ਉਹ ਮੁਲਾਕਾਤ ਅੱਜ ਵੀ ਚੇਤੇ ਆਉਂਦੀ ਆ- ਰਵੀ ਜੱਖੂ ਦੀ ਕਲਮ ਤੋਂ
ਅੱਜ ਇਸ ਗੱਲ ਨੂੰ ਕਰੀਬ ਤਿੰਨ ਸਾਲ ਹੋ ਗਏ ਇੱਕ ਲੰਮੇ ਸਮੇਂ ਬਾਅਦ ਸਬੱਬ ਨਾਲ ਸਾਡੀ ਫਿਰ ਮੁਲਾਕਾਤ ਹੋਈ। ਉਹ ਪਹਿਲਾ ਵਾਂਗ ਹੀ ਸੀ ਉਹੀ ਸੁਭਾਅ, ਉਹੀ ਗੱਲਾਂ । ਪਰ ਹੁਣ ਉਸ ਦਾ ਵੀ ਮਨ ਕੁਝ ਬਦਲਗਿਆ ਸੀ। ਖ਼ੈਰ ਅੱਜ ਲੰਮੇ ਸਮੇਂ ਬਾਅਦ ਸਾਡੀ ਮੁਲਾਕਾਤ ਹੋਈ। ਅਸੀਂ ਇਕਾਂਤ ਵਿੱਚ ਮਿਲਣ ਦੀ ਥਾਂ ਬਜ਼ਾਰ ਵਿੱਚ ਮਿਲੇ। ਬਹੁਤ ਲੰਮੇ ਸਮੇਂ ਬਾਅਦ ਜੋ ਮਿਲਣਾਸੀ। ਮਿਲਦੇ ਸਾਰ ਹੀ ਅਸੀ ਇੱਕ ਦੂਜੇ ਨੂੰ ਫ਼ਤਿਹ ਬੁਲਾਈ। ਦੁਪਹਿਰ ਦਾ ਸਮੇਂ ਸੀ। ਮੈਂ ਉਸਨੂੰ ਕੁਝ ਖਾਣ ਦਾ ਪੁੱਛਿਆ ਉਸਨੇ ਵੀ ਹਾਮੀ ਭਰ ਦਿੱਤੀ। ਅਸੀਂ ਕੋਲ ਹੀ ਬਣੇ ਰੈਸਟੋਰੈਂਟ ਵਿੱਚ ਚੱਲੇ ਗਏ।
ਮੈਂ ਉਸਨੂੰ ਖਾਣ ਦਾ ਪੁੱਛਿਆਹਰ ਵਾਰ ਦੀ ਤਰ੍ਹਾਂ ਉਸਨੇ ਕਿਹਾ ਜੋ ਵੀ ਤੁਹਾਨੂੰ ਠੀਕ ਲੱਗਦਾ। ਫਿਰ ਸਾਡੇ ਦੌਣਾਂ ਵਿੱਚ ਚੁੱਪ ਛਾਂ ਗਈ ਖ਼ੈਰ ਕੁਝ ਸਮੇਂ ਬਾਅਦ ਅਸੀ ਕੁਝ ਖਾਣ ਨੂੰ ਮੰਗਵਾਇਆ ਅਤੇ ਚਾਹ ਵੀ ਪੀਤੀ ਫਿਰ ਅਸੀਂ ਬਾਹਰ ਆ ਗਏ ਤੇ ਇੱਕ ਮੇਜ਼ ਤੇ ਬੈਠ ਗਏ। ਹਰ ਵਾਰ ਦੀ ਤਰ੍ਹਾਂ ਇੱਕ ਲੰਮੀ ਚੁੱਪ ਸੀ ਸਾਡੇ ਦੋਨਾਂ ਵਿਚਕਾਰ। ਇਸ ਤੋਂ ਪਹਿਲਾ ਮੈਂ ਉਸਨੂੰ ਕੁਝ ਪੁੱਛਦਾ ਉਸ ਦੀਆਂ ਅੱਖਾਂ ਵਿੱਚ ਕੁਝ ਨਮੀ ਆ ਹੋਈ ਸੀ ਜੋ ਮੈਨੂੰ ਦਿਖ ਰਹੀ ਸੀ। ਉਸਦੀ ਅੱਖ ਵਿਚਲੀ ਨਮੀ ਦੇਖ ਮੈਂ ਵੀ ਕੁਝ ਸੋਚਣ ਲੱਗ ਗਿਆ ਪਰ ਅਸੀਂ ਇਕੱਠੇ ਬੈਠੇ ਵੀ ਕੋਈ ਗੱਲ ਨਾ ਕਰ ਸਕੇ।
ਮੈਂ ਜੋ ਹਰ ਕਿਸੇ ਨਾਲ ਗੱਲ ਕਰਨ ਵਾਲਾ ਅਕਸਰ ਹੀ ਬਹੁਤ ਬੋਲਦਾ ਸੀ ਪਰ ਅੱਜ ਚੁੱਪ ਸੀ। ਉਹ ਵੀ ਉਸ ਸ਼ਖ਼ਸ ਸਾਹਮਣੇ ਜਿਸ ਨੂੰ ਬਹੁਤ ਸਮੇਂ ਬਾਅਦਮਿਲਿਆ ਸੀ ਅਤੇ ਅਕਸਰ ਉਸ ਨਾਲ ਗੱਲਾਂ ਕਰਦਾ ਅਤੇ ਮਜ਼ਾਕ ਕਰਦਾ ਸੀ ਪਰ ਅੱਜ ਇੱਕ ਚੁੱਪ ਨੇ ਸਾਨੂੰ ਆ ਘੇਰਿਆ ਸੀ। ਉਸ ਦੇ ਮਨ ਅੰਦਰ ਕੀ ਵਿਚਾਰ ਆਰਿਹਾ ਸੀ ਮੈਨੂੰ ਨਹੀਂ ਪਤਾ ਪਰ ਇਨ੍ਹਾਂ ਸਾਲਾਂ ਬਾਅਦ ਮਿਲੇ ਸੀ।
ਖ਼ੈਰ ਇੱਕ ਲੰਮੇ ਸਮੇਂ ਬਾਅਦ ਉਸਨੇ ਚੁੱਪ ਤੋੜੀ ਪਰ ਉਸਦੀ ਅੱਖ ਦਾ ਪਾਣੀ ਕੁਝ ਵੱਧ ਗਿਆ ਸੀ।ਉਸਨੇ ਉਹ ਗੱਲ ਦੱਸੀ ਜਿਸ ਨੂੰ ਸੁਣ ਕਿ ਮੈਂ (ਜੋ ਕਦੇ ਵੀ ਦੁੱਖੀ ਨਹੀਂ ਹੋਇਆ ਹਰ ਕਿਸੇ ਨੂੰ ਖੁਸ਼ ਰੱਖਣ ਵਾਲਾ) ਵੀ ਅੱਖ ਭਰ ਬੈਠ ਗਿਆ। ਉਸਨੇ ਆਪਣੀ ਛੋਟੀ ਭੈਣ ਦੀ ਖਾਤਰ ਆਪਣੇ ਪਿਆਰ ਦੀ ਕੁਰਬਾਨੀ ਦੇ ਦਿੱਤੀ ਤਾਂ ਜੋ ਉਸਦੀ ਭੈਣ ਦਾ ਵਿਆਹ ਉਸਦੀ ਪਸੰਦ ਦੇ ਮੁੰਡੇ ਨਾ ਹੋ ਸਕੇ।
ਉਸਦੀ ਇਹ ਗੱਲ ਸੁਣ ਮੈਨੂੰ ਉਸ ਤੇਮਾਨ ਵੀ ਹੋਇਆ ਕੀ ਅੱਜ ਦੇ ਸਮੇਂ ਵੀ ਅਜਿਹੇ ਲੋਕ ਨੇ ਜੋ ਕਿਸੇ ਨੂੰ ਪਿਆਰ ਕਰਦੇ ਹੋਏ ਵੀ ਆਪਣੇ ਪਰਿਵਾਰਕ ਮੈਂਬਰ ਦਾ ਖਿਆਲ ਰੱਖਦੇ ਹਨ ਤਾਂ ਜੋ ਉਸਨੂੰਉਹਨਾਂ ਦਾ ਪਿਆਰ ਮਿਲ ਜਾਵੇ ਖੈਰ ਉਸਦੀ ਭੈਣ ਦਾ ਵਿਆਹ ਉਸ ਮੁੰਡੇ ਨਾਲ ਹੋ ਗਿਆ ਜਿਸ ਨੂੰ ਉਹ ਪਿਆਰ ਕਰਦੀ ਸੀ। ਪਰ ਅੱਜ ਵੀ ਸੋਚਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਹੋਣਗੇਜੋ ਆਪਣਿਆਂ ਦੀ ਖੁਸ਼ੀ ਲਈ ਆਪਣੇ ਪਿਆਰ ਨੂੰ ਮਾਰ ਸਕਦੇ ਹਨ....
ਰਵੀ ਜੱਖੂ
-
ਰਵੀ ਜੱਖੂ, ਲੇਖਕ/ ਪੱਤਰਕਾਰ
ravijakhu500@gmail.com
9463657040
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.