ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ 14 ਅਪ੍ਰੈਲ 1891 ਨੂੰ ਗਰੀਬ ਪਰਿਵਾਰ ਵਿੱਚ ਪੈਦਾ ਹੋਏ। ਜੀਵਨ ਭਰ ਪੈਰ ਪੈਰ ਤੇ ਅਪਮਾਨਿਤ ਹੋਏ। ਭੁੱਖ ਨੂੰ ਤਨ ਤੇ ਹੰਡਾਇਆ। ਤੰਗੀਆਂ ਤੁਰਸ਼ੀਆਂ ਵਿੱਚ ਜੀਵਨ ਗੁਜ਼ਾਰਿਆ। ਕਰਜਾ ਚੁੱਕ ਚੁੱਕ ਕੇ ਵਿਦਿਆ ਪ੍ਰਾਪਤ ਕੀਤੀ ।ਦੇਸ਼ ਵਿੱਚ ਬਹੁ ਗਿਣਤੀ ਲੋਕ ਵੀ ਅਜਿਹਾ ਜੀਵਨ ਬਤੀਤ ਕਰਦੇ ਸਨ, ਛੂਆ ਛਾਤ ਦਾ ਬੋਲਬਾਲਾ ਸੀ। ਬਾਬਾ ਸਾਹਿਬ ਦੀ ਕੋਸ਼ਿਸ਼ ਸੀ ਕਿ ਦੇਸ਼ ਵਾਸੀਆਂ ਦੀਆਂ ਪੀੜਾਂ ਦਾ ਪਤਨ ਕਰਾਂ। ਉਹ ਭਾਰਤ ਨੂੰ ਮੁੜ ਸੋਨੇ ਦੀ ਚਿੜੀ ਬਨਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਸਦਾ ਹੀ ਕੰਗਾਲ ਨਹੀਂ ਸੀ। ਇਸਨੂੰ ਚੰਦ ਲੋਕਾਂ ਨੇ ਆਪਣੇ ਸਵਾਰਥ ਲਈ ਸੱਤਾ ਤੇ ਸੰਪਤੀ ਦੇ ਸਾਧਨਾਂ ਨੂੰ ਆਪਣੇ ਹੱਥਾਂ ਵਿੱਚ ਸੀਮਤ ਕਰ ਲਿਆ ਤਾਂ ਸਿੱਟੇ ਵਜੋਂ ਦੇਸ਼ ਕੰਗਾਲ ਹੋ ਗਿਆ। ਸਮਾਜ ਤੇ ਆਪਣੀ ਸਰਦਾਰੀ ਕਾਇਮ ਰੱਖਣ ਲਈ ਸਮਾਜ ਨੂੰ ਜਾਤਾਂ ਪਾਤਾਂ ਵਿੱਚ ਵੰਡਿਆ ਅਤੇ ਸਮਾਜੀ ਏਕਤਾ ਖਤਮ ਹੋ ਗਈ। ਇਸ ਅਮਾਨਵੀ ਸਿਸਟਮ ਦੇ ਖਿਲਾਫ ਵਿਦਰੋਹ ਉੱਠੇ ਤਾਂ ਉਨਾਂ ਮੱਦਦ ਲਈ ਵਿਦੇਸ਼ੀਆਂ ਨੂੰ ਸੱਦਿਆ, ਵਿਦੇਸ਼ੀਆਂ ਨੇ ਹਮਲੇ ਕੀਤੇ ਤੇ ਦੇਸ਼ ਗੁਲਾਮ ਹੈ ਗਿਆ।
15 ਅਗਸਤ 1947 ਨੂੰ ਦੇਸ਼ ਅਜ਼ਾਦ ਹੋਇਆ, ਅਜਾਦ ਹੁੰਦਿਆਂ ਦੇਸ਼ ਸਾਹਮਣੇ ਭੁੱਖਮਰੀ ,ਗਰੀਬੀ ,ਅਨਪੜਤਾ, ਜਾਤ-ਪਾਤ, ਫਿਰਕਾਪ੍ਰਸਤੀ, ਕਸ਼ਮੀਰ, ਕੁਦਰਤੀ ਆਫਤਾਂ ਆਦਿ ਸਮੱਸਿਆਵਾਂ ਸਨ। ਉਹ ਦੇਸ਼ ਵਾਸੀਆਂ ਨੂੰ ਇੰਨਾ ਸਮੱਸਿਆਵਾਂ ਤੋਂ ਮੁਕਤ ਕਰਾਉਣਾ ਚਾਹੁੰਦੇ ਸਨ। ਉਨਾਂ ਸਕੀਮਾਂ ਤੇ ਯੋਜਨਾਵਾਂ ਤਿਆਰ ਕੀਤੀਆਂ। ਦੇਸ਼ ਦੇ ਸ਼ਾਸ਼ਕਾਂ ਤੋਂ ਵਾਰ ਵਾਰ ਮੰਗ ਕੀਤੀ ਤੇ ਕੋਸ਼ਿਸ਼ ਕੀਤੀ ਪਰ ਮੌਕਾ ਨਾ ਦਿੱਤਾ। ਕਿ ਅਜਾਦੀ ਬਰਕਰਾਰ ਰਹੇ ਬਹੁਤ ਚਿੰਤਤ ਸਨ। ਕਿ ਅਜਾਦੀ ਦਾ ਕੀ ਬਣੇਗਾ, ਦੁਬਾਰਾ ਵੀ ਖੋਹੀ ਜਾ ਸਕਦੀ ਹੈ। ਕਿਉਂਕਿ ਭਾਰਤ ਦੀ ਅਜਾਦੀ ਕਈ ਵਾਰ ਖੋਹੀ ਜਾ ਚੁੱਕੀ ਹੈ। ਨਾ ਬਰਾਬਰੀ ਨੂੰ ਖਤਮ ਕਰਨ ਲਈ ਰਾਜਯ ਸਮਾਜਵਾਦੀ ਸਿਸਟਮ ਚਾਹੁੰਦੇ ਸਨ।
ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਬੇਰੁਜਗਾਰੀ ਉਦਯੋਗੀਕਰਨ ਨਾਲ ਹੀ ਖਤਮ ਹੋ ਸਕਦੀ ਹੈ। ਉਦਯੋਗੀਕਰਨ ਲਈ ਰਾਜਯ ਸਮਾਜਵਾਦ ਜਰੂਰੀ ਹੈ। ਰਾਜ ਦੀ ਮਲਕੀਅਤ ਹੋਣ, ਰਾਜ ਦੁਆਰਾ ਹੀ ਚਲਾਏ ਜਾਣ। ਸਮੂਹਿਕ ਖੇਤੀ ਦੀ ਵੀ ਗੱਲ ਕੀਤੀ। ਸੱਭ ਲਈ ਬਰਾਬਰ ਕੰਮ ਅਤੇ ਤਨਖਾਹ ਹੋਵੇ। ਪਰ ਉਨਾਂ ਦੀਆਂ ਸਕੀਮਾਂ ਅਤੇ ਯੋਜਨਾਵਾਂ ਨੂੰ ਸਵੀਕਾਰ ਨਾ ਕੀਤਾ ਗਿਆ। ਅਸਮਾਨਤਾ ਵੱਧਦੀ ਗਈ, ਦੁਖੀਆਂ ਦੇ ਦੁੱਖਾਂ ਵਿੱਚ ਵਾਧਾ ਹੋਇਆ। ਅਮੀਰ ਹੁੰਦਾ ਗਿਆ ਤੇ ਗਰੀਬ ਹੋਰ ਗਰੀਬ ਹੁੰਦਾ ਗਿਆ। ਉਨ੍ਹਾਂ ਦੇ ਗੱਲਾਂ ਤੇ ਅਮਲ ਕੀਤਾ ਜਾਂਦਾ ਤਾਂ ਦਰਪੇਸ਼ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਸੀ। ਆਮਦਨੀ ਦਾ ਵੱਡਾ ਹਿੱਸਾ ਸੈਨਿਕ ਸ਼ਕਤੀ ਤੇ ਖਰਚ ਕਰਨਾ ਪੈ ਰਿਹਾ ਹੈ। ਜਦ ਕਿ ਅਜਾਦੀ ਵੇਲੇ ਦੇਸ਼ਾ ਨਾਲ ਦੋਸਤੀ ਸੀ।ਮਤਲਵ ਵਿਦੇਸ਼ ਨੀਤੀ ਨੁਕਸਦਾਰ ਸੀ। ਗੁਆਂਢੀ ਮੁਲਕ ਨਾਲ ਸੰਬੰਧ ਠੀਕ ਰੱਖਣ ਲਈ ਮਸਲੇ ਦਾ ਹੱਲ ਜਰੂਰੀ ਸੀ। ਬਹੁਤਾ ਪੈਸਾ ਸੈਨਿਕ ਨੀਤੀ ਦੀ ਭੇਂਟ ਚੜ੍ਹ ਗਿਆ। ਉਦਯੋਗੀਕਰਨ ਕਰਨਾ ਮੁਸ਼ਕਲ ਹੋ ਗਿਆ,ਜੋ ਰਾਜ ਦੀ ਮਲਕੀਅਤ ਹੁੰਦਾ, ਬੇਰੁਜ਼ਗਾਰੀ ਨਾ ਹੁੰਦੀ, ਮੁਲਕ ਵੱਡੇ ਵਿਕਾਸ ਦੇ ਰਾਹ ਤੇ ਤੁਰਿਆ ਆਉਂਦਾ। ਪਰਵਾਸ, ਭੁੱਖਮਰੀ ਅਤੇ ਗਰੀਬੀ ਦਾ ਖਾਤਮਾ ਹੋ ਸਕਦਾ ਸੀ,ਦੇਸ਼ ਖੁਸ਼ਹਾਲੀ ਦੇ ਰਾਹ ਤੇ ਹੁੰਦਾ। ਬਾਬਾ ਸਾਹਿਬ ਨੇ ਸਾਨੂੰ ਸੁਚੇਤ ਵੀ ਕੀਤਾ ਸੀ ਕਿ ਕਿਸੇ ਵੀ ਦੇਸ਼ ਦਾ ਸੰਵਿਧਾਨ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ ਜੇਕਰ ਉਸਨੂੰ ਲਾਗੂ ਕਰਨ ਵਾਲੇ ਇਮਾਨਦਾਰ ਸਾਸ਼ਕ ਨਹੀਂ ਤਾਂ ਉਹ ਬੁਰਾ ਸਾਬਤ ਹੋਵੇਗਾ।
-
ਦਰਸ਼ਨ ਸਿੰਘ ਦਰਦੀ, ਲੇਖਕ
asia.ajitmalerkotla@gmail.com
9465732251
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.