ਮਾਂ ਦੁਨੀਆ ਦਾ ਸਭ ਤੋ ਪਵਿੱਤਰ ਰਿਸਤਾ ਹੈ । ਜਿਸਦਾ ਮੁੱਢ ਹੀ ਪੀੜਾ ਤੋ ਸੁਰੂ ਹੁੰਦਿਆ ਤਾਅ ਉਮਰ ਤਿਆਗ,ਮੋਹ,ਇੱਛਾਵਾ ਨਾਲ ਗੁਜਰਦਾ ਹੈ । ਇਹ ਬੱਚੇ ਲਈ ਹਰ ਕਿਰਦਾਰ ਬਖੂਬੀ ਨਿਭਉਣਾ ਜਾਣਦੀਆ ਹਨ । ਬੱਚੇ ਦੀ ਪਹਿਲੀ ਅਧਿਆਪਕ ਵੀ ਮਾਂ ਹੈ ਜੋ ਤੋਤਲੀ ਆਵਾਜ ਸਮਝ ਪੜਾਉਣਾ ਸੁਰੂ ਕਰਦੀ ਹੈ ।ਬਚਪਨ ਦੀਆ ਸੱਟਾ ਨੂੰ ਕੀੜੀ ਮਾਰਕੇ ,ਮੂੰਹ ਦੀ ਫੂਕ ਅਤੇ ਚੁੰਨੀ ਦੇ ਲੜ ਦੀ ਭਾਫ ਨਾਲ ਠੀਕ ਕਰਨ ਦਾ ਕਰਾਮਾਤੀ ਹੁਨਰ ਕਿਸੇ ਕੋਲ ਵੀ ਨਹੀ ,ਜਿਸ ਨਾਲ ਪਲਾ ਵਿੱਚ ਹੀ ਬੱਚੇ ਹੱਣ -ਖੇਡਣ ਲਗਦਾ ਹੈ । ਇਸ ਰਿਸਤਾ ਨਾਲ ਸਭ ਰਿਸਤੇ ਬੱਝੇ ਹਨ । ਜਿਸ ਨਾਲ ਇਕ ਨਵੇ ਸਾਕ-ਸਬੰਧੀ ਅਤੇ ਰੁਤਬੇ ਸਿਰਜਦੇ ਹਾ । ਇਕ ਨਵੀ ਪੀੜੀ ਸੁਰੂਆਤ ਤੇ ਕੁਨਬੇ ਵਿੱਚ ਵਾਧਾ ਹੁੰਦਾ ਹੈ । ਇੰਬਰਹੀਮ ਲਿੰਕਨ ਲਿਖਦੇ ਹਨ ਕਿ ਮੈ ਜੋ ਵੀ ਹਾ ਜਾ ਕਦੇ ਹੋਣ ਦੀ ਉਮੀਦ ਕਰਦਾ ਪਰ ਮੈ ਆਪਣੀ ਮਾਂ ਦਾ ਹਮੇਸਾ ਰਿਣੀ ਰਹਾਗਾ। ਜਿਸ ਨੇ ਸਿਰਜ ਕੇ ਉਤਮ ਕਾਰਜ ਕੀਤਾ ।
ਬੱਚੇ ਪਹਿਲਾ ਸਬਦ ਮਾਂ ਜਾ ਮੰਮਾ ਬੋਲਦੇ ਹਨ । ਜੋ ਸੰਸਾਰ ਦੀ ਹਰ ਭਾਸਾ ਵਿੱਚ ਮੋਜੂਦ ਹੈ । ਮਾਂ ਸਬਦ ਸੰਸਕ੍ਰਿਤ ਦੇ ਸਬਦ ਮਾਤਰ ਦਾ ਪੰਜਾਬੀ ਤਰਜਮਾ ਜੋ ਸਲੋ ਲਤੀਨੀ ਭਾਸ਼ਾ ਤੋ ਲਿਆ ਗਿਆ । ਭਾਰਤ ਅਤੇ ਪੰਜਾਬ ਵਿੱਚ ਮਾਂ ਨੂੰ ਬੇਬੇ,ਮਾਤਾ,ਮਾਈ,ਝਾਈ,ਅੰਮੀ,ਮੰਮੀ, ਅਮਰੀਕਾ ,ਕਨੈਡਾ, ਅਫਰੀਕੀ ਵਿੱਚ ਮੌਮ ਬਰਤਾਨੀਆ ਨਿਊਜੀਲੈਂਡ ਵਿੱਚ ਮੇਮ ਜਾ ਮੇਮੀ, ਨੀਦਰਲੈਂਡ ,ਆਇਰਲੈਂਡ, ਵੈਲਜ ਵਿੱਚ ਮਾ ,ਮੈਮੀ ਜਾ ਮੈਮ ,ਪੁਰਤਗਾਲ ਵਿੱਚ ਮਾਏ ,ਇਬਰੂ ਏਮ ਅਤੇ ਕੋਰਾਆਈ ਲੋਕ ਇਉਮਾ ਸਬਦ ਨਾਲ ਮਾਂ ਨੂੰ ਬਲਾਉਦੇ ਹਨ ।
ਭਾਰਤੀ ਸਮਾਜ ਮਾਂ ਬਣਨ ਨੂੰ ਵੱਡਾ ਸੁਭਾਗ ਮੰਨਦੇ ਹਨ । ਜਨਣ ਕਿਰਿਆ ਪੂਰਨ ਇਸਤਰੀ ਦੀ ਨਿਸਾਨੀ ਹੈ । ਜਿਸ ਨਾਲ ਪਰਿਵਾਰ ਦੀ ਕੁਲ ਜਾ ਪੀੜੀ ਵੀ ਅੱਗੇ ਵਧਦੀ ਹੈ । ਮਾਂ ਬਣਨਾ ਕੁਦਰਤੀ ਸਕਤੀ ਹੈ । ਜਿਸ ਦੀ ਸਭ ਮਹਿਲਾਂਵਾ ਪ੍ਰਬਲ ਇੱਛਾ ਰੱਖਦੀਆ ਹਨ । ਜੋ ਵਾਸਤਵਿਕ ਵਿੱਚ ਸ਼ੋਖੀ ਪ੍ਰਕਿਰਿਆ ਨਹੀ । ਇਸ ਦੌਰਾਨ ਕਈ ਵਾਰ ਮਾਂ ਨੂੰ ਜਾਨ ਵੀ ਗਵਾਉਣੀ ਪੈਦੀ ਹੈ । ਬਅਦ ਦਾ ਸਮਾ ਵੀ ਸਰੀਰਕ ਅਤੇ ਮਾਨਸਿਕ ਦਬਾਉ ਵਿੱਚ ਗੁਜਰਦਾ ਹੈ । ਪਹਿਲੇ 40 ਦਿਨ ਨਾਜੁਕ ਮੰਨੇ ਜਾਦੇ ਹਨ । ਜਿਸ ਨੂੰ ਚਲੀਹਾ ਜਾ ਛਿਲਾ ਆਖਦੇ ਹਨ । ਇਸ ਵਿੱਚ ਹਲਕੀ ਜਾ ਗੰਭੀਰ ਉਦਾਸੀ,ਘਬਰਾਹਟ ਅਤੇ ਪੀੜਾ ਦਾ ਦੌਰ ਅਣਕਹੇ ਝੱਲਦੀਆ ਹਨ । ਜੋ ਮਮਤਾ ਦੇ ਮੋਹ ਵਿੱਚ ਸਮਾ ਲੰਘਦਿਆ ਪਤਾ ਵੀ ਨਹੀ ਚਲਦਾ । ਸਭ ਧਰਮਾ ਨੇ ਮਾਂ ਦੇ ਫਰਜਾ,ਪੀੜਾ ਅਤੇ ਮਹਾਨਤਾ ਨੂੰ ਸਤਿਕਾਰ ਦਿੱਤਾ । ਗੁਰੂ ਨਾਨਕ ਦੇਵ ਜੀ ਲਿਖਦੇ ਹਨ “ਕਿ ਇਕ ਔਰਤ ਹੀ ਵੰਸ ਨੂੰ ਚਲਾਈ ਰੱਖਦੀ ਹੈ ਸਾਨੂੰ ਔਰਤਾ ਨੂੰ ਭੰਡਣਾ ਜਾ ਫਿਟਕਾਰਨਾ ਨਹੀ ਚਾਹੀਦਾ ਕਿਉਕਿ ਉਹਨਾ ਦੀ ਕੁੱਖੋ ਰਾਜੇ ਮਹਾਰਜੇ ਜਨਮ ਲੈਦੇ ਹਨ”। ਅਧੁਨਿਕ ਯੁੱਗ ਦੀਆ ਇਸਤਰੀ ਦੀ ਜੀਵਨ ਪ੍ਰਣਾਲੀ ਰਝੇਵਿਆ ਭਰਪੂਰ ਹੈ । ਜੋ ਕਈ ਵਾਰ ਬੱਚੇ ਦੀ ਪੈਦਾਇਸ ਦਾ ਫੈਸਲਾ ਦੇਰ ਨਾਲ ਕਰਦੀਆ ਹਨ । ਜਦੋ ਕਿ ਸਇੰਸ ਅਨੁਸਾਰ 21 ਤੋ 30 ਸਾਲ ਤੱਕ ਮਾਂ ਬਣਨ ਦੀ ਸਹੀ ਉਮਰ ਹੈ । 31 ਸਾਲ ਤੱਕ 22 ਫੀਸਦੀ ਜਨਣ ਸਕਤੀ ਘਟ ਜਾਦੀ ਭਾਂਵੇ ਸਰੀਰ ਸੇਹਤਮੰਦ ਹੀ ਹੋਵੇ । ਇਸੇ ਕਾਰਨ 35 ਸਾਲ ਦੀ ਉਮਰੇ ਮਾਵੇ ਤੇ ਬੱਚੇ ਨੂੰ ਸਰੀਰਕ ਅਤੇ ਦਿਮਾਗੀ ਬੀਮਾਰੀ ਦੇ ਖਤਰੇ ਰਹਿੰਦੇ ਹਨ ।
ਮਾਂ ਬੱਚੇ ਦੀ ਮੱਢਲੀ ਸੰਸਥਾ ਤੋ ਘੱਟ ਨਹੀ । ਜੋ ਬਹੁਤ ਕੁਝ ਉਸ ਤੋ ਅਨਭੋਲ ਸਮੇ ਵਿਚ ਹੀ ਗ੍ਰਹਿਣ ਕਰਦਾ ਹੈ । ਬਚਪਨ ਦੇ ਪਲ ਮਾਂ ਦੀ ਜਿੰਦਗੀ ਨੂੰ ਖੁਸ਼ੀਆ ਨਾਲ ਲਬਰੇਜ ਕਰ ਦਿੰਦੇ ਹਨ । ਔਰਤ ਨੂੰ ਤੋਤਲੇ ਬੋਲਾ ਵਿੱਚਲੀ ਕਿਹਾ ਮਾਂ ਸਬਦ ਤਾਅ ਉਮਰ ਨਹੀ ਭੁਲਦਾ । ਬੱਚੇ ਨੂੰ ਸੰਸਕਾਰ ਦੇਣ ਤੇ ਸਮਜਿਕ ਸਲੀਕਾ ਵੀ ਮਾਂ ਹੀ ਸਿਖਾਉਦੀ ਹੈ । ਉਸ ਦਾ ਪਿਆਰ ,ਨਿਮਰਤਾ ਤੇ ਦੇਖਭਾਲ ਰਿਸਤੇ ਨੂੰ ਹੋਰ ਗੂੜਾ ਬਣਾਉਦੇ ਹਨ । ਜੋ ਕੇਵਲ ਖਾਣ ਪੀਣ ਜਾ ਸਿਹਤ ਤੱਕ ਹੀ ਸੀਮਤ ਨਹੀ । ਸ਼ਗੋ ਆਪਣੇ ਘੇਰੇ ਤੋ ਅੱਗੇ ਵਧ ਹਰ ਸੁੱਖ ਸੁਵਿਧਾ ਲਈ ਉਪਰਾਲੇ ਕਰਦੀ ਹੈ । ਤਾ ਜੋ ਸੰਤਾਨ ਦਾ ਭਵਿੱਖ ਉਜਵਲ ਹੀ ਹੋਵੇ । ਜਿਹੜੇ ਇਸ ਰਿਸਤੇ ਨੂੰ ਹੋਰ ਭਾਵੁਕ ਤੇ ਗੂੜੇ ਕਰ ਦਿੰਦੇ । ਮਮਤਾਮਈ ਮੋਹ ਵੀ ਬੱਚੇ ਦੇ ਅਹਿਸਾਸ ਸਮਝਣ ਲਈ ਸਹਾਈ ਹੁੰਦੇ ਹਨ । ਜੋ ਬਿਨ ਬੋਲਿਆ ਉਸਦੀ ਭੁੱਖ,ਨੀਦ,ਖੁਸ਼ੀ,ਨਿਰਾਜਗੀ ਤੇ ਮਸਤੀ ਬੁਝ ਲੈਦੀ ਹੈ । ਬਪਚਨ ਦੇ ਲਾਡ ਤੇ ਜਿਦ ਦੀ ਪੂਰਤੀ ਮਾਂਵਾ ਵਾਝੋ ਸੰਭਵ ਨਹੀ । ਕੋਰੋਨਾ ਸੰਕਟ ਵਿੱਚ ਪਰਵਾਸੀ ਮਾਂਵਾ ਵਲੋ ਲੰਮੇ,ਦੁਖਦਈ,ਤੇ ਭੁੱਖਮਰੀ ਦੇ ਦੌਰ ਵਿੱਚ ਬੱਚਿਆ ਪ੍ਰਤੀ ਸਮਰਪਤੀ ਵੱਡੀ ਮਸਾਲ ਹੈ । ਜਦੋ ਕਿ ਪਿਤਾ ਬੱਚਿਆ ਦੀ ਸੁਰੱਖਿਆ,ਸਹਾਇਤਾ ਤੇ ਜਿਮੇਵਾਰੀਆ ਵਾਲੇ ਫਰਜ ਆਪ ਮੁਹਾਰੇ ਨਿਭਾਉਦੇ ਹਨ ।
ਇਹ ਰਿਸਤਾ ਵੱਡੇ ਹੋਣ ਨਾਲ ਹੋਰ ਗੂੜਾ ਹੋ ਜਾਦਾ ਹੈ । ਮਾਂਵਾ ਤੇ ਬੱਚੇ ਖੁੱਲ ਦਿਲੀ ਨਾਲ ਮਨੋ ਭਾਵਨਾ ਪ੍ਰਗਟਾਉਦੇ ਹਨ । ਇਹ ਮਮਤਾਮਈ ਮੋਹ ਦੀ ਖੁਸ਼ਗਵਾਰੀ ਹੈ । ਕੁੜੀਆ ਤਾ ਮਾਂਵਾ ਨਾਲ ਸਹੇਲੀਆ ਵਾਂਗ ਵਿਚਰਦੀਆ ਹਨ । ਬੱਚਿਆ ਨਾਲ ਪਿਆਰ ਵਿੱਚ ਲਿੰਗ ਭੇਦ -ਭਾਵ ਨਹੀ ਹੁੰਦੇ । ਪਰ ਬੇਟੀ ਅਕਸਰ ਪਿਤਾ ਦੇ ਨੇੜੇ ਤੇ ਲੜਕਿਆ ਦੇ ਝੁਕਾਅ ਮਾਂਵਾ ਵੱਲ ਰਹਿਦੇ ਹਨ । ਜਦੋ ਪੁੱਤਰਾ ਦਾ ਖੁੱਲੇਪਣ ਨਾਲ ਵਿਚਰਨਾ ਪਿਤਾ ਨਾਲ ਹੀ ਹੁੰਦਾ ਹੈ । ਮਨੋਵਿਗਿਆਨੀ ਵੀ ਮਹਿਲਾਵਾ ਨੂੰ ਮਾਨਸਿਕ ਪੱਖ ਤੋ ਮਜਬੂਤ ਮੰਨਦੇ ਹਨ । ਬੱਚਿਆ ਨੂੰ ਮਾਨਸਿਕ ਦਬਾਉ ਅਤੇ ਸੰਵੇਦਨਮਈ ਹਲਾਤਾ ਨੂੰ ਸਿੰਜਣਾ ਸਿਖਾਉਦੀਆ ਹਨ । ਜੋ ਭਵਿੱਖਮਈ ਫੈਸਲੇ ਲੈਣ ਵਿੱਚ ਮੱਦਦਗਾਰ ਸਾਬਤ ਹੁੰਦਾ ਹੈ । ਅਜਿਹੇ ਸੰਸਕਾਰ ਜਿੰਦਗੀ ਵਿੱਚ ਅਹਿਮ ਸਥਾਨ ਰੱਖਦੇ ਹਨ । ਇਹ ਮਾਂਵਾ ਦੇ ਜਾਣ ਬਾਅਦ ਵੀ ਸ਼ਾਡੇ ਤੋ ਨਿਖੜਦੇ ਨਹੀ । ਸਗੋ ਬਚਪਨ ਤੋ ਜਵਾਨੀ ਦੀ ਦਹਿਲੀਜ ਤੱਕ ਪੁਜਦਿਆ ਹੋਰ ਦਰੁਸਤ ਹੋ ਜਾਦੇ । ਜਿਸ ਨਾਲ ਸਮਾਜ ਵਿੱਚ ਸਹਿਯੋਗ ,ਹਿਮਾਇਤ ਤੇ ਹਲੀਮੀ ਨਾਲ ਵਿਚਰਦੇ ਹਾ । ਇਹ ਬੱਚਿਆ ਲਈ ਪਿਆਰ ਤੇ ਚਿੰਤਾ ਬਰਾਬਰ ਰੱਖਦੀਆ ਹਨ । ਭਾਂਵੇ ਪੜ -ਲ਼ਿਖ ਕੇ ਉਚੀਆ ਪਦਵੀਆ ਤੇ ਪੁੱਜ ਜਾਵਨ । ਮਾਂਵਾ ਦੇ ਫਿਕਰ ਉਮਰਾ ਦੇ ਤਕਾਜੇ ਨਾਲ ਨਹੀ ਤੋਲੇ ਜਾਦੇ । ਬਲਕਿ ਚਿੰਤਾ ਦੀ ਲੜੀ ਸਾਮੀ ਪੂਰਾ ਪਰਿਵਾਰ ਦੇਖਦਿਆ ਹੀ ਟੁੱਟਦੀ ਹੈ ।
ਮਾਂਵਾ ਦੀ ਢਲਦੀ ਉੁਮਰ ਦੇ ਪ੍ਰਛਾਵੇ ਨਵੀਆ ਉਮੰਗਾ ਲੈ ਕੇ ਆਉਦੇ ਹਨ । ਆਪਣੇ ਹੱਥੀ ਪਾਲਿਆ ਦੇ ਕਾਰਜ ਰਚਾਉਣੇ ਦਿਲ਼ੀ ਖਵਾਇਸ ਹੁੰਦੀ ਹੈ । ਨੂੰਹ ਦੀਆ ਰੋਣਕਾ ਅਤੇ ਜਮਾਈ ਨਾਲ ਨਵੇ ਰਿਸਤੇ ਵਿੱਚ ਬੱਝਾ ਘਰ ਸਵਰਗ ਤੋ ਘੱਟ ਨਹੀ ਜਾਪਦਾ। ਜਿਸ ਵਿੱਚ ਕੁਲ ਦੇ ਵਾਧੇ ਦੀ ਤਾਂਘ ਵੀ ਉਡਾਰੀ ਭਰਦੀ ਹੈ । ਪੋਤੇ ਪੋਤੀਆ ਤੇ ਦੇਹਤੇ ਦੋਹਤੀਆ ਨਾਲ ਘਿਰੀ ਮਾਂ ਨੂੰ ਸਮਾ ਠਹਿਰਿਆ ਲਗਦਾ ਹੈ । ਇਸ ਰੱਬੀ ਬਖਸ਼ਿਸ ਲਈ ਸੁੱਖਾ ਹੀ ਮੰਗਦੀ ਹੈ । ਨਵੇ ਵਰੇਸਾ ਲਈ ਜਵਾਨੀ ਮਾਨਣ ਤੇ ਲੰਮੀਆ ਉਮਰਾ ਦੀ ਅਸੀਸਾ ਹੀ ਮੂੰਹੋ ਨਿਕਲਦੀਆ ਹਨ । ਅਪਣਿਆ ਪ੍ਰਤੀ ਬੇਪਨਾਹ ਪਿਆਰ ਤੇ ਚੋਤਰਫੀ ਸੰਭਾਲ ਨੂੰ ਅਣਗੋਲਿਆ ਕਰਨਾ ਨਾਮੁਕਨ ਹੈ । ਜੋ ਤੁਰਨ ਲੈ ਕੇ ਤਰੱਕੀ ਤੱਕ ਪਹੁੰਚਾਉਦੀਆ ਹਨ । ਗੁਰੁ ਸਹਿਬਾਨਾ ਨੇ ਪ੍ਰਮਾਤਮਾ ਤੇ ਪਿਤਾ ਤੋ ਪਹਿਲਾ ਮਾਂ ਨੂੰ ਬੱਚਿਆ ਦੀ ਗੁਰੂ ਦਰਸਾਇਆ ਹੈ ।
ਗੁਰਦੇਵ ਮਾਤਾ ,ਗੁਰਦੇਵ ਪਿਤਾ
ਗੁਰਦੇਵ ਸੁਆਮੀ ਪਰਮੇਸਰਾ ।।
ਇਸ ਸਵਾਰਥ ਰਹਿਤ ਬੱਝੇ ਰਿਸਤੇ ਦਾ ਕਰਜਾ ਲ਼ੱਥਣਾ ਅਸਾਨ ਨਹੀ । ਜਿਹੜੀ ਆਪਣੇ ਅਖੀਰੀ ਵੇਲੇ ਵੀ ਪਰਿਵਾਰ ਦੀਆ ਸੁੱਖਾ ਹੀ ਲੋਚਦੀਆ ਹਨ । ਅਸੀ ਉਸ ਦੀਆ ਸਿੱਖਿਆਵਾ ਨਾਲ ਔਖੇ ਪੈਂਡੇ ਤੈਅ ਕਰਦੇ ਹਾ । ਜਿਸ ਸਦਕੇ ਜਾਣ ਬਾਅਦ ਵੀ ਸਾਡੇ ਅੰਗ ਸੰਗ ਰਹਿਦੀ ਹੈ । ਤੁਰ ਤਾ ਸਭ ਨੇ ਹੀ ਜਾਣਾ ਪਰ ਸਮੇ ਤੋ ਪਹਿਲਾ ਬੱਚਿਆ ਦੀ ਮਾਂ ਦੂਰ ਨਾ ਹੋਵੇ । ਇਹ ਖਲਾਅ ਪੂਰਿਆ ਨਹੀ ਜਾ ਸਕਦਾ ,ਦੁਨੀਆ ਖਾਲੀ (ਖਮੋਸ਼) ਲਗਦੀ ਹੈ । ਜੋ ਦੋ ਕੁ ਸਾਲ ਪਹਿਲਾ ਮਾਂ ਦੇ ਤੁਰ ਜਾਣ ਮਗਰੋ ਮਹਿਸੂਸ ਹੋਇਆ । ਆਪਣੇ ਪਰਿਵਾਰ ਸਮੇਤ ਮਾਂਵਾ ਨੂੰ ਸਮਾ ਜਰੂਰ ਦੇਵੋ । ਉਸ ਰੂਹਾਨੀ ਖੁਸ਼ੀ ਦਾ ਅਨੰਦ ਕਿਤੋ ਹੋਰ ਨਹੀ ਮਿਲ ਸਕਦਾ ।
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਪੰਜਾਬ ਹਰਿਆਣਾ ਹਾਈਕੋਰਟ, ਚੰਡੀਗੜ੍ਹ
adv.dhaliwal@gmail.com
78374 90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.