ਜੀਵਨ ਅਨੁਭਵ ਸਾਡੀ ਜ਼ਿੰਦਗੀ ਲਈ ਵਰਦਾਨ ਬਣ ਜਾਂਦੇ
ਬਚਪਨ ਵਿੱਚ ਸਿੱਖੇ ਜੀਵਨ ਮੁੱਲ ਜ਼ਿੰਦਗੀ ਦੀ ਬੁਨਿਆਦ ਬਣ ਜਾਂਦੇ ਹਨ। ਬੱਚਿਆਂ ਨੂੰ ਅਜਿਹਾ ਬੜਾ ਕੁਝ ਸਿਖਾਉਣ ਦੀ ਲੋੜ ਹੈ, ਜਿਸ ਨੂੰ ਸਿੱਖਣਾ ਉਨ੍ਹਾਂ ਲਈ ਬੋਝ ਹੈ।
ਬੱਚਿਆਂ ਨੂੰ ਦੱਸੋ ਕਿ ਬੈਠ ਕੇ ਕਦੇ ਵੀ ਕਿਸੇ ਆਦਮੀ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ ਕਿਉਂਕਿ ਖੜ੍ਹੇ ਹੋ ਜਾਣਾ ਸਤਿਕਾਰ ਹੁੰਦਾ ਹੈ। ਵੱਡੇ ਕਦਮ ਮੰਜ਼ਿਲ ਨੂੰ ਨੇੜੇ ਕਰ ਦਿੰਦੇ ਹਨ। ਜਿਗਰਾ ਰੱਖੋ ਕਿਉਂਕਿ ਪੌੜੀਆਂ ਰਾਹੀਂ ਪਾਣੀ ਵਿੱਚ ਉਤਰਨ ਵਾਲੇ ਕਦੇ ਤੈਰਾਕ ਨਹੀਂ ਬਣ ਸਕਦੇ। 'ਸੁਣੋ ਸਭ ਦੀ ਪਰ ਕਰੋ ਮਨ ਦੀ' ਅਨੁਸਾਰ ਬੋਲਣ ਦੀ ਥਾਂ ਸਰੋਤੇ ਬਣੋ ਤੇ ਗੱਲਬਾਤ ਵਿੱਚ ਕਦੇ ਵੀ ਪਹਿਲਾਂ ਆਪਣਾ ਪੱਖ ਨਾ ਰੱਖੋ। ਸਾਰਾ ਸੁਣ ਕੇ ਆਪਣਾ ਉਚਿਤ ਪੱਖ ਰੱਖੋ।
ਸਾਰਾ ਕੁਝ ਕਦੇ ਵੀ ਗ਼ਲਤ ਨਹੀਂ ਹੁੰਦਾ। ਆਪਣਿਆਂ ਦੇ ਵਿਸ਼ਵਾਸਪਾਤਰ ਹੋਣਾ ਮਾਣ ਵਾਲੀ ਗੱਲ ਹੁੰਦਾ ਹੈ। ਚੌਕਸ ਰਹੋ ਕਿਉਂਕਿ ਹਰ ਇਕ ਨੂੰ ਜ਼ਿੰਦਗੀ ਦੇ ਭੇਤਾਂ ਦੀਆਂ ਚਾਬੀਆਂ ਫੜਾਉਣ ਵਾਲਿਆਂ ਦੇ ਘਰ ਅਕਸਰ ਲੁੱਟੇ ਜਾਂਦੇ ਹਨ। ਜਦੋਂ ਕੋਈ ਗੁਪਤ ਕੰਮ ਸੌਂਪਿਆ ਜਾਂਦਾ ਹੈ ਤਾਂ ਉਸ ਨੂੰ ਨੂੰ ਲਗਨ ਨਾਲ ਨੇਪਰੇ ਚਾੜ੍ਹੋ। ਸੰਗਤ ਦੀ ਰੰਗਤ ਅਸਰ ਵਿਖਾਉਂਦੀ ਹੈ। ਮਿੱਤਰ ਸਾਡੀ ਪਛਾਣ ਹੁੰਦੇ ਹਨ। ਚੰਗੇ ਲੋਕਾਂ ਨਾਲ ਉੱਠਣ-ਬੈਠਣ ਨਾਲ ਆਪ-ਮੁਹਾਰੇ ਗਿਆਨ ਮਿਲ ਜਾਂਦਾ ਹੈ। ਉੱਚੇ ਆਦਰਸ਼ ਅੰਦਰੋਂ ਮਜ਼ਬੂਤ ਕਰ ਦਿੰਦੇ ਹਨ। ਮਹਾਨ ਲੋਕਾਂ ਦੀਆਂ ਪੈੜਾਂ ਮਗਰ ਤੁਰਨਾ ਕਾਮਯਾਬੀ ਹੁੰਦੀ ਹੈ। ਪੈਸਾ ਕੁਝ ਵੀ ਨਹੀਂ ਪਰ ਇਸ ਤੋਂ ਬਿਨਾਂ ਗੱਡੀ ਚੱਲਦੀ ਵੀ ਨਹੀਂ, ਇਸ ਲਈ ਹਿਸਾਬ-ਕਿਤਾਬ ਵਿੱਚ ਕਦੇ ਮਾਰ ਨਾ ਖਾਓ ਭਾਵ ਪੂਰੇ ਵਿਹਾਰੀ ਬਣਦੇ ਹੋਏ ਪਾਈ-ਪਾਈ ਦਾ ਹਿਸਾਬ ਰੱਖੋ ਤੇ ਕਿਸੇ ਦੀ ਅਮਾਨਤ ਵਾਪਿਸ ਕਰਨਾ ਕਦੇ ਨਾ ਭੁੱਲੋ। ਅਸੂਲ ਰੱਖੋ ਕਿ ਤੇਲ ਦੀ ਪੂਰੀ ਟੈਂਕੀ ਨਾਲ ਉਧਾਰ ਲਈ ਗਈ ਕਾਰ ਟੈਂਕੀ ਫੁਲ ਕਰਵਾ ਕੇ ਵਾਪਸ ਕਰੋ।
ਮੁਕਾਬਲਾ ਖ਼ੁਦ ਨਾਲ ਹੁੰਦਾ ਹੈ, ਆਪਣੇ ਆਪ ਨੂੰ ਕਦੇ ਵੀ ਸੋਧਣਾ ਬੰਦ ਨਾ ਕਰੋ। ਅਨੁਭਵ ਜਿੱਥੋਂ ਵੀ ਮਿਲੇ, ਹਾਸਲ ਕਰ ਲਵੋ ਤੇ ਅਨੁਭਵੀ ਦਾ ਧੰਨਵਾਦ ਕਰਨਾ ਨਾ ਭੁੱਲੋ। ਜ਼ਿੰਦਗੀ ਦੀਆਂ ਖ਼ੁਸ਼ੀਆਂ ਰੁਤਬਿਆਂ ਤੇ ਜਾਇਦਾਦਾਂ ਵਿੱਚੋਂ ਨਹੀਂ ਉਪਜਦੀਆਂ ਸਗੋਂ ਕਿਰਤ ਵਿੱਚੋਂ ਪੈਦਾ ਹੁੰਦੀਆਂ ਹਨ। ਖ਼ੁਸ਼ੀਆਂ ਆਸੇ-ਪਾਸੇ ਹੀ ਪਈਆਂ ਹਨ, ਲੱਭਣਾ ਸਿੱਖੋ।
ਬਾਲਾਂ ਨਾਲ ਦੁਪਹਿਰ ਦਾ ਖਾਣਾ ਖਾਓ। ਗੁੱਸੇ ਨਾਲ ਭਰੇ ਲੰਬੇ ਸੁਨੇਹੇ ਲਿਖੋ, ਇਨ੍ਹਾਂ ਨੂੰ ਧਿਆਨ ਨਾਲ ਪੜ੍ਹੋ ਤੇ ਮਿਟਾ ਦਿਉ। ਮਾਪਿਆਂ ਨਾਲ ਖੇਡੋ ਤੇ ਨੋਟ ਕਰੋ ਕਿ ਉਹ ਤਹਾਨੂੰ ਕਦੇ ਜਿੱਤਣ ਨਹੀਂ ਦੇਣਗੇ ਕਿਉਂਕਿ ਉਹ ਤਹਾਨੂੰ ਹੋਰ ਸ਼ਕਤੀਸ਼ਾਲੀ ਵੇਖਣਾ ਚਾਹੁੰਦੇ ਹਨ। ਸੱਭਿਅਕ ਬਣੇ ਰਹੋ ਕਿਉਂਕਿ ਸ਼ਿਸ਼ਟਾਚਾਰ ਆਦਮੀ ਨੂੰ ਖ਼ੂਬਸੂਰਤ ਬਣਾ ਦਿੰਦਾ ਹੈ ਤੇ ਰੌਲਾ ਹੀ ਸਾਡੇ ਸਭ ਤੋਂ ਸੋਹਣੇ ਹੋਣ ਦਾ ਹੈ। ਪੈਸੇ ਉਧਾਰ ਦੇ ਕੇ ਮੁਫ਼ਤ ਵਿੱਚ ਦੁਸ਼ਮਣ ਨਾ ਬਣਾਓ। ਧੱਕੇਸ਼ਾਹੀਆਂ ਖ਼ਿਲਾਫ਼ ਵੋਟ ਪਾਓ ਭਾਵ ਸ਼ੋਸ਼ਿਤ ਵਰਗ ਦਾ ਡਟ ਕੇ ਸਾਥ ਦਿਉ। ਆਪਣੇ ਸੁਪਨਿਆਂ ਨੂੰ ਲਿਖੋ ਤੇ ਪ੍ਰਾਪਤ ਕਰਨ ਲਈ ਮਰ ਮਿਟੋ। ਜੋ ਤੁਹਾਨੂੰ ਦੇਖ ਕੇ ਹਮੇਸ਼ਾ ਖ਼ੁਸ਼ ਹੁੰਦੇ ਹਨ, ਉਨ੍ਹਾਂ ਨਾਲ ਕਦੇ ਦਗ਼ਾ ਨਾ ਕਰੋ।
ਮੁਸ਼ਕਿਲਾਂ ਦੀ ਵਿਆਖਿਆ ਕਰਨ ਦੀ ਬਜਾਇ ਉਨ੍ਹਾਂ ਦੇ ਹੱਲ ਦੇ ਸਾਧਨ ਬਣੋ। ਗੱਲਾਂ ਬੜੀਆਂ ਛੋਟੀਆਂ ਹਨ ਪਰ ਲਾਗੂ ਕਰਨ ਨਾਲ ਜ਼ਿੰਦਗੀ ਦੇ ਰਾਹ-ਰਸਤੇ ਨਿਕਲਣੇ ਹਨ। ਅਜੋਕੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਪਾਠ ਪੜ੍ਹਾਉਣ ਦੀ ਸਖ਼ਤ ਲੋੜ ਹੈ ਤੇ ਇਹ ਸਭ ਕੁਝ ਦੱਸਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ।
ਅੱਧੇ ਮਨ ਨਾਲ ਕੰਮਾਂ ਨੂੰ ਹੱਥ ਨਾ ਪਾਓ, ਭਾਵ ਜੋਸ਼ ਨਾਲ ਖੇਡੋ ਜਾਂ ਬਿਲਕੁਲ ਨਾ ਖੇਡੋ। ਜਜ਼ਬਾਤੀ ਹੋਣਾ ਵੀ ਅਤਿ-ਜ਼ਰੂਰੀ ਹੈ। ਨਕਲੀ ਹੋਣਾ ਧੋਖਾ ਹੈ, ਇਸ ਲਈ ਮਿਲਣ ਵਿੱਚ ਭਾਵਨਾ ਦਾ ਹੋਣਾ ਅਤਿ ਜ਼ਰੂਰੀ ਹੈ। ਭੂਤਕਾਲ ਵਿੱਚ ਗੁਆਚਣ ਦੀ ਥਾਂ ਵਰਤਮਾਨ ਦਾ ਆਨੰਦ ਲਵੋ। ਟੀਮ ਦਾ ਹਿੱਸਾ ਬਣਨਾ ਸਿਖੋ। ਲੜਾਕੇ ਬਣਨ ਤੋਂ ਟਾਲਾ ਵੱਟੋ ਕਿਉਂਕਿ ਤਣਾਅ ਸਿਰਫ਼ ਮੁਸ਼ਕਿਲਾਂ ਹੀ ਦੇ ਸਕਦਾ ਹੈ। ਸਹਿਯੋਗੀ ਬਣੋ ਕਿਉਂਕਿ ਰੌਲਾ ਪਾਉਣ ਵਾਲੇ ਕਦੇ ਵੀ ਕਿਸੇ ਤਣ-ਪੱਤਣ ਨਹੀਂ ਲਗਦੇ
ਸਹਿਜ ਬਹੁਤ ਜ਼ਰੂਰੀ ਹੈ, ਇਸ ਲਈ ਚਿਹਰੇ 'ਤੇ ਠਹਿਰਾਅ ਰੱਖੋ। ਆਪੇ ਨੂੰ ਮਿਲਣਾ ਬਹੁਤ ਜ਼ਰੂਰੀ ਹੈ। ਖ਼ੁਦ ਨਾਲ ਗੱਲਾਂ ਕਰਨੀਆਂ ਸਿੱਖੋ। ਇਕੱਲੇ ਸਫ਼ਰ ਕਰਨ ਦੀ ਸ਼ਾਂਤੀ ਦਾ ਅਨੁਭਵ ਕਰੋ। ਦੁਨੀਆ ਦੀਆਂ ਬਿਹਰਤੀਨ ਚੀਜ਼ਾਂ ਪਾਉਣ ਲਈ ਸਿਰਤੋੜ ਯਤਨ ਕਰੋ। ਸਿਰਫ਼ ਇਕ ਸਾਹ ਨਾਲ ਸਾਰੀ ਵਾਸ਼ਨਾ ਸੁੰਘ ਕੇ ਵਿਹਲੇ ਨਾ ਹੋਵੋ, ਸੁਆਦਾਂ ਨੂੰ ਲੰਬਾ ਕਰਨਾ ਸਿਖੋ। ਕੁੜੱਤਣ ਤੇ ਤੱਤੀਆਂ ਹਵਾਵਾਂ ਵਿੱਚੋਂ ਤੇਜ਼ੀ ਨਾਲ ਲੰਘ ਜਾਓ। ਬਾਗ਼ਾਂ ਵਿੱਚ ਰੁਕਣ ਦੀ ਵਿਹਲ ਰੱਖੋ। ਕੋਈ ਤੁਹਾਡੇ ਲਈ ਤਾੜੀ ਨਹੀਂ ਮਾਰੇਗਾ, ਆਪਣੀ ਖ਼ੁਦ ਦੀ ਤਾਰੀਫ਼ ਲਿਖਣ ਦੀ ਕੋਸ਼ਿਸ਼ ਕਰੋ ਤੇ ਨਿੰਦਕਾਂ ਦੀ ਪਰਵਾਹ ਨਾ ਕਰਦਿਆਂ ਕਦੇ ਵੀ ਰੁਕਣ ਦਾ ਜ਼ੇਰਾ ਨਾ ਰੱਖੋ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.