ਦੋ ਕੁ ਸਾਲ ਹੋਏ, ਉਦੋਂ ਫਾਜਿਲਕਾ ਦੇ ਐਸ ਐਸ ਪੀ ਮੇਰੇ ਪੁਰਾਣੇ ਮਿੱਤਰ ਹਰਜੀਤ ਸਿੰਘ ਨੇ ਇਕ ਸ਼ਾਮ ਡਿਨਰ ਉਤੇ ਬੁਲਾਇਆ, ਤਾਂ ਮੈਡਮ ਅਵਨੀਤ ਦੁਪਹਿਰ ਵੇਲੇ ਉਨਾਂ ਕੋਲ ਦਫਤਰ ਮਿਲੇ, ਉਦੋਂ ਉਹ ਉਥੇ ਐਸ ਪੀ ਸਨ। ਖੇਡਾਂ ਉਤੇ ਨਿਠ ਕੇ ਲਿਖਣ ਵਾਲੇ ਦੋਸਤ ਨਵਦੀਪ ਗਿੱਲ ਦਾ ਮੈਡਮ ਅਵਨੀਤ ਬਾਰੇ ਲਿਖਿਆ ਹੋਇਆ ਪੜਿਆ ਹੋਇਆ ਸੀ ਤੇ ਖੇਡ ਜਗਤ ਵਿਚ ਇਨਾਂ ਦੀਆਂ ਪ੍ਰਾਪਤੀਆਂ ਉਤੇ ਮਾਣ ਮਹਿਸੂਸ ਹੋ ਰਿਹਾ ਸੀ। ਗੱਲਾਂ ਗੱਲਾਂ ਵਿਚ ਆਖਣ ਲੱਗੇ ਕਿ ਵੀਰ ਜੀ, ਆਪ ਦੀ ਕਿਤਾਬ 'ਜੱਜ ਦਾ ਅਰਦਲੀ' ਦਿਓ, ਬੜੀ ਇੱਛਾ ਹੈ ਦੇਰ ਤੋਂ ਪੜ੍ਹਨ ਦੀ।
ਉਸ ਦਿਨ ਮੇਰੇ ਕੋਲ ਇਹ ਕਿਤਾਬ ਨਹੀ ਸੀ ਤੇ ਮੈਂ "ਨਿੱਕੇ ਪੈਰਾਂ ਦੀਆਂ ਪੈੜਾਂ" ਕਿਤਾਬ ਆਦਰ ਨਾਲ ਲਿਖਕੇ ਤੇ ਦਸਤਖਤ ਕਰਕੇ ਭੇਟ ਕੀਤੀ। ਉਨਾਂ ਦੀ ਸਾਹਿਤਕ ਰੁਚੀ ਚੰਗੀ ਲੱਗੀ। ਹਰਜੀਤ ਸਿੰਘ ਕਿਧਰੇ ਛੋਟੀ ਮੀਟਿੰਗ ਵਿਚ ਗਏ ਹੋਏ ਸੀ ਤੇ ਮੈਡਮ ਅਵਨੀਤ ਆਪਣੀਆਂ ਖੇਡ ਯਾਦਾਂ ਰੌਚਕਤਾ ਨਾਲ ਸੁਣਾ ਰਹੇ ਸੀ। ਸਾਰਿਆਂ ਨੇ ਇਕੱਠਿਆਂ ਡਿਨਰ ਕੀਤਾ।
ਦੇਰ ਰਾਤ ਤੀਕ ਬੈਠੇ ਰਹੇ। ਅਵਨੀਤ ਮੈਡਮ ਦਾ ਨੇਕ ਸੁਭਾਓ ਤੇ ਗੱਲ ਕਰਨ ਦਾ ਸਹਿਜ ਢੰਗ ਪ੍ਰਭਾਵਿਤ ਕਰਨ ਵਾਲਾ ਸੀ। ਹੁਣ ਜਦ ਪਤਾ ਲੱਗਿਆ ਹੈ ਕਿ ਉਹ ਮੇਰੇ ਜਿਲੇ ਫਰੀਦਕੋਟ ਦੇ ਪੁਲਸ ਮੁਖੀ ਬਣੇ ਹਨ ਤਾਂ ਇਹ ਬੜੇ ਮਾਣ ਵਾਲੀ ਗੱਲ ਹੈ। (ਮੇਰੇ ਖਿਆਲ ਵਿਚ ਨਹੀਂ ਹੈ ਕਿ ਫਰੀਦਕੋਟ ਪਹਿਲਾਂ ਕੋਈ ਮਹਿਲਾ ਐਸ ਐਸ ਪੀ ਰਹੀ ਹੋਵੇ!)
ਪੰਜਾਬ ਦੀ ਇਸ ਪਹਿਲੀ ਓਲੰਪੀਅਨ ਨਿਸ਼ਾਨੇਬਾਜ਼/ਅਰਜੁਨਾ ਐਵਾਰਡੀ/ਕਾਮਨਵੈਲਥ ਗੇਮਜ਼ ਗੋਲ਼ਡ ਮੈਡਲਿਸਟ/ਏਸ਼ੀਅਨ ਗੇਮਜ਼ ਮੈਡਲਿਸਟ ਅਵਨੀਤ ਕੌਰ ਸਿੱਧੂ ਨੂੰ ਫਰੀਦਕੋਟ ਦੀ ਐਸ.ਐਸ.ਪੀ. ਨਿਯੁਕਤ ਕੀਤੇ ਜਾਣ ਉਤੇ ਮੁਬਾਰਕਾਂ ਅਤੇ ਆਪਣੀਆਂ ਸ਼ੁਭ ਇੱਛਾਵਾਂ ਦਿੰਦਾ ਹਾਂ।
ਨਿੰਦਰ ਘੁਗਿਆਣਵੀ
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.