ਬਾਬਾ ਫਰੀਦ ਜੀ ਦੀ ਵਰੋਸਾਈ ਧਰਤੀ ਫ਼ਰੀਦਕੋਟ ਦੇ ਰੰਗਮੰਚ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਕੇ ਹਰਸ਼ਰਨ ਸਿੰਘ ਅੱਜ ਪੰਜਾਬੀ ਸਿਨੇਮਾਂ ਦਾ ਇਕ ਸਥਾਪਿਤ ਨਾਂਅ ਹੈ। ਮੈਂ ਉਸਨੂੰ ਉਹਦੇ ਬਚਪਨ ਤੋਂ ਲੈਕੇ ਹੁਣ ਤੱਕ ਪੋਟਾ ਪੋਟਾ ਉੱਸਰਦਿਆਂ ਨਿੱਸਰਦਿਆਂ ਦੇਖਿਆ ਹੈ। ਜਨੂੰਨ, ਮੇਹਨਤ, ਲਗਨਸ਼ੀਲਤਾ ਤੇ ਸਿਰੜ ਉਸ ਵਿਚ ਕੁਦਰਤ ਨੇ ਕੁਟ ਕੁਟ ਕੇ ਭਰਿਆ ਹੋਇਐ। ਉਹ ਬਚਪਨ ਤੋਂ ਹੀ ਆਪਣੀ ਰੰਗਮੰਚੀ ਸੁਰ ਵਿੱਚ ਮਸਤ ਰਿਹਾ ਹੈ। ਛੋਟੀ ਉਮਰੇ ਬੜਾ ਕੰਮ ਕੀਤਾ ਹੈ ਉਹਨੇ।
ਉਸ ਨੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਬਹੁਤ ਸਿਦਕ,ਸ਼ਿੱਦਤ ਤੇ ਅਥੱਕ ਮਿਹਨਤ ਨਾਲ ਨਿਖਾਰਿਆ ਤੇ ਸੰਵਾਰਿਆ ਹੈ। ਖਾਸ ਤੌਰ ਉਤੇ ਉਹਨੇ ਫਿਲਮਾਂ 'ਚੱਕ ਜਵਾਨਾਂ' , 'ਪੰਜਾਬ 1984' ਤੇ 'ਖ਼ੂਨ' ਵਰਗੀਆਂ ਅਨੇਕਾਂ ਕਾਮਯਾਬ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹਰਸ਼ਨ ਸਿੰਘ ਹੁਣ ਆਉਣ ਵਾਲੀ 13 ਜਨਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਬਤੌਰ ਨਾਇਕ 'ਰੇਂਜ ਰੋਡ 290' (RANGE ROAD 290)ਫ਼ਿਲਮ ਲੈ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਹੋ ਰਿਹਾ ਹੈ। ਉਮੀਦ ਹੈ ਹਮੇਸ਼ਾਂ ਦੀ ਤਰ੍ਹਾਂ ਤੁਸੀਂ ਸਿਨੇਮਾਂ ਘਰਾਂ ਵਿੱਚ ਜਾ ਕੇ ਹਰਸ਼ਰਨ ਨੂੰ ਪਿਆਰ ਦੇਵੋਂਗੇ।
ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਅਤੇ ਸੰਪਾਦਕ ਸਤਿੰਦਰ ਕੱਸੋਆਣਾ ਹਨ। ਫ਼ਿਲਮ ਦੀ ਸ਼ੂਟਿੰਗ ਕੈਲਗਰੀ ਕੈਨੇਡਾ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਜ਼ ਤੇ ਹੋਈ ਹੈ। ਕੈਮਰਾ ਚਲਾਇਆ ਹੈ ਸਹਜ਼ਾਦ ਪਾਸ਼ਾ ਨੇ। ਹਰਸ਼ਰਨ ਸਿੰਘ ਦੀ ਹੀਰੋਇਨ ਦੇ ਤੌਰ ਤੇ ਅਰਸ਼ ਪੁਰਬਾ ਹਨ। ਨਾਲ ਹੀ ਅਮਨਿੰਦਰ ਢਿੱਲੋਂ, ਸਤਿੰਦਰ ਕੱਸੋਆਣਾ, ਦਲਜੀਤ ਸੰਧੂ, ਪਿਪਨ ਕੁਮਾਰ, ਸਟੂਅਰਟ ਬੇਂਟਲੇ, ਟਰੋਯ ਗਰੀਨਵੁੱਡ , ਗੈਰੀ, ਟ੍ਰੇਵਰ ਆਦਿ ਆਪਣੀ ਅਦਾਕਾਰੀ ਦੇ ਜੌਹਰ ਬਿਖੇਰ ਰਹੇ ਹਨ।
ਇਹੋ ਜਿਹੇ ਲਗਨਸ਼ੀਲ, ਉਤਸ਼ਾਹੀ ਤੇ ਕੁਦਰਤ ਦੇ ਵਰੋਸਾਏ ਕਲਾਕਾਰ ਕਿਸੇ ਸੂਰਜ ਵਾਂਗ ਬਹੁਤੀ ਦੇਰ ਬੱਦਲਾਂ ਵਿਚ ਲੁਕੇ ਨਹੀਂ ਰਹਿ ਸਕਦੇ ਹੁੰਦੇ, ਇਕ ਨਾ ਇਕ ਦਿਨ ਚੜਨਾ ਹੀ ਹੁੰਦੈ ਸੂਰਜ ਨੇ। ਸਾਡਾ ਹਰਸ਼ਰਨ ਸਿੰਘ ਨਵਾਂ ਤੇ ਨਿਵੇਕਲਾ ਫਿਲਮੀ ਸੂਰਜ ਹੈ। ਇਸ ਦਾ ਕਲਾ ਦੀ ਤਪਸ਼ ਤੇ ਨਿਘਾਸ ਦਰਸ਼ਕਾਂ ਨੂੰ ਮੋਹੇਗਾ। ਮੈਂ ਉਸਨੂੰ ਲਗਪਗ 35 ਸਾਲਾਂ ਤੋਂ ਇਕ ਨੇੜੂ ਪਰਿਵਾਰਕ ਮੈਂਬਰ ਵਜੋਂ ਦੇਖ ਰਿਹਾ ਹਾਂ। ਮੇਰੀ ਡਾਇਰੀ ਦਾ ਪੰਨਾ ਉਸ ਵਾਸਤੇ ਸ਼ੁਭ ਕਾਮਨਾ ਕਰ ਰਿਹੈ।
----
ਬਾਬਾ ਫਰੀਦ ਜੀ ਦੀ ਵਰੋਸਾਈ ਧਰਤੀ ਫ਼ਰੀਦਕੋਟ ਦੇ ਰੰਗਮੰਚ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਕੇ ਹਰਸ਼ਰਨ ਸਿੰਘ ਅੱਜ ਪੰਜਾਬੀ ਸਿਨੇਮਾਂ ਦਾ ਇਕ ਸਥਾਪਿਤ ਨਾਂਅ ਹੈ। ਮੈਂ ਉਸਨੂੰ ਉਹਦੇ ਬਚਪਨ ਤੋਂ ਲੈਕੇ ਹੁਣ ਤੱਕ ਪੋਟਾ ਪੋਟਾ ਉੱਸਰਦਿਆਂ ਨਿੱਸਰਦਿਆਂ ਦੇਖਿਆ ਹੈ। ਜਨੂੰਨ, ਮੇਹਨਤ, ਲਗਨਸ਼ੀਲਤਾ ਤੇ ਸਿਰੜ ਉਸ ਵਿਚ ਕੁਦਰਤ ਨੇ ਕੁਟ ਕੁਟ ਕੇ ਭਰਿਆ ਹੋਇਐ। ਉਹ ਬਚਪਨ ਤੋਂ ਹੀ ਆਪਣੀ ਰੰਗਮੰਚੀ ਸੁਰ ਵਿੱਚ ਮਸਤ ਰਿਹਾ ਹੈ। ਛੋਟੀ ਉਮਰੇ ਬੜਾ ਕੰਮ ਕੀਤਾ ਹੈ ਉਹਨੇ।
ਉਸ ਨੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਬਹੁਤ ਸਿਦਕ,ਸ਼ਿੱਦਤ ਤੇ ਅਥੱਕ ਮਿਹਨਤ ਨਾਲ ਨਿਖਾਰਿਆ ਤੇ ਸੰਵਾਰਿਆ ਹੈ। ਖਾਸ ਤੌਰ ਉਤੇ ਉਹਨੇ ਫਿਲਮਾਂ 'ਚੱਕ ਜਵਾਨਾਂ' , 'ਪੰਜਾਬ 1984' ਤੇ 'ਖ਼ੂਨ' ਵਰਗੀਆਂ ਅਨੇਕਾਂ ਕਾਮਯਾਬ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹਰਸ਼ਨ ਸਿੰਘ ਹੁਣ ਆਉਣ ਵਾਲੀ 13 ਜਨਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਬਤੌਰ ਨਾਇਕ 'ਰੇਂਜ ਰੋਡ 290' (RANGE ROAD 290)ਫ਼ਿਲਮ ਲੈ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਹੋ ਰਿਹਾ ਹੈ। ਉਮੀਦ ਹੈ ਹਮੇਸ਼ਾਂ ਦੀ ਤਰ੍ਹਾਂ ਤੁਸੀਂ ਸਿਨੇਮਾਂ ਘਰਾਂ ਵਿੱਚ ਜਾ ਕੇ ਹਰਸ਼ਰਨ ਨੂੰ ਪਿਆਰ ਦੇਵੋਂਗੇ।
ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਅਤੇ ਸੰਪਾਦਕ ਸਤਿੰਦਰ ਕੱਸੋਆਣਾ ਹਨ। ਫ਼ਿਲਮ ਦੀ ਸ਼ੂਟਿੰਗ ਕੈਲਗਰੀ ਕੈਨੇਡਾ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਜ਼ ਤੇ ਹੋਈ ਹੈ। ਕੈਮਰਾ ਚਲਾਇਆ ਹੈ ਸਹਜ਼ਾਦ ਪਾਸ਼ਾ ਨੇ। ਹਰਸ਼ਰਨ ਸਿੰਘ ਦੀ ਹੀਰੋਇਨ ਦੇ ਤੌਰ ਤੇ ਅਰਸ਼ ਪੁਰਬਾ ਹਨ। ਨਾਲ ਹੀ ਅਮਨਿੰਦਰ ਢਿੱਲੋਂ, ਸਤਿੰਦਰ ਕੱਸੋਆਣਾ, ਦਲਜੀਤ ਸੰਧੂ, ਪਿਪਨ ਕੁਮਾਰ, ਸਟੂਅਰਟ ਬੇਂਟਲੇ, ਟਰੋਯ ਗਰੀਨਵੁੱਡ , ਗੈਰੀ, ਟ੍ਰੇਵਰ ਆਦਿ ਆਪਣੀ ਅਦਾਕਾਰੀ ਦੇ ਜੌਹਰ ਬਿਖੇਰ ਰਹੇ ਹਨ।
ਇਹੋ ਜਿਹੇ ਲਗਨਸ਼ੀਲ, ਉਤਸ਼ਾਹੀ ਤੇ ਕੁਦਰਤ ਦੇ ਵਰੋਸਾਏ ਕਲਾਕਾਰ ਕਿਸੇ ਸੂਰਜ ਵਾਂਗ ਬਹੁਤੀ ਦੇਰ ਬੱਦਲਾਂ ਵਿਚ ਲੁਕੇ ਨਹੀਂ ਰਹਿ ਸਕਦੇ ਹੁੰਦੇ, ਇਕ ਨਾ ਇਕ ਦਿਨ ਚੜਨਾ ਹੀ ਹੁੰਦੈ ਸੂਰਜ ਨੇ। ਸਾਡਾ ਹਰਸ਼ਰਨ ਸਿੰਘ ਨਵਾਂ ਤੇ ਨਿਵੇਕਲਾ ਫਿਲਮੀ ਸੂਰਜ ਹੈ। ਇਸ ਦਾ ਕਲਾ ਦੀ ਤਪਸ਼ ਤੇ ਨਿਘਾਸ ਦਰਸ਼ਕਾਂ ਨੂੰ ਮੋਹੇਗਾ। ਮੈਂ ਉਸਨੂੰ ਲੰਬੇ ਸਮੇਂ ਤੋਂ ਇਕ ਨੇੜੂ ਪਰਿਵਾਰਕ ਮੈਂਬਰ ਵਜੋਂ ਦੇਖ ਰਿਹਾ ਹਾਂ। ਮੇਰੀ ਡਾਇਰੀ ਦਾ ਪੰਨਾ ਉਸ ਵਾਸਤੇ ਸ਼ੁਭ ਕਾਮਨਾ ਕਰ ਰਿਹੈ।
-
ਨਿੰਦਰ ਘੁਗਿਆਣਵੀ , ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.