ਪਿੰਡਾਂ ਦੇ ਲੋਕਾਂ ਦੇ ਨਮਾਂ ਵਿੱਚ ਤਿੱਥਾਂ ਤਿਉਹਾਰਾਂ ਸਮੇਂ ਕਈ ਨਵੇਂ ਉਤਸ਼ਾਹ ਜਾਗਦੇ ਅਤੇ ਸੁੱਤੀਆਂ ਉਮੰਗਾਂ ਅੰਗੜਾਈਆਂਲੈਂਦੀਆਂ ਹਨ । ਅਜਿਹੇ ਉਤਸਵਾਂ ਸਮੇਂ ਚੰਗਾਂ ਪਹਿਨਣਾ ਖਾਣਾ ਮੁੱਢਲਾ ਸ਼ੌਕ ਹੁੰਦਾ ਹੈ । ਬੱਚਿਆਂ ਅਤੇ ਜੁਆਨਾਂ ਲਈ ਸੁਹਾਵਣੇਸਮਿਆਂ ਲਈ ਨਵੇਂ ਕੱਪੜੇ ਅਤੇ ਇਸਤਰੀਆਂ ਲਈ ਸੋਹਣੇ ਗਹਿਣੇ ਬਨਾਉਣ ਲਈ ਤਿੱਥ ਤਿਉਹਾਰ ਜਿੰਦਗੀ ਦੇ ਸਫਰ ਤੇਪੜਾਵਾਂ ਦਾ ਕੰਮ ਕਰਦੇ ਹਨ । ਪੁਰਾਣੀ ਉਮਰ ਦੇ ਬੁੱਢੇ ਇੰਨਾਂ ਤਿਉਹਾਰਾਂ ਨੂੰ ਜੀਭ ਦੇ ਨਵੇਂ ਸੁਆਦਾਂ ਲਈ ਦਿੰਨ ਗਿਣ-ਗਿਣ ਕੇਉਡੀਕਦੇ ਰਹਿਦੇ ਹਨ । ਉਹਨਾਂ ਨੂੰ ਆ ਰਹੇ ਦਿਨ ਬਾਰੇ ਯਕੀਨ ਹੁੰਦਾ ਹੈ ਕਿ ਖੀਰ, ਕੜਾਹ, ਗੁਲਗੁਲੇ, ਪੂੜੇ , ਮੋਠ ਬਾਜਰੇ ਦੀਖਿਚੜੀ, ਮਿੱਠਾ ਦਲੀਆ ਘਰ ਵਿੱਚ ਬਨਾਉਣਗੇ , ਚਲੋ ! ਕਿਸੇ ਚੀਜ਼ ਦਾ ਤਾਂ ਨਵਾਂ ਸਵਾਦ ਦੇਖਾਂਗੇ ।
ਮਾਂ ਇਸ ਮਹੀਨੇ ਕਿਹੜੇ-ਕਿਹੜੇ ਤਿਉਹਾਰ ਆਉਣਗੇ, ਘਰ ਦਾ ਮੁੰਡਾ ਜਾ ਕੁੜੀ ਮਾਂ ਨੂੰ ਚੜ੍ਹਦੇ ਮਹੀਨੇ ਸੰਗਰਾਂਦ ਵਾਲੇਦਿਨ ਹੀ ਪੁੱਛ ਲੈਂਦੇ ਹਨ । ਮਾਂ ਕੱਪੜੇ ਸਵਾਉਣ ਵਾਲਾ ਕਿਹੜਾ ਤਿਉਹਾਰ ਆਊ ? ਕੋਈ ਮੇਲਾ ਵੀ ਆਊ ਜਾਂ ਮੜੀਆਂ ਮਸਾਣਾ ਦੇਦਿਨ ਹੀ ਆਉਣਗੇ । ਕੁੜੀਆਂ ਦਾ ਦਿੰਨ ਦੱਸੀ ਮਾਂ ਇਸ ਮਹੀਨੇ ਕਿਹੜਾ ਹੈ ?
ਕੁੜੀਆਂ ਦਾ ਦਿੰਨ ਇਸ ਮਹੀਨੇ ਕੋਈ ਨਹੀ ਆਉਣਾ , ਹਾਲੇ ਕੱਲ ਤਾਂ ਤੀਆਂ ਲੱਘੀਆਂ ਨੇ , ਅਗਲੇ ਮਹੀਨੇ ਕਰੂਏ ਦਾ ਵਰਤਆ ਜਾਊ, ਨਾਲ ਨਰਾਤੇ ਵੀ ਲੰਘਣੇ ਨੇ, ਜੇ ਇੱਕ ਮਹੀਨੇ ਕੋਈ ਨਾ ਆਇਆ ਤਾਂ ਕਿਹੜਾ ਪਰਲੋ ਆ ਜਾਣੀ ਏ । ਮਾਂ ਦਾ ਕੁਰੱਖਤ ਜਵਾਬ ਸੁਣ ਕੇ ਧੀ ਚੁੱਪ ਹੋ ਜਾਂਦੀ ਹੈ ।
ਪਤਾਂ ਨੀ ਮੇਰਾ ਇੰਨਾਂ ਧੀਆਂ ਬਿਨਾਂ ਕੀ ਥੁੜ੍ਹਿਆ ਪਿਆ ਸੀ ।ਜਾਏ ਖਾਣੇ ਰੱਬ ਨੇ ਵੀ ਮੇਰੇ ਪੱਲੇ ਪੱਥਰ ਪਾ ਕੇ ਗਿਣ-ਗਿਣ ਕੇ ਬਦਲੇ ਲਏ ਨੇ ।ਪਹਿਲਾ ਅਗਲੀਆਂ ਚਾਰ ਪਾਲ ਪੋਸ ਕੇ ਕੰਮ ਕਰਨ ਵੇਲੇ ਬੇਗਾਨੇ ਘਰੇ ਤੋਰ ਦਿੱਤੀਆਂ ਤੇ ਹੁਣ ਇਹਪੰਜਵੀ ਉੱਤੇ ਨਿੱਤ ਨਵਾਂ ਵਾਰ ਆਉਂਦਾ ।ਖਵਾਉ ਏਹਨੂੰ ਗੁਲਗੁਲੇ ਪਕਾ ਕੇ , ਸਾਡਾ ਕੀ ਤੂੰ ਹਲ ਵਾਹਣਾ !
ਤੂੰ ਵੀ ਤਾਂ ਕਿਸੇ ਦੀ ਧੀ ਸੀ । ਕੁੜੀ ਹਟਕੋਰੇ ਨਾਲ ਕਹੇ ਇਕੋ ਵਾਕ ਰਾਹੀ ਆਪਣਾ ਗ਼ੁੱਸਾ ਕੱਢ ਕੇ ਮਾਂ ਨੂੰ ਪਾਣੀ ਤੋਂ ਪਤਲਾਕਰ ਦਿੰਦੀ ਹੈ । ਤੂੰ ਹੁਣੇ ਤੋਰ ਦੇ ਮੇਰਾ ਬਬਾਨ । ਨਾ ਝੱਗਾ ਨਾ ਚੁੰਨੀ, ਨਾ ਕਿਸੇ ਤਿਥ ਤਿਉਹਾਰ ਨੂੰ ਕੋਈ ਖਾਣ ਪਹਿਨਣ ਦੀ ਚੀਜ਼।ਏਦੂੰ ਤਾਂ ਬੰਦੇ ਨੂੰ ਰੱਬ ਚੁੱਕ ਹੀ ਲਵੇ, ਕੁੜੀ ਰੋ-ਰੋ ਕੇ ਆਪਣੀਆਂ ਮੰਗਾਂ ਪੇਸ਼ ਕਰਦੀ ਹੈ ਤਾਂ ਮਾਂ ਦੇ ਅੰਦਰ ਛੁਪੀ ਮਮਤਾ ਵੀ ਛਲਕਆਉਂਦੀ ਹੈ ।
ਨਾਂ ਰੋਅ ਮੇਰੀ ਧੀ, ਤੂੰ ਕਿਹੜਾ ਦੁ-ਪਿਆਰੀ ਹੈਂ । ਜਦੋਂ ਵੱਡੀਆ ਨੂੰ ਸੰਧਾਰੇ ਭੇਜੇ ਤੈਨੂੰ ਬਰਾਬਰ ਦੇ ਸੋਹਣੇ ਕੱਪੜੇ ਲੈ ਕੇਦੇਊ, ਨਾਲੇ ਤੇਰਾ ਕਿਹੜਾ ਹੁਣ ਕਿਸੇ ਨੇ ਹਿੱਸਾ ਵੰਡਾਉਣਾ , ਹੁਣ ਤਾ ਸਭ ਦਾ ਹੀ ਛੋਟੀ ਭੈਣ ਨੂੰ ਦੇਣਾ ਬਣਦਾ ।
ਇਉ ਕੁੜੀਆਂ-ਬੁੜੀਆਂ, ਬੱਚਿਆਂ, ਧੀਆਂ,ਦਾਦਿਆਂ, ਬਾਬਿਆਂ ਸਭ ਦੀਆਂ ਨਿਗਾਹਾਂ ਤਿਉਹਾਰ ਵੱਲ ਲੱਗੀਆਂ ਰਹਿਦੀਆਂਹਨ ।ਉਂਝ ਤਾਂ ਮੇਰੇ ਪਿੰਡਾਂ ਵਿੱਚ ਪੰਚਮੀ, ਦਸਮੀ,ਇਕਾਦਸੀ,ਪੁੰਨਿਆ, ਮੱਸਿਆ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਆਉਂਦੇ ਤੇਲੰਘਦੇ ਰਹਿਦੇ ਹਨ । ਪਰ ਕਈ ਵੱਡੇ ਤਿਉਹਾਰ ਅਜਿਹੇ ਹਨ ਜਿੰਨਾਂ ਨੂੰ ਕਿਸੇ ਵੀ ਤਰ੍ਹਾ ਸੁੱਕੇ ਨਹੀ ਲੰਘਾਇਆ ਜਾ ਸਕਦਾ ।
-
ਗੁਰਬਾਜ ਸਿੰਘ, ਲੇਖਕ
insangurbaj@gmail.com
7494887787
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.