ਕਾਮਾਗਾਟਾ ਮਾਰੂ ਦੁਖਾਂਤ ਦਾ ਖ਼ਲਨਾਇਕ:ਵਿਲੀਅਮ ਚਾਰਲਸ ਹਾਪਕਿਨਸਨ
ਭਾਰਤੀ ਰਾਸ਼ਟਰਵਾਦੀਆਂ ਵਿਰੁੱਧ ਸਭ ਤੋਂ ਵੱਧ ਖੁਫ਼ੀਆ ਕਾਰਵਾਈ ਵੈਨਕੂਵਰ ਇਮੀਗ੍ਰੇਸ਼ਨ ਵਿਭਾਗ ਦੇ ਇਕ ਅਧਿਕਾਰੀ ਵਿਲੀਅਮ ਹਾਪਕਿਨਸਨ ਵਲੋਂ ਕੀਤੀ ਗਈ
ਕਾਮਾਗਾਟਾ ਮਾਰੂ ਦਾ ਦੁਖਾਂਤ ਕੈਨੇਡਾ ਦੇ ਇਤਿਹਾਸ ਵਿਚ ਸਦਾ ਕਾਲ਼ੇ ਪੰਨਿਆਂ ਵਜੋਂ ਯਾਦ ਰੱਖਿਆ ਜਾਵੇਗਾ। ਇਹ 20 ਵੀਂ ਸਦੀ ਦੇ ਸ਼ੁਰੂ ਵਿੱਚ ਕੈਨੇਡਾ ਲਈ ਸ਼ਰਮਨਾਕ ਘਟਨਾਵਾਂ ਵਿੱਚੋਂ ਇੱਕ ਸੀ ਜਿਸ ਵਿੱਚ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚੋਂਏਸ਼ੀਆਈ ਮੂਲ ਦੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਅਲਹਿਦਗੀ ਦੇ ਕਾਨੂੰਨਾਂ ਦੀ ਵਰਤੋਂ ਕੀਤੀ ਗਈ ਸੀ। ਬਾਬਾ ਗੁਰਦਿੱਤ ਸਿੰਘ ਦਾ ਚਾਰਟਰ ਕੀਤਾ ਕਾਮਾਗਾਟਾ ਮਾਰੂ ਜਹਾਜ਼ 4 ਅਪ੍ਰੈਲ, 1914 ਨੂੰ ਬ੍ਰਿਟਿਸ਼ ਹਾਂਗਕਾਂਗ ਤੋਂ ਸ਼ੰਘਾਈ, ਚੀਨ ਅਤੇ ਯੋਕੋਹਾਮਾ, ਜਪਾਨ ਤੋਂ ਹੁੰਦੇ ਹੋਏ, ਵੈਨਕੂਵਰ, ਬ੍ਰਿਟਿਸ਼ਕੋਲੰਬੀਆ, ਕੈਨੇਡਾ ਲਈ, ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਤੋਂ 376 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਇਆ ਸੀ। ਯਾਤਰੀਆਂ ਵਿਚ ਪੰਜਾਬ ਦੇ 337 ਸਿੱਖ, 27 ਮੁਸਲਮਾਨ ਅਤੇ 12 ਹਿੰਦੂ ਲੋਕ ਸ਼ਾਮਲ ਸਨ। 23 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ 376 ਮੁਸਾਫਰਾਂ ਨੂੰ ਲੈ ਕੇ ਵੈਨਕੂਵਰ ਦੀ ਬੱਰਾਡ ਇੰਨਲਿੱਟ ’ਤੇ ਪਹੁੰਚਿਆ। ਪਰ ਕੈਨੇਡਾ ਸਰਕਾਰ ਦੀਆਂ ਨਸਲਵਾਦੀ ਨੀਤੀਆਂ ਕਰ ਕੇ ਜਹਾਜ਼ ਦੇ ਮੁਸਾਫ਼ਰਾਂ ਨੂੰ ਵੈਨਕੂਵਰ ਦੀ ਬੰਦਰਗਾਹ ’ਤੇ ਉਤਰਨ ਨਹੀਂ ਦਿੱਤਾ ਗਿਆ। ਇਨ੍ਹਾਂ 376 ਯਾਤਰੀਆਂ ਵਿੱਚੋਂ ਸਿਰਫ਼ 24 ਨੂੰ ਕੈਨੇਡਾ ਵਿੱਚ ਲੈਂਡ ਕਰਨ ਦੀ ਆਗਿਆ ਮਿਲ਼ੀ, ਪਰ ਬਾਕੀ 352 ਨੂੰ ਕੈਨੇਡਾ ਵਿੱਚ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ, ਅਤੇ ਜਹਾਜ਼ ਨੂੰ ਕੈਨੇਡਾ ਦੇ ਅਧੀਨ ਹਿੱਸੇ ਦੇ ਪ੍ਰਸ਼ਾਂਤ ਮਹਾਸਾਗਰ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਇਸ ਜਹਾਜ਼ ਨੂੰ ਕੈਨੇਡਾ ਦੇ ਪਹਿਲੇ ਦੋ ਜਲ ਸੈਨਾ ਦੇ ਸਮੁੰਦਰੀ ਜਹਾਜ਼ਾਂ ਵਿੱਚੋਂ ਇੱਕ ਐਚ. ਐਮ. ਸੀ. ਐਸ.ਰੇਨਬੋ ਦੁਆਰਾ ਕੈਨੇਡਾ ਤੋਂ ਬਾਹਰ ਕੱਢਿਆ ਗਿਆ ਸੀ। ਇਥੇ ਹੀ ਬੱਸ ਨਹੀਂ, ਵਾਪਸ ਮੋੜੇ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੇ ਕੈਨੇਡਾ ਵਿਚ ਦਾਖ਼ਲੇ ਤੋਂ ਇਨਕਾਰ ਤੋਂ ਬਾਅਦ ਭਾਰਤ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ। ਕਾਮਾਗਾਟਾ ਮਾਰੂ ਮੁਸਾਫ਼ਿਰਾਂ ਨੂੰ ਲੈ ਕੇ 23 ਜੁਲਾਈ, 1914 ਨੂੰ ਕਲਕੱਤਾ ਦੇ ਬੱਜ ਬੱਜ ਘਾਟ,ਕਲਕੱਤਾ (ਵਰਤਮਾਨ ਕੋਲਕਾਤਾ) ਵਾਪਸ ਪਹੁੰਚਿਆ। ਉਥੇ, ਇੰਡੀਅਨ ਇੰਪੀਰੀਅਲ ਪੁਲਿਸ ਨੇ ਸਮੂਹ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਕੈਨੇਡਾ ਤੋਂ ਮਿਲ਼ੀ ਖ਼ੁਫ਼ੀਆ ਜਾਣਕਾਰੀ ’ਤੇ ਅਧਾਰਿਤ ਪੂਰੇ ਦੋ ਮਹੀਨਿਆਂ ਤੋਂ ਭੁੱਖੇ-ਭਾਣੇ, ਮਾਯੂਸ, ਸ਼ਾਂਤਮਈ, ਹਤਾਸ਼ ਮੁਸਾਫ਼ਰਾਂ ਨੂੰ ਬਾਗ਼ੀ ਗਰਦਾਨ ਕੇ ਪੁਲਿਸ ਨੇ ਉਨ੍ਹਾਂ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਮੁਸਾਫ਼ਰਾਂ ਵਿਚੋਂ 22 ਲੋਕਾਂ ਦੀ ਮੌਤ ਹੋ ਗਈ, ਜਦ ਕਿ ਬਾਕੀ ਗ਼ਦਰੀ ਉਥੋਂ ਬਚ ਕੇ ਨਿਕਲ਼ ਗਏ ਅਤੇ ਰੂਪੋਸ਼ ਹੋ ਗਏ।
ਇਸ ਦੁਖਾਂਤ ਦੇ ਮੁੱਖ ਦੋਸ਼ੀ ਤਾਂ ਭਾਵੇਂ ਕੈਨੇਡਾ ਅਤੇ ਭਾਰਤ ਦੀ ਬਰਤਾਨਵੀ ਸਰਕਾਰ ਦੀਆਂ ਨਸਲਵਾਦੀ ਨੀਤੀਆਂ ਅਤੇ ਵੈਨਕੂਵਰ ਦੇ ਐੱਮ. ਪੀ. ਹੈਨਰੀ ਹਰਬਰਟ ਸਟੀਵਨਜ਼ਵਰਗੇ ਰਾਜਸੀ ਲੀਡਰ ਜ਼ਿੰਮੇਵਾਰ ਸਨ, ਪਰ ਇਸ ਵਿਚ ਛੋਟੇ ਪਿਆਦਿਆਂ ਦੀ ਭੂਮਿਕਾ ਨੂੰ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ, ਜਿੰਨ੍ਹਾਂ ਨੇ ਭਾਰਤੀਆਂ ਖ਼ਿਲਾਫ਼ ਜਾਣਕਾਰੀ ਦਾ ਖ਼ੁਫ਼ੀਆ ਤੰਤਰ ਬਣਾ ਰੱਖਿਆ ਸੀ। ਇਸ ਸਦੀ ਦੇ ਪਹਿਲੇ ਦਹਾਕੇ ਵਿਚ, ਜਦੋਂ ਪੰਜਾਬ ਅਤੇ ਬੰਗਾਲ ਤੋਂ ਲੈ ਕੇ ਵਿਦੇਸ਼ਾਂ ਵਿਚ ਭਾਰਤੀ ਭਾਈਚਾਰਿਆਂ ਵਿਚ ਫੈਲੇ ਗੁਪਤ ਕ੍ਰਾਂਤੀਕਾਰੀ ਸਮਾਜਾਂ ਦੇ ਜਾਲ ਵਿਚ ਤੇਜ਼ੀ ਨਾਲ ਵਾਧਾ ਹੋਇਆ ਤਾਂ ਨਾਲ਼ ਹੀ ਇਕ ਖੁਫੀਆ ਸੰਗਠਨ ਤੇਜ਼ੀ ਨਾਲ ਵਿਕਸਿਤ ਹੋਇਆ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਭਾਰਤੀ ਰਾਸ਼ਟਰਵਾਦੀਆਂ ਵਿਰੁੱਧ ਸਭ ਤੋਂ ਵੱਧ ਖੁਫ਼ੀਆ ਕਾਰਵਾਈ ਵੈਨਕੂਵਰ ਇਮੀਗ੍ਰੇਸ਼ਨ ਵਿਭਾਗ ਦੇ ਇਕ ਅਧਿਕਾਰੀ ਵਿਲੀਅਮ ਹਾਪਕਿਨਸਨ ਵਲੋਂ ਕੀਤੀ ਗਈ। ਇਸ ਲੇਖ ਵਿਚ ਅਸੀਂ ਵਿਲੀਅਮ ਹਾਪਕਿਨਸਨ, ਉਸ ਦੇ ਪਿਛੋਕੜ ਅਤੇ ਉਸ ਦੇ ਖ਼ੁਫ਼ੀਆ ਤੰਤਰ ਦੀ ਗੱਲ ਕਰਾਂਗੇ।
ਪਿਛੋਕੜ
ਹਿਊਜਾ ਹਨਸਟਨ (1*): ਅਨੁਸਾਰ “ਹਾਪਕਿਨਸਨ ਮਿਸ਼ਰਤ ਵੰਸ਼ ਦਾ ਸੀ। ਉਸ ਦੀ ਮੌਤ ਦੇ ਸਮੇਂ, ਇਸ ਬਾਰੇ ਕੁਝ ਭੰਬਲਭੂਸਾ ਸੀ ਕਿ ਹਾਪਕਿਨਸਨ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ। ਉਸ ਨੇ ਇੱਕ ਗੁੰਮਰਾਹਕੁੰਨ ਕਹਾਣੀ ਦੱਸੀ ਸੀ। ਅੰਦਰੂਨੀ ਵਿਭਾਗ ਲਈ ਆਪਣੀ ਨਿੱਜੀ ਡੇਟਾ ਸ਼ੀਟ ਭਰਨ ਵਿੱਚ, ਹਾਪਕਿਨਸਨ ਨੇ ਆਪਣੀ ਜਗ੍ਹਾ ਅਤੇ ਜਨਮ ਮਿਤੀ ਹੱਲ, ਯਾਰਕਸ਼ਾਇਰ, ਇੰਗਲੈਂਡ, 16 ਜੂਨ 1880 ਦਿੱਤੀ, ਪਰ ਉਹ ਸਪੱਸ਼ਟ ਤੌਰ ’ਤੇ ਭਾਰਤ ਵਿੱਚ ਪੈਦਾ ਹੋਇਆ ਸੀ, ਜਿਵੇਂ ਕਿ ਇਲਾਹਾਬਾਦ ਵਿੱਚ ਉਸ ਦਾ ਐਂਗਲੀਕਨ ਬਪਤਿਸਮਾ, ਜੋ ਦਿੱਲੀ ਵਿੱਚ ਰਜਿਸਟਰਡ ਹੈ, ਦਿਖਾਉਂਦਾ ਹੈ। ਉਸ ਦੇ ਮਾਤਾ-ਪਿਤਾ ਵਿਲੀਅਮ ਅਤੇ ਐਗਨੇਸ ਹਾਪਕਿਨਸਨ ਸਨ, ਜੋ ਉਸ ਸਮੇਂ ਇਲਾਹਾਬਾਦ ਵਿੱਚ ਰਹਿੰਦੇ ਸਨ। ਐਗਨੇਸ ਇੱਕ ਭਾਰਤੀ ਜਾਂ ਐਂਗਲੋ-ਇੰਡੀਅਨ ਪਤਨੀ ਦਾ ਯੂਰਪੀਅਨ ਨਾਮ ਹੋ ਸਕਦਾ ਹੈ। ਦੋਵੇਂ ਮਾਪਿਆਂ ਦਾ ਜਨਮ ਭਾਰਤ ਵਿੱਚ ਹੋਇਆ ਸੀ। ਵਿਲੀਅਮ 1841 ਵਿੱਚ ਪੱਛਮੀ ਬੰਗਾਲ ਦੇ ਫੋਰਟਵਿਲੀਅਮ (ਕੋਲਕਾਤਾ) ਵਿੱਚ, ਅਤੇ ਐਗਨੇਸ ਦਾ ਲਗਭਗ 1850 ਵਿੱਚ।”
ਅਤੇ “.....ਹਾਪਕਿਨਸਨ ਨੇ 7 ਦਸੰਬਰ 1908 ਨੂੰ ਸਹੁੰ ਚੁੱਕ ਕੇ ਬ੍ਰਿਟਿਸ਼ ਕੋਲੰਬੀਆ ਦੇ ਪੂਰਬੀ ਭਾਰਤੀਆਂ ਦੇ ਹਾਰਕਿਨ ਦੇ ਮੁੜ-ਪ੍ਰਕਾਸ਼ਿਤ ਕੀਤੇ ਇੱਕ ਹਲਫ਼ਨਾਮੇ ਵਿੱਚ ਕਿਹਾ ਸੀ ਕਿ ਉਹ “ਕਲਕੱਤਾ ਸ਼ਹਿਰ ਦਾ ਪੂਰਵ ਬਸ਼ਿੰਦਾ ਸੀ, ਅਤੇ 4 ਸਾਲਾਂ ਤੋਂ ਮੈਟਰੋ-ਪੋਲੀਟਨ ਪੁਲਿਸ ਵਿਚ ਇੰਸਪੈਕਟਰ ਸੀ। ਗਵਰਨਰ ਸਵੇਨ, ਜੋ ਬ੍ਰਿਟਿਸ਼ ਹਾਂਡੂਰਾਸ ਲਈ ਭਾਰਤੀ ਮਜ਼ਦੂਰਾਂ ਦੀ ਭਰਤੀ ਕਰਨ ਲਈ ਬ੍ਰਿਟਿਸ਼ ਕੋਲੰਬੀਆ ਆਇਆ ਸੀ ਅਤੇ ਜਿਸ ਨੇ ਹਾਪਕਿਨਸਨ ਤੋਂ ਬਹੁਤ ਸਾਰੀ ਜਾਣਕਾਰੀ ਲਈ ਸੀ, ਨੇ ਦਸੰਬਰ 1908 ਵਿੱਚ ਰਿਪੋਰਟ ਦਿੱਤੀ ਕਿ ਹਾਪਕਿਨਸਨ ਕੋਲਕਾਤਾ ਪੁਲਿਸ ਫੋਰਸ ਤੋਂ ਛੁੱਟੀ ’ਤੇ ਸੀ। ਉਸ ਨੇ ਇਹ ਵੀ ਸਿਫਾਰਸ਼ ਕੀਤੀ ਕਿ ਹਾਪਕਿਨਸਨ ਨੂੰ ਕੋਲਕਾਤਾ ਪੁਲਿਸ ਦੇ ਮੁਖੀ ਨਾਲ ਗੱਲ ਬਾਤ ਵਿੱਚ ਇੱਕ ਡੋਮੀਨੀਅਨ ਪੁਲਿਸ ਅਧਿਕਾਰੀ ਨਿਯੁਕਤ ਕੀਤਾ ਜਾਵੇ।”
ਰਿਚਰਡ ਜੇ. ਪਾਪਿਲਵੈੱਲ (2*) ਨੇ ਲਿਖਿਆ ਹੈ: “ਭਾਵੇਂ ਉਹ ਕੈਨੇਡੀਅਨ ਸਰਵਿਸ ਵਿੱਚ ਸੀ, ਹਾਪਕਿਨਸਨ ਭਾਰਤ ਵਿੱਚ ਪੈਦਾ ਹੋਇਆ ਇੱਕ ਅੰਗਰੇਜ਼ ਸੀ, ਜੋ ਕੈਨੇਡਾ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਭਾਰਤ ਲਈ ਸੰਭਾਵਿਤ ਖ਼ਤਰਿਆਂ ਤੋਂ ਭਲੀ-ਭਾਂਤ ਜਾਣੂ ਸੀ। ਉਸ ਦਾ ਪਿਤਾ 1879 ਵਿਚ ਕਾਬੁਲ ਵਿਚ ਕਤਲ ਕੀਤੇ ਗਏ ਸਰ ਲੁਈਸ ਕੈਵਗਨਰੀ ਦੇ ਫ਼ੌਜੀ ਪਹਿਰੇਦਾਰਾਂ ਵਿਚੋਂ ਇਕ ਸੀ, ਜਿਸ ਕਾਰਨ ਉਹ ਅਤੇ ਉਸ ਦੀ ਮਾਂ ਪੰਜਾਬ ਦੇ ਲਾਹੌਰ ਵਿਚ ਫਸੇ ਹੋਏ ਸਨ। ਉਹ ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਚੰਗੀ ਤਰ੍ਹਾਂ ਬੋਲਦਾ ਸੀ। ਉਸ ਨੇ 16 ਸਾਲ ਦੀ ਉਮਰ ਤੋਂ ਪਹਿਲਾਂ ਪੰਜਾਬ ਅਤੇ ਫਿਰ 1901 ਤੋਂ 1907 ਤੱਕ ਕਲਕੱਤਾ ਵਿੱਚ ਭਾਰਤ ਪੁਲਿਸ ਵਿੱਚ ਨੌਕਰੀ ਕੀਤੀ, ਅਤੇ ਸਬ-ਇੰਸਪੈਕਟਰ ਦਾ ਅਹੁਦਾ ਪ੍ਰਾਪਤ ਕੀਤਾ। 1907 ਦੇ ਅੰਤ ਵਿੱਚ ਉਹ ਦੋ ਸਾਲਾਂ ਦੀ ਛੁੱਟੀ ’ਤੇ ਕੈਨੇਡਾ ਚਲਾ ਗਿਆ ਅਤੇ ਵੈਨਕੂਵਰ ਇਮੀਗ੍ਰੇਸ਼ਨ ਵਿਭਾਗ ਵਿਚ ਇੱਕ ਦੁਭਾਸ਼ੀਏ ਵਜੋਂ ਨੌਕਰੀ ਕਰ ਲਈ।”
ਸੋਹਣ ਸਿੰਘ ਪੂੰਨੀ ‘ਕਨੇਡਾ ਦੇ ਗਦਰੀ ਯੋਧੇ’(3*) ਵਿਚ (ਪੰਨਾ 32) ਲਿਖਦੇ ਹਨ “...ਤੀਸਰਾ ਧੜਾ ਅੰਗਰੇਜ਼-ਪ੍ਰਸਤਾਂ ਦਾ ਸੀ। ਇਸ ਨੂੰ ‘ਇਮੀਗ੍ਰੇਸ਼ਨ ਧੜਾ’ ਵੀ ਆਖਿਆ ਜਾਂਦਾ ਸੀ। ਇਸ ਧੜੇ ਦੀ ਅਗਵਾਈ ਹਾਪਕਿਨਸਨ ਨਾਂ ਦਾ ਐਂਗਲੋ-ਇੰਡੀਅਨ ਕਰਦਾ ਸੀ ਜੋ ਕਲਕੱਤੇ ਪੁਲਸ ਦੀ ਨੌਕਰੀ ਕਰਦਾ, 1908 ਦੇ ਸ਼ੁਰੂ ਵਿਚ ਵੈਨਕੂਵਰ ਆਇਆ ਸੀ। ਹਾਪਕਿਨਸਨ ਵੈਨਕੂਵਰ ਇਮੀਗ੍ਰੇਸ਼ਨ ਡੀਪਾਰਟਮੈਂਟ ਨਾਲ਼ ਦੁਭਾਸ਼ੀਏ ਦਾ ਕੰਮ ਕਰਦਾ ਸੀ। ਦਰਅਸਲ ਉਹ ਹਿੰਦੁਸਤਾਨ, ਇੰਗਲੈਂਡ, ਕਨੇਡਾ, ਅਤੇ ਅਮਰੀਕਾ ਦੀਆਂ ਸਰਕਾਰਾਂ ਲਈ ਜਾਸੂਸੀ ਕਰਦਾ ਸੀ।...”
ਸ਼ੈਰਨ ਪੌਲੈੱਕ, ਆਪਣੇ ਨਾਟਕ ‘ਦਾ ਕਾਮਾਗਾਟਾ ਮਾਰੂ ਘਟਨਾ’(4*) ਵਿਚ ਹਾਪਕਿਨਸਨ ਦੇ ਮੂੰਹੋਂ ਕਹਾਉਂਦੀ ਹੈ: “ਮੈਂ ਭਾਰਤ ਨੂੰ ਜਾਣਦਾ ਹਾਂ, ਇਥੋਂ ਦੇ ਲੋਕਾਂ ਨੂੰ ਜਾਣਦਾ ਹਾਂ। ਜਦੋਂ ਮੈਂ ਬੱਚਾ ਸੀ, ਮੇਰੇ ਪਿਤਾ ਜੀ ਪੰਜਾਬ ਵਿਚ ਤਾਇਨਾਤ ਸਨ- ਉਨ੍ਹਾਂ ਨੂੰ ਇਕ ਗ਼ੁਲਾਮ - ਨੌਕਰ ਨੂੰ ਬੁਲਾਉਣ ਲਈ ਸਿਰਫ ‘ਕੋਈ ਹੈ’ ਹੀ ਕਹਿਣਾ ਪੈਂਦਾ ਸੀ - ਕੋਈ ਗ਼ੁਲਾਮ, ਹਾਂ, ਇਕ ਗ਼ੁਲਾਮ, ਇਕ ਗ਼ੁਲਾਮ ਨੂੰ ਬੁਲਾਉਣ ਲਈ। ਇਕ ਰੁੱਕੇ ’ਤੇ ਆਪਣੇ ਦਸਤਖ਼ਤ ਵਾਲ਼ੇ ਪਹਿਲੇ ਅੱਖਰ ਲਿਖਣ ’ਤੇ, ਅਤੇ ਉਥੇ ਕਸ਼ਮੀਰ ਤੋਂ ਲਿਆਂਦੇ ਮਖ਼ਮਲੀ ਗਲੀਚੇ ਵਿਛ ਜਾਂਦੇ ਸੀ, ਮੁਰਾਦਾਬਾਦ ਤੋਂ ਪਿੱਤਲ ਦੇ ਗਹਿਣੇ, ਜੇਬ ਖਰਚ ਲਈ ਚਾਂਦੀ ਦੇ ਸਿੱਕੇ, ਸਿਗਾਰ, ਇੱਕ ਘੋੜਾ, ਇੱਕ ਕੁੱਤਾ, ਕੁਝ ਵੀ ਜੋ ਉਹ ਚਾਹੁੰਦੇ ਸਨ।”
ਹਾਪਕਿਨਸਨ ਦੀਆਂ ਖ਼ੁਫ਼ੀਆ ਸਰਗਰਮੀਆਂ ਦਾ ਚਿੱਠਾ:
(1*)“....1914 ਵਿਚ ਪੁਲਿਸ ਰਿਪੋਰਟਰ ਰਹੇ ਬੀ.ਏ.ਮੈਕੇਲਵੀ ਦੱਸਦੇ ਹਨ ਕਿ ਹਾਪਕਿਨਸਨ ਕਈ ਵਾਰ ਸਿੱਖੀ ਵਾਲਾ ਭੇਸ ਬਣਾ ਕੇ ਦੱਖਣੀ ਵੈਨਕੂਵਰ ਵਿਚ ਇਕ ਝੌਂਪੜੀ ਵਿਚ ਰਹਿੰਦਾ ਸੀ, ਜਿਥੇ ਉਹ (ਖ਼ੁਫ਼ੀਆ) ਜਾਣਕਾਰੀ ਇਕੱਤਰ ਕਰਨ ਲਈ ਕੰਨ ਧਰਤੀ ਨੂੰ ਲਾਈ ਰੱਖਦਾ ਸੀ। ਬੀ.ਏ. ਮੈਕੇਲਵੀ, ‘ਮੈਜਿਕ, ਮਰਡਰ ਐਂਡ ਮਿਸਟਰੀ’ (ਡੰਕਨ, ਬੀ.ਸੀ.: ਕੋਵੀਚਨਲੀਡਰ, 1966), 47. ਇਸ ਸ਼ੱਕੀ ਕਹਾਣੀ ਨੂੰ ਟੈੱਡ ਫਰਗੂਸਨ, ‘ਏ ਵ੍ਹਾਈਟ ਮੈਨਜ਼ ਕੰਟਰੀ: ਐਨ ਐਕਸਰਸਾਈਜ਼ ਇਨ ਕੈਨੇਡੀਅਨ ਪ੍ਰੀਜੂਡਿਸ (ਗਾਰਡਨਸਿਟੀ, ਨਿਊਯਾਰਕ: ਡਬਲਡੇਅ, 1975), 157-59 ਵਿੱਚ ਹੋਰ ਵਿਸਤਾਰਿਆ ਗਿਆ ਹੈ। ਹਾਪਕਿਨਸਨ ਦੀ ਮੌਤ ਤੋਂ ਬਾਅਦ ਬੇਲਾ ਸਿੰਘ ਜਿਆਣ ਨੇ ਅਦਾਲਤ ਵਿਚ ਗਵਾਹੀ ਦਿੱਤੀ ਸੀ ਕਿ ਹਾਪਕਿਨਸ ਨਪੁਰਾਣੇ ਕੱਪੜੇ ਪਹਿਨ ਅਤੇ ਪੱਗ ਬੰਨ੍ਹ ਕੇ ਗੁਰਦਵਾਰੇ ਵਿਚ ਕੀਤੀਆਂ ਜਾ ਰਹੀਆਂ ਗੱਲਾਂ ਸੁਣਨ ਲਈ ਜਾਂਦਾ ਸੀ। (ਵੈਨਕੂਵਰ ਡੇਲੀ ਪ੍ਰਾਵਿੰਸ, 6 ਨਵੰਬਰ 1914)। ਸ਼ਾਇਦ, ਸਾਨਫਰਾਂਸਿਸਕੋ ਵਿਚ, ਹਾਪਕਿਨਸਨ ਹਰਦਿਆਲ ਦੀਆਂ ਮੀਟਿੰਗਾਂ ਵਿਚ ਵੀ ਪੱਗ ਬੰਨ੍ਹ ਕੇ ਜਾਂਦਾ ਸੀ। ਪਰ ਵੈਨਕੂਵਰ ਦੇ ਸਿੱਖਾਂ ਵਿਚ ਉਹ ਏਨਾਚੰਗੀ ਤਰ੍ਹਾਂ ਜਾਣਿਆ-ਪਛਾਣਿਆ ਸੀ ਕਿ ਉਸ ਲਈ ਉਨ੍ਹਾਂ ਵਿਚ ਲੰਬੇ ਸਮੇਂ ਤੋਂ ਭੇਸ ਬਦਲੀ ਰੱਖਣਾ ਔਖਾ ਸੀ – ਖ਼ਾਸ ਕਰਕੇ ਉਦੋਂ ਜਦੋਂ ਉਹ ਆਪਣੇ‘ ਸ਼ਿਕਾਰ’ ਕ੍ਰਾਂਤੀ ਕਾਰੀ ਪਾਰਟੀ ਦੇ ਮੈਂਬਰਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਸੀ। ਵੈਨਕੂਵਰ ਦੇ ਸਿੱਖ ਸਾਲਾਂ ਦੌਰਾਨ ਉਸ ਨੂੰ ਦੇਖ ਚੁੱਕੇ ਸਨ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਕਿਉਂਕਿ ਉਹ ਦੇਸੀਆਂ ਵਾਂਗ ਪੰਜਾਬੀ ਨਹੀਂ ਬੋਲਦਾ ਸੀ, ਇਸ ਕਰ ਕੇ ਜਿਵੇਂ ਹੀ ਉਸ ਨੇ ਆਪਣਾ ਮੂੰਹ ਖੋਲ੍ਹਣਾ ਸੀ ਤਾਂ ਖੇਡ ਉਦੋਂ ਹੀ ਖ਼ਤਮ ਹੋ ਜਾਣੀ ਸੀ। ਰਹੀਮ ਸਾਨੂੰ ਦੱਸਦਾ ਹੈ ਕਿ ਹਾਪਕਿਨਸਨ ਨੂੰ ਕਿੰਨੀ ਰਾਹਤ ਮਿਲਦੀ ਸੀ ਜਦੋਂ ਉਸ ਨੂੰ ਪੰਜਾਬੀ ਛੱਡ ਹਿੰਦੀ ਬੋਲਣ ਦਾ ਮੌਕਾ ਮਿਲ਼ਦਾ ਸੀ। ਹਿੰਦੁਸਤਾਨੀ (ਵੈਨਕੂਵਰ), 1 ਫਰਵਰੀ 1914, 7। ਸਿੱਖਾਂ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਕਿ ਹਾਪਕਿਨਸਨ ਨੂੰ ਉਨ੍ਹਾਂ ਦੀ ਭਾਸ਼ਾ ਸਮਝ ਨਹੀਂ ਆ ਰਹੀ। 130 ਭਾਰਤੀਆਂ ਦੀ ਪਟੀਸ਼ਨ, ਇਮੀਗ੍ਰੇਸ਼ਨ ਫਾਈਲ 808722 (1), ਆਰ. ਜੀ 76, ਐਨ ਏ ਸੀ। ਹਾਪਕਿਨਸਨ ਨੇ ਪੰਜਾਬੀ ਵਿੱਚ ਲਿਖੀਆਂ ਲਿਖਤਾਂ ਦੇ ਅਨੁਵਾਦ ਲਈ ਦੂਜਿਆਂ ਤੋਂ ਮੱਦਦ ਲਈ। ਹਾਪਕਿਨਸਨ ਟੂਕੋਰੀ, 9 ਜੂਨ 1914, ਗਵਰਨਰ ਜਨਰਲ ਦੀਆਂ ਨੰਬਰਬੱਧ ਫਾਈਲਾਂ 332 ਬੀ, ਆਰਜੀ 7 ਜੀ 21, ਐਨ ਏ ਸੀ। ਜਦੋਂ ਹਾਪਕਿਨਸਨ ਨੇ ਕਾਮਾਗਾਟਾਮਾਰੂ ਯਾਤਰੀਆਂ ਦੀ ਜਾਂਚ ਕੀਤੀ, ਤਾਂ ਵੀ ਉਸ ਨੇ ਸਵਾਲ ਅੰਗਰੇਜ਼ੀ ਵਿੱਚ ਕੀਤੇ ਅਤੇ ਉਸ ਦੇ ਸਹਾਇਕ, ਹੈਰੀ ਗਵਾਈਥਰ ਨੇ ਅਨੁਵਾਦ ਕੀਤਾ। ਜਾਂਚ ਦੇ ਬੋਰਡ ਦੇ ਸਾਰ-ਅੰਸ਼, 25 ਜੂਨ 1914, ਇਮੀਗਰੇਸ਼ਨ ਫਾਈਲ 879545(3), ਜਿਲਦ 601, ਆਰ.ਜੀ 76, ਐਨ ਏ ਸੀ।
(ਬਾਬਾ) ਗੁਰਦਿੱਤ ਸਿੰਘ ਸਰਹਾਲੀ ਅਨੁਸਾਰ ਹਾਪਕਿਨਸਨ ਰਿਸ਼ਵਤਖੋਰੀ ਲਈ ਝੋਲੀ-ਅੱਡ ਭ੍ਰਿਸ਼ਟ ਅਧਿਕਾਰੀ ਸੀ, ਜੋ ਪੇਸ਼ਗੀ ਵਜੋਂ £1,000 ਅਤੇ ਲੈਂਡ ਹੋ ਜਾਣ ਤੋਂ ਬਾਅਦ £1,000 ਵਿੱਚ ਯਾਤਰੀਆਂ ਨੂੰ ਉਤਾਰਨ ਲਈ ਰਜ਼ਾਮੰਦ ਸੀ। ਗੁਰਦਿੱਤ ਸਿੰਘ ਕਹਿੰਦੇ ਹਨ ਕਿ ਉਸ ਨੇ ਪੈਸੇ ਦੇ ਦੇਣੇ ਸਨ, ਪਰ ਹਾਪਕਿਨਸਨ ਚਾਹੁੰਦਾ ਸੀ ਕਿ ਉਹ ਸਿੱਖਾਂ ਦੀ ਪਵਿੱਤਰ ਪੁਸਤਕ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਚੁੱਕੇ, ਅਤੇ ਕਦੇ ਵੀ ਇਸ ਦਾ ਜ਼ਿਕਰ ਕਿਸੇ ਕੋਲ਼ ਨਾ ਕਰੇ। ਗੁਰਦਿੱਤ ਸਿੰਘ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰੇਗਾ। ਬਾਬਾ ਗੁਰਦਿੱਤ ਸਿੰਘ, ਕਾਮਾਗਾਟਾ ਮਾਰੂ ਦੀ ਯਾਤਰਾ, ਜਾਂ ਭਾਰਤ ਦੀ ਗੁਲਾਮੀ ਵਿਦੇਸ਼ (ਕਲਕੱਤਾ, ਐਨ.ਡੀ.) ਪੰਨਾ 1, 50-51। ਜਦੋਂ ਮੈਂ ਕਰਤਾਰਸਿੰਘ ਮੱਲ੍ਹੀ ਨਾਲ਼25 ਸਤੰਬਰ 1976 ਅਤੇ ਫਿਰ 22 ਜੂਨ, 1977 ਨੂੰ ਇੰਟਰਵਿਊ ਕੀਤੀ ਸੀ ਤਾਂ ਉਸ ਨੇ ਮੈਨੂੰ ਦੱਸਿਆ ਸੀ ਕਿ ਉਸ ਨੇ ਹਾਪਕਿਨਸਨ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਉਹ ਉਨ੍ਹਾਂ ਸਾਰਿਆਂ ਨੂੰ 6,000 ਰੁਪਏ ਵਿਚ ਜਹਾਜ਼ ’ਚੋਂ ਉਤਾਰਨ ਦਾ ਪ੍ਰਬੰਧਕਰ ਦੇਵੇਗਾ।ਕਰਤਾਰ ਸਿੰਘ ਮੱਲ੍ਹੀ ਨੇ ਇਹ ਵੀ ਕਿਹਾ ਕਿ ਹਾਪਕਿਨਸਨ ਨੇ ਜਹਾਜ਼ ’ਚੋਂ ਉਤਾਰੇ ਗਏ ਵੀਹ ਜਣਿਆਂ ਤੋਂ ਇੱਕ-ਇੱਕ ਪੌਂਡ ਲਿਆ ਸੀ।
ਕ੍ਰਿਮੀਨਲ ਇੰਟੈਲੀਜੈਂਸ ਬ੍ਰਾਂਚ ਦੁਆਰਾ ਤਿਆਰ ਕੀਤੀਆਂ ਫਾਈਲਾਂ। 1913-14 ਵਿੱਚ, ਹਾਪਕਿਨਸਨ ਨੂੰ ਇੰਡੀਆ ਆਫ਼ਿਸ ਦੁਆਰਾ ਹਰ ਸਾਲ £60 ਅਤੇ £60 ਦੇ ਖ਼ਰਚਿਆਂ ਦਾ ਭੁਗਤਾਨ ਕੀਤਾ ਗਿਆ ਸੀ। ਵੈਨਕੂਵਰ ਵਿਚ ਅਮਰੀਕਾ ਦੇ ਇਮੀਗ੍ਰੇਸ਼ਨ ਦਫਤਰ ਦੇ ਸਬੰਧ ਵਿਚ ਕੰਮ ਕਰਨ ਲਈ ਉਸ ਨੂੰ 25 ਡਾਲਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ। ਉਸ ਸਮੇਂ ਉਸ ਨੂੰ ਕੈਨੇਡਾ ਸਰਕਾਰ ਵੱਲੋਂ 125 ਡਾਲਰ ਪ੍ਰਤੀ ਮਹੀਨਾ ਮਿਲਦੇ ਸਨ। ਪ੍ਰਵਾਸ ਫਾਈਲ 808722(1), RG 76, NAC; “ਅੰਦਰੂਨੀ ਵਿਭਾਗ ਦੇ ਖਰਚੇ, ਆਡੀਟਰ ਜਨਰਲ ਦੀ ਰਿਪੋਰਟ, 1913-14 ”ਦੇਖੋ, ਸੈਸ਼ਨਲ ਪੇਪਰ ਨੰਬਰ 1, ਸੈਸ਼ਨਲ ਪੇਪਰਜ਼ ਆਫ ਦਾ ਡੋਮੀਨੀਅਨ ਆਫ ਕੈਨੇਡਾ, 1915, ਜਿਲਦ 1 (ਓਟਾਵਾ: ਕਿੰਗਜ਼ਪ੍ਰਿੰਟਰ, 1915)।...”
(2*) “...ਹਾਪਕਿਨਸਨ ਇਹ ਪਤਾ ਲੱਗਣ ’ਤੇ ਗੁੱਸੇ ਹੋਇਆ ਕਿ ਤਾਰਕ ਨਾਥ ਦਾਸ ਨੇ ਵੈਨਕੂਵਰ ਦੇ ਨੇੜੇ ਇੱਕ ਪ੍ਰੈਸ ਸਥਾਪਤ ਕੀਤੀ ਸੀ। ਉਸ ਨੇ ‘ਦਾ ਲੰਡਨ ਟਾਈਮਜ਼’ ਨੂੰ ਇਸ ਦੀ ਜਾਣਕਾਰੀ ਦਿੱਤੀ। ‘ਦਾ ਟਾਈਮਜ਼’ ਨੇ ਦਾਸ ਬਾਰੇ ਇੱਕ ਲੇਖ ਛਾਪਿਆ, ਜਿਸ ਦੇ ਨਤੀਜੇ ਵਜੋਂ ਉਹ ਅਮਰੀਕਾ ਭੱਜ ਗਿਆ ਸੀ। ਨਵੰਬਰ 1907 ਦੇ ਸ਼ੁਰੂ ਵਿੱਚ ਕੈਨੇਡਾ ਸਰਕਾਰ ਨੇ ਆਪਣੀ ਅਣਚਾਹੀ ਸਿੱਖ ਆਬਾਦੀ ਨੂੰ ਬ੍ਰਿਟਿਸ਼ ਹਾਂਡੂਰਾਸ ਲਈ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕੀਤੀ। ਕੈਨੇਡੀਅਨਾਂ ਅਤੇ ਭਾਰਤੀਆਂ ਦਾ ਇੱਕ ਵਫ਼ਦ ਉੱਥੇ ਗਿਆ, ਜਿਸ ਵਿੱਚ ਹਾਪਕਿਨਸਨ ਇਸ ਦੇ ਦੁਭਾਸ਼ੀਏ ਵਜੋਂ ਕੰਮ ਕਰ ਰਿਹਾ ਸੀ। ਇਹ ਯੋਜਨਾ ਆਪਸੀ ਰੰਜਿਸ਼ ਕਰ ਕੇ ਅਸਫਲ ਰਹੀ, ਅਤੇ ਭਾਰਤੀਆਂ ਨੇ ਹਾਪਕਿਨਸਨ ’ਤੇ ਉਨ੍ਹਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।
ਕੈਨੇਡਾ ਦੇ ਗਵਰਨਰ ਜਨਰਲ ਐਲਬਰਟਗਰੇ ਅਤੇ ਪ੍ਰਧਾਨ ਮੰਤਰੀ ਸਰ ਵਿਲਫ੍ਰਿਡ ਲਾਰੀਅਰ ਦਾ ਵਿਚਾਰ ਸੀ ਕਿ ਭਾਰਤ ਵਿਚ ਮੌਜੂਦਾ ਅਸ਼ਾਂਤੀ ਕਾਰਨ ਉਨ੍ਹਾਂ ਨੂੰ ਕੈਨੇਡਾ ਵਿਚ ਵਾਪਰ ਰਹੀਆਂ ਘਟਨਾਵਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ, ਜਿਨ੍ਹਾਂ ਨੂੰ ਭਾਰਤ ਵਿਚ ‘ਅੰਦੋਲਨਕਾਰੀਆਂ’ ਵੱਲੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਅੰਦਰੂਨੀ ਵਿਭਾਗ ਨੂੰ ਆਦੇਸ਼ ਦਿੱਤਾ ਕਿ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰਤੀ ਮਾਮਲਿਆਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੰਦੇ ਰਹਿਣ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਪ੍ਰਸ਼ਾਂਤ ਤੱਟ (ਪੈਸਿਫ਼ਿਕ ਕੋਸਟ) ’ਤੇ ਭਾਰਤੀ ਅੰਦੋਲਨਕਾਰੀਆਂ ਦੀ ਨਿਗਰਾਨੀ ਵਿਚ ਪਹਿਲ ਕਦਮੀ ਪੂਰੀ ਤਰ੍ਹਾਂ ਕੈਨੇਡਾ ਵਾਲੇ ਪਾਸੇ ਤੋਂ ਹੋਈ ਸੀ, ਨਾ ਕਿ ਭਾਰਤ ਤੋਂ, ਲੰਡਨ ਦੀ ਬ੍ਰਿਟਿਸ਼ ਸਰਕਾਰ ਦੀ ਤਾਂ ਗੱਲ ਹੀ ਛੱਡੋ।
ਕੈਨੇਡਾ ਦੇ ਅੰਦਰੂਨੀ ਵਿਭਾਗ ਨੇ ਹਾਪਕਿਨਸਨ ਨੂੰ ਸਿੱਖ ਬੇਚੈਨੀ ਦੀ ਜਾਂਚ ਲਈ ‘ਵੈਨਕੂਵਰ ਵਿਖ਼ੇ ਵਿਸ਼ੇਸ਼ ਡਿਊਟੀ ’ਤੇ ਡੋਮੀਨੀਅਨ ਪੁਲਿਸ ਅਫਸਰ’ ਵਜੋਂ ਨਿਯੁਕਤ ਕੀਤਾ। ਕੈਨੇਡਾ ਦੀ ਬੇਨਤੀ ’ਤੇ ਉਸ ਦਾ ਕਲਕੱਤਾ ਪੁਲਿਸ ਨਾਲ ਰਾਬਤਾ ਕਾਇਮ ਕਰ ਦੱਤਾ ਗਿਆ। ਹਾਲਾਂਕਿ, 1909 ਦੇ ਦੌਰਾਨ, ਉਸ ਨੇ ਭਾਰਤੀ ਪੁਲਿਸ ਤੋਂ ਅਸਤੀਫ਼ਾ ਦੇ ਦਿੱਤਾ ਸੀ, ਅਤੇ ਫਰਵਰੀ ਵਿੱਚ ਅੰਦਰੂਨੀ ਵਿਭਾਗ ਦੁਆਰਾ ਰਸਮੀ ਤੌਰ ’ਤੇ 100 ਡਾਲਰ ਪ੍ਰਤੀ ਮਹੀਨਾ ਦੀ ਤਨਖਾਹ ’ਤੇ ਨਿਯੁਕਤ ਕੀਤਾ ਗਿਆ ਸੀ। ਅਗਲੇ ਦੋ ਮਹੀਨੇ ਉਹ ਅਧਿਕਾਰਤ ਤੌਰ ’ਤੇ ਵੈਨਕੂਵਰ ਵਿਖ਼ੇ ਇਮੀਗ੍ਰੇਸ਼ਨ ਵਿਭਾਗ ਦਾ ਮੈਂਬਰ ਰਿਹਾ। ਜਨਵਰੀ 1911 ਤੱਕ ਉਸ ਨੂੰ ਡੋਮੀਨੀਅਨ ਪੁਲਿਸ ਵਿੱਚ ਕੰਮ ਨਹੀਂ ਮਿਲਿਆ ਸੀ।
1909 ਤੋਂ 1914 ਤੱਕ ਹਾਪਕਿਨਸਨ ਨੇ ਆਪਣੇ ਸਾਰੇ ਮਨਸੂਬਿਆਂ ਲਈ ਪ੍ਰਸ਼ਾਂਤ ਤੱਟ ’ਤੇ ਭਾਰਤ ਦੀ ਖੁਫ਼ੀਆ ਪ੍ਰਣਾਲੀ ਦਾ ਗਠਨ ਕੀਤਾ। ਉਸ ਦੀ ਭੂਮਿਕਾ ਕਈ ਪੱਖਾਂ ਤੋਂ ਅਸੰਗਤ ਸੀ। ਜਦੋਂ ਉਸ ਨੇ ਭਾਰਤ ਸਰਕਾਰ ਵਿਚ ਆਪਣੀਆਂ ਡਿਊਟੀਆਂ ਸੰਭਾਲੀਆਂ ਤਾਂ ਉਹ ਨਾ ਸਿਰਫ ਉਸ ਦੀ ਭਾਰਤੀ ਅਫ਼ਸਰ ਵਜੋਂ ਨੌਕਰੀ ਜਾਂਦੀ ਰਹੀ, ਸਗੋਂ ਡੁਮੀਨੀਅਨ (ਕੈਨੇਡਾ) ਨੇ ਡੀ.ਸੀ.ਆਈ. (Department of Criminal Intelligence) ਨੂੰ ਅੰਦਰੂਨੀ ਮੰਤਰਾਲੇ ਦੇ ਵਿਸ਼ੇਸ਼ ਏਜੰਟ ਵਜੋਂ ਉਸ ਦੀ ਨਿਯੁਕਤੀ ਬਾਰੇ ਤੁਰੰਤ ਸੂਚਿਤ ਨਹੀਂ ਕੀਤਾ। ਦਰਅਸਲ, ਡੀ. ਸੀ. ਆਈ ਨੇ ਪਹਿਲਾਂ ਵੀ ਉਸ ਦੀਆਂ ਸੇਵਾਵਾਂ ਠੁਕਰਾ ਦਿੱਤੀਆਂ ਸਨ। ਗਵਰਨਰ-ਜਨਰਲ ਦੇ ਦਫ਼ਤਰ ਵੱਲੋਂ ਉਸ ਦੀਆਂ ਰਿਪੋਰਟਾਂ ਲੰਡਨ ਦੇ ਬਸਤੀਵਾਦੀ ਦਫ਼ਤਰ ਨੂੰ ਭੇਜੀਆਂ ਸਨ, ਨਾ ਕਿ ਸਿੱਧੇ ਤੌਰ ’ਤੇ ਇੰਡਿਆ ਆਫ਼ਿਸ ਨੂੰ। ਇਸ ਤੋਂ ਇਲਾਵਾ, ਹਾਪਕਿਨਸਨ ਦਾ ਮਿਸ਼ਨ ਭਾਵੇਂ ਖ਼ੁਫ਼ੀਆ ਸੀ, ਪਰ ਭਾਰਤ ਦੇ ਅੰਦੋਲਨਕਾਰੀਆਂ ਤੋਂ ਪੂਰੀ ਤਰ੍ਹਾਂ ਛੁਪਿਆ ਨਹੀਂ ਸੀ । ਹਾਪਕਿਨਸਨ ਅਤੇ ਤਾਰਕ ਨਾਥ ਦਾਸ ਪਹਿਲਾਂ ਹੀ 1908 ਵਿਚ ਨਿੱਜੀ ਤੌਰ ’ਤੇ ਜਾਣੂ ਸਨ, ਜਦੋਂ ਹਾਪਕਿਨਸਨ ਨੇ ਦਾਸ ਨੂੰ ਅਮਰੀਕੀਆਂ ਨੂੰ ਉਸ ਦੀਆਂ ‘ਦੇਸ਼-ਧ੍ਰੋਹੀ’ ਗਤੀਵਿਧੀਆਂ ਦੀਆਂ ਤੁੱਖਣੀਆਂ ਦੇ ਕੇ ਅਮਰੀਕੀ ਇਮੀਗ੍ਰੇਸ਼ਨ ਸੇਵਾਵਾਂ ਵਿਚ ਭਾਰਤੀ ਦੁਭਾਸ਼ੀਏ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਸੀ। ਬਦਲੇ ਵਿੱਚ ਦਾਸ ਨੇ ਹਾਪਕਿਨਸਨ ਦੇ ਖ਼ੁਫ਼ੀਆਏਜੰਟ ਬਣਨ ਤੋਂ ਪਹਿਲਾਂ ਹੀ ਇਕ ਕੈਨੇਡੀਅਨ ਅਖ਼ਬਾਰ ਵਿੱਚ ਉਸ ਨੂੰ ਇੱਕ ਖ਼ੁਫ਼ੀਆ ਏਜੰਟ ਕਹਿਕੇ ਲਾਹ-ਪਾਹ ਕੀਤੀ ਸੀ।
ਭਾਰਤ ਦੇ ਹਿੱਤਾਂ ਵਿੱਚ ਇੱਕ ਕੈਨੇਡੀਅਨ ਏਜੰਟ ਦੀ ਨੌਕਰੀ ਡੀ.ਸੀ.ਆਈ. ਦੀ ਜਾਂਚ ਵਿੱਚ ਸਿੱਧੀ ਸ਼ਮੂਲੀਅਤ ਤੋਂ ਬਚਣ ਦੀ ਨੀਤੀ ਦੇ ਅਨੁਕੂਲ ਸੀ। ਸੰਯੁਕਤ ਰਾਜ ਅਮਰੀਕਾ ਦੇ ਅੰਦਰ ਵਿਆਪਕ ਬ੍ਰਿਟਿਸ਼ ਜਾਂ ਭਾਰਤੀ ਗੁਪਤ ਸੇਵਾਵਾਂ ਦੀਆਂ ਗਤੀਵਿਧੀਆਂ ਦੀ ਖੋਜ ਦੇ ਗੰਭੀਰ ਕੂਟਨੀਤਕ ਨਤੀਜੇ ਹੋਣਗੇ। ਵਾਸ਼ਿੰਗਟਨ ਵਿਚ ਬਰਤਾਨਵੀ ਰਾਜਦੂਤ ਸਰ ਸੀਸਿਲ ਸਪਰਿੰਗ-ਰਾਈਸ ਨੇ ਮਈ 1914 ਵਿਚ ਲਿਖਿਆ ਸੀ ਕਿ ਇਕ ਪ੍ਰਵਾਣਿਤ ਹੋ ਚੁੱਕੇ ਭਾਰਤੀ ਇਨਕਲਾਬੀਆਂ ਦੇ ਖ਼ਿਲਾਫ਼ ਸਰਕਾਰੀ ਨੁਮਾਇੰਦਗੀ ਇਕ ਦਮ ਬਰਤਾਨਵੀ-ਵਿਰੋਧੀ ਜਜ਼ਬੇ ਅਤੇ ਆਇਰਿਸ਼ ਪ੍ਰੈੱਸ ਨੂੰ ਉਤੇਜਿਤ ਕਰ ਦੇਵੇਗੀ।
ਹਾਪਕਿਨਸਨ ਦੀ ਇਕ-ਮੈਂਬਰੀ ਖੁਫ਼ੀਆ ਏਜੰਸੀ ਨੇ ਕੈਨੇਡੀਅਨ ਡਿਪਾਰਟਮੈਂਟ ਆਫ਼ ਦਾ ਇੰਟੀਰੀਅਰ, ਇੰਡੀਆ ਆਫ਼ਿਸ ਅਤੇ ਭਾਰਤ ਸਰਕਾਰ ਦੀ ਸੰਤੁਸ਼ਟੀ ਲਈ ਕੰਮ ਕੀਤਾ। ਕਿਉਂਕਿ ਉਸ ਨੂੰ ‘ਭਾਰਤੀਆਂ ਦਾ ਚੰਗਾ ਗਿਆਨ’ ਸੀ, ਅਤੇ ਉਹ ਭਾਰਤੀ ਭਾਸ਼ਾਵਾਂ ਬੋਲਦਾ ਸੀ, ਇਸ ਲਈ ਮੈਟਰੋਪੋਲੀਟਨ ਪੁਲਿਸ ਦੀ ਵਿਸ਼ੇਸ਼ ਸ਼ਾਖ਼ਾ ਅਤੇ ਨਿਊ ਯਾਰਕ ਦੀ ਹੋਮ ਆਫ਼ਿਸ ਏਜੰਸੀ ਦੇ ਉਲਟ ਉਸ ਨੂੰ ਭਾਰਤੀ ਹਲਕਿਆਂ ਦੇ ਅੰਦਰ ਸੰਪਰਕ ਬਣਾਉਣਾ ਸੌਖਾ ਲੱਗਦਾ ਸੀ। ਇਸ ਤਰ੍ਹਾਂ ਭਾਰਤ ਨੂੰ ਆਪਣੇ ਸੀਮਤ ਗਿਣਤੀ ਦੇ ਖ਼ੁਫ਼ੀਆ ਏਜੰਟਾਂ ਨੂੰ ਕੈਨੇਡਾ ਸਰਕਾਰ ਵੱਲੋਂ ਮੁਆਵਜ਼ੇ ਦੀ ਮੰਗ ਵਰਗੀਆਂ ਪਰੇਸ਼ਾਨ ਕਰਨ ਵਾਲ਼ੀਆਂ ਬੇਨਤੀਆਂ ਤੋਂ ਬਚਾਇਆ ਗਿਆ ਸੀ। ਹਾਪਕਿਨਸਨ ਨੇ ਆਪਣੀ ਵਿਸ਼ੇਸ਼ ਏਜੰਟ ਵਜੋਂ ਨਿਯੁਕਤੀ ਤੋਂ ਪਹਿਲਾਂ ਹੀ ਸਿੱਖਾਂ ਵਿੱਚ ਦੋਸਤੀ ਕਾਇਮ ਕਰ ਰੱਖੀ ਸੀ। 1908 ਤੋਂ 1914 ਤੱਕ ਉਸ ਨੇ ਮੁਖ਼ਬਰਾਂ ਦਾ ਇੱਕ ਪੁਖ਼ਤਾ ਪ੍ਰਬੰਧ ਕਾਇਮ ਕੀਤਾ ਜੋ 1914 ਤੱਕ ਸਿੱਖ ਕੌਮ ਅੰਦਰ ਇੱਕ ਮਾਨਤਾ ਪ੍ਰਾਪਤ ਧਿਰ ਬਣ ਗਿਆ। ਇਸ ਗੱਲ ਦੇ ਕੁਝ ਸਬੂਤ ਹਨ ਕਿ ਹਾਪਕਿਨਸਨ ਨੇ ਨਿੱਜੀ ਤੌਰ ’ਤੇ ਭਾਰਤੀ ਹਲਕਿਆਂ ਵਿੱਚ ਘੁਸਪੈਠ ਕੀਤੀ ਸੀ। ਉਸ ਦੇ ਮੁੱਖ ਮੁਖ਼ਬਰ ਬੇਲਾ ਸਿੰਘ ਨੇ 1914 ਵਿੱਚ ਕੈਨੇਡਾ ਦੀ ਇੱਕ ਅਦਾਲਤ ਵਿੱਚ ਐਲਾਨ ਕੀਤਾ ਕਿ ਉਹ (ਹਾਪਕਿਨਸਨ) ਨਕਲੀ ਦਾੜ੍ਹੀ, ਮੁੱਛਾਂ ਅਤੇ ਪੱਗ ਬੰਨ੍ਹ ਕੇ, ਅਤੇ ਪੁਰਾਣੇ ਕੱਪੜੇ ਪਹਿਨ ਕੇ ਗੁਰਦਵਾਰੇ ਜਾਇਆ ਕਰਦਾ ਸੀ।
ਹਾਪਕਇਨਸਨ ਨੇ ਇਮੀਗ੍ਰੇਸ਼ਨ ਇੰਸਪੈਕਟਰ ਦੇ ਤੌਰ ’ਤੇ ਕੰਮ ਕਰਨ ਤੋਂ ਇਲਾਵਾ, ਸਾਮਰਾਜੀ ਖੁਫ਼ੀਆ ਏਜੰਟ ਅਤੇ ਅੰਦਰੂਨੀ ਮੰਤਰਾਲੇ ਦੇ ਏਜੰਟ ਦੀ ਦੋਹਰੀ ਭੂਮਿਕਾ ਨਿਭਾਈ। ਉਹ ਭਾਰਤੀਆਂ ਵਿਚ ‘ਦੇਸ਼-ਧ੍ਰੋਹ’, ਉਨ੍ਹਾਂ ਦੀ ਆਰਥਿਕ ਖ਼ੁਸ਼ਹਾਲੀ, ਅਤੇ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਤੋੜਨ ਦੀਆਂ ਸਾਰੀਆਂ ਕੋਸ਼ਿਸ਼ਾਂ ਬਾਰੇ ਕੈਨੇਡਾ ਦੇ ਗ੍ਰਹਿ ਉਪ ਮੰਤਰੀ ਡਬਲਯੂ.ਡਬਲਯੂ. ਕੋਰੀ ਦੇ ਬਕਾਇਦਾ ਤੌਰ ’ਤੇ ਕੰਨ ਭਰਦਾ ਰਿਹਾ। ਉਸ ਦੀਆਂ ਰਿਪੋਰਟਾਂ ਤੋਂ ਸਪਸ਼ਟ ਹੈ ਕਿ ਕੈਨੇਡੀਅਨ ਨਾਗਰਿਕ ਹੋਣ ਦੇ ਨਾਤੇ ਉਸ ਨੇ ਨਿੱਜੀ ਤੌਰ ’ਤੇ ਆਪਣੇ ਇਸ ਨਵੇਂ ਦੇਸ਼ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਮਨਜ਼ੂਰੀ ਦਿੱਤੀ, ਜਿਸ ਵਿਚ ਭਾਰਤ ਸਰਕਾਰ ਕੁੱਝ ਢਿੱਲ ਦੇਣਾ ਚਾਹੁੰਦੀ ਸੀ।
ਹਾਲਾਂਕਿ ਉਸ ਨੂੰ ਡੀ.ਸੀ. ਆਈ. ਤੋਂ ਕੋਈ ਸਿੱਧੇ ਨਿਰਦੇਸ਼ ਨਹੀਂ ਮਿਲੇ, ਪਰ ਲੱਗਦਾ ਹੈ ਕਿ ਹਾਪਕਿਨਸਨ ਨੇ ਬਾਕਾਇਦਾ ਤੌਰ ’ਤੇ ਭਾਰਤੀ ਪੁਲਿਸ ਨਾਲ ਸੰਪਰਕ ਕੀਤਾ। ਉਸ ਨੇ ਰਿਪੋਰਟ ਦਿੱਤੀ ਕਿ ਤਾਰਕ ਨਾਥ ਦਾਸ ਦੇ ਸਾਥੀ ਜੀ.ਡੀ. ਕੁਮਾਰ ਨੇ ਇਕ ਮੀਟਿੰਗ ਕੀਤੀ, ਜਿਸ ਵਿਚ ਉਸ ਨੇ ਹਾਪਕਿਨਸਨ ਦੀ ਨਿਖੇਧੀ ਕੀਤੀ ਕਿ ਪੁਲਿਸ ਨੇ ਭਾਰਤ ਵਿਚ ਮੀਟਿੰਗ ਵਿਚਲੇ ਸਰੋਤਿਆਂ ਦੇ ਰਿਸ਼ਤੇਦਾਰਾਂ ਦੇ ਘਰਾਂ ਦੀਆਂ ਜੋ ਤਲਾਸ਼ੀਆਂ ਲਈਆਂ ਹਾਪਕਿਨਸਨ ਉਨ੍ਹਾਂ ਲਈ ਜ਼ਿੰਮੇਵਾਰ ਹੈ। ਹਾਪਕਿਨਸਨ ਨੂੰ ‘ਬੇਵਫ਼ਾ’ ਸਿੱਖਾਂ ਨੇ ਹੋਰ ਵੀ ਨਫ਼ਰਤ ਕੀਤੀ ਜਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜੂਨ 1910 ਦੀ ਵੈਨਕੂਵਰ ਵਿਚ ਇਕ ਮੀਟਿੰਗ ਵਿਚ ਉਸ ਨੂੰ ਸਿੱਖ ਇਮੀਗ੍ਰੇਸ਼ਨ ਸਮੱਸਿਆਵਾਂ ਅਤੇ ਸਿੱਖ ਔਰਤਾਂ ਨੂੰ ਕੈਨੇਡਾ ਤੋਂ ਬਾਹਰ ਰੱਖਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਕੈਨੇਡਾ ਅੰਦਰ ਮੁਖ਼ਬਰਾਂ ਨੂੰ ਸੁਰੱਖਿਅਤ ਕਰਨ ਵਿੱਚ ਆਪਣੀ ਮੁਹਾਰਤ ਦੇ ਬਾਵਜੂਦ, ਹਾਪਕਿਨਸਨ ਨੇ 1911 ਦੇ ਅੰਤ ਵਿੱਚ ਘੋਰ ਨਿਰਾਸ਼ ਮਹਿਸੂਸ ਕੀਤਾ ਕਿਉਂਕਿ ਉਹ ਸੰਯੁਕਤ ਰਾਜ ਅਮਰੀਕਾ ਦੇ ਅੰਦਰ (ਖ਼ੁਫ਼ੀਆ) ਸਰਗਰਮੀਆਂ ਕਰਨ ਲਈ ਲੋੜੀਂਦੇ ਭਰੋਸੇ ਯੋਗ ਭਾਰਤੀ ਬੰਦੇ ਲੱਭਣ ਵਿੱਚ ਅਸਮਰੱਥ ਰਿਹਾ ਸੀ। ਉਸ ਦੀ ਮੁੱਖ ਫੌਰੀ ਚਿੰਤਾ ਤਾਰਕ ਨਾਥ ਦਾਸ ਨੂੰ ਅਮਰੀਕੀ ਨਾਗਰਿਕਤਾ ਅਪਣਾਉਣ ਤੋਂ ਰੋਕਣਾ ਸੀ ਮਤੇ ਉਹ ਇਸ ਰੁਤਬੇ ਦਾ ਫ਼ਾਇਦਾ ਉਠਾ ਕੇ ਭਾਰਤ ਵਾਪਸ ਜਾ ਕੇ ਜਾਰਜ ਪੰਜਵੇਂ ਦੀ ਆਉਣ ਵਾਲੀ ਤਾਜਪੋਸ਼ੀ ਵਿੱਚ ਅੜਿੱਕਾ ਪੈਦਾ ਕਰ ਦੇਵੇ। 1911 ਦੀ ਪੱਤਝੜ ਵਿੱਚ ਹਾਪਕਿਨਸਨ ਨੇ ਯੂ.ਐਸ.ਪੈਸੀਫਿਕ ਕੋਸਟ ਦਾ 19 ਦਿਨਾਂ ਦਾ ਦੌਰਾ ਕੀਤਾ। ਸਾਨਫਰਾਂਸਿਸਕੋ ਵਿੱਚ ਉਹ ਦਾਸ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰੇ ਲਈ ਅਮਰੀਕੀ ਇਮੀਗ੍ਰੇਸ਼ਨ ਸੇਵਾ ਦੇ ਇੰਸਪੈਕਟਰ ਏਨਜ਼ਵਰਥ ਨੂੰ ਮਿਲਿਆ। ਏਨਜ਼ਵਰਥ ਨੇ ਆਪਣੀ ਹੈਰਾਨੀ ਕਬੂਲ ਕੀਤੀ ਕਿ ਬ੍ਰਿਟਿਸ਼ ਸਰਕਾਰ ਨੇ ਬਰਕਲੇ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਵੱਲ ਕਦੇ ਧਿਆਨ ਨਹੀਂ ਦਿੱਤਾ। ਹਾਪਕਿਨਸਨ ਨੂੰ ਖ਼ਾਸ ਤੌਰ ’ਤੇ ਉਦੋਂ ਤਕਲੀਫ਼ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ ਪ੍ਰਸ਼ਾਂਤ ਮਹਾਸਾਗਰ ਦੇ ਤੱਟ ’ਤੇ ਰਹਿੰਦੇ ਭਾਰਤੀਆਂ ਨੂੰ ਵਿਸਫੋਟਕਾਂ ਦਾ ਵਿਆਪਕ ਗਿਆਨ ਸੀ, ਅਤੇ ਉਨ੍ਹਾਂ ਵਿਚੋਂ ਕੁਝ ਬੰਗਾਲ ਦੀਆਂ ਕ੍ਰਾਂਤੀਕਾਰੀ ਸੁਸਾਇਟੀਆਂ ਨਾਲ ਸਬੰਧ ਰੱਖਦੇ ਸਨ।
ਹਾਪਕਿਨਸਨ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਦਾ ਤੱਤ-ਸਾਰ ਸਾਨਫਰਾਂਸਿਸਕੋ ਵਿੱਚ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਬ੍ਰਿਟਿਸ਼ ਕੌਂਸਲ-ਜਨਰਲ, ਅਲੈਗਜ਼ੈਂਡਰ ਕਾਰਨੇਗੀ ਰੌਸ ਕੋਲ਼ ਪੁਜਾ। ਜਵਾਬ ਵਿਚ ਉਸ ਨੇ ਹਾਪਕਿਨਸਨ ਦੀ ਆਪਣੇ ਦਫ਼ਤਰ ਦੀ ਬਦਖੋਹੀਬਾਰੇ ਕਿਹਾਕਿ ਉਸ ਦਾ ਅਮਲਾ ਏਨਾ ਛੋਟਾ ਸੀ ਕਿ ਉਹ ਭਾਰਤੀਆਂ ਵਿਚ ਵਿਸਤ੍ਰਿਤ ਛਾਣਬੀਣ ਨਹੀਂ ਕਰ ਸਕਦਾ ਸੀ। ਉਸ ਨੇ ਕਿਹਾ, ‘ਜਿਵੇਂ ਮਿਸਟਰ ਹਾਪਕਿਨਸਨ ਕਹਿੰਦਾ ਹੈ ਕਿ ਉਸ ਦੀਆਂ ਪੁੱਛ-ਗਿੱਛਾਂ ਸਤਹੀ ਕਿਸਮ ਦੀਆਂ ਸਨ...। ਇਹ ਬਦਕਿਸਮਤੀ ਵਾਲੀ ਗੱਲ ਜਾਪਦੀ ਹੈ ਕਿ ਜਦੋਂ ਉਸ ਨੇ ਕੌਂਸਲੇਟ ਵਿਖ਼ੇ ਫ਼ੋਨ ਕੀਤਾ ਤਾਂ ਉਹ ਕੋਈ ਵੀ ਸਬੂਤ ਪੇਸ਼ ਕਰਨ ਵਿੱਚ ਅਸਮਰੱਥ ਰਿਹਾ ਜੋ ਇਹ ਦਰਸਾਉਂਦਾ ਹੋਵੇ ਕਿ ਉਹ ਕਿਸੇ ਵੀ ਕਿਸਮ ਦਾ ਸਰਕਾਰੀ ਅਫ਼ਸਰ ਸੀ...’
ਪਰ ਹਾਪਕਿਨਸਨ ਦੇ 1911 ਦੇ ਅਮਰੀਕਾ ਜਾਣ ਦੇ ਮਿਸ਼ਨ ਦੇ ਸਕਾਰਾਤਮਕ ਨਤੀਜੇ ਨਿਕਲੇ। ਸੀਆਟਲ ਵਿਚ, ਇਕ ਅਮਰੀਕੀ ਇਮੀਗ੍ਰੇਸ਼ਨ ਇੰਸਪੈਕਟਰ, ਹੰਟਰ, ਸਹੁੰ ਚੁੱਕ ਕੇ ਇਹ ਦੱਸਣ ਲਈ ਸਹਿਮਤ ਹੋ ਗਿਆ ਕਿ ਉਹ ਤਾਰਕ ਨਾਥ ਦਾਸ ਬਾਰੇ ਕੀ ਜਾਣਦਾ ਸੀ। ਦਾਸ ਨੂੰ 1914 ਤੱਕ ਯੂ.ਐੱਸ. ਨਾਗਰਿਕ ਅਪਣਾਉਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਹਾਪਕਿਨਸਨ ਨੇ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਮੁਖ਼ਬਰਾਂ ਦਾ ਇੱਕ ਨੈੱਟਵਰਕ ਸ਼ੁਰੂ ਕੀਤਾ ਸੀ। ਇਸ ਸਮੇਂ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਦੇ ਤੱਟ ’ਤੇ ਭਾਰਤੀ ਅੰਦੋਲਨਕਾਰੀ ਕਦੇ ਵੀ ਬਰਤਾਨਵੀ ਮੁਖ਼ਬਰਾਂ ਤੋਂ ਖਹਿੜਾ ਨਹੀਂ ਛੁਡਾ ਸਕਣਗੇ।
ਹਾਪਕਿਨਸਨ ਦੇ ਮੁਖ਼ਬਰ ਵਿਆਪਕ ਤੌਰ ’ਤੇ ਵੱਖਰੇ ਪਿਛੋਕੜਾਂ ਤੋਂ ਆਏ ਸਨ। ਸਾਨਫਰਾਂਸਿਸਕੋ ਪਹੁੰਚਣ ’ਤੇ, ਹਾਪਕਿਨਸਨ ਨੇ ਸਥਾਨਕ ਮੰਦਰ ਦੇ ਪ੍ਰਧਾਨ ਸਵਾਮੀ ਤ੍ਰਿਗੁਣਾਤੀਤਾ ਨੂੰ ਬੁਲਾਇਆ, ਜਿਸ ਨੂੰ ਦਾਸ ਨੇ ਇਕ ਵਾਰ ਧਮਕੀ ਦਿੱਤੀ ਸੀ ਅਤੇ ਉਸ ਦੇ ਇਕ ਪਿੱਠੂ ਦੀ ਕੁੱਟ-ਮਾਰ ਕੀਤੀ ਸੀ। ਹਾਪਕਿਨਸਨ ਨੇ ਉਸ ਨੂੰ ਸੁਰੱਖਿਆ ਦੀ ਪੇਸ਼ਕਸ਼ ਕੀਤੀ, ਅਤੇ ਇਸ ਤਰ੍ਹਾਂ ਉਸ ਨੂੰ ਭਾਰਤੀ ਭਾਈਚਾਰੇ ਦੇ ਇੱਕ ਬਹੁਤ ਹੀ ਵਧੀਆ ਮੈਂਬਰ ਦਾ ਸਮਰਥਨ ਪ੍ਰਾਪਤ ਹੋ ਗਿਆ।
ਹਾਪਕਿਨਸਨ ਜਨਵਰੀ 1913 ਵਿਚ ਜਦ ਸਾਨਫਰਾਂਸਿਸਕੋ ਵਾਪਸ ਆਇਆ ਤਾਂ ਰੌਸ ਨੇ ਬਰਕਲੇ ਯੂਨੀਵਰਸਿਟੀ ਦੇ ਦੋ ਭਾਰਤੀ ਵਿਦਿਆਰਥੀਆਂ, ਸੁਰੇਂਦਰ ਨਾਥ ਗੁਹਾ ਅਤੇ ਐਡਵਰਡ ਪਾਂਡਿਅਨ ਨਾਲ ਉਸ ਦੀ ਜਾਣ-ਪਛਾਣ ਕਰਵਾਈ, ਜਿਨ੍ਹਾਂ ਨੇ ਸਵੈ-ਇੱਛਾ ਨਾਲ ਰਿਪੋਰਟਾਂ ਦਿੱਤੀਆਂ ਕਿ ਦਸੰਬਰ 1912 ਦੇ ਅੰਤ ਵਿਚ ਹਰਦਿਆਲ ਨੇ ਵਾਇਸਰਾਏ ਲਾਰਡ ਹਾਰਡਿੰਗ ਦੇ ਹਾਲ ਹੀ ਵਿਚ ਹੋਏ ਕਤਲ ਦੀ ਕੋਸ਼ਿਸ਼ ਦਾ ਜਸ਼ਨ ਮਨਾਉਣ ਲਈ ਯੂਨੀਵਰਸਿਟੀ ਵਿਚ ਰਾਤ ਦੇ ਖਾਣੇ ਦੀ ਦਾਅਵਤ ਦਿਤੀ ਸੀ। ਇਸ ਘਟਨਾ ਨੇ ਦਿੱਲੀ ਅਤੇ ਲੰਡਨ ਦੇ ਬਰਤਾਨਵੀ ਅਧਿਕਾਰੀਆਂ ਨੂੰ ਅਮਰੀਕਾ ਵਿਚਲੇ ਭਾਰਤੀ ਅੰਦੋਲਨ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਨਜ਼ਰੀਏ ਨਾਲ ਦੇਖਣ ਲਈ ਪ੍ਰੇਰਿਆ।
1913 ਵਿਚ ਪ੍ਰਸ਼ਾਂਤ ਮਹਾਸਾਗਰ ਦੇ ਤੱਟ ’ਤੇ ਭਾਰਤੀ ਅੰਦੋਲਨਕਾਰੀ ਵਧੇਰੇ ਬੇਰੋਕ-ਟੋਕ ਅਤੇ ਬਿਹਤਰ ਢੰਗ ਨਾਲ਼ ਸੰਗਠਿਤ ਹੋ ਗਏ ਸਨ। ਇਹ ਮੁੱਖ ਤੌਰ ’ਤੇ ਇਸ ਲਈ ਸੀ ਕਿਉਂਕਿ ਹਰਦਿਆਲ ਨੇ ਉਨ੍ਹਾਂ ਨੂੰ ਕਰਿਸ਼ਮਾਈ ਅਗਵਾਈ ਪ੍ਰਦਾਨ ਕੀਤੀ ਸੀ। ਉਹ ਉੱਤਰੀ ਅਮਰੀਕਾ ਦੇ ਪਹਿਲੇ ਭਾਰਤੀ ਨੇਤਾ ਸਨ ਜਿਨ੍ਹਾਂ ਨੇ ਇਹ ਦੇਖਿਆ ਕਿ ਅਮਰੀਕਾ ਅਤੇ ਕੈਨੇਡਾ ਦੇ ਘੱਟ ਪੜ੍ਹੇ-ਲਿਖੇ ਸਿੱਖ ਜਨਤਕ ਸਮਰਥਨ ਅਤੇ ਫੰਡ ਮੁਹੱਈਆ ਕਰਵਾ ਸਕਦੇ ਹਨ, ਜਿਸ ਦੀ ਜਲਾਵਤਨੀ ਵਿਚ ਰਾਸ਼ਟਰਵਾਦੀ ਲਹਿਰ ਨੂੰ ਲੋੜ ਸੀ। ਕੈਨੇਡੀਅਨ ਇਮੀਗ੍ਰੇਸ਼ਨ ਦੇ ਕਦੇ ਨਾ ਝੁਕਣ ਵਾਲ਼ੇ ਨਿਰਦਈ ਕਾਨੂੰਨ ਨੇ, ਜਿਸ ਨੇ ਸਿੱਖਾਂ ਦੇ ਮਨਾਂ ਵਿੱਚ ਸਾਮਰਾਜ ਨੂੰ ਬਦਨਾਮ ਕਰ ਦਿੱਤਾ ਸੀ, ਉਸ ਦੇ ਉਦੇਸ਼ ਨੂੰ ਹੋਰ ਬਲ ਬਖ਼ਸ਼ਿਆ। ਹਿੰਦੂ ਬੁੱਧੀਜੀਵੀਆਂ ਅਤੇ ਸਿੱਖ ਕਿਸਾਨਾਂ ਨੂੰ ਇਕਮੁੱਠ ਕਰਨ ਦੀ ਦਿਸ਼ਾ ਵਿਚ ਪਹਿਲਾ ਵੱਡਾ ਕਦਮ ਉਦੋਂ ਚੁੱਕਿਆ ਗਿਆ ਜਦੋਂ ਮਈ 1913 ਵਿਚ ਹਿੰਦੂ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ ਦਾ ਗਠਨ ਕੀਤਾ ਗਿਆ। ਪੱਤਝੜ ਰੁੱਤ ਤੱਕ, ਹਰ ਦਿਆਲ ਨੇ ਇੱਕ ਕ੍ਰਾਂਤੀਕਾਰੀ ਪਾਰਟੀ ਦੇ ਨਾਲ਼ ਮਿਲ ਕੇ ਸਾਨਫਰਾਂਸਿਸਕੋ ਵਿੱਚ ਇੱਕ ਕ੍ਰਾਂਤੀਕਾਰੀ ਅਖ਼ਬਾਰ ਸ਼ੁਰੂ ਕੀਤਾ ਸੀ, ਜਿਸ ਦਾ ਨਾਮ ਉਸ ਨੇ ‘ਗ਼ਦਰ’ ਅਖ਼ਬਾਰ ਤੋਂ ਲਿਆ ਸੀ। ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੱਕ, ‘ਗ਼ਦਰ’ ਜੋ ਕਈ ਭਾਰਤੀ ਭਾਸ਼ਾਵਾਂ ਵਿੱਚ ਛਾਪਿਆ ਜਾਂਦਾ ਸੀ, ਸਾਰੇ ਬ੍ਰਿਟਿਸ਼ ਸਾਮਰਾਜ ਅੰਦਰ ਭੇਜਿਆ ਜਾ ਰਿਹਾ ਸੀ।
ਪ੍ਰਸ਼ਾਂਤ ਤੱਟ ’ਤੇ ਭਾਰਤੀ ਅੰਦੋਲਨ ਦੇ ਵਧਦੇ‘ਵਾਇਰਸ’ ਦੇ ਨਾਲ-ਨਾਲ ਹਾਪਕਿਨਸਨ ਦੀ ਖੁਫ਼ੀਆ ਜਾਣਕਾਰੀ ਪ੍ਰਦਾਨ ਕਰਨ ਦੀ ਯੋਗਤਾ ਨੂੰ ਮਜ਼ਬੂਤ ਕੀਤਾ ਗਿਆ ਸੀ। 1913 ਵਿਚ ਉਸ ਨੂੰ ਵਿਦੇਸ਼ ਦਫ਼ਤਰ ਅਤੇ ਭਾਰਤੀ ਅਧਿਕਾਰੀਆਂ ਨੇ ਵਧੇਰੇ ਸਹਾਇਤਾ ਦਿੱਤੀ, ਜਦੋਂ ਉਸ ਦੀਆਂ ਆਪਣੀਆਂ ਕੋਸ਼ਿਸ਼ਾਂ ਨਾਲ ਉਸ ਨੇ ਮੁਖ਼ਬਰਾਂ ਅਤੇ ਯੂ.ਐੱਸ. ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਸੰਪਰਕ ਵਧਾ ਦਿੱਤਾ ਜੋ ਉਸ ਨੇ 1911 ਵਿਚ ਸ਼ੁਰੂ ਕੀਤਾ ਸੀ। 12 ਫਰਵਰੀ 1913 ਨੂੰ ਵਿਦੇਸ਼ ਦਫ਼ਤਰ ਨੇ ਰਾਸ ਨੂੰ ਹਾਪਕਿਨਸਨ ਨੂੰ ਸਹਿਯੋਗ ਦੇਣ ਦਾ ਹੁਕਮ ਦਿੱਤਾ। ਰੌਸ ਹੁਣ ਤੱਕ ਹਾਪਕਿਨਸਨ ਦੇ ਭਾਰਤੀਆਂ ਅਤੇ ਭਾਰਤ ਬਾਰੇ ਗਹਿਰੇ ਗਿਆਨ ਤੋਂ ਸੰਤੁਸ਼ਟ ਹੋ ਗਿਆ ਸੀ, ਅਤੇ ਉਨ੍ਹਾਂ ਵਫ਼ਾਦਾਰ ਭਾਰਤੀਆਂ ਨੂੰ, ਜਿਨ੍ਹਾਂ ਨੇ ਸਵੈ-ਇੱਛਾ ਨਾਲ ਜਾਣਕਾਰੀ ਦਿੱਤੀ ਸੀ, ਉਸ ਦੇ ਸੰਪਰਕ ਵਿਚ ਰੱਖਿਆ।
ਜਨਵਰੀ 1913 ਵਿਚ ਹਾਪਕਿਨਸਨ ਨੇ ਸਿਆਟਲ ਵਿਚ ਦੋ ਮੀਟਿੰਗਾਂ ਵਿਚ ਹਿੱਸਾ ਲਿਆ ਜਿਸ ਵਿਚ ਹਰ ਦਿਆਲ ਨੇ ਅਰਾਜਕਤਾਦੇ ਵਿਸ਼ੇ ’ਤੇ ਭਾਸ਼ਣ ਦਿੱਤੇ। ਸਾਨਫਰਾਂਸਿਸਕੋ ਅਤੇ ਸਿਆਟਲ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਹਾਪਕਿਨਸਨ ਦਾ ਰਿਸ਼ਤਾ 1913 ਵਿੱਚ ਬਹੁਤ ਨਜ਼ਦੀਕੀ ਵਾਲ਼ਾ ਹੋ ਗਿਆ। ਵਾਸ਼ਿੰਗਟਨ ਅਧਿਕਾਰੀਆਂ ਵੱਲੋਂ ਅਮਰੀਕਾ ਵਿਚ ਭਾਰਤੀ ਅੰਦੋਲਨਕਾਰੀਆਂ ਨੂੰ ਕੰਟਰੋਲ ਕਰਨ ਨੀਤੀ ਨਾਲ਼ੋਂ ਬਰਤਾਨੀਆ ਦੀ ਨੀਤੀ ਨਾਲ ਉਨ੍ਹਾਂ ਦਾ ਜ਼ਿਆਦਾ ਲਗਾਓ ਸੀ। ਹਾਪਕਿਨਸਨ ਦੇ ਉਨ੍ਹਾਂ ਨਾਲ ਨਿੱਜੀ ਸੰਪਰਕਾਂ ਨੇ ਬ੍ਰਿਟਿਸ਼ ਨੂੰ ਵਿਦੇਸ਼ ਵਿਭਾਗ ਨਾਲ ਸੰਪਰਕ ਕੀਤੇ ਬਗ਼ੈਰ ਅਮਰੀਕੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਬਣਾਇਆ। ਹਾਪਕਿਨਸਨ ’ਤੇ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇੰਨਾ ਭਰੋਸਾ ਕੀਤਾ ਕਿ 1913 ਵਿਚ ਉਨ੍ਹਾਂ ਨੇ ਉਸ ਨੂੰ ਵੈਨਕੂਵਰ ਵਿਖੇ ਅਧਿਕਾਰਤ ਹਿੰਦੂ ਦੁਭਾਸ਼ੀਏ ਵਜੋਂ ਨਿਯੁਕਤ ਕੀਤਾ, ਅਤੇ ਉਸ ਨੂੰ ਸਰਹੱਦੋਂ ਪਾਰ ਮਿਸ਼ਨਾਂ ’ਤੇ ਆਪਣੇ ਮੁਖ਼ਬਰਾਂ ਨੂੰ ਭੇਜਣ ਦੀ ਆਗਿਆ ਦਿੱਤੀ। ਸਾਨਫਰਾਂਸਿਸਕੋ ਦੇ ਅਧਿਕਾਰੀਆਂ ਨੇ ਹਰ ਦਿਆਲ ਨੂੰ ਸੰਯੁਕਤ ਰਾਜ ਤੋਂ ਹਟਾਉਣ ਲਈ ਹਾਪਕਿਨਸਨ ਦੀਆਂ ਕੋਸ਼ਿਸ਼ਾਂ ਦੀ ਵੀ ਸਹਾਇਤਾ ਕੀਤੀ। ਸਿਆਟਲ ਇਮੀਗ੍ਰੇਸ਼ਨਸਟੇਸ਼ਨ ਦੇ ਸਹਾਇਕ ਕਮਿਸ਼ਨਰ ਨੇ ਉਸ ਨਾਲ ਵਾਅਦਾ ਕੀਤਾ ਕਿ ਜੇ ਉਸ ਨੂੰ ਹਰਦਿਆਲ ਨੂੰ ਅਰਾਜਕਤਾਵਾਦ ਦੇ ਮੁਆਮਲੇ ਵਿਚ ਫਸਾਉਣ ਵਾਲੇ ਦਸਤਾਵੇਜ਼ ਦਿੱਤੇ ਜਾਣ, ਤਾਂ ਇਮੀਗ੍ਰੇਸ਼ਨ ਵਿਭਾਗ ਉਸ ਦੇ ਮਾਮਲੇ ਦੀ ਜਾਂਚ ਦੇਸ਼ ਨਿਕਾਲੇ ਦੇ ਨਜ਼ਰੀਏ ਨਾਲ ਕਰੇਗਾ। ਹਾਪਕਿਨਸਨ ਨੂੰ ਸਾਨਫਰਾਂਸਿਸਕੋ ਦੇ ਡਾਕਘਰ ਦੇ ਅੰਦਰ ਇਕ ਕਲਰਕ ਦੀ ਨਿਯੁਕਤੀ ਕਰਨ ਦੀ ਆਗਿਆ ਵੀ ਦਿੱਤੀ ਗਈ ਸੀ, ਤਾਂ ਜੋ ਉਹ ਹਰਦਿਆਲ ਦੀ ਡਾਕ ਨੂੰ ਰੋਕ ਸਕੇ। ਜਦੋਂ ਹਰਦਿਆਲ ਨੇ ਜਨਵਰੀ ਵਿਚ ਸਿਆਟਲ ਵਿਚ ਅਰਾਜਕਤਾਵਾਦ ਬਾਰੇ ਆਪਣਾ ਭਾਸ਼ਣ ਦਿੱਤਾ ਸੀ ਤਾਂ ਹਾਪਕਿਨਸਨ ਦੀ ਬੇਨਤੀ ’ਤੇ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀ ਉਸ ਵਿਚ ਸ਼ਾਮਲ ਹੋਏ ਸਨ।
ਆਖ਼ਰ ਕਾਰ ਹਾਪਕਿਨਸਨ ਨੇ ਹਰਦਿਆਲ ਦੇ ਦੇਸ਼ ਨਿਕਾਲੇ ਲਈ ਵਾਸ਼ਿੰਗਟਨ ਪ੍ਰਸ਼ਾਸਨ ਦੀ ਮਨਜ਼ੂਰੀ ਹਾਸਲ ਕਰ ਲਈ ਕਿਉਂਕਿ ਉਹ ਉਸ ਨੂੰ ਹੋਰ ਭਾਰਤੀ ਰਾਸ਼ਟਰਵਾਦੀਆਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਸਮਝਦਾ ਸੀ। ਹਰਦਿਆਲ ਵਿਦੇਸ਼ਾਂ ਵਿਚ ਚੰਦ ਕੁ ਭਾਰਤੀ ਅੰਦੋਲਨਕਾਰੀਆਂ ਵਿਚੋਂ ਇਕ ਸੀ ਜਿਨ੍ਹਾਂ ਲਈ ‘ਅਰਾਜਕਤਾਵਾਦੀ’ ਸ਼ਬਦ ਸਿਰਫ਼ ਬਰਤਾਨਵੀ ਹਕੂਮਤ ਦਾ ਸ਼ਬਦ ਹੀ ਨਹੀਂ ਸੀ, ਸਗੋਂ ਵਿਸ਼ਵ ਸੰਗਠਨਾਂ ਦੇ ਉਦਯੋਗਿਕ ਕਾਮਿਆਂ ਦੇ ਸਮਰਥਨ ਵਿਚ ਉਸ ਦੇ ਆਪਣੇ ਭਾਸ਼ਣਾਂ ’ਤੇ ਆਧਾਰਿਤ ਇਕ ਯਥਾਰਥਕ ਬਿਆਨ ਸੀ। ਇਸ ਤੋਂ ਇਲਾਵਾ, ਉਸ ਦੇ ਸਮਰਥਕ ਕਦੇ ਕਦੇ ਅਮਰੀਕੀ ਅਧਿਕਾਰੀਆਂ ਨੂੰ ਧਮਕੀ ਦਿੰਦੇ ਸਨ ਕਿ ਜੇ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤਾਂ ਉਹ ਹਿੰਸਾ ਕਰਨਗੇ।
ਅਪਰੈਲ1913 ਤੱਕ ਹਾਪਕਿਨਸਨ ਨੇ ਦਾਅਵਾ ਕੀਤਾ ਕਿ ਉਸ ਦੇ ਕਹਿਣ ਦੀ ਦੇਰ ਸੀ ਕਿ ਯੂ.ਐੱਸ. ਇਮੀਗ੍ਰੇਸ਼ਨ ਅਧਿਕਾਰੀ ਹਰਦਿਆਲ ਦੇ ਦੇਸ਼ ਨਿਕਾਲੇ ਨੂੰ ਰੱਦ ਕਰ ਦੇਣਗੇ। ਭਾਵੇਂ ਹਰਦਿਆਲ ਅਮਰੀਕੀ ਨਜ਼ਰਾਂ ਵਿਚ ਇਕ ਖ਼ਾਸ ਮਾਮਲਾ ਸੀ, ਪਰ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਵਿਦੇਸ਼ ਵਿਭਾਗ ਨੇ ਬਰਤਾਨਵੀ ਇੱਛਾਵਾਂ ਦਾ ਐਨਾ ਅਨੁਕੂਲ ਹੁੰਗਾਰਾ ਭਰਿਆ ਹੁੰਦਾ ਜੇ ਪੱਛਮੀ ਤੱਟ ’ਤੇ ਸਥਾਨਕ ਅਮਰੀਕੀ ਅਫ਼ਸਰਾਂ ਦੀ ਹਮਾਇਤ ਹਾਸਲ ਕਰਨ ਅਤੇ ਉਸ ਦੇ ਖ਼ਿਲਾਫ਼ ਮੁਕੱਦਮੇ ਨੂੰ ਪੂਰੀ ਤਨਦੇਹੀ ਨਾਲ ਘੜਨ ਵਿਚ ਹਾਪਕਿਨਸਨ ਦਾ ਹੁਨਰ ਨਾ ਹੁੰਦਾ। ਕੇਸ ਦੀ ਸਫਲਤਾ ਲਈ ਮਹੱਤਵਪੂਰਨ ਹੈ ਕਿ ਹਾਪਕਿਨਸਨ ਦੀ ਕੈਨੇਡਾ ਵਿੱਚ ਅਧਿਕਾਰਤ ਹੈਸੀਅਤ ਹੈ। ਕਿਉਂਕਿ ਉਹ ਭਾਰਤ ਸਰਕਾਰ ਦਾ ਏਜੰਟ ਨਹੀਂ ਸੀ, ਇਸ ਲਈ ਨਾ ਤਾਂ ਭਾਰਤੀ ਅੰਦੋਲਨਕਾਰੀ ਅਤੇ ਨਾ ਹੀ ਅਮਰੀਕੀ ਪ੍ਰਸ਼ਾਸਨ ਦੇ ਅੰਦਰ ਉਨ੍ਹਾਂ ਦੇ ਸਾਥੀ ਆਸਾਨੀ ਨਾਲ ਉਸ ਨੂੰ ‘ਦਮਨਕਾਰੀ ਬਸਤੀਵਾਦੀ ਨਿਜ਼ਾਮ’ ਦੇ ਗੁੰਡੇ ਵਜੋਂ ਪੇਸ਼ ਕਰ ਸਕੇ ਸਨ।
ਹਾਪਕਿਨਸਨ ਨੇ ਹਰਦਿਆਲ ਦੇ ਖਿਲਾਫ਼ ਮੁਹਿੰਮ ਨੂੰ ਭਾਰਤ ਸਰਕਾਰ ’ਤੇ ਨਿਰਭਰਤਾ ਤੋਂ ਮੁਕੰਮਲ ਤੌਰ ’ਤੇ ਮੁਕਤ ਰੱਖ ਕੇ ਉਲੀਕਿਆ ਅਤੇ ਸਥਾਪਤ ਕੀਤਾ ਸੀ। ਪਰੰਤੂ ਅਮਰੀਕੀਆਂ ਨੂੰ ਪਤਾ ਨਹੀਂ ਸੀ, ਹਾਪਕਿਨਸਨ ਨੂੰ ਆਖ਼ਰਕਾਰ 1913 ਵਿੱਚ ਭਾਰਤ ਸਰਕਾਰ ਨੇ ਮੁਸਤੈਦੀ ਨਾਲ ਸਮਰਥਨ ਦਿੱਤਾ। ਇੱਕ ਜੂਨੀਅਰ ਅਧਿਕਾਰੀ ਦੀ ਹੈਸਾਅਤ ਵਿਚ ਹਰਦਿਆਲ ਦੇ ਦੇਸ਼ ਨਿਕਾਲੇ ਦਾ ਨਿਬੇੜਾ ਕਰਨ ਦਾ ਸਵਾਲ ਬਹੁਤ ਮਹੱਤਵਪੂਰਨ ਮੁੱਦਾ ਸੀ। ਇਹ ਖ਼ਾਸ ਤੌਰ ’ਤੇ ਇਸ ਲਈ ਸੀ ਕਿ ਦਸੰਬਰ 1912 ਵਿਚ ਲਾਰਡ ਹਾਰਡਿੰਗ ਦੇ ਕਤਲ ਦੀ ਕੋਸ਼ਿਸ਼ ਵਿਚ ਹਰਦਿਆਲ ਦੀ ਸ਼ਮੂਲੀਅਤ ਬਾਰੇ ਭਾਰਤ ਦੇ ਅਧਿਕਾਰੀਆਂ ਨੂੰ ਪਤਾ ਲੱਗ ਗਿਆ ਸੀ। ਇਸ ਨੇ ਭਾਰਤ ਦੇ ਅਧਿਕਾਰੀਆਂ ਦੁਆਰਾ ਹਾਪਕਿਨਸਨ ਨੂੰ ਇੱਕ ਏਜੰਟ ਵਜੋਂ ਨੌਕਰੀ ਦੇਣ ਬਾਰੇ ਵਿਚਾਰ ਵਟਾਂਦਰੇ ਨੂੰ ਤੇਜ਼ ਕਰ ਦਿੱਤਾ। ਅਪਰੈਲ ਵਿੱਚ ਹਾਪਕਿਨਸਨ ਨੇ ‘ਵੈਨਕੂਵਰ ਵਿੱਚ ਆਪਣੀ ਪਦਵੀ ਨੂੰ ਤਸੱਲੀਬਖਸ਼ ਆਧਾਰ ’ਤੇ ਸਥਾਪਤ ਕਰਨ ਲਈ’ ਲੰਡਨ ਦੀ ਯਾਤਰਾ ਕੀਤੀ। ਇੰਡੀਆ ਆਫ਼ਿਸ ਵਿਖ਼ੇ ਵਾਲਿੰਗਰ ਨੇ ਉਸ ਨੂੰ ਭਾਰਤੀ ਅੰਦੋਲਨ ਦੀ ਵਿਸ਼ਵ ਵਿਆਪੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਵਾਲਿੰਗਰ ‘ਹਾਪਕਿਨਸਨ ਤੋਂ ਬਹੁਤ ਪ੍ਰਭਾਵਿਤ’ ਸੀ। ਡਾਇਰੈਕਟਰ ਆਫ਼ ਕ੍ਰਿਮੀਨਲ ਇੰਟੈਲੀਜੈਂਸ ਨੂੰ ਉਸ ਦੀਆਂ ਰਿਪੋਰਟਾਂ ਵੱਡਮੁੱਲੀਆਂ ਜਾਪੀਆਂ। ਨਤੀਜੇ ਵਜੋਂ, ਅਪ੍ਰੈਲ ਵਿੱਚ ਗ੍ਰਹਿ ਵਿਭਾਗ ਨੇ ਹਾਪਕਿਨਸਨ ਨੂੰ ਇੱਕ ਰਿਟੇਨਰ ਵਜੋਂ ਇੱਕ ਸਾਲ ਵਿੱਚ 60 ਪੌਂਡ ਦਾ ਭੱਤਾ ਦਿੱਤਾ ਅਤੇ ਜਾਣਕਾਰੀ ਇਕੱਤਰ ਕਰਨ ’ਤੇ ਖਰਚੇ ਲਈ ਇੱਕ ਸਾਲ ਵਿੱਚ 60 ਪੌਂਡ ਦਾ ਹੋਰ ਭੱਤਾ ਦਿੱਤਾ। ਇਹ ਪੈਸਾ ਡਿਪਾਰਟਮੈਂਟ ਆਫ਼ ਕ੍ਰਿਮੀਨਲ ਇੰਟੈਲੀਜੈਂਸ ਦੇ ਸੀਕ੍ਰੇਟ ਸਰਵਿਸ ਫ਼ੰਡ ਵਿੱਚੋਂ ਅਦਾ ਕੀਤਾ ਗਿਆ ਸੀ। ਨਤੀਜੇ ਵਜੋਂ ਡੀ. ਸੀ. ਆਈ. ਨੂੰ ਹਾਪਕਿਨਸਨ ਤੋਂ ਵੱਡੀ ਗਿਣਤੀ ਵਿੱਚ ਰਿਪੋਰਟਾਂ ਮਿਲਣੀਆਂ ਸ਼ੁਰੂ ਹੋ ਗਈਆਂ, ਇਸ ਤਰ੍ਹਾਂ ਵਾਲਿੰਗਰ ਦੀ ਮਿਹਰਬਾਨੀ ਨਾਲ਼, ਕ੍ਰਿਮੀਨਲ ਇੰਟੈਲੀਜੈਂਸ ਦਾ ਡਾਇਰੈਕਟਰ ਹਾਪਕਿਨਸਨ ਨੂੰ ਖ਼ੁਫ਼ੀਆ ਕਾਰਵਾਈ ਬਾਰੇ ਸਿਫ਼ਾਰਸ਼ ਕਰਨ ਅਤੇ ਮਸ਼ਵਰਾ ਦੇਣ ਦੇ ਯੋਗ ਹੋ ਗਿਆ ਸੀ।
ਉੱਤਰੀ ਅਮਰੀਕਾ ਵਿਚ ਖੁਫ਼ੀਆ ਤੰਤਰ ਅਤੇ ਭਾਰਤ ਵਿਚਕਾਰ ਸਬੰਧਾਂ ਵਿਚ ਸੁਧਾਰ ਭਾਰਤ ਸਰਕਾਰ ਦੇ ਵਾਲਿੰਗਰ ਨੂੰ ਉਸ ਦੇ ਮਿਸ਼ਨ ’ਤੇ ਯੂਰਪ ਭੇਜਣ ਤੋਂ ਠੀਕ ਤਿੰਨ ਸਾਲ ਬਾਅਦ ਹੋਇਆ। 1913 ਤੋਂ ਪਹਿਲਾਂ ਅਮਰੀਕੀ ਖੁਫ਼ੀਆ ਜਾਣਕਾਰੀ ਉੱਪਰ ਉਸ ਦਾ ਅਜਿਹਾ ਕੰਟਰੋਲ ਸਿਰਫ਼ ਨਿਊ ਯਾਰਕ ਦੀ ਹੋਮ ਆਫ਼ਿਸ ਏਜੰਸੀ ਤੋਂ ਸੂਚਨਾ ਪ੍ਰਾਪਤ ਕਰਨ ਤਕ ਹੀ ਸੀਮਤ ਸੀ। ਵਾਲਿੰਗਰ ਨੂੰ ਹਾਪਕਿਨਸਨ ਦੇ ਸੰਪਰਕ ਵਿਚ ਲਿਆ ਕੇ, ਭਾਰਤ ਸਰਕਾਰ ਸੁਚੇਤ ਤੌਰ ’ਤੇ ਅਜੇ ਇਕ ਪੁਖ਼ਤਾ ਸਾਮਰਾਜੀ ਖੁਫ਼ੀਆ ਪ੍ਰਣਾਲੀ ਦੀ ਸਿਰਜਣਾ ਵੱਲ ਨਹੀਂ ਵਧ ਰਹੀ ਸੀ ਜੋ ਡੀ. ਸੀ. ਆਈ. ਏਜੰਟਾਂ ਦੇ ਵਿਭਿੰਨ ਪਰ ਵਿਸ਼ਵ-ਵਿਆਪੀ ਨੈੱਟਵਰਕ ਨੂੰ ਨਿਯੰਤਰਿਤ ਕਰਦੀ ਸੀ। ਭਾਵੇਂ ਡੀ.ਸੀ.ਆਈ. ਏਜੰਟਾਂ ਦੀ ਖੁਫ਼ੀਆ ਜਾਣਕਾਰੀ ਪੂਰੀ ਤਰ੍ਹਾਂ ਭਾਰਤੀਆਂ ਅਤੇ ਉਨ੍ਹਾਂ ਦੀਆਂ ਸਾਜਿਸ਼ਾਂ ਨਾਲ ਸਬੰਧਤ ਸੀ, ਪਰ ਯੂਰਪ ਮਹਾਂਦੀਪ ਵਿਚ ਵਾਲਿੰਗਰ ਦੀ ਖੁਫ਼ੀਆ ਪ੍ਰਣਾਲੀ ਬਰਤਾਨੀਆ ਦੀ ਬਦੇਸ਼ੀ ਖੁਫ਼ੀਆ ਏਜੰਸੀ, ਸੀਕ੍ਰੇਟ ਸਰਵਿਸਿਜ਼ ਬਿਊਰੋ, ਜਿਸ ਦੀ ਸਥਾਪਨਾ 1909 ਵਿਚ ਕੀਤੀ ਗਈ ਸੀ, ਨਾਲੋਂ ਘੱਟ ਨਹੀਂ ਸੀ। ਇਸ ਤੋਂ ਇਲਾਵਾ, ਉੱਤਰੀ ਅਮਰੀਕਾ ਤੋਂ ਭਾਰਤੀ ਖੁਫ਼ੀਆ ਜਾਣਕਾਰੀ ਦੀ ਗੁਣਵੱਤਾ
-
ਸਤਵੰਤ ਸ ਦੀਪਕ, ਕੈਨੇਡਾ, ਸਰਗਰਮ ਲੇਖਕ, ਵੈਨਕੂਵਰ, ਬੀ ਸੀ , Canada
satwantdeepak@gmail.com
+1- 604 910 9953
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.