ਤੇਰੇ ਮੇਰੇ ਵਿੱਚ ਛਾਈ
ਇਸ ਖ਼ਾਮੋਸ਼ੀ ਨੂੰ
ਨਫ਼ਰਤ ਸਮਝਾਂ ਜਾ ਪਿਆਰ ਸਮਝਾਂ
ਤੈਨੂੰ ਦਿਲ ਆਪਣੇ ਦੇ
ਕਰੀਬ ਸਮਝਾਂ ਜਾ ਰਕੀਬ ਸਮਝਾਂ
ਤੂੰ ਨਹੀਂ ਬੋਲਦਾ ਮੁੱਖ ਆਪਣੇ ਤੋਂ
ਪਰ ਇਨ੍ਹਾਂ ਅੱਖਾਂ ਵਿਚਲੀਆਂ ਬਾਤਾਂ ਨੂੰ
ਮੈਂ ਜਿੱਤ ਸਮਝਾਂ ਜਾ ਹਾਰ ਸਮਝਾਂ
ਕੋਲ ਹੋ ਕੇ ਵੀ ਤੂੰ ਨਹੀਂ ਕੋਲ ਮੇਰੇ
ਤੇਰੀ ਇਸ ਦੂਰੀ ਨੂੰ, ਮੈਂ
ਪਿਆਰ ਸਮਝਾਂ ਜਾ ਤਕਰਾਰ ਸਮਝਾਂ
ਉਸਤੱਤ ਤੇਰੀ ਵਿੱਚ ਨਿਕਲੇ
ਮੇਰੇ ਇਹਨਾਂ ਹਰਫ਼ਾਂ ਨੂੰ
ਮੈਂ ਅਧੂਰੇ ਸਮਝਾਂ ਜਾ ਪਰਵਾਨ ਸਮਝਾਂ