ਕੈਨੇਡਾ ਨਿਵਾਸੀ ਸਰਦਾਰ ਜੈਤੇਗ ਸਿੰਘ ਅਨੰਤ ਪ੍ਰਸਿੱਧ ਫੋਟੋ ਕਲਾਕਾਰ, ਕਿਉਰੇਟਰ, ਪਤਰਕਾਰ, ਕਾਲਮ ਨਵੀਸ ਅਤੇ ਸਿੱਖੀ ਸੋਚ ਦੀਆਂ ਕਲਾਤਮਿਕ ਵਿਸ਼ੇਸ਼ਤਾਵਾਂ ਦੀਆਂ ਪੈੜਾਂ ਸਮਾਈ ਬੈਠੇ ਹਨ। ਉਨ੍ਹਾਂ ਦੀ ਸੰਪਾਦਕ ਕਲਾ ਜਿੱਥੇ ਗਹਿਰ-ਗੰਭੀਰ ਅਤੇ ਸਾਰੱਥਕ ਹੈ ਉੱਥੇ ਖਾਸ ਵਿਉੰਤ ਵਿੱਧੀ ਵਿੱਚ ਬਾ-ਕਮਾਲ ਮੁਹਾਰਤ ਰੱਖਦੇ ਹਨ। ਉਹ ਸੁਨਿਯੋਜਿਤ ਪ੍ਰਪੰਰਾ, ਮਿਹਨਤ ਤੇ ਲਗਨ ਵਿੱਚ ਯਕੀਨ ਰੱਖਦੇ ਹਨ। ਉਨ੍ਹਾਂ ਦੀ ਜਿ਼ੰਦਗੀ ਦਾ ਵਿਸ਼ੇਸ਼ ਪਹਿਲੂ ਇਹ ਹੈ ਕਿ ਉਹ ਆਪਣੇ ਮਨੋਭਾਵਾਂ ਅਤੇ ਕਾਮਨਾਵਾਂ ਨੂੰ ਪ੍ਰਭਾਵ ਦੇ ਸੰਚਾਰ ਰਾਹੀਂ ਪ੍ਰਤੀਬੰਧਿਤ ਹੁੰਦੇ ਹਨ। ਉਨ੍ਹਾਂ ਦੀ ਸਾਂਝੀ ਪੰਜਾਬੀ ਵਿਰਾਸਤ ਦੀ ਨਿਰੰਤਰਧਾਰਾ ਨਵੀਨ ਸੁਹਜ ਦਾ ਪਰਿਚੈ ਕਰਾਉੰਦੀ ਹੈ। ਵੱਡੀ ਖੂਬਸੂਰਤੀ ਇਹ ਹੈ ਕਿ ਉਹ ਆਪਣੇ ਵਿਰਸੇ ਤੋਂ ਦੂਰ ਨਹੀੰ ਹੁੰਦੇ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਸਿਰਜਣਾਤਮਕ ਦ੍ਰਿਸ਼ਟੀ ਅਰੱਥ ਭਰਭੂਰ ਇਸ਼ਾਰਿਆਂ ਦੀ ਮੁਦਈ ਹੈ।
ਉਹ ਸਾਡੀ ਵਿਰਾਸਤੀ ਕਦਰਾਂ-ਕੀਮਤਾਂ ਨੂੰ ਸਾਂਭੀ ਬੈਠੇ ਹਨ। ਉਹ ਪੰਜਾਬੀ ਸਭਿਆਚਾਰ ਦੇ ਦੋਵੇਂ ਪੰਜਾਬਾਂ ਦੇ ਐਬੰਸਡਰ ਦਾ ਰੁੱਤਬਾ ਰੱਖਦੇ ਹਨ। ਜ਼ਿੰਦਗੀ ਦੀਆਂ ਅੱਗਲੇਰੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਨਾ, ਉਨ੍ਹਾਂ ਦੀ ਫ਼ਿਤਰਤ ਦਾ ਲਕਸ਼ ਹੈ। ਅਧਿਆਤਮਕ ਸੱਚ ਦਾ ਪ੍ਰਤੀਕਾਤਮਿਕ ਚਿੰਨ ਬਣ ਕੇ ਵਿੱਲਖਣ ਮਾਨਵੀ ਸੰਦਰਭ ਦੀ ਕਿਤਾਬ ਖੋਲਦੇ ਹਨ। ਇਕ 'ਆਦਰਸ਼ ਸਰੂਪ' ਦਾ ਇਹੋ ਕੇੰਦਰੀ ਸਰੋਕਾਰ ਹੈ। ਉਨ੍ਹਾਂ ਦੀ ਡੂੰਘੀ ਸੰਰਚਨਾ ਅਤੇ ਮੰਥਨ ਪ੍ਰਕਿਰਿਆ ਮੌਲਿੱਕ ਵਿਚਾਰਾਂ ਦੀਆਂ ਨਵੀਨ ਸੰਭਾਵਨਾਵਾਂ ਨੂੰ ਮੂਰਤੀਮਾਨ ਕਰਦੀ ਹੈ। ਇਸੇ ਲਈ ਮੈਂ ਪਿਆਰ ਨਾਲ ਜੈਤੇਗ ਜੀ ਨੂੰ ਕਲਮ ਤੇ ਕੈਮਰੇ ਦਾ ਧਨੁਖਧਾਰੀ ਆਖਦਾ ਹਾਂ।
ਅਦਬੀ ਖੇਤਰ ਵਿੱਚ ਜੈਤੇਗ ਸਿੰਘ ਅਨੰਤ ਨੇ ਪੰਜਾਬੀ ਦੀ ਚੰਗੇਰ ਵਿੱਚ ਨੋਂ ਫੁੱਲ ਭੇਟਾ ਕੀਤੇ ਹਨ ਜਿਵੇਂ ਜਨ ਪਰਉਪਕਾਰੀ ਆਏ, ਸਿਰਦਾਰ,ਕਲਾ ਦੇ ਵਣਜਾਰੇ, ਬੇਨਿਆਜ਼ ਹਸਤੀ ਉਸਤਾਦ ਦਾਮਨ, ਮਹਿਕ ਸਮੁੰਦਰੋ ਪਾਰ, ਪੰਚਨਦ, ਰਾਗਮਾਲਾ ਦਰਪਨ, ਰਾਗਮਾਲਾ ਨਿਰਣਯ, ਸਿਮਰਤੀ ਗ੍ਰੰਥ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਗ਼ਦਰੀ ਯੋਧੇ, ਗ਼ਦਰ ਲਹਿਰ ਦੀ ਕਹਾਣੀ, ਗ਼ਦਰ ਦੀ ਗੂੰਜ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ, ਰਾਮਗੜ੍ਹੀਆ ਵਿਰਾਸਤ ਆਦਿ। “ਰਾਮਗੜ੍ਹੀਆ ਵਿਰਾਸਤ" ਪੂਰੇ ਵਿਸ਼ਵ ਵਿਚ ਇੱਕ ਵਿਲੱਖਣ ਅਤੇ ਨਿਵੇਕਲੀ ਪੁਸਤਕ ਹੈ, ਜੋ ਰਾਮਗੜ੍ਹੀਆ ਸ਼ਿਲਪਕਾਰਾਂ ਦੀ ਬਰਾਦਰੀ ਅਤੇ ਉਹਨਾਂ ਦੇ ਕਿੱਤੇ, ਉਹਨਾਂ ਦੀਆਂ ਮਹਾਨ ਹਸਤੀਆਂ ਨੂੰ ਉਜਾਗਰ ਕਰਦੀ ਹੈ। ਇਸ ਪੁਸਤਕ ਸਚਿੱਤਰ, ਵੱਡ ਆਕਾਰੀ, ਸੁੰਦਰ ਛਪਾਈ ਵਾਲੀ ਹੈ। ਰਾਮਗੜ੍ਹੀਆ ਬਰਾਦਰੀ ਦੇ ਦੁਰਲੱਭ ਹੀਰੇ-ਮੋਤੀ, ਜਵਾਹਰਾਤ ਵਰਗੇ ਖੂਬਸੂਰਤ ਫੁਲਾਂ ਨੂੰ ਬੇਸ਼ਕੀਮਤੀ ਗੁਲਦਸਤੇ ਵਿੱਚ ਸ਼ਾਮਲ ਕੀਤਾ ਗਿਆ ਹੈ । ਇਹ ਖੋਜ ਭਰਪੂਰ ਪੁਸਤਕ ਹਰ ਲਾਇਬ੍ਰੇਰੀ ਦੀ ਜ਼ੀਨਤ ਬਣਨੀ ਚਾਹੀਦੀ ਹੈ । ਰਾਮਗੜ੍ਹੀਆ ਵਿਰਾਸਤ ਦੀ ਇਮਾਰਤ ਸਾਜ਼ੀ ਦੀ ਬੇਨਿਆਜ਼ ਹਸੱਤੀ ਸਰਦਾਰ ਰਾਮ ਸਿੰਘ ਬਾਰੇ ਸਰਦਾਰ ਜੈਤੇਗ ਸਿੰਘ ਅਨੰਤ ਨੇ ਇਕ ਬਾ-ਕਮਾਲ ਵੀਡੀਓ ਵੀ ਪਿੱਛੇ ਜਿਹੇ ਰਲੀਜ਼ ਕੀਤੀ ਹੈ ਜਿਸ ਦੇ ਚਰਚੇ ਵੀ ਖੂਬ ਹੋਏ ਹਨ। ਸਰਦਾਰ ਜੈਤੇਗ ਸਿੰਘ ਅਨੰਤ ਜੀ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ।
-
ਡਾ ਜਸਬੀਰ ਸਿੰਘ ਸਰਨਾ , ਲੇਖਕ
jbsingh.801@gmail.com
09906566604
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.