਹਾਈ ਲੜੀ ਗਈ ਜੋ ਵੱਲੇ ਦੀ ਲੜ੍ਹਾਈ ਕਰਕੇ ਮਸ਼ਹੂਰ ਹੈ।ਸਿੱਖਾਂ ਨੇ ਆਪਣੀ ਖ਼ੌਜ਼ ਜੱਥੇਬੰਦ ਕਰ ਲਈ।ਅਦੀਨਾ ਬੇਗ ਬਹੁਤ ਚਲਾਕ ਹਾਕਮ ਸੀ ਉਹ ਸ ਜੱਸਾ ਸਿਘ ਦੀ ਸੂਰਮਤਾਈ ਤੇ ਸਿਆਣਪ ਜਾਣ ਚੁੱਕਾ ਸੀ ਇਸ ਲਈ ਵੈਰ ਵਧਾਉਣ ਦੀ ਬਜਾਏ ਉਸਦੀ ਤਾਕਤ ਦਾ ਫਾਇਦਾ ਲੈਣ ਦੀ ਰਣਨੀਤੀ ਅਪਨਾਈ। ਜੱਸਾ ਸਿਘ ਨੂੰ ਆਪਣੀ ਖ਼ੌਜ਼ ਵਿੱਚ ਭਰਤੀ ਕਰਕੇ 500 ਘੋੜ ਸਵਾਰਾਂ ਦਾ ਆਗੂ ਨਿਯੁਕਤ ਕਰ ਦਿੱਤਾ।ਇਧਰੋਂ ਸਿੱਖ ਸਰਦਾਰ ਵੀ ਸ ਜੱਸਾ ਸਿਘ ਨੂੰ ਅਦੀਨਾ ਬੇਗ ਨਾਲ ਗਲਬਾਤ ਕਰਨ ਲਈ ਆਪਣੇ ਸਫੀਰ ਦੇ ਤੌਰ ਤੇ ਰੱਖਣਾ ਚਾਹੁਦੇ ਸਨ ਸਿਰਫ ਸ ਜੱਸਾ ਸਿਘ ਆਹਲੂਵਾਲੀਆ ਹੀ ਅਦੀਨਾਬੇਗ ਨਾਲ ਸੁਲਾਹ ਦੇ ਖਿਲਾਫ ਸੀ।
ਸਨ 1747ਈ: ਨੂੰ ਸ੍ਰੀ ਅਨਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੋਂ ਪਿਛੋਂ ਵਿਸਾਖੀ ਤੇ ਸ੍ਰੀ ਅਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ। ਇਸ ਇਕੱਠ ਵਿਚ ਉਘੇ ਸਿੱਖ ਆਗੂਆਂ ਨੇ ਫੈਸਲਾ ਕੀਤਾ ਕਿ ਅਮ੍ਰਿਤਸਰ ਸ਼ਹਿਰ ਤੇ ਸ੍ਰੀ ਹਰਮਦਰ ਸ਼ਾਹਿਬ ਦੀ ਰਾਖੀ ਲਈ ਕਿਲ੍ਹੇ ਉਸਾਰਨੇ ਚਾਹੀਦੇ ਹਨ।ਇਸ ਫੈਸਲੇ ਪਿਛੋਂ ਪਹਿਲਾ ਕਿਲ੍ਹਾ ਅਮ੍ਰਿਤਸਰ ਦੀ ਧਰਤੀ ਤੇ ਉਸਾਰਨ ਲਈ 1748 ਈ: ਨੂੰ ਸ਼ਹਿਰ ਦੇ ਪੂਰਬ ਵਾਲੇ ਪਾਸੇ ਇਕ ਕੱਚੀ ਗੜ੍ਹੀ ਦਾ ਕਮ ਸ਼ੁਰੂ ਕਰਕੇ 500 ਯੋਧਿਆਂ ਦੇ ਰਹਿਣ ਲਈ ਗੜ੍ਹੀ ਤਿਆਰ ਕਰ ਦਿੱਤੀ । ਇਸਦਾ ਨਾਮ ਨਾਮ 'ਰਾਮਰੌਣੀ' ਰੱਖਿਆ ਗਿਆ। 1748 ਨੂੰ ਹੀ ਅਹਿਮਦ ਸ਼ਾਹ ਅਬਦਾਲੀ ਨੇ ਪਜਾਬ ਉਤੇ ਪਹਿਲੀ ਵਾਰ ਹਮਲਾ ਕੀਤਾ ਤੇ ਇਸਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ਤੇ ਭਾਰੀ ਹਾਰ ਦਿੱਤੀ,ਜਿਸ ਤੋਂ ਬਾਦਸ਼ਾਹ ਨੇ ਖੁਸ਼ ਹੋ ਕੇ ਉਸਨੂੰ ਮੀਰ-ਮਨੂ ਦਾ ਖਿਤਾਬ ਦੇ ਕੇ ਪਜਾਬ ਦਾ ਗਵਰਨਰ ਥਾਪ ਦਿੱਤਾ।ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਤੇ ਰਾਮ ਰੌਣੀ ਨੂੰ ਦੇਖਕੇ ਬਹੁਤ ਘਬਰਾ ਗਿਆ ਤੇ ਆਪਣੀ ਗੱਦੀ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਅਪਣਾਈ।
ਅਮਨ ਕਾਇਮ ਕਰਨ ਦੇ ਬਹਾਨੇ ਉਸਨੇ ਇਲਾਕੇ ਵਿਚ ਗਸ਼ਤੀ ਭੇਜ ਕੇ ਸਿਘਾਂ ਦੇ ਕਤਲੇ-ਆਮ ਦਾ ਹੁਕਮ ਚਾੜ੍ਹ ਦਿੱਤਾ।ਸਿਘ ਹਮੇਸ਼ਾਂ ਵਾਂਗ ਜਗਲਾਂ ਵਿਚ ਆਪਣੀਆਂ ਲੁਕਣਗਾਹਾਂ 'ਚ ਰੁਪੋਸ਼ ਹੋ ਗਏ।ਕੁਝ ਚੋਣਵੇਂ ਸਿਘ ਯੋਧੇ ਹਰਮਦਰ ਸਾਹਿਬ ਦੀ ਰਾਖੀ ਹਿਤ ਰਾਮ ਰੌਣੀ ਵਿਚ ਜਮਾਂ ਹੋ ਗਏ।ਮੀਰ ਮਨੂੰ ਨੂੰ ਜਦ ਇਸ ਗਲ ਦੀ ਖਬਰ ਮਿਲੀ ਤਾਂ ਉਸਨੇ ਆਪਣੀਆਂ ਖ਼ੌਜਾਂ ਨੂੰ ਰਾਮ ਰੌਣੀ ਨੂੰ ਘੇਰਨ ਦਾ ਹੁਕਮ ਦੇ ਦਿੱਤਾ ਤੇ ਨਾਲ ਹੀ ਅਦੀਨਾ ਬੇਗ ਨੂੰ ਵੀ ਖ਼ੌਜ਼ ਸਮੇਤ ਅਮ੍ਰਿਤਸਰ ਪਹੁਚਣ ਲਈ ਕਿਹਾ।ਹੁਣ ਮਜ਼ਬੂਰ ਹੋਕੇ ਅਦੀਨਾ ਬੇਗ ਨੂੰ ਸ ਜੱਸਾ ਸਿਘ ਨੂੰ ਨਾਲ ਲੈਕੇ ਰਾਮ ਰੌਣੀ ਦੇ ਘੇਰੇ ਵਿਚ ਸ਼ਾਮਲ ਹੋਣਾ ਪਿਆ।ਤਕਰੀਬਨ 6 ਮਹੀਨੇ ਘੇਰਾ ਪਿਆ ਰਿਹਾ, ਰਾਮ ਰੌਣੀ ਅਦਰ ਰਾਸ਼ਨ ਵਗੈਰਾ ਮੁੱਕਣ ਨਾਲ ਸਿਘਾਂ ਦੀ ਹਾਲਤ ਮਾੜੀ ਹੋ ਗਈ।ਇਸ ਦੌਰਾਨ ਸਿਘਾਂ ਨੂੰ ਪਤਾ ਲਗਾ ਕਿ ਮੁਗਲ ਖ਼ੌਜ਼ ਵਿਚ ਸ ਜੱਸਾ ਸਿਘ ਵੀ ਆਪਣੇ ਸਾਥੀਆਂ ਨਾਲ ਸ਼ਾਮਲ ਹੈ ਤਾਂ ਉਹਨਾਂ ਨੇ ਉਸਨੂੰ ਸਦੇਸ਼ਾ ਘਲਿਆ ਕਿ ਇਸ ਵੇਲੇ ਅਸੀਂ ਮੁਸੀਬਤ ਵਿਚ ਹਾਂ ਤੇ ਸਾਡੀ ਮਦਦ ਕਰ।ਇਹ ਜਾਣਕੇ ਫੋਰਨ ਹੀ ਸ ਜੱਸਾ ਸਿਘ ਮੁਗਲ ਖ਼ੌਜ਼ ਦਾ ਸਾਥ ਛੱਡਕੇ ਆਪਣੇ ਸਾਰੇ ਸਾਥੀਆਂ ਸਮੇਤ ਰਾਮ ਰੌਣੀ ਵਿਚ ਆ ਗਿਆ।
ਇਸ ਤਰਾਂ ਕਰਨ ਨਾਲ ਸਿੱਖ ਖ਼ੌਜ਼ ਦੇ ਹੌਂਸਲੇ ਦੁਗਣੇ ਹੋ ਗਏ ਤੇ ਮੁਗਲ ਖ਼ੌਜ਼ ਦੇ ਹੌਂਸਲੇ ਪਸਤ ਹੋ ਗਏ।ਉਧਰੋਂ ਅਹਿਮਦ ਸ਼ਾਹ ਅਬਦਾਲ਼ੀ ਦੇ ਮੁੜ ਹਮਲੇ ਦੀ ਖਬਰ ਨੇ ਮੀਰ ਮਨੂ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ। ਉਸਨੇ ਦਿਵਾਨ ਕੌੜਾ ਮੱਲ ਰਾਹੀਂ ਸਿੱਖਾਂ ਨਾਲ ਸੁਲਹ ਕਰਕੇ ਰਾਮ ਰੌਣੀ ਦਾ ਘੇਰਾ ਚੁੱਕ ਲਿਆ ਗਿਆ।ਇਸਤੋਂ ਬਾਅਦ ਸਿੱਖ ਸਰਦਾਰਾਂ ਨੇ ਇਸ ਜਿੱਤ ਦੀ ਬਹੁਤ ਖੁਸ਼ੀ ਮਨਾਈ ਅਤੇ ਸ ਜੱਸਾ ਸਿਘ ਦੀ ਇਸ ਔਖੇ ਸਮੇ ਕੌਮ ਦੀ ਮਦਦ ਕਰਨ ਲਈ ਬਹੁਤ ਪ੍ਰਸ਼ਸਾ ਕੀਤੀ ਤੇ ਉਸਨੂੰ ਰਾਮ ਰੌਣੀ ਦੀ ਜੱਥੇਦਾਰੀ ਸੌਂਪ ਦਿੱਤੀ।ਸ ਜੱਸਾ ਸਿਘ ਨੇ ਜੱਥੇਦਾਰੀ ਮਿਲਣ ਤੋਂ ਬਾਅਦ ਰਾਮ ਰੌਣੀ ਨੂੰ ਇਕ ਵਿਸ਼ਾਲ ਪੱਕੇ ਕਿਲ੍ਹੇ ਦੀ ਸ਼ਕਲ ਦੇ ਦਿੱਤੀ ਤੇ ਇਸਦਾ ਨਾਮ 'ਰਾਮਗੜ੍ਹ' ਰੱਖ ਦਿੱਤਾ।ਹੁਣ ਇਹ ਸਿੱਖਾਂ ਦਾ ਕਿਲ੍ਹਾ 'ਰਾਮਗੜ੍ਹ' ਮੁਗਲਾਂ ਦੀਆਂ ਅੱਖਾਂ ਵਿਚ ਰੜਕਣ ਲਗਾ। ਰਾਮਗੜ੍ਹ ਕਿਲ੍ਹੇ ਨੂੰ ਢਾਹੁਣ ਤੇ ਬਾਰ ਬਾਰ ਉਸਾਰਨ ਤੇ ਇਸਦੀ ਰਾਖੀ ਲਈ ਲੜਦਿਆਂ ਸ ਜੱਸਾ ਸਿਘ ਤੇ ਬਾਕੀ ਸਾਰੇ ਸਿਘਾਂ ਨੂੰ ਰਾਮਗੜ੍ਹ ਕਿਲ੍ਹੇ ਵਾਲੇ ਕਹਿ ਕੇ ਮਾਣ ਦਿੱਤਾ ਜਾਣ ਲੱਗਾ। ਸ ਜੱਸਾ ਸਿਘ ਹੁਣ ਰਾਮਗੜ੍ਹੀਆ ਵਜੋਂ ਜਾਣਿਆ ਜਾਣ ਲਗ ਪਿਆ।
ਜਦੋਂ ਸਿੱਖ ਬਾਰਾਂ ਮਿਸਲਾਂ ਵਿਚ ਵਡੇ ਗਏ ਤਾਂ ਸ ਜੱਸਾ ਸਿਘ ਉਸ ਵੇਲੇ ਸ ਨਦ ਸਿਘ ਸਘਾਣੀਆਂ ਦੀ ਮਿਸਲ ਵਿਚ ਸੀ ਅਤੇ ਸਘਾਣੀਆਂ ਦੀ ਮੌਤ ਦੇ ਬਾਅਦ ਇਸ ਨੂੰ ਮਿਸਲ ਦਾ ਮੁਖੀ ਥਾਪ ਦਿੱਤਾ ਗਿਆ ਜੋ ਕਿ ਬਾਅਦ ਵਿਚ 'ਰਾਮਗੜ੍ਹੀਆ ਮਿਸਲ' ਵਜੋਂ ਮਸ਼ਹੂਰ ਹੋਈ।ਸ ਜੱਸਾ ਸਿਘ ਰਾਮਗੜ੍ਹੀਆ ਨੇ ਆਪਣੀ ਬੁਹਾਦਰੀ, ਸਿਆਣਪ, ਦੂਰਅਦੇਸ਼ੀ ਨਾਲ ਇਸ ਮਿਸਲ ਨੂੰ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਬਣਾ ਦਿੱਤਾ ਅਤੇ ਇਲਾਕਿਆਂ ਦਾ ਸੱਭ ਤੋਂ ਵੱਧ ਵਿਸਤਾਰ ਕਰਕੇ ਮਹਾਰਾਜਾ ਦਾ ਦਰਜਾ ਪ੍ਰਾਪਤ ਕੀਤਾ।
ਆਪ ਨੇ ਆਪਣੇ ਰਾਜ ਵਿੱਚ ਤਕਰੀਬਨ 360 ਕਿਲ੍ਹੇ ਅਤੇ ਸ੍ਰੀ ਹਰਿਮਦਰ ਸਾਹਿਬ ਦੀ ਰਾਖੀ ਲਈ ਰਾਮਗੜ੍ਹੀਆ ਬੁਗਾ ਤੇ ਦੋ ਮਿਨਾਰ ਬਣਾਏ। ਮਹਾਰਾਜਾ ਜੱਸਾ ਸਿਘ ਰਾਮਗੜ੍ਹੀਏ ਦੀਆਂ ਲਗਾਤਾਰ ਜਿੱਤਾਂ ਨਾਲ ਖ਼ੌਜ਼ੀ ਤਾਕਤ ਵਿਚ ਵਾਧਾ ਹੋਣ ਕਰਕੇ ਸਾਰੀਆਂ ਮਿਸਲਾਂ ਉਨ੍ਹਾਂ ਨਾਲ ਈਰਖਾ ਕਰਨ ਲਗ ਪਈਆਂ।ਸ ਜੱਸਾ ਸਿਘ ਆਹਲੂਵਾਲੀਏ ਦੀ ਰਾਮਗੜ੍ਹੀਆਂ ਹੱਥੋਂ ਗਿਰਫਤਾਰੀ ਅਤੇ ਸ ਚੜ੍ਹਤ ਸਿਘ ਸ਼ੁਕਰਚੱਕੀਏ ਦੀ ਹਾਰ ਨੇ ਬਾਕੀ ਮਿਸਲਾਂ ਦੇ ਗਠਜੋੜ ਦਾ ਮੁੱਢ ਬਨ ਦਿੱਤਾ।ਇਹਨਾਂ ਨੇ ਰਾਮਗੜ੍ਹੀਏ ਦੇ ਸਾਰੇ ਇਲਾਕਿਆਂ ਤੇ 1776 ਈ: ਨੂੰ ਕਬਜਾ ਕਰ ਲਿਆ। ਰਾਮਗੜ੍ਹੀਆ ਸਰਦਾਰ ਆਪਣਾ ਇਲਾਕਾ ਛੱਡ ਕੇ ਆਪਣੇ ਚੋਣਵੇ ਯੋਧਿਆਂ ਨਾਲ ਸਤਲੁਜ ਤੋ ਪਾਰ ਚਲਾ ਗਿਆ, ਜਿਥੇ ਪਟਿਆਲਾ ਰਿਆਸਤ ਦੇ ਰਾਜੇ ਸ ਅਮਰ ਸਿਘ ਨੇ ਉਸ ਨਾਲ ਦੋਸਤੀ ਦਾ ਹੱਥ ਵਧਾਇਆ ਕਿਉਕਿ ਉਹ ਜੱਸਾ ਸਿੰਘ ਦੀ ਬਹਾਦਰੀ, ਤਾਕਤ, ਸਿਆਣਪ ਤੇ ਯੁੱਧ ਕੁਸ਼ਲਤਾ ਨੂੰ ਜਾਣਦਾ ਸੀ।ਰਾਜਾ ਉਸਨੂੰ ਆਪਣੇ ਵਿਰੋਧੀਆਂ ਖਿਲਾਫ ਮਦਦ ਲਈ ਵਰਤਣਾ ਚਾਹੁਦਾ ਸੀ।ਇਸ ਲਈ ਉਨ੍ਹਾਂ ਹਾਂਸੀ ਤੇ ਹਿਸਾਰ ਦਾ ਇਲਾਕਾ ਜਗੀਰ ਵਜੋਂ ਦੇ ਦਿੱਤਾ।
ਸਿੱਖ ਖ਼ੌਜ਼ ਨੇ ਦਿੱਲੀ ਤੇ ਹਮਲਾ ਕਰ ਦਿੱਤਾ, ਇਕ ਪਾਸਿਉਂ ਮਹਾਰਾਜਾ ਜੱਸਾ ਸਿਘ ਰਾਮਗੜ੍ਹੀਆ ਆਪਣੀਆਂ ਖ਼ੌਜ਼ਾਂ ਨਾਲ ਤੇ ਦੂਸਰੇ ਪਾਸੇ ਤੋਂ ਸ ਜੱਸਾ ਸਿਘ ਆਹਲੂਵਾਲੀਆ ਤੇ ਸ ਬਘੇਲ ਸਿਘ ਵੀ ਆਪਣੀਆਂ ਖ਼ੌਜ਼ਾਂ ਸਮੇਤ ਪਹੁਚ ਗਏ। ਸਾਰੀਆਂ ਸਿੱਖ ਖ਼ੌਜ਼ਾਂ ਨੇ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਕੇ ਕਿਲ੍ਹੇ ਤੇ ਕਬਜਾ ਕਰ ਲਿਆ ਅਤੇ ਕੇਸਰੀ ਨਿਸ਼ਾਨ ਲਹਿਰਾ ਕੇ ਜਿੱਤ ਦਾ ਝਡਾ ਗੱਡ ਦਿੱਤਾ।ਮੁਗਲਾਂ ਦੇ ਰਾਜ ਨੂੰ ਜੜ੍ਹੋਂ ਪੁੱਟਣ ਲਈ ਮਹਾਰਾਜਾ ਜੱਸਾ ਸਿਘ ਰਾਮਗੜ੍ਹੀਆ ਨੇ ਮੁਗਲਾਂ ਦੀ ਤਾਜ-ਪੋਸ਼ੀ ਵਾਲੀ ਪੱਥਰ ਦੀ ਸਿਲ 6'-3" ਲਬੀ 4'-6" ਚੌੜੀ 9" ਮੋਟੀ ਜਿਹੜੀ ਕੁਰਾਨ ਦੀਆਂ ਕਲਮਾਂ ਨਾਲ ਪਵਿਤੱਰ ਕੀਤੀ ਅਤੇ ਬਾਰਾਂਦਰੀ ਦੇ 44 ਥਮ ਪੁੱਟਕੇ ਆਪਣੇ ਨਾਲ ਲੈ ਆਂਦੇ ਜੋ ਅੱਜ ਵੀ ਰਾਮਗੜੀਆ ਬੁਗਾ, ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਵਿਚ ਲਗੇ ਹੋਏੇ ਹਨ।ਮਹਾਰਾਜਾ ਜੱਸਾ ਸਿਘ ਰਾਮਗੜ੍ਹੀਆ ਨੇ ਪਜਾਬ ਵਾਪਿਸ ਆਕੇ ਦੁਬਾਰਾ ਰਾਮਗੜ੍ਹੀਆ ਮਿਸਲ ਦੀ ਸ਼ਾਨ ਬਹਾਲ ਕਰ ਲਈ।ਅਖੀਰ 8 ਅਗਸਤ 1803 ਨੂੰ ਜੱਸਾ ਸਿਘ ਰਾਮਗੜ੍ਹੀਆ ਆਪਣੀ ਰਾਜਧਾਨੀ ਸ੍ਰੀ ਹਰਗੋਬਿਦਪੁਰ ਵਿਖੇ ਕੁਝ ਸਮਾਂ ਬਿਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਏ।
ਅਜ ਅਸੀਂ ਕੌਂਮ ਦੇ ਮਹਾਨ ਯੋਧੇ ਨੂੰ ਯਾਦ ਕਰਦਿਆਂ ਆਪਣੀ ਸਰਧਾ ਪ੍ਰਗਟ ਕਰੀਏ ਤੇ ਉਨ੍ਹਾਂ ਵਲੋਂ ਕੀਤੇ ਕਾਰਨਾਮਿਆਂ ਨੂੰ ਯਾਦ ਕਰੀਏ।ਦੇਸ਼ਾਂ ਵਿਦੇਸ਼ਾਂ ਵਿਚ ਮਹਾਨ ਯੋਧੇ ਦੀ ਤੀਸਰੀ ਜਨਮ ਸਤਾਬਦੀ ਮਨਾਈ ਜਾ ਰਹੀ ਹੈ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸਤਾਬਦੀ ਮਨਾਉਣ ਲਈ ਸ੍ਰੋਮਣੀ ਗੁਰਦਵਾਰਾ ਕਮੇਟੀ ਦੀ ਸਰਪ੍ਰਸਤੀ ਹੇਠ 17 ਅਪ੍ਰੈਲ ਤੋਂ 4 ਮਈ ਤੱਕ ਦਿੱਲੀ ਤੋ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਖਾਲਸਾ ਫਤਿਹ ਮਾਰਚ ਕੱਢਣ ਤੋਂ ਇਲਾਵਾ 5 ਮਈ ਨੂੰ ਮੰਜੀ ਸਾਹਿਬ ਹਾਲ ਵਿਖੇ ਦੀਵਾਨ ਸਜਾ ਕੇ ਵੱਡਾ ਸਮਾਗਮ ਕਰਨ ਦਾ ਯਤਨ ਕੀਤਾ।ਇਥੇ ਵਰਨਣਯੋਗ ਹੈ ਸੰਗਤਾਂ ਦੀ ਚਿਰੋਕਣੀ ਮੰਗ ਕਿ ਰਾਮਗੜ੍ਹੀਆ ਬੁੰਗੇ ਦਾ ਦੁੱਖ ਭੰਜਨੀ ਬੇਰੀ ਸਾਹਮਣੇ ਬੰਦ ਪਿਆ ਦਰਵਾਜਾ ਖੋਹਲਿਆ ਸਗੋਂ ਲੰਗਰ ਹਾਲ ਦੇ ਨਾਲ ਲੰਗਦੇ ਰਾਮਗੜ੍ਹੀਆ ਬੂੰਗੇ ਦੇ ਰਸਤੇ ਅੱਗੇ ਛੋਟਾ ਜਿਹਾ ਗੇਟ ਬਣਾ ਦਿੱਤਾ।ਬੀਬੀ ਜੰਗੀਰ ਕੌਰ ਨੇ ਆਪਣੇ ਕਰਜਕਾਲ ਦੌਰਾਨ ਰਾਮਗੜ੍ਹੀਆ ਬੂੰਗੇ ਦੇ ਕਾਰਸੇਵਾ ਸੁਰੂ ਕਰਦਿਆਂ ਸੰਗਤਾਂ ਨਾਲ ਵਾਇਦਾ ਕੀਤਾ ਸੀ ਕਿ ਰਾਮਗੜ੍ਹੀਆਂ ਬੂੰਗੇ ਦੇ ਨਾਲ ਲਗਦੇ ਅਖਾੜੇ ਪਾਸਿਓ ਪ੍ਰਕਰਮਾ ਵਿਚ ਰਸਤੇ ਤੋਂ ਪ੍ਰਵੇਸ਼ ਕਰਨ ਦਾ ਅਤੇ ਪੁਰਾਣੇ ਬੰਦ ਪਏ ਰਸਤੇ ਨੂੰ ਬਾਹਰ ਜਾਣ ਦਾ ਰਸਤਾ ਬਣਾਇਆ ਜਾਵੇਗਾ।ਮਹਾਰਾਜਾ ਜੱਸਾ ਸਿਘ ਰਾਮਗੜ੍ਹੀਆ ਵਲੋਂ ਲਿਆਂਦੀ ਮੁਗਲਾਂ ਦੀ ਤਾਜ-ਪੋਸ਼ੀ ਵਾਲੀ ਪੱਥਰ ਦੀ ਸਿਲ ਅਤੇ ਬਾਰਾਂਦਰੀ ਦੇ ਥਮਾਂ ਦੇ ਸੰਗਤਾਂ ਖੂਲ੍ਹੈ ਦਰਸ਼ਨ ਕਰ ਸਕਣ।
ਪੰਜਾਬ ਸਰਕਾਰ ਨੇ ਵੀ ਪੰਜਾਬ ਦੇ ਮਹਾਨ ਸਪੂਤ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਸਤਾਬਦੀ ਨੂੰ ਅਣਗੌਲਿਆ ਕਰ ਦਿੱਤਾ।ਪੰਜਾਬ ਸਰਕਾਰ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਸਤਾਬਦੀ ਦੇ ਸਬੰਧ ਵਿਚ ਰਾਜਪੱਧਰੀ ਸਮਾਗਮ ਕੀਤਾ ਜਾਣਾ ਚਾਹੀਦਾ ਸੀ ਤੇ ਇਸ ਜਰਨੈਲ ਦੇ ਜਨਮ ਦਿਨ ਤੇ ਸੈਮੀਨਾਰ ਕਰਵਾਇਆ ਜਾਣਾ ਚਾਹੀਦਾ ਸੀ।ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ਤੇ ਕਿਸੇ ਯੂਨੀਵਰਸਟੀ ਚੇਅਰ ਕਾਇਮ ਕੀਤੀ ਜਾ ਸਕਦੀ ਹੈ। ਪੰਜਾਬ ਦੇ ਵੱਡਮੁੱਲੇ ਸਭਿਆਚਾਰਕ ਵਿਰਸ਼ੇ ਤੇ ਖੋਜ਼ ਪੱਤਰ ਤਿਆਰ ਕਰਵਾਕੇ ਨਵੀਂ ਪੀੜ੍ਹੀ ਨੂੰ ਵਿਰਸ਼ੇ ਨਾਲ ਜੋੜ੍ਹਨ ਦਾ ਯਤਨ ਕੀਤਾ ਜਾਣਾ ਚਾਹੀਦਾ।
-
ਗਿਆਨ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ, ਨਿਊ ਦਸਮੇਸ ਨਗਰ, ਮੋਗਾ
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.