ਅੰਮ੍ਰਿਤਸਰ : 19 ਜੁਲਾਈ 2022 - ਧਰਮ ਕੋਈ ਵੀ ਹੋਵੇ, ਮਨੁੱਖ ਮਾਤਰ ਨੂੰ ਆਪਸ ਵਿੱਚ ਜੋੜਨ ਦਾ ਜਰ੍ਹੀਆ ਹੈ ਨਾ ਕਿ ਤੋੜਨ ਦਾ । ਕੋਈ ਵੀ ਧਰਮ ਨਫਰਤ ਅਤੇ ਹਿੰਸਾ ਦਾ ਪਾਸਾਰ ਨਹੀਂ ਕਰਦਾ ਬਲਕਿ ਚੰਗੇ ਇਨਸਾਨ ਬਣ ਕੇ ਪਰਸਪਰ ਪ੍ਰੇਮ ਪਿਆਰ ਨਾਲ ਰਹਿਣ ਦੀ ਪ੍ਰੇਰਨਾ ਦੇਂਦਾ ਹੈ ਤੇ ਇੱਕ ਸੈਕੂਲਰ ਮੁਲਕ ਹੋਣ ਦੇ ਨਾਤੇ ਭਾਰਤ ਵਿੱਚ ਹਰ ਆਦਮੀ ਨੂੰ ਧਰਮ ਅਪਨਾਉਣ ਅਤੇ ਪ੍ਰਚਾਰਨ ਦੀ ਆਜਾਦੀ ਹੈ- ਇਹ ਮੌਲਿਕ ਅਧਿਕਾਰ ਹਨ । ਨਾਲ ਹੀ ਭਾਰਤੀ ਸੰਵਿਧਾਨ ਕਿਸੇ ਨੂੰ ਵੀ ਗਲਤ ਹੱਥਕੰਡੇ ਵਰਤ ਕੇ ਕਿਸੇ ਦੂਜੇ ਦੇ ਧਰਮ ਦੇ ਉੱਪਰ ਆਪਣਾ ਧਰਮ ਥੋਪਣ ਦੀ ਆਗਿਆ ਵੀ ਨਹੀਂ ਦੇਂਦਾ ।
ਇਹ ਸਬਦ ਜੋਗਿੰਦਰ ਸਿੰਘ ਅਦਲੀਵਾਲ, ਸਾਬਕਾ ਸਕੱਤਰ ਸ੍ਰੋਮਣੀ ਗੁ: ਪ੍ਰ: ਕਮੇਟੀ ਅਤੇ ਪ੍ਰਧਾਨ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸਨ ( ਰਜਿ) ਨੇ ਗਿਆਨੀ ਜਸਵੰਤ ਸਿੰਘ ਜੀ ਦੀ ਵਾਇਰਲ ਹੋਈ ਕਥਿਤ ਵਿਵਾਦਤ ਵੀਡੀਓ ਦੇ ਸੰਬੰਧ ਵਿੱਚ ਕਹੇ ਹਨ ਜਿਸ ਵਿੱਚ ਗਿਆਨੀ ਜੀ ਨੇ ਬੀਤੇ ਦਿਨੀ ਗੁਰਬਾਣੀ ਦਾ ਪ੍ਰਮਾਣ ਦੇਂਦਿਆ ਗੁ: ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਿਹਾ ਸੀ ਕਿ ਮਾਤਾ ਪਿਤਾ ਤੋਂ ਬਿਨਾ ਸੰਤਾਨ ਸੰਭਵ ਨਹੀਂ ।
ਸ ਅਦਲੀਵਾਲ ਨੇ ਕਿਹਾ ਹੈ ਕਿ ਗਿਆਨੀ ਜੀ ਧਰਮ ਪ੍ਰਚਾਰ ਦਾ ਲੰਮਾ ਤਜਰਬਾ ਰੱਖਣ ਵਾਲੇ ਜੰਿਮੇਵਾਰ ਪ੍ਰਚਾਰਕ ਹਨ ਅਤੇ ਬਾਣੀ ਦੇ ਜਿਸ ਸਬਦ ਦਾ ਹਵਾਲਾ ਉਹਨਾਂ ਵੱਲੋਂ ਦਿੱਤਾ ਗਿਆ ਹੈ ਉਹ ਰਾਗ ਗੋਂਡ ਵਿੱਚ ਭਗਤ ਕਬੀਰ ਜੀ ਦੁਆਰਾ ਰਚਿਤ ਸਬਦ ਹੈ ਜੋ ਅੰਗ 872 ਤੇ ਸੁਭਾਇਮਾਨ ਹੈ । ਇਸ ਤੋਂ ਇਲਾਵਾ ਗਿਆਨੀ ਜੀ ਨੇ ਇਸ ਸੰਬੰਧੀ ਸੰਵਾਦ ਰਚਣ ਦੀ ਗੱਲ ਵੀ ਕਹੀ ਹੈ । ਧਾਰਮਿਕ ਮੁੱਦਿਆਂ ਦਾ ਸਮਾਧਾਨ ਹਮੇਸਾ ਸੰਵਾਦ ਵਿੱਚੋਂ ਹੀ ਨਿਕਲਦਾ ਆਇਆ ਹੈ।
ਉਹਨਾਂ ਹੋਰ ਕਿਹਾ ਕਿ ਇਸ ਵਿੱਚ ਕੋਈ ਸੰਕਾ ਨਹੀਂ ਕਿ ਪੰਜਾਬ ਵਿੱਚ ਇਸ ਵੇਲੇ ਵੱਡੀ ਗਿਣਤੀ ਵਿੱਚ ਦੂਜੇ ਧਰਮਾਂ ਦੇ ਅਨੁਯਾਈ ਯੋਜਨਾਬੱਧ ਢੰਗ ਨਾਲ ਇਸਾਈ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਵਧੇਰੇ ਗਿਣਤੀ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਸਰਕਾਰਾਂ ਨੇ ਮੁਫਤ ਕਣਕ, ਮੁਫਤ ਦਾਲ ਅਤੇ ਮੁਫਤ ਬਿਜਲੀ ਦੀ ਅਫੀਮ ਤੇ ਲਗਾ ਰੱਖਿਆ ਹੈ ਤੇ ਉਹ ਹੁਣ ਆਪਣੇ ਬੱਚਿਆਂ ਦੀ ਮੁਫਤ ਵਿੱਦਿਆ ਦੀ ਭਾਲ ਵਿੱਚ ਭਟਕੇ ਹੋਏ ਹਨ । ਐਸੋਸੀਏਸਨ ਪ੍ਰਧਾਨ ਨੇ ਹੋਰ ਕਿਹਾ ਹੈ ਕਿ ਤ੍ਰਾਸਦੀ ਹੈ ਕਿ ਅਸੀਂ ਵਿਕਾਊ ਦਾ ਟੈਗ ਲਗਾ ਕੇ ਮੰਡੀ ਵਿੱਚ ਖੜੇ ਹਾਂ , ਫੇਰ ਜਦੋਂ ਵਿਕਾਊ ਹੋ ਈ ਗਏ , ਖ੍ਰੀਦਦਾਰ ਤਾਂ ਮੰਡਰਉਣਗੇ ਹੀ।
ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਤੁਹਾਨੂੰ ਧਰਮ ਤਬਦੀਲੀ ਦੀ ਆਜਾਦੀ ਹੈ ਪਰ ਕਿਸੇ ਤਰਾਂ ਦੇ ਲਾਲਚ ਵੱਸ ਕੀਤੀ ਤਬਦੀਲੀ ਨਾ ਸੋਭਦੀ ਹੈ ਅਤੇ ਨਾ ਹੀ ਚਿਰ ਸਥਾਈ ਹੁੰਦੀ ਹੈ ।
ਅਦਲੀਵਾਲ ਨੇ ਹੋਰ ਕਿਹਾ ਕਿ ਗਿਆਨੀ ਜੀ ਨੂੰ ਜਮਾਨਤ ਕਰਵਾਉਣ ਜਾਂ ਸੁਰੈਂਡਰ ਕਰਨ ਲਈ ਕਹਿਣਾ ਆਪਣੇ ਧਰਮ ਦਾ ਪ੍ਰਚਾਰ ਕਰਨ ਦੇ ਅਧਿਕਾਰ ਤੋਂ ਵੰਚਿਤ ਕਰਨ ਵਾਲੀ ਗੱਲ ਹੋਵੇਗੀ ਤੇ ਦੋਵਾਂ ਘੱਟ ਗਿਣਤੀਆਂ ਵਿੱਚ ਟਕਰਾਅ ਪੈਦਾ ਕਰੇਗੀ ਜੋ ਦੋਵਾਂ ਲਈ ਘਾਟੇਵੰਦਾ ਹੋਵੇਗਾ । ਉਹਨਾ ਕਿਹਾ ਕਿ ਸੇਵਾ ਮੁਕਤ ਕਰਮਚਾਰੀ ਐਸੋਸੀਏਸਨ ਇਸ ਮੁੱਦੇ ਤੇ ਗਿਆਨੀ ਜਸਵੰਤ ਸਿੰਘ ਜੀ ਨਾਲ ਖੜੇਂਗੀ । ਬਿਆਨ ਜਾਰੀ ਕਰਨ ਵਾਲਿਆਂ ਚ ਸ੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ ਕੁਲਵੰਤ ਸਿੰਘ ਰੰਧਾਵਾ, ਸ ਰਘਬੀਰ ਸਿੰਘ ਰਾਜਾ ਸਾਂਸੀ, ਸਤਬੀਰ ਸਿੰਘ ਧਾਮੀ, ਬਲਵਿੰਦਰ ਸਿੰਘ ਜੌੜਾ ਸਿੰਘਾ,ਜਗਜੀਤ ਸਿੰਘ ਜੱਗੀ , ਸ ਦਿਲਜੀਤ ਸਿੰਘ ਬੇਦੀ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੈਨੇਜਰ ਸ ਬਲਬੀਰ ਸਿੰਘ, ਐਡੀ ਮੈਨੇਜਰ ਸ ਰਾਜ ਸਿੰਘ ਤੇ ਹੋਰ ਸਾਮਲ ਹਨ।
-
ਜੋਗਿੰਦਰ ਸਿੰਘ ਅਦਲੀਵਾਲ, ਸਾਬਕਾ ਸਕੱਤਰ ਸ਼੍ਰੋਮਣੀ ਗੁ: ਪ੍ਰ: ਕਮੇਟੀ
dsbedisgpc@gmail.com
**********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.