ਚੁਣੋ ਆਫਬੀਟ ਕੋਰਸ
ਜੇ ਤੁਸੀਂ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰ ਲਈ ਹੈ ਪਰ ਅਜੇ ਤਕ ਕਰੀਅਰ ਦੀ ਚੋਣ ਨਹੀਂ ਕਰ ਸਕੇ ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਸਹੀ ਫ਼ੈਸਲਾ ਲਵੋ ਤੇ ਉਸ ਦਿਸ਼ਾ ’ਚ ਅੱਗੇ ਵਧੋ। ਕਰੀਅਰ ਚੁਣਦੇ ਸਮੇਂ ਸਭ ਤੋਂ ਅਹਿਮ ਹੁੰਦਾ ਹੈ ਕਿ ਆਪਣੀ ਰੁਚੀ ਤੇ ਸਮਰੱਥਾ ਦੀ ਪਛਾਣ ਕਰੋ ਤੇ ਸਫਲਤਾ ਲਈ ਖ਼ੁਦ ਨੂੰ ਤਿਆਰ ਕਰੋ। ਆਮ ਤੌਰ ’ਤੇ ਮਾਪੇ ਬੱਚਿਆਂ ਨੂੰ ਬਾਰ੍ਹਵੀਂ ਤੋਂ ਬਾਅਦ ਡਾਕਟਰ, ਇੰਜੀਨੀਅਰ, ਵਕੀਲ ਆਦਿ ਬਣਾਉਣ ਦੀ ਦਿਸ਼ਾ ’ਚ ਅੱਗੇ ਵਧਾਉਂਦੇ ਹਨ ਪਰ ਇਨ੍ਹਾਂ ਖੇਤਰਾਂ ’ਚ ਸਖ਼ਤ ਮੁਕਾਬਲਿਆਂ ਨੂੰ ਦੇਖਦਿਆਂ ਹੁਣ ਉਹ ਆਫਬੀਟ ਕਰੀਅਰ ਬਦਲ ਨੂੰ ਚੁਣਨ ਦਾ ਜੋਖਮ ਲੈਣ ਲਈ ਤਿਆਰ ਹਨ। ਇਨ੍ਹਾਂ ਕੋਰਸਾਂ ’ਚ ਵਿਦਿਆਰਥੀਆਂ ਦੇ ਸ਼ੌਕ ਤੇ ਰੁਚੀ ਨੂੰ ਤਰਜੀਹ ਦੇ ਰਹੇ ਹਨ। ਜੇ ਤੁਸੀਂ ਵੀ ਨਵੇਂ ਬਦਲਾਂ ’ਚੋਂ ਸੰਭਾਵਨਾਵਾਂ ਭਰੇ ਖੇਤਰ ਦੀ ਭਾਲ ’ਚ ਹੋ ਤਾਂ ਜਾਣੋ ਆਫਬੀਟ ਕੋਰਸਾਂ ਬਾਰੇ।
ਸਿਨੇਮਾਟੋਗ੍ਰਾਫੀ
ਸ਼ਬਦੀ ਰੂਪ ਨਾਲ ਸਿਨੇਮਾਟੋਗ੍ਰਾਫੀ ਨੂੰ ਰਿਕਾਰਡਿੰਗ ਮੋਸ਼ਨ ਦੇ ਰੂਪ ’ਚ ਪਰਿਭਾਸ਼ਤ ਕੀਤਾ ਜਾਂਦਾ ਹੈ। ਸਕਰੀਨ ’ਤੇ ਦਿਖਾਈ ਦੇਣ ਵਾਲਾ ਹਰ ਦਿ੍ਰਸ਼ ਸਿਨੇਮਾਟੋਗ੍ਰਾਫੀ ਦਾ ਨਤੀਜਾ ਹੈ। ਇਕ ਸਿਨੇਮਾਟੋਗ੍ਰਾਫਰ ਫਿਲਮ ਨਿਰਦੇਸ਼ਕ ਜਾਂ ਸਕਰਿਪਟ ਰਾਈਟਰ ਦੀ ਕਲਪਨਾ ਅਨੁਸਾਰ ਕਿਸੇ ਵੀ ਦਿ੍ਰਸ਼ ਨੂੰ ਅਸਲੀਅਤ ਪ੍ਰਦਾਨ ਕਰਦਾ ਹੈ। ਕਲਾ ਤੇ ਤਕਨੀਕ ਨਾਲ ਮਿਲ ਕੇ ਬਣੀ ਵਿਧਾ ਸਿਨੇਮਾਟੋਗ੍ਰਾਫੀ ਫਿਲਮ ਨਿਰਮਾਣ ਦਾ ਵੱਖਰਾ ਅੰਗ ਹੈ ਤੇ ਉਸ ਦੀ ਸਫਲਤਾ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਨੌਕਰੀ ਦੇ ਮੌਕੇ
ਇਸ ਖੇਤਰ ’ਚ ਸਿਨੇਮਾਟੋਗ੍ਰਾਫਰ, ਵੀਡੀਓ ਐਡੀਟਰ, ਡਾਇਰੈਕਟਰ ਤੇ ਫੋਟੋਗ੍ਰਾਫੀ, ਕੈਮਰਾਮੈਨ, ਵੀਡੀਓਗ੍ਰਾਫਰ ਆਦਿ ਵਜੋਂ ਕੰਮ ਕਰਨ ਦੇ ਮੌਕੇ ਮਿਲਦੇ ਹਨ। ਸਿਨੇਮਾਟੋਗ੍ਰਾਫਰ ਲਈ ਟੀਵੀ ਤੇ ਵੈੱਬ ਸਰੀਜ਼, ਫਿਲਮ ਿਏਸ਼ਨ ਯੂਨਿਟ, ਫਿਲਮ ਸਟੂਡੀਓ, ਵੀਡੀਓ ਬਿਜ਼ਨਸ ਆਦਿ ’ਚ ਕੰਮ ਕਰਨ ਦੀਆਂ ਬਿਹਤਰੀਨ ਸੰਭਾਵਨਾਵਾਂ ਮੌਜੂਦ ਹਨ।
ਕੋਰਸ
ਇਲੈਕਟ੍ਰਾਨਿਕ ਸਿਨੇਮਾਟੋਗ੍ਰਾਫੀ ’ਚ ਇਕ ਸਾਲਾ ਪੀਜੀ ਸਰਟੀਫਿਕੇਟ ਕੋਰਸ, ਸਿਨੇਮਾਟੋਗ੍ਰਾਫੀ ਫਾਰ ਈਡੀਐੱਮ ’ਚ ਦੋ ਸਾਲਾ ਪੀਜੀ ਡਿਪਲੋਮਾ, ਸਿਨੇਮਾਟੋਗ੍ਰਾਫੀ ’ਚ ਤਿੰਨ ਸਾਲਾ ਪੀਜੀ ਡਿਪਲੋਮਾ ਕਰ ਸਕਦੇ ਹੋ। ਤੁਸੀਂ ਬਾਰ੍ਹਵੀਂ ਤੋਂ ਬਾਅਦ ਕਿਸੇ ਵੀ ਵਿਸ਼ੇ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਦਾਖ਼ਲਾ ਪ੍ਰੀਖਿਆ ਪਾਸ ਕਰ ਕੇ ਇਨ੍ਹਾਂ ਕੋਰਸਾਂ ’ਚ ਦਾਖ਼ਲਾ ਲੈ ਸਕਦੇ ਹੋ। ਕੁਝ ਸੰਸਥਾਵਾਂ ’ਚ ਫਿਲਮ ਮੇਕਿੰਗ ਦੇ ਨਾਲ ਸਿਨੇਮਾਟੋਗ੍ਰਾਫੀ ’ਚ ਬੀਐੱਸਸੀ, ਐਡਵਾਂਸ ਡਿਪਲੋਮਾ ਇਨ ਸਿਨੇਮਾਟੋਗ੍ਰਾਫੀ, ਪੀਜੀ ਡਿਪਲੋਮਾ ਇਨ ਸਿਨੇਮਾਟੋਗ੍ਰਾਫੀ ਕਰਵਾਉਂਦੀਆਂ ਹਨ।
ਐਡਵਰਟਾਈਜ਼ਿੰਗ
ਇਸ਼ਤਿਹਾਰ ਯਾਨੀ ਐਡਵਰਟਾਈਜ਼ਿੰਗ ਕਿਸੇ ਵੀ ਚੀਜ਼ ਨੂੰ ਵਧਾਉਣ ਦਾ ਸ਼ਾਨਦਾਰ ਤਰੀਕਾ ਹੈ। ਇਹ ਕੰਪਨੀਆਂ ਤੇ ਬਰਾਂਡਾਂ ਵੱਲੋਂ ਆਪਣੇ ਉਤਪਾਦਾਂ/ਸੇਵਾਵਾਂ ਦੀ ਮਾਰਕੀਟਿੰਗ ਲਈ ਚੁਣਿਆ ਗਿਆ ਪਸੰਦੀਦਾ ਬਦਲ ਹੈ। ਇਸ ਲਈ ਅੱਜ ਦੇਸ਼ ’ਚ ਇਸ਼ਤਿਹਾਰਬਾਜ਼ੀ ਇਕ ਵੱਡਾ ਉਦਯੋਗ ਹੈ, ਜੋ ਹਮੇਸ਼ਾ ਮੁਨਾਫੇ ’ਚ ਰਹਿੰਦਾ ਹੈ।
ਡਿਜੀਟਲੀਕਰਨ ਤੋਂ ਬਾਅਦ ਇਸ ਖੇਤਰ ਦਾ ਹੋਰ ਵਿਸਥਾਰ ਹੋਇਆ ਹੈ ਤੇ ਇਸ ’ਚ ਨਵੇਂ ਮੌਕੇ ਬਣੇ ਹਨ। ਜੇ ਤੁਹਾਡੇ ’ਚ ਕੁਝ ਿਏਟਿਵ ਕਰਨ ਤੇ ਕੁਝ ਵੱਖਰਾ ਸੋਚਣ ਦੀ ਸਮਰੱਥਾ ਹੈ ਤਾਂ ਤੁਸੀਂ ਇਸ ਖੇਤਰ ’ਚ ਖ਼ੁਦ ਨੂੰ ਅੱਗੇ ਵਧਾ ਸਕਦੇ ਹੋ।
ਕੰਮ ਦੇ ਮੌਕੇ
ਤੁਸੀਂ ਇਸ ਖੇਤਰ ’ਚ ਕਾਪੀ ਰਾਈਟਰ, ਿਏਟਿਵ ਡਾਇਰੈਕਟਰ, ਆਰਟ ਡਾਇਰੈਕਟਰ, ਪ੍ਰੋਡਕਸ਼ਨ ਮੈਨੇਜਰ, ਮੀਡੀਆ ਪਲਾਨਿੰਗ ਮੈਨੇਜਰ, ਪੀਪੀਸੀ ਆਦਿ ਵਜੋਂ ਕੰਮ ਕਰ ਸਕਦੇ ਹੋ। ਕਿਸੇ ’ਚ ਵੀ ਇਸ਼ਤਿਹਾਰਬਾਜ਼ੀ ਕੰਪਨੀ ’ਚ ਕੰਮ ਕਰ ਸਕਦੇ ਹੋ। ਇਸ ’ਚ ਫ੍ਰੀਲਾਂਸਰ ਵਜੋਂ ਵੀ ਕੰਮ ਕਰਨ ਦਾ ਬਦਲ ਹੈ।
ਕੋਰਸ
ਬਾਰ੍ਹਵੀਂ ਤੋਂ ਬਾਅਦ ਕਿਸੇ ਵੀ ਵਿਸ਼ੇ ’ਚ ਗ੍ਰੈਜੂਏਸ਼ਨ ਕਰਨ ਦੇ ਨਾਲ ਆਪਣੇ ਕਮਿਊਨੀਕੇਸ਼ਨ ਸਕਿੱਲ ਤੇ ਇੰਗਲਿੰਸ਼ ਨੂੰ ਬਿਹਤਰ ਬਣਾ ਕੇ ਐਡਵਰਟਾਈਜ਼ਿੰਗ ਐਂਡ ਕਮਿਊਨੀਕੇਸ਼ਨ, ਮਾਰਕੀਟਿੰਗ ਐਂਡ ਐਡਵਰਟਾਈਜ਼ਿੰਗ, ਐਡਵਰਟਾਈਜ਼ਿੰਗ ਮੈਨੇਜਮੈਂਟ, ਐਡਵਰਟਾਈਜ਼ਿੰਗ ਐਂਡ ਪਬਲਿਕ ਰਿਲੇਸ਼ਨ ’ਚ ਡਿਪਲੋਮਾ ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੋਰਸ ਕਰ ਕੇ ਇਸ ਖੇਤਰ ’ਚ ਦਾਖ਼ਲ ਹੋ ਸਕਦੇ ਹੋ।
ਇੰਟੀਰੀਅਰ ਡਿਜ਼ਾਈਨਿੰਗ
ਇਹ ਮੌਜੂਦਾ ਸਮੇਂ ਸਭ ਤੋਂ ਆਕਰਸ਼ਕ ਕਰੀਅਰ ਬਦਲਾਂ ’ਚੋਂ ਇਕ ਹੈ। ਘਰ ਹੋਵੇ ਜਾਂ ਦਫ਼ਤਰ, ਹੋਟਲ ਹੋਵੇ ਜਾਂ ਮਾਲ, ਉਸ ਨੂੰ ਰੌਚਕ ਤੇ ਖ਼ੂਬਸੂਰਤ ਬਣਾਉਣ ’ਚ ਇੰਟੀਰੀਅਰ ਡਿਜ਼ਾਈਨਰ ਅਹਿਮ ਭੂਮਿਕਾ ਨਿਭਾਉਂਦੇ ਹਨ।
ਨੌਕਰੀ ਦੇ ਮੌਕੇ
ਇੰਟੀਰੀਅਰ ਡਿਜ਼ਾਈਨਰ ਲਈ ਆਰਕੀਟੈਕਚਰਲ ਫਰਮ, ਕੰਸਟਰੱਕਸ਼ਨ ਫਰਮ, ਰਿਅਲ ਅਸਟੇਟ ਕੰਪਨੀ, ਟਾਊਨ ਐਂਡ ਸਿਟੀ ਪਲਾਨਿੰਗ ਬਿਓਰੋ, ਡਿਜ਼ਾਈਨ ਸਟੂਡੀਓ, ਹੋਟਲ ਤੇ ਰੈਸਟੋਰੈਂਟ, ਡਿਜ਼ਾਈਨਿੰਗ ਇੰਸਟੀਚਿਊਟ ’ਚ ਕੰਮ ਕਰਨ ਦੇ ਮੌਕੇ ਹਨ। ਇੰਟੀਰੀਅਰ ਡਿਜ਼ਾਈਨਰ ਵਜੋਂ ਕੰਮ ਕਰ ਕੇ ਤੁਸੀਂ ਕਿਸੇ ਫਰਮ ’ਚ ਨੌਕਰੀ ਕਰ ਸਕਦੇ ਹੋ। ਇਹ ਖੇਤਰ ਸੁਤੰਤਰ ਰੂਪ ’ਚ ਕੰਮ ਕਰਨ ਤੇ ਪਛਾਣ ਬਣਾਉਣ ਦਾ ਮੌਕਾ ਦਿੰਦਾ ਹੈ।
ਕੋਰਸ
ਬਾਰ੍ਹਵੀਂ ਤੋਂ ਬਾਅਦ ਬੈਚਲਰ ਆਫ ਇੰਟੀਰੀਅਰ ਡਿਜ਼ਾਈਨਿੰਗ ਜਾਂ ਬੀਐੱਸਸੀ ਇਨ ਇੰਟੀਰੀਅਰ ਡਿਜ਼ਾਈਨ ਕਰ ਸਕਦੇ ਹੋ। ਇਸ ਖੇਤਰ ’ਚ ਕਰੀਅਰ ਬਣਾਉਣ ਲਈ ਡਿਪਲੋਮਾ ਇਨ ਇੰਟੀਰੀਅਰ ਡਿਜ਼ਾਈਨ, ਪੀਜੀ ਡਿਪਲੋਮਾ ਇਨ ਇੰਟੀਰੀਅਰ ਡਿਜ਼ਾਈਨ ਐਂਡ ਡੈਕੋਰੇਸ਼ਨ, ਐਡਵਾਂਸ ਡਿਪਲੋਮਾ ਇਨ ਇੰਟੀਰੀਅਰ ਡਿਜ਼ਾਈਨ ਜਿਹੇ ਕੋਰਸ ਵੀ ਪਸੰਦੀਦਾ ਹਨ।
ਚਾਰਟਰਡ ਅਕਾਊਂਟੈਂਟ
ਚਾਰਟਰਡ ਅਕਾਊਂਟੈਂਟ (ਸੀਏ) ਵਧੀਆ ਕਰੀਅਰ ਵਜੋਂ ਪ੍ਰਸਿੱਧ ਹੈ। ਸੀਏ ਕਿਸੇ ਵੀ ਆਰਗੇਨਾਈਜ਼ੇਸ਼ਨ ਜਾਂ ਬਿਜ਼ਨਸ ਯੂਨਿਟ ਲਈ ਫਾਈਨਾਂਸ਼ੀਅਲ ਅਕਾਊਂਟਿੰਗ ਤੇ ਟੈਕਸ ਮੈਨੇਜਮੈਂਟ ਦਾ ਕੰਮ ਕਰਦੇ ਹਨ। ਚਾਰਟਡ ਅਕਾਊਂਟੈਂਟ ਬਾਰੇ ਆਮ ਧਾਰਨਾ ਹੈ ਕਿ ਕਾਮਰਸ ਜਾਂ ਗਣਿਤ ਵਿਸ਼ਿਆਂ ਵਾਲੇ ਵਿਦਿਆਰਥੀ ਇਹ ਕਰੀਅਰ ਚੁਣਦੇ ਹਨ, ਜਦੋਂਕਿ ਕਿਸੇ ਵੀ ਵਿਸ਼ੇ ’ਚ ਬਾਰ੍ਹਵੀਂ ਪਾਸ ਕਰਨ ਵਾਲੇ ਸੀਏ ਦੀ ਪ੍ਰੀਖਿਆ ਦੇ ਸਕਦੇ ਹਨ।
ਨੌਕਰੀ ਦੇ ਮੌਕੇ
ਦੇਸ਼ ਵਿਚ ਗੁਡਜ਼ ਐਂਡ ਸਰਵਿਸ ਟੈਕਸ ਯਾਨੀ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਸੀਏ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਸੀਏ ਕੋਲ ਸੁਤੰਤਰ ਰੂਪ ’ਚ ਕੰਮ ਕਰਨ ਦੇ ਬਹੁਤ ਸਾਰੇ ਮੌਕੇ ਹੁੰਦੇ ਹਨ। ਬਤੌਰ ਸੀਏ ਪਬਲਿਕ ਤੇ ਪ੍ਰਾਈਵੇਟ ਸੈਕਟਰ ਦੇ ਬੈਂਕ, ਪਬਲਿਕ ਲਿਮਟਿਡ ਕੰਪਨੀਆਂ, ਆਡੀਟਿੰਗ ਫਰਮਾਂ, ਫਾਈਨਾਂਸ ਕੰਪਨੀਆਂ, ਸਟਾਕ ਬ੍ਰੋਕਿੰਗ ਕੰਪਨੀਆਂ ਆਦਿ ਨਾਲ ਕੰਮ ਕਰ ਸਕਦੇ ਹੋ।
ਐਨੀਮੇਸ਼ਨ
ਵੱਧਦੀ ਤਕਨੀਕ ਨਾਲ ਐਨੀਮੇਸ਼ਨ ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਸਕੋਪ ਵਾਲੇ ਕਰੀਅਰ ਬਦਲਾਂ ’ਚੋਂ ਇਕ ਬਣ ਗਿਆ ਹੈ। ਐਨੀਮੇਸ਼ਨ ਗ੍ਰਾਫਿਕਸ ਜਾਂ ਮਲਟੀ ਮੀਡੀਆ ਵੀਡੀਓ, ਡਿਜ਼ਾਈਨਿੰਗ, ਡਰਾਇੰਗ ਤੇ ਪ੍ਰੋਡਕਸ਼ਨ ਨਾਲ ਸਬੰਧਤ ਹੈ। ਐਨੀਮੇਸ਼ਨ ’ਚ ਉਨ੍ਹਾਂ ਲੋਕਾਂ ਲਈ ਭਰਪੂਰ ਸੰਭਾਵਨਾਵਾਂ ਹਨ, ਜੋ ਕਿਸੇ ਕਿਰਦਾਰ ’ਚ ਜਾਦੂ ਪੈਦਾ ਕਰਨਾ ਪਸੰਦ ਕਰਦੇ ਹਨ। ਮਨੋਰੰਜਨ ਤੋਂ ਲੈ ਕੇ ਇਸ਼ਤਿਹਾਰ ਵਿਭਾਗ ਦੇ ਖੇਤਰ ਤਕ ਕਈ ਤਰ੍ਹਾਂ ਦੇ ਕੰਮਾਂ ’ਚ ਐਨੀਮੇਸ਼ਨ ਪੇਸ਼ੇਵਰਾਂ ਲਈ ਕੰਮ ਕਰਨ ਦੇ ਮੌਕੇ ਮੁਹੱਈਆ ਹਨ।
ਰੁਜ਼ਗਾਰ ਦੇ ਮੌਕੇ
ਇਸ਼ਤਿਹਾਰ ਵਿਭਾਗ, ਫਿਲਮ ਤੇ ਟੈਲੀਵਿਜ਼ਨ ਖੇਤਰ, ਕਾਰਟੂਨ ਪ੍ਰੋਡਕਸ਼ਨ, ਆਨਲਾਈਨ ਤੇ ਪਿ੍ਰੰਟ ਨਿਊਜ਼ ਮੀਡੀਆ, ਵੀਡੀਓ ਗੇਮਿੰਗ, ਈ-ਲਰਨਿੰਗ ਖੇਤਰਾਂ ’ਚ ਐਨੀਮੇਸ਼ਨ ਪੇਸ਼ੇਵਰਾਂ ਦੀ ਬਹੁਤ ਮੰਗ ਹੈ।
ਕੋਰਸ
ਬਾਰ੍ਹਵੀਂ ਤੋਂ ਬਾਅਦ ਐਨੀਮੇਸ਼ਨ ਤੇ ਮਲਟੀ ਮੀਡੀਆ ’ਚ ਬੀਐੱਸਸੀ, ਐਨੀਮੇਸ਼ਨ ਤੇ ਗੇਮ ਤਕਨਾਲੋਜੀ ’ਚ ਬੀਐੱਸਸੀ, ਬੀਏ ਆਨਰਜ਼, 3ਡੀ ਐਨੀਮੇਸ਼ਨ, ਐਨੀਮੇਸ਼ਨ ਐਂਡ ਗ੍ਰਾਫਿਕ ਡਿਜ਼ਾਈਨ ’ਚ ਬੀਏ, ਬੀਐੱਸਸਸੀ ਐਨੀਮੇਸ਼ਨ ਕਰਨ ਦਾ ਬਦਲ ਹੈ। ਤੁਸੀਂ ਚਾਹੋ ਤਾਂ ਆਪਣੀ ਯੋਗਤਾ ਤੇ ਜ਼ਰੂਰਤ ਅਨੁਸਾਰ ਐਡਵਾਂਸ ਡਿਪਲੋਮਾ ਇਨ 3ਡੀ ਐਨੀਮੇਸ਼ਨ, ਐਡਵਾਂਸ ਡਿਪਲੋਮਾ ਇਨ ਐਨੀਮੇਸ਼ਨ ਐਂਡ ਵਿਜ਼ੂਅਲ ਇਫੈਕਟਸ, ਐਡਵਾਂਸ ਡਿਪਲੋਮਾ ਇਨ ਐਨੀਮੇਸ਼ਨ ਇੰਜੀਨੀਅਰਿੰਗ ਕਰ ਸਕਦੇ ਹੋ। ਗ੍ਰੈਜੂਏਸ਼ਨ ਤੋਂ ਬਾਅਦ ਐਨੀਮੇਸ਼ਨ ਐਂਡ ਮਲਟੀ ਮੀਡੀਆ ’ਚ ਐੱਮਐੱਸਸੀ, 3ਡੀ ਐਨੀਮੇਸ਼ਨ ’ਚ ਪੋਸਟ ਗ੍ਰੈਜੂਏਟ ਡਿਪਲੋਮਾ, 3ਡੀ ਕਮਿਊਨੀਕੇਸ਼ਨ ’ਚ ਪੀਜੀ ਡਿਪਲੋਮਾ ਕਰ ਕੇ ਇਸ ਖੇਤਰ ’ਚ ਮਜ਼ਬੂਤ ਕਰੀਅਰ ਦੀ ਨੀਂਹ ਰੱਖ ਸਕਦੇ ਹੋ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.