ਕੁੱਲ ਕਾਇਨਾਤ ਵੀ ਤੈਨੂੰ ਕਰੇ ਸੱਜਦਾ
ਮਖਲੂਖ ਵੇ ਤੂੰ ਦਿਖਾਈ ਹੈ
ਸੰਸਕਾਰਾਂ ਦੀ ਬੁੱਕਲ ਦਾ ਨਿੱਘ ਦੇ ਕੇ
ਸੱਚੀਂ ਜਿੰਦਗੀ ਤੂੰ ਰੌਸ਼ਨਾਈ ਏ
ਕਦੇ ਹਿੰਮਤਾਂ ਦੀਆਂ ਚਟਾਨਾਂ ਟੁੱਟੀਆਂ ਨਾ
ਸੋਚਾਂ ਤਾਈਂ ਨਾ ਢੇਰੀ ਢਾਈ ਏ
ਹੱਥੀਂ ਕੁਰਬਾਨ ਕਰਕੇ ਖ਼ੁਸ਼ੀਆਂ ਖੇੜਿਆਂ ਨੂੰ
ਸਬਰਾਂ ਨਾਲ ਜੋ ਜਿੰਦਗੀ ਹੰਢਾਈ ਏ
ਸੰਸਕਾਰਾਂ ਦੀ ਬੁੱਕਲ ਦਾ ਨਿੱਘ ਦੇ ਕੇ
ਸੱਚੀਂ ਜਿੰਦਗੀ ਤੂੰ ਰੌਸ਼ਨਾਈ ਏ
ਹਰਫ਼ਾਂ ਤਾਈਂ ਵੇ ਮੇਰੀ ਕਲਮ ਭੁੱਲੀ
ਮੁੱਖੜੇ ਸਿਫਤਾਂ ਨੇ ਛਹਿਬਰ ਲਾਈ ਹੈ
ਔਕੜਾਂ ਦੇ ਮੰਜ਼ਰ ਤੂੰ ਕੱਢ ਛੱਡੇ
ਮੁਖੜੇ ਤਿਊੜੀ ਰਤਾ ਨਾ ਆਈ ਏ
ਸੰਸਕਾਰਾਂ ਦੀ ਬੁੱਕਲ ਦਾ ਨਿੱਘ ਦੇ ਕੇ
ਸੱਚੀਂ ਜਿੰਦਗੀ ਤੂੰ ਰੌਸ਼ਨਾਈ ਏ
ਬੜੀ ਸ਼ਿੱਦਤ ਨਾਲ ਨਿਭਾਇਆ ਕਿਰਦਾਰ ਪੂਰਾ
ਰਿਸ਼ਤਿਆਂ ਵਿੱਚ ਨਾ ਬਦਲੀ ਅੱਛਾਈ ਏ
ਅੱਜ ਰੋਮ ਰੋਮ ਕਰਜ਼ਾਈ "ਖ਼ਾਕ"ਤੇਰਾ
ਮਾਂ, ਬੱਸ ਤੇਰੇ ਕਰਕੇ ਅੱਜ ਝੜ੍ਹਾਈ ਏ
ਮਾਂ, ਬੱਸ ਤੇਰੇ ਕਰਕੇ ਅੱਜ ਝੜ੍ਹਾਈ ਏ
-
ਅਮਰਜੀਤ ਸਿੰਘ "ਖ਼ਾਕ", ਲੇਖਕ
mandeep17095@gmail.com
79869-44688
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.