ਤਕਨਾਲੋਜੀ ਨਾਲ ਬਣਾਓ ਪੜ੍ਹਾਈ ਸੌਖੀ
ਆਨਲਾਈਨ ਲਰਨਿੰਗ ਇਕ ਪਾਸੇ ਜਿੱਥੇ ਵਿਦਿਆਰਥੀਆਂ ਨੂੰ ਘਰ ਬੈਠਿਆਂ ਪੜ੍ਹਾਈ ਕਰਨ ਦੀ ਸਹੂਲਤ ਦਿੰਦੀ ਹੈ, ਉੱਥੇ ਹੀ ਇਸ ਮਾਧਿਅਮ ਨਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਕਈ ਵਾਰ ਤਕਨੀਕ ਨਾਲ ਤਾਲਮੇਲ ਬਿਠਾਉਣਾ ਔਖਾ ਹੋ ਜਾਂਦਾ ਹੈ। ਆਨਲਾਈਨ ਲਰਨਿੰਗ ਦੌਰਾਨ ਵਿਦਿਆਰਥੀਆਂ ਨੂੰ ਲੈਕਚਰ ਸੁਣਨ, ਨੋਟ ਕਰਨ ਤੇ ਰਿਸਰਚ ਕੰਮ ਕਰਨ ’ਚ ਪਰੇਸ਼ਾਨੀ ਹੁੰਦੀ ਹੈ। ਜੇ ਤੁਸੀਂ ਵੀ ਇਨ੍ਹਾਂ ਸਮੱਸਿਆਵਾ ਦੇ ਚੱਲਦਿਆਂ ਠੀਕ ਤਰ੍ਹਾਂ ਨਾਲ ਈ-ਲਰਨਿੰਗ ਨਹੀਂ ਕਰ ਪਾਉਂਦੇ ਤਾਂ ਜਾਣਦੇ ਹਾਂ ਕੁਝ ਅਜਿਹੇ ਸਾਫਟਵੇਅਰ ਤੇ ਟੂਲਜ਼ ਬਾਰੇ, ਜਿਨ੍ਹਾਂ ਦੀ ਮਦਦ ਨਾਲ ਤੁਹਾਡੀ ਪਰੇਸ਼ਾਨੀ ਦੂਰ ਹੋ ਸਕਦੀ ਹੈ।
ਆਨਲਾਈਨ ਲਰਨਿੰਗ ਦੇ ਮਾਧਿਅਮ ਨਾਲ ਵਿਦਿਆਰਥੀ ਲੈਕਚਰ ਸਣ ਕੇ ਉਸ ਦੇ ਨੋਟਸ ਲਿਖਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਨੋਟਸ ਲਿਖਣ ਦੀ ਜਲਦਬਾਜ਼ੀ ’ਚ ਲੈਕਚਰ ਦੌਰਾਨ ਦੱਸੀਆਂ ਗਈਆਂ ਜ਼ਰੂਰੀ ਗੱਲਾਂ ਲਿਖਣ ਤੋਂ ਰਹਿ ਜਾਂਦੀਆਂ ਹਨ ਕਿਉਂਕਿ ਸੁਣਨ ਦੀ ਬਜਾਏ ਵਿਦਿਆਰਥੀ ਦਾ ਧਿਆਨ ਲਿਖਣ ਵੱਲ ਹੁੰਦਾ ਹੈ। ਆਡੀਓ ਨੋਟ ਟੇਕਰ ਵਿਦਿਆਰਥੀਆਂ ਦੀ ਇਸ ਪਰੇਸ਼ਾਨੀ ਨੂੰ ਦੂਰ ਕਰ ਸਕਦਾ ਹੈ। ਵਿਦਿਆਰਥੀ ਇਸ ਦੀ ਮਦਦ ਨਾਲ ਲੈਕਚਰ ਨੂੰ ਰਿਕਾਰਡ ਕਰ ਸਕਦੇ ਹਨ। ਆਡੀਓ ਨੋਟ ਟੇਕਰ ਲਾਈਵ ਲੈਕਚਰ, ਇੰਟਰਵਿਊ, ਸਕਾਈਪ ਕਾਲ ਨਾਲ ਆਨਲਾਈਨ ਗੱਲਬਾਤ ਨੂੰ ਵੀ ਰਿਕਾਰਡ ਕਰਦਾ ਹੈ।
ਲਿਬ੍ਰੇਆਫਿਸ
ਇਹ ਇਕ ਆਫਿਸ ਸਾਈਟ ਹੈ, ਜਿਸ ’ਚ ਅਜਿਹੇ ਫੀਚਰਜ਼ ਦਿੱਤੇ ਗਏ ਹਨ, ਜੋ ਆਨਲਾਈਨ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਲਾਹੇਵੰਦ ਹੋ ਸਕਦੀ ਹੈ। ਇੱਥੇ ਵਰਡ ਪ੍ਰੋਸੈਸਰ, ਕੈਲਕੁਲੇਟਰ, ਸਪਰੈੱਡਸ਼ੀਟ ਐਪਲੀਕੇਸ਼ਨ, ਪ੍ਰੈਜੈਂਟੇਸ਼ਨ, ਡ੍ਰਾ, ਡਰਾਇੰਗ ਐਂਡ ਫਲੋਅ ਚਾਰਟਿੰਗ ਐਪਲੀਕੇਸ਼ਨ, ਬੇਸ ਤੋਂ ਇਲਾਵਾ ਮੈਥੇਮੈਟਿਕਸ ਐਡੀਟਿੰਗ ਲਈ ਫੀਚਰਜ਼ ਦਿੱਤੇ ਗਏ ਹਨ। ਇਸ ਸਾਫਟਵੇਅਰ ਨੂੰ ਇੰਸਟਾਲ ਕਰ ਕੇ ਵਿਦਿਆਰਥੀ ਆਪਣੀ ਸੋਚ-ਸ਼ਕਤੀ ਨੂੰ ਬਿਹਤਰ ਬਣਾ ਸਕਦੇ ਹਨ। ਇੱਥੇ ਵਿਦਿਆਰਥੀ ਪ੍ਰੋਫੈਸ਼ਨਲ ਡਾਕਿਊਮੈਂਟ ਤਿਆਰ ਕਰ ਸਕਦੇ ਹਨ, ਨਾਲ ਹੀ ਮਾਈਕ੍ਰੋਸਾਫਟ ਵਰਡ, ਐਕਸਲ, ਪਾਵਰ ਪੁਆਇੰਟ ਤੇ ਪਬਲਿਸ਼ਰ ਫਾਰਮਟ ਦੇ ਡਾਕਿਊਮੈਂਟਸ ਓਪਨ ਤੇ ਸੇਵ ਕਰ ਸਕਦੇ ਹਨ।
ਮਾਈ ਸਟੱਡੀ ਲਾਈਫ
ਇਹ ਆਲ-ਇਨ-ਵਨ ਸਟੂਡੈਂਟ ਆਰਗੇਨਾਈਜ਼ਰ ਹੈ, ਜਿਸ ’ਚ ਤੁਸੀਂ ਆਪਣਾ ਸਟੱਡੀ ਸ਼ਡਿਊਲ ਤੇ ਕਲਾਸ ਟਾਈਮ ਟੇਬਲ ਸੈੱਟ ਕਰ ਕੇ ਆਪਣੇ ਕੈਲੰਡਰ ਨਾਲ ਸਿੰਕ ਕਰ ਸਕਦੇ ਹੋ। ਮਾਈ ਸਟੱਡੀ ਲਾਈਫ ਤੁਹਾਨੂੰ ਤੁਹਾਡੇ ਅਧੂਰੇ ਕੰਮਾਂ ਨੂੰ ਪੂਰਾ ਕਰਨ, ਕਲਾਸ ਦੀ ਟਾਈਮਿੰਗ ਤੇ ਪ੍ਰੀਖਿਆ ਬਾਰੇ ਯਾਦ ਦਿਵਾਉਂਦਾ ਹੈ। ਇਹ ਪਲੈਟਫਾਰਮ ਟਾਸਕ ਮੈਨੇਜਰ ਦੀ ਸਹੂਲਤ ਦਿੰਦਾ ਹੈ, ਜਿਸ ’ਚ ਤੁਸੀਂ ਆਪਣੇ ਕੰਮਾਂ ਦੀ ਲਿਸਟ ਬਣਾ ਸਕਦੇ ਹੋ। ਮਾਈ ਸਟੱਡੀ ਲਾਈਫ ਨੂੰ ਤੁਸੀਂ ਆਪਣੇ ਕੰਪਿਊਟਰ ਟੈਬਲੇਟ ਜਿਹੀਆਂ ਡਿਵਾਈਸਾਂ ਨਾਲ ਵੀ ਸਿੰਕ ਕਰ ਸਕਦੇ ਹੋ। ਆਨਲਾਈਨ ਦੇ ਨਾਲ-ਨਾਲ ਇਸ ਪਲੈਟਫਾਰਮ ਦੀ ਵਰਤੋਂ ਆਫਲਾਈਨ ਵੀ ਕੀਤੀ ਜਾ ਸਕਦੀ ਹੈ।
ਜੋਟੇਰੋ
ਇਹ ਮੁਫ਼ਤ ਟੂਲ ਹੈ, ਜਿਸ ਦੀ ਵਰਤੋਂ ਪੜ੍ਹਾਈ ਦੌਰਾਨ ਰਿਸਰਚ ਸਰੋਤ ਇਕੱਠੇ ਕਰਨ, ਸੰਗਠਿਤ ਤੇ ਸ਼ੇਅਰ ਕਰਨ ਲਈ ਕੀਤੀ ਜਾ ਸਕਦੀ ਹੈ। ਉੱਚ ਪੜ੍ਹਾਈ ਦੌਰਾਨ ਆਰਟੀਕਲਾਂ ਨੂੰ ਇਕੱਠੇ ਕਰਨ, ਟਿਊਟੋਰੀਅਲ ਤੇ ਆਨਲਾਈਨ ਲਾਇਬ੍ਰੇਰੀ ਨੂੰ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਹੈ। ਇਸ ਟੂਲ ਦੀ ਮਦਦ ਨਾਲ ਵਿਦਿਆਰਥੀ ਆਨਲਾਈਨ ਪੜ੍ਹਾਈ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਨ। ਇਸ ਟੂਲ ਦੀ ਮਦਦ ਨਾਲ ਤੁਸੀਂ ਵੈੱਬ ਤੋਂ ਪੀਡੀਐੱਫ, ਫੋਟੋਆਂ, ਆਡੀਓ-ਵੀਡੀਓ ਫਾਈਲਾਂ ਨੂੰ ਆਸਾਨੀ ਨਾਲ ਜੋੜ ਸਕਦੇ ਹੋ, ਨਾਲ ਹੀ ਆਪਣੀ ਲਾਇਬ੍ਰੇਰੀ ’ਚ ਸੇਵ ਚੀਜ਼ਾਂ ਨੂੰ ਸੌਖਿਆਂ ਲੱਭ ਸਕਦੇ ਹੋ।
ਡਿਊ ਲਿੰਗੋ
ਇਹ ਅਜਿਹੀ ਵੈੱਬਸਾਈਟ ਹੈ, ਜੋ ਵਿਦਿਆਰਥੀਆਂ ਨੂੰ ਨਵੀਂ ਭਾਸ਼ਾ ਸਿੱਖਣ ਲਈ ਪ੍ਰੇਰਿਤ ਕਰਦੀ ਹੈ। ਇਹ 18 ਵੱਖ-ਵੱਖ ਭਾਸ਼ਾਵਾਂ ਨੂੰ ਸਿੱਖਣ ਦੀ ਸਹੂਲਤ ਮੁਹੱਈਆ ਕਰਵਾਉਂਦੀ ਹੈ। ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀ ਡਿਊ ਲਿੰਗੋ ਦੀ ਮਦਦ ਲੈ ਸਕਦੇ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.