(ਦੋ ਕੁ ਸਾਲ ਪਹਿਲਾਂ ਜਦੋਂ ਭਾਸ਼ਾ ਵਿਭਾਗ ਪੰਜਾਬ ਵਲੋਂ ਪਿਛਲੇ ਛੇ ਸਾਲਾਂ ਦੇ ਅਣਐਲਾਨੇ ਪੁਰਸਕਾਰਾਂ ਦਾ ਐਲਾਨ ਹੋਇਆ ਤਾਂ ਸ. ਹਰਬੀਰ ਸਿੰਘ ਭੰਵਰ ਨੂੰ ਸ਼੍ਰੋਮਣੀ ਪੱਤਰਕਾਰ ਵਲਾ ਪੰਜ ਲੱਖਾ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ। ਜਿਹੜੇ ਕਿ ਅੱਜ ਦੀ ਤ੍ਰੀਕ (12ਫ਼12ਫ਼2022) ਤਕ ਵੀ ਦਿੱਤੇ ਨਹੀਂ ਗਏ। ਪਰ ਦਵਿੰਦਰ ਸੇਖਾ ਦੀ ਸੰਪਾਦਨਾ ਵਿਚ ਉਸ ਲਈ ਅਭਿਨੰਦਨ ਗ੍ਰੰਥ ਛਾਪਣ ਦਾ ਪ੍ਰੋਗਰਾਮ ਣ ਗਿਆ। ਅਭਿਨੰਦਨ ਗ੍ਰੰਥ ਲਈ ਹਰਬੀਰ ਭੰਵਰ ਬਾਰੇ ਲਿਖਣ ਲਈ ਕਿਹਾ ਗਿਆ ਤਾਂ ਮੈਂ ਕਾਹਲੀ ਵਿਚ ਉਹਦਾ ਸੰਖੇਪ ਜਿਹਾ ਸ਼ਬਦ ਚਿੱਤਰ ਲਿਖ ਦਿੱਤਾ ਸੀ, ਪਰ ਮੇਰੀ ਤਸੱਲੀ ਨਹੀਂ ਸੀ ਹੋਈ। ਉਸ ਤੋਂ ਮਗਰੋਂ ਮੈਂ ਦੋ ਅਕਤੂਬਰ 2022 ਨੂੰ ਉਸ ਸ਼ਬਦ ਚੱਿਤਰ ਨੂੰ ਕੁਝ ਸੋਧ ਕੇ ਤੇ ਵਿਸਥਾਰ ਦੇ ਕੇ ਦੁਬਾਰਾ ਲਿਖਿਆ। ਉਹ ਲੇਖ ਮੈਂ ਕਿਸੇ ਥਾਂ ਛਪਵਾਇਆ ਨਹੀਂ ਸੀ ਕਿ 12 ਦਸੰਬਰ 2022 ਨੂੰ ਉਹ ਇਹ ਸੰਸਾਰ ਤਿਆਗ ਕੇ ਸਦਾ ਲਈ ਸਾਥੋਂ ਵਿਛੜ ਗਿਆ। ਹੁਣ 'ਹੈ' ਨੂੰ 'ਸੀ' ਲਿਖਣ ਦੀ ਮੇਰੇ ਵਿਚ ਸ਼ਕਤੀ ਨਹੀਂ।)
ਹਰਬੀਰ ਸਿਘ ਭਵਰ ਮੇਰਾ ਬਹੁਤ ਹੀ ਨਜ਼ਦੀਕੀ ਮਿੱਤਰ ਹੈ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਅਜੇ ਅੱਲੜ ਜਿਹਾ ਮੁੱਛ ਫੁੱਟ ਗੱਭਰੂ ਸੀ ਅਤੇ ਪਿੰਡ ਮਧੇਕੇ, ਜ਼ਿਲਾ ਮੋਗਾ, (ਉਦੋਂ ਤਹਿਸੀਲ), ਵਿੱਚ ਨਵਾਂ-ਨਵਾਂ ਹੀ ਅਧਿਆਪਕ ਲੱਗਾ ਸੀ। ਇਹ ਗੱਲ ਸੰਨ 1958-59 ਦੇ ਲਾਗੇ ਦੀ ਹੈ। ਉਸ ਸਮੇਂ ਲਿਖਾਰੀ ਸਭਾ ਮੋਗਾ ਬਹੁਤ ਸਰਗਰਮ ਸੀ। ਉਸ ਦੀਆਂ ਮੀਟਿਗਾਂ ਉਂਝ ਤਾਂ ਹਰ ਮਹੀਨੇ ਦੇ ਪਹਿਲੇ ਐਤਵਾਰ ਮੋਗੇ ਹੁਦੀਆਂ ਸਨ ਪਰ ਕੁਝ ਨੇੜਲੇ ਸਾਹਿਤਕਾਰ ਸਾਥੀ ਉਸ ਐਤਵਾਰ ਤੋਂ ਬਿਨਾਂ ਵੀ ਕਿਸੇ ਇੱਕ ਦੇ ਘਰ ਮਿਲ ਬੈਠਦੇ। ਇਸੇ ਤਰਾਂ ਹੀ ਇੱਕ ਐਤਵਾਰ ਕੁਝ ਮਿੱਤਰ ਮਡੀ ਨਿਹਾਲ ਸਿਘ ਵਾਲਾ ਵਿਖੇ ਪ੍ਰੀਤਮ ਬਰਾੜ (ਪੱਤੋ) ਦੀ ਬੈਠਕ ਵਿੱਚ ਬੈਠੇ ਸਨ ਕਿ ਸੁਰਜੀਤ ਬਰਾੜ, ਮੇਰਾ ਸਕੂਲ ਤੇ ਜੇ.ਬੀ.ਟੀ. ਦਾ ਹਮਜਮਾਤੀ,ਇੱਕ ਅਲੂੲਂੇ ਜਿਹੇ ਮੁਡੇ ਨਾਲ ਸਾਡੇ ਕੋਲ ਆਇਆ ਅਤੇ ਉਸ ਮੁਡੇ ਦੀ ਜਾਣ-ਪਛਾਣ ਕਰਵਾਈ, "ਇਹਨਾਂ ਨੂੰ ਮਿਲੋ, ਇਹ ਨੇ ਹਰਬੀਰ ਸਿਘ ਭਵਰ, ਇੱਕ ਚਿੱਤਰਕਾਰ। ਇਹਨਾਂ ਦਾ ਪਿੰਡ ਲੁਧਿਆਣੇ ਜ਼ਿਲ੍ਹੇ ਵਿਚ ਪੱਖੋਵਾਲ ਹੈ ਅਤੇ ਸਾਡੇ ਸਕੂਲ ਵਿਚ ਨਵੇਂ ਮਾਸਟਰ ਲੱਗੇ ਹਨ।"
ਉਹ ਦੋਵੇਂ ਸਾਡੇ ਨਾਲ ਹੱਥ ਮਿਲਾ ਕੇ ਨਾਲ ਦੇ ਮੰਜੇ ਉਪਰ ਬੈਠ ਗਏ। ਚਲਦੀ ਗੱਲ ਬਾਤ ਫਿਰ ਸ਼ੁਰੂ ਹੋ ਗਈ। ਸੁਰਜੀਤ ਬਰਾੜ ਗੱਲ ਬਾਤ ਵਿਚ ਸ਼ਾਮਲ ਹੋ ਗਿਆ ਪਰ ਹਰਬੀਰ ਸਾਰਾ ਸਮਾਂ ਚੁੱਪ-ਚਾਪ ਬੈਠਾ ਰਿਹਾ। ਉਸਨੇ ਵਿਚਾਰ-ਵਟਾਂਦਰੇ 'ਚ ਕੋਈ ਹਿੱਸਾ ਨਹੀਂ ਲਿਆ। ਅਖ਼ੀਰ 'ਤੇ ਲਿਖਾਰੀ ਸਭਾ ਮੋਗਾ ਦੇ ਇਨਸਗਿਨੀਏ ਬਾਰੇ ਗੱਲ ਚੱਲੀ ਤਾਂ ਉਸ ਨੇ ਝੱਟ ਇੱਕ ਪੈਨਸਲਸਕੈੱਚ ਤਿਆਰ ਕਰ ਦਿੱਤਾ। ਸਾਰਿਆਂ ਵਲੋਂ ਉਹ ਸਕੈੱਚ ਸਲਾਹਿਆ ਗਿਆ। ਅਜਿਹੀ ਹੀ ਇਕ ਹੋਰ ਬੈਠਕ ਤੋਂ ਬਾਅਦ ਉਸ ਨੇ ਮੈਨੂੰ ਆਪਣੀ ਇਕ ਕਹਾਣੀ ਪੜ੍ਹਨ ਲਈ ਦਿੱਤੀ। ਕਹਾਣੀ ਪੜ੍ਹ ਕੇ ਮੈਂ ਉਸ ਨੂੰ ਕਿਹਾ, "ਹਰਬੀਰ, ਕਹਾਣੀ ਦਾ ਪਲਾਟ ਭਾਵੇਂ ਸਰਲ ਤੇ ਸਾਦਾ ਜਿਹਾ ਹੈ ਪਰ ਸ਼ੈਲੀ ਬਹੁਤ ਵਧੀਆ ਹੈ। ਚਿੱਤਰਕਾਰ ਦੇ ਨਾਲ ਨਾਲ ਤੂੰ ਇੱਕ ਚਗਾ ਲੇਖਕ ਵੀਹੈਂ।" ਜਦੋਂ ਵੀ ਅਸੀਂ ਕਿਸੇ ਫੰਕਸ਼ਨ ਵਿਚ ਇਕੱਠੇ ਹੁੰਦੇ, ਉਹ ਆਮ ਤੌਰ 'ਤੇ ਮੇਰੇ ਕੋਲ ਹੀ ਬੈਠਦਾ ਤੇ ਮੇਰੇ ਨਾਲ ਹੀ ਗੱਲਾਂ ਕਰਦਾ ਉਂਞ ਉਹ ਸੰਗਾਊ ਜਿਹਾ ਹੀ ਸੀ। ਇਸ ਤਰ੍ਹਾਂ ਅਸੀਂ ਕੁਝ ਕੁ ਮਿਲਣੀਆਂ ਵਿਚ ਹੀ ਦੋਸਤੀ ਵਾਲੇ ਪਾਸੇ ਕਦਮ ਵਧਾਉਣ ਲੱਗੇ। ਉਸ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਮੈਟ੍ਰਿਕ ਕਰਨ ਮਗਰੋਂ ਉਹ ਕੁੜੀਆਂ ਦੇ ਕਾਲਜ ਸਿਧਵਾਂ ਵਿਚ ਬੀ.ਐਡ. ਦੀਆਂ ਕਲਾਸਾਂ ਨੂੰ ਕੁਝ ਸਮਾਂ ਆਰਟਸ ਪੜ੍ਹਾਉਂਦਾ ਰਿਹਾ ਹੈ। ਉਹਦੇ ਬਹੁਤੇ ਨੇੜਲੇ ਅਧਿਆਪਕ ਸਾਥੀ ਉਸ ਦੇ ਚਿੱਤਰਕਾਰੀ ਦੇ ਸ਼ੌਂਕ ਨੂੰ ਉਤਸ਼ਾਹਿਤ ਕਰਦੇ ਰਹੇ ਅਤੇ ਉਸ ਕੋਲੋਂ ਆਪਣੇ ਸਕੂਲਾਂ ਦੀਆਂ ਕੰਧਾਂ ਉਪਰ ਮਾਟੋ ਲਿਖਵਾਉਂਦੇ ਰਹੇ।
ਹਰਬੀਰ ਦੀ ਖ਼ਿਤਰਤ ਹੈ ਜਿਹੜੀ ਗੱਲ ਉਸ ਦੇ ਮਨ ਵਿਚ ਇਕ ਵਾਰੀ ਆ ਜਾਵੇ,ਉਹ ਉਸ ਨੂੰ ਸਿਰੇ ਲਾ ਕੇ ਛੱਡਦਾ ਹੈ। ਉਸ ਸਮੇਂ ਉਹ ਉਸ ਗੱਲ ਦੇ ਨਖ਼ੇ ਨੁਕਸਾਨ ਬਾਰੇ ਬਿਲਕੁਲ ਨਹੀਂ ਸੋਚਦਾ। ਉਸ ਦੀ ਇਸ ਖ਼ਿਤਰਤ ਨੇ ਉਸ ਨੂੰ ਬੁਲਦੀਆਂ 'ਤੇ ਵੀ ਪਹੁਚਾਇਆ ਹੈ ਅਤੇ ਖ਼ਿਤਰਤ ਦੀ ਇਹ ਕਮਜ਼ੋਰੀ ਉਸਨੂੰ ਨਿਵਾਣਾਂ ਤਕ ਵੀ ਲੈ ਗਈ। ਹਰਬੀਰ ਦੇ ਮਨ 'ਚ ਆਈ ਕਿ ਚਿੱਤਰਕਾਰੀ ਵਿਚ ਨਿਪੁਨਤਾ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਕਿਸੇ ਮਹਾਨ ਚਿੱਤਰਕਾਰ ਦੀ ਸ਼ਾਗਿਰਦੀ ਕੀਤੀ ਜਾਵੇ। ਉਸ ਦੇ ਇਸ ਵਿਚਾਰ ਨੂੰ ਅਸੀਂ ਵੀ ਉਤਸਾਹਤ ਕੀਤਾ। ਉਸ ਨੇ ਕਈ ਨਾਮਵਰ ਚਿੱਤਰਕਾਰਾਂ ਨੂੰ ਆਪਣੇ ਮੰਤਵ ਬਾਰੇ ਚਿੱਠੀਆਂ ਲਿਖੀਆਂ ਪਰ ਕਿਸੇ ਵਲੋਂ ਵੀ ਕੋਈ ਜਵਾਬ ਨਾ ਆਇਆ। ਕੇਵਲ ਪ੍ਰਸਿੱਧ ਚਿਤਰਕਾਰ ਸ. ਸੋਭਾ ਸਿਘ ਤੋਂ ਉਸ ਨੂੰ ਹੁਗਾਰਾ ਮਿਲਿਆ ਅਤੇ ਉਹ ਅਦਰੇਟੇ (ਜ਼ਿਲਾ ਕਾਂਗੜਾ) ਚਲਾ ਗਿਆ। ਸ. ਸੋਭਾ ਸਿੰਘ ਦੀ ਹੌਸਲਾ ਅਫਜ਼ਾਈ ਅਤੇ ਪਹਾੜੀ ਵਾਤਵਰਣ ਰਾਸ ਆ ਜਾਣ 'ਤੇ ਉਸ ਨੇ ਅੰਦਰੇਟਾ ਰਹਿਣ ਲਈ ਆਪਣੀ ਬਦਲੀ ਕਰਵਾਉਣ ਦਾ ਫੈਸਲਾ ਕਰ ਲਿਆ। ਉਦੋਂ ਉਸ ਦਾ ਨਵਾਂ-ਨਵਾਂ ਹੀ ਵਿਆਹ ਹੋਇਆ ਸੀ। ਉਸ ਦੀ ਸੱਜ-ਵਿਆਹੀ ਪਤਨੀ (ਗੁਰਚਰਨ) ਦੇ ਤਰਲੇ, ਸਾਥੀਆਂ ਦੀਆਂ ਦਲੀਲਾਂ ਅਤੇ ਮਾਪਿਆਂ ਦੀਆਂ ਨਸੀਹਤਾਂ ਦਾ ਉਸ ਉਪਰ ਕੋਈ ਅਸਰ ਨਾ ਹੋਇਆ।ਪਿਤਾ ਹਰਨਾਮ ਸਿੰਘ ਦੇ ਸਿਰ ਉਪਰ ਵੱਡੇ ਪਰਿਵਾਰ, ਸੱਤ ਪੁੱਤ ?? ਦੋ ਧੀਆਂ,ਦਾ ਭਾਰ ਸੀ। ਉਹ ਹੱਥੀਂ ਕਿਰਤ ਕਰ ਕੇ ਪਰਿਵਾਰ ਨੂੰ ਪਾਲ ਰਿਹਾ ਸੀ। ਉਹ ਅਜ਼ਾਦੀ ਘੁਲਾਟੀਆ ਸੀ ਪਰ ਉਸ ਨੇ ਨਾ ਹੀ ਸਰਕਾਰ ਤੋਂ ਕੋਈ ਆਰਥਿਕ ਲਾਭ ਦੀ ਆਸ ਰੱਖੀ ਅਤੇ ਨਾ ਹੀ ਆਪਣੇ ਬੱਚਿਆਂ ਤੋਂ। ਉਸ ਨੇ ਤਾਂ ਆਪਣੇ ਫਰਜ਼ ਦੀ ਪੂਰਤੀ ਕਰਦਿਆਂ ਬੱਚਿਆਂ ਨੂੰ ਚੰਗੀ ਵਿਦਿਆ ਦੁਆ ਕੇ ਰੁਜ਼ਗਾਰ ਸਿਰ ਕਰ ਦਿੱਤਾ ਸੀ। ਉਹ ਉਹਨਾਂ ਦੇ ਨਿੱਜੀ ਜੀਵਨ ਵਿਚ ਵੀ ਦਖਲ ਨਹੀਂ ਸੀ ਦਿੰਦਾ, ਪਰ ਜੇ ਕੋਈ ਗ਼ਲਤ ਰਾਹ 'ਤੇ ਜਾਂਦਾ ਦਿਸਦਾ ਤਾਂ ਉਸ ਨੂੰ ਨਸੀਅਤ ਜ਼ਰੂਰ ਦਿੰਦਾ ਕਿ 'ਇਹ ਰਾਹ ਠੀਕ ਨਹੀਂ', ਭਾਵੇਂ ਕੋਈ ਮੰਨੇ ਜਾਂ ਨਾ ਮੰਨੇ। ਹਰਬੀਰ ਨੇ ਵੀ ਪਿਤਾ ਦੀ ਨਸੀਅਤ ਨੂੰ ਅਣਗੌਲਿਆ ਕਰ ਕੇ 1963 ਵਿਚ ਆਪਣੀ ਬਦਲੀ ਜ਼ਿਲਾ ਕਾਂਗੜਾ ਵਿਚ ਕਰਵਾ ਕੇ ਰਹਾਇਸ਼ ਅਦਰੇਟੇ ਰੱਖ ਲਈ ਸੀ। ਜ਼ਿਲਾ ਕਾਂਗੜਾ ਉਦੋਂ ਪੰਜਾਬ ਦਾ ਹੀ ਹਿੱਸਾ ਹੁਦਾ ਸੀ। ਬਦਲੀ ਅਦਰੇਟੇ ਤੋਂ ਦਸ ਕਿਲੋ ਮੀਟਰ ਦੂਰ, ਗੌਰਮਿਟ ਹਾਈ ਸਕੂਲ ਪਪਰੋਲਾ ਦੀ ਹੋਈ। ਪਹਾੜੀ ਇਲਾਕਾ, ਅਦਰੇਟੇ ਤੋਂ ਪੈਦਲ ਤੁਰ ਕੇ ਜਾਣਾ, ਥੱਕ ਕੇ ਚੂਰ ਹੋ ਜਾਣਾ ਪਰ ਉਸ ਨੇ ਸਿਰੜ ਤੇ ਸਾਧਨਾ ਨਾ ਛੱਡੀ। ਭਾਵੇਂ ਚਿੱਤਰਕਾਰੀ ਲਈ ਸਮਾਂ ਘੱਟ ਨਿਕਲਦਾ ਪਰ ਦਾਰ ਜੀ (ਸ. ਸੋਭਾ ਸਿਘ) ਲਈ ਹਾਜ਼ਰੀ ਜ਼ਰੂਰ ਭਰਦਾ। ਨਾਲ-ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਪੰਜਾਬੀ ਦੀ ਐਮ. ਏ. ਪਾਸ ਕਰ ਗਿਆ।
1966 ਮਗਰੋਂ ਹਿਮਾਂਚਲ ਪ੍ਰਦੇਸ਼ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਬੰਦ ਕਰ ਕੇ ਪੰਜਾਬੀ ਦੀਆਂ ਪੋਸਟਾਂ ਹੀ ਖਤਮ ਕਰ ਦਿੱਤੀਆਂ ਗਈਆਂ ਸਨ ਅਤੇ ਦੂਜੀ ਭਾਸ਼ਾ ਉਰਦੂ ਪੜ੍ਹਾਈ ਜਾਣ ਲੱਗ ਪਈ ਸੀ, ਜਿਸ ਕਾਰਨ ਪੰਜਾਬੀ ਵਾਲੀਆਂ ਪੋਸਟ ਪੰਜਾਬ ਵਿਚ ਚਲੀਆਂ ਗਈਆਂ। ਕਿਉਂਕਿ ਹਰਬੀਰ ਪੰਜਾਬੀ ਅਧਿਆਪਕ ਸੀ, ਉਸ ਨੂੰ ਵੀ ਪੰਜਾਬ ਆਉਣਾ ਪਿਆ। ਉਹ ਦਸੰਬਰ 1968 ਵਿਚ ਸੰਗਰੂਰ ਜ਼ਿਲੇ ਦੇ ਹਾਈ ਸਕੂਲ ਦੱਧਾਹੂਰਪੜ੍ਹਾਉਣ ਜਾ ਲੱਗਾ। ਕਿਉਂਕਿ ਪਰਿਵਾਰ ਤਾਂ ਪਿੱਛੇ ਅੰਦਰੇਟੇ ਹੀ ਸੀ ਸੋ ਉਹ ਆਪਣੀ ਬਾਰਾਂ ਤੇਰਾਂ ਸਾਲ ਦੀ ਨੌਕਰੀ ਨੂੰ ਲੱਤ ਮਾਰ ਕੇ 1970 ਵਿਚ ਆਪਣੀ ਅਧਿਆਪਕ ਵਾਲੀ ਨੌਕਰੀ ਤੋਂ ਅਸਤੀਫਾ ਦੇ ਕੇ ਅੰਦਰੇਟੇ ਆ ਗਿਆ। ਜੇ ਉਹ ਸੱਤ ਕੁ ਸਾਲ ਹੋਰ ਨੌਕਰੀ ਕਰਦਾ ਤਾਂ ਪੈਨਸ਼ਨ ਦਾ ਹੱਕਦਾਰ ਬਣ ਸਕਦਾ ਸੀ। ਦਾਰ ਜੀ ਦੀ ਸਫਾਰਸ਼ ਨਾਲ ਉਸ ਨੂੰ ਪਾਲਮਪੁਰ ਯੂਨੀਵਰਸਿਟੀ ਵਿਚ ਆਡੀਟਰ ਦੀ ਨੌਕਰੀ ਮਿਲ ਗਈ। ਉਹ ਉਸ ਨੌਕਰੀ ਤੋਂ ਵੀ ਸੰਤੁਸ਼ਟ ਨਹੀਂ ਸੀ। ਪਰ ਦਾਰ ਜੀ ਤੇ ਉਹਨਾਂ ਦੀ ਪਤਨੀ ਦੀ ਸੇਵਾ ਕਰਨ ਵਿਚ ਹਰਬੀਰ ਤੇ ਉਸ ਦੀ ਪਤਨੀ ਗੁਰਚਰਨ ਕੌਰ ਨੂੰ ਸੰਤੁਸ਼ਟੀ ਮਿਲਦੀ ਸੀ। ਉਹਨਾਂ ਦੰਪਤੀ ਦੀ ਸੇਵਾ ਕਰਨ ਵਿਚ ਕੋਈ ਕਸਰ ਨਾ ਛੱਡੀ। ਇਥੋਂ ਤਕ ਕਿ ਦਾਰ ਜੀ ਦੀ ਪਤਨੀ, ਸਰਦਾਰਨੀ ਇੰਦਰ ਕੌਰ ਦੀ ਬਿਮਾਰੀ ਸਮੇਂ ਗੁਰਚਰਨ ਕੌਰ ਨੇ ਰਾਤਾਂ ਝਾਗ ਕੇ ਵੀ ਸੇਵਾ ਕੀਤੀ ਅਤੇ ਉਹਨਾਂ ਦੀ ਮੌਤ ਹੋਣ 'ਤੇ ਸਾਰੀਆਂ ਰਸਮਾਂ ਦੋਹਾਂ ਜੀਆਂ ਨੇ ਨਿਭਾਈਆਂ। ਸਰਦਾਰਨੀ ਜੀ ਦੀ ਮੌਤ ਮਗਰੋਂ ਦਾਰ ਜੀ ਨੇ ਹਰਬੀਰ ਦੀ ਪਤਨੀ ਗੁਰਚਰਨ ਕੌਰ ਨੂੰ ਆਪਣੀ ਵਾਰਸ ਬਣਾ ਲਿਆ ਅਤੇ ਭੰਵਰ ਪਰਿਵਾਰ ਦਾਰ ਜੀ ਨਾਲ ਇਕ ਪਰਿਵਾਰ ਦੇ ਰੂਪ ਵਿਚ ਰਹਿਣ ਲੱਗਾ।
ਹਰਬੀਰ ਦੀਆਂ ਆਪਣੀਆਂ ਅਕਾਂਖਿਆਵਾਂ ਸਨ। ਉਹ ਉੱਚ ਵਿਦਿਆ ਪ੍ਰਾਪਤ ਕਰ ਕੇ ਕੁਝ ਬਣਨਾ ਚਾਹੁੰਦਾ ਸੀ, ਉਹ ਚਿੱਤਰਕਾਰੀ ਵਿਚ ਵੀ ਆਪਣਾ ਨਾਮ ਬਣਾਉਣਾ ਚਾਹੁੰਦਾ ਸੀ ਅਤੇ ਸਾਹਿਤ ਦੇ ਪਿੜ ਵਿਚ ਵੀ ਨਾਮਣਾ ਖੱਟਣਾ ਚਾਹੁੰਦਾ ਸੀ, ਪਰ ਨਿੱਤ ਅਠਾਰਾਂ ਵੀਹ ਕਿਲੋਮੀਟਰ ਦਾ ਪਹਾੜੀ ਸਫਰ ਉਸ ਦੀ ਭੂਤਨੀ ਭੁਲਾਈ ਰਖਦਾ। ਫਿਰ ਵੀ ਉੱਚ ਵਿਦਿਆ ਤਾਂ ਪ੍ਰਾਪਤ ਕਰ ਹੀ ਗਿਆ ਸੀ ਉਹ। ਪਰ ਨਾ ਉਹ ਚੰਗਾ ਚਿੱਤਰਕਾਰ ਬਣ ਸਕਿਆਅਤੇ ਨਾ ਹੀ ਨਾਮਵਰ ਸਾਹਿਤਕਾਰ। ਹੁਣ ਉਸ ਦੇ ਦਿਲ ਵਿਚ ਪੱਤਰਕਾਰੀ ਦੇ ਪਿੜ ਵਿਚ ਆਉਣ ਦੀ ਖਾਹਸ਼ ਪੈਦਾ ਹੋ ਗਈ ਸੀ। ਉਹ ਪਟਿਆਲਾ ਯੂਨੀਵਰਸਿਟੀ ਵਿਚ ਜਰਨਲਿਜ਼ਮ ਦੀ ਡਿਗਰੀ ਕਰਨੀ ਚਾਹੁੰਦਾ ਸੀ। ਗੁਰਚਰਨ ਤੇ ਦਾਰ ਜੀ ਇਸ ਦੇ ਹੱਕ ਵਿਚ ਨਹੀਂ ਸਨ। ਦਾਰ ਜੀ ਦਾ ਵਿਚਾਰ ਸੀ ਕਿ ਉਸ ਕੋਲ ਚੰਗੀ ਨੌਕਰੀ ਹੈ। ਹਰ ਰੋਜ਼ ਘਰ ਆ ਜਾਂਦਾ ਹੈ। ਉਸ ਨੂੰ ਚਾਹੀਦਾ ਹੈ ਕਿ ਆਪਣੀ ਡਿਉਟੀ ਮਗਰੋਂ ਘਰ ਆ ਕੇ ਉਹਨਾਂ ਨਾਲ ਹੱਥ ਵਟਾਇਆ ਕਰੇ। ਹਰਬੀਰ ਦਾ ਆਪਣਾ ਤਰਕ ਸੀ। ਉਹ ਸਮਝਦਾ ਸੀ ਕਿ ਬੋਹੜ ਦੇ ਦਰਖਤ ਹੇਠ ਹੋਰ ਕੋਈ ਦਰਖਤ ਨਹੀਂ ਮੌਲ ਸਕਦਾ। ਉਹ ਦਾਰ ਜੀ ਨੂੰ ਇਕ ਵਿਸ਼ਾਲ ਬੋਹੜ ਦੀ ਨਿਆਈ ਸਮਝਣ ਲੱਗ ਪਿਆ ਸੀ ਜਿੱਥੇ ਉਹਦੀ ਆਪਣੀ ਵੁੱਕਤ ਕੋਈ ਨਹੀਂ ਸੀ।ਉਹ ਆਪਣੇ ਬਲ ਬੂਤੇ ਅਗਾਂਹ ਵਧਣਾ ਚਾਹੁੰਦਾ ਸੀ। ਇਸੇ ਲਈ ਹੀ ਉਹ ਜਰਨਲਿਜ਼ਮ ਕਰਨੀ ਚਾਹੁੰਦਾ ਸੀ। ਮੇਰੀ ਰਾਏ ਵੀ ਇਹ ਸੀ ਕਿ ਉਸ ਨੂੰ ਜਰਨਲਿਜ਼ਮ ਵਿਚ ਦਾਖਲਾ ਲੈ ਲੈਣਾ ਚਾਹੀਦਾ ਹੈ। ਇਸ ਸੰਦਰਭ ਵਿਚ ਗੁਰਚਰਨ ਨਾਲ ਮੇਰੀ ਗੱਲ ਬਾਤ ਹੋਈ ਤਾਂ ਉਹ ਹਰਬੀਰ ਦੀ ਅਗਲੇਰੀ ਪੜ੍ਹਾਈ ਲਈ ਸਹਿਮਤ ਹੋ ਗਈ ਅਤੇ ਹਰਬੀਰ ਆਪਣੀ ਨੌਕਰੀ ਤੋਂ ਇਕ ਸਾਲ ਦੀ ਛੁੱਟੀ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾਖਲ ਹੋ ਗਿਆ।
ਪਟਿਆਲੇ ਤੋਂ ਆਪਣੀ ਜਰਨਲਿਜ਼ਮ ਦੀ ਡਿਗਰੀ ਪੂਰੀ ਕਰ ਕੇ ਹਰਬੀਰ ਮੁੜ ਆਪਣੀ ਯੂਨੀਵਰਸਿਟੀ ਵਾਲੀ ਨੌਕਰੀ ਕਰਨ ਲੱਗ ਪਿਆ ਅਤੇ ਨਾਲ ਹੀ ਅੰਗ੍ਰੇਜ਼ੀ ਦੇ ਅਖਬਾਰ 'ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਬਣ ਗਿਆ। ਉਹਨਾਂ ਦਿਨਾਂ (ਮਾਰਚ1978) ਵਿਚ ਹੀ ਉਸ ਨੇ ਹਿਮਾਂਚਲ ਦੀ ਹੋਲੀ ਦਾ ਤਿਉੁਹਾਰ ਦਿਖਾਉਣ ਲਈ ਮੈਨੂੰ ਸੱਦਾ ਪੱਤਰ ਭੇਜਿਆ ਸੀ। ਮੈਂ ਉਸ ਤਿਉਹਾਰ ਦਾ ਬੜਾ ਅਨੰਦ ਮਾਣਿਆ ਅਤੇ ਉਸ ਬਾਰੇ ਇਕ ਲੇਖ ਵੀ ਲਿਖਿਆ 'ਰੰਗਾਂ ਦੇ ਚਤੇਰੇ ਸੰਗ ਰੰਗੋਲੀ' ਜਿਹੜਾ ਪ੍ਰੋ. ਗੁਰਭਜਨ ਗਿੱਲ ਤੇ ਪੁਰਦਮਨ ਸਿੰਘ ਬੇਦੀ ਵਲੋਂ ਸੰਪਾਦਿਤ ਕੀਤੇ ਦਾਰ ਜੀ ਦੇ 'ਸਿਮ੍ਰਤੀ ਗ੍ਰੰਥ' ਵਿਚ ਛਪਿਆ। ਉਸ ਦਿਨ ਹੀ ਹਰਬੀਰ ਨੇ ਮੇਰੇ ਕੋਲ ਆਪਣੀ ਮੁਹੱਬਤ ਦੀ ਸ਼ੁਰਆਤ ਦਾ ਜ਼ਿਕਰ ਕੀਤਾ। ਖੈਰ! ਇਕ ਪਾਸੜ ਮੁਹੱਬਤ ਦਾ ਜ਼ਿਕਰ ਤਾਂ ਉਸ ਬਹੁਤ ਪਹਿਲਾਂ ਹੀ ਕੀਤਾ ਸੀ ਪਰ ਕਥਿਤ ਮਾਸ਼ੂਕਾ ਨੱਕ 'ਤੇ ਮੱਖੀ ਨਹੀਂ ਸੀ ਬਹਿਣ ਦਿੰਦੀ। ਗੁਰਚਰਨ ਦੀ ਉਹ ਗੂੜ੍ਹੀ ਸਹੇਲੀ ਬਣੀ ਹੋਈ ਸੀ ਅਤੇ ਹਰਬੀਰ ਨੂੰ ਉਹ ਜੀਜਾ ਜੀ ਕਹਿਣ ਲੱਗ ਪਈ ਸੀ। ਮੈਂ ਹਰਬੀਰ ਨੂੰ ਪਿਆਰ ਮੁਹੱਬਤ ਦੇ ਰਾਹ ਪੈਣ ਤੋਂ ਸਾਵਧਾਨ ਕਰਦਾ ਰਿਹਾ ਸੀ। ਪਰ ਜਦੋਂ ਹਰਬੀਰ ਨੂੰ ਇਹ ਮਹਿਸਸੂ ਹੋਣ ਲੱਗ ਪਿਆ ਕਿ ਗੁਰਚਰਨ ਦਾਰ ਜੀ ਵਲ ਵੱਧ ਧਿਆਨ ਦੇਣ ਲੱਗੀ ਹੈ ਅਤੇ ਉਸ ਦੀ ਪਰਵਾਹ ਨਹੀਂ ਕਰਦੀ ਤਾਂ ਉਹ ਉਸ ਅਧਿਆਪਕਾ ਵਲ ਹੋਰ ਰੁਚਿਤ ਹੋਣ ਲੱਗਾ। ਅਖੀਰ ਉਸ ਨੂੰ ਦੂਜੇ ਪਾਸਿਉਂ ਹੁੰਗਾਰਾ 1977 ਵਿਚ ਹੋਲੀ ਵਾਲੇ ਦਿਨ ਮਿਲ ਗਿਆ ਸੀ। ਜਿਸ ਬਾਰੇ ਉਸ ਨੇ ਮੈਨੂੰ ਇਕ ਚਿੱਠੀ ਵਿਚ ਸਾਰਾ ਵੇਰਵਾ ਬਿਆਨ ਕਰ ਦਿੱਤਾ ਸੀ। ਹਰਬੀਰ ਨੂੰ ਮੈਂ ਬਹੁਤ ਵਰਜਿਆ ਪਰ ਉਹ ਅਗਾਂਹ ਹੀ ਅਗਾਂਹ ਵਧਦਾ ਗਿਆ।
ਫਿਰ ਜਦੋਂ ਹਰਬੀਰ ਆਪਣੀ ਯੂਨੀਵਰਸਿਟੀ ਵਾਲ ਨੌਕਰੀ ਤੋਂ ਅਸਤੀਫਾ ਦੇ ਕੇ ਇੰਡੀਅਨ ਐਕਸਪ੍ਰੈਸ ਦਾ ਸਟਾਫ ਰਿਪੋਰਟਰ ਬਣ ਕੇ ਅੰਮ੍ਰਿਤਸਰ ਚਲਾ ਗਿਆ ਤਾਂ ਪਰਿਵਾਰ ਵਿਚ ਤਕਰਾਰ ਹੋਰ ਵੱਧ ਗਿਆ। ਹਰਬੀਰ ਚਾਹੁੰਦਾ ਸੀ ਕਿ ਗੁਰਚਰਨ ਉਸ ਕੋਲ ਆ ਕੇ ਅਮ੍ਰਿਤਸਰ ਰਹੇ। ਗੁਰਚਰਨ ਕਿਸੇ ਵੀ ਸੂਰਤ ਵਿਚ ਦਾਰ ਜੀ ਨੂੰ ਇਕੱਲਿਆਂ ਛੱਡ ਕੇ ਅੰਮ੍ਰਿਤਸਰ ਨਹੀਂ ਸੀ ਆਉਣਾ ਚਾਹੁੰਦੀ। ਗੁਰਚਰਨ ਦੇ ਸੱਦੇ 'ਤੇ ਮੈਂ ਅੰਦਰੇਟੇ ਗਿਆ ਸੀ। ਮੇਰੀ ਦਾਰ ਜੀ ਨਾਲ ਵੀ ਗੱਲ ਬਾਤ ਹੋਈ ਸੀ। ਉਹਨਾਂ ਤਾਂ ਸਪਸ਼ਟ ਕਹਿ ਦਿੱਤਾ ਸੀ ਕਿ ਜੇ ਗੁਰਚਰਨ ਅੰਮ੍ਰਿਤਸਰ ਜਾ ਕੇ ਰਹਿਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਹ ਪਹਿਲਾਂ ਵੀ ਇਕੱਲੇ ਰਹਿੰਦੇ ਰਹੇ ਹਨ, ਹੁਣ ਵੀ ਉਹ ਇਕੱਲੇ ਰਹਿ ਸਕਣਗੇ। ਸੱਚੀ ਗੱਲ ਤਾਂ ਇਹ ਹੈ, ਇਹ ਮੈਂ ਵੀ ਨਹੀਂ ਸੀ ਚਾਹੁੰਦਾ ਕਿ ਅੱਸੀ ਸਾਲ ਦੀ ਉਮਰ ਨੂੰ ਢੁੱਕੇ ਦਾਰ ਜੀ ਨੂੰ ਨੌਕਰਾਂ ਦੇ ਸਿਰ 'ਤੇ ਛੱਡਿਆ ਜਾਵੇ। ਮੈਂ ਗੁਰਚਰਨ ਨੂੰ ਹਰਬੀਰ ਦੇ ਅਧਿਆਪਕਾ ਨਾਲ ਸਬੰਧਾਂ ਬਾਰੇ ਵੀ ਦੱਸ ਦਿੱਤਾ ਜਿਸ ਦਾ ਕਿ ਉਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਅਤੇ ਉਸ ਨੇ ਅਧਿਆਪਕਾ ਨੂੰ ਧਮਕਾਇਆ ਵੀ ਸੀ। ਹਾਲਾਤ ਦੀ ਗੰਭੀਰਤਾ ਨੂੰ ਸਮਝਾ ਕੇ ਮੈਂ ਗੁਰਚਰਨ ਨੂੰ ਇਸ ਗੱਲ 'ਤੇ ਜ਼ੋਰ ਪਾਇਆ ਕਿ ਉਹ ਹਫਤੇ, ਦੋ ਹਫਤੇ ਮਗਰੋਂ ਕੁਝ ਦਿਨਾਂ ਲਈ ਹਰਬੀਰ ਕੋਲ ਰਹਿ ਆਇਆ ਕਰੇ। ਉਹ ਇਸ ਗੱਲ ਨੂੰ ਮੰਨ ਵੀ ਗਈ ਸੀ ਅਤੇ ਹਰਬੀਰ ਵੀ ਸਹਿਮਤ ਹੋ ਗਿਆ ਸੀ। ਫਿਰ ਹਾਲਾਤ ਐਸੇ ਬਣੇ ਕਿ ਅਧਿਆਪਕਾ ਦੇ ਅੰਮ੍ਰਿਤਸਰ ਦੇ ਗੇੜੇ ਵਧਦੇ ਗਏ ਅਤੇ ਗੁਰਚਰਨ ਨੇ ਅੰਮ੍ਰਿਤਸਰ ਜਾਣਾ ਛੱਡ ਦਿੱਤਾ। ਮੈਂ ਹਰਬੀਰ ਨੂੰ ਬਹੁਤ ਸਮਝਾਇਆ ਕਿ ਜਿਹੜੇ ਰਾਹ ਉਹ ਤੁਰ ਪਿਆ ਹੈ, ਉਹ ਖੁੰਢੀਆਂ ਛੁਰੀਆਂ ਵਾਲਾ ਰਾਹ ਹੈ। ਜਿਹੜਾ ਇਸ ਰਾਹ ਤੁਰਿਆ, ਉਹ ਲਹੂ ਲੁਹਾਨ ਹੀ ਹੋਇਆ। ਉਸ ਨੂੰ ਇਹ ਰਾਹ ਤਿਆਗ ਦੇਣਾ ਚਾਹੀਦਾ ਹੈ। ਉਸ ਨੂੰ ਭਵਿਖਤ ਵਿਚ ਆਉਣ ਵਾਲੀਆਂ ਮਸੀਬਤਾਂ ਤੋਂ ਜਾਣੂ ਵੀ ਕਰਵਾਇਆ ਪਰ ਉਸ ਦੇ ਸਿਰ ਉਪਰ ਇਸ਼ਕ ਦਾ ਭੂਤ ਸਵਾਰ ਸੀ। ਉਸ ਮੇਰੀਆਂ ਦਲੀਲਾਂ ਦਾ ਜਵਾਬ ਦੇਣ ਦੀ ਥਾਂ ਉਲਟਾ ਜਸਵੰਤ ਸਿੰਘ ਕੰਵਲ ਦੇ ਇਸ਼ਕ ਦਾ ਕਿੱਸਾ ਛੁਹ ਲਿਆ ਜਿਹੜਾ ਉਹਨਾਂ ਦਿਨਾਂ ਵਿਚ ਹੀ ਆਪਣੀ ਮਾਸ਼ੂਕ, ਡਾਕਟਰ ਜਸਵੰਤ ਗਿੱਲ ਨੂੰ ਆਪਣੇ ਪਿੰਡ, ਢੁੱਡੀ ਕੇ ਲੈ ਆਏ ਸਨ।ਉਹਨਾਂ ਦੇ ਪਰਿਵਾਰ ਨੇ ਕੋਈ ਵਿਰੋਧ ਨਹੀਂ ਸੀ ਕੀਤਾ। ਉਸ ਨੇ ਕਿਸੇ ਦੀ ਨਹੀਂ ਸੁਣੀ ਤੇ ਆਪਣੇ ਮਨ ਆਏ ਰਾਹ 'ਤੇ ਤੁਰਦਾ ਰਿਹਾ।
ਹਰਬੀਰ ਸਿਘ ਵਿੱਚ ਜਿੱਥੇ ਨਿਮਰਤਾ, ਸੱਚਾਈ, ਇਮਾਨਦਾਰੀ, ਲੋਕ ਸੇਵਾ ਦੀ ਲਗਨ ਅਤੇ ਸਵੈਮਾਨ ਹੈ ਉੱਥੇ ਆਕੜ, ਗੁੱਸਾ ਤੇ ਜ਼ਿੱਦ ਵੀ ਬਹੁਤ ਹੈ। ਦਾਰ ਜੀ ਨਾਲ ਕਈ ਗੱਲਾਂ 'ਤੇ ਮਤਭੇਦ ਕਾਰਨ ਦੋਨਾਂ ਦੀ 'ਈਗੋ' ਦੀ ਲੜਾਈ ਜਾਂ 'ਸ਼ਖ਼ਸੀਅਤ ਦੀ ਲੜਾਈ' ਅਜਿਹੀ ਵਿਗੜੀ ਕਿ ਘਰੇਲੂ ਜੀਵਨ ਤੀਲਾ-ਤੀਲਾ ਹੋ ਗਿਆ। ਦੋਨਾਂ ਦਾ ਇਹ ਟਕਰਾਅ ਦੋ ਪੀੜ੍ਹੀਆਂ ਦੀ ਲੜਾਈ ਵੀ ਸੀ,ਜਿਸ ਦੀ ਸਭ ਤੋਂ ਵੱਧ ਸਜ਼ਾ ਉਸਦੇ ਇੱਕਲੌਤੇ ਪੁੱਤਰ ਹਿਰਦੇਪਾਲ ਸਿਘ ਨੂੰ ਭੁਗਤਣੀ ਪਈ ਜਿਸ ਨੂੰ ਬਚਪਨ ਵਿੱਚ ਹੀ ਅਨੇਕਾਂ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਸਮੱਸਿਆ ਵਾਂਗ ਹਰਬੀਰ ਦਾ ਘਰੇਲੂ ਜੀਵਨ ਬੜਾ ਹੀ ਗੁਝਲਦਾਰ ਬਣ ਗਿਆ। ਜਿਸਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਉਹ ਖ਼ੁਦ ਅਤੇ ਸਾਰੇ ਭੈਣ ਭਰਾ, ਨੇੜਲੇ ਰਿਸ਼ਤੇਦਾਰ ਅਤੇ ਦੋਸਤ ਬੜੇ ਹੀ ਪ੍ਰੇਸ਼ਾਨ ਹਨ। ਉਸ ਦੀ ਇੱਕ ਸਿਖ਼ਤ ਵੀ ਹੈ, ਉਸ ਵਿੱਚ ਖ਼ੈਸਲਾ ਕਰਨ ਦੀ ਸ਼ਕਤੀ ਹੈ। ਭਾਵੇਂ ਕਿਨਾ ਹੀ ਪ੍ਰੇਸ਼ਾਨ ਹੋਏ ਤੇ ਕਿਸ ਤਰਾਂ ਦੇ ਹਾਲਾਤ ਹੋਣ ਉਹ ਦੁਚਿੱਤੀ ਵਿੱਚ ਨਹੀਂ ਰਹਿਦਾ। ਸਭ ਪੱਖ ਸੋਚ ਕੇ ਇਕ ਦਮ ਕੋਈ ਖ਼ੈਸਲਾ ਕਰ ਲੈਂਦਾ ਹੈ ਅਤੇ ਉਸ ਖ਼ੈਸਲੇ 'ਤੇ (ਭਾਵੇਂ ਖ਼ੈਸਲਾ ਗ਼ਲਤ ਹੀ ਹੋਏ) ਪਹਿਰਾ ਦਿਦਾ ਹੈ। ਇਹ ਉਸਦੇ ਅੜੀਅਲ ਸੁਭਾਅ ਦੀ ਨਿਸ਼ਾਨੀ ਵੀ ਹੈ।
ਮੈਂ ਹਰਬੀਰ ਨੂੰ ਬੱਚਿਆਂ ਵਾਂਗ ਰੋਂਦਿਆਂ, ਹੱਸਦਿਆਂ, ਗੁੱਸੇ ਅਤੇ ਨਖ਼ਰਤ ਵਿੱਚ ਅੱਗ-ਬਗੋਲਾ ਹੁਦਿਆਂ ਦੇਖਿਆ ਹੈ। ਉਸਨੂੰ ਅਦਰੋਂ-ਬਾਹਰੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਉਸ ਦਾ ਛੋਟਾ ਬੇਟਾ ਬਿੱਟੂ ਅਦਰੇਟੇ ਦਾਰ ਜੀ ਦੀ ਕੋਠੀ ਵਿਚਲੀ ਤਲਾਈ ਵਿੱਚ ਡੁੱਬ ਕੇ ਸਦਾ ਲਈ ਤੁਰ ਗਿਆ ਤਾਂ ਦਾਰ ਜੀ ਦੇ ਧਰਵਾਸ ਨੇ ਗੁਰਚਰਨ ਨੂੰ ਤਾਂ ਸਹਿਣਸ਼ੀਲ ਬਣਾ ਦਿੱਤਾ ਪਰ ਹਰਬੀਰ ਦੀਆਂ ਧਾਹਾਂ ਕਿਸੇ ਦੇ ਰੋਕਿਆਂ ਨਹੀਂ ਸੀ ਰੁਕਦੀਆਂ। ਗੁਰਚਰਨ ਦੇ ਆਪਣੇ ਹਝੂ ਤ੍ਰਿਪ-ਤ੍ਰਿਪ ਕਿਰਦੇ ਰਹਿਦੇ। ਜਦੋਂ ਬੀਬੀ ਇਦਰ ਕੌਰ (ਸੁਪਤਨੀ ਸ. ਸੋਭਾ ਸਿਘ) 15 ਜਨਵਰੀ, 1967 ਨੂੰ ਸੁਰਗਵਾਸ ਹੋਏ ਤਾਂ ਹਝੂਆਂ ਦੀ ਝੜੀ ਵਿੱਚ ਹੀ ਉਸਨੇ ਸਾਰੀਆਂ ਅਤਮ ਰਸਮਾਂ ਪੂਰੀਆਂ ਕੀਤੀਆਂ ਸਨ (ਦਾਰ ਜੀ ਉਸ ਸਮੇਂ ਚਡੀਗੜ ਗਏ ਹੋਏ ਸਨ)। ਅਦਰੇਟਾ ਛੱਡ ਕੇ ਜਦੋਂ ਉਹ ਅਮ੍ਰਿਤਸਰ ਆਇਆ ਤਾਂ ਉਦੋਂ ਵੀ ਉਹ ਰੋਇਆ ਸੀ।
ਹਰਬੀਰ ਦੀ ਧਾਰਨਾ ਹੈ ਕਿ ਆਪਣੀ ਸੋਚ ਕੋਈ ਵੀ ਹੋਏ ਪੱਤਰਕਾਰੀ ਵਿੱਚ ਨਿਰਪੱਖ ਰਹਿਣਾ ਚਾਹੀਦਾ ਹੈ। ਉਹ ਇਸ ਧਾਰਨਾ 'ਤੇ ਪੂਰਾ ਉਤਰਦਾ ਆਇਆ ਹੈ। ਇਸ ਲਈ ਉਸ ਨੇ ਮੁਸ਼ਕਿਲਾਂ ਵੀ ਬੜੀਆਂ ਝੱਲੀਆਂ ਹਨ। ਨਹੀਂ ਤਾਂ ਆਮ ਪੱਤਰਕਾਰਾਂ ਵਾਂਗ ਅਨੇਕਾਂ ਖ਼ਾਇਦੇ ਉਠਾ ਸਕਦਾ ਸੀ।ਪਰ ਉਹ ਆਪਣੀ ਵਿਚਧਾਰਾ 'ਤੇ ਅਡੋਲ ਚਲਦਾ ਰਿਹਾ। ਜਦੋਂ ਅਮ੍ਰਿਤਸਰ ਅੰਗ੍ਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦਾ ਸਟਾਫ ਰਿਪੋਟਰ ਸੀ ਤਾਂ ਉਹਨਾਂ ਨਿਰਪੱਖ ਪੱਤਰਕਾਰੀ ਨੂੰ ਇੰਜਾਮ ਦੇਣ ਦੀ ਥਾਂ ਆਪਣੀ ਪਾਲਿਸੀ ਅਨੁਸਾਰ ਚਲਾਉਣਾ ਚਾਹਿਆ ਤਾਂ ਉਸ ਨੇ ਅਸਤੀਫਾ ਦੇਣ ਵਿਚ ਇਕ ਮਿੰਟ ਵੀ ਨਹੀਂ ਸੀ ਲਾਇਆ।
ਹਰਬੀਰ ਨੇ ਇੰਡੀਅਨ ਐਕਸਪ੍ਰੈਸ ਅਖਬਾਰ ਤੋਂ ਅਸਤੀਫਾ ਦਿੱਤਾ ਤਾਂ ਸ. ਗੁਰਚਰਨ ਸਿੰਘ ਟੌਹੜਾ, ਪ੍ਰਧਾਨ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਨੇ ਉਸ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬਧਕ ਕਮੇਟੀ ਦੇ ਲੋਕ ਸਪਰਕ ਅਖ਼ਸਰ ਬਣਾ ਦਿੱਤਾ। ਓਥੇ ਉਸ ਨੇ ਚਾਰ ਕੁ ਵਰ੍ਹੇ ਕਮ ਕੀਤਾ। ਇਸਦੇ ਨਾਲ ਨਾਲ ਹੀ ਖ਼ਬਰ ਏਜਸੀ ਯੂ.ਐਨ.ਆਈ. ਤੇ ਯਪੀ ਆਈ ਤੇ ਬੀਬੀਸੀਲਈ ਕਮ ਕਰਦਾ ਰਿਹਾ। ਸ਼੍ਰੋਮਣੀ ਕਮੇਟੀ ਦੀ ਨੌਕਰੀ ਨੇ ਉਸ ਨੂੰ ਸਿੱਖ ਸਿਆਸਤ ਵਿੱਚ ਨਿਪੁਨ ਬਣਾ ਦਿੱਤਾ ਸੀ।
ਫਿਰ ਉਹ ਅਮ੍ਰਿਤਸਰ ਵਿਚ ਹੀ ਟਿਰੀਬਿਊਨ ਅਖਬਾਰ ਦਾ ਸਟਾਫ ਰਿਪੋਰਟ ਬਣ ਗਿਆ। ਉਸ ਸਮੇਂ ਧਰਮ ਯੁੱਧ ਮੋਰਚਾ ਡਿਕਟੇਟਰ ਸਤ ਹਰਚਦ ਸਿਘ ਲੌਂਗੋਵਾਲ ਦੀ ਜੀਵਨੀ 'ਪੰਜਾਬ ਦਾ ਲੋਕ ਨਾਇਕ' ਲਿਖਣ ਵਿੱਚ ਰੁਿਝਆ ਹੋਣ ਕਰਕੇ ਉਸ ਦੀ ਰਿਹਾਇਸ਼ ਸ਼੍ਰੀ ਦਰਬਾਰ ਸਾਹਿਬ ਕਪਲੈਕਸ ਅਦਰ ਹੀ ਸੀ। ਨੀਲਾ ਤਾਰਾ ਕਾਰਵਾਈ ਦੌਰਾਨ ਉਸ ਦਾ ਆਪਣਾ ਸਾਰਾ ਘਰ ਬਾਰ ਲੁੱਟਿਆ ਗਿਆ। ਜਿਹੜਾ ਸਤਾਪ ਅਮ੍ਰਿਤਸਰ ਅਤੇ ਸਾਰੇ ਪੰਜਾਬ ਨੇ 1984 ਵਿੱਚ ਭੋਗਿਆ, ਉਹ ਹਰਬੀਰ ਸਿਘ ਨੇ 'ਡਾਇਰੀ ਦੇ ਪੰਨੇ' ਦੇ ਰੂਪ ਵਿੱਚ ਲਿਖਿਆ ਅਤੇ ਪੁਸਤਕ ਰੂਪ ਵਿੱਚ ਛਪਵਾਇਆ।
ਪੰਜਾਬ ਸਮੱਸਿਆ ਕਿਵੇਂ ਪੈਦਾ ਹੋਈ, ਕਿਵੇਂ ਗੁਝਲਦਾਰ ਬਣੀ, ਇਸ ਬਾਰੇ ਵੀ ਉਸਨੇ ਅਨੇਕਾਂ ਲੇਖ ਲਿਖੇ, ਜੋ ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ, ਜੱਗ ਬਾਣੀ ਤੇ ਹੋਰ ਅਖ਼ਬਾਰਾਂ ਵਿੱਚ ਅਕਸਰ ਛਪਦੇ ਰਹੇ ਹਨ। ਪੰਜਾਬ ਸਮੱਸਿਆ ਬਾਰੇ ਉਸ ਨੇ ਬੜਾ ਨਿਧੜਕ ਹੋ ਕੇ ਲਿਖਿਆ ਹੈ। ਜਿਸ ਕਾਰਨ ਉਸ ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਜ਼ਬਰ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉਹ ਅਡੋਲ ਆਪਣੀ ਡਗਰ 'ਤੇ ਤੁਰਦਾ ਗਿਆ ਤੇ ਤੁਰਦਾ ਜਾ ਰਿਹਾ ਹੈ।
ਇਸ ਦਾ ਉਸ ਨੂੰ ਖਮਿਆਜ਼ਾ ਵੀ ਭੁਗਤਣਾ ਪਿਆ ਹੈ। ਕਈ ਵਾਰੀ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਅਤੇ ਇਸ ਕਾਰਨ ਹੀ ਉਸ ਨੇ ਅਨੇਕਾਂ ਹੀ ਸਿਆਸੀ ਲੀਡਰਾਂ ਨੂੰ ਨਾਰਾਜ਼ ਕਰ ਲਿਆ। ਉਸ ਦੀ ਬਦਲੀ ਅਮ੍ਰਿਤਸਰ ਤੋਂ ਸ਼ਿਮਲਾ ਦੀ ਕਰ ਦਿੱਤੀ ਗਈ। ਮੰਤਰੀਆਂ ਸੰਤਰੀਆ ਨੇ ਸਾਮ,ਦਾਮ ਦੰਡ ਭੇਦ ਜਿਹੇ ਹਥਿਆਰਾਂ ਨਾਲ ਆਪਣੀ ਡਗਰ 'ਤੇ ਤੋਰਨਾ ਚਾਹਿਆ ਪਰ ਉਹ ਨਿਡਰ ਹੋ ਕੇ ਆਪਣੀ ਡਗਰ 'ਤੇ ਚਲਦਾ ਰਿਹਾ। ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮਤਰੀ ਅਤੇ ਇੱਕ ਸੀਨੀਅਰ ਮਤਰੀ ਹੱਥ ਧੋ ਕੇ ਉਸ ਦੀ ਸ਼ਿਮਲੇ ਤੋਂ ਟਰਾਂਸਖ਼ਰ ਕਰਵਾਉਣ ਲਈ ਹੱਥ ਧਪ ਕੇ ਉਹਦੇ ਮਗਰ ਪੈ ਗਏ। ਉਸ ਨੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਭਾਵੇਂ ਕਿ ਮਨੇਜਮਿੰਟ ਨੇ ਉਸ ਦੀ ਬਦਲੀ ਸ਼ਿਮਲਾ ਪਟਿਆਲੇ ਦੀ ਕਰ ਦਿੱਤੀ।
ਟਰੀਬਿਊਨ ਸਮੂਹ ਦਾ ਅੇਡੀਟਰ ਉਸ ਦੇ ਕੰਮ ਤੋਂ ਖੁਸ਼ ਸੀ। ਉਸ ਨੂੰ ਉਹਦੀ ਹਮਾਇਤ ਵੀ ਸੀ। ਪਟਿਆਲੇ ਵੀ ਉਹ ਨਿਰਪੱਖਤਾ ਨਾਲ ਖਬਰਾਂ ਭੇਜਦਾ ਰਿਹਾ। ਉਸ ਉਪਰ ਦੋ ਵਾਰ ਜਾਨ ਲੇਵਾ ਹਮਲਾ ਵੀ ਹੋਇਆ। ਉਹਦੇ ਨਾ ਚਾਹੁੰਦਿਆ ਵੀ ਉਸ ਨੂੰ ਸਕਿਉਰਟੀ ਦੇ ਦਿੱਤੀ ਗਈ। ਮੈਂ ਉਸ ਦਾ ਪਤਾ ਲੈਣ ਲਈ ਪਟਿਆਲੇ ਗਿਆ। ਪਟਿਆਲੇ ਤੋਂ ਉਸੇ ਦਿਨ ਆਪਣੇ ਪਿੰਡ, ਸੇਖਾ ਕਲਾਂ ਮੁੜਨਾ ਔਖਾ ਸੀ, ਇਸ ਲਈ ਮੈਂ ਉਸ ਕੋਲ ਰਾਤ ਰਹਿਣ ਦਾ ਸੋਚ ਕੇ ਹੀ ਘਰੋਂ ਗਿਆ ਸੀ। ਸ਼ਾਮ ਦਾ ਖਾਣ ਖਾਣ ਤੋਂ ਪਹਿਲਾਂ ਹੀ ਹਰਬੀਰ ਨੇ ਮੈਨੂੰ ਕਿਹਾ, "ਜਰਨੈਲ, ਭਾਵੇਂ ਕਿ ਮੈਨੂੰ ਸਕਿਉਰਟੀ ਮਿਲੀ ਹੋਈ ਹੈ ਪਰ ਫੇਰ ਵੀ ਏਥੇ ਬਹੁਤ ਖਤਰਾ ਹੈ। ਤੂੰ ਜਾ ਤਾਂ ਡਾਕਟਰ ਗੁਰਦਰਸ਼ਨ (ਮੇਰੇ ਸਕੇ ਮਾਮੇ ਦਾਾ ਲੜਕਾ) ਕੋਲ ਚਲਿਆ ਜਾ ਜਾਂ ਮੈਂ ਆਪਣੇ ਦੋਸਤ ਨੂੰ ਫੋਨ ਕਰ ਦਿੰਦਾ ਹਾਂ, ਉਸ ਕੋਲ ਰਾਤ ਰਹਿ ਪਵੀਂ।ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਤੇਰਾ ਕੋਈ ਨੁਕਸਾਨ ਹੋਵੇ।"
"ਇਹ ਭੁੱਲ ਜਾ ਕਿ ਤੈਨੂੰ ਛਡ ਕੇ ਮੈਂ ਕਿਤੇ ਹੋਰ ਚਲਿਆ ਜਾਵਾਂਗਾ। ਜੇ ਕੋਈ ਗੜਬੜ ਹੋਈ ਤਾਂ ਮੈਂ ਤੇਰੇ ਮੂਹਰੇ ਹੋਵਾਂਗਾ।" ਉਹਦੇ ਕੋਲ ਇਕ ਰਾਤ ਮੈਂ ਤਿੰਨ ਦਿਨ ਪਟਿਆਲੇ ਉਸ ਕੋਲ ਰਿਹਾ। ਉਹ ਜਿੰਨਾ ਚਿਰ ਵੀ ਪਟਟਿਆਲੇ ਰਿਹਾ, ਆਪਣੀ ਡਿਉਟੀ ਪ੍ਰਤੀ ਸੁਹਿਰਦ ਰਿਹਾ।
ਸਿੱਖ ਸੱਭਅਿਾਚਾਰ ਤੇ ਸਿੱਖ ਸਿਆਸਤ ਬਾਰੇ ਦੂਸਰੇ ਸਟਾਫ ਰਿਪੋਰਟਾਂ ਨਾਲੋਂ ਵੱਧ ਜਾਣਕਾਰੀ ਹੋਣ ਕਾਰਨ ਮੁੜ ਉਸ ਦੀ ਬਦਲੀ ਅਮ੍ਰਿਤਸਰ ਦੀ ਹੀ ਕਰ ਦਿੱਤੀ। ਫਿਰ ਉਹ 1998 ਵਿਚ ਅਮ੍ਰਿਤਸਰੋਂ ਹੀ ਟਰੀਬਿਊਨ ਅਖਬਾਰ ਤੋਂ ਰਿਟਾਇਰ ਹੋਇਆ।
ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਨੂੰ ਹਰਬੀਰ ਦੀ ਯੋਗਤਾ ਦਾ ਪਤਾ ਸੀ, ਉਸ ਨੇ ਉਹਨੂੰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੀਡੀਆ ਅਫਸਰ ਬਣਾ ਲਿਆ। ਜਿੰਨਾ ਸਮਾਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਕਮੇਟੀ ਦੇ ਪ੍ਰਧਾਨ ਰਹੇ, ਭੰਵਰ ਮੀਡੀਆ ਅਫਸਰ ਵਜੋਂ ਸੇਵਾਵਾਂ ਨਿਭਾਉਂਦਾ ਰਿਹਾ। ਬੀਬੀ ਜਾਗੀਰ ਕੌਰ ਦੇ ਕਮੇਟੀ ਦਾ ਪ੍ਰਧਾਨ ਬਣ ਜਾਣ ਮਗਰੋਂ ਉਹ ਸ੍ਰੋਮਣੀ ਕਮੇਟੀ ਨੂੰ ਅਲਵਿਦਾ ਕਹਿ ਲੁਧਿਆਣੇ ਆ ਗਿਆ।
ਉਸ ਨੇ ਕੰਮ ਕਈ ਅਦਾਰਿਆਂ ਵਿਚ ਕੀਤਾ ਪਰ ਪੈਨਸ਼ਿਨ ਦਾ ਹੱਕਦਾਰ ਕਿਸੇ ਅਦਾਰੇ ਵਲੋਂ ਵੀ ਨਾ ਬਣਿਆ। ਲੁਧਿਆਣਾ ਦੇ ਰਣਨਧੀਰ ਸਿੰਘ ਨਗਰ ਵਿਚ ਭਲੇ ਵੇਲਿਆਂ ਵਿਚ ਇਕ ਮਕਾਨ ਬਣਾ ਲਿਆ ਸੀ। ਉਸ ਮਕਾਨ ਤੋਂ ਬਿਨਾ ਉਸ ਕੋਲ ਹੋਰ ਰਾਸ ਪੂੰਜੀ ਨਹੀਂ ਸੀ। ਲੁਧਿਆਣੇ ਆਉਣ ਤੋਂ ਪਹਿਲਾਂ ਹੀ ਉਸ ਨੇ ਕਰਏਦਾਰ ਨੂੰ ਮਕਾਨ ਵਿਹਲਾ ਕਰਨ ਲਈ ਨੋਟਿਸ ਦੇ ਦਿੱਤਾ ਸੀ ਪਰ ਕਰਾਏਦਾਰ ਨੇ ਨੋਟਿਸ ਨੂੰ ਦੋ ਕੋੜੀ ਦਾ ਕਾਗਜ਼ ਸਮਝ ਕੇ ਕੂੜੇਦਾਨ ਦੀ ਭੇਟ ਕਰ ਦਿੱਤਾ ਅਤੇ ਅਰਾਮ ਨਾਲ ਉਸ ਦੇ ਮਕਾਨ ਵਿਚ ਰਹਿੰਦਾ ਰਿਹਾ। ਖੂਬੀ ਇਹ ਕਿ ਉਸ ਤੋਂ ਮਗਰੋਂ ਉਸ ਨੇ ਕਰਾਇਆ ਦੇਣਾ ਵੀ ਬੰਦ ਕਰ ਦਿੱਤਾ। ਹਰਬੀਰ ਨੂੰ ਕੁਝ ਸਮਾਂ ਕਰਾਏ ਦੇ ਮਕਾਨ ਵਿਚ ਗੁਜ਼ਾਰਾ ਕਰਨਾ ਪਿਆ, ਫਿਰ ਕੈਲਾਸ਼ ਦੇ ਨਾਮ 'ਤੇ ਇਕ ਬਣਿਆ ਬਣਾਇਆ ਮਕਾਨ ਖਰੀਦ ਲਿਆ। ਆਪਣਾ ਮਕਾਨ ਹਾਸਲ ਕਰਨ ਲਈ ਉਸ ਨੂੰ ਲੰਮਾ ਸਮਾਂ ਕਚਹਿਰੀਆਂ ਦੇ ਧੱਕੇ ਖਾਣੇ ਪਏ। ਕਈ ਸਾਲ ਦੀ ਕਾਨੂੰਨੀ ਲੜਾਈਮਗਰੋਂ ਬੜੀ ਮੁਸ਼ਕਲ ਨਾਲ ਕਰਾਏਦਾਰ ਕੋਲੋਂ ਮਕਾਨ ਖਾਲੀ ਕਰਵਾਇਆ।
ਲੁਧਿਆਣੇ ਆ ਕੇ ਉਹ ਕੁਝ ਸਮਾਂ ਹਿੰਦੀ ਅਖਬਾਰ ਦੈਨਿਕ ਭਾਸਕਰਦਾ ਬਿਉਰੋ ਚੀਫ ਰਿਹਾ, ਉਹ ਨੌਕਰੀ ਵੀ ਉਸ ਨੂੰ ਰਾਸ ਨਾ ਆਈ ਤਾਂ ਉਸ ਤੋਂ ਪਾਸੇ ਹੋ ਫਾਸਟ ਵੇਅ ਟੀਵੀ ਵਾਲਿਆਂ ਦਾ ਨਿਊਜ਼ ਐਡੀਟਰ ਬਣ ਗਿਆ। ਉਹਨਾਂ ਨਾਲ ਨਿਭਣਾ ਤਾਂ ਉਸ ਦੇ ਸੁਭਾਅ ਦੇ ਅਨਕੂਲ ਹੀ ਨਹੀਂ ਸੀ, ਛੇਤੀ ਹੀ ਉਹਨਾਂ ਨੂੰ ਅਲਵਿਦਾ ਕਹਿ ਦਿੱਤਾ।
ਹਰਬੀਰ ਸਿੰਘ ਭੰਵਰ ਨੇ ਪੱਤਰਕਾਰੀ ਪੇਸ਼ੇ ਵਿਚ ਆਉਣ ਤੋਂ ਪਹਿਲਾਂ ਵੀ ਕੁਝ ਪੁਸਤਕਾਂ ਲਿਖੀਆਂ ਸਨ। ਪੱਤਰਕਾਰੀ ਦੌਰਾਨ ਉਸ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ ਲਿਖੀ। ਦਰਬਾਰ ਸਾਹਿਬ ਅਮ੍ਰਿਤਸਰ ਉਪਰ ਫੌਜ ਵਲੋਂ ਕੀਤੇ ਗਏ ਹਮਲੇ ਦੇ ਅੱਖੀਂ ਡਿੱਠੇ ਤੇ ਕੰਨੀਂ ਸੁਣੇ ਬ੍ਰਿਤਾਂਤ 'ਡਾਇਰੀ ਦੇ ਪੰਨੇ, ਜੋ ਇਤਿਹਾਸ ਬਣ ਗਏ' ਨੂੰ ਕਿਤਾਬੀ ਰੂਪ ਦਿੱਤਾ।ਉਹ ਪੁਸਤਕ ਇੰਨੀ ਪ੍ਰਸੰਗਕ ਸੀ ਕਿ ਉਸ ਦੀਆਂ ਕਈ ਅਡੀਸ਼ਨਾਂ ਛਪੀਆਂ। ਉਸ ਪੁਸਤਕ ਦੀਆਂ ਇਕ ਲੱਖ ਤੋਂ ਵੱਧ ਕਾਪੀਆਂ ਲੋਕਾਂ ਦੇ ਹੱਥਾਂ ਵਿਚ ਪਹੁੰਚੀਆ ਹੋਣਗੀਆਂ। ਹੁਣ ਉਹ ਸਭ ਪਾਸਿਆਂ ਤੋਂ ਵਿਹਲਾ ਸੀ। ਉਸ ਨੂੰ ਆਪਣੀ ਜ਼ਿੰਦਗੀ ਵਿਚ ਅਨੇਕ ਘਟਨਾਵਾਂ ਨਾਲ ਦੋ ਚਾਰ ਹੋਣਾ ਪਿਆ ਸੀ।ਲਿਖਣ ਲਈ ਉਹਨਾਂ ਤਜੁਰਬਿਆਂ ਦਾ ਉਸ ਕੋਲ ਭਰਪੂਰ ਮਸਾਲਾ ਸੀ। ਉਸ ਨੂੰ ਉਹ ਕਲਮ ਬੰਦ ਕਰਨ ਲੱਗਾ। ਕੈਲਾਸ਼ ਦੀ ਪੈਨਸ਼ਨ ਤੋਂ ਬਿਨਾਂ ਉਸ ਦੀ ਆਮਦਨ ਦਾ ਹੋਰ ਕੋਈ ਵਸੀਲਾ ਨਹੀਂ ਸੀ। ਪੰਜਾਬੀ ਦਾ ਕੋਈ ਪਬਲਿਸ਼ਰ ਰਾਇਲਟੀ ਦੇ ਕੇ ਉਸ ਦੀਆਂ ਪੁਸਤਕਾਂ ਛਾਪਣ ਲਈ ਤਿਆਰ ਨਹੀਂ ਸੀ, ਫੇਰ ਵੀ ਉਹ ਲਿਖੀ ਜਾ ਰਿਹਾ ਸੀ। ਅੱਖਾਂ ਵਿਚ ਕਾਲਾ ਮੋਤੀਆਂ ਉਤਰ ਆਇਆ, ਉਹ ਲਿਖੀ ਜਾ ਰਿਹਾ ਸੀ। ਹੌਲ਼ੀ ਹੌਲ਼ੀ ਨਿਗਾਹ ਕਮਜ਼ੋਰ ਹੁੰਦੀ ਗਈ, ਉਹ ਮੈਗਨੀਫਾਈ ਸ਼ੀਸ਼ਾ ਲੈ ਕੇ ਲਿਖੀ ਜਾਂਦਾ। ਉਸ ਨੂੰ ੳਾਪਣਾ ਪਰੋਸਟੇਟ ਦਾ ਉਪਰੇਸ਼ਨ ਕਰਵਾਉਣਾ ਪਿਆ ਪਰ ਉਸ ਨੇ ਲਿਖਣਾ ਨਹੀਂ ਛੱਡਿਆ। ਉਸ ਦੇ ਤਜੁਰਬਿਆਂ ਦਾ ਨਿਚੋੜ ਨੇ ਇਹ ਪੁਸਤਕਾਂ; 'ਕਾਲ਼ੇ ਦਿਨ', ਲਹੂ ਭਿੱਜੀ ਪੱਤਰਕਾਰੀ, ਤੀਜਾ ਘੱਲੂਘਾਰਾ, 'ਮੇਰੀ ਕਨੇਡਾ ਫੇਰੀ', 'ਸ. ਸੋਭਾ ਸਿੰਘ, ਜੀਵਨ ਤੇ ਕਲਾ', 'ਪੰਜਾਬੀ ਨਾਟਕ ਦੀ ਨਕੜ ਦਾਦੀ, ਨੋਰਾ ਰਿਚਰਡ', 'ਕਲਾਕਾਰਾਂ ਦੀ ਧਰਤੀ, ਅੰਦਰੇਟਾ'।
ਅਜੇ ਵੀ ਬਹੁਤ ਕੁਝ ਲਿਖਣ ਵਾਲਾ ਰਹਿੰਦਾ ਸੀ ਕਿ ਉਹਦੀਆਂ ਅੱਖਾਂ ਦੀ ਜੋਤ ਬੁਝਣ ਕਿਨਾਰੇ ਹੋ ਗਈ। ਜਿਸ ਕਾਰਨ ਮਜਬੂਰਨ ਕਲਮ ਨੂੰ ਅਲਵਿਦਾ ਕਹਿਣੀ ਪੈ ਗਈ। ਸ਼ਾਇਦ ਇਸੇ ਗੱਲ ਦਾ ਝੋਰਾ ਸੀ ਕਿ ਉਸ ਨੂੰ ਦਿਲ ਦਾ ਬਹੁਤ ਭਿਆਨਕ ਦੌਰਾ ਪਿਆ। ਦਿਲ ਦਾ ਉਪਰੇਸ਼ਨ ਹੋਇਆ, ਦਿਲ 'ਤੇ ਪੇਸਮੇਕਰ ਪਿਆ। ਜ਼ਿੰਦਗੀ ਬਚ ਗਈ। ਬਿਮਾਰੀ ਉਪਰ ਢੇਰਾਂ ਪੈਸਾ ਖਰਚ ਹੋਇਆ ਜਿਸ ਕਾਰਨ ਕੈਲਾਸ਼ ਵਾਲਾ ਮਕਾਨ ਵੇਚਣਾ ਪਿਆ। ਹੁਣ ਉਹ ਪਚਾਸੀਵੇਂ ਸਾਲ ਵਿਚ ਡਿੱਕੋ ਡੋਲੇ ਖਾਂਦਾ ਘਰ ਵਿਚ ਬੈਠਾ ਖਬਰਾਂ ਤੇ ਚਰਚਾਵਾਂ ਸੁਣ ਕੇ ਸਮਾਂ ਬਤੀਤ ਕਰ ਰਿਹਾ ਹੈ। ਉਮਰ ਦੇ ਅਖੀਰਲੇ ਮਰਹਲੇ 'ਤੇ, ਪਿੱਛੇ ਜਿਹੇ, ਭਾਸ਼ਾ ਵਿਭਾਗ ਵਲੋਂ ਛੇ ਸਾਲਾਂ ਦੇ ਰਹਿੰਦੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਹੋਇਆ ਸੀ ਜਿਸ ਵਿਚ ਸ਼੍ਰੋਮਣੀ ਪੱਤਰਕਾਰ ਵਜੋਂ ਹਰਬੀਰ ਸਿੰਘ ਭੰਵਰ ਦਾ ਨਾਮ ਵੀ ਸ਼ਾਮਿਲ ਸੀ, ਪਰ ਕਿਸੇ ਵਿਅਕਤੀ ਵਲੋਂ ਛੇਆਂ ਸਾਲਾਂ ਦੇ ਸਾਰੇ ਪੁਰਸਕਾਰਾਂ ਦੀ ਵੈਧਤਾ ਨੂੰ ਹਾਈ ਕੋਰਟ ਵਿਚ ਚਣੌਤੀ ਦੇਣ ਕਾਰਨ ਇਹ ਪੰਜ ਲੱਖ ਵਾਲਾ ਪੁਰਸਕਾਰ ਵੀ ਐਲਾਨ ਹੀ ਰਹਿ ਗਿਆ ਤੇ ਸਾਹਿਤ ਸਿਆਸਤ ਦੀ ਭੇਟ ਚੜ੍ਹ ਗਿਆ।
-
ਜਰਨੈਲ ਸਿੰਘ ਸੇਖਾ, ਲੇਖਕ
jarnailsinghsekha34@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.