ਰਿਸ਼ਤਿਆਂ ਨੂੰ ਕਿਵੇਂ ਬਚਾਈਏ
ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਇਨਸਾਨ ਕੋਲ ਇਹਨਾਂ ਸਮਾਂ ਵੀ ਨਹੀਂ ਹੈ ਕਿ ਉਹ ਆਪਣੇ ਪਰਿਵਾਰ, ਰਿਸ਼ਤੇਦਾਰੀਆਂ ਨੂੰ ਦੇ ਸਕੇ। ਆਧੁਨਿਕਤਾ ਦੇ ਘੇਰੇ ਨੇ ਆਦਮੀ ਦੀ ਸੋਚ ਨੂੰ ਪਦਰਾਥਵਾਦੀ, ਮਤਲਬੀ ਬਣਾ ਦਿੱਤਾ ਹੈ। ਜਿਸ ਨਾਲ ਉਹ ਰਿਸ਼ਤਿਆਂ ਦੇ ਨਿੱਘ ਤੋਂ ਵਾਂਝਾ ਹੋ ਚੁੱਕਾ ਹੈ ਅਤੇ ਰਿਸ਼ਤੇ ਟੁੁੱਟਣ ਦੀ ਕਾਗਾਰ ਤੇ ਖੜੇ ਹਨ। ਜਿਸ ਨਾਲ ਰਿਸ਼ਤਿਆਂ ਵਿੱਚ ਦੂਰੀਆਂ ਵੱਧ ਰਹੀਆਂ ਹਨ। ਇੱਥੋਂ ਤੱਕ ਕਿ ਇਕੱਲੇ ਪਰਿਵਾਰ ਨੂੰ ਸੰਭਾਲਣ ਤੇ ਆਦਮੀ ਦਾ ਬਹੁਤ ਜ਼ੋਰ ਲੱਗਦਾ ਜਾ ਰਿਹਾ ਕਿਉਂਕਿ ਇਨਸਾਨ ਸਬਰ ਸੰਤੋਖ ਦੀ ਜ਼ਿੰਦਗੀ ਜਿਉਂਣੀ ਛੱਡ ਚੁੱਕਾ ਹੇੈ ਅਤੇ ਦਿਨ-ਰਾਤ ਬਸ ਪੈਸੇ ਮਗਰ ਭੱਜਿਆ ਫਿਰਦਾ ਹੈ, ਜਿਸ ਨਾਲ ਉਹ ਮਾਨਸਿਕ ਪ੍ਰੇਸ਼ਾਨ ਹੋਣ ਦੇ ਨਾਲ-ਨਾਲ ਆਪਣੇ ਨਿੱਜਤਾ ਦੇ ਦਾਇਰੇ ਨੂੰ ਵੀ ਵਧਾ ਰਿਹਾ ਹੈ। ਜਿੱਥੇ ਉਸ ਨੂੰ ਸਿਰਫ਼ ਆਪਣੀ ਹੀ ਫ਼ਿਕਰ ਹੈ।
ਕਿਸੇ ਪ੍ਰਤੀ ਮੋਹ, ਪਿਆਰ, ਦਰਦ ਉਸ ਦੀ ਜ਼ਿੰਦਗੀ ਵਿੱਚੋਂ ਮਨਫ਼ੀ ਹੋ ਚੁੱਕੇ ਤੇ ਉਹ ਇੱਕ ਮਸ਼ੀਨ ਵਾਂਗ ਦਿਨ-ਰਾਤ ਕੰਮ ਕਰ ਰਿਹਾ ਹੈ।ਉਹ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੂਰ-ਦੁਰਾਡੇ ਕੰਮ ਕਰਨ ਜਾਂਦਾ ਹੈ। ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਹਰ ਇੱਕ ਇਨਸਾਨ ਦੇ ਜੀਵਨ ਵਿੱਚ ਆਉਂਦੀਆਂ ਹਨ ਪਰ ਇਹਨਾਂ ਸਭਨਾਂ ਵਿੱਚ ਜੋ ਇਨਸਾਨ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀਆਂ ਨਾਲ ਜੁੜਿਆ ਰਹਿੰਦਾ ਹੈ ੳੇੁਹ ਕਾਬਲੇ-ਤਾਰੀਫ਼ ਵਾਲਾ ਇਨਸਾਨ ਹੁੰਦਾ ਹੈ।
ਮਨੁੱਖ ਆਦਿ ਕਾਲ ਤੋਂ ਝੂੰਡਾਂ, ਗਰੁੱਪਾਂ ਵਿੱਚ ਰਿਹਾ ਹੈ। ਇਨਸਾਨ ਦੇ ਜਨਮ ਤੋਂ ਰਿਸ਼ਤਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਅਤੇ ਸਾਰੀ ਉਮਰ ਇਨਸਾਨ ਉਹਨਾਂ ਰਿਸ਼ਤਿਆਂ ਦਾ ਅਨੰਦ ਮਾਣਦਾ ਹੈ। ਇਕੱਲੇ ਮਨੁੱਖ ਦਾ ਕੋਈ ਰਿਸ਼ਤਾ ਨਹੀਂ ਹੁੰਦਾ। ਉਸ ਦਾ ਤਾਂ ਇਕੱਲਾਪੇ ਨਾਲ ਰਿਸ਼ਤਾ ਹੁੰਦਾ। ਜਿਸ ਦੀ ਸਮਾਜ ਨੂੰ ਕੋਈ ਦੇਣ ਨਹੀਂ ਹੁੰਦੀ ਹੈ।ਰਿਸ਼ਤੇ ਚਾਹੇ ਉਹ ਖੁੂਨ ਨਾਲ ਸਬੰਧਤ ਹੋਣ ਜਾਂ ਸਮਾਜਿਕ ਰਿਸ਼ਤੇ। ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ, ਮਾਣ-ਸਨਮਾਨ ਦਾ ਹੋਣਾ ਬਹੁਤ ਜ਼ਰੂਰੀ ਹੈ। ਪਿਆਰ ਦੇ ਬਗੈਰ ਕੋਈ ਵੀ ਰਿਸ਼ਤਾ ਬਹੁਤੀ ਦੇਰ ਤੱਕ ਨਿਭਾਇਆ ਨਹੀਂ ਜਾ ਸਕਦਾ।ਸਾਫ਼ ਮਨ ਨਾਲ ਨਿਭਾਏ ਰਿਸ਼ਤਿਆਂ ਦੀ ਉਮਰ ਲੰਮੀ ਹੁੰਦੀ ਹੈ। ਪੈਸੇ ਦਾ ਹੰਕਾਰ,ਰੁਤਬੇ ਦਾ ਰੋਅਬ ਆਦਿ ਗੱਲਾਂ ਨਾਲ ਰਿਸ਼ਤੇ ਨਹੀਂ ਨਿਭਾਏ ਜਾ ਸਕਦੇ। ਸੁੱਖ-ਦੁੱਖ ਵਿੱਚ ਹੀ ਸਾਨੂੰ ਆਪਣਿਆਂ ਤੇ ਰਿਸ਼ਤੇਦਾਰੀਆਂ ਦਾ ਪਤਾ ਲੱਗਦਾ ਹੈ। ਕੁਝ ਰਿਸ਼ਤੇ ਇਹੋ-ਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਮ ਨਹੀਂ ਹੁੰਦਾ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਅਹਿਮੀਅਤ ਬਹੁਤ ਹੁੰਦੀ ਹੈ। ਜਿਸ ਤਰ੍ਹਾਂ ਕਿਸੇ ਮੁਸੀਬਤ ਵਿੱਚ ਫਸੇ ਵਿਅਕਤੀ ਦੀ ਮਦਦ ਕਰਕੇ ਅਸੀਂ ਇਨਸਾਨੀਅਤ ਦਾ ਰਿਸ਼ਤਾ ਨਿਭਾਉਂਦੇ ਹਾਂ।
ਪਰ ਅੱਜ ਇਨਸਾਨ ਕੇਵਲ ਰਸਮੀ ਰਵੱਈਏ ਨਾਲ ਹੀ ਸਮਾਜ ਵਿੱਚ ਵਿਚਰ ਰਿਹਾ ਹੈ। ਪਰ ਅੱਜ ਕੱਲ੍ਹ ਦੇਖਣ ਵਿੱਚ ਆਇਆ ਕਿ ਇੰਟਰਨੈਟ, ਮੋਬਾਈਲ ਆਦਿ ਇਲੈਕਟ੍ਰਾਨਿਕ ਯੰਤਰਾਂ ਨੇ ਸਾਡੇ ਰਿਸ਼ਤਿਆਂ ਵਿੱਚ ਦਰਾੜ ਪਾ ਦਿੱਤੀ ਹੈ। ਅਸੀਂ ਕਿਸੇ ਨੂੰ ਮਿਲਣ ਦੀ ਬਜਾਏ, ਕਿਸੇ ਨਾਲ ਸੁੱਖ-ਦੁੱਖ ਸਾਂਝਾ ਕਰਨ ਦੀ ਥਾਂ ਸਭ ਕੁਝ ਮੋਬਾਈਲ ਫੋਨਾਂ ਦੇ ਜਾਰੀਏ ਕਰਦੇ ਹਾਂ। ਜਿਸ ਨਾਲ ਆਪਸੀ ਪਿਆਰ ਬਿਲਕੁੱਲ ਖਤਮ ਹੋ ਗਿਆ ਹੈ ਤੇ ਰਸਮੀ ਤੌਰ ਦਿਖਾਵੇ ਦੇ ਰਿਸ਼ਤੇ ਰਹਿ ਗਏ ਹਨ। ਇੱਕ ਘਰ ਦੇ ਸਾਰੇ ਪਰਿਵਾਰਕ ਮੈਂਬਰ ਆਪਸ ਵਿੱਚ ਗੱਲਬਾਤ ਕਰਨ ਦੀ ਬਜਾਏ ਮੋਬਾਈਲ ਤੇ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਹਨ ਤੇ ਆਪਣੀ ਹੀ ਦੁਨੀਆ ਵਿੱਚ ਮਗਨ ਰਹਿੰਦੇ ਹਨ। ਇਹ ਸਾਰੀਆਂ ਗੱਲਾਂ ਜਿੱਥੇ ਸਾਡੇ ਰਿਸ਼ਤਿਆਂ ਵਿੱਚ ਰੁੱਖਾਪਣ ਲੈ ਕੇ ਆਉਂਦੀਆਂ ਹਨ ਉੱਥੇ ਅਸੀ ਸਾਰੀ ਉਮਰ ਇੱਕ ਛੱਤ ਥੱਲੇ ਰਹਿ ਕੇ ਵੀ ਕਿਸੇ ਦੇ ਜਜ਼ਬਾਤ ਨੂੰੰ ਸਮਝ ਨਹੀਂ ਸਕਦੇ।
ਰਿਸ਼ਤੇ ਬਹੁਤ ਕੋਮਲ ਹੁੰਦੇ ਹਨ। ਇਹਨਾਂ ਵਿੱਚ ਸੰਵੇਦਨਸ਼ੀਲਤਾ ਦਾ ਪ੍ਰਵਾਹ ਹੁੰਦਾ ਹੈ ਇਸ ਲਈ ਇਹਨਾਂ ਨੂੰ ਬਚਾਉਣਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ। ਜੇਕਰ ਰਿਸ਼ਤਿਆਂ ਵਿੱਚ ਕਹਾ-ਸੁਣੀ ਹੋ ਜਾਂਦੀ ਹੈ ਤਾਂ ਮਨ ਵਿੱਚ ਕੋਈ ਈਰਖਾ-ਦੁਵੈਸ਼ ਦੀ ਭਾਵਨਾ ਨੂੰ ਨਹੀਂ ਰੱਖਣਾ ਚਾਹੀਦਾ ਸਗੋ ਗੱਲਬਾਤ ਨਾਲ ਮੁੜ ਤੋਂ ਪਿਆਰ ਪੈਦਾ ਕਰਨਾ ਚਾਹੀਦਾ ਹੈ। ਰਿਸ਼ਤਿਆਂ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਇਨਸਾਨ ਦਾ ਮੇਲ-ਮਿਲਾਪ ਬਹੁਤ ਜ਼ਰੂਰੀ ਹੈ। ਮੇਲ-ਮਿਲਾਪ ਨਾਲ ਜਿੱਥੇ ਸਾਂਝ ਬਣੀ ਰਹਿੰਦੀ ਹੈ। ਉੱਥੇ ਅਸੀਂ ਕਿਸੇ ਸਮੱਸਿਆ ਦਾ ਹੱਲ ਵੀ ਮਿਲ ਜਾਂਦਾ ਹੈ। ਰਿਸ਼ਤੇਦਾਰੀ ਵਿੱਚ ਮਤਲਬ ਦੀ ਭਾਵਨਾ ਦਿਲ ਵਿੱਚ ਨਹੀਂ ਹੋਣੀ ਚਾਹੀਦੀ । ਸਗੋ ਪਿਆਰ,ਮੋਹ ਅਤੇ ਸੁਹਿਰਦਤਾ ਨਾਲ ਰਿਸ਼ਤੇਦਾਰੀ ਨੂੰ ਨਿਭਾਉਣਾ ਹੈ। ਰਿਸ਼ਤੇ ਨਿਭਾਉਂਣੇ ਕੇਵਲ ਮਨੁੱਖ ਦੇ ਹਿੱਸੇ ਹੀ ਆਏ ਹਨ। ਰਿਸ਼ਤੇਦਾਰੀਆਂ , ਰਿਸ਼ਤੇ ਮਨੁੱਖ ਤੋਂ ਮਨੁੱਖ ਵਿਚਕਾਰ ਇੱਕ ਸਬੰਧ ਸਥਾਪਿਤ ਕਰਨ ਦਾ ਜਰੀਆ ਹਨ।ਜੋਕਿ ਮਨੁੱਖ ਦੀਆਂ ਸਮਾਜਿਕ, ਆਰਥਿਕ ਲੋੜਾਂ ਦੀ ਪੂਰਤੀ ਵੀ ਕਰਦੇ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.