ਐਮਰਜੈਂਸੀ (25 ਜੂਨ, 1975) ਦੀਆਂ ਯਾਦਾਂ ਦੇ ਝਰੋਖੇ ਚੋਂ:
ਬਠਿੰਡਾ ਜੇਲ੍ਹ ਬੰਦੀ ਦੌਰਾਨ ਜੇਲ੍ਹ ਬੰਦੀਆਂ ਦੀ ਦਿਨ ਚਿਰਿਆ ਸੰਬੰਧੀ ਲਿਖਿਆ ਬੈਂਤ
ਹਰਬੰਸ ਕਵੀਸ਼ਰ ਢਪਾਲੀ (ਬਠਿੰਡਾ ਜੇਲ੍ਹ ਬੰਦੀ)
ਬੈਂਤ
ਇੱਕ ਦਿਨ ਗੁਰਨਾਮ ਨੇ ਆ ਕੇ ਕਿਹਾ ਮੈਨੂੰ,
ਕੋਈ ਕਵਿਤਾ ਨਵੀਂ ਬਣਾਈ ਜਾਵੇ।
ਮੈਂ ਆਖਿਆ ਲਿਖਾਂ ਕੀ ਦੱਸ ਮੈਨੂੰ,
ਕਹਿੰਦਾ ਲਿਖਦੇ ਜੋ ਸਾਹਮਣੇ ਆਈ ਜਾਵੇ।
ਮਾਰੀ ਨਿਗ੍ਹਾ ਤਾਂ ॥ਦਰਸ਼ਨ ਨਿਗ੍ਹਾ ਪੈ ਗਿਆ,
ਮਾਲ੪ ਪੱਟਾਂ ਦੀ ਪਿਆ ਕਰਾਈ ਜਾਵੇ।
॥ਸੱਤਪਾਲ ਸੀ ਮਾਲਸ਼ਾਂ ਖੂਬ ਕਰਦਾ,
ਉਹਨੂੰ ॥ਤਿੰਦਰੀ ਤੇਲ ਫੜਾਈ ਜਾਵੇ।
॥ਭੋਲਾ ਮਾਰਦਾ ਫਿਰੇ ਦੁੜੰਗਿਆਂ ਨੂੰ,
ਸਰਪੰਚ ॥ਹਰਨੇਕ ਸੀ ਕੁੰਡ ਤੇ ਨਹਾਈ ਜਾਵੇ।
ਬਾਲੀਵਾਲ ਦਾ ਸ਼ੌਂਕ ॥ਬਲਵਾਨ ਨੂੰ ਹੈ,
ਖੜ੍ਹਾ ਨੈਟ ਤੇ ਆਈਡੀਏ ਲਾਈ ਜਾਵੇ।
॥ਭੋਲਾ ਸਭ ਨੂੰ ਕਰੇ ਤਾਕੀਦ ਖੜ੍ਹ ਕੇ,
ਬਈ ਕੰਧੋਂ ਪਾਰ ਨਾ ਬਾਲ ਟਪਾਈ ਜਾਵੇ।
ਮਾਰੇ ਜੋਰ ਦੀ ਹੁੱਡੂ ॥ਹਰਦੇਵ ਕੁੱਬਾ,
ਉੱਤੇ ਬੈਰਕ ਦੇ ਬਾਲ ਚੜ੍ਹਾਈ ਜਾਵੇ।
॥ਰਾਮਾ ਆ ਗਿਆ ਪਕੜ ਕੇ ਹੱਥ ਝੰਡੀ,
ਕਹਿੰਦਾ ਕੁਸ਼ਤੀ ਮੇਰੀ ਕਰਾਈ ਜਾਵੇ।
ਥੱਲੇ ਸਿੱਟ ਲਿਆ ਮਾਰ ਉਖੇੜ ਮੈਂ ਤਾਂ,
ਰਾਮਾ ਹੇਠਾਂ ਹੀ ਪਿਆ ਪਛਤਾਈ ਜਾਵੇ।
ਢੂਹੀ ਲੱਗੀ ਤੇ ਬੁਰਾ ਹਾਲ ਹੋਇਆ,
ਤੜ ਤੜ ਤਾੜੀ ਦੀ ਆਵਾਜ਼ ਵੀ ਆਈ ਜਾਵੇ।
ਹੌਲਦਾਰ ॥ਬੋਲੇ ਨੇ ਐਨੇਂ ਚ ਕਿਹਾ ਆ ਕੇ,
ਔਣਾ ॥ਆਈ ਜੀ ਕਰੀ ਸਫਾਈ ਜਾਵੇ।
ਅੱਗੋਂ ਸਾਰਿਆਂ ਨੇ ਮੋੜ ਕੇ ਜਵਾਬ ਦਿੱਤਾ,
ਕਹਿੰਦੇ ਸਾਨੂੰ ਕੀ ॥ਆਈ ਜੀ ਆਈ ਜਾਵੇ।
॥ਚੇਅਰਮੈਨ ਕਹਿੰਦਾ ਇਹਨੂੰ ਕੌਣ ਪੁਛਦਾ,
ਐਵੇਂ ॥ਬੋਲਾ ਜਿਆ ਮਾਰੀ ਭਕਾਈ ਜਾਵੇ।
ਕਾਲੀ ਪੀਪੀ ਵਾਲਿਓ ਲੈ ਜੋ ਦਾਲ ਰੋਟੀ,
ਆ ਕੇ ਲਾਂਗਰੀ ਖੜ੍ਹਾ ਕੁਰਲਾਈ ਜਾਵੇ।
ਤੜਕਾ ਸਭ ਤੋਂ ਵਧੀਆ ॥ਗੁਲਜੀਤ ਲਾਉਂਦਾ,
॥ਪੱਪੀ ਹਾਰੇ ਤੇ ਅੱਗ ਮਚਾਈ ਜਾਵੇ।
ਕਈ ਤਿੰਘ ਕੇ ਸਿਟਦੇ ਦੂਰ ਗੋਲਾ,
ਤਾਕਤ ਆਪਣੀ ਕੁੱਲ ਆਜਮਾਈ ਜਾਵੇ।
ਅੱਡੋ ਅੱਡ ਝੰਡੀਆਂ ਗੱਡ ਦਿੰਦੇ,
॥ਜੁਆਲਾ ਸਾਰਿਆਂ ਤੋਂ ਅੱਗੇ ਟਪਾਈ ਜਾਵੇ।
ਕਈ ਦੇਖਦੇ ਦਰਸ਼ਕਾਂ ਵਾਂਗ ਖੜ੍ਹਕੇ,
॥ਪੀ਼ਟੀ ਹੋਰਾਂ ਦੇ ਉਂਗਲੀ ਲਾਈ ਜਾਵੇ।
ਕਈ ਭੂਰੇ ਤੇ ਬੈਠ ਕੇ ਤਾਸ਼ ਖੇਡਣ,
ਕੋਈ ਨੈਹਲੇ ਤੇ ਦੈਹਲਾ ਲਗਾਈ ਜਾਵੇ।
ਇੱਕ ॥ਜੱਗੇ ਨੂੰ ਨਵੀਂ ਸਕੀਮ ਸੁੱਝੀ,
ਚਿੜੀਆਂ ਮਾਰ ਕੇ ਰਿੰਨ੍ਹ ਖੁਆਈ ਜਾਵੇ।
॥ਰਮਨ ਕਹੇ ॥ਮੁਕੰਦੀ ਨੂੰ ਚੈਸ ਖੇਡੋ,
ਮੁਕੰਦੀ ਖੇਡਦਾ ਨੀਵੀਂ ਜੀ ਪਾਈ ਜਾਵੇ।
ਕੋਲੇ ਆ ਕੇ ਬਹਿ ਗਿਆ ॥ਚਰਨ ਰਾਈਆ,
ਦੇਕੇ ਸ਼ਹਿ ਵਜ਼ੀਰ ਮਰਵਾਈ ਜਾਵੇ।
॥ਮਲਕੀਤ ਸਿੰਘ ਤੇ ॥ਸੁਖਦੇਵ ਫੂਲ ਵਾਲਾ,
ਕੈਰਮ ਬੋਰਡ ਤੇ ਹੱਥ ਭਨਾਈ ਜਾਵੇ।
॥ਚਰਨਪਾਲ ਨੂੰ ਚਿੱਤਰ ਦੀ ਕਲਾ ਆਵੇ,
ਖਿੱਚ ਸੀਨਰੀ ਕਲਾ ਦਿਖਾਈ ਜਾਵੇ।
॥ਸੁਰਿੰਦਰ ਵਿਰਦੀ ਬਣਿਆ ਸਟੋਰ ਕੀਪਰ,
ਸਭ ਨੂੰ ਚੀਰ ਕੇ ਸਿਉ ਫੜਾਈ ਜਾਵੇ।
ਨਹੀਂ ਗੁੜ ਨੂੰ ਕਿਸੇ ਨੇ ਹੱਥ ਲਾਉਣਾ,
ਅੱਖਾਂ ਕੱਢ ਕੇ ਲਾਲ ਡਰਾਈ ਜਾਵੇ।
ਫਾੜੀ ਛੋਟੀ ਕਿਉਂ ਦਿੱਤੀ ਹੈ ਦੱਸ ਮੈਨੂੰ,
॥ਹਰਦੇਵ ਕੋਟੜਾ ਕਰੀਂ ਕਰੜਾਈ ਜਾਵੇ।
ਸੌਣ ਵੇਲੇ ਨਿੱਤ ਆਖਦਾ ॥ਨੰਦ ਮਹਿਤਾ
ਵਧੀਆ ਚਾਹ ਜਾਂ ਕੌਫੀ ਬਣਾਈ ਜਾਵੇ।
॥ਧੀਰ ਬੋਲਿਆ ਰਜਾਈ ਚੋਂ ਉੱਠ ਕੇ ਤੇ,
ਅੱਜ ॥ਕੋਟੜੇ ਦੀ ਡਿਊਟੀ ਲਾਈ ਜਾਵੇ।
ਆਪ ਖੱਡੇ ਚ ਜਾ ਕੇ ਪੜ੍ਹਨ ਲੱਗਿਆ,
ਵਿੱਚ ਲਾਈਟ ਦੇ ੪ੀ੪ੇ ਚਮਕਾਈ ਜਾਵੇ।
ਮਟਕਾ ਅੱਖੀਆਂ ਕਹੇ ॥ਗੋਬਿੰਦਪੁਰੀਆ,
ਪੀ ਕੇ ਚਾਹ ਫਿਰ ਮਹਿਫਲ ਸਜਾਈ ਜਾਵੇ।
ਬੈਂਜੋ ਚੱਕ ਲੀ ਤਾਰਾਂ ਸੁਰ ਕਰੀਆਂ,
ਕੋਈ ਫਿਲਮੀ ਤਰ੭ ਸੁਣਾਈ ਜਾਵੇ।
॥ਰਾਜ ਮੋਟਾ ਵੀ ਆ ਗਿਆ ਭੱਜ ਕੇ ਤੇ,
ਫੜ ਪੀਪੀ ॥ਤੇ ਤਾਲ ਖੜਕਾਈ ਜਾਵੇ।
ਇਕ ਲੈਟਰਨ ॥ਚ ਪੀਪੀ ਪਈ ਵਧੀਆ,
॥ਹਰਦੇਵ ਕਹਿੰਦਾ ਉਹ ਚੱਕ ਕੇ ਲਿਆਈ ਜਾਵੇ।
॥ਬਿੱਲੂ ਆਖਦਾ ਹੁਣ ਤਾਂ ਬੰਦੀ ਹੋ ਗਈ,
ਫੇਰ ਕੱਲ੍ਹ ਨੂੰ ਯਾਦ ਕਰਾਈ ਜਾਵੇ।
ਤਾਨ ਛੇੜਤਾ ਮਹਿਫਲਾਂ ਜੰਮ ਗਈਆਂ,
ਉੱਧਰ ॥ਯ੪ ਵੀ ਬੰਸੀ ਵਜਾਈ ਜਾਵੇ।
ਬਿੰਗਾ ਬੁਲ੍ਹ ਕਰਕੇ ਹਰਦੇਵ ਹੇਕ ਚੱਕੇ,
ਆਪ ਹੱਸੇ ਨਾ ਹੋਰਾਂ ਨੂੰ ਹਸਾਈ ਜਾਵੇ।
॥ਬਾਰੂ ਖੱਡੇ ॥ਚ ਬੈਠਾ ਕਿਤਾਬ ਪੜ੍ਹਦਾ,
ਕੋਈ ਰਾਤ ਨੂੰ ਰੋਟੀਆਂ ਖਾਈ ਜਾਵੇ।
ਉੱਧਰ ॥ਜੋਧਾ, ॥ਮੀਹਾਂ ਤੇ ॥ਭਜਨ ਬੈਠੇ,
॥ਜਗਰੂਪ ਗੀਤ ਕਰਾਂਤੀ ਦੇ ਗਾਈ ਜਾਵੇ।
॥ਮਹਿੰਦਰ ਘੈਂਟ ਹਰੇਕ ਕਿਤਾਬ ਪੜ੍ਹਦਾ,
ਪੜ੍ਹ ਪੜ੍ਹ ਰਾਤ ਨੂੰ ਅੱਖਾਂ ਸੁਜਾਈ ਜਾਵੇ।
ਅਰਦਾਸਾ ਕਰਨ ਖਾਲਸੇ ਲਾਉਣ ਨਾਹਰੇ,
ਐਮਰਜੈਂਸੀ ਸ਼ੀਘਰ ਹਟਾਈ ਜਾਵੇ।
ਮਾਰੇ ਰਾਤ ॥ਭੁੱਲਰ ਰੋਜ ਗੇੜਾ,
ਨੰਬਰਦਾਰਾਂ ਤੇ ਕਰੀਂ ਕਰੜਾਈ ਜਾਵੇ।
ਟੱਲੂ ਖੜਕਿਆ ਉੱਚਿਆਂ ਸੁਰਾਂ ਅੰਦਰ,
॥ਸਭ ਅੱਛਾ ਦੀ ਪਾਈ ਦੁਹਾਈ ਜਾਵੇ।
ਪਹਿਲਾਂ ਸਭ ਤੋਂ ਸੁੱਤਾ ॥ਪ੍ਰਧਾਨ ਦੇਖਿਆ,
ਘੁਰਾੜੇ ਮਾਰੇ ਤੇ ਨਾਲੇ ਬਰੜਾਈ ਜਾਵੇ।
॥ਮੁਕੰਦੀ ਲੱਗਿਆ ਉੱਠ ਕੇ ਲਾਉਣ ਨਾਹਰੇ,
ਨਜ਼ਰਬੰਦਾਂ ਦੀ ਕਰੀ ਰਿਹਾਈ ਜਾਵੇ।
ਕਹੇ ॥ਭਾਰਤੀ ਲੰਗਰ ਦੀ ਚਾਹ ਪੀਲੋ,
ਉੱਠੇ ਕੋਈ ਨਾ ਖਿੱਚੀ ਰਜਾਈ ਜਾਵੇ।
ਬੋਰ ਹੋਣ ਸਰੋਤੇ ਨਾ ਬੰਦ ਕਰੀਏ,
ਕਿਤੇ ਬਹੁਤਾ ਨਾ ਬੈਂਤ ਵਧਾਈ ਜਾਵੇ।
ਪੇਸ਼ਕਸ਼: ਯਸ਼ਪਾਲ (ਜੇਲ੍ਹ ਬੰਦੀ, ਬਠਿੰਡਾ ਜੇਲ੍ਹ)
ਸੰਪਰਕ : 9814535005
-
ਯਸ਼ਪਾਲ, ਜੇਲ੍ਹ ਬੰਦੀ, ਬਠਿੰਡਾ ਜੇਲ੍ਹ
yashpal.vargchetna@gmail.com
9814535005
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.