ਪੰਜਾਬੀ ਸਿਨੇਮਾ ਦੀ ਪਲੇਠੀ ਸਿੱਖ-ਧਾਰਮਿਕ ਫਿਲਮ ਨਾਨਕ ਨਾਮ ਜਹਾਜ਼ ਹੈ (1969)
ਭਾਰਤ ਸਦੀਆਂ ਤੋਂ ਅਧਿਆਤਮਵਾਦ ਅਤੇ ਰੂਹਾਨੀਅਤ ਦੀ ਧਰਤੀ ਰਿਹਾ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ਪ੍ਰਤੱਖ ਜਾਂ ਪਰੋਖ
ਰੂਪ ਚ ਦੇਵੀ ਦੇਵਤਿਆਂ, ਗੁਰੂਆਂ ਤੇ ਪੀਰਾਂ ਦੇ ਜੀਵਨ, ਆਦਰਸ਼ਾਂ ਤੇ ਸਿਖਿਆਵਾਂ ਨੂੰ ਦਰਸਾਉਂਦੀਆਂ ਹੋਈਆਂ, ਸੈਲੂਲੋਇਡ ਤੇ
ਆਪਣੀ ਅਮਿੱਟ ਛਾਪ ਛੱਡ ਗਈਆਂ ਹਨ। ਭਾਰਤੀ ਸਿਨਮੇ ਦੀ ਸ਼ੁਰੂਆਤ ਅਧਿਆਤਮਵਾਦ ਦੇ ਅਸੂਲਾਂ ਤੇ ਅਧਾਰਿਤ ਫਿਲਮ
;ਰਾਜਾ ਹਰੀਸ਼ ਚੰਦਰ; (1913) ਨਾਲ ਹੋਈ ਸੀ। ਇਸ ਤੋਂ ਮਗਰੋਂ ਦਾਦਾ ਸਾਹਿਬ ਫਾਲਕੇ ਅਤੇ ਉਨ੍ਹਾਂ ਦੀ ਵੇਖੀਆਂ ਵੇਖੀ ਹੋਰਨਾਂ
ਫਿਲਮ ਨਿਰਮਾਤਾਵਾਂ ਨੇ ਵੀ ਧਾਰਮਿਕ ਤੇ ਮਿਥਿਤਿਹਾਸਕ ਫ਼ਿਲਮਾਂ ਦਾ ਨਿਰਮਾਣ ਕਿਤਾ। ਧਾਰਮਿਕ ਹਿੰਦੀ ਫ਼ਿਲਮਾਂ ਦਾ ਇਹ
ਟਰੇਂਡ 1960 ਦੇ ਦਹਾਕਿਆਂ ਤਕ ਜਾਰੀ ਰਿਹਾ। ਕਈ ਖੇਤਰੀ ਭਾਸ਼ਾਵਾਂ ਦੀਆਂ ਪਲੇਠੀਆਂ ਬੋਲਦਿਆਂ ਫ਼ਿਲਮਾਂ ਜਿਵੇਂ “ਭਗਤ
ਪ੍ਰਹਿਲਾਦ” (ਤੇਲਗੂ), “ਅਯੁੱਧਿਆ ਚਾ ਰਾਜਾ” (ਮਰਾਠੀ) ਅਤੇ “ਰਾਮਾਇਣ” (ਤਾਮਿਲ) ਵੀ ਧਾਰਮਿਕ ਵਿਸ਼ਿਆਂ ਤੇ ਅਧਾਰਿਤ
ਸਨ।
ਪੰਜਾਬੀ ਫਿਲਮ-ਨਿਰਮਾਤਾਵਾਂ ਨੇ ਇਸ ਪ੍ਰਚੱਲਤ ਰੁਝਿਆਂ ਤੋਂ ਹਟਕੇ, ਸ਼ੁਰੂਆਤ ਵਿਚ ਫੈਨਟੈਂਸੀ /ਸਟੰਟ/ ਭੇਸ਼-ਭੂਸ਼ਾ/ ਪੁਸ਼ਾਕ ਡਰਾਮਾ
ਵਾਲਿਆਂ ਫ਼ਿਲਮਾਂ ਹੀ ਬਣਾਈਆਂ ਸਨ। ਇੰਝ ਜਾਪਦਾ ਹੈ ਕਿ ਪੰਜਾਬੀ ਫ਼ਿਲਮ ਨਿਰਮਾਤਾਵਾਂ ਦਾ ਸਮਾਜਕ-ਧਾਰਮਿਕ ਵਿਰਾਸਤ
ਵੱਲ ਉਦਾਸ ਰਵੱਈਆ ਰਿਹਾ। ਹਾਲਾਂਕਿ ਕੁਝ ਗੈਰ-ਲਾਹੋਰੀ ਫ਼ਿਲਮ-ਨਿਰਮਾਤਾਵਾਂ ਨੇ ਪੰਜਾਬੀ ਭਾਸ਼ਾ ਦੀਆਂ ਤਿੰਨ ਧਾਰਮਿਕ
ਫਿਲਮਾਂ “ਸੂਰਦਾਸ” (1939), “ਪੂਰਨ ਭਗਤ” (1939) ਅਤੇ "ਮਤਵਾਲੀ ਮੀਰਾ” (1940) ਨੂੰ ਬਣਾਉਣ ਦੀ ਹਿੰਮਤ ਕੀਤੀ
ਸੀ। ਪਰੰਤੂ 1970 ਦੇ ਦਹਾਕਿਆਂ ;ਚ ਬਹੁਤ ਸਾਰੇ ਪੰਜਾਬੀ ਫਿਲਮਸਾਜ਼ਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ
ਵਿਚਾਰਧਾਰਾ ਨੂੰ ਸਿਨੇਮਾ ਦੇ ਜ਼ਰੀਏ ਦਰਸ਼ਕਾਂ ਤੱਕ ਪਹੁੰਚਾਉਣ ਦਾ ਵੱਡਾ ਉਪਰਾਲਾ ਕੀਤਾ ਸੀ।
ਪੰਜਾਬੀ ਸਿਨੇਮਾ ਚ ਸਿੱਖ ਧਾਰਮਿਕ ਫ਼ਿਲਮਾਂ ਨੂੰ ਸੁਨਹਿਰੀ ਪਰਦੇ ਤੇ ਪੇਸ਼ ਕਰਨ ਦਾ ਸਿਹਰਾ ਕਟੜਾ ਜੈਮਲ ਸਿੰਘ, ਅੰਮ੍ਰਿਤਸਰ
ਦੇ ਕੱਪੜਾ ਵਪਾਰੀ ਮਾਹੇਸ਼ਵਰੀ ਭਰਾਵਾਂ ਨੂੰ ਜਾਂਦਾ ਹੈ। ਨਿਰਮਾਤਾ ਪੰਨਾਲਾਲ ਮਹੇਸ਼ਵਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ
ਸਾਲਾ ਪ੍ਰਕਾਸ਼-ਉਤਸਵ ਦੇ ਪਵਿੱਤਰ ਮੌਕੇ ਤੇ ਫ਼ਿਲਮ “ਨਾਨਕ ਨਾਮ ਜਹਾਜ਼ ਹੈ” (1969) ਰਾਹੀਂ ਸਿੱਖ-ਧਾਰਮਿਕ ਫ਼ਿਲਮਾਂ
ਬਣਾਉਣ ਦੀ ਪਹਿਲਕਦਮੀ ਕੀਤੀ ਸੀ। ;ਕਲਪਨਾਲੋਕ ਲਿਮਿਟੇਡ ਅੰਮ੍ਰਿਤਸਰ ਦੇ ਬੈਨਰ ਹੇਠਾਂ ਬਣੀ, ਪ੍ਰੇਰਨਾਦਾਇਕ ਅਤੇ
ਸੰਦੇਸ਼ਪੂਰਨ ਇਸ ਫਿਲਮ ਦਾ ਨਿਰਦੇਸ਼ਨ ਰਾਮ ਮਹੇਸ਼ਵਰੀ ਨੇ ਕੀਤਾ ਸੀ। ਦਰਅਸਲ, ਨਿਰਦੇਸ਼ਕ ਰਾਮ ਮਾਹੇਸ਼ਵਰੀ ਆਪਣੀ
ਬਹੁਤ ਵੱਡੀ ਹਿੱਟ ਫ਼ਿਲਮ “ਕਾਜਲ” (ਹਿੰਦੀ) ਬਣਾਉਣ ਤੋਂ ਬਾਅਦ, ਕੁਝ ਆਰਥਿਕ ਉਲਝਣਾਂ ;ਚ ਫਸ ਗਿਆ ਸੀ। ਅਜਿਹੇ ਮੌਕੇ
ਉਸ ਦੀ ਮੁਲਾਕਾਤ ਕਹਾਣੀ ਤੇ ਪਟਕਥਾ ਲੇਖਕ ਬੇਕਲ ਅੰਮ੍ਰਿਤਸਰੀ ਨਾਲ ਹੋਈ। ਉਸ ਨੇ ਰਾਮ ਮਹੇਸ਼ਵਰੀ ਨੂੰ ਇਕ ਛੋਟੇ ਬਜਟ
'ਚ ਬਣਾਈ ਜਾਣ ਵਾਲੀ ਪੰਜਾਬੀ ਫ਼ਿਲਮ ਦੀ ਕਹਾਣੀ ਸੁਣਾਈ। ਰਾਮ ਮਾਹੇਸ਼ਵਰੀ ਦੀਆਂ ਪਾਰਖੂ ਨਜ਼ਰਾਂ ਨੇ ਉਸੇ ਵੇਲੇ ਤਾੜ
ਲਿਆ ਕਿ ਇਸ ਕਹਾਣੀ ਤੇ ਅਧਾਰਤ ਇਕ ਸਫ਼ਲ ਫ਼ਿਲਮ ਬਣਾਈ ਜਾ ਸਕਦੀ ਹੈ।
ਉਸਦਾ ਮਾਨਣਾ ਸੀ ਕਿ ਸਿੱਖ ਜੀਵਨ ਦਰਸ਼ਨ/ ਵਿਸ਼ਵਾਸ/ ਸੱਭਿਆਚਾਰ ਨੂੰ ਦਰਸਾਏ ਬਗੈਰ ਕਿਸੇ ਵੀ ਪੰਜਾਬੀ ਫਿਲਮ ਦੀ
ਪਰਿਕਲਪਨਾ ਨਹੀਂ ਕੀਤੀ ਜਾ ਸਕਦੀ। ਭਾਵੇਂ ਇਸ ਫਿਲਮ ਦੇ ਨਿਰਦੇਸ਼ਕ ਰਾਮ ਮਹੇਸ਼ਵਰੀ ਸਨ, ਪਰ ਇਸ ਦੀ ਸਫਲਤਾ ਪਿੱਛੇ
ਬੇਕਲ ਅੰਮ੍ਰਿਤਸਰੀ ਦਾ ਬਹੁਤ ਵੱਡਾ ਹੱਥ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ;ਲਵ ਫ਼ਾਰ ਹਿਊਮਨੀਟੀ ਤੇ
ਅਧਾਰਤ, ਇਸ ਫਿਲਮ ਦੀ ਕਹਾਣੀ ਅਤੇ ਸਕ੍ਰਿਪਟ, ਪ੍ਰਸਿੱਧ ਕਾਵਿ ਤੇ ਲੇਖਕ ਬੀ.ਸੀ. ਬੇਕਲ (ਅੰਮ੍ਰਿਤਸਰੀ) ਨੇ ਲਿਖੀ ਸੀ।
ਉਸਨੇ ਸਹਿ-ਨਿਰਦੇਸ਼ਕ ਦੀ ਜ਼ਿੰਮੇਵਾਰੀ ਵੀ ਸੰਭਾਲੀ ਸੀ। ਉਸਦੇ ਪਰਿਵਾਰਕ ਸੂਤਰਾਂ ਮੁਤਾਬਕ ਇਸ ਫਿਲਮ ਦੀ ਆਮਦਨੀ ਦਾ
ਚੌਥਾ ਹਿੱਸਾ, ਬੇਕਲ ਸਾਹਿਬ ਨੂੰ ਦੇਣਾ ਪਹਿਲਾਂ ਤੋਂ ਤੈਅ ਸੀ, ਪਰ ਮਹੇਸ਼ਵਰੀ ਭਰਾ ਆਪਣੇ ਕੌਲ ਤੋਂ ਮੁਕਰ ਗਏ। ਇਸ ਵਜ੍ਹਾ ਨਾਲ
ਬੇਕਲ ਸਾਹਿਬ ਨੇ ਮੁੜ ਕੇ ਮਹੇਸ਼ਵਰੀ ਹੋਰਾਂ ਨਾਲ ਕੋਈ ਕੰਮ ਨਹੀਂ ਕੀਤਾ।
ਫਿਲਮ ਦੀ ਕਹਾਣੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਵਿੱਤਰ ਚਾਰ ਦੀਵਾਰੀ ਵਿਚ ਵਾਪਰੀਆਂ ਉਨ੍ਹਾਂ ਘਟਨਾਵਾਂ ਤੇ
ਅਧਾਰਿਤ ਹੈ, ਜੋ ਫਿਲਮ ਨਿਰਮਾਤਾਵਾਂ ਲਈ ਇਕ ਅਦੁੱਤੀ ਪ੍ਰੇਰਣਾ ਦਾ ਸੋਮਾਂ ਰਹੀਆਂ ਹਨ। ਜਿਸਦਾ ਸਾਰਾਂਸ਼ ਇਹ ਸੀ ਕਿ
ਵਾਹਿਗੁਰੂ ਚ ਸੰਪੂਰਨ ਆਸਥਾ ਰੱਖਣ ਵਾਲੇ ਇਨਸਾਨ ਦੀਆਂ ਸਾਰੀਆਂ ਸਮੱਸਿਆਵਾਂ/ਔਕੜਾਂ ਸ਼ਰਧਾ ਭਾਵ ਨਾਲ ਹੱਲ ਹੋ
ਜਾਂਦੀਆਂ ਹਨ। ਇਹ ਫਿਲਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ,
ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਤੋਂ ਦਿਸ਼ਾ ਨਿਰਦੇਸ਼ ਲੈਕੇ ਬਣਾਈ ਗਈ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਸਿਮਰਤੀ ਨੂੰ ਸਮਰਪਿਤ ਫਿਲਮ “ਨਾਨਕ ਨਾਮ ਜਹਾਜ਼ ਹੈ” ਦੀ ਕਹਾਣੀ ਦੋ ਦੁੱਖ-ਸੁਖ ਦੇ
ਭਾਈਵਾਲ, ਪੱਗਵੱਟ ਭਰਾਵਾਂ ਗੁਰਮੁਖ ਸਿੰਘ (ਪ੍ਰਿਥਵੀ ਰਾਜ ਕਪੂਰ) ਅਤੇ ਪ੍ਰੇਮ ਸਿੰਘ (ਸੁਰੇਸ਼) ਦੀ ਜ਼ਿੰਦਗੀ ਦੇ ਆਲੇ ਦੁਆਲੇ
ਘੁੰਮਦੀ ਹੈ। ਸੰਨ 1947 ਵਿੱਚ ਭਾਰਤ ਪਰਤਕੇ, ਦੋਵੇਂ ਜੰਗਲਾਤ ਦੀ ਠੇਕੇਦਾਰੀ ਦਾ ਕਾਰੋਬਾਰ ਸਥਾਪਤ ਕਰਦੇ ਹਨ। ਨਾਮ, ਦਾਨ,
ਨਿਤਨੇਮ ਅਤੇ ਉੱਚੀ ਰਹਿਤ-ਬਹਿਤ ਸਦਕਾ, ਪ੍ਰਮਾਤਮਾ ਨੇ ਉਨ੍ਹਾਂ ਤੇ ਆਪਣੀਆਂ ਬੇਅੰਤ ਦਾਤਾਂ ਬਖਸ਼ਿਆਂ ਸਨ। ਗੁਰਮੁਖ ਸਿੰਘ
ਨੂੰ ਆਪਣੇ ਅਕਾਲ ਪੁਰਖ ਤੇ ਅਟੁਟ ਵਿਸ਼ਵਾਸ ਸੀ ਅਤੇ ਪ੍ਰੇਮ ਸਿੰਘ ਨੂੰ ਗੁਰਮੁੱਖ ਦੀ ਸੁਹਿਰਦਤਾ ਅਤੇ ਪਿਆਰ ਤੇ ਅਹਿਲ ਯਕੀਨ
ਸੀ। ਗੁਰਮੁਖ ਸਿੰਘ ਦੇ ਵਿਆਹ ਦੇ ਬਾਰਾਂ ਸਾਲਾਂ ਬਾਅਦ, ਉਹਨਾਂ ਦੇ ਘਰ ਇੱਕ ਪੁੱਤਰ ਗੁਰਮੀਤ ਸਿੰਘ (ਮਾਸਟਰ ਰਤਨ) ਪੈਦਾ
ਹੁੰਦਾ ਹੈ। ਹੁਣ ਗੁਰਮੁਖ ਸਿੰਘ ਅਤੇ ਉਸਦੀ ਪਤਨੀ ਕਰਤਾਰ ਕੌਰ (ਵੀਨਾ), ਇੱਕ ਅਮੀਰ ਅਤੇ ਇੱਜ਼ਤਦਾਰ ਪਰਿਵਾਰ ਦੀ ਸੋਹਣੀ
ਜਿਹੀ ਮੁਟਿਆਰ ਰਤਨ ਕੌਰ (ਨਿਸ਼ੀ) ਨਾਲ ਪ੍ਰੇਮ ਸਿੰਘ ਦਾ ਵਿਆਹ ਕਰ ਦਿੰਦੇ ਹਨ। ਸਾਰੇ ਪਰਵਾਰ ਤੇ ਦੂਣਾ ਜੋਬਨ ਚੜ੍ਹ ਗਿਆ,
ਵੇਹੜੇ ਵਿਚ ਮਹਿਕਾਂ ਦੇ ਫੁਲ ਖਿੜ ਪਏ।
ਸ਼ੁਰੂ ਵਿਚ ਰਤਨ ਕੌਰ, ਗੁਰਮੀਤ ਨੂੰ ਆਪਣੇ ਬੱਚੇ ਵਾਂਗ ਪਿਆਰ ਕਰਦੀ ਹੈ। ਪਰ ਅਚਾਨਕ ਮਹਿਕਾਂ ਦੇ ਫੁੱਲ ਕੁਮਲਾਉਣ ਲੱਗੇ,
ਰਤਨ ਕੌਰ ਦੇ ਵੇਹੜੇ ਪੈਰ ਕੀ ਪਏ, ਵੇਹੜਾ ਸੂਤਿਆ ਗਿਆ। ਕਰਤਾਰ ਕੌਰ ਨੂੰ ਧੱਕਾ ਲੱਗਦਾ ਹੈ ਜਦੋਂ ਆਪਣੇ ਨਹੁੰ ਪੇਂਟ ਕਰਨ
ਵਿੱਚ ਰੁੱਝੀ ਹੋਈ ਰਤਨ ਕੌਰ ਨੇ ਗੁਰਦੁਆਰੇ ਜਾਣ ਦੇ ਸੱਦੇ ਨੂੰ ਠੁਕਰਾ ਕੇ ਸਿਨੇਮਾ ਜਾਣ ਨੂੰ ਤਰਜੀਹ ਦਿੱਤੀ। ਰਤਨ ਕੌਰ ਦਾ ਭਰਾ
ਸ਼ੁਕਰਗੁਜ਼ਾਰ ਸ਼ੂਕਾ (ਆਈ.ਐਸ. ਜੌਹਰ), ਆਪਣਾ ਸਾਰਾ ਸਮਾਂ ਆਪਣੇ ਹੱਥਾਂ ;ਚ ਫੜੇ ਸ਼ੀਸ਼ੇ ਵਿੱਚ ਆਪਣੇ ਆਪ ਦੀ ਪ੍ਰਸ਼ੰਸਾ
ਕਰਨ ਵਿੱਚ ਬਿਤਾਉਂਦਾ ਹੈ। ਉਹ ਆਪਣੀ ਬਹੁਤ ਕੌੜੀ, ਲਾਲਚੀ ਅਤੇ ਸੁਆਰਥੀ ਭੈਣ ਨੂੰ ਕਹਿੰਦਾ ਹੈ ਕਿ ਉਸ ਦੇ ਨਾਲ ਇਸ
ਘਰ ਵਿਚ ਬੜਾ ਬੁਰਾ ਹੋਇਆ ਹੈ। ਔਲਾਦ ਸੁੱਖ ਤੋਂ ਵਾਂਝੀ ਰਤਨ ਕੌਰ ਦੇ ਔਰਤ ਮਨ ਦੀ ਕਮਜ਼ੋਰੀ ਤੇ ਸੱਟ ਮਾਰਦਾ ਹੋਇਆ
ਸ਼ੂਕਾ, ਦੋਹਾਂ ਭਰਾਵਾਂ ਵਿਚਕਾਰ ਦਰਾਰ ਪਵਾਕੇ ਉਨ੍ਹਾਂ ਦੇ ਬਿਜਨਸ ਅੱਡੋ ਅੱਡ ਕਰਵਾ ਦਿੰਦਾ ਹੈ। ਉਨ੍ਹਾਂ ਦੇ ਬਨੇਰਿਓਂ ਸੁੱਖ ਰੂਪੀ
ਪੰਛੀ ਕਿਧਰੇ ਖੰਭ ਲਾਕੇ ਉੱਡ ਗਿਆ। ਧਰਮ ਦੀ ਥਾਂ ਨਾਸਤਿਕਤਾ ਨੇ ਲੈ ਲਈ, ਵਿਸ਼ਵਾਸ ਦੀ ਪੀੜ੍ਹੀ ਤੇ ਸ਼ਕ ਮੱਲ ਮਾਰਕੇ ਬਹਿ
ਗਿਆ। ਉਸਤਤ ਦੀ ਖੁਸ਼ਬੋਈ, ਨਿੰਦਿਆ ਦੀ ਬਦਬੋ ਵਿਚ ਗੁਆਚ ਗਈ। ਪ੍ਰਸ਼ੰਸਕਾਂ ਦਾ ਆਂਗਣ ਨਿੰਦਕਾਂ ਦੀ ਖੁੰਧਰ ਬਣ ਗਿਆ
ਤੇ ਪਿਆਰ ਦਾ ਆਲ੍ਹਣਾ ਤੀਲਾ ਤੀਲਾ ਹੋਕੇ ਖਿਲਰ ਗਿਆ। ਪਰੰਤੂ ਗੁਰਮੁਖ ਸਿੰਘ ਨੇ ਗੁਰੂ ਦੀ ਕਿਰਪਾ ਵਿਚ ਅਥਾਹ ਵਿਸ਼ਵਾਸ
ਨਾਲ ਦੁੱਖ ਅਤੇ ਤਸੀਹੇ ਦਾ ਸਾਹਮਣਾ ਕੀਤਾ।
ਸ਼ੂਕੇ ਦੇ ਉਕਸਾਉਣ ਤੇ ਰਤਨ ਕੌਰ ਨੇ ਗੁਰਮੁਖ ਸਿੰਘ ਤੇ ਕਾਰੋਬਾਰ ਤੋਂ ਪੈਸੇ ਦੀ ਗਬਨ ਕਰਨ ਦਾ ਝੂਠਾ ਦੋਸ਼ ਲਗਾਉਂਦੇ ਹੋਏ
ਅਦਾਲਤੀ ਕੇਸ ਦਾਇਰ ਕਰ ਦਿਤਾ। ਪਰ ਅਦਾਲਤ ਨੇ ਗੁਰਮੁਖ ਸਿੰਘ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਰਤਨ ਕੌਰ ਨੂੰ
80,000 ਰੁਪਏ ਦਾ ਜੁਰਮਾਨਾ ਵੀ ਕੀਤਾ। ਇਸ ਗਲੋਂ ਰਤਨ ਕੌਰ ਆਪਣੇ ਭਰਾ ਸ਼ੁਕੇ 'ਤੇ ਬਹੁਤ ਗੁੱਸੇ ਹੋ ਜਾਂਦੀ ਹੈ। ਸ਼ੁਕਾ
ਵਾਅਦਾ ਕਰਦਾ ਹੈ ਕਿ ਉਹ ਗੁਰਮੁਖ ਸਿੰਘ ਨੂੰ ਹਮੇਸ਼ਾ ਲਈ ਨਿਪਟਾਏਗਾ, ਅਤੇ ਉਸ ਤੋਂ ਪੈਸੇ ਵੀ ਕਢਵਾਏਗਾ। ਉਹ ਉਸ
ਗੁਰਦੁਆਰੇ ਵੱਲ ਜਾਂਦਾ ਹੈ, ਜਿੱਥੇ ਗੁਰਮੁਖ ਸਿੰਘ ਗੁਰਬਾਣੀ ਦਾ ਪਾਠ ਕਰ ਰਿਹਾ ਹੁੰਦਾ ਹੈ। ਨੇੜਿਓਂ ਵੇਖਣ ਲਈ ਉਹ ਇੱਕ ਰੁੱਖ
ਤੇ ਚੜ੍ਹ ਜਾਂਦਾ ਹੈ। ਬਦਕਿਸਮਤੀ ਨਾਲ, ਸੁਕੇ ਨੂੰ ਟਾਹਣੀ;ਤੇ ਲਿਪਟਿਆ ਹੋਇਆ ਇੱਕ ਸੱਪ ਡੰਗ ਲੈਂਦਾ ਹੈ। ਸ਼ੁਕਾ ਡਿੱਗਦਾ ਹੈ
ਅਤੇ ਉਸਦੀ ਇੱਕ ਬਾਂਹ ਟੁੱਟ ਜਾਂਦੀ ਹੈ। ਉਹ ਰਤਨ ਕੌਰ ਨੂੰ ਜਾਕੇ ਦੱਸਦਾ ਹੈ ਕਿ ਗੁਰਮੁਖ ਸਿੰਘ ਦੇ ਗੁੰਡਿਆਂ ਨੇ ਉਸਨੂੰ ਕੁੱਟਿਆ
ਹੈ। ਰਤਨ ਕੌਰ ਗੁੱਸੇ ਵਿਚ ਆ ਜਾਂਦੀ ਹੈ ਅਤੇ ਉਹ ਪ੍ਰੇਮ ਸਿੰਘ ਨੂੰ ਮਜਬੂਰ ਕਰਦੀ ਹੈ ਕਿ ਉਹ ਥਾਣੇ ;ਚ ਐੱਫ.ਆਈ.ਆਰ.
ਲਿਖਵਾਣ ਜਾਵੇ। ਥਾਣੇਦਾਰ (ਜਗਦੀਸ਼ ਰਾਜ) ਜਾਣਦਾ ਸੀ ਕਿ ਸ਼ੁਕਾ ਝੂਠ ਬੋਲ ਰਿਹਾ ਹੈ, ਇਸ ਲਈ ਉਹ ਸ਼ੁਕੇ ਨੂੰ ਚੇਤਾਵਨੀ
ਦੇਕੇ ਭਜਾ ਦਿੰਦਾ ਹੈ।
ਸਾਲਾਂ ਬਾਅਦ ਜਦੋਂ ਗੁਰਮੀਤ ਸਿੰਘ (ਸੋਮ ਦੱਤ) ਅੰਮ੍ਰਿਤਸਰ ਜਾ ਰਿਹਾ ਹੁੰਦਾ ਹੈ, ਤਾਂ ਰੇਲਗੱਡੀ ਵਿੱਚ ਉਸਦੀ ਮੁਲਾਕਾਤ ਇਕ
ਸੋਹਣੀ ਜਿਹੀ ਕੁੜੀ ਚਰਨਜੀਤ ਕੌਰ (ਵਿਮੀ) ਨਾਲ ਹੁੰਦੀ ਹੈ। ਉਹ ਦੋਨੋਂ ਪਿਆਰ ਕਰਨ ਲੱਗ ਪੈਂਦੇ ਹਨ। ਗੁਰਮੀਤ ਚੰਨੀ ਦੇ
ਬੁਲਾਵੇ ;ਤੇ ਅਗਲੇ ਦਿਨ ਉਨ੍ਹਾਂ ਦੇ ਘਰ ਜਾਂਦਾ ਹੈ। ਚੰਨੀ ਰਸੋਈ ਵਿਚੋਂ ਉਸ ਵਾਸਤੇ ਦੁੱਧ ਦਾ ਗਿਲਾਸ ਲੈ ਕੇ ਆਉਂਦੀ ਹੈ। ਜਿਵੇਂ
ਉਹ ਉਸ ਨੂੰ ਗਲਾਸ ਫੜਾ ਰਹੀ ਹੁੰਦੀ ਹੈ, ਕਮਰੇ ਵਿੱਚ ਰਤਨ ਕੌਰ ਆ ਜਾਂਦੀ ਹੈ। ਗੁਰਮੀਤ ਅਤੇ ਚੰਨੀ ਨੂੰ ਪਿਆਰ ਵਿੱਚ ਵੇਖ ਕੇ,
ਰਤਨ ਕੌਰ ਨੂੰ ਗੁੱਸਾ ਆ ਜਾਂਦਾ ਹੈ। ਉਹ ਦੁੱਧ ਦੇ ਗਿਲਾਸ ਨੂੰ ਵਗਾਹ ਕੇ ਮਾਰਦੀ ਹੈ, ਜਿਹੜਾ ਕਿ ਸਿੱਧਾ ਗੁਰਮੀਤ ਦੇ ਕੋਲ ਕੱਚ ਦੇ
ਸਾਹਮਣੇ ਵਾਲੀ ਤਸਵੀਰ ਵਿੱਚ ਲੱਗ ਜਾਂਦਾ ਹੈ। ਕੱਚ ਦੇ ਛੋਟੇ-ਛੋਟੇ ਟੁਕੜਿਆਂ ਨਾਲ ਗੁਰਮੀਤ ਦੀਆਂ ਅੱਖਾਂ ਵਿੰਨ੍ਹੀਆਂ ਜਾਂਦੀਆਂ
ਹਨ। ਅੱਖਾਂ ਦਾ ਡਾਕਟਰ (ਤਿਵਾਰੀ) ਅਪ੍ਰੇਸ਼ਨ ਕਰਦਾ ਹੈ, ਕੁਝ ਦਿਨਾਂ ਬਾਅਦ ਪਤਾ ਲੱਗਦਾ ਹੈ ਕਿ ਗੁਰਮੀਤ ਹਮੇਸ਼ਾ ਵਾਂਗ ਅੰਨ੍ਹਾ
ਅਤੇ ਬੇਸਹਾਰਾ ਹੋ ਗਿਆ ਹੈ। ਗੁਰਮੀਤ ਆਪਣੀ ਮੰਗਣੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਚੰਨੀ ਇਸ ਲਈ ਸਹਿਮਤ ਨਹੀਂ
ਹੁੰਦੀ।
ਗੁਰਮੀਤ ਗੁਰੂਧਾਮਾਂ ਦੀ ਤੀਰਥ ਯਾਤਰਾ ਤੇ ਜਾਣ ਦਾ ਫੈਸਲਾ ਕਰਦਾ ਹੈ। ਪਛਤਾਵੇ ਦਾ ਸ਼ਿਕਾਰ ਹੋ ਚੁੱਕੀ ਰਤਨ ਕੌਰ ਗੁਰਮੀਤ ਨੂੰ
ਲੈਕੇ ਗੁਰੂਧਾਮਾਂ ਦੀ ਯਾਤਰਾ ਤੇ ਜਾਂਦੀ ਹੈ। ਚੰਨੀ ਮੁੰਡਿਆਂ ਵਾਲਾ ਭੇਸ ਵਟਾ ਕੇ ਗੁਰਮੀਤ ਦੇ ਸੰਗ ਰਹਿੰਦੀ ਹੈ। ਕੁਝ ਨਾਟਕੀ
ਘਟਨਾਕ੍ਰਮ ਤੋਂ ਬਾਅਦ ਗੁਰਮੀਤ ਤੇ ਚੰਨੀ ਦਾ ਵਿਆਹ ਹੋ ਜਾਂਦਾ ਹੈ। ਹੁਣ ਚੰਨੀ ਫੈਸਲਾ ਕਰਦੀ ਹੈ ਕਿ ਜੇਕਰ ਉਸਦੇ ਪਤੀ ਦੀ
ਅੱਖਾਂ ਦੀ ਰੋਸ਼ਨੀ ਵਾਪਿਸ ਨਾ ਆਈ ਤਾਂ ਉਹ ਆਪਣੀਆਂ ਅੱਖਾਂ ਵੀ ਗਵਾ ਦੇਵੇਗੀ। ਹਨੇਰੇ ਅਤੇ ਉਦਾਸੀ ਦੀ ਨਿਰਾਸ਼ਾਜਨਕ ਰਾਤ
ਦੇ ਬਾਅਦ ਸਵੇਰ ਹੁੰਦੀ ਹੈ। ਅਕਾਲ ਪੁਰਖ ਦੀ ਮਿਹਰ ਨੇ ਆਪਣਾ ਚਮਤਕਾਰ ਵਿਖਾਇਆ, ਤਾਂ ਨਾਸਤਿਕਤਾ ਨੇ ਧਰਮ ਤੋਂ ਹਾਰ
ਮੰਨ ਲਈ ਅਤੇ ਦੋਵੇਂ ਪਰਵਾਰ ਇਕ ਵਾਰੀਂ ਫੇਰ ਘਿਓ ਖੰਡ ਹੋ ਗਏ।
ਇਸ ਫਿਲਮ ਦਾ ਦਮਦਾਰ ਕਲਾਈਮੈਕਸ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਉਲੀਕਿਆ ਗਿਆ ਸੀ। ਫਿਲਮ ਦੇ ਅਖ਼ੀਰ
ਚ ਚੰਨੀ ਆਪਣੇ ਨੇਤਰਹੀਣ ਪਤੀ ਲਈ ਨਿਮਾਣੀ ਬਣ ਕੇ ਸ੍ਰੀ ਦਰਬਾਰ ਸਾਹਿਬ ਚ ਨਤਮਸਤਕ ਹੁੰਦੀ ਹੈ। ਦੁੱਖ ਭੰਜਨੀ ਬੇਰੀ
ਥੱਲੇ ਬੈਠੀ ਉਹ ਪ੍ਰਭੂ ਜੀ ਰਾਖੋ ਲਾਜ ਹਮਾਰੀ, ਸ਼ਬਦ ਨਾਲ ਗੁਰੂ ਮਹਾਰਾਜ ਅੱਗੇ ਫ਼ਰਿਆਦ ਕਰਦੀ ਹੈ। ਸ੍ਰੀ ਹਰਮੰਦਿਰ ਸਾਹਿਬ
ਚ ਜਗਦੀ ਇਲਾਹੀ ਜੋਤ ਵਿਚੋਂ ਲੱਟ-ਲੱਟ ਕਰਦੀ ਜੋਤ ਨਿਕਲਦੀ ਹੈ ਅਤੇ ਨੇਤਰਹੀਣ ਗੁਰਮੀਤ ਦੀਆਂ ਅੱਖਾਂ;ਚ ਸਮਾ ਜਾਂਦੀ
ਹੈ। ਹੀਰੋ (ਗੁਰਮੀਤ) ਨੌ-ਬਰ-ਨੌ ਹੋ ਜਾਂਦਾ ਹੈ ਅਤੇ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ। ਸ਼ੁੱਕੇ ਨੂੰ ਉਸ ਦੇ ਮਾੜੇ ਕੰਮਾਂ ਲਈ ਰੱਬ
ਦੁਆਰਾ ਸਜ਼ਾ ਦਿੱਤੀ ਜਾਂਦੀ ਹੈ। ਦੀਵਾਲੀ ਦੀ ਰਾਤ ਨੂੰ ਆਤਿਸ਼ਬਾਜ਼ੀ ਦੇ ਇਕ ਪਟਾਖੇ ਰਾਹੀਂ ਸ਼ੁਕੇ ਦੀਆਂ ਅੱਖਾਂ ਦੀ ਰੋਸ਼ਨੀ ਚਲੀ
ਜਾਂਦੀ ਹੈ। ਹੁਣ ਦੂਜਿਆਂ ਦਾ ਪਾਸਾ ਪੁੱਠਾ ਪਾਉਣ ਵਾਲੇ ਸ਼ੁਕੇ ਕੋਲ ਪਛਤਾਵੇ ਦੇ ਇਲਾਵਾ ਕੁੱਝ ਨਹੀਂ ਬੱਚਦਾ।
ਪੰਜਾਬੀ ਫਿਲਮ “ਨਾਨਕ ਨਾਮ ਜਹਾਜ਼ ਹੈ” ਨੂੰ ਵਿਸਾਖੀ ਦੇ ਨੇੜੇ 3 ਅਪ੍ਰੈਲ, 1970 ਨੂੰ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਮੁੱਖ
ਸ਼ਹਿਰਾਂ ਵਿਚ ਬੜੀ ਸ਼ਾਨ-ਸ਼ੌਕਤ ਨਾਲ ਰਿਲੀਜ਼ ਕੀਤਾ ਗਿਆ ਸੀ। ਲੋਕ ਪਿੰਡਾਂ ਵਿੱਚੋਂ ਟਰਾਲੀਆਂ ਅਤੇ ਆਪਣੀਆਂ ਬਲਦ-
ਗੱਡੀਆਂ ਤੇ ਆਉਂਦੇ ਸਨ। ਸਿਨੇਮਾ ਘਰਾਂ ਦੇ ਬਾਹਰ ਰਾਤਾਂ ਕੱਟਦੇ ਅਤੇ ਫਿਲਮ ਦੀ ਟਿਕਟ ਖਰੀਦਣ ਲਈ ਲੰਬੀਆਂ ਕਤਾਰਾਂ
ਵਿੱਚ ਉਡੀਕ ਕਰਦੇ ਸਨ। ਧਾਰਮਿਕ ਬਿਰਤੀ ਵਾਲੇ ਦਰਸ਼ਕ, ਸਿਨੇਮਾਹਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਸਤਿਕਾਰ ਵਜੋਂ
ਆਪਣੇ ਜੋੜੇ ਬਾਹਰ ਲਾਹ ਦਿੰਦੇ ਸਨ। ਫਿਲਮ ਦੇਖਦੇ ਸਮੇਂ ਬੀਬੀਆਂ ਆਪਣਾ ਸਿਰ ਢੱਕ ਲੈਂਦੀਆਂ ਸਨ। ਜਦੋਂ ਗੁਰੂਘਰਾਂ ਦੇ ਸੀਨ
ਪਰਦੇ ;ਤੇ ਆਉਂਦੇ, ਤਾਂ ਸ਼ਰਧਾਲੂ ਦਰਸ਼ਕ ਸਕਰੀਨ 'ਤੇ ਮਾਇਆ ਚੜਾਉਂਦੇ ਸਨ। ਇਹ ਯਾਦਗਾਰ ਤੇ ਬੇਮਿਸਾਲ ਨਜ਼ਾਰਾ ਪਹਿਲਾਂ
ਕਿਸੇ ਹੋਰ ਪੰਜਾਬੀ ਫ਼ਿਲਮ ਸਮੇਂ ਵੇਖਣ ਨੂੰ ਨਹੀਂ ਮਿਲਿਆ। ਬਹੁਤ ਸਾਰੇ ਥਾਂਈਂ ਤਾਂ ਲੰਗਰ ਲਾਉਣ ਦੀਆਂ ਖਬਰਾਂ ਵੀ ਆਈਆਂ
ਸਨ। ਸਾਲਾਂ ਬੱਧੀ ਇਸ ਫਿਲਮ ਦਾ ਜ਼ਿਕਰ ਘਰਾਂ ਅਤੇ ਸੱਥਾਂ ਵਿੱਚ ਹੁੰਦਾ ਰਿਹਾ। ਇਸ ਫਿਲਮ ਨੂੰ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ
ਕਮੇਟੀ ਵੱਲੋਂ ਪਿੰਡਾਂ ਦੇ ਗੁਰਦਵਾਰਿਆਂ ਵਿੱਚ ਵੀ ਵਿਖਾਇਆ ਸੀ।
ਇਸ ਫ਼ਿਲਮ ਦੀ ਪ੍ਰਤਿਭਾਸ਼ਾਲੀ ਸਟਾਰ ਕਾਸਟ ਵਿਚ ਪ੍ਰਿਥਵੀ ਰਾਜ ਕਪੂਰ, ਵਿਮੀ, ਸੋਮ ਦੱਤ, ਨਿਸ਼ੀ, ਸੁਰੇਸ਼, ਵੀਨਾ, ਤਿਵਾੜੀ,
ਜਗਦੀਸ਼ ਰਾਜ, ਗਜਾਨਨ ਜਗੀਰਦਾਰ, ਡੇਵਿਡ, ਰਾਜ ਰਾਣੀ, ਮਾਸਟਰ ਰਤਨ ਅਤੇ ਆਈ.ਐਸ. ਜੌਹਰ ਸ਼ਾਮਲ ਸਨ। ਸਿੱਖੀ-
ਸਿਦਕ ਵਾਲੇ ਗੁਰਮੁਖ ਸਿੱਖ ਦੇ ਕਿਰਦਾਰ 'ਚ ਪ੍ਰਿਥਵੀਰਾਜ ਕਪੂਰ ਨੇ ਰੂਹ ਫੂਕਣ ਵਾਲੀ ਅਦਾਕਾਰੀ ਕੀਤੀ ਸੀ। ਬੁੱਲ੍ਹ ਤੇਰੇ ਨੇ
ਚੰਡੀਗੜ੍ਹ ਦੇ; ਬੋਲੀ ਤੇ ਭੰਗੜਾ ਪਾ ਕੇ ਪ੍ਰਿਥਵੀਰਾਜ ਨੇ ਵੱਡੇ-ਵੱਡੇ ਭੰਗੜਾ ਮਾਸਟਰਾਂ ਨੂੰ ਹੈਰਾਨ ਕਰ ਦਿੱਤਾ ਸੀ। ਪਹਿਲਾਂ ਸੁਜਾਖੇ
ਅਤੇ ਫੇਰ ਨੇਤਰਹੀਣ ਦੀ ਭੂਮਿਕਾ ;ਚ ਸੋਮ ਦੱਤ ਨੇ ਕਮਾਲ ਕਰ ਦਿੱਤੀ। ਵਿਮੀ ਨੇ ਵੀ ਗੁਰੂ ਮਹਾਰਾਜ ਜੀ ਤੇ ਭਰੋਸਾ ਤੇ ਸਿੱਖੀ-
ਸਿਦਕ ਨਾ ਹਾਰਨ ਵਾਲੀ ਬੀਬੀ ਦੀ ਦਮਦਾਰ ਐਕਟਿੰਗ ਕੀਤੀ। ਸੁਰੇਸ਼ ਨੇ ਪ੍ਰਿਥਵੀ ਰਾਜ ਕਪੂਰ ਦੇ ਸਾਹਮਣੇ ਬਰਾਬਰੀ ਵਾਲੀ
ਅਦਾਕਾਰੀ ਕੀਤੀ। ਚਾਚੀ ਰਤਨ ਕੌਰ ਦੇ ਰੋਲ ;ਚ ਨਿਸ਼ੀ ਦੀ ਅਦਾਕਾਰੀ ਸ਼ਿਖ਼ਰਾਂ ਤੇ ਸੀ। ਕਿਸੇ ਦਾ ਵਸਦਾ ਘਰ ਉਜਾੜਨ
ਵਾਲੇ, ਚੁਗਲਖ਼ੋਰ ਸ਼ੂਕੇ ਦੀ ਨਕਾਰਾਤਮਕ ਭੂਮਿਕਾ ਚ ਪਾਸੇ ਪੁੱਠੇ ਪਾਉਣ ਵਾਲਾ ਆਈ.ਐੱਸ. ਜੌਹਰ ਸੀ। ਉਸ ਦਾ ਹੱਥ ਚ ਸ਼ੀਸ਼ਾ
ਫੜੀ, ਪੱਗ ਦਾ ਵੱਟ ਵਾਰ-ਵਾਰ ਵੇਖਣ ਦਾ ਆਪਣਾ ਖਾਸ ਸਟਾਈਲ ਸੀ।
ਇਸ ਫਿਲਮ ਦੇ ਸੰਗੀਤ ਬਾਰੇ ਉਚੇਚੀ ਗੱਲ ਕਰਨੀ ਬਣਦੀ ਹੈ। ਕਿਓਂਕਿ ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ
ਦਰਸਾਇਆ ਜਾਣਾ ਸੀ, ਸੰਗੀਤਕਾਰ ਐਸ਼ ਮਹਿੰਦਰ ਨੇ ਸੋਚਿਆ ਕਿ ਉਨ੍ਹਾਂ ਦ੍ਰਿਸ਼ਾਂ ਲਈ ਸੰਗੀਤ ਸਿੱਖ ਧਾਰਮਿਕ ਸ਼ਾਸਤਰੀ
ਗਾਇਕੀ ਦੇ ਉੱਤਮ ਵਿਵੇਕ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਉਸਨੇ ਸ਼੍ਰੋਮਣੀ ਰਾਗੀ ਭਾਈ ਸਮੁੰਦ ਸਿੰਘ ਰਾਗੀ ਨੂੰ
ਸ਼ਬਦ-ਗੁਰਬਾਣੀ ਵਿਸ਼ੇਸ਼ਕਰ IIਕਲਿ ਤਾਰਣਿ ਗੁਰੂ ਨਾਨਕ ਆਇਆII ਅਤੇ IIਮਿੱਟੀ ਧੁੰਧ ਜਗ ਚਾਨਣ ਹੋਆII ਪੇਸ਼ ਕਰਨ ਲਈ
ਅਨੁਰੋਧ ਕੀਤਾ ਸੀ। ਸੰਤ ਬਾਬਾ ਫਤਿਹ ਸਿੰਘ ਨੇ ਸ਼ਬਦ IIਮਿਹਰਵਾਨੁ ਸਾਹਿਬ ਮੇਰਾII ਖਾਸ ਤੌਰ ਤੇ ਫਿਲਮ ਲਈ ਰਿਕਾਰਡ
ਕਰਵਾਇਆ ਸੀ। ਆਸ਼ਾ ਭੋਂਸਲੇ ਨੇ ਪਹਿਲੀ ਵਾਰੀਂ ਸ਼ਬਦ ਗੁਰਬਾਣੀ IIਮੇਰੇ ਸਾਹਿਬ ਤੂੰ ਮੈਂ ਮਾਣੁ ਨਿਮਾਣੀII; IIਰੇ ਮਨ ਐਸੇ ਕਰ
ਸੰਨਿਆਸਾII ਅਤੇ IIਪ੍ਰਭ ਜੁ ਤੋ ਕੇ ਲਾਜ ਹਮਾਰੀII ਦਾ ਉਚਾਰਣ ਕੀਤਾ ਸੀ। ਮੰਨਾ ਡੇ ਵਲੋਂ ਗਾਏ ਗੁਰਬਾਣੀ ਦੇ ਸ਼ਬਦ IIਹਮ ਮੈਲੇ
ਤੁਮ ਉਜਲ ਕਰਤੇII; IIਬਿਸਾਰ ਗਈ ਸਭ ਤਤ ਪਰਾਈII ਅਤੇ IIਗੁਰਾਂ ਇਕ ਦੇਹ ਬੁਝਾਈII ਗੁਰਮਤਿ ਸੰਗੀਤ ਦੇ ਇਤਿਹਾਸ `ਚ
ਇਕ ਮੀਲ ਪੱਥਰ ਸਾਬਿਤ ਹੋਏ ਹਨ। ਦਿਲ ਨੂੰ ਛੂਹ ਲੈਣ ਵਾਲੀ ਦਸਮ ਪਿਤਾ ਦੀ ਰਚਨਾ IIਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ
ਕਹਿਣਾII ਨੂੰ ਮੁਹੰਮਦ ਰਫੀ ਨੇ ਪੇਸ਼ ਕੀਤਾ ਸੀ। ਮਹਿੰਦਰ ਕਪੂਰ ਨੇ IIਦੇਹ ਸ਼ਿਵਾ ਵਰ ਮੋਹੇII ਸ਼ਬਦ ਆਪਣੀ ਬੁਲੰਦ ਆਵਾਜ਼ 'ਚ
ਗਾਇਆ ਸੀ। ਫਿਲਮ ਦਾ ਰੂਹਾਨੀ ਸੰਗੀਤ ਸੁਣ ਕੇ ਦਿਲ ਸ਼ਰਸ਼ਾਰ ਹੋ ਜਾਂਦਾ ਹੈ।
ਇਹ ਫਿਲਮ ਇਕ ਬੜੇ ਹੀ ਸਪੱਸ਼ਟ ਧਾਰਮਿਕ ਵਿਚਾਰ ਨੂੰ ਲੈਕੇ ਬਣਾਈ ਗਈ ਸੀ, ਜਿਸ ਕਾਰਣ ਲੋਕਾਂ ਨੇ ਸਿਨੇਮਾ ਵੱਲ ਵਹੀਰਾਂ
ਘੱਤ ਲਈਆਂ ਸਨ। ਨਿਰਾਸ਼ਾਵਾਦੀ ਨੂੰ ਆਸ਼ਾਵਾਦੀ ਬਣਾਉਣ ਵਿਚ ਇਸ ਫਿਲਮ ਦੀ ਭੂਮਿਕਾ ਸਲਾਹੁਣਯੋਗ ਸੀ। ਇਹ ਫਿਲਮ
ਦਰਸ਼ਕਾਂ ਨੂੰ ਵਾਹਿਗੁਰੂ ਦਾ ਸਿਮਰਨ ਕਰਨ ਦਾ ਸੰਦੇਸ਼ ਅਤੇ ਬੁਰੇ ਕੰਮਾਂ ਨੂੰ ਛੱਡ ਕੇ ਕਿਰਤ ਕਰਨ ਦਾ ਹੋਕਾ ਦਿੰਦੀ ਹੈ। ਸਟੋਰੀ
ਬੇਸਡ ਫਿਲਮ ਨਾਨਕ ਨਾਮ ਜਹਾਜ ਹੈ; ਵਿਚ ‘ਚਮਤਕਾਰ’ ਦਾ ਸਹਾਰਾ ਲਿਆ ਗਿਆ ਸੀ, ਜੋ ਕਿ ਇਤਰਾਜ ਯੋਗ ਵਿਸ਼ਾ ਅਤੇ
ਸਿੱਖੀ ਸਿਧਾਂਤ ਦੇ ਉਲਟ ਪ੍ਰਤੀਤ ਹੁੰਦਾ ਹੈ। ਹਾਲਾਂਕਿ ਤਰਕਸ਼ੀਲ ਲੋਕਾਂ ਨੇ ਇਸ ਫ਼ਿਲਮ ਚ ਕਈ ਨੁਕਸ ਕੱਢੇ ਸਨ, ਪਰ ਸਮੁੱਚੇ
ਰੂਪ ਚ ਇਹ ਫ਼ਿਲਮ ਇਕ ਇਤਿਹਾਸਕ ਮੋੜ ਸਿੱਧ ਹੋਈ ਸੀ। ਇਸ ਫਿਲਮ ਦੀ ਸਫਲਤਾ ਦੇ ਬਾਅਦ ਪੰਜਾਬੀ ਫਿਲਮਾਂ ਦੀ ਇੱਕ
ਹੋੜ ਲੱਗ ਗਈ ਸੀ। ਉਸ ਦੌਰ ਦੀਆਂ ਸਿਰਮੌਰ ਪੰਜਾਬੀ ਧਾਰਮਿਕ ਫ਼ਿਲਮਾਂ ਦੀ ਲੜੀ ਵਿਚ ਨਾਨਕ ਦੁੱਖੀਆ ਸਭੁ ਸੰਸਾਰ;
(1971), ;ਦੁੱਖ ਭੰਜਨ ਤੇਰਾ ਨਾਮ; (1972), ਮਨਿ ਜੀਤੈ ਜਗੁ ਜੀਤੁ (1973), ਸਤਿ ਗੁਰੂ ਤੇਰੀ ਓਟ (1974), ਮਿੱਤਰ
ਪਿਆਰੇ ਨੂੰ (1975), ਚੰਗੇ ਮੰਦੇ ਤੇਰੇ ਬੰਦੇ (1976), ਮੈਂ ਪਾਪੀ ਤੁੱਮ ਬਕਸ਼ਨਹਾਰ (1976), ਸੱਚਾ ਮੇਰਾ ਰੂਪ ਹੈ (1976),
ਸੱਵਾ ਲਾਖ ਸੇ ਏਕ ਲੜਾਊਂ (1976), ਗੁਰੂ ਮਾਨਯੋ ਗ੍ਰੰਥ (1977), ਸਤਿ ਸ੍ਰੀ ਅਕਾਲ (1977) ਆਦਿ ਸ਼ੁਮਾਰ ਹਨ, ਜਿੰਨਾਂ ਨੇ
ਧਾਰਮਿਕ ਭਾਵਨਾਵਾਂ ਵਾਲੇ ਨਿਰੋਲ ਪਰਿਵਾਰਕ ਸਿਨੇਮੇ ਦਾ ਮੁੱਢ ਬੰਨਿਆ ਸੀ।
ਪੰਜਾਬੀ ਸਿਨੇਮੇ ਦੀ ਪਹਿਲੀ ਸਿੱਖ ਧਾਰਮਿਕ ਫਿਲਮ ;ਨਾਨਕ ਨਾਮ ਜਹਾਜ ਹੈ; (1969), 52 ਵਰ੍ਹੇ ਪਹਿਲਾਂ ਜਦੋਂ 3 ਅਪ੍ਰੈਲ
1970 ਨੂੰ ਰਿਲੀਜ਼ ਹੋਈ ਸੀ, ਤਾਂ ਫਿਲਮ ਨੇ ਕਈ ਨਵੇਂ ਰਿਕਾਰਡ ਘੜ੍ਹੇ ਸਨ: ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ
ਅਤੇ ਲੁਧਿਆਣਾ ਵਿਖੇ ਲਗਾਤਾਰ 52 ਹਫ਼ਤੇ ਚਲਦਿਆਂ, “ਨਾਨਕ ਨਾਮ ਜਹਾਜ਼ ਹੈ”, ਸੁਤੰਤਰ ਭਾਰਤ ਦੀ ਗੋਲਡਨ ਜੁਬਲੀ
ਮਨਾਉਣ ਵਾਲੀ ਇਕੋ ਇਕ ਪੰਜਾਬੀ ਫਿਲਮ ਹੈ। ਇਸ ਫਿਲਮ ਨੂੰ ਸਾਲ 1969 ਵਿਚ ਬੈਸਟ ਮਿਊਜ਼ਿਕ ਕੈਟਾਗਰੀ ਦਾ ਰਾਸ਼ਟਰੀ
ਫਿਲਮ ਪੁਰਸਕਾਰ ਜਿੱਤਣ ਦਾ ਫ਼ਖ਼ਰ ਹਾਸਲ ਹੈ ਅਤੇ ਅੱਜ ਤਕ ਹੋਰ ਕੋਈ ਵੀ ਪੰਜਾਬੀ ਫਿਲਮ ਇਹ ਐਵਾਰਡ ਜਿੱਤਣ ਤੋਂ ਵਾਂਝੀ
ਹੈ। ਇਸ ਫਿਲਮ ਦੀ ਸ਼ੂਟਿੰਗ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਦੇਸ਼ ਭਰ ਦੇ ਪ੍ਰਮੁੱਖ ਗੁਰਦੁਆਰਿਆਂ ਵਿਖੇ ਪਹਿਲੀ ਵਾਰੀਂ
ਕੀਤੀ ਗਈ ਸੀ। ਫਿਲਮ ਦੇ ਟਾਈਟਲ 'ਚ ਨਗਰ ਕੀਰਤਨ ਦੇ ਨਾਲ-ਨਾਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਤੋਸ਼ੇਖ਼ਾਨੇ 'ਚ ਪਏ
ਗੁਰੂ ਸਹਿਬਾਨ ਦੇ ਸ਼ਸਤਰ ਤੇ ਹੋਰ ਅਨਮੋਲ ਵਸਤੂਆਂ ਦੇ ਦਰਸ਼ਨ ਵੀ ਕਰਵਾਏ ਗਏ ਸਨ। ਫਿਲਮ ਦੇ ਸ਼ੁਰੂਆਤੀ ਕ੍ਰਮ ਵਿੱਚ ਕਈ
ਮਹਾਨ ਹਸਤੀਆਂ ਜਿਵੇਂ ਤਤਕਾਲੀ ਰਾਸ਼ਟਰਪਤੀ ਵੀ.ਵੀ. ਗਿਰੀ, ਸੰਤ ਫ਼ਤਹਿ ਸਿੰਘ, ਫਰੰਟੀਅਰ ਗਾਂਧੀ ਖਾਨ ਅਬਦੁਲ ਗਫਾਰ
ਖਾਨ, 24-ਸਾਲਾਂ ਦਲਾਈ ਲਾਮਾ ਅਤੇ ਹੋਰ ਕਈ ਧਰਮਾਂ ਦੇ ਗੁਰੂ ਨਜ਼ਰ ਆਉਂਦੇ ਹਨ। ;ਭੰਗੜਾ ਮੁਟਿਆਰ; ਨਿਸ਼ੀ ਦੀ ਐਕਟਿੰਗ
ਵਾਲੀ ਇਹ ਆਖਰੀ ਫਿਲਮ ਸੀ। ਕਈ ਖੇਤਰੀ ਭਾਸ਼ਾਵਾਂ ਵਿੱਚ ਡਬ ਹੋਣ ਵਾਲੀ ਅਤੇ ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਰਾਜਾਂ
ਜਿਵੇਂ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਆਦਿ ਵਿਚ ਜੁਬਲੀ ਮਨਾਉਣ ਵਾਲੀ ਪਲੇਠੀ ਪੰਜਾਬੀ
ਫਿਲਮ ਹੈ। ਅਤੇ ਹੋਰ ਬਹੁਰ ਸਾਰੀਆਂ ਪ੍ਰਾਪਤੀਆਂ ਇਸ ਫਿਲਮ ਦੇ ਨਾਂਅ ਦਰਜ ਹਨ।
ਨੈਸ਼ਨਲ ਫਿਲਮ ਅਵਾਰਡਸ-1969 ਵਿੱਚ ;ਪੰਜਾਬੀ ਭਾਸ਼ਾ ਦੀ ਸਰਵੋਤਮ ਫੀਚਰ ਫਿਲਮ ਹੋਣ ਲਈ;ਨਾਨਕ ਨਾਮ ਜਹਾਜ ਹੈ;
ਫਿਲਮ ਦੇ ਨਿਰਮਾਤਾ ਪੰਨਾਲਾਲ ਮਹੇਸ਼ਵਰੀ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਨਿਰਦੇਸ਼ਕ ਰਾਮ ਮਹੇਸ਼ਵਰੀ ਨੂੰ ;ਮੈਡਲ
ਦਿਤਾ ਗਿਆ ਸੀ। ਸਾਲ 1969 ਦੇ ਸਰਵੋਤਮ ਸੰਗੀਤ ਨਿਰਦੇਸ਼ਕ ਵਜੋਂ ਐਸ. ਮਹਿੰਦਰ ਨੂੰ ਫ਼ਿਲਮ ਦਾ ਪ੍ਰੇਰਨਾਦਾਇਕ ਅਤੇ
ਜੀਵੰਤ ਸੰਗੀਤ ਦੇਣ ਲਈ 5000 ਰੁਪਏ ਦਾ ਨਕਦ ਇਨਾਮ ਅਤੇ ਇੱਕ ਸਨਮਾਨ ਪਤਰ ਨਾਲ ਨਵਾਜਿਆ ਗਿਆ ਸੀ। ਇਹ
ਫਿਲਮ ਪੰਜਾਬੀ ਸਿਨੇਮਾ ਦੇ ਇਤਿਹਾਸ ਦਾ ਸਦੀਵੀ ਪੰਨਾ ਬਣ ਗਈ ਸੀ ਅਤੇ ਉਸ ਸਮੇਂ ਲਗਭਗ ਗੁਮਨਾਮੀ ਵਿੱਚ ਵਿਸਰ ਰਹੀ
ਪੰਜਾਬੀ ਫਿਲਮ ਇੰਡਸਟਰੀ ਦੀ ਮੁੜ ਸੁਰਜੀਤੀ ਦਾ ਕ੍ਰੈਡਿਟ/ ਸਿਹਰਾ ਇਸ ਨੂੰ ਦਿੱਤਾ ਜਾਂਦਾ ਹੈ।
ਸ਼ੂਮਾਰੂ ਐਂਟਰਟੇਨਮੈਂਟ ਅਤੇ ਵੇਵ ਸਿਨੇਮਾਜ਼ ਦੁਆਰਾ ਇਸ ਫਿਲਮ ਦਾ ਡਿਜੀਟਲ ਪ੍ਰਿੰਟ ਤੇ ਵਿਸਤ੍ਰਿਤ ਸੰਸਕਰਣ 27 ਨਵੰਬਰ
2015 ਨੂੰ ਭਾਰਤ ਸਮੇਤ ਉੱਤਰੀ ਅਮਰੀਕਾ, ਕਨਾਡਾ, ਰੂਸ ਅਤੇ ਯੂਕੇ ਵਿੱਚ ਰਿਲੀਜ਼ ਕੀਤਾ ਗਿਆ ਹੈ। ਫਿਲਮ ਹੁਣ ਦੁਬਾਰਾ
ਇਸੇ ਨਾਂਅ ਹੇਠ, ਪਰ ਨਵੇਂ ਵਿਸ਼ੇ ਨੂੰ ਲੈਕੇ ਰਾਈਟ ਇਮੇਜ ਮੀਡੀਆ ਪ੍ਰਾਈਵੇਟ ਲਿਮਿਟਿਡ ਨੇ ਫ਼ਿਲਮ ਬਣਾਈ
ਫਿਲਮ ਹੁਣ ਦੁਬਾਰਾ ਇਸੇ ਨਾਂਅ ਹੇਠ, ਪਰ ਨਵੇਂ ਵਿਸ਼ੇ ਨੂੰ ਲੈ ਕੇ ਰਾਈਟ ਇਮੇਜ ਮੀਡੀਆ ਪ੍ਰਾਈਵੇਟ ਲਿਮਿਟਿਡ ਨੇ ਫ਼ਿਲਮ ਬਣਾਈ ਜਾ ਰਹੀ ਹੈ।
ਭੀਮ ਰਾਜ ਗਰਗ
ਫਲੈਟ 157, ਸੈਕਟਰ-45ਏ,
ਚੰਡੀਗੜ੍ਹ-160047 (ਇੰਡੀਆ)
Mo: 91+9876545157
gbraj1950@gmail.com
-
ਭੀਮ ਰਾਜ ਗਰਗ, ਲੇਖਕ
gbraj1950@gmail.com
9876545157
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.