ਦਵਾਈ ਦੇ ਰੇਟਾਂ ਦਾ ਫਰਕ ? ------- ਰਵੀ ਜੱਖੂ ਦੀ ਕਲਮ ਤੋਂ
ਮੇਰਾ ਐਕਸੀਡੈਂਟ ਹੋਇਆ ਕਰੀਬ 14 ਮਹੀਨੇ ਹੋ ਗਏ ਅਤੇ ਉਸ ਸਮੇਂ ਤੋਂ ਲੈ ਹੁਣ ਤੱਕ ਮੇਰੇਇਲਾਜ PGI ਤੋਂ ਹੀ ਚੱਲ ਰਿਹਾ ਹੈ | ਪਹਿਲਾ ਮਹੀਨੇ ਬਾਅਦ ਅਤੇ ਹੁਣ ਦੋ ਮਹੀਨੇ ਬਾਅਦ ਮੈਂPGI ਦੇ ਡਾਕਟਰਾਂ ਕੋਲ ਚੈਕ ਕਰਵਾਉਣ ਜਾਂਦਾ ਹਾਂ।
ਇੱਕ ਗੱਲ ਜੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਲਾਜ ਚੱਲਦਿਆਂ ਕਾਫ਼ੀ ਸਮਾਂ ਹੋ ਗਿਆ। ਦਵਾਈ ਮੈਨੂੰ ਜੋ ਲਿਖ ਕਿ ਦਿੱਤੀ ਜਾਂਦੀ ਸੀ ਉਹ ਮੈਂ ਮੈਡੀਕਲ
ਤੋਂ ਹੀ ਲੈਂਦਾ ਸੀ ਜੋ ਤਕਰੀਬਨ 1800 ਤੋਂ 2000 ਰੁ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਆਉਂਦੀ ਸੀ
ਪਰ ਪਿਛਲੇ ਸਾਲ ਨਵੰਬਰ ਮਹੀਨੇ ਜਦੋਂ ਮੈਂ PGI ਤੋਂ ਚੈੱਕ ਕਰਵਾਈ ਅਤੇ ਉਹਨਾਂ ਜੋ ਦਵਾਈ ਲਿਖ ਕੀ ਦਿੱਤੀ ਮੈਂ ਉਹ ਮੈਡੀਕਲ ਤੇ ਗਿਆ ਉੱਥੇ ਕੁਝ ਭੀੜ ਜਿਆਦਾਸੀ ਸੋ ਮੈਂ ਆਸ ਪਾਸ ਦੇਖਿਆ PGI ਦੇ ਅੰਦਰ ਹੀ Jan Aushadhi Store ਦੇਖਿਆ ਮੈਂ ਸੋਚਿਆ ਕਿ ਇਸ ਵਾਰ ਇੱਥੋਂ ਹੀ ਦਵਾਈ ਲੈ ਲਏ ਜਾਵੇ। ਮੈਂ ਉਸਸਟੋਰ ਤੋਂ ਦਵਾਈ ਲਈ ਉਹਨਾਂ PGI ਦੀ ਉਹ ਪਰਚੀ ਲਈ ਜਿਸ ‘ਤੇ ਦਵਾਈ ਦਾ ਲਿਖਿਆ ਸੀ। ਖ਼ੈਰ ਮੈਂ ਉਹ ਪਰਚੀ ਦਿੱਤੀ ਤਾਂ ਜੋ ਦਵਾਈ ਮਿਲ ਸਕੇ। ਮੈਂ ਮਨਅੰਦਰ ਸੋਚ ਹੀ ਰਿਹਾ ਸੀ ਕੀ ਬਾਹਰੋਂ ਜੋ ਦਵਾਈ ਘੱਟੋ-ਘੱਟ 1800 ਦੀ ਆਉਂਦੀ ਹੈ ੳਇੱਥੇ 200-300 ਰੁਪਏ ਘੱਟ ਕੀਮਤ ਤੇ ਮਿਲ ਗਈ ਤਾਂ ਵੀ ਠੀਕ ਆ।ਪਰ ਜਦੋਂ ਮੇਰੀ ਇੱਕ ਮਹੀਨੇ ਦੀ ਦਵਾਈ ਦਾ ਬਿੱਲ ਬਣ ਕੀ ਆਇਆ ਤਾਂ ਮੈਂ ਬਹੁਤ ਹੈਰਾਨ ਹੋਈਆਂ ਉਹ ਬਿੱਲ ਸੀ ਸਿਰਫ਼ 71 ਰੁਪਏ।
ਸੋ ਇੱਕ ਮਹੀਨੇ ਦੀ ਦਵਾਈ ਲਈ ਜੋ ਸਿਰਫ਼ 71 ਰੁਪਏ ਦੀ ਆਈ। ਉਹ ਦਵਾਈ ਜਨਵਰੀ ਵਿੱਚ ਖਤਮ ਹੋ ਗਈ ਕਿਉਂਕਿ ਇੱਕ ਮਹੀਨੇ ਦੀ ਸੀ ਹੁਣ ਕੁਝ ਦਿਨਪਹਿਲਾ ਜਦੋਂ ਮੈਂ ਮੁੜ ਦਵਾਈ ਲੈਣ ਗਿਆ ਤਾਂ jan Aushadhi Store ਤੋਂ ਉਹ ਨਹੀਂ ਮਿਲੀ ਤਾਂ ਉਹਨਾਂ Store ਵਾਲਿਆਂ ਨੇ ਮੈਨੂੰ ਉੱਪਰ ਹੀ ਇੱਕ ਕਮਰੇਵਿੱਚ ਬਣੇ Medical Store ਵਿੱਚੋਂ ਦਵਾਈ ਲੈ ਆਉਣ ਦਾ ਕਿਹਾ। ਮੈਂ ਚੱਲਾਂ ਗਿਆ ਉੱਥੇ ਵੀ ਪਹਿਲਾ ਉਹਨਾਂ PGI ਦੇ ਡਾਕਟਰਾਂ ਦੀ ਉਹ ਪਰਚੀ ਮੰਗੀ ਜਿਸ ਤੇਦਵਾਈ ਦਾ ਲਿਖਿਆ ਸੀ ਜੋ ਨਵੰਬਰ ਅੰਤ ਵਿੱਚ ਮੈਂ ਚੈੱਕ ਕਰਵਾਉਣ ਗਿਆ ਸੀ ਜਿਸ ਪਰਚੀ ਤੇ ਦਸੰਬਰ ਅਤੇ ਜਨਵਰੀ ਮਹੀਨੇ ਦੀ ਦਵਾਈ ਲਿਖੀ ਸੀ ਦਸੰਬਰ ਦੀਦਵਾਈ ਮੈਂ ਪਹਿਲਾ ਹੀ ਲੈ ਗਿਆ ਸੀ ਅਤੇ ਇੱਥੇ ਜਨਵਰੀ ਮਹੀਨੇ ਦੀ ਦਵਾਈ ਲੈਣ ਆਈਆਂ ਸੀ। ਖ਼ੈਰ ਉਹਨਾਂ ਇੱਕ ਮਹੀਨੇ ਦੀ ਦਵਾਈ ਦੇ ਦਿੱਤੀ ਜਦੋਂ ਮੈਂਦਵਾਈਆਂ ਦੀ ਕੀਮਤ ਦਾ ਪੁੱਛਿਆ ਤਾਂ ਮੈਂ ਹੋਰ ਜ਼ਿਆਦਾ ਹੈਰਾਨ ਹੋਇਆ ਉਹ ਬਿਲਕੁਲ ਮੁਫ਼ਤ ਸਨ ਕੋਈ ਕੀਮਤ ਨਹੀਂ।
ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਉਹਨਾਂ ਦਵਾਈਆਂ ਉੱਪਰ PGI CHD SUPPLY NOT FOR SALE ਲਿਖਿਆ ਹੋਇਆ ਸੀ
ਖ਼ੈਰ ਇਹ ਗੱਲ ਮੈਂ ਇਸ ਕਰਕੇ ਵੀ ਦੱਸਣਾ ਜ਼ਰੂਰੀ ਸਮਝ ਰਿਹਾ ਹਾਂ ਕਿ ਦਵਾਈਆਂ ਵਿੱਚ ਕਿੰਨਾ ਰੇਟ ਵੱਧ ਲਿਖਿਆ ਹੁੰਦਾ ਇਹ ਤਾਂ ਸਾਨੂੰ ਸਭ ਨੂੰ ਪਤਾ ਹੀ ਪਰ ਉਹਰੇਟ ਇੰਨਾਂ ਜ਼ਿਆਦਾ ਹੋ ਸਕਦਾ ਕੀ ਬਾਹਰੋਂ ਜੋ ਦਵਾਈ 1800 ਤੋਂ 2000 ਰੁਪਏ ਦੀ ਆਉਂਦੀ ਹੋਵੇ ਉਹ ਇੰਨਾਂ Store ਤੋਂ ਸਿਰਫ਼ 71 ਰੁਪਏ ਜਾ ਮੁਫ਼ਤ ਹੀ ਮਿਲਸਕਦੀ ਹੈ ਪਰ ਮੈਨੂੰ ਤਾਂ ਪਹਿਲੀ ਵਾਰ ਪਤਾ ਲੱਗਾ।
-
ਰਵੀ ਜੱਖੂ, ਲੇਖਕ ਅਤੇ ਪੱਤਰਕਾਰ
ravijakhu500@gmail.com
94636 57040
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.