ਦੀਵਾਲੀ ’ਤੇ ਵਿਸ਼ੇਸ਼ : ਬੰਦ-ਬੰਦ ਕਟਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ- ਦਲਜੀਤ ਸਿੰਘ ਬੇਦੀ ਦੀ ਕਲਮ ਤੋਂ
ਦੀਵਾਲੀ ਪੁਰਬ ਦੀ ਸਿੱਖ ਇਤਿਹਾਸ ਵਿਚ ਵਿਸ਼ੇਸ਼ ਥਾਂ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋਣ ਉਪਰੰਤ ਅੰਮ੍ਰਿਤਸਰ ਆਏ ਤਾਂ ਬਾਬਾ ਬੁੱਢਾ ਜੀ ਨੇ ਖੁਸ਼ੀ ਵਿੱਚ ਦੀਵੇ ਜਗਾ ਕੇ ਰੋਸ਼ਨੀ ਕੀਤੀ। ਭਾਈ ਮਨੀ ਸਿੰਘ ਦਾ 1734 ਈ. ਨੂੰ ਇਹ ਪੁਰਬ ਮਨਾਉਣ ਦੇ ਉਤਰਾਫਲ ਵਜੋਂ ਸ਼ਹੀਦ ਹੋਣਾ ਇਕ ਵਿਸ਼ੇਸ਼ ਅਧਿਆਇ ਦੀ ਛਾਪ ਹੈ। ਇਹ ਵੀ ਸੱਚ ਹੈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਦ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਧਰਮ ਪ੍ਰਤੀ ਕੁਰਬਾਨੀ, ਬਲੀਦਾਨ ਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੋਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸ ਵਿਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ, ਨੌਵੇਂ ਤੇ ਦਸਵੇਂ ਜਾਮੇ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸ਼ਹੀਦੀਆਂ ਦੇ ਕੇ ਸ਼ਹੀਦੀ ਪਰੰਪਰਾ ਨੂੰ ਅਮੀਰ ਕਰ ਦਿੱਤਾ। 30 ਮਈ 1606 ਨੂੰ ਸਿੱਖ ਧਰਮ ਦੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ।
1621 ਵਿਚ ਸਿੱਖਾਂ ਨੇ ਸ੍ਰੀ ਗੁਰੂ ਹਰਿਗੋਬਿੰਦਪੁਰ ਸਾਹਿਬ ਵਾਲੀ ਧਰਤੀ 'ਤੇ ਪਹਿਲੀ ਜੰਗ ਲੜੀ। ਉਸ ਸਮੇਂ ਤੋਂ ਹੁਣ ਤੀਕ ਲੱਖਾਂ ਹੀ ਸਿੱਖ ਤਲੀ 'ਤੇ ਸੀਸ ਰੱਖ ਕੌਮੀ ਅਣਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ।ਸ਼ਹਾਦਤ ਦਾ ਸਿਧਾਂਤ ਤੇ ਪਰੰਪਰਾ ਸਿੱਖ ਇਤਿਹਾਸ ਤੇ ਸਭਿਆਚਾਰ ਦੀ ਇਕ ਨਿਵੇਕਲੀ ਪਹਿਚਾਣ ਹੈ।ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ।ਸ਼ਹੀਦੀ ਨਿਡਰਤਾ ਦੀ ਨਿਸ਼ਾਨੀ ਹੈ। ਇਹ ਖੁਦਦਾਰੀ ਦਾ ਇਜ਼ਹਾਰ ਹੈ।ਸ਼ਹੀਦ ਸਬਰ ਤੇ ਸਿਦਕ ਦਾ ਮੁਜੱਸਮਾ ਹੈ। ਇਹ ਅਣਖ ਦਾ ਐਲਾਨਨਾਮਾ ਹੈ। ‘ਸ਼ਹੀਦ’ ਲਫਜ਼ ਦਾ ਆਧਾਰ ਸ਼ਾਹਦੀ/ਗਵਾਹੀ ਹੈ, ਭਾਵ ਮਕਸਦ, ਨਿਸ਼ਾਨੇ ਵਾਸਤੇ ਦ੍ਰਿੜਤਾ ਨਾਲ ਖੜ੍ਹੇ ਹੋ ਕੇ ਮਿਸਾਲ ਬਣਨਾ ਹੈ। ਜ਼ੂਅਰਤ ਤੇ ਗ਼ੈਰਤ ਵਾਲੇ ਲੋਕ ਹੀ ਆਪਣੇ ਅਸੂਲ ’ਤੇ ਪਹਿਰਾ ਦਿੰਦੇ ਹਨ। ਅਜਿਹੇ ਪ¨ਰਨ ਸ਼ਹੀਦ ਨੂੰ ਅਰਬੀ ਵਿਚ ‘ਅਸ ਸæਹੀਦ-ਉਲ-ਕਾਮਿਲ' ਕਿਹਾ ਜਾਂਦਾ ਹੈ। ਪਰ ਇਤਿਹਾਸ ਗਵਾਹੀ ਭਰਦਾ ਹੈ ਕਿ ਸਿੱਖ ਧਰਮ ਵਿੱਚ ਹੋਈਆਂ ਸ਼ਹੀਦੀਆਂ ਨੇ ਗੁਰੂ ਕੇ ਸਿੱਖਾਂ ਨੂੰ ਆਪਣੇ ਅਕੀਦੇ, ਵਿਸ਼ਵਾਸ, ਧਰਮ ਵਾਸਤੇ ਜ਼ੁਲਮ, ਜ਼ਬਰ ਦੀਆਂ ਧਾੜਾਂ ਦੇ ਵਿਰੁੱਧ ਮੈਦਾਨੇ-ਜੰਗ ਵਿਚ ਲੜਨ ਅਤੇ ਹੱਕ-ਸੱਚ ਦੀ ਪੁਨਰ ਸਥਾਪਤੀ ਵਾਸਤੇ ਕ੍ਰਿਆਸ਼ੀਲ ਕੀਤਾ।
ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡਿ ਆਸ
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ
ਸਿੱਖ ਕੌਮ ਦਲੇਰ ਯੋਧਿਆਂ, ਜੁਝਾਰੂਆਂ, ਮਰਜੀਵੜਿਆਂ, ਸæਹੀਦਾਂ, ਮੁਰੀਦਾਂ, ਹਠੀਆਂ, ਤਪੀਆਂ ਦੀ ਕੌਮ ਹੈ। ਸਿੱਖ ਧਰਮ 'ਚ ਸਿੱਖ ਦਾ ਦਾਖਲਾ ਹੀ ਸੀਸ ਭੇਟ ਨਾਲ ਹੋਇਆ। ਜਦੋਂ ਵੀ ਧਰਮ ਦੀ ਰੱਖਿਆ ਲਈ ਸਿੱਖ ਦੀ ਪਰਖ ਹੋਈ ਤਾਂ ਉਦੋਂ ਹੀ ਗੁਰੂ ਦੇ ਸਿੱਖ ਨੇ ਆਪਣਾ ਸਭ ਕੁੱਝ ਨਿਛਾਵਰ ਕਰਕੇ ਬਿਨਾਂ ਝਿਜਕ ਗੁਰੂ ਮੂਹਰੇ ਹੋ ਆਪਣਾ ਸਿਰ ਹਾਜ਼ਰ ਕੀਤਾ ਹੈ। ਇਤਿਹਾਸਕ ਹਵਾਲੇ ਦੱਸਦੇ ਹਨ ਕਿ ਇਕ ਦਿਨ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਧਰਮ ਤੋਂ ਕੁਰਬਾਨ ਹੁੰਦੇ ਰਹੇ ਹਨ; ਜੰਗਾਂ, ਯੁੱਧਾਂ ਦਾ ਤਾਂ ਇਤਿਹਾਸ ਹੀ ਅਦੁੱਤੀ ਤੇ ਵੱਖਰਾ ਹੈ। ਇਸ ਜਜ਼ਬੇ ਭਰਪੂਰ ਕੌਮ ਨੇ ਕਦੇ ਹਾਰ ਨਹੀਂ ਮੰਨੀ। ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ, ਫਿਰ ਅਗਲੇ ਦਿਨ ਜੰਗ-ਏ-ਮੈਦਾਨ ਵਿਚ ਡਟੇ। ਭਾਈ ਬੱਲੂ, ਭਾਈ ਮਨੀ ਸਿੰਘ, ਪਰਮਾਰ-ਰਾਜਪੂਤ ਪਰਵਾਰ ਹੈ। ਜਿਸ ਦੇ 51 ਤੋਂ ਵੱਧ ਜੀਅ ਸ਼ਹੀਦ ਹੋਏ। ਭਾਈ ਸੁਖੀਆ ਮਾਂਡਨ, ਰਾਠੌਰ ਰਾਜਪੂਤ ਪਰਿਵਾਰ ਦੇ 26, ਚੌਹਾਨ ਪਰਿਵਾਰ ਦੇ 14, ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ਇਨ੍ਹਾਂ ਤੋਂ ਇਲਾਵਾ 20 ਤੋਂ ਵੱਧ ਬ੍ਰਾਹਮਣ ਵੀ ਗੁਰੂ ਘਰ ਵਾਸਤੇ ਕੁਰਬਾਨ ਹੋਏ। ਦਸਮ ਪਾਤਸæਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ 40 ਸਿੰਘ ਅਜਿਹੇ ਸਨ, ਜਿਨ੍ਹਾਂ ਨੇ ਗੁਰੂ ਜੀ ਦੇ ਨਾਲ ਹੀ ਜੀਣ-ਮਰਨ ਦਾ ਪ੍ਰਣ ਕੀਤਾ। ਇਨ੍ਹਾਂ ਵਿਚ ਪੰਜ ਪਿਆਰੇ, ਪੰਜ ਮੁਕਤੇ, ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰ ਤੇ ਦੋ ਭਰਾ, ਭਾਈ ਆਲਿਮ ਸਿੰਘ ਨੱਚਣਾ ਪਰਿਵਾਰ ਦੇ ਮੈਂਬਰ, ਘੋੜਿਆਂ ਦੀ ਸੇਵਾ ਕਰਨ ਵਾਲੇ ਦੋ ਸਿੱਖ, ਦਿੱਲੀ ਦੇ ਦੋ ਸਿੱਖ, ਤਿੰਨ ਬ੍ਰਾਹਮਣ ਪਰਿਵਾਰਾਂ ਦੇ ਮੈਂਬਰ ਤੇ 12 ਹੋਰ ਸਿਰੜੀ ਸਿਦਕੀ ਸਿੱਖ ਸਨ।
ਅਨੰਦਪੁਰ ਤੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਰਸਤੇ ਤੀਕ ਮਾਤਾ ਗੁਜਰੀ ਜੀ ਤੇ ਚਹੁੰ ਸਾਹਿਬਜæਾਦਿਆਂ ਸਮੇਤ ਅਨੇਕਾਂ ਸਿੱਖ ਸæਹੀਦ ਹੋਏ। ਗੁਰਬਾਣੀ ਦਾ ਫæਰਮਾਨ ਹੈ ‘ਬਾਬਾਣੀਆ ਕਹਾਣੀਆਂ ਪੁਤ ਸਪੁਤ ਕੋਰਨਿ'। ਕੌਮ ਦੇ ਵਾਰਸਾਂ ਦਾ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ ਹੈ। ਵਿਰਾਸਤ ਦੀ ਚੇਤਨਾ ਹੀ ਪੁੱਤਰ ਨੂੰ ਸਪੁੱਤਰ ਹੋਣ ਦੀ ਜੁਗਤਿ ਪ੍ਰਦਾਨ ਕਰਦੀ ਹੈ। ਸਮੁੱਚੇ ਸੰਸਾਰ ਦੇ ਸਿੱਖਾਂ ਵੱਲੋਂ ਰੋਜæਾਨਾ ਅਰਦਾਸ ਵਿਚ ਪੰਜਾ ਪਿਆਰਿਆਂ, ਚੌਹਾਂ ਸਾਹਿਬਜæਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆਂ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ ਨੂੰ ਸæਰਧਾਂਜਲੀ ਭੇਟ ਕੀਤੀ ਜਾਂਦੀ ਹੈ
ਭਾਈ ਮਨੀ ਸਿੰਘ ਜੀ ਦਾ ਸਮੁੱਚਾ ਜੀਵਨ ਸਮੇਤ ਪਰਿਵਾਰ ਕੌਮ ਨੂੰ ਸਮਰਪਿਤ ਭਾਵਨਾ ਵਾਲਾ ਹੈ। ਭਾਈ ਮਨੀ ਸਿੰਘ ਸਿੱਖ ਧਰਮ ਤੇ ਇਤਿਹਾਸ ਦੇ ਖੇਤਰ ਵਿਚ ਦਲੇਰ ਮਰਜੀਵੜਿਆਂ ਦੀ ਸਤਿਕਾਰਤ ਸæਖæਸੀਅਤ ਹਨ। ਉਨ੍ਹਾਂ ਦਾ ਜੀਵਨ ਚਰਿੱਤਰ ਮਨੁੱਖੀ ਸਮਾਜ ਦੇ ਇਕ ਵਿਸæੇਸæ ਆਦਰਸæ ਨੂੰ ਉਜਾਗਰ ਕਰਨ ਦੀ ਚੇਸæਠਾ ਪੈਦਾ ਕਰਨ ਤੇ ਜ਼ਬਰ-ਜ਼ੂਲਮ ਨਾਲ ਟਕਰਾਉਣ, ਅਨੈਤਿਕਤਾ ਵਾਲੀਆਂ ਹਕੂਮਤਾਂ ਵਿਰੁੱਧ ਜæੋਰਦਾਰ ਤਰੀਕੇ ਨਾਲ ਆਵਾਜæ ਉਠਾਉਣ ਤੇ ਟਕਰਾਉਣ ਵਾਲਾ ਹੈ। ਕਿਸੇ ਵਿਦਵਾਨ ਦਾ ਕਥਨ ਹੈ ਕਿ “ਕਾਇਰ ਆਦਮੀ ਰੋਜ਼ ਕਈ ਵਾਰ ਮਰਦਾ ਹੈ ਤੇ ਸੂਰਬੀਰ ਇਕੋ ਵਾਰ ਮਰਦੇ ਹਨ। ਭਾਈ ਮਨੀ ਸਿੰਘ ਜੀ ਨੇ ਫੌਜਾਂ ਨਾਲ ਘਮਸਾਣ ਦਾ ਯੁੱਧ ਕਰਕੇ ਨਾ ਤਾਂ ਕੋਈ ਇਲਾਕਿਆਂ ’ਤੇ ਕਬਜæਾ ਕੀਤਾ ਤੇ ਨਾ ਹੀ ਸਿਕੰਦਰ, ਅਸæੋਕ, ਬਾਬਰ, ਹਿਟਲਰ ਤੇ ਔਰੰਗਜæੇਬ ਵਾਂਗ ਨਿਰਦੋਸæ ਲੋਕਾਂ ਦਾ ਖੂਨੀ ਦਰਿਆ ਵਹਾ ਕੇ ਰਾਜ ਤਖæਤ ਪ੍ਰਾਪਤ ਕੀਤਾ। “ਸæਹੀਦੀ ਮੰਨੀ ਹੀ ਉਹ ਜਾਂਦੀ ਹੈ ਜਿਸ ਦਾ ਕਾਰਨ ਸੱਚ ਦੀ ਸਥਾਪਨਾ ਅਤੇ ਜਨ-ਕਲਿਆਣ ਲਈ ਹੋਵੇ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦਰ ਜੀ, ਛੋਟੇ ਸਾਹਿਬਜæਾਦੇ, ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਜੀ ਦੀਆਂ ਸæਹਾਦਤਾਂ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਇਨ੍ਹਾਂ ਸæਹਾਦਤਾਂ ਦੇ ਫਲਸਰੂਪ ਹੀ ਨਿਰਾਰਥਕ, ਡਰਪੋਕ ਤੇ ਨਿਰਬਲ ਜ਼ਿੰਦਗੀ ਬਸਰ ਕਰਨ ਵਾਲੇ ਭਾਰਤੀ ਸਮਾਜ ਵਿੱਚ ਜਿੰਦਾਦਿਲੀ ਤੇ ਜੁਅਰਤ ਵਰਗੀ ਸæਕਤੀ ਨੇ ਜਨਮ ਲਿਆ।”
ਭਾਈ ਮਨੀ ਸਿੰਘ ਜੀ ਦਾ ਜਨਮ 1701 ਬਿਕਰਮੀ ਦਿਨ ਐਤਵਾਰ, 13 ਚੇਤਰ 12 ਸੁਦੀ 10 ਮਾਰਚ 1644 ਈ. ਨੂੰ ਹੋਇਆ। ਸ਼ਹੀਦ ਬਿਲਾਸ ਵਿਚ ਅੰਕਿਤ ਕੁੱਲ ਪਰੰਪਰਾ ਅਨੁਸਾਰ ਆਪ ਜੀ ਦੇ ਵੱਡੇ-ਵਡੇਰਿਆਂ ਦਾ ਸੰਬੰਧ ਉਦੇ ਦੀਪ ਬੰਦ ਦੇ ਪੰਵਾਰ ਰਾਜਪੂਤ ਘਰਾਣੇ ਨਾਲ ਸੀ ਜੋ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਸਨ। ਇਸ ਬੰਸ ਦਾ ਗੁਰੂ-ਘਰ ਨਾਲ ਸਬੰਧ ਛੇਵੇਂ ਪਾਤਸæਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਜੁੜ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਦਾਦਾ ਭਾਈ ਬਾਲੂ ਰਾਊ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦੇ ਪ੍ਰਸਿੱਧ ਜਰਨੈਲ ਸੀ। ਇਹ ਖਾਨਦਾਨ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ।
ਭਾਈ ਮਨੀ ਸਿੰਘ ਜੀ ਨੂੰ ਗੁਰੂ ਹਰਿਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ। ਦਸਮ ਪਿਤਾ ਦੇ ਵਿਸਵਾਸਪਾਤਰ ਭਾਈ ਮਨੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਥਾ ਵਾਚਕ, ਗਿਆਨ ਰਤਨਾਵਲੀ ਤੇ ਸਿੱਖਾਂ ਦੀ ਭਗਤ ਮਾਲਾ, ਜਿਹੀਆਂ ਵੱਡ-ਅਕਾਰੀ ਰਚਨਾਵਾਂ ਦੇ ਕਰਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੀਜੇ ਮੁੱਖ ਗ੍ਰੰਥੀ ਵਜੋਂ ਗੁਰੂ-ਘਰ ਨਾਲ ਸਬੰਧਤ ਰਹੇ।
ਡਾ. ਜਸਬੀਰ ਸਿੰਘ ਸਾਬਰ ਨੇ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਇਕ ਪਰਚੇ 'ਚ ਵਿਸਥਾਰਤ ਜਾਣਕਾਰੀ ਦਿੰਦਿਆਂ ਲਿਖਿਆਹੈ ਕਿ “ਭਾਈ ਮਨੀ ਸਿੰਘ ਜੀ ਦੇ ਪਿਤਾ ਮਾਈ ਦਾਸ ਨੇ ਦੋ ਸæਾਦੀਆਂ ਕੀਤੀਆਂ ਸਨ ਜਿਸ ਦੀ ਪਹਿਲੀ ਪਤਨੀ ਦੀ ਕੁੱਖੋਂ ਭਾਈ ਮਨੀ ਸਿੰਘ ਸਮੇਤ 7 ਪੁੱਤਰ ਅਤੇ ਦੂਜੀ ਪਤਨੀ ਦੇ ਕੁੱਖੋਂ 5 ਪੁੱਤਰ ਪੈਦਾ ਹੋਏ। ਭਾਈ ਮਾਈ ਦਾਸ ਨੇ 13 ਸਾਲ ਦੀ ਉਮਰ ਦੇ ਭਾਈ ਮਨੀ ਸਿੰਘ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਦਰਬਾਰ ਭੇਟ ਕਰ ਦਿੱਤਾ ਸੀ। ਜਿਥੇ ਇਹ ਮੁਖ ਤੌਰ ’ਤੇ ਗੁਰੂ-ਘਰ ਦੇ ਦਰਬਾਰ ਅਤੇ ਲੰਗਰ ਵਿਚ ਸੰਗਤਾਂ ਦੇ ਜੂਠੇ ਬਰਤਨ ਸਾਫ ਕਰਦਿਆਂ ਮਨ ਦੀ ਮੈਲ ਧੋਂਦੇ ਰਹੇ। 15 ਸਾਲ ਦੀ ਉਮਰ ਵਿਚ ਆਪ ਜੀ ਦੀ ਸæਾਦੀ ਖੈਰਪੁਰ ਦੇ ਯਾਦਵ ਬੰਸੀ ਲਖੀ ਰਾਇ ਦੀ ਬੇਟੀ ਬੀਬੀ ਸੀਤੋ ਨਾਲ ਹੋ ਗਈ। ਬੀਬੀ ਸੀਤੋ ਦੇ ਕੁੱਖੋਂ ਆਪ ਦੇ ਘਰ 7 ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਚਿਤਰ ਸਿੰਘ, ਬਚਿਤਰ ਸਿੰਘ, ਉਦੇ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ ਤੇ ਗੁਰਬਖਸæ ਸਿੰਘ ਸਨ। ਇਨ੍ਹਾਂ ਵਿੱਚੋਂ 5 ਮੈਦਾਨ-ਏ-ਜੰਗ ਵਿੱਚ 1705 ਈ. ਨੂੰ ਸæਹੀਦ ਹੋ ਗਏ ਅਤੇ ਦੋ ਪੁੱਤਰ ਚਿਤਰ ਸਿੰਘ ਤੇ ਗੁਰਬਖਸæ ਸਿੰਘ ਆਪ ਜੀ ਦੇ ਨਾਲ ਹੀ 1734 ਈ. ਨੂੰ ਲਾਹੌਰ ਵਿਚ ਸæਹੀਦ ਕਰ ਦਿੱਤੇ ਗਏ। ਬਾਕੀ ਦਾ ਪਰਿਵਾਰ ਵੀ ਸਮੇਂ-ਸਮੇਂ ਧਰਮ ਦੀ ਖæਾਤਰ ਆਪਣਾ ਜੀਵਨ ਬਲੀਦਾਨ ਕਰਦਾ ਰਿਹਾ। ਭਾਈ ਸਾਹਿਬ ਗੁਰੂ ਹਰਿਰਾਇ ਸਾਹਿਬ ਜੀ ਦੇ ਅਕਾਲ ਚਲਾਣੇ ਉਪਰੰਤ ਗੁਰ¨ ਹਰਿਕ੍ਰਿਸæਨ ਜੀ ਦੇ ਸੰਗ ਦਿੱਲੀ ਰਹੇ ਅਤੇ ਉਥੋਂ ਹੀ ਮਾਤਾ ਸੁਲੱਖਣੀ ਜੀ ਦੇ ਨਾਲ ਬਾਬਾ ਬਕਾਲੇ ਗੁਰੂ ਤੇਗ਼ ਬਹਾਦਰ ਜੀ ਪਾਸ ਪਹੁੰਚੇ। ਕਸæਮੀਰੀ ਪੰਡਤਾਂ ਦੀ ਫਰਿਆਦ ਸੁਣ ਜਦੋਂ ਨੋਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਿੱਲੀ ਗਏ ਤਾਂ ਭਾਈ ਸਾਹਿਬ ਜੀ ਦਸਮੇਸæ ਗੁਰੂ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਹੀ ਰਹੇ। ਆਪ ਰੋਜ ਗੁਰੂ-ਸ਼ਬਦ ਦੀ ਮਹਿਮਾ ਕਥਾ ਰਾਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਦੀ ਕਥਾ ਆਪ ਜੀ ਦੀ ਜ਼ਿੰਦਗੀ ਦਾ ਜ਼ਰੂਰੀ ਅੰਗ ਸੀ, ਇਸ ਵਿੱਚ ਆਪ ਜੀ ਨੇ ਪ੍ਰਬੀਨਤਾ ਹਾਸਲ ਕਰ ਲਈ ਸੀ। ਇਸੇ ਕਰਕੇ ਆਪ ਜੀ ਦੇ ਨਾਂ ਥੱਲੇ ਗਿਆਨੀ ਸੰਪ੍ਰਦਾਇ ਪ੍ਰਚੱਲਤ ਹੋ ਗਈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਤੇ ਕਥਾ ਕਰਨ ਦੇ ਵਿਸ਼ੇਸ਼ ਸਮਝੇ ਜਾਂਦੇ ਹਨ। ਇਸ ਸੰਪ੍ਰਦਾਇ ਵੱਲੋਂ ਹੋਈ ਟੀਕਾਕਾਰੀ ਸਮੇਂ ਅਧਿਆਤਮਿਕ ਰਹੱਸਾਂ ਦੀ ਵਿਆਖਿਆ ਵਿ੍ਰਤਾਂਤ ਵਿਚ ਸਪੱਸ਼ਟਤਾ, ਸਿਧਾਂਤ ਵਿਚ ਦ੍ਰਿੜਤਾ, ਬੋਲੀ ਦੀ ਸਰਲਤਾ ਅਤੇ ਸੈਲੀ ਦੀ ਕੋਮਲਤਾ ਦੀ ਵਿਸ਼ੇਸ਼ਤਾ ਰਹੀ ਹੈ।
ਇਸ ਸੰਪਰਦਾਇ ਦੇ ਵਿਦਵਾਨ ਮੂਲ ਦੇ ਹਰ ਸਬਦ ਦੀ ਅਰਥ-ਮ¨ਲਕ ਵਿਆਖਿਆ ਦੀ ਕੈਦ ਤੋਂ ਮੁਕਤ ਹੋ ਕੇ ਸਿਧਾਂਤਮੁਖੀ ਵਿਆਖਿਆ ਕਰਦੇ ਹਨ ਇਸ ਤਰ੍ਹਾਂ ਥੋੜ੍ਹੇ ਸ਼ਬਦਾਂ ਵਿਚ ਹੀ ਰਹੱਸ ਖੋਲ੍ਹਣ ਦਾ ਯਤਨ ਕਰਕੇ ਅਰਥਾਂ ਨੂੰ ਸਮਝ-ਗੋਚਰਾ ਕਰ ਦਿੰਦੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਚ ਮਸਤ ਹਾਥੀ ਨਾਲ ਯੁੱਧ ਕਰਨ ਵਾਲਾ ਬਚਿੱਤਰ ਸਿੰਘ, ਭਾਈ ਮਨੀ ਸਿੰਘ ਜੀ ਦਾ ਹੀ ਸਪੁੱਤਰ ਸੀ। ਚਮਕੌਰ ਦੀ ਗੜ੍ਹੀ ਵਿੱਚ ਸæਹੀਦ ਹੋਣ ਵਾਲੇ ਸਿੰਘਾਂ ਵਿਚ ਭਾਈ ਸਾਹਿਬ ਦੇ ਪੰਜ ਪੁੱਤਰ ਵੀ ਸ਼ਾਮਲ ਸਨ। ਭਾਈ ਮਨੀ ਸਿੰਘ ਜੀ ਬਸ਼ੱਕ 90 ਸਾਲ ਦੀ ਆਯੂ ਨੂੰ ਪੁੱਜ ਚੁਕੇ ਸਨ ਪਰ ਫੇਰ ਵੀ ਸਮੁੱਚਾ ਖਾਲਸਾ ਪੰਥ ਅਤੇ ਜਨ-ਸਾਧਾਰਨ ਉਨ੍ਹਾਂ ਨੂੰ ਆਪਣਾ ਸਤਿਕਾਰਤ ਆਗੂ ਪ੍ਰਵਾਨ ਕਰਦਾ ਸੀ। 1790 ਬਿ. (ਸੰਨ 1734 ਈ.) ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ ਅਤੇ ਸੰਗਤਾਂ ਦੀ ਤੀਬਰ ਇੱਛਾ ਸੀ ਕਿ ਇਸ ਵਾਰ ਇਹ ਪੁਰਬ ਧੂਮ-ਧਾਮ ਨਾਲ ਮਨਾਇਆ ਜਾਵੇ।
ਇਸ ਮਕਸਦ ਲਈ ਭਾਈ ਮਨੀ ਸਿੰਘ ਜੀ ਨੇ ਭਾਈ ਸੁਬੇਗ ਸਿੰਘ ਜੀ ਦੀ ਮਦਦ ਨਾਲ ਲਾਹੌਰ ਦੇ ਸੂਬੇਦਾਰ ਪਾਸੋਂ ਇਜਾਜਤ ਪ੍ਰਾਪਤ ਕਰ ਲਈ ਅਤੇ ਇਵਜਨਾਮੇ ਵਜੋਂ ਮੇਲੇ ਪਿੱਛੋਂ 10 ਹਜ਼ਾਰ ਰੁਪਏ ਜਜੀਏ ਜੋਂ ਦੇਣੇ ਵੀ ਪ੍ਰਵਾਨ ਕਰ ਲਏ। ਪਰ ਮੀਣਿਆਂ, ਪੰਥ ਵਿਰੋਧੀ ਤਾਕਤਾਂ ਅਤੇ ਲਾਹੌਰ ਦਰਬਾਰ ਨੇ ਦਿੱਲੀ ਦੇ ਤਖਤ ਦੀ ਇਕ ਡੂੰਘੀ ਸਾਜਿਸ਼ ਅਧੀਨ ਸਿੰਘਾਂ ਨੂੰ ਖਤਮ ਕਰਨ ਦਾ ਪ੍ਰੋਗਰਾਮ ਉਲੀਕਿਆ, ਜੋ ਭਾਈ ਮਨੀ ਸਿੰਘ ਨੂੰ ਵੇਲੇ ਸਿਰ ਪਤਾ ਲੱਗ ਜਾਣ ਕਾਰਨ ਵਿਰੋਧੀਆਂ ਦੇ ਮਨਸੂਬੇ ਸਿਰੇ ਨਾ ਚੜ੍ਹ ਸਕੇ। ਇਸ ਸਾਜਿਸ਼ ਨੂੰ ਨਾਕਾਮ ਕਰਨ ਬਦਲੇ ਭਾਈ ਸਾਹਿਬ ਨੇ ਕੌਮ ਨੂੰ ਤਾਂ ਆਪਣੀ ਸੂਝ-ਬੂਝ ਨਾਲ ਬਚਾ ਲਿਆ ਪਰ ਭਾਈ ਸਾਹਿਬ ਪ੍ਰਵਾਨ ਕੀਤਾ ਹੋਇਆ ਜਜੀਆ ਲਾਹੌਰ ਦਰਬਾਰ ਨੂੰ ਨਾ ਦੇ ਸਕੇ। ਕਿਉਂਕਿ ਭਾਈ ਸਾਹਿਬ ਵੱਲੋਂ ਭੇਜੇ ਗੁਪਤ ਸੁਨੇਹਿਆਂ ਖਾਤਰ ਸੰਗਤਾਂ ਇਸ ਪੁਰਬ ਮੌਕੇ ਬਹੁਤ ਘੱਟ ਗਿਣਤੀ ਵਿਚ ਇਕੱਤਰ ਹੋਈਆਂ ਸਨ। ਹਕੂਮਤ ਨੂੰ ਤਾਂ ਬਹਾਨਾ ਚਾਹੀਦਾ ਸੀ ਮਹਾਨ ਦੂਰ-ਅੰਦੇਸੀ ਤੇ ਦੂਲੇ ਮਰਜੀਵੜੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦਾ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਅਕਹਿ ਤੇ ਅਸਹਿ ਕਸ਼ਟ ਦਿੰਦਿਆਂ 1734 ਈ. ਨੂੰ ਲਾਹੌਰ ਦੇ ਨਿਖਾਸ ਚੌਂਕ ਵਿਚ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਜਿਥੇ ਅੱਜਕਲ੍ਹ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.