ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਰਜਿਸ਼ਟਰੇਸ਼ਨ ਦੇ ਨਾਮ ਤੇ ਕਰ ਰਹੇ ਨੇ ਮੋਟੀਆਂ ਕਮਾਇਆਂ
ਕੋਈ ਵੀ ਦੇਸ਼ ਉਦੋਂ ਤੱਮ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਉਸ ਦੇਸ਼ ਦੀ ਨੌਜਵਾਨੀ ਕੋਲ ਰੁਜ਼ਗਾਰ ਨਾ ਹੋਵੇ। ਅੱਜਭਾਰਤ ਵਿੱਚ ਹਰ ਤੀਸਰਾ ਵਿਅਕਤੀ ਨੌਜਵਾਨ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਭਾਰਤ ਦੁਨੀਆਂ ਦਾ ਸਭ ਤੋਂਜਵਾਨ ਦੇਸ਼ ਬਣ ਜਾਵੇਗਾ ਜਿਸ ਵਿੱਚ ਲਗਭਗ 64 ਫੀਸਦੀ ਨੌਜਵਾਨ ਹੋਣਗੇ। ਸਰਵੇਖਣੇ ਦੇ ਅਨੁਸਾਰ ਭਾਰਤ ਵਿੱਚ2001 ਵਿੱਚ 15 ਤੋਂ 34 ਸਾਲ ਦੀ ਆਬਾਦੀ 35.3 ਕਰੋੜ ਸੀ ਜੋ ਕਿ 2011 ਵਿੱਚ 43 ਕਰੋੜ ਸੀ ਅਤੇ 2020 ਤੱਕ ਇਹਆਬਾਦੀ 46.4 ਕਰੋੜ ਹੋ ਜਾਵੇਗੀ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨਾਂ ਦੀ ਆਬਾਦੀ ਵਿੱਚਹੋਣ ਵਾਲੇ ਇਸ ਵਾਧੇ ਕਰਕੇ ਜੀ.ਡੀ.ਪੀ. ਵਿੱਚ 2 ਫੀਸਦੀ ਦਾ ਵਾਧਾ ਹੋਵੇਗਾ। ਪਰ ਸਮੇਂ ਦੀ ਸਰਕਾਰਾਂ ਵੱਲੋਂ ਨੌਜਵਾਨਾਂਵਿੱਚ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਇਨ੍ਹਾਂ ਨੂੰ ਬੱਸ ਵੋਟ ਰਾਜਨੀਤੀ ਤੱਕ ਹੀ ਸੀਮਤ ਰੱਖਿਆ ਹੋਇਆ ਹੈ।ਅੱਜ ਹਾਲਾਤ ਇਹ ਹੈ ਕਿ ਸਾਰੇ ਭਾਰਤ ਵਿੱਚ ਬੇਰੁyਜ਼ਗਾਰਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਪੜ੍ਹ ਲਿਖ ਕੇ ਵੀਨੌਜਵਾਨ ਦਰਦਰ ਤੇ ਠੋਕਰਾਂ ਖਾਣ ਲਈ ਮਜ਼ਬੂਰ ਹਨ। ਸਾਰੇੇ ਭਾਰਤ ਵਿੱਚ ਨੌਜਵਾਨਾਂ ਨੂੰ ਜੋ ਸਿੱਖਿਆ ਦਿੱਤੀ ਜਾਰਹੀ ਹੈ, ਉਸ ਦਾ ਪਾਠਕ੍ਰਮ ਸਮੇਂ ਅਨੁਸਾਰ ਨਵਿਆਉਣ ਨਾ ਕਰਕੇ ਨੌਕਰੀਆਂ ਮਿਲਣ ਵਿੱਚ ਮੁਸ਼ਕਿਲ ਹੁੰਦੀ ਹੈ ਤੇਲੱਖਾਂ ਰੁਪਏ ਖ਼ਰਚ ਕੇ ਪ੍ਰਾਪਤ ਕੀਤੀ ਗਈਆਂ ਡਿਗਰੀਆਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਤੇ ਇਸ ਦਾ ਸਿੱਧਾ ਅਸਰਦੇਸ਼ ਦੇ ਹਾਲਾਤਾਂ ਤੇ ਪੈ ਰਿਹਾ ਹੈ।ਹਰ ਪਾਸੇ ਤੋਂ ਨਿਰਾਸ਼ ਹੋਏ ਨੌਜਵਾਨਾਂ ਨੂੰ ਹੋਰ ਲੁੱਟਣ ਦੇ ਲਈ ਚੰਡੀਗੜ੍ਹ ਤੇ ਮੋਹਾਲੀਦੇ ਠੱਗ ਨੌਕਰੀ ਏਜੰਟਾਂ ਵੱਲੋਂ ਪੂੂਰੇ ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਪਣਾ ਜਾਲ ਵਿਛਾਇਆਹੋਇਆ ਹੈ ਤੇ ਇਸੇ ਤਰ੍ਹਾਂ ਪੂਰੇ ਦੇਸ਼ ਵਿੱਚ ਇਨ੍ਹਾਂ ਠੱਗ ਏਜੰਟਾਂ ਨੇ ਆਪਣਾ ਮੱਕੜੀ ਜਾਲ ਬੁਣਿਆ ਹੋਇਆ ਹੈ। ਇਹਠੱਗ ਏਜੰਟ ਪਹਿਲਾਂ ਈਮੇਲ ਜਾਂ ਮੋਬਾਇਲ ਤੇ ਸੰਦੇਸ਼ ਭੇਜ਼ ਕੇ ਨੌਕਰੀ ਲਗਾਉਣ ਦੇ ਵੱਡੇਵੱਡੇ ਦਾਅਵੇ ਕਰਦੇ ਹਨ ਅਤੇਬੇਰੁਜ਼ਗਾਰਾਂ ਨੂੰ ਉਨ੍ਹਾਂ ਦੇ ਦਫ਼ਤਰ ਆਉਣ ਲਈ ਕਹਿੰਦੇ ਹਨ, ਜਦੋਂ ਬੇਰੁਜ਼ਗਾਰ ਉਨ੍ਹਾਂ ਦੇ ਦਫ਼ਤਰ ਪਹੁੰਦੇ ਹਨ ਤਾਂਪਹਿਲਾਂ ਉਨ੍ਹਾਂ ਨੂੰ ਵਿਸ਼ਵਾਸ ਦਵਾਉਣ ਲਈ ਉਨ੍ਹਾਂ ਦੀ ਇੰਟਰਵਿਊ ਲਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰਨੌਕਰੀ ਲਈ ਚੁਣ ਲਿਆ ਗਿਆ ਹੈ। ਇਸ ਸਮੇਂ ਤੱਕ ਤਾਂ ਬੇਰੁਜ਼ਗਾਰਾਂ ਨੂੰ ਇਹ ਹੀ ਲਗਦਾ ਹੈ ਕਿ ਉਨ੍ਹਾਂ ਨੂੰ ਨੌਕਰੀਮਿਲ ਗਈ ਹੈ। ਪਰ ਇਸ ਉਪਰੰਤ ਅਸਲੀ ਠੱਗੀ ਸ਼ੁਰੂ ਹੁੰਦੀ ਹੈ ਜਦੋਂ ਕਿਹਾ ਜਾਂਦਾ ਹੈ ਕਿ ਹੁਣ ਉਨ੍ਹਾਂ ਦਾ ਇੱਕ ਆਖ਼ਰੀਇੰਟਰਵਿਊ ਹੁਣ ਜਿਸ ਕੰਪਨੀ ਵਿੱਚ ਨੌਕਰੀ ਮਿਲੀ ਹੈ ਉਥੇ ਹੋਵੇਗੀ ਅਤੇ ਉਸ ਲਈ ਉਨ੍ਹਾਂ ਨੂੰ ਰਜਿਸ਼ਟਰੇਸ਼ਨ ਫੀਸ ਭਰਨੀ ਹੋਵੇਗੀ, ਜੋ ਕਿ 500 ਰੁਪਏ ਤੋਂ ਲੈ ਕੇ 5000 ਤੱਕ ਹੁੰਦੀ ਹੈ। ਸਭ ਪਾਸੇ ਤੋਂ ਪਹਿਲਾਂ ਹੀ ਨਿਰਾਸ਼ ਹੋਇਆਬੇਰੁਜ਼ਗਾਰ ਨੂੰ ਨੌਕਰੀ ਮਿਲਣ ਦੀ ਇੱਕ ਆਸ ਦਿਖਦੀ ਹੈ ਤੇ ਉਹ ਇਹ ਰਜਿਸ਼ਟਰੇਸ਼ਨ ਫੀਸ ਵੀ ਭਰ ਦਿੰਦਾ ਹੈ।ਉਪਰੰਤ ਉਮੀਦਵਾਰ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਇੰਟਰਵਿਊ ਤੋਂ ਪਹਿਲਾਂ ਸੂਚਨਾ ਦੇ ਦਿੱਤੀ ਜਾਵੇਗੀ ਜਾਂ ਉਸਦਿਨ ਹੀ ਇੰਟਰਵਿਊ ਕਰਵਾ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਜਲਦੀ ਹੀ ਨੌਕਰੀ ਤੇ ਆਉਣ ਲਈ ਸੂਚਿਤਕੀਤਾ ਜਾਵੇਗਾ। ਜਿਨ੍ਹਾਂ ਉਮੀਦਵਾਰਾਂ ਨੂੰ ਇੰਟਰੀਵਿਊ ਤੋਂ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਇੱਕ ਦਿਨਪਹਿਲਾਂ ਹੀ ਈਮੇਲ ਭੇਜੀ ਜਾਂਦੀ ਹੈ ਤਾਂ ਕਿ ਉਹ ਨਾ ਪਹੁੰਚ ਸਕੇ ਤੇ ਫਿਰ ਨੌਕਰੀ ਨਾ ਮਿਲਣ ਦਾ ਭਾਂਡਾ ਉਸ ਦੀ ਸਿਰਹੀ ਭੰਨਿਆ ਜਾ ਸਕੇ ਤੇ ਜਿਨ੍ਹਾਂ ਨੂੰ ਨੌਕਰੀ ਤੇ ਆਉਣ ਲਈ ਸੂਚਿਤ ਕਰਨਾ ਹੁੰਦਾ ਹੈ ਉਹ ਬੱਸ ਉਡੀਕ ਹੀ ਕਰਦੇ ਰਹਿਜਾਂਦੇ ਹੈ। ਇਸ ਤਰ੍ਹਾਂ ਜੇ ਇਨ੍ਹਾਂ ਠੱਗਾਂ ਦੇ ਦਫ਼ਤਰ ਜਾ ਕੇ ਪੁੱਛਿਆ ਜਾਂਦਾ ਹੈ ਤਾਂ ਇਨ੍ਹਾਂ ਵੱਲੋਂ ਦੁਰਵਿਵਹਾਰ ਕੀਤਾ ਜਾਂਦਾਹੈ ਤੇ ਰੱਖੇ ਗਏ ਗੁੰਡਿਆ ਵੱਲੋਂ ਡਰਾਇਆ ਜਾਂਦਾ ਹੈ। ਇਸ ਤਰ੍ਹਾਂ ਦੀ ਠੱਗੀ ਦਾ ਹਰ ਦਿਨ ਹਜ਼ਾਰਾਂ ਹੀ ਬੇਰੁਜ਼ਗਾਰਸ਼ਿਕਾਰ ਹੋ ਰਹੇ ਹਨ ਅਤੇ ਪਹਿਲਾਂ ਤੋਂ ਹੀ ਪਰੇਸ਼ਾਨ ਬੇਰੁਜ਼ਗਾਰ ਦੀ ਆਰਥਿਕ ਲੁੱਟ ਅਤੇ ਮਾਨਸਿਕ ਤੌਰ ਤੇ ਹੋਰਪਰੇਸ਼ਾਨ ਕੀਤਾ ਜਾਂਦਾ ਹੈ। ਸਰਕਾਰਾਂ ਤੇ ਪ੍ਰਸਾਸ਼ਨ ਦੀ ਨੱਕ ਹੇਠਾਂ ਇਹ ਗੋਰਖ ਧੰਦਾ ਸ਼ਰੇਆਮ ਚੱਲ ਰਿਹਾ ਹੈ ਪਰਕਿਸੇ ਵੱਲੋਂ ਵੀ ਇਸ ਵੱਲ ਧਿਆਨ ਨਹੀਂ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਠੱਗੀ ਦੀ ਦੁਕਾਨਾਂ ਨੂੰਬੰਦ ਕੀਤਾ ਜਾਵੇ ਜਾਂ ਸਰਕਾਰ ਵੱਲੋਂ ਇਨ੍ਹਾਂ ਦੇ ਕੰਮ ਦੀ ਨਿਗਰਾਨੀ ਕੀਤੀ ਜਾਵੇ ਤਾਂ ਜੋ ਬੇਰੁਜ਼ਗਾਰਾਂ ਦੀ ਹੋ ਰਹੀਲੁੱਟਖਸੁੱਟ ਰੋਕੀ ਜਾ ਸਕੇ ਤੇ ਨੌਕਰੀਆਂ ਮਿਲ ਸਕੇ ਜੋ ਕਿ ਦੇਸ਼ ਦੇ ਹਿੱਤ ਵਿੱਚ ਹਨ।
-
ਪਰਮਜੀਤ ਸਿੰਘ ਸੈਣੀ,
nirpakhawaaz89@gmail.com
9463694760
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.