ਰਚਨਾਤਮਕ ਊਰਜਾ ਦਾ ਸਰੋਤ-ਚੁੱਪ ਜਾਂ ਮਾਨਸਿਕ ਨਿਖਾਰਦਾ ਮਾਰਗ- ਚੁੱਪ
ਚੁੱਪ ਮਨੁੱਖੀ ਜ਼ਿੰਦਗੀ ਦਾ ਅਹਿਮ ਤੇ ਰਹੱਸਮਈ ਪਹਿਲੂ ਹੈ| ਜਿਸ ਦੇ ਹਾਵ-ਭਾਵ ਦੀ ਕਿਰਿਆ ਹੀਜਵਾਬਦਾਰ ਹੁੰਦੀ ਹੈ । ਚੁੱਪ ਦੀ ਭਾਸ਼ਾਨੂੰ ਸਮਝਣਾ ਜਾ ਵੱਸ ਵਿਚ ਕਰਨਾ ਅਸਾਨ ਨਹੀਂ। ਜਿਸ ਦੀ ਪ੍ਰੋੜਤਾ ਗੁਰਬਾਣੀ ਦੀਆ ਤੁਕਾ “ ਚੁੱਪਾਂ ਚੁੱਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ “ ਵਿਚ ਵੀ ਦਰਸਾਇਆ ਹੈ । ਭਾਂਵੇ ਆਪਣਾ ਧਿਆਨ ਕਿਤੇਵੀ ਕੇਂਦਰਤ ਕਰਨ ਦੀ ਕੋਸਿਸ ਕਰੀਏ ਫਿਰ ਵੀ ਚੁੱਪ ਨਹੀ ਰਿਹ ਸਕਦੇ ।ਮਨ ਦੇ ਸਹਿਜ ਵਿਚਾਰ ਜਾ ਬਾਹਰੀ ਸੰਸਾਰ ਦਾ ਅਵੱਲੜ ਵਰਤਾਰਾ ਚੁੱਪ ਨਾਲ ਸਹਿਚਾਰ ਨਹੀ ਬਣਨ ਦਿੰਦਾ ।ਬੋਲਣਾ ਬਹੁਤ ਅਸਾਨ ਕਾਰਜ਼ ਹੈ ।ਪਰਅਜਿਹੇ ਅਨੇਕ ਪੜਾਅ ਹਨ ਜਿੱਥੇ ਵਕਤ ਦੇ ਤਕਾਜ਼ੇ ਨਾਲ ਚੁੱਪ ਰਹਿਣਾ ਹੀ ਠੀਕ ਸਮਝਿਆ ਜਾਂਦਾ ਹੈ ਅਕਸਰ ਸਿਆਣੇ ਸਮਝਾਉਂਦੇ ਹਨ,ਜੇ ਲੜਾਈ ਵਿੱਚ ਇੱਕ ਧਿਰ ਚੁੱਪ ਹੋ ਜਾਵੇ ਬਹੁਤੇ ਮਸਲਾ ਹੱਲ ਹੋ ਜਾਂਦੇ ਹਨ । ਤੋਲ ਕੇ ਬੋਲੇ ਸਬਦਾਨਾਲ ਹੀ ਘਰ ਬੱਝੇ ਰਹਿੰਦੇ ਹਨ ਜਿਸ ਸਕਦਾ ਸਰੀਕੇ ਵਿਚ ਕੁਨਬੇ ਦੇ ਰੁਤਬੇ ਦਾ ਵਾਧਾ ਹੁੰਦਾ ਹੈ| ਚੁੱਪ ਹੀ ਉਮਰ ਭਰ ਰਿਸ਼ਤੇ ਨਿਭਾਉਣ ਵਿਚ ਸਹਾਈ ਹੈ| ਸ਼ਾਇਦ ਇਸੇ ਲਈ ਪੰਜਾਬੀ ਦਾ ਅਖਾਣ “ ਇਕ ਚੁਪ ਸੋ ਸੁੱਖ”ਸਮਾਜਿਕਵਿਵਹਾਰ ਦਾ ਹਿੱਸਾ ਬਣ ਗਿਆ ।
ਅਜਿਹੇਅਨੇਕਾ ਕੰਮਾਂ ਜੋ ਸੁਣਨ ਨਾਲ ਹੀ ਸਮਝੇ ਜਾ ਸਕਦੇਹਨ| ਪਰਸਮਝਣ ਲਈ ਲਈ ਚੁੱਪ ਜਰੂਰੀ ਹੈ| ਸਿੱਖਣ ਤੇ ਸਮਝਣ ਲਈ ਚੁੱਪਬੋਲਣ ਦੇ ਬਰਾਬਰਦੀਅਹਿਮੀਅਤ ਹੈ| ਇਸੇ ਲਈ ਅੰਗਰੇਜ਼ੀ ਭਾਸ਼ਾ ਨੇ ਸ਼ਬਦ silent ਅਤੇ listen ਅੱਖਰਾਂ ਦੀ ਗਿਣਤੀਵਿੱਚ ਮਾਸਾ ਫਰਕ ਨਹੀ | ਜੋ ਚੁੱਪ ਅਤੇ ਸੁਣਨ ਦੀ ਮਹਾਨਤਾ ਸਮਾਨਤਾ ਨੂੰ ਦਰਸਾਉਂਦਾ ਹੈ|ਇਹ ਸਾਡੀਕਲਪਨਾ ਦੇ ਅਲੋਕਾਰੀ ਵਿਚਾਰਾ ਵਿਚ ਵਾਧਾ ਕਰਦੀ ਹੈ| ਉਸਉਮਦਾਖ਼ਜ਼ਾਨੇ ਨੂੰ ਲੇਖਣੀ ਜਾਂ ਨਾਟ ਕਲਾ ਰਾਹੀਂ ਪੇਸ਼ ਕਰ ਸਕਦੇ ਹਾਂ|
ਚੁੱਪ ਲਾਤੀਨੀ ਭਾਸ਼ਾ ਦੇ ਸ਼ਬਦ ਸਾਈਲੈਂਸ ਤੋਂ ਆਇਆ ਹੈ ਜਿਸਦਾ ਅਰਥਸ਼ਾਂਤ ਜਾਂ ਆਵਾਜ਼ ਦੀ ਅਣਹੋਂਦ ਹੈ ।ਜੋਧਿਆਨ ਨੂੰ ਉਤਸ਼ਾਹਿਤ ਕਰਦੀਤੇ ਇਕਾਗਰਤਾ ਨੂੰ ਵਧਾਉਂਦੀ ਹੋਈ ਛੁਪੀ ਕਲਾ ਨਾਲ ਜੁੜਨ ਦੀ ਆਗਿਆ ਦਿੰਦੀ ਹੈ। ਜਿਸ ਨਾਲ ਸੋਚਣ ਅਤੇ ਕੰਮ ਕਰਨ ਦੀ ਸ਼ਕਤੀ ਪ੍ਰਪਤ ਕਰਦੇ ਹਾ। ਪਰ ਅਜੋਕੇ ਸਮੇ ਚੁੱਪ ਸ਼ਬਦ ਖੌਫਨਾਲਜੋੜ ਦਿੱਤਾ । ਚੁੱਪ ਨੂੰ ਅੰਦਰੂਨੀ ਤੌਰ ਤੇ ਖਤਰਨਾਕ, ਸਮਾਜ ਵਿਰੋਧੀ ਜਾਂ ਅਸਧਾਰਨ ਵਜੋਂ ਦੇਖਦੇ ਹਾਂ। ਨੇਤਾਵਾਂ ਦਾ ਬੋਲਣਾ ਭੈਭੀਤ ਨਹੀਂ ਕਰਦਾਸਗੋਂ ਉਹਨਾਂ ਦੇ ਮੂੰਹ ਤੇ ਪੱਸਰੀ ਚੁੱਪ ਨਾਲਸਨਾਟਾ ਫੈਲ ਜਾਦਾਹੈ| ਜਿਸਦੇ ਬੋਲਣ ਨਾਲ ਨੀਤੀਆਂ ਬਣਦੀਆਂ ਤੇ ਬਦਲਦੀਅਤੇ ਪਾਰਟੀ ਦੀ ਦਸ਼ਾ ਰਾਤੋ ਰਾਤ ਬਦਲ ਜਾਂਦੀ ਹੈ| ਹਨ| ਉਸੇ ਤਰ੍ਹਾਂ ਅੱਲ੍ਹੜ ਉਮਰੇ ਦੀ ਚੁੱਪ ਮਾਪਿਆਂ ਦਾ ਚੈਨ ਉਡਾ ਦਿੰਦੀ ਹੈ| ਭਾਵੇਂ ਉਹਅਣਬੁੱਝੇ ਸਵਾਲਾਂ ਦੇ ਫੈਸਲੇ ਸਾਰਥਿਕ ਹੀ ਹੋਵਣ|ਕੁਝਤਰਕਹੀਣ ਤੱਥਾ ਕਾਰਨਅਸੀਂ ਚੁੱਪ ਤੋਂ ਡਰਦੇ ਅਤੇ ਨਫ਼ਰਤ ਕਰਦੇ ਹਾਂ । ਇਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਹੁੰਦੀ ਹੈ।ਲੰਡਨ ਦੀਲੇਖਿਕਾਸਾਰਾ ਮੈਟਲੈਂਡ ਨੇ ਆਪਣੀ ਪ੍ਰਕਾਸ਼ਨ"ਚੁੱਪ ਦੀ ਕਿਤਾਬ" ਵਿੱਚ ਕਿਹਾ ਕਿ ਚੁੱਪ ਸਿਰਫ਼ ਆਵਾਜ਼ ਦੀਅਣਹੋਂਦ ਨਹੀਂ ਹੈ, ਇਹ ਇਸ ਤੋਂ ਵੱਧ ਹੈ। ਚੁੱਪ ਇੱਕ ਕੁਦਰਤੀ ਵਰਤਾਰਾ ਹੈ ਜੋ ਰਚਨਾਤਮਕ ਊਰਜਾ ਦਾ ਇੱਕ ਸਰੋਤ ਹੋ ਸਕਦਾ ਹੈ ਇਸ ਤੋਂ ਬਚਣ ਦੀ ਬਜਾਏ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲਾਭ ਲੈਣਾ ਚਾਹੀਦਾ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਚੁੱਪ ਦੀ ਕਦਰ ਨਹੀਂ ਕਰਦੇ ਉਲਟਾ ਰੌਲੇ-ਰੱਪੇ ਦੇ ਆਦੀ ਹੋ ਗਏ ਹਾਂ।ਵਿੰਡਵਨਾ ਇਹ ਵੀ ਹੈ ਅਗਸਤ 2021 ਦੇਕੌਮਾਂਤਰੀ ਸਰਵੇ ਅਨੁਸਾਰ ਭਾਰਤ ਸਾਂਤ ਦੇਸ਼ਾ ਦੇ ਰੈਂਕ ਵਿੱਚ 135ਵਾਂ ਸਥਾਨ ਅਤੇ ਆਇਸਲੈਂਡ ਪਹਿਲੇ ਸਥਾਨ ਤੇ ਹੈ । ਜਦੋ ਕਿ ਭਾਰਤ ਉਸ ਤੋ 32 ਗੁਣਾ ਵੱਡਾ ਤੇ ਵਾਧੂ ਵਿਕਾਸ ਦੇ ਸੋਮੇ ਮੋਜੂਦ ਹਨ
ਚੁੱਪ ਵਿੱਚ ਰਚਨਾਤਮਕਤਾ ਕਿਰਿਆ ਦਾ ਅਹਿਮ ਪਹਿਲੂ ਛੁਪਿਆ ਹੈ । ਧਰਤੀ ਉਪਰ ਜੀਵਤ ਪ੍ਰਣਾਲੀਆ ਨਾਲੋ ਮਨੁੱਖ ਦਿਮਾਗੀ ਤੋਰ ਤੇ ਵਧੇਰੇ ਵਿਕਸਤ ਹੈ । ਪਰ ਕੁਝ ਗੈਰ-ਸਿਹਤਮੰਦ ਆਦਤਾਂ ਦੁਆਰਾ ਇਹ ਗੁਣ ਨਵਾਣ ਵੱਲ ਜਾ ਰਿਹਾ ਹੈ ।ਕਿਸੇ ਵੀ ਕਿਰਿਆ ਸਮੇ ਅਸਾਂਤ ਵਾਤਾਵਰਨ ਯਕੀਨੀਨ ਇਕਾਗਰਤਾ ਨੂੰ ਪ੍ਰਭਾਵਤ ਕਰਦਾ ਹੈ। ਨਤੀਜੇ ਵਜੋਂ ਕੰਮ ਦੀ ਗੁਣਵੱਤਾ ਉਪਰ ਅਸਰ ਪੈਦੇ ਹੈ ।ਰਚਨਾਤਮਕਤਾ ਨੂੰ ਚੁੱਪ ਅਤੇ ਸ਼ਾਂਤ ਵਾਤਾਵਰਨ ਦੀ ਲੋੜ ਹੁੰਦੀ ਹੈ। ਇਹ ਮਹੋਲ ਲਿਖਾਵਟ ਲਈ ਫਸਲਾਂ ਨੂੰ ਲੋੜੀਂਦੀ ਖਾਦ ਵਾਗ ਹੈ । ਜੋ ਰਚਨਾਕਾਰ ਨੂੰ ਪ੍ਰਤਿਭਾ ਵਿਕਸਤ ਕਰਨ ਅਤੇ ਡੂੰਘਾਈ ਨਾਲ ਸੋਚਣ ਦੀ ਆਗਿਆ ਦਿੰਦਾ ਹੈ।ਅਜਿਹਾਪ੍ਰੇਰਨਾਮਈ ਪਲ ਬੁੱਧੀਜੀਵੀ, ਚਿੰਤਕ, ਕਲਾਕਾਰ , ਲੇਖਕ, ਖੋਜਕਾਰ ਹਮੇਸ਼ਾਂ ਲੋਚਦੇਹਨ ਤਾਂ ਜੋ ਕੋਮਲ ਅਹਿਸਾਸਾ ਨੂੰ ਲੈਅ ਬੰਧਕਰ ਸਕਣ । ਇਬਾਰਤ ਵੀ ਚੁੱਪ ਦੀ ਉਪਜ ਹੈ।ਪਰਸੀਅਨ ਅਦਬੀ ਕਲਮਕਾਰ ਰੂਮੀ ਨੇ ਚੁੱਪ ਦੀ ਮਹਾਨਤਾ ਬਾਰੇ ਲਿਖਿਆ“ ਕਿ ਚੁੱਪ ਇੱਕ ਸਮੁੰਦਰ ਵਾਂਗ ਹੈ । ਬੋਲੀ ਜਿਸ ਦਾ ਦਰਿਆਈ ਵਹਾਅ ਹੈ। ਜਦੋਂ ਸਮੁੰਦਰ ਤੁਹਾਨੂੰ ਲੱਭ ਰਿਹਾ ਹੋਵੇ ਤਾ ਨਦੀ ਵੱਲ ਨਾ ਜਾਓ, ਸਮੁੰਦਰ ਨੂੰ ਸੁਣੋ ” ਇਸ ਲਈ ਚੁੱਪ ਨੂੰ ਰਚਨਾਤਮਕਤਾ ਦਾ ਸੋਮਾ ਕਿਹਣ ਵਿੱਚ ਕੋਈ ਅਤਿਕਥਨੀ ਨਹੀ ਹੋਵੇਗਾ ।”
ਚੁੱਪ ਅੰਦਰੂਨੀ ਤੋਰ ਤੇ ਉਤਸ਼ਾਹਿਤ ਅਤੇ ਵਿਸ਼ਵਾਸ ਪੈਦਾ ਕਰਦੀ ਹੈ। ਅਸੀ ਬਾਹਰੀਵਿਚਾਰਾਂਤੋਹਟਕੇਅੰਤਰਮੁੱਖੀਗਿਆਨ ਵੱਲਕੇਂਦਰਿਤ ਹੁੰਦੇ ਹਾਂ । ਜਿਸ ਨਾਲ ਦਿਮਾਗ ਨੂੰ ਅਲੌਕਿਕ ਸ਼ਕਤੀ ਪ੍ਰਾਪਤ ਹੁੰਦੀ ਹੈ। ਉਸੇ ਤਰ੍ਹਾਂ ਸੰਸਾਰ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਇਹ ਹੋਣਾ ਚਾਹੀਦਾ । ਸਾਡੇ ਵਿਚਾਰ ਕਦੇ-ਕਦੇ ਸਾਡੀ ਅਸਲੀਅਤ ਦੇ ਰਾਹ ਵਿੱਚ ਆ ਜਾਂਦੇ ਹਨ ।ਅਸੀਂ ਆਪਣੇ ਆਲੇ ਦੁਆਲੇ ਦੀ ਸੁੰਦਰਤਾ ਨੂੰ ਨਹੀਂ ਦੇਖਦੇ। ਜਦੋਂ ਚੁੱਪ ਹੁੰਦੀ ਹੈ ਤਾਂ ਆਤਮ-ਨਿਰੀਖਣ ਅਤੇ ਸੱਚੇ-ਮਨ ਨੂੰ ਬੋਲਣ ਦੀ ਇਜਾਜ਼ਤਮਿਲਦੀ ਹੈ।ਜਿਸ ਸਦਕੇਅਟਲ ਸਚਾਈ ਆਪ-ਮੁਹਾਰੇ ਪ੍ਰਕਰਮਾ ਕਰਦੀ ਹੈ ।ਇਹ ਅੰਦਰੂਨੀ ਆਵਾਜ਼ ਨੂੰ ਸਮਝਣ,ਸੁਣਨ ਅਤੇ ਸੋਚਣ ਦੇ ਯੋਗ ਬਣਾਉਂਦੀ ਹੈ। ਇਹ ਆਪਣੇ ਆਪ ਨੂੰ ਜਾਨਣ ਦਾ ਉਤਮ ਮੌਕਾ ਹੁੰਦਾ ਹੈ। ਚੁੱਪ ਸਾਡੀਆਂ ਕਦਰਾਂ-ਕੀਮਤਾਂ, ਖੂਬੀਆਂ , ਵਿਰਤੀਆਂ , ਸੀਮਾਵਾਂ ਲੱਭ ਟੀਚੇਮਿਥ ਕੇਸਹੀ ਦਿਸ਼ਾ ਵੱਲ ਮੋੜਦੀ ਹੈ।
ਚੁੱਪ ਮਾਨਸਿਕ ਤੇ ਸਰੀਰਕ ਤੋਰ ਤੇ ਸਕੂਨ ਪ੍ਰਦਾਨ ਕਰਦੀ ਹੈ ।ਇਸੇ ਲਈ ਧਾਰਮਿਕ ਸਥਾਨਾ ਅਤੇ ਹਸਪਤਾਲਾ ਵਿੱਚ ਟਿਕਾਵਾਲੇਮਹੋਲ ਦਾ ਖਾਸ ਧਿਆਨ ਰੱਖਦੇ ਹਨਜਿਸਦੀਆਧੁਨਿਕ ਜੀਵਨ ਵਿੱਚ ਅਤਿ ਘਾਟ ਰੜਕਦੀ ਹੈ । ਲੋਕਾ ਦੀ ਬੇਚੈਨੀ ਦਰਸਾਉਂਦੀ ਹੈ ਕਿ ਉਹ ਚੁੱਪ ਤੋਂ ਕਿੰਨੇ ਦੂਰਹਨ।ਹਾਈਪਰਐਕਟੀਵਿਟੀ ਦੀ ਸਮੱਸਿਆ ਵਧਦੀ ਜਾ ਰਹੀ ਹੈਜੋ ਦਿਮਾਗੀ ਰੌਲੇ-ਰੱਪੇ ਚਲਦਿਆ ਸ਼ਾਂਤ ਹੋਣ ਤੋਂ ਰੋਕਦੀ ਹੈ। ਅਸੀਂ ਵਰਤਮਾਨ ਪਲ ਨੂੰ ਜੀਣ ਲਈ ਅਤੀਤ ਅਤੇ ਭਵਿੱਖ ਨੂੰ ਭੁੱਲ ਜਾਂਦੇ ਹਾਂ।ਕਈ ਵਾਰ ਅਸਾਂਤ ਸਮੇ ਅਤੇ ਊਣੇ ਗਿਆਨਦੇ ਬੋਲ ਨਾਸੂਰ ਬਣ ਉਭਰਦੇ ਹਨ। ਅਜਿਹੇ ਮੌਕੇ ਸੁਲਝੇ ਮਨੁੱਖ ਨੂੰ ਸਾਂਤ ਰਿਹਣਾਹੀ ਸਹੀ ਜਾਪਦਾ ਹੈ ।ਜਿਸਦੀ ਹਾਮੀ ਗੁਰਾ ਦੀ ਬਾਣੀ “ਜਿਥੇ ਬੋਲਿਣ ਹਾਰੀਐ,ਤਿਥੈ ਚੰਗੀ ਚੁੱਪ ” ਦਾ ਵਾਕ ਵੀਹਾਰਨ ਦੀ ਬੋਲੀ ਬੋਲਣ ਤੋ ਵਰਜਿਤ ਕਰਦੇ ਹੋਏ ਚੁੱਪ ਰਿਹਣ ਵਿੱਚ ਹੀ ਭਲਾ ਫਰਮਾਉਦੇ ਹਨ ।ਸੂਫੀ ਕਵੀ ਬਾਬਾ ਬੁੱਲ੍ਹੇ ਸ਼ਾਹ ਨੇ ਚੁੱਪ ਅਤੇ ਸਮਾਜਿਕ ਪ੍ਰੰਮਪਰਾ ਸਬੰਧੀ ਰਚੀ ਵਿਲੱਖਣ ਰਚਨਾ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੇ ਸ਼ਮਾਨ ਹੈ।ਜਿਸ ਰਾਹੀ ਮਨੁੱਖੀ ਫਿਤਰਤ ਦਾ ਅਸਲ ਚਿਹਰਾ ਉਜਾਗਰ ਹੋਇਆ |
ਸੱਚ ਸੁਣਦੇ ਲੋਕ ਨਾ ਸਹਿੰਦੇ ਨੀ,ਸੱਚ ਆਖੀਏ ਤਾਂ ਗਲ ਪੈਂਦੇ ਨੀ|
ਫਿਰ ਸੱਚੇ ਪਾਸ ਨਾ ਬਹਿੰਦੇ ਨੀ,ਸੱਚ ਮਿੱਠਾ ਆਸ਼ਕ ਪਿਆਰੇ ਨੂੰ|
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ|
ਚੁੱਪਨਾਲ ਸੁਣਨ ਦਾ ਮੌਕਾ ਮਿਲਦਾ ਹੈ । ਦੂਜਿਆ ਨਾਲ ਗੱਲਬਾਤ ਦੌਰਾਨ ਚੁੱਪਇਕ ਸਤਿਕਾਰਤਚਿੰਨ ਹੈ। ਚਿਹਰੇ ਦੇ ਹਾਵ-ਭਾਵ ਨਾਲ ਲੱਗੀ ਹਾਜਰੀ ਬੁਲਾਰੇ ਦਾ ਹੋਸਲਾ ਬੁਲੰਦ ਕਰਦੀ ਹੈ ।ਇਸ ਦੇ ਉਲਟਜਦੋਂ ਟੋਕਦੇਹਾਜਾਂ ਸੁਣਦੇ ਨਹੀਂਤਾਂ ਇਹ ਦਰਸਾ ਰਹੇ ਹੋ ਕਿ ਦੂਜੇ ਵਿਅਕਤੀ ਦੇ ਵਿਚਾਰ ਮਹੱਤਵਪੂਰਨ ਨਹੀਂ ।ਦਿਮਾਗੀ ਚੁੱਪ ਵੀ ਉਨੀ ਹੀ ਜ਼ਰੂਰੀ ਹੈ ਤਾ ਜੋ ਅੰਦਰੂਨੀ ਆਵਾਜ਼ ਨੂੰ ਸੁਣਨ ਦਾ ਮੌਕਾ ਮਿਲ ਸਕੇ । ਇਹ ਸਾਨੂੰ ਗਲਤ ਵਿਚਾਰਾਂ ਤੋਂ ਬਚਾਉਣ ਅਤੇ ਮਾਨਸਿਕ ਸ਼ੋਰ ਨੂੰ ਖਤਮ ਕਰਨ ਦੇ ਯੋਗ ਬਣਾਉਂਦੀ ਹੈ। ਆਪਣੇ ਮਨ ਨੂੰ ਸ਼ਾਂਤ ਕਰਵਧੇਰੇ ਕੁਸ਼ਲਤਾ ਨਾਲ ਕੰਮ ਕਰ ਸਕਦੇ ਹਾਂ । ਸਾਡੇ ਰੋਜ਼ਾਨਾ ਜੀਵਨ ਵਿਚ ਮਾਨਸਿਕ ਚੁੱਪਦਾ ਟੀਚਾ ਹੋਣਾ ਚਾਹੀਦਾ ਹੈ। ਜੇਕਰ ਮਾਨਸਿਕ ਤੌਰ 'ਤੇ ਸ਼ਾਂਤਹਾਂ ਮੁਸਕਲ ਸਮੱਸਿਆਵਾਂ ਦਾ ਨਿਬੇੜਾ ਕਰ ਸਕਦੇ ਹਾਂ ।ਜ਼ੀਵਨ ਦੀ ਬੇਹਤਰੀ ਲਈ ਜੂਝਣ ਤੋ ਨਹੀ ਡਰਦੇ।ਸਾਨੂੰ ਅਸਮਾਨ ਵਾਂਗਵਡੇਰਾਦੂਜਿਆਂ ਦੇ ਵਿਚਾਰਾਂ ਨੂੰ ਬਰਦਾਸ਼ਤ ਕਰਨਲਈ ਅਤੇ ਸਮੁੰਦਰ ਵਾਂਗ ਡੂੰਘਾ ਹੋਣਾ ਚਾਹੀਦਾ ਹੈ ਜਿੱਥੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਡੁੱਬ ਜਾਵਣ।ਚੁੱਪ ਬਾਰੇਨਕਾਰਾਤਮਕ ਅਕਸ ਬਦਲਣਾ ਚਾਹੀਦਾ ਹੈ। ਚੁੱਪ ਦੇ ਗੁਝੇਭੇਤ ਸਮਝਹੀ ਜਿੰਦਗੀ ਦੇ ਫਲਸਫੇ ਨੂੰ ਸਿੰਝਣ ਵਿਚ ਮੱਦਦ ਮਿਲਦੀ ਹੈ ।
ਬੇਸੱਕ ਵਿਗਿਆਨ ਅਤੇ ਤਕਨਾਲੋਜੀ ਨੇ ਜੀਵਨ ਨੂੰ ਸੁਖਾਲਾ ਬਣਾ ਦਿੱਤਾ। ਪਰੰਤੂਲੋਕ ਅਨੈਤਿਕ ਉਦੇਸ਼ ਲਈ ਕਾਢਾਂ ਦੀ ਦੁਰਵਰਤੋਂ ਵੱਲ ਤੁਰ ਪਏ । ਜਿਸ ਨੇ ਸ਼ਾਂਤੀ ਅਤੇ ਸਦਭਾਵਨਾ ਨਾਲਰਹਿਣ ਦੇ ਤਰੀਕਿਆਂ ਨੂੰ ਪਾਸੇ ਸੁਟਿਆ ।ਹੋਰ ਅਨੇਕਾ ਵਸਤਾ ਹਨਉਝਮੋਬਇਲ ਦੀ ਕਾਢ ਨੇ ਹੀ ਪੂਰੀ ਦੁਨੀਆ ਦੇ ਸਾਰੇ ਪੱਖਾ ਨੂੰ ਝੰਜੋੜ ਕੇ ਰੱਖ ਦਿੱਤਾ ।ਅਥਾਹ ਸ਼ਕਤੀ ਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਆਉਂਦੀ ਹਨ । ਵਿਨਾਸ਼ਕਾਰੀ ਪੱਖ ਨਾਲੋ ਸਿੱਖਿਆ, ਸਿਹਤ ਅਤੇ ਉਤਪਾਦਕ ਸਾਧਨਾਂਦੀ ਮੁੱਢਲੀ ਲੋੜ ਹੈ ।ਜੋ ਸ਼ਾਤ ਮਹੋਲ ਦੀਆ ਬੁਨਿਆਦੀ ਹਨ ।ਇਹ ਰਾਹਕੁਦਰਤ ਨਾਲ ਜੁੜਨ ਦਾ ਸਰਲ ਮਾਰਗ ਹੈ । ਜਿਸ ਦੀਆ ਪਗਡੰਡੀਆ ਚੁਪ ਵਿਚੋ ਹੋ ਗੁਜਰ ਦੀਆ ਹਨ । ਇਸ ਤੋ ਬਿਨਾ ਕੁਦਰਤ ਦੀਆ ਅਸੀਮ ਨਿਆਮਤਾ ਨੂੰ ਮਾਨਣ ਦਾ ਕੋਈ ਹੋਰ ਬਦਲ ਨਹੀ । ਸੋ ਆਉ ਚੁੱਪ ਦੇ ਅਣਮੁੱਲੇ ਖਜਾਨੇ ਦੀ ਦਾਤ ਨਾਲ ਜੀਵਨ ਸ਼ਫਲਬਣਾਈਏ ਤੇ ਚੋਗਿਰਦਾ ਨੂੰ ਸਾਂਤ ਵਾਤਾਵਰਨ ਦੀ ਸੋਹ ਨਾਲ ਰੂਹਾਨੀ ਰੰਗ ਵਿੱਚ ਰੰਗੀਏ ।
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ
adv.dhaliwal@gmail.com
78374-90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.