ਅੰਤਰਰਾਸ਼ਟਰੀ ਪੰਜਾਬੀ ਸਿਨੇਮਾ ਦਿਵਸ: ਭਾਰਤ ਵਿਚ ਸਿਨੇਮਾ ਦੀ ਸ਼ੁਰੂਆਤ
ਭਾਰਤ ਵਿਚ ਸਿਨੇਮਾ ਦੀ ਸ਼ੁਰੂਆਤ 7 ਜੁਲਾਈ 1896 ਨੂੰ ਵਾਟਸਨ ਹੋਟਲ ਬੰਬਈ ਵਿਚ ਹੋਈ ਸੀ। ਲੁਮਿਰੇ ਬ੍ਰਦਰਜ਼ (Lumiere
Brothers) ਨੇ ਉਨ੍ਹਾਂ ਦੀ ਨਵੀਂ ਕਾਢ ਸਿਨੇਮਾ ਨੂੰ ਜਾਣੂ ਕਰਵਾਉਣ ਲਈ ਆਪਣੇ ਏਜੇਂਟ ਦੁਨੀਆ ਭਰ ਵਿੱਚ ਭੇਜੇ। ਏਜੰਟ ਮੌਰਿਸ
ਸੀਸਟਿਅਰ ਨੇ ਛੇ ਲਘੂ ਫਿਲਮਾਂ ਦਾ ਇੱਕ ਸ਼ੋਅ ਮੈਜਿਕਲ ਲੈਨਟਰਨ ਨਾਂ ਦੇ ਨਾਲ ਵਾਟਸਨ ਹੋਟਲ ਚ ਕੀਤਾ ਸੀ। ਦੋ ਰੁਪਏ ਦੀ
ਟਿਕਟ ਖਰਚ ਕਰਕੇ, ਕਰੀਬਨ ਦੋ ਸੌ ਖੁਸ਼ਕਿਸਮਤ ਹਾਜ਼ਰੀਨ ਨੇ ਸਕਰੀਨ ਤੇ ਚੱਲਦਿਆਂ ਫਿਰਦੀਆਂ ਤਸਵੀਰਾਂ/ ਚਿੱਤਰ ਵੇਖ ਕੇ ਖੁਸ਼ੀ
ਦਾ ਇਜ਼ਹਾਰ ਕਿੱਤਾ ਸੀ।
24 ਫ਼ਿਲਮਾਂ ਦਾ ਅਗਲਾ ਸ਼ੋ ਬੰਬਈ ਦੇ ਨਾਵਲਟੀ ਥੀਏਟਰ ਵਿਖੇ 14 ਜੁਲਾਈ, 1896 ਨੂੰ ਹੋਇਆ ਸੀ।
ਲੁਮਿਰੇ ਭਰਾਵਾਂ ਤੋਂ ਪ੍ਰੇਰਿਤ ਹੋਕੇ, ਸਿਨੇਮਾਟੋਗ੍ਰਾਫ਼ਰ ਹਰੀਸ਼ ਚੰਦ੍ਰ ਸਖਾਰਾਮ ਭਾਟਵਡੇਕਰ ਨੇ ਸੋਨੇ ਦੀਆਂ 21 ਗਿੰਨੀਆਂ ਖਰਚ ਕੇ 1898
ਵਿਚ ਲੰਡਨ ਤੋਂ ਇਕ ਫਿਲਮ-ਕੈਮਰਾ ਮੰਗਵਾਇਆ ਅਤੇ ਬੰਬਈ ਵਿਚ ਇੱਕ ਕੁਸ਼ਤੀ ਮੈਚ ਦੀ ਫਿਲਮ ਬਣਾਈ ਸੀ। ਉਸੇ ਸਮੇਂ ਕਲਕੱਤੇ
ਵਿੱਚ, ਹੀਰਾ ਲਾਲ ਸੇਨ ਨੇ ਸਟੇਜ ਸ਼ੋ ਦੇ ਦ੍ਰਿਸ਼ਾਂ ਨੂੰ ਕੈਮਰੇ ਚ ਕੈਦ ਕਰਕੇ ਫਾਰਸੀ ਦੇ ਫੁੱਲ (ਫਲੋਵਰ ਆਫ ਪਰਸ਼ੀਆ-1898) ਨਾਂ ਦੀ
ਫ਼ਿਲਮ ਬਣਾਈ। ਫੇਰ ਦਾਦਾ ਸਾਹਿਬ ਤੋਰਨੇ ਦੀ ਮਰਾਠੀ ਫਿਲਮ ਸ਼੍ਰੀ ਪੁੰਡਲੀਕ ਮੁੰਬਈ ਵਿਚ 18 ਮਈ, 1912 ਨੂੰ ਵਿਖਾਈ ਗਈ
ਸੀ।
ਦਾਦਾ ਸਾਹਿਬ ਫਾਲਕੇ ਨੇ ਹਿੰਦੁਸਤਾਨ ਦੀ ਪਹਿਲੀ ਫ਼ੀਚਰ ਫਿਲਮ ਰਾਜਾ ਹਰੀਸ਼ ਚੰਦਰ ਬਣਾਕੇ ਭਾਰਤ ਵਿੱਚ ਫਿਲਮ ਨਿਰਮਾਣ ਦੀ
ਬੁਨਿਆਦ ਰੱਖੀ ਸੀ। ਇਸ ਫਿਲਮ ਦਾ ਸਿਰਫ ਇਕ ਪ੍ਰਿੰਟ ਬਣਾਇਆ ਗਿਆ ਸੀ ਅਤੇ ਇਹ 3 ਮਈ, 1913 ਨੂੰ ਬੰਬਈ ਦੇ ਕੋਰੋਨੇਸ਼ਨ
ਥੀਏਟਰ ਵਿਚ ਪ੍ਰਦਰਸ਼ਿਤ ਕਿੱਤੀ ਗਈ ਸੀ. ਸਾਲ 1913 ਤੋਂ 1931 ਦੇ ਦੌਰਾਨ, ਮਦਨ ਥੀਏਟਰ, ਇੰਪੀਰੀਅਲ, ਕੋਹੇਨੂਰ ਫਿਲਮ
ਕੰਪਨੀ, ਈਸਟ ਫਿਲਮ ਕੰਪਨੀ ਅਤੇ ਮਹਾਰਾਸ਼ਟਰ ਫਿਲਮ ਕੰਪਨੀ ਸਮੇਤ ਹੋਰ ਕਈ ਫਿਲਮ ਕੰਪਨੀਆਂ ਨੇ ਲਗਪਗ 1200 ਗੁੰਗਿਆਂ
ਫ਼ਿਲਮਾਂ ਦਾ ਨਿਰਮਾਣ ਕੀਤਾ ਸੀ।.
ਬੰਬਈ, ਕਲਕੱਤਾ, ਮਦਰਾਸ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬਣੀਆਂ ਫ਼ਿਲਮਾਂ ਦੀ ਵੱਡੀ ਸਫਲਤਾ ਦੇ ਬਾਅਦ, 1924 ਦੇ ਆਲੇ-
ਦੁਆਲੇ ਲਾਹੌਰ ਦੇ ਡਰਾਮਾ/ ਥੀਏਟਰ ਕਲਾ-ਪ੍ਰੇਮੀਆਂ ਨੇ ਫਿਲਮ ਨਿਰਮਾਣ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਪੰਜਾਬ
ਵਿਚ ਫ਼ਿਲਮ-ਨਿਰਮਾਣ ਦਾ ਸਿਹਰਾ ਨਿਰਮਾਤਾ ਹਿਮਾਂਸ਼ੂ ਰਾਏ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਨ 1925 ਵਿਚ ਭਾਰਤ ਅਤੇ ਜਰਮਨੀ ਦੇ
ਸਾਂਝੇ ਯਤਨਾਂ ਨਾਲ ਲਾਹੌਰ ਵਿਚ ਲਾਈਟ ਆਫ ਏਸ਼ੀਆ ਫਿਲਮ ਬਣਾਈ ਸੀ। 1928 ਵਿੱਚ, ਏ.ਆਰ. ਕਾਰਦਾਰ ਨੇ ਆਪਣੇ ਦੋਸਤ
ਐਮ. ਇਸਮਾਇਲ ਦੇ ਸਹਿਯੋਗ ਨਾਲ ਪੰਜਾਬ ਵਿੱਚ ਪਹਿਲੀ ਫਿਲਮ ਕੰਪਨੀ ਯੂਨਾਇਟੇਡ ਪਲੇਅਰਜ਼ ਕਾਰਪੋਰੇਸ਼ਨ ਦੀ ਸਥਾਪਨਾ
ਕੀਤੀ ਅਤੇ ਇਸ ਬੈਨਰ ਹੇਠ, ਉਨ੍ਹਾਂ ਨੇ ਮਿਸਟੀਰੀਅਸ ਈਗਲ, ਸ਼ੇਫਰਡ ਕਿੰਗ, ਕਾਤਿਲ ਕਟਾਰ, ਆਵਾਰਾ ਰਕਾਸਾ; ਸਰਫਰੋਸ਼,
ਗੋਲਡਨ ਡਰੈਗਨ, ਸਫ਼ਦਰ ਜੰਗ ਆਦਿ ਫ਼ਿਲਮਾਂ ਦੀ ਉਸਾਰੀ ਕੀਤੀ।. ਮੁੱਖ ਤੌਰ ਤੇ ਇਹ ਫਿਲਮਾਂ ਸਮਾਜਿਕ ਰੋਮਾਂਟਿਕ, ਫੰਤਾਸੀ ਅਤੇ
ਸਟੰਟ ਕੈਟੇਗਰੀ ਦੀਆਂ ਹੁੰਦੀਆਂ ਸਨ।
ਜਦੋਂ ਬੋਲਦੀ ਤੇ ਗਾਉਂਦੀਆਂ ਫ਼ਿਲਮਾਂ ਨੇ ਹਾਲੀਵੁਡ ਵਿਚ ਦਸਤਕ ਦਿੱਤੀ, ਆਰਦੇਸ਼ੀਰ ਇਰਾਨੀ ਮੁੰਬਈ ਦੇ ਐਕ੍ਸਲਸੀਅਰ ਸਿਨੇਮਾ
ਹਾਲ ਵਿਚ 40 ਫੀਸਦੀ ਬੋਲਦੀ ਅੰਗਰੇਜ਼ੀ ਫਿਲਮ ਸ਼ੋ ਬੋਟ; ਵੇਖਕੇ ਭਾਰਤ ਦੀ ਪਹਿਲੀ ਟਾਕੀ ਫਿਲਮ ਆਲਮ ਆਰਾ; ਬਣਾਉਣ
ਲਈ ਪ੍ਰੇਰਿਤ ਹੋਏ ਸਨ। ਕਲਕੱਤਾ ਦੀ ਫਿਲਮ ਕੰਪਨੀ ਮਦਨ ਥੀਏਟਰ ਨੇ ਇਮਪਾਇਰ ਸਿਨੇਮਾ (ਮੁੰਬਈ) ਵਿਚ ਨ੍ਰਿਤ ਤੇ ਸੰਗੀਤ
ਭਰਪੂਰ ਦੋ ਛੋਟੀਆਂ ਫ਼ਿਲਮਾਂ 4 ਫਰਵਰੀ, 1931 ਨੂੰ ਵਿਖਾਈਆਂ ਸਨ. ਸਨ 1931 ਵਿਚ ਫਿਲਮ ਨਿਰਮਾਤਾ ਅਰਦੇਸ਼ੀਰ ਐਮ.
ਇਰਾਨੀ ਨੇ ਭਾਰਤ ਦੀ ਪਹਿਲੀ ਬੋਲਦੀ ਫਿਲਮ ਆਲਮ ਆਰਾ ਬਣਾਈ ਸੀ। ਇਹ ਫਿਲਮ 14 ਮਾਰਚ 1931 ਨੂੰ ਮੁੰਬਈ ਦੇ
ਮੈਜੇਸਟਿਕ ਸਿਨੇਮਾ ਹਾਲ ਵਿਚ ਰਿਲੀਜ਼ ਹੋਈ ਸੀ ਅਤੇ ਇਸ ਦੇ ਨਾਲ ਹੀ ਹਿੰਦੁਸਤਾਨ ਚ ਟਾਕੀ ਫ਼ਿਲਮਾਂ ਦਾ ਨਵਾਂ ਯੁਗ ਆਰੰਭ ਹੋ
ਗਿਆ ਸੀ।
ਪੰਜਾਬ ਵਿਚ ਟਾਕਿਜ਼ ਫ਼ਿਲਮਾਂ ਬਣਾਉਣ ਦੀ ਪਹਿਲ, ਲਾਹੌਰ ਦੇ ਮੰਨੇ ਪ੍ਰਮੰਨੇ ਸਿਨੇਮਾ-ਮਾਲਿਕ ਹਕੀਮ ਰਾਮ ਪ੍ਰਸਾਦ ਨੇ
ਕੀਤੀ, ਉਨ੍ਹਾਂ ਨੇ ਅਬਦੁਲ ਰਸ਼ੀਦ ਕਾਰਦਾਰ ਨੂੰ ਲੈਕੇ ਪਲੇ-ਆਰਟ ਫੋਟੋਟੋਨ ਕੰਪਨੀ ਦੇ ਬੈਨਰ ਹੇਠ ਹਿੰਦੁਸਤਾਨੀ ਭਾਸ਼ਾ ਦੀ ਫਿਲਮ
ਹੀਰ ਰਾਂਝਾ (1932) ਉਰਫ ਹੂਰ-ਏ-ਪੰਜਾਬ ਬਣਾਈ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ ਸੀ, ਕਿਉਂਕਿ ਮਸ਼ਹੂਰ
ਪੰਜਾਬੀ ਲੋਕ-ਕਿੱਸੇ ਨੂੰ ਹਿੰਦੂਸਤਾਨੀ ਵਿਚ ਨਾਟਕੀ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਮਾਸਟਰ ਫਿਦਾ ਹੁਸੈਨ ਨੇ ਇੱਕ ਮੁਲਾਕਾਤ
ਦੌਰਾਨ ਦੱਸਿਆ ਸੀ ਕਿ ਗੁੱਸਾਏ ਦਰਸ਼ਕਾਂ ਨੇ ਪਹਿਲੇ ਸ਼ੋਅ ਦੌਰਾਨ ਸਿਨੇਮਾਹਾਲ ਦੀਆਂ ਸੀਟਾਂ ਤੋੜ ਦਿੱਤੀਆਂ ਸਨ. ਇੱਕ ਪੰਜਾਬੀ ਗੀਤ
ਜੋੜ ਕੇ ਇਸ ਫਿਲਮ ਨੂੰ ਮੁੜ ਜਾਰੀ ਕੀਤਾ ਗਿਆ ਸੀ।
ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਸਥਾਨਕ ਭਾਸ਼ਾਵਾਂ ਦੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਇਸ ਲੜੀ ਵਿਚ ਜੁਮੇਈ
ਸ਼ਿਸ਼ਟੀ, ਪਹਿਲੀ ਬੰਗਾਲੀ ਤੇ ਅਯੋਧਯਾ ਚਾ ਰਾਜਾ; ਪਹਿਲੀ ਮਰਾਠੀ ਟਾਕੀ ਫ਼ਿਲਮਾਂ ਸਨ। ਪੰਜਾਬੀ ਜ਼ੁਬਾਨ ਦੇ ਦਰਸ਼ਕਾਂ ਦੀ ਘੱਟ
ਗਿਣਤੀ ਨੂੰ ਵੇਖਦਿਆਂ, ਕੋਈ ਵੀ ਨਿਰਮਾਤਾ ਪੰਜਾਬੀ ਫ਼ਿਲਮ ਬਣਾਉਣ ਦੇ ਖ਼ਤਰੇ ਨੂੰ ਮੁੱਲ ਨਹੀਂ ਲੈਣਾ ਚਾਹੁੰਦਾ ਸੀ. ਇਨ੍ਹਾਂ ਹਾਲਾਤਾਂ
ਵਿਚ ਬੰਬਈ ਦੀ ਪ੍ਰਸਿੱਧ ਫਿਲਮ ਕੰਪਨੀ ਹਿੰਦਮਾਤਾ ਸਿਨੇਟੋਨ ਨੇ ਸਾਲ 1932 ਚ ਪੰਜਾਬੀ ਭਾਸ਼ਾ ਦੀ ਪਹਿਲੀ ਫਿਲਮ ਇਸ਼ਕ-ਏ-
ਪੰਜਾਬ; ਉਪਨਾਮ ਮਿਰਜ਼ਾ ਸਾਹਿਬਾ (1935) ਬਣਾਉਣ ਲਈ ਦਲੇਰੀ ਭਰਿਆ ਕਦਮ ਵਧਾਇਆ ਸੀ। ਉਨ੍ਹਾਂ ਨੇ ਆਪਣਾ ਇੱਕ
ਦਫਤਰ ਲਾਹੌਰ ਵਿਚ ਖੋਲਿਆ ਅਤੇ ਪੰਜਾਬ ਦੀ ਮਸ਼ਹੂਰ ਪ੍ਰੇਮ ਕਥਾ ਮਿਰਜ਼ਾ ਸਾਹਿਬਾਂ;ਤੇ ਆਧਾਰਿਤ, ਇਸ ਫਿਲਮ ਨੂੰ ਪੰਜਾਬੀ
ਸੱਭਿਆਚਾਰਿਕ ਰੰਗ ਰੂਪ ਦੇਣ ਵਾਸਤੇ ਫਿਲਮ ਦੀ ਪੂਰੀ ਕਾਸ੍ਟ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਚੁਣੀ, ਜਿਸ ਵਿਚ ਮਸ਼ਹੂਰ
ਅਦਾਕਾਰ ਤੇ ਲੋਕ ਗਾਇਕਾਂ ਨੂੰ ਤਰਜੀਹ ਦਿੱਤੀ ਗਈ ਸੀ। ਇਸ ਫਿਲਮ ਦੇ ਮੁੱਖ ਪਾਤਰਾਂ ਵਿਚ ਪੰਜਾਬ ਦੇ ਮਸ਼ਹੂਰ ਲੋਕ-ਗਾਇਕ
ਭਾਈ ਦੇਸਾ ਅੰਮ੍ਰਿਤਸਰੀ (ਮਿਰਜ਼ਾ), ਤਹਿਸੀਲ ਚੁਨੀਆਂ ਦੀ ਸੋਹਣੀ ਮੁਟਿਆਰ ਮਿਸ ਖੁਰਸ਼ੀਦ (ਸਾਹਿਬਾਂ), ਪੰਜਾਬ ਦੀ ਮੋਹਣੀ ਡਾਂਸਰ
ਮਿਸ ਸਰਲਾ (ਨੂਰੀ), ਮਾਸਟਰ ਸੋਹਨ ਲਾਲ (ਖੇਵਖਾਨ), ਇਨਾਇਤ ਜਾਨ (ਰਹਿਮਤ), ਪਰਵੇਜ਼ (ਸ਼ਮੀਰ) ਅਤੇ ਲੋਕ-ਗਾਇਕ ਭਾਈ
ਛੈਲਾ ਪਟਿਆਲੇਵਾਲੇ ਆਦਿ ਸ਼ਾਮਿਲ ਸਨ।
ਫਿਲਮ ਨੂੰ ਡਾਇਰੈਕਟ ਕਰਨ ਦੀ ਜਿੰਮੇਵਾਰੀ ਪਹਿਲਾਂ ਐਨ. ਬੁਲਚੰਦਾਨੀ ਨੂੰ ਦਿੱਤੀ ਗਈ ਸੀ, ਪਰ ਉਹ ਪੰਜਾਬੀ ਬੋਲੀ, ਗੀਤ, ਸੰਗੀਤ
ਨਾਲ ਸਹਿਜ ਨਹੀਂ ਹੋ ਪਾਇਆ। ਇਸ ਕਾਰਨ ਫਿਲਮ ਨਿਰਦੇਸ਼ਨ ਦੀ ਬਾਗਡੋਰ ਪੰਜਾਬੀ ਨਿਰਦੇਸ਼ਕ ਜੀ.ਆਰ. ਸੇਠੀ ਨੂੰ ਸੰਭਾਲ ਦਿੱਤੀ
ਗਈ। ਇਸ ਤਰ੍ਹਾਂ ਫਿਲਮ ਬਣਾਉਣ ਲਈ ਕਈ ਔਕੜਾਂ ਪੇਸ਼ ਆਉਂਦੀਆਂ ਰਹੀਆਂ ਅਤੇ ਫਿਲਮ ਨੂੰ ਪੂਰਾ ਹੋਣ ;ਚ ਦੋ ਸਾਲਾਂ ਤੋਂ ਵੱਧ
ਸਮਾਂ ਅਤੇ ਬੇਸ਼ੁਮਾਰ ਸਰਮਾਇਆ ਲੱਗ ਗਿਆ ਸੀ. ਫ਼ਿਲਮ ਦਾ ਮਿੱਠੜਾ ਸੰਗੀਤ ਪ੍ਰੋਫੈਸਰ ਨਵਾਬ ਖ਼ਾਨ ਨੇ ਤਿਆਰ ਕੀਤਾ ਸੀ, ਪਰ
ਅਫਸੋਸ ਹੈ ਕਿ ਇਸ ਫਿਲਮ ਦੇ ਗੀਤ ਸੰਗੀਤ ਨੂੰ ਅਸੀਂ ਸੰਭਾਲ ਕੇ ਨਹੀਂ ਰੱਖ ਸਕੇ। ਅੱਜ ਇਸ ਫਿਲਮ ਦੇ ਸਿਰਫ ਇਕ ਗਾਣੇ ਜੇ ਮੈਂ
ਐਸਾ ਜਾਣਦੀ ਪ੍ਰੀਤ ਕੀਏ ਦੁੱਖ ਹੋਏ.. ਦਾ ਵੇਰਵਾ ਮਿਲਦਾ ਹੈ, ਜਿਸ ਨੂੰ ਫਿਲਮ ਦੀ ਹੀਰੋਇਨ ਮਿਸ ਖ਼ੁਰਸ਼ੀਦ ਨੇ ਗਾਇਆ ਸੀ.
ਕੈਮਰਾਮੈਨ ਈ. ਆਰ. ਕੂਪਰ ਨੇ ਲਾਹੌਰ ਚ ਰਾਵੀ ਨਦੀ ਦੇ ਕੰਡੇ ਅਤੇ ਅੰਮ੍ਰਿਤਸਰ ਦੇ ਕੰਪਨੀ ਬਾਗ ਦੀ ਖੂਬਸੂਰਤੀ ਨੂੰ ਆਪਣੇ ਕੈਮਰੇ
ਵਿਚ ਬਾਕਮਾਲ ਕੈਦ ਕੀਤਾ ਸੀ।
ਹਿੰਦੁਸਤਾਨ ਦੀ ਪਲੇਠੀ ਪੰਜਾਬੀ ਫਿਲਮ ;ਇਸ਼ਕ-ਏ-ਪੰਜਾਬ; ਉਰਫ ਮਿਰਜ਼ਾ ਸਾਹਿਬਾ 29 ਮਾਰਚ, 1935 ਨੂੰ ਲਾਹੌਰ ਦੀ ਨਿਰੰਜਨ
ਟਾਕੀਜ਼ ਵਿਖੇ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਪੰਜਾਬੀ ਫ਼ਿਲਮਾਂ ਦੇ ਸੁਨਹਿਰੀ ਇਤਿਹਾਸ ਦੀ ਸੰਗੇ-
ਬੁਨਿਆਦ ਰੱਖ ਦਿੱਤੀ ਗਈ ਸੀ। ਇਸ ਤੋਂ ਬਾਅਦ ਕਈ ਪੰਜਾਬੀ ਫ਼ਿਲਮਕਾਰਾਂ ਜਿਵੇਂ ਪੰਜਾਬੀ ਫ਼ਿਲਮਾਂ ਦੇ ਜਨਕ ਕ੍ਰਿਸ਼ਨ ਦੇਵ ਮਹਿਰਾ,
ਰੋਸ਼ਨ ਲਾਲ ਸ਼ੋਰੀ ਅਤੇ ਦਲਸੁਖ ਪੰਚੋਲੀ ਆਦਿ ਨੇ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵੱਲ ਆਪਣੇ ਕਦਮ ਵਧਾਏ।
ਲਾਹੌਰ ਸ਼ਹਿਰ ਦਾ ਨਾਂਅ ਪ੍ਰਾਚੀਨ ਗ੍ਰੰਥਾਂ ਵਿਚ ਲਵਪੁਰ ਲਿਖਿਆ ਮਿਲਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਲਾਹੌਰ ਸ਼ਹਿਰ ਨੂੰ
ਭਗਵਾਨ ਸ਼੍ਰੀਰਾਮ ਦੇ ਪੁੱਤਰ ਲਵ ਨੇ ਸਥਾਪਿਤ ਕੀਤਾ ਸੀ. ਲਾਹੌਰ, ਉੱਤਰੀ-ਪੱਛਮੀ ਭਾਰਤ ਵਿਚ ਕਲਾ, ਸਾਹਿਤ ਅਤੇ ਸੱਭਿਆਚਾਰਕ
ਵਿਰਸੇ ਦਾ ਮੁੱਖ ਕੇਂਦਰ ਰਿਹਾ ਹੈ. ਬੰਬੇ, ਕਲਕੱਤਾ ਅਤੇ ਦਿੱਲੀ ਦੀ ਤਰ੍ਹਾਂ, ਲਾਹੌਰ ਵਿਚ ਥੀਏਟਰ ਅਤੇ ਹੋਰ ਕਲਾਵਾਂ ਦਾ ਰੁਝਾਨ ਪੂਰੇ
ਜੋਸ਼ ਵਿੱਚ ਸੀ। ਲਾਹੌਰ ਦੇ ਟਕਸਾਲੀ ਗੇਟ, ਭੱਟੀ ਗੇਟ ਦੇ ਆਲੇ-ਦੁਆਲੇ ਕਈ ਪ੍ਰਮੁੱਖ ਥੀਏਟਰ ਜਿਵੇਂ ਅਲਫਰੈਡ ਥੀਏਟਰ, ਮਹਾਬੀਰ
ਥੀਏਟਰ, ਗਲੋਬ ਥੀਏਟਰ ਵਿਚ ਡਰਾਮਾ ਮੰਡਲੀਆਂ ਨਾਟਕ ਕਰਦਿਆਂ ਸਨ। ਭਾਰਤੀ ਮੂਕ ਫਿਲਮਾਂ ਦੇ ਆਗਮਨ ਦੇ ਬਾਵਜੂਦ,
ਦਰਸ਼ਕਾਂ ਦੀ ਦਿਲਚਸਪੀ ਥੀਏਟਰ ਅਤੇ ਨਾਟਕਾਂ ਵਿੱਚ ਬਣੀ ਰਹੀ ਸੀ। ਲਾਹੌਰ ਵਿਚ ਵੀ ਬਹੁਤ ਸਾਰੇ ਨਾਟਕੀ ਕਲੱਬ ਸਨ, ਜਿਨਾਂ
ਵਿਚ ਸਥਾਨਕ ਥੀਏਟਰ ਕਲਾਕਾਰ ਜਿਵੇਂ ਅਬਦੁਲ ਰਸ਼ੀਦ ਕਾਰਦਾਰ, ਐਮ ਇਸਮਾਇਲ, ਐਮ ਅਜਮਲ, ਹੀਰਾ ਲਾਲ, ਲਾਲਾ
ਯਾਕੂਬ, ਮਾਸਟਰ ਗੁਲਾਮ ਕਾਦਿਰ, ਇਮਤਿਆਜ਼ ਅਲੀ ਤਾਜ, ਜਗਦੀਸ਼ ਸੇਠੀ ਅਤੇ ਰਫ਼ੀਕ ਗ਼ਜ਼ਨਬੀ ਵਗੈਰਾ ਆਪਣੇ ਹੁਨਰ ਨੂੰ
ਪ੍ਰਦਰਸ਼ਿਤ ਕਰਦੇ ਸਨ
ਲਾਹੌਰ ਦਾ ਪਹਿਲਾ ਸਿਨੇਮਾ ਹਾਲ:
ਕਾਨੂੰਗੋ ਸ਼ੇਖ ਪਰਿਵਾਰ ਨਾਲ ਸਬੰਧਤ, ਸ਼ੇਖ ਅਜ਼ੀਜ਼ੁਦ੍ਦੀਨ ਨੇ ਨਾਟਕਾਂ ਖੇਡਣ ਵਾਸਤੇ 1908 ਵਿਚ ਲਾਹੌਰ ਦੇ ਟਕਸਾਲੀ ਗੇਟ
ਇਲਾਕੇ ਵਿਖੇ ਪੰਜਾਬ ਦਾ ਪਹਿਲਾ ਥੀਏਟਰ ਅਜ਼ੀਜ਼ ਥੀਏਟਰ; ਬਣਾਇਆ ਸੀ. ਜਦ ਮਈ 1913 ਨੂੰ ਭਾਰਤ ਵਿਚ ਖਾਮੋਸ਼ ਫ਼ਿਲਮਾਂ
ਦੀ ਸ਼ੁਰੂਆਤ ਹੋਈ ਤਾਂ ਇਸ ਥੀਏਟਰ ਦਾ ਨਾਂਅ ਜੁਬਲੀ ਸਿਨੇਮਾ ਰੱਖਿਆ ਗਿਆ ਸੀ। 1932 ਵਿਚ ਬੋਲਦਿਆਂ ਫ਼ਿਲਮਾਂ ਨੂੰ
ਵਿਖਾਉਣ ਲਈ ਇਸ ਥੀਏਟਰ ਨੂੰ ਅੱਪਗਰੇਡ ਕੀਤਾ ਗਿਆ ਅਤੇ ਫਿਰ ਇਸ ਨੂੰ ਤਾਜ ਮਹਿਲ ਟਾਕੀਜ਼ ਦੇ ਤੌਰ ਤੇ ਜਾਣਿਆ ਜਾਣ
ਲੱਗਾ।1947 ਵਿਚ ਪਾਕਿਸਤਾਨ ਦੇ ਗਠਨ ਤੋਂ ਬਾਅਦ, ਇਸਦਾ ਨਾਂਅ ਬਦਲ ਕੇ ਪਾਕਿਸਤਾਨ ਟਾਕੀਜ਼ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਟਾਕੀਜ਼ ਲਾਹੌਰ ਵਿਚ ਸਭ ਤੋਂ ਪੁਰਾਣਾ ਸਿਨੇਮਾ ਹਾਲ ਹੈ। ਜਿਸ ਦਾ ਸ਼ਾਨਦਾਰ ਇਤਿਹਾਸ ਹੈ। ਇਸ ਥੀਏਟਰ ਵਿਚ
ਸਿਰਫ਼ ਬਾਕਸ ਆਫਿਸ ਹਿੱਟ ਅਤੇ ਏ-ਕਲਾਸ ਫਿਲਮਾਂ ਪ੍ਰਦਰਸ਼ਤ ਕੀਤੀਆਂ ਜਾ ਰਹੀਆਂ ਹਨ
ਜਿਵੇਂ ਜਿਵੇਂ ਫਿਲਮਾਂ ਦੇ ਸ਼ੌਕੀਨਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ, ਲਾਹੌਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਨਵੇਂ ਥੀਏਟਰ/ ਸਿਨੇਮਾ
ਹਾਲ ਬਣਨਾ ਸ਼ੁਰੂ ਹੋ ਗਏ ਸਨ। ਸਾਲ 1920 ਦੇ ਆਉਂਦੇ ਆਉਂਦੇ ਲਾਹੌਰ ਵਿਚ ਸੱਤ ਥੀਏਟਰ: ਐਮਪਾਇਰ, ਏਕ੍ਸਲਸ਼ਿਅਰ,
ਲਕਸ਼ਮੀ ਟਾਕੀਜ਼, ਦੀਪਕ ਥੀਏਟਰ, ਕਰਾਊਨ ਸਿਨੇਮਾ, ਰਾਇਲ ਥੀਏਟਰ, ਗਤੀ ਥੀਏਟਰ ਅਤੇ ਮਹਾਬੀਰ ਥੀਏਟਰ ਸਥਾਪਿਤ ਹੋ
ਚੁਕੇ ਸਨ. ਇਨ੍ਹਾਂ ਤੋਂ ਇਲਾਵਾ ਲਾਹੌਰ ਸ਼ਹਿਰ ਵਿਚ ਕਈ ਓਪਨ ਏਅਰ ਥੀਏਟਰ ਵੀ ਕੰਮ ਕਰ ਰਹੇ ਸਨ।
ਲਾਹੌਰ (ਪੰਜਾਬ) ਦੀ ਪਹਿਲੀ ਮੂਕ ਫਿਲਮ
ਦਾਦਾ ਸਾਹਿਬ ਫਾਲਕੇ ਨੇ ਭਾਰਤ ਵਿਚ ਫਿਲਮ-ਨਿਰਮਾਣ ਦੀ ਜਿਹੜੀ ਬੁਨਿਆਦ ਰੱਖੀ ਸੀ, ਉਸਨੂੰ ਵੇਖਦਿਆਂ ਹੋਰ ਜਗ੍ਹਾਂ ਤੇ ਫਿਲਮ
ਬਣਾਉਣ ਵਾਲਿਆਂ ਨੂੰ ਉਤਸ਼ਾਹ ਮਿਲਿਆ. ਪੰਜਾਬ ਦੀ ਪਹਿਲੀ ਖਾਮੋਸ਼ ਫ਼ਿਲਮ ਬਾਰੇ ਕੋਈ ਵੀ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ
ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਪਹਿਲੀ ਮੂਕ ਫ਼ਿਲਮ ਪੰਨਾ ਲਾਲ ਘੋਸ਼ ਦੁਆਰਾ ਬਣਾਈ ਗਈ ਦੋ-ਰੀਲਾਂ ਦੀ ਲਘੂ
(ਸ਼ੋਰਟ) ਫਿਲਮ “ਫੇਕ ਕਰੰਸੀ” ਸੀ, ਜਿਸਨੂੰ ਮਿੰਟ ਏਰੀਆ ਦੇ ਸ਼ਾਲੀਮਾਰ ਗਾਰਡਨ ਵਿਚ ਸ਼ੂਟ ਕੀਤਾ ਗਿਆ ਸੀ।
ਲਾਹੌਰ ਵਿਚ ਬਣਾਈ ਗਈ ਪਹਿਲੀ ਫੀਚਰ ਫਿਲਮ ਬਾਰੇ ਫਿਲਮ-ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਹਨ ਕਿ ਹਮਾਰੀ
ਅਨਾਰਕਲੀ ਜਾਂ ਕਿਸਮਤ ਕੇ ਹੇਰ ਫੇਰ; ਜਾਂ ਫੇਰ ਡਾਟਰਜ਼ ਆਫ ਟੂਡੇ ਨੂੰ ਪੰਜਾਬ ਦੀ ਪਲੇਠੀ ਖਾਮੋਸ਼ ਫਿਲਮ ਹੋਣ ਦਾ ਫ਼ਖ਼ਰ ਹਾਸਿਲ
ਹੈ? ਉਪਲੱਬਧ ਦਸਤਾਵੇਜਾਂ ਦੇ ਆਧਾਰ ;ਤੇ ਇਹ ਕਿਹਾ ਜਾ ਸਕਦਾ ਹੈ ਕਿ ਹਮਾਰੀ ਅਨਾਰਕਲੀ; ਲਾਹੌਰ (ਪੰਜਾਬ) ਵਿਚ ਬਣਨ
ਵਾਲੀ ਪਹਿਲੀ ਮੂਕ ਫੀਚਰ ਫਿਲਮ ਸੀ. ਇਸ ਫਿਲਮ ਦੀ ਸ਼ੂਟਿੰਗ ਲਾਹੌਰ ਦੀ ਚੂਨਾ ਮੰਡੀ ਦੀ ਇਕ ਪੁਰਾਣੀ ਹਵੇਲੀ ਵਿਚ ਕੀਤੀ ਗਈ
ਸੀ।
ਉੱਤਰ ਪੱਛਮੀ ਰੇਲਵੇ ਦੇ ਸਾਬਕਾ ਅਧਿਕਾਰੀ ਜੀ.ਕੇ. ਮਹਿਤਾ ਨੇ ਲੰਡਨ ਤੋਂ ਇਕ ਫਿਲਮ-ਕੈਮਰਾ ਦਰਾਮਦ ਕਰਕੇ, 1924 ਵਿਚ
ਲਾਹੌਰ ਦੀ ਪਹਿਲੀ ਮੂਕ ਫਿਲਮ ਦਾ ਡਾਟਰਜ਼ ਆਫ਼ ਟੂਡੇ; ਨੂੰ ਬਣਾਉਣਾ ਸ਼ੁਰੂ ਕੀਤਾ. ਪਰ ਫਿਲਮ ਦੀ ਸਿਰਜਣਾ ਵਿੱਚ ਬਹੁਤ
ਸਾਰੀਆਂ ਅੜਚਣਾਂ/ ਮੁਸੀਬਤਾਂ ਆਈਆਂ, ਜਿਸ ਵਿੱਚ ਵਿੱਤੀ ਸਮੱਸਿਆਵਾਂ ਪ੍ਰਮੁੱਖ ਸੀ. ਇਹ ਫਿਲਮ ਲਾਹੌਰ ਦੇ ਬ੍ਰੈਡਲੇ ਹਾਲ ਦੇ ਨੇੜਲੇ
ਪਹਿਲੇ ਓਪਨ ਏਅਰ ਸਟੂਡੀਓ ;ਚ ਬਣਾਈ ਗਈ ਸੀ. ਕਈ ਸਾਲਾਂ ਦੀ ਜੱਦੋਜਹਿਦ ਦੇ ਬਾਅਦ ਇਹ ਫ਼ਿਲਮ 1928 ਵਿਚ ਰਿਲੀਜ਼
ਕੀਤੀ ਗਈ ਸੀ। ਸ਼ੰਕਰਦੇਵ ਆਰਿਆ ਦੁਆਰਾ ਨਿਰਦੇਸਿਤ, ਇਸ ਫ਼ਿਲਮ ਵਿਚ ਏ.ਆਰ. ਕਾਰਦਾਰ, ਵਿਲਾਇਤ ਬੇਗਮ, ਐਮ.
ਇਸਮਾਇਲ, ਵਿਜੇ ਕੁਮਾਰ, ਹੀਰਾ ਲਾਲ, ਮਾਸਟਰ ਗੁਲਾਮ ਕਾਦਿਰ ਅਤੇ ਜੀ.ਕੇ. ਮਹਿਤਾ ਆਦਿ ਨੇ ਕੰਮ ਕੀਤਾ ਸੀ। ਫਿਲਮ ਨੇ
ਬਾਕਸ ਆਫਿਸ ਤੇ ਕੋਈ ਵਿਸ਼ੇਸ਼ ਸਫਲਤਾ ਹਾਸਲ ਨਹੀਂ ਕੀਤੀ ਅਤੇ ਜੀ. ਕੇ. ਮਹਿਤਾ ਨੇ ਫਿਲਮ ਉਤਪਾਦਨ ਤੋਂ ਕਿਨਾਰਾ ਕਰ ਲਿਆ
ਸੀ।
ਇਸ ਦੌਰਾਨ, ਹਿਮਾਂਸ਼ੂ ਰਾਏ ਨੇ ਗ੍ਰੇਟ ਈਸਟਰਨ ਫਿਲਮ ਕਾਰਪੋਰੇਸ਼ਨ ਦੇ ਬੈਨਰ ਹੇਠ 1925 ਵਿੱਚ ਦਾ ਲਾਈਟ ਆਫ ਏਸ਼ੀਆ (ਪ੍ਰੇਮ
ਸੰਨਿਆਸ) ਫਿਲਮ ਦਾ ਨਿਰਮਾਣ ਕੀਤਾ ਸੀ. ਇਸ ਫ਼ਿਲਮ ਦਾ ਨਿਰਦੇਸ਼ਨ ਫਰੰਜ਼ ਓਸਟਨ ਨੇ ਕੀਤਾ ਸੀ. ਫਿਲਮ ਦੇ ਥੀਮ ਨੂੰ
ਰਾਜ ਕੁਮਾਰ ਸਿਧਾਰਥ ਗੌਤਮ ਦੇ ਜੀਵਨ ਤੇ ਫ਼ਲਸਫ਼ੇ ਤੇ ਆਧਾਰਿਤ ਸੀ. ਫਿਲਮ ਵਿਚ ਹਿਮਾਂਸ਼ੂ ਰਾਏ ਨੇ ਪ੍ਰਿੰਸ ਸਿਧਾਰਥ ਗੌਤਮ ਦਾ ਰੋਲ
ਕੀਤਾ ਸੀ, ਰੂਪ ਸੁੰਦਰੀ ਸੀਤਾ ਦੇਵੀ ਨੇ ਹੀਰੋਇਨ ਦਾ ਕਿਰਦਾਰ ਨਿਭਾਇਆ ਸੀ. ਹੋਰ ਕਲਾਕਾਰਾਂ ਵਿਚ ਸ਼ਰਦਾ ਉਕਿਲ, ਪ੍ਰਫੁੱਲ ਰਾਏ,
ਚਾਰੂ ਰਾਏ ਅਤੇ ਰਾਣੀ ਬਾਲਾ ਸਨ. ਇਸ ਫ਼ਿਲਮ ਦੇ ਨਿਰਮਾਣ ਵਿਚ ਜੈਪੁਰ ਦੇ ਮਹਾਰਾਜਾ ਨੇ ਰਾਜਪੁਤਾਨਾ ਰਾਜ ਦੇ ਸਾਰੇ ਸਾਧਨ
ਨਿਰਮਾਤਾਵਾਂ ਨੂੰ ਉਪਲਬਧ ਕਰਵਾਏ ਸਨ. ਇਹ ਫਿਲਮ ਭਾਰਤ ਵਿਚ 22 ਅਕਤੂਬਰ, 1925 ਨੂੰ ਜਾਰੀ ਕੀਤੀ ਗਈ ਸੀ।
ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਪ੍ਰੇਮ ਸੰਨਿਆਸ ਸੀ।
ਲਾਹੌਰ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਮੋਤੀ ਲਾਲ ਸਾਗਰ ਅਤੇ ਉਨ੍ਹਾਂ ਦੇ ਭਰਾ ਪ੍ਰੇਮ ਸਾਗਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਕੇ
ਗ੍ਰੇਟ ਈਸਟਰਨ ਫਿਲਮ ਕਾਰਪੋਰੇਸ਼ਨ ਬਣਾਈ ਅਤੇ ਉਸਨੇ ਪੰਜਾਬ ਦੇ ਪਹਿਲੇ ਫਿਲਮ ਸਟੂਡੀਓ ;ਪੰਜਾਬ ਫਿਲਮ ਸਟੂਡੀਓ ਦੀ
ਸਥਾਪਨਾ ਕੀਤੀ। ਕਲਕੱਤੇ ਦੀ 14 ਸਾਲਾ ਐਂਗਲੋ-ਇੰਡੀਅਨ ਵਿਦਿਆਰਥਨ ਰੇਨੀ ਸਮਿਥ ਨੂੰ ਹੀਰੋਇਨ ਵਜੋਂ ਚੁਣਿਆ ਗਿਆ ਸੀ।
ਫ਼ਿਲਮ ਪ੍ਰੇਮ ਸੰਨਿਆਸ ਦਾ ਬਜਟ 90000 ਰੁਪਏ ਸੀ, ਜੋ ਔਸਤ ਭਾਰਤੀ ਫ਼ਿਲਮ ਦਾ ਦਸ ਗੁਣਾ ਸੀ। ਮਹਾਰਾਜਾ ਜੈਪੁਰ ਦੇ ਸੋਨੇ
ਅਤੇ ਗਹਿਣਿਆਂ ਨਾਲ ਲੈਸ 30-ਹਾਥੀ ਫਿਲਮ ਵਿਚ ਇਕ ਅਹਿਮ ਦ੍ਰਿਸ਼ ਵਿਚ ਸ਼ਾਮਲ ਕੀਤੇ ਗਏ ਸਨ। ਫ਼ਿਲਮ ਪ੍ਰੇਮ ਸੰਨਿਆਸ ਨੇ
ਜਰਮਨੀ ਅਤੇ ਲੰਡਨ ਵਿਚ ਬਹੁਤ ਸਫਲਤਾ ਹਾਸਲ ਕੀਤੀ, ਜਦੋਂ ਕਿ ਭਾਰਤੀ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਵਿਚ ਫਿਲਮ ਦੀ
ਕਾਵਿਕ ਸ਼ੈਲੀ ਵਧੇਰੇ ਸਫਲ ਨਹੀਂ ਹੋ ਸਕੀ।
ਸਨ 1929 ਵਿਚ ਲਾਹੌਰ ਦੇ ਤਿੰਨ ਫ਼ਿਲਮਕਾਰਾਂ ਰੋਸ਼ਨ ਲਾਲ ਸ਼ੋਰੀ, ਏ. ਆਰ. ਕਾਰਦਾਰ ਅਤੇ ਲੁਈਸ ਹੇਰਾਲਡ ਨੇ ਮਿਲ ਕੇ ਇੱਕ
ਫਿਲਮ ਕੰਪਨੀ ਥ੍ਰੀ ਯੂਨਾਈਟਿਡ ਪਲੇਅਰਸ ਬਣਾਈ. ਉਨ੍ਹਾਂ ਨੇ ਇਸ ਬੈਨਰ ਦੇ ਹੇਠ ਇਕ ਫਿਲਮ ਅਨਲਕੀ ਲਵਰ ਦਾ ਨਿਰਮਾਣ
ਸ਼ੁਰੂ ਕੀਤਾ, ਪਰ ਜਲਦੀ ਹੀ ਕੰਪਨੀ ਬੁਰੀ ਤਰ੍ਹਾਂ ਵਿੱਤੀ ਸੰਕਟ ਵਿਚ ਫਸ ਗਈ. ਆਖਿਰਕਾਰ ਫਿਲਮ ਨੂੰ ਅਧੂਰਾ ਛੱਡਣਾ ਪਿਆ, ਜਿਸ
ਕਾਰਨ ਕਾਰਦਾਰ ਨੂੰ ਬਹੁਤ ਮਾਯੂਸੀ ਹੋਈ. ਉਸ ਨੇ ਇਸ ਫਿਲਮ ਕੰਪਨੀ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਆਪਣੇ ਨਵੇਂ
ਪ੍ਰੋਡਕਸ਼ਨ ਹਾਊਸ ਯੂਨਾਈਟਿਡ ਪਲੇਅਰਸ ਚ ਫਿਲਮ ਹੁਸਨ ਦਾ ਡਾਕੂ ਦਾ ਨਿਰਮਾਣ ਸ਼ੁਰੂ ਕਰ ਦਿੱਤਾ।.
ਫਿਲਮ ਦਾ ਡਾਟਰਸ ਆਫ ਟੂਡੇ; ਦੀ ਅਸਫ਼ਲਤਾ ਨੇ ਕਾਰਦਾਰ ਅਤੇ ਇਸਮਾਈਲ ਨੂੰ ਸੜਕ ਉੱਤੇ ਲਿਆ ਖੜਾ ਕੀਤਾ ਸੀ। ਪਰ ਉਨ੍ਹਾਂ
ਦੇ ਹੌਸਲੇ ਬੁਲੰਦ ਸਨ, ਘਰ ਦਾ ਸਾਮਾਨ ਤੇ ਹੋਰ ਜਾਇਦਾਦ ਆਦਿ ਬੇਚਕੇ ਇਕ ਨਵੀਂ ਫਿਲਮ ਕੰਪਨੀ ਪਲੇ-ਆਰਟ ਫੋਟੋਟੋਨ,
(ਯੂਨਾਈਟਡ ਪਲੇਅਰਸ ਕਾਰਪੋਰੇਸ਼ਨ) ਬਣਾਈ ਅਤੇ ਆਪਣਾ ਸਟੂਡੀਓ ਰਾਵੀ ਰੋਡ, ਲਾਹੌਰ ਤੇ ਉਸਾਰਿਆ। ਇਸ ਸਟੂਡੀਓ ਵਿਚ
ਹੀਰਾ ਲਾਲ, ਗੁਲ ਹਮੀਦ, ਨਜ਼ੀਰ, ਗੁਲਜ਼ਾਰ, ਮੁਮਤਾਜ ਅਤੇ ਅਹਿਮਦ ਦੀਨ ਵਰਗੇ ਸਾਰੀਖੇ ਅਦਾਕਾਰ ਕੰਮ ਕਰਦੇ ਸਨ. ਨੇ ਵਾਲੇ
ਅਦਾਕਾਰਾਂ ਵਿਚ ਸ਼ਾਮਲ ਸਨ। ਸਟੂਡੀਓ ਵਿਚ ਧੁੰਦਲੀ ਰੋਸ਼ਨੀ ਕਾਰਨ, ਫਿਲਮ ਦੀ ਸ਼ੂਟਿੰਗ ਦਿਨ ਵੇਲ੍ਹੇ ਕਰਨੀ ਪੈਂਦੀ ਸੀ. ਪਰ
ਸਟੂਡੀਓ ਦੇ ਪਿਛੋਕੜ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਤੇ ਮਹਾਰਾਣੀ ਨੂਰਜਹਾਂ ਦੇ ਮਕਬਰੇ ਅਤੇ ਰਾਵੀ ਦਰਿਆ ਦੇ ਹਰੇ-ਭਰੇ ਜੰਗਲ
ਦੇ ਸ਼ਾਨਦਾਰ ਨਜ਼ਾਰੇ ਫ਼ਿਲਮਾਂ ਦੀ ਸ਼ੂਟਿੰਗ ਵਾਸਤੇ ਢੁਕਵੀਂ ਲੋਕੇਸ਼ਨ ਪੇਸ਼ ਕਰਦੇ ਸਨ।
ਇਸ ਸਟੂਡੀਓ ਵਿਚ ਸਬ ਤੋਂ ਪਹਿਲਾਂ ਅਬਦੁਲ ਰਸ਼ੀਦ ਕਾਰਦਾਰ ਦੇ ਨਿਰਦੇਸ਼ਨਾ ਹੇਠ ਖਾਮੋਸ਼ ਫਿਲਮ ਮਿਸਟੀਰੀਅਸ ਈਗਲ ਉਰਫ
;ਹੁਸਨ ਕਾ ਜਾਦੂ ਬਣਾਈ ਗਈ ਸੀ. ਇਸ ਐਕਸ਼ਨ ਫਿਲਮ ਦਾ ਹੀਰੋ ਕਾਰਦਾਰ ਖੁੱਦ ਸੀ ਅਤੇ ਗੁਲਜਾਰ ਬੇਗਮ ਨੇ ਨਾਇਕਾ ਦੀ
ਭੂਮਿਕਾ ਨਿਭਾਈ ਸੀ। ਸਹਾਇਕ ਭੂਮਿਕਾਵਾਂ ਵਿੱਚ ਅਮਰੀਕਨ ਅਦਾਕਾਰਾ ਇਰਿਸ ਕਰੋਫੋਰਡ, ਐਮ. ਇਸਮਾਈਲ, ਗੁਲਾਮ ਕਾਦਿਰ,
ਐਸ.ਐਫ. ਸ਼ਾਅ ਅਤੇ ਜੀ.ਆਰ. ਜਾਨ ਸਕਰੀਨ ਤੇ ਨਜ਼ਰ ਆਏ ਸਨ. ਫਿਲਮ 12 ਜੁਲਾਈ 1930 ਨੂੰ ਲਾਹੌਰ ਦੇ ਦੀਪਕ ਸਿਨੇਮਾ
ਵਿਚ ਰਿਲੀਜ਼ ਹੋਈ ਸੀ. ਪਹਿਲੇ ਹਫ਼ਤੇ ਚ, ਫਿਲਮ ਦਾ ਔਸਤ ਕਾਰੋਬਾਰ ਕਰੀਬ 50 ਰੁਪਏ ਸੀ ਅਤੇ ਇਹ ਬਾਕਸ ਆਫਿਸ ਤੇ ਬੁਰੀ
ਤਰ੍ਹਾਂ ਫੇਲ ਹੋ ਗਈ ਸੀ। ਇਸ ਫਿਲਮ ਦੀ ਨਾਕਾਮੀ ਤੋਂ ਬਾਅਦ ਕਾਰਦਾਰ ਸਾਹਿਬ ਨੇ ਕਿਸੇ ਵੀ ਹੋਰ ਫ਼ਿਲਮ ਵਿਚ ਕੰਮ ਨਾ ਕਰਨ ਤੋਂ
ਤੋਬਾ ਕਰ ਦਿਤੀ ਸੀ। ਹਾਲਾਂਕਿ ਇਸ ਫਿਲਮ ਦੇ ਉਤਪਾਦਨ ਦੇ ਨਾਲ, ਪੰਜਾਬੀ ਫਿਲਮ ਉਦਯੋਗ ਨੇ ਲਾਹੌਰ ਦੇ ਭਾਟੀ ਗੇਟ ਇਲਾਕੇ
ਵਿੱਚ ਆਪਣਾ ਪਹਿਲਾ ਕਦਮ ਰੱਖ ਦਿੱਤਾ ਸੀ।
ਪਲੇਅ-ਆਟ ਫੋਟੋੋਟਨ ਦੀ ਅਗਲੀ ਪੇਸ਼ਕਾਰੀ ਕਾਰਦਾਰ ਨਿਰਦੇਸ਼ਤ ਐਕਸ਼ਨ ਡਰਾਮਾ ਸਰਫੋਰਸ਼; ਉਰਫ਼ ਬਹਾਦੁਰ ਦਿਲ ਸੀ।. ਗੁਲ
ਹਮੀਦ ਨੇ ਮੁੱਖ ਭੂਮਿਕਾ ਨਿਭਾਈ, ਜਦਕਿ ਰਫੀਕ ਗਦਨਵੀ ਨੂੰ ਇਕ ਅਭਿਨੇਤਾ ਦੇ ਰੂਪ ਵਿਚ ਇਕ ਬ੍ਰੇਕ ਮਿਲੀ। ਬਾਅਦ ਵਿਚ
ਗਜ਼ਨਵੀ ਇੱਕ ਮਸ਼ਹੂਰ ਸੰਗੀਤ ਨਿਰਦੇਸ਼ਕ ਦੇ ਤੌਰ ਤੇ ਉਭਰਿਆ ਸੀ। ਹੋਰ ਕਲਾਕਾਰਾਂ ਵਿਚ ਗੁਲਾਮ ਕਾਦਰ, ਮਿਸ ਗੁਲਜ਼ਾਰ ਅਤੇ
ਮੁਮਤਾਜ਼ ਸ਼ਾਮਲ ਸਨ। ਇਹ ਕਾਮਯਾਬ ਫਿਲਮ ਭੱਟੀ ਗੇਟ ਦੇ ਦੀਪਕ ਸਿਨੇਮਾ ਚ ਰਿਲੀਜ਼ ਹੋਈ ਸੀ।
ਏ.ਆਰ. ਕਾਰਦਾਰ ਦੁਆਰਾ ਨਿਰਦੇਸ਼ਿਤ ਤੀਜੀ ਫਿਲਮ ਸਫਦਰ ਜੰਗ; (1930) ਇੱਕ ਐਕਸ਼ਨ ਕਾਸਟਿਊਮ ਡਰਾਮਾ ਮੂਕ ਫਿਲਮ
ਸੀ। ਕਾਰਦਾਰ ਨੇ ਅਦਾਕਾਰਾ ਮੁਮਤਾਜ ਬੇਗਮ ਨੂੰ ਮੁੱਖ ਨਾਇਕਾ ਵਜੋਂ ਅਤੇ ਬ੍ਰਿਟਿਸ਼ ਪੁਲਿਸ ਅਫਸਰ ਗੁਲ ਹਾਮਿਦ ਨੂੰ ਇਸ ਫ਼ਿਲਮ
ਵਿੱਚ ਬ੍ਰੇਕ ਦਿੱਤੀ ਸੀ। ਇਸ ਫ਼ਿਲਮ ਦੀ ਸ਼ੂਟਿੰਗ ਲਾਹੌਰ ਦੇ ਸ਼ਾਲੀਮਾਰ ਗਾਰਡਨ ਅਤੇ ਹੋਰ ਇਤਿਹਾਸਿਕ/ ਯਾਦਗਾਰ ਸਮਾਰਕਾਂ ਵਿਚ
ਕੀਤੀ ਸੀ. ਇਸ ਫ਼ਿਲਮ ਨੇ ਬਾਕਸ ਆਫਿਸ ਤੇ ਵਧੀਆ ਕਾਰੋਬਾਰ ਕੀਤਾ ਸੀ।
ਏ.ਆਰ. ਕਰਦਾਰ ਦੁਆਰਾ ਨਿਰਦੇਸਿਤ ਅਗਲੀ ਮੂਕ ਫ਼ਿਲਮ,;ਫਰੇਬੀ ਸ਼ਹਿਜ਼ਾਦਾ; ਉਰਫ਼ ਸ਼ੇਫਰਡ ਕਿੰਗ; ਲਾਹੌਰ ਦੇ ਦੀਪਕ
ਥੀਏਟਰ ਵਿੱਚ 1931 ਨੂੰ ਪਰਦਾ ਪੇਸ਼ ਕੀਤੀ ਗਈ ਸੀ. ਗੁਲ ਹਮੀਦ, ਗੁਲਜ਼ਾਰ, ਐਮ ਇਸਮਾਇਲ, ਹੀਰਾ ਲਾਲ, ਹਸਨ ਦੀਨ,
ਅਹਿਮਦ ਦੀਨ, ਹੈਦਰ ਸ਼ਾਹ ਅਤੇ ਫਜ਼ਲ ਸ਼ਾਹ ਨੇ ਇਸ ਫਿਲਮ ਵਿਚ ਮੁੱਖ ਕਿਰਦਾਰ ਨਿਭਾਏ ਸਨ।
ਯੂਨਾਈਟਿਡ ਪਲੇਅਰਸ ਕਾਰਪੋਰੇਸ਼ਨ ਦੁਆਰਾ ਬਣਾਈਆਂ ਹੋਈਆਂ ਸੱਤ ਫਿਲਮਾਂ ਦੀ ਲੜੀ ਵਿੱਚ ਆਖਰੀ ਫਿਲਮ ਫੇਰਬੀ ਡਾਕੂ
(1931) ਉਰਫ਼ ਮਿਸਟੀਰੀਅਸ ਬੇਂਡੀਟ ਨੂੰ ਏ.ਆਰ. ਕਾਰਦਾਰ ਨੇ ਡਾਇਰੈਕਟ ਕੀਤਾ ਸੀ. ਮੁੱਖ ਪਾਤਰ ਗੁਲਜ਼ਾਰ ਅਤੇ ਨਜ਼ੀਰ ਤੋਂ
ਇਲਾਵਾ ਗੁਲ ਹਾਮਿਦ, ਐਮ. ਇਸਮਾਈਲ, ਹੀਰਾ ਲਾਲ, ਗੁਲਾਮ ਕਾਦਿਰ ਸ਼ਾਮਲ ਸਨ. ਐਮ. ਇਸਮਾਈਲ ਨੇ ਬਤੌਰ ਖਲਨਾਇਕ
ਉੱਘੀ ਪ੍ਰਸਿੱਧੀ ਹਾਸਿਲ ਕੀਤੀ. ਪਰ ਕਾਰਦਾਰ ਇਸ ਫਿਲਮ ਨੂੰ ਜਾਰੀ ਨਹੀਂ ਕਰ ਸਕੇ।.
ਇਸ ਬੈਨਰ ਦੀ ਦਾ ਵਾਨਡਰਿੰਗ ਡਾਂਸਰ ਉਰਫ ਅਵਾਰਾ ਰਕਾਸਾ; ਇੱਕ ਅਜਿਹੀ ਫਿਲਮ ਸੀ, ਜਿਸਦੀ ਹਿਦਾਇਆਤਕਾਰੀ ਦੀ
ਜਿੰਮੇਦਾਰੀ ਕਾਰਦਾਰ ਨੇ ਜੇ. ਕੇ. ਨੰਦਾ ਨੂੰ ਦਿੱਤੀ ਸੀ। ਫਿਲਮ;ਬੇਬੀ ਬ੍ਰਿਜ ਬ੍ਰਾਇਡ ਦੀ ਸੁੰਦਰੀ, ਰੁਕਇਆ ਖਾਤੂਨ ਨੂੰ ਹੀਰੋਇਨ ਦੀ
ਭੂਮਿਕਾ ਲਈ ਪ੍ਰਤੀ ਮਹੀਨਾ 400 ਰੁਪਏ ਦੀ ਤਨਖਾਹ ਤੇ ਭਰਤੀ ਕੀਤਾ ਸੀ। ਗੁਲ ਹਮੀਦ ਨੇ ਹੀਰੋ ਦੀ ਭੂਮਿਕਾ ਨਿਭਾਈ ਹੋਰ
ਕਲਾਕਾਰ ਲਾਲਾ ਯਾਕੂਬ, ਗੁਲਜ਼ਾਰ, ਹੀਰਾ ਲਾਲ, ਫਜ਼ਲ ਸ਼ਾਹ, ਅਹਿਮਦ ਦੀਨ, ਐਮ ਜ਼ਹੂਰ ਤੇ ਐਮ ਇਸਮਾਇਲ ਆਦਿ ਸ਼ਾਮਲ
ਸਨ।
ਘੋੜੇ ਦੀ ਦੌੜ ਦੇ ਸੀਨ ਨੂੰ ਕਰਨ ਸਮੇਂ, ਅਭਿਨੇਤਾ ਗੁਲ ਹਮੀਦ ਜ਼ਖਮੀ ਹੋ ਗਏ ਸਨ. ਇਹ ਫਿਲਮ ਬਾਕਸ ਆਫਿਸ ਤੇ ਸੁਪਰ ਹਿੱਟ ਸਾਬਿਤ ਹੋਈ
ਸੀ। ਕਾਰਦਾਰ ਸਾਹਿਬ ਨੂੰ ਫਿਲਮ ਦੀ ਕਹਾਣੀ ਇੰਨ੍ਹੀ ਪਸੰਦ ਆਈ ਸੀ ਕਿ ਉਨ੍ਹਾਂ ਨੇ ਇਸੇ ਕਹਾਣੀ ਨੂੰ ਲੈਕੇ ਭਵਿੱਖ ਵਿਚ ਤਿੰਨ ਹੋਰ
ਫ਼ਿਲਮਾਂ ਸੁਲਤਾਨਾ;ਦੁਲਾਰੀ ਅਤੇ ਯਾਸਮੀਨ ਬਣਾਈਆਂ ਸਨ।
ਖੂਨੀ ਕਟਾਰ ਉਰਫ ਗੋਲਡਨ ਡੈਗਰ; ਫਿਲਮ ਤੋਂ ਅਭਿਨੇਤਾ-ਨਿਰਮਾਤਾ-ਨਿਰਦੇਸ਼ਕ ਨਜ਼ੀਰ ਨੇ ਫ਼ਿਲਮ ਦੁਨੀਆ ਵਿਚ ਕਦਮ ਰੱਖਿਆ
ਸੀ। ਫ਼ਿਲਮ ਦੇ ਹੋਰ ਪਾਤਰਾਂ ਵਿਚ ਗੁਲ ਹਾਮਿਦ, ਗੁਲਜ਼ਾਰ, ਐਮ. ਇਸਮਾਈਲ, ਹੀਰਾ ਲਾਲ, ਗੁਲਾਮ ਕਾਦਿਰ ਅਤੇ ਐਮ ਜ਼ਹੀਰ
ਸ਼ਾਮਲ ਹਨ।
ਪ੍ਰਫੁਲ ਰਾਏ ਅਤੇ ਚਾਰੂ ਰਾਏ ਦੇ ਨਿਰਦੇਸ਼ਨਾਂ ਹੇਠ ਬਣੀ ਫਿਲਮ ਦਾ ਲਵ ਆਫ ਏ ਮੁਗਲ ਪ੍ਰਿੰਸ- ਅਨਾਰਕਲੀ (1928) ਦਾ
ਨਿਰਮਾਣ ਗ੍ਰੇਟ ਈਸਟਰਨ ਫਿਲਮ ਕਾਰਪੋਰੇਸ਼ਨ ਦੇ ਬੈਨਰ ਹੇਠ ਕੀਤਾ ਗਿਆ ਸੀ। ਇਮਤਿਆਜ਼ ਅਲੀ ਤਾਜ ਦੇ ਬੁਨਿਆਦੀ
ਇਤਿਹਾਸਕ ਉਰਦੂ ਡਰਾਮਾ ਤੇ ਆਧਾਰਿਤ ਇਸ ਫਿਲਮ ਵਿਚ ਚਾਰੂ ਰਾਏ, ਸੀਤਾ ਦੇਵੀ, ਇਲਿਆ ਦੇਵੀ, ਰਾਜਕੁਮਾਰੀ, ਸਾਵਣ
ਸਿੰਘ, ਇਮਤਿਆਜ਼ ਅਲੀ ਤਾਜ, ਦੀਵਾਨ ਸ਼ਰਾਰ, ਸ਼ਕੁੰਤਲਾ ਟੇਮਬੇ ਆਦਿ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਸਨ। ਵੇਸ਼-ਭੂਸ਼ਾ
ਪ੍ਰਧਾਨ, ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਸ਼ੇਖੂਪੁਰਾ ਕਿਲੇ ਵਿਚ ਹੋਈ ਸੀ। ਫਿਲਮ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ
ਪਿਆ ਅਤੇ ਇਸ ਫਿਲਮ ਨੂੰ ਪੂਰਾ ਕਰਨ ਲਈ ਦੋ ਸਾਲ ਲੱਗ ਗਏ । ਇਹ ਵੱਡੇ-ਬਜਟ ਦੀ ਫਿਲਮ ਬਾਕਸ ਆਫਿਸ ਤੇ ਪਿਟ ਗਈ ਸੀ
ਕਿਉਕਿ ਕੁਝ ਦਿਨ ਪਹਿਲਾਂ ਹੀ ਇਸੇ ਵਿਸ਼ੇ ਤੇ ਬਣੀ ਇੰਪੀਰੀਅਲ ਫਿਲਮ ਕੰਪਨੀ ਦੀ ਅਨਾਰਕਲੀ ਨੂੰ ਦਰਸ਼ਕਾਂ ਦਾ ਡੂੰਘਾ ਹੁੰਗਾਰਾ
ਮਿਲ ਰਿਹਾ ਸੀ। ਇਸ ਫ਼ਿਲਮ ਦੀ ਕਮਰਸ਼ੀਅਲ ਅਸਫਲਤਾ ਦੇ ਸਿੱਟੇ ਵਜੋਂ, ਗ੍ਰੇਟ ਈਸਟਰਨ ਫਿਲਮ ਕੰਪਨੀ ਨੂੰ ਬੰਦ ਕਰਨਾ ਪਿਆ।
ਆਪਣੇ ਵੱਕਾਰੀ ਉਤਪਾਦ ਕਾਤਿਲ ਕਟਾਰ ਉਰਫ ਸਵੀਟ ਹਾਰਟ; ਫਿਲਮ ਦੀ ਹੀਰੋਇਨ ਵਾਸਤੇ ਅਬਦੁਲ ਰਸ਼ੀਦ ਕਾਰਦਾਰ ਨੇ
ਲਾਹੌਰ ਦੀ ਬਦਨਾਮ ਗਲੀ (ਰੇਡ ਲਾਈਟ ਏਰੀਆ) ਤੋਂ ਨੱਚਣ ਵਾਲਿਆਂ ਦੋ ਸਗੀਆਂ ਭੈਣਾਂ ਸਰਦਾਰ ਅਖਤਰ ਤੇ ਬਹਾਰ ਅਖਤਰ ਨੂੰ
ਚੁਣਿਆ। ਛੋਟੀ ਭੈਣ ਬਹਾਰ ਨੂੰ ਹੀਰੋਇਨ ਦਾ ਰੋਲ ਮਿਲਿਆ ਜਦਕਿ ਵੱਡੀ ਭੈਣ ਸਰਦਾਰ ਅਖਤਰ ਦੇ ਹਿੱਸੇ ਖਲਨਾਇਕਾ (vamp)
ਦਾ ਰੋਲ ਆਇਆ ਸੀ। ਇਸ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਕਾਰਦਾਰ ਨੂੰ ਹੀਰੋਇਨ ਬਹਾਰ ਅਖਤਰ ਨਾਲ ਪਿਆਰ ਹੋ ਗਿਆ। ਇੱਕ
ਦਿਨ ਕਾਰਦਾਰ ਬਹਾਰ ਨੂੰ ਆਪਣੇ ਦੋਸਤ ਦੇ ਘਰ ਸ਼ੇਖੁਪੁਰਾ ਲੈ ਗਿਆ ਅਤੇ ਦੋਵਾਂ ਨੇ ਗੁਪਤ ਰੂਪ ਵਿੱਚ ਨਿਕਾਹ ਕਰਵਾ ਲਿਆ।
ਈਰਖਾ ਦੀ ਮਾਰੀ ਸਰਦਾਰ ਅਖਤਰ ਨੇ ਇਹ ਪੂਰਾ ਵਾਕਿਆ ਆਪਣੇ ਮਾਂ ਬਾਪ ਨੂੰ ਦੱਸ ਦਿੱਤਾ. ਉਨ੍ਹਾਂ ਨੇ ਕਾਰਦਾਰ ਦੇ ਖਿਲਾਫ ਬਹਾਰ
ਨੂੰ ਅਗਵਾ ਕਰਾਉਣ ਦਾ ਕੇਸ ਦਰਜ ਕਰਵਾ ਦਿੱਤਾ ।
ਬਹਾਰ ਨੇ ਅਦਾਲਤ ਵਿਚ ਜਦੋਂ ਕਾਰਦਾਰ ਦੇ ਪੱਖ ਦੀ ਗਵਾਹੀ ਦਿੱਤੀ ਤਾਂ ਹੀ ਕਾਰਦਾਰ ਨੂੰ ਹਿਰਾਸਤ ਵਿੱਚੋਂ ਰਿਹਾ ਕੀਤਾ ਗਿਆ ਸੀ.
ਇਸ ਤੋਂ ਬਾਅਦ, ਕਾਰਦਾਰ ਨੇ ਫਿਲਮ ਕਾਤਿਲ ਕਟਾਰ ਦੀ ਸ਼ੂਟਿੰਗ ਬੰਦ ਕਰ ਦਿੱਤੀ ਕਿਉਂਕਿ ਫਿਲਮ ਦੀ ਨਾਇਕਾ ਬਹਾਰ ਅਖਤਰ
ਹੁਣ ਉਸਦੀ ਸ਼ਰੀਕ-ਏ-ਹਯਾਤ ਬਣ ਚੁਕੀ ਸੀ। ਉਸ ਨੇ ਫਿਲਮ ਦੇ ਸਾਰੇ ਨੇਗੇਟਿਵ ਸਾੜ ਦਿੱਤੇ ਅਤੇ ਆਪਣੀ ਫਿਲਮ ਕੰਪਨੀ
ਯੂਨਾਈਟਿਡ ਪਲੇਅਰਸ ਨੂੰ ਵੀ ਬੰਦ ਕਰ ਦਿੱਤਾ। ਆਖਿਰਕਾਰ ਸਹੁਰਿਆਂ ਤੋਂ ਤੰਗ ਆਕੇ ਕਾਰਦਾਰ ਨੇ ਸਾਰਾ ਫਿਲਮੀ ਸਾਜ਼ੋ-ਸਾਮਾਨ
ਵੇਚ ਕੇ ਆਪਣੀ ਨਵੀਂ ਵਿਆਹੁਤਾ ਪਤਨੀ ਨਾਲ ਮੁੰਬਈ ਚੱਲੇ ਗਏ ਸਨ।
ਫਿਲਮ ਦਾ ਉਤਪਾਦਨ ਸ਼ੁਰੂ ਵਿਚ ਬੰਬਈ, ਕਲਕੱਤਾ ਅਤੇ ਮਦਰਾਸ ਤਕ ਸੀਮਤ ਸੀ, ਪਰ ਜਦੋਂ ਟਾਕੀ ਦੀ ਸ਼ੁਰੂਆਤ ਹੋਈ ਤਾਂ ਦੇਸ਼ ਦੇ
ਹੋਰ ਹਿੱਸਿਆਂ ਵਿਚ ਸਥਾਨਕ ਜ਼ੁਬਾਨਾਂ ਦੀਆਂ ਫ਼ਿਲਮਾਂ ਬਣਨ ਲੱਗ ਪਈਆਂ ਸਨ. ਸਾਲ 1927 ਵਿਚ, ਪੰਜਾਬ ਸਰਕਾਰ ਨੇ ਲਾਹੌਰ
ਵਿਚ ਇਕ ਫਿਲਮ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਸੀ।
ਦੁਨੀਆ ਦੀ ਪਹਿਲੀ ਬੋਲਦੀ ਫ਼ਿਲਮ ਜੈਜ ਸਿੰਗਰ; ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ 6 ਅਕਤੂਬਰ, 1927 ਨੂੰ ਪੇਸ਼ ਕੀਤੀ
ਗਈ ਪਰ ਦੁਨੀਆਂ ਦੀ ਪਹਿਲੀ ਟਾਕੀ ਫਿਲਮ ਵਜੋਂ ਲਾਈਟਸ ਆਫ ਨਿਊਯਾਰਕ(1928) ਨੂੰ ਮਾਨਤਾ ਪ੍ਰਾਪਤ ਹੈ। ਇਸ ਤੋਂ
ਬਾਅਦ ਇੰਗਲੈਂਡ ਵਿਚ ਫਿਲਮ ਬਲੈਕਮੇਲ ਦਾ ਨਿਰਮਾਣ ਹੋਇਆ ਸੀ। ਭਾਰਤ ਵਿਚ, ਹਿਮਾਂਸ਼ੂ ਰਾਏ ਦੀ ਫ਼ਿਲਮ ਏ ਥਰੋ ਆਫ਼
ਡਾਈਸ ਦੇ ਕੁਝ ਹਿੱਸਿਆਂ ਨੂੰ ਸਵਾਕ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ।
ਆਲਮ ਆਰਾ ਫਿਲਮ ਦੇ ਰਿਲੀਜ਼ ਹੋਣ ਦੇ ਸਿਰਫ ਇਕ ਮਹੀਨੇ ਬਾਅਦ, ਮਦਨ ਥੀਏਟਰ ਕਲਕੱਤਾ ਦੀ ਬੋਲਦੀ ਪਹਿਲੀ ਫਿਲਮ
ਸ਼ੀਰੀਂ ਫ਼ਰਹਾਦ ਦਾ ਪ੍ਰਦਰਸ਼ਨ ਹੋਇਆ ਸੀ। ਇਹ ਫਿਲਮ ਆਲਮ ਆਰਾ ਤੋਂ ਵੱਧ ਗੁਣਵੱਤਾ ਵਾਲੀ ਸੀ ਅਤੇ ਇਸ ਨੇ ਬਾਕਸ ਆਫਿਸ
ਤੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਫਿਲਮ ਦੇ ਡਾਈਲਾਗ ਆਗਾ ਹਸ਼ਰ ਕਸ਼ਮੀਰੀ ਨੇ ਲਿਖੇ ਸੀ। ਮਸ਼ਹੂਰ ਗਾਇਕਾ ਕੱਜਣ ਅਤੇ
ਅਦਾਕਾਰ ਨਿਸਾਰ ਨੇ ਫਿਲਮ ਦੇ ਮਿੱਠੜੇ ਗਾਣੇ ਗਾਏ ਸਨ।
ਭਾਰਤ ਦੇ ਦੂਜੇ ਹਿੱਸਿਆਂ ਵਿਚ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਜਿਵੇਂ ਬੰਗਲਾ ਦੀ ;ਜੁਮਾਈ ਸ਼ਾਸ਼ਠੀ (1931), ਤਮਿਲ ਦੀ
ਕਾਲੀਦਾਸ (1931), ਤੇਲਗੂ ਵਿਚ ਭਗਤ ਪ੍ਰਹਲਾਦ (1931), ਮਰਾਠੀ ਦੀ ਅਯੋਧਿਆ ਚਾ ਰਾਜਾ (1932), ਗੁਜਰਾਤੀ ਦੀ
ਨਰਸਿਮਹਾ ਮਹਿਤਾ (1932) ਆਦਿ ਬਣਾਈਆਂ ਗਈਆਂ ਸਨ।
ਪੰਜਾਬ ਵੀ ਪਿੱਛੇ ਰਹਿਣ ਵਾਲਾ ਨਹੀਂ ਸੀ, ਲਾਹੌਰ ਵਿਚ ਏ. ਆਰ. ਕਾਰਦਾਰ ਦੇ ਨਿਰਦੇਸ਼ਨਾਂ ਹੇਠ ਪੰਜਾਬ ਦੀ ਪਹਿਲੀ ਫਿਲਮ ਹੀਰ ਰਾਂਝਾ ਬਣਾਈ ਗਈ ਸੀ।
ਹਕੀਮ ਰਾਮ ਪ੍ਰਸਾਦ ਲਾਹੌਰ ਦੇ ਪੰਜ ਸਿਨਮਿਆਂ ਦੇ ਮਾਲਿਕ ਸਨ ਅਤੇ ਉਨ੍ਹਾਂ ਨੂੰ ਬੋਲਦੀ ਫਿਲਮਾਂ ਦੀ ਪੇਸ਼ੇਵਰ ਅਤੇ ਵਿੱਤੀ ਸਮਰੱਥਾ
ਦੀ ਪੂਰੀ ਸਮਝ ਸੀ। ਉਸਨੇ ਆਪਣੀ ਇੱਕ ਫ਼ਿਲਮ ਕੰਪਨੀ ਬਣਾਉਣ ਦਾ ਫੈਸਲਾ ਕੀਤਾ। ਇਸ ਮੰਤਵ ਲਈ ਉਸਨੇ ਲਾਹੌਰ ਦੇ ਪੁਰਾਣੇ
ਫਿਲਮ ਨਿਰਮਾਤਾ ਏ.ਆਰ. ਕਾਰਦਾਰ ਨੂੰ ਬੰਬਈ ਤੋਂ ਲਾਹੌਰ ਬੁਲਾਇਆ ਸੀ। ਦੋਨਾਂ ਨੇ ਮਿਲਕੇ ਪਲੇ ਆਰਟ ਫੋਟੋਟੋਨ ਕੰਪਨੀ
ਸਥਾਪਿਤ ਕੀਤੀ ਅਤੇ ਲਾਹੌਰ ਦੇ ਰਿਜੈਂਟ ਸਿਨੇਮਾ ਦੇ ਪਿੱਛੇ ਪਲੇ ਆਰਟ ਫੋਟੋਟੋਨ ਸਟੂਡੀਓ ਬਣਾਇਆ। ਇਸ ਸਟੂਡੀਓ ਵਿਚ ਪੰਜਾਬ
ਦੀ ਪਹਿਲੀ ਬੋਲਦੀ ਫਿਲਮ ਹੀਰ-ਰਾਂਝਾ(1932) ਬਣਾਈ, ਜਿਹੜੀ ਕਿ ਲਾਹੌਰ ਦੇ ਕੈਪੀਟਲ ਅਤੇ ਅਜ਼ੀਜ਼ ਸਿਨੇਮਾ ਹਾਲ ਵਿਚ 9
ਸਤੰਬਰ, 1932 ਨੂੰ ਪਰਦਾਪੇਸ਼ ਕੀਤੀ ਗਈ ਹੈ। ਇਹ ਫਿਲਮ ਹਿੰਦੁਸਤਾਨੀ ਜ਼ੁਬਾਨ ਵਿੱਚ ਬਣਾਈ ਗਈ ਸੀ, ਜਦੋਂ ਕਿ ਦਰਸ਼ਕ ਇਸ
ਨੂੰ ਖਾਲਿਸ ਪੰਜਾਬੀ ਭਾਸ਼ਾ ਵਿੱਚ ਦੇਖਣਾ ਚਾਹੁੰਦੇ ਸਨ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ਤੇ ਕਾਮਯਾਬ ਨਾ ਹੋ ਸਕੀ ਪਰੰਤੂ
ਅਬਦੁਲ ਰਸ਼ੀਦ ਕਾਰਦਾਰ ਦੀ ਡਾਇਰੈਕਟਰ ਵਜੋਂ ਬਹੁਤ ਸ਼ਲਾਘਾ ਹੋਈ ਸੀ। ਕਾਰਦਾਰ ਦੀ ਸ਼ੋਹਰਤ ਉਨ੍ਹਾਂ ਦੀ ਅਗਲੀ ਮੰਜ਼ਿਲ
ਕਲਕੱਤੇ ਤਕ ਪੁੱਜ ਗਈ। ਉਸਨੇ ਸਿਨੇਮਾ ਦੇ ਵਿਸ਼ਾਲ ਕੈਨਵਸ ਤੇ ਕੰਮ ਕਰਨ ਲਈ ਕਲਕੱਤੇ ਅਤੇ ਮੁੰਬਈ ਨੂੰ ਆਪਣੀ ਕਰਮ-ਭੂਮੀ /
ਕਾਰਜ ਸਥਾਨ ਬਣਾ ਲਿਆ ਸੀ।
ਫ਼ਿਲਮ ਦੀ ਸ਼ੂਟਿੰਗ ਦੌਰਾਨ ਰਫੀਕ ਗ਼ਜ਼ਨਬੀ ਅਤੇ ਅਨਵਰੀ ਬਾਈ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ ਸੀ ਅਤੇ ਫਿਲਮ ਦੇ
ਰੀਲੀਜ਼ ਹੋਂਦਿਆ ਸਾਰ ਦੋਨਾਂ ਨੇ ਨਿਕਾਹ ਕਰ ਲਿਆ। ਵਿਆਹ ਤੋਂ ਬਾਅਦ ਬਿਹਤਰ ਕਰੀਅਰ ਦੀ ਤਲਾਸ਼ ਵਿਚ ਉਹ ਦੋਵੇਂ ਬੰਬਈ
ਚਲੇ ਗਏ ਸਨ।
ਫਿਲਮਮੇਕਰ ਆਰ.ਐਲ. ਸ਼ੋਰੀ ਫੋਟੋਗ੍ਰਾਫੀ ਦੀ ਸਿਖਲਾਈ ਲਈ ਅਮਰੀਕਾ ਗਿਆ ਅਤੇ ਵਾਪਸ ਪਰਤ ਕੇ ਸਨ 1924 ਵਿਚ ਉਸ ਨੇ
ਇਕ ਫਿਲਮ ਕੰਪਨੀ ;ਕਮਲਾ ਮੂਵੀਟੋਨ ਦੀ ਸਥਾਪਨਾ ਕੀਤੀ। ਮੂਕ ਫਿਲਮਾਂ ਦੇ ਯੁੱਗ ਵਿੱਚ ਉਨ੍ਹਾਂ ਨੇ ਜਿਆਦਾਤਰ ਬ੍ਰਿਟਿਸ਼ ਸਰਕਾਰ
ਦੁਆਰਾ ਸਪਾਂਸਰ ਫ਼ਿਲਮਾਂ ਬਣਾਈਆਂ ਸਨ। ਆਵਾਜ਼ ਦੇ ਆਉਣ ਨਾਲ, ਸ਼ੋਰੀ ਨੇ ਬੋਲਦਿਆਂ ਫੀਚਰ ਫਿਲਮਾਂ ਦੇ ਨਿਰਮਾਣ ਵੱਲ
ਧਿਆਨ ਦਿੱਤਾ। ਉਨ੍ਹਾਂ ਨੇ ਹਿੰਦੂ ਮਿਥਿਹਾਸ ਤੇ ਆਧਾਰਿਤ ਆਪਣੀ ਪਹਿਲੀ ਟਾਕੀ ਫਿਲਮ ;ਰਾਧੇ ਸ਼ਿਆਮ(1932) ਬਣਾਈ ਸੀ।
ਬਾਅਦ ਵਿੱਚ, ਕਮਲਾ ਮੂਵੀਟੋੋਨ ਨੇ ਕਈ ਪੰਜਾਬੀ ਬਲਾਕਬੱਸਟਰ ਫਿਲਮਾਂ ਜਿਵੇਂ ਦੁੱਲਾ ਭੱਟੀ (1940) ਅਤੇ ਮੰਗਤੀ (1942) ਪੇਸ਼
ਕੀਤੀਆਂ ਸਨ।
(1933) ਫਿਲਮ ਨੂੰ ਹਿਮਾਂਸ਼ੂ ਰਾਏ ਇੰਡੋ- ਇੰਟਰਨੈਸ਼ਨਲ ਟਾਕੀਜ਼, ਲਾਹੌਰ ਨੇ ਇੰਡਿਅਨ ਐਂਡ ਬ੍ਰਿਟਿਸ਼ ਪ੍ਰੋਡਕਸ਼ਨਜ਼
ਲਿਮਟਿਡ, ਲੰਡਨ ਦੇ ਸਹਿਯੋਗ ਨਾਲ ਬਣਾਇਆ ਸੀ। ਇਸ ਫਿਲਮ ਦਾ ਪ੍ਰੀਮੀਅਰ 15 ਮਈ, 1933 ਨੂੰ ਲੰਡਨ ਵਿਚ ਕੀਤਾ ਗਿਆ
ਸੀ, ਜਦਕਿ ਫਿਲਮ ਦਾ ਹਿੰਦੀ ਵਰਜਨ ਭਾਰਤ ਵਿਚ ਸਾਲ 1934 ਨੂੰ ਜਾਰੀ ਕੀਤਾ ਗਿਆ ਸੀ। ਇਕ ਪਹਿਰਾਵਾ ਪ੍ਰਧਾਨ ਡਰਾਮਾ ਹੋਣ
ਦੇ ਬਾਵਜੂਦ, ਫਿਲਮ ਵਿਚ ਅਜਿਹੇ ਸਮਕਾਲੀ ਮੁੱਦੇ ਜਿਵੇਂ ਸਮਾਜ ਦੇ ਕਮਜ਼ੋਰ ਵਰਗਾਂ ਦੇ ਵਿਕਾਸ ਲਈ ਸਿੱਖਿਆ, ਸਿਹਤ ਅਤੇ
ਵਾਤਾਵਰਣ ਦੀ ਸੁਰੱਖਿਆ ਆਦਿ ਨੂੰ ਉਜਾਗਰ ਕੀਤਾ ਗਿਆ ਸੀ।
ਲਾਹੌਰ ਫਿਲਮ ਉਦਯੋਗ ਦੇ ਥੰਮ੍ਹ ਹਕੀਮ ਰਾਮ ਪ੍ਰਸਾਦ ਨੇ ਮਿਥਿਹਾਸਿਕ ਫਿਲਮ ਰਾਜਾ ਗੋਪੀਚੰਦ (1933) ਦਾ ਨਿਰਮਾਣ ਪਲੇ-
ਆਰਟ ਫੋਟੋਫੋਨ ਕਾਰਪੋਰੇਸ਼ਨ, ਲਾਹੌਰ ਦੇ ਬੈਨਰ ਤਲੇ ਕੀਤਾ ਸੀ। ਇਸ ਫਿਲਮ ਦਾ ਨਿਰਦੇਸ਼ਨ ਬੀ.ਐਮ. ਸ਼ੁਕਲਾ ਨੇ ਕੀਤਾ ਅਤੇ
ਇਸਦੇ ਮਿੱਠੇ ਗੀਤਾਂ ਨੂੰ ਸੰਗੀਤ ਨਾਲ ਹਰੀਸ਼ ਚੰਦਰ ਬਾਲੀ ਨੇ ਸਜਾਇਆ ਸੀ।
ਹਾਲਾਂ ਕਿ ਫਿਲਮ ਕਰਮਾ ਨੂੰ ਕੌਮਾਂਤਰੀ ਪੱਧਰ ਤੇ ਸਫਲਤਾ ਹਾਸਿਲ ਹੋਈ ਸੀ, ਪਰੰਤੂ ਫਿਲਮ ਦੇ ਸੰਵਾਦ ਅੰਗਰੇਜ਼ੀ ਵਿੱਚ ਹੋਣ
ਕਾਰਨ, ਆਮ ਦਰਸ਼ਕ ਇਸ ਫਿਲਮ ਤੋਂ ਦੂਰ ਹੀ ਰਹੇ ਅਤੇ ਇੱਕ ਵੱਡੇ ਬਜਟ ਦੀ ਇਹ ਫਿਲਮ ਭਾਰਤ ਵਿੱਚ ਬੁਰੀ ਤਰ੍ਹਾਂ ਪਿਟ ਗਈ
ਸੀ। ਇਸ ਫ਼ਿਲਮ ਦੀ ਅਸਫ਼ਲਤਾ ਨੇ ਲਾਹੌਰ ਦੇ ਫਿਲਮ ਨਿਰਮਾਤਾਵਾਂ ਦੇ ਹੌਸਲੇ ਢਿੱਲੇ ਪਾ ਦਿਤੇ ਸਨ।
1929 ਵਿਚ ਲਾਹੌਰ ਦੇ ਤਿੰਨ ਫਿਲਮਾਂ ਵਿਚ ਰੋਸ਼ਨ ਲਾਲ ਸ਼ੋਰੀ ਏ. ਆਰ. ਕਰਦਰ ਅਤੇ ਲੁਈਸ ਹੇਰਾਲਡ ਨੇ ਮਿਲ ਕੇ ਇੱਕ
ਫਿਲਮ ਨਿਰਮਾਣ ਕੰਪਨੀ ਥ੍ਰੈੱਡ ਯੂਨਾਈਟਿਡ ਪਲੇਅਰਸ; ਬਣਈ। ਉਸ ਨੇ ਅਗੇ ਪ੍ਰ੍ਰੀਮੀ ਦੇ ਬੈਨਰ ਹੇਠ ਇਕ ਫਿਲਮ;ਅਨਲੁਕੀ
ਲੁਵਰ; ਦਾ ਨਿਰਮਾਣ ਸ਼ੁਰੂ ਕੀਤਾ, ਪਰ ਜਲਦੀ ਹੀ ਕੰਪਨੀ ਬੁਰੀ ਤਰ੍ਹਾਂ ਵਿੱਤੀ ਸੰਕਟ ਵਿਚ ਫਸ ਗਈ. ਕੋਈ ਵੀ ਸਾਥੀ ਇਸ ਸਮੱਸਿਆ ਵਿਚੋਂ ਨਹੀਂ ਨਿਕਲਿਆ. ਆਖਿਰਕਾਰ ਫਿਲਮ ਨੂੰ ਅਧੂਰਾ ਛੱਡਣਾ ਪਿਆ. ਨਿਰਾਸ਼ ਕਰਦਰ ਨੇ ਫਿਲਮ ਕੰਪਨੀ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਉਸਨੇ ਆਪਣੇ ਨਵੇਂ ਪ੍ਰੋਡਕਸ਼ਨ ਹਾਊਸ ;ਯੂਨਾਈਟਿਡ ਪਲੇਅਰਸ ਦੀ ਉਸਾਰੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਸੈਨ ਦੇ ਦਾ ਉਤਪਾਦਨ ਸ਼ੁਰੂ ਕਰ ਦਿੱਤਾ
ਫਿਲਮ ਦੀ ;ਫੇਅਰ ਆਫ ਟੂਡੇ; ਫਿਲਮ ਦੀ ਅਸਫ਼ਲਤਾ ਨੇ ਸੜਕਾਂ ਅਤੇ ਇਸਮਾਈਲ ਨੂੰ ਸੜਕ ਉੱਤੇ ਲਿਆਇਆ । 1928 ਵਿਚ
ਨਿਰਾਸ਼ਾ ਉਹ ਭੰਗ ਪਰਿਵਾਰ ਨੂੰ ਸਾਮਾਨ ਦੇ ਸੰਕਟ ਨੂੰ, ਹੋਰ ਜਾਇਦਾਦ ਆਦਿ ਸਟੂਡੀਓ ਅਤੇ ਫਿਲਮ ਕੰਪਨੀ ਪਲੇ-ਕਲਾ Fototon
(ਸੰਯੁਕਤ ਖਿਡਾਰੀ ਕਾਰਪੋਰੇਸ਼ਨ) ਰਾਵੀ ਰੋਡ ਹੈ, ਜੋ ਕਿ ਉਦਯੋਗ ਦੇ ਮਹੱਤਵਪੂਰਨ ਹੈ ਤੇ ਸੈੱਟ ਵੇਚਣ ਲਾਹੌਰ ਵਿਚ ਸਾਬਤ ਕੀਤਾ
ਗਿਆ ਸੀ. ਸਟੂਡੀਓ ਵਿਚ ਕੰਮ ਕਰਨ ਵਾਲੇ ਅਦਾਕਾਰਾਂ ਵਿਚ ਹੀਰਾ ਲਾਲ, ਗੁਲ ਹਮਿਦ, ਨਜ਼ੀਰ, ਕੌਸ਼ਲ ਦੇਵੀ, ਗੁਲਜ਼ਾਰ,
ਮੁਮਤਾਜ ਅਤੇ ਅਹਿਮਦ ਡੀਨ ਸ਼ਾਮਲ ਸਨ. ਰਾਵੀ ਰੋਡ 'ਤੇ ਸਥਿਤ ਸਟੂਡੀਓ ਵਿਚ ਧੁੰਦਲੇ-ਰੋਸ਼ਨੀ ਕਾਰਨ, ਫਿਲਮ ਨੂੰ ਦਿਨ ਦੀ
ਰੌਸ਼ਨੀ ਵਿਚ ਗੋਲੀ ਮਾਰਨੀ ਪਈ. ਪਰ ਸਟੂਡੀਓ ਦੇ ਪਿਛੋਕੜ ਵਿੱਚ ਰਾਵੀ ਦਰਿਆ ਦੇ ਹਰੇ-ਭਰੇ ਜੰਗਲ ਦੇ ਸ਼ਾਨਦਾਰ ਸੀ ਅਤੇ
ਫਿਲਮ ਨੂੰ ਪਹਿਨਾਉਣ ਦਾ ਅਹਿਸਾਸ ਪਾ, ਜਦ ਮੁਗਲ ਸਮਰਾਟ Jahangir ਅਤੇ melodrama ਸ਼ੂਟਿੰਗ ਨੂਰ ਜਹਾਨ ਦੇ ਲਈ
ਉਸ ਦੀ ਪਤਨੀ ਨੂੰ ਵੀ ਕਬਰ ਦੇ ਕਾਰਵਾਈ-ਪੈਕ ਸ਼ਾਨਦਾਰ ਸਥਿਤੀ।
ਅਬਦੁਰ ਰਸ਼ੀਦ ਕਾਰਦਾਰ ਉਰਫ ਉਕਾਬ ਦੇ ਇੱਕ ਕਾਰਵਾਈ ਦਲੇਰਾਨਾ ਚੁੱਪ ਫਿਲਮ ਡਾਕੂ ਪੈਦਾ
Fototon ਇਸ ਦੇ ਬੈਨਰ ਪਲੇ-ਕਲਾ ਦੇ ਤਹਿਤ ਪਹਿਲੇ "ਕਾਰੋਬਾਰ ਦਿਸ਼ਾ ਸੀ. ਵਧੀਕ ਤਰਖਾਣ ਨੇ ਹੈਰੋਇਨ ਗੁਲਜਾਰ ਬੇਗਮ ਦੇ
ਸਾਹਮਣੇ ਨਰ ਅਤੇ ਮਾਧਿਅਮ ਦੇ ਨਾਇਕਾਂ ਦੀ ਭੂਮਿਕਾ ਵੀ ਨਿਭਾਈ. ਸਹਾਇਕ ਭੂਮਿਕਾਵਾਂ ਵਿੱਚ ਅਮਰੀਕਨ ਅਦਾਕਾਰਾ ਇਰਿਸ
ਕਰੋਫੋਰਡ, ਐਮ. ਇਸਮਾਈਲ, ਗੁਲਾਮ ਕਾਦਿਰ, ਐਸ. ਸ਼ਾਮਲ ਹਨ. F. ਸ਼ਾਅ ਅਤੇ ਜੀ.ਆਰ. ਯੂਹੰਨਾ ਵੀ ਸਕਰੀਨ ਤੇ ਪ੍ਰਗਟ
ਹੋਇਆ ਫਿਲਮ 12 ਜੁਲਾਈ 1930 ਨੂੰ ਲਾਹੌਰ ਦੇ ਦੀਪਕ ਸਿਨੇਮਾ ਵਿਚ ਰਿਲੀਜ਼ ਹੋਈ ਸੀ. ਪਹਿਲੇ ਹਫ਼ਤੇ ;ਚ, ਫਿਲਮ ਦਾ ਔਸਤ
ਕਾਰੋਬਾਰ ਕਰੀਬ 50 ਰੁਪਏ ਸੀ ਅਤੇ ਬਾਕਸ ਆਫਿਸ ਬੰਦ ਹੋ ਗਿਆ ਸੀ. ਫਿਰ ਕਰਦਰੇ ਸਾਹਿਬ ਨੇ ਕਿਸੇ ਵੀ ਹੋਰ ਫ਼ਿਲਮ ਵਿਚ ਕੰਮ ਨਾ ਕਰਨ ਦੀ ਸਹੁੰ ਖਾਧੀ. ਪਰ ਇਸ ਫਿਲਮ ਦੇ ਉਤਪਾਦਨ ਉਤਪਾਦਨ ਦੇ ਨਾਲ, ਪੰਜਾਬੀ ਫਿਲਮ ਉਦਯੋਗ ਨੇ ਲਾਹੌਰ ਦੇ
ਭਾਟੀ ਗੇਟ ਇਲਾਕੇ ਵਿੱਚ ਆਪਣਾ ਪਹਿਲਾ ਕਦਮ ਚੁੱਕਿਆ ਹੈ।
ਪਲੇਅ-ਆਟ ਫੋਟੋਟੋਨ ਦੀ ਅਗਲੀ ਪੇਸ਼ਕਾਰੀ ਕਰਦਰ ਦੁਆਰਾ ਨਿਰਦੇਸ਼ਤ ਐਕਸ਼ਨ ਡਰਾਮਾ ਡਰਾਮਾ ਫਿਲਮ ਸਰਫੋਰਸ਼ ਉਰਫ਼
;ਬਹਾਦੁਰ ਦਿਲ ਸੀ। ਗੁਲ ਹਮੀਦ ਨੇ ਮੁੱਖ ਭੂਮਿਕਾ ਨਿਭਾਈ, ਜਦਕਿ ਰਫੀਕ ਗਦਨਵੀ ਨੂੰ ਇਕ ਅਭਿਨੇਤਾ ਦੇ ਰੂਪ ਵਿਚ ਫਿਲਮ
ਵਿਚ ਇਕ ਬ੍ਰੇਕ ਮਿਲੀ। ਬਾਅਦ ਵਿਚ, ਗਜ਼ਨਵੀ ਇੱਕ ਮਸ਼ਹੂਰ ਸੰਗੀਤ ਨਿਰਦੇਸ਼ਕ ਦੇ ਤੌਰ ਤੇ ਉਭਰਿਆ. ਹੋਰ ਕਲਾਕਾਰਾਂ ਵਿਚ
ਗੁਲਾਮ ਕਾਦਰ, ਮਿਸ ਗੁਲਜ਼ਾਰ ਅਤੇ ਮੁਮਤਾਜ਼ ਸ਼ਾਮਲ ਸਨ। ਇਸ ਫ਼ਿਲਮ ਨੂੰ ਬਣਾਉਣ ਲਈ ਸੱਤ ਮਹੀਨੇ ਲੱਗ ਗਏ । ਜਦੋਂ ਇਹ
ਫਿਲਮ ਭਾਟੀ ਗੇਟ;ਤੇ ਸਥਿਤ ਦੀਪਕ ਸਿਨੇਮਾ; ਚ ਛਾਪੀ ਗਈ ਸੀ, ਤਾਂ ਇਸ ਫਿਲਮ ਨੂੰ ਉਸ ਸਮੇਂ ਦੇ ਸਫਲ ਫਿਲਮਾਂ ਵਿੱਚ ਸ਼ਾਮਲ
ਕੀਤਾ ਗਿਆ ਸੀ, ਜਿਸ ਤੇ 1200 ਰੁਪਏ ਦਾ ਸੰਗ੍ਰਹਿ ਹੋਇਆ ਸੀ।
ਏ.ਆਰ. ਕਰਤਾਰ ਦੁਆਰਾ ਨਿਰਦੇਸ਼ਿਤ ਤੀਜੀ ਫਿਲਮ, ਸਫਦਰ ਜੰਗ (1 9 30) ਇੱਕ ਐਕਸ਼ਨ ਕਾਮੇਟ ਡਰਾਮਾ ਮੂਕ ਫਿਲਮ ਸੀ।
ਇਸ ਫ਼ਿਲਮ ਵਿੱਚ, ਕਰਦਰ ਨੇ ਮੁਮਤਾਜ ਬੇਗਮ ਨੂੰ ਮੁੱਖ ਨਾਇਕਾ ਦੇ ਰੂਪ ਵਿੱਚ ਦੇ ਦਿੱਤੀ। ਇਹ ਅਦਾਕਾਰ ਗੁਲ ਹਾਮਿਦ ਦੁਆਰਾ
ਸੱਤ ਮੂਕ ਫਿਲਮਾਂ ਵਿੱਚੋਂ ਪਹਿਲਾ ਸੀ। ਗੁਲ ਹਾਮਿ ਇਕ ਵਧੀਆ ਸੌਦੇ ਦੇ ਨਾਲ ਇੱਕ ਸਮਾਰਟ ਬ੍ਰਿਟਿਸ਼ ਪੁਲਿਸ ਅਫਸਰ ਸੀ. ਕਰਦ ਨੇ ਆਪਣੀ ਪ੍ਰਭਾਵਸ਼ਾਲੀ ਸ਼ਖਸੀਅਤ ਨੂੰ ਯਕੀਨ ਦਿਵਾਇਆ ਅਤੇ ਉਸ ਨੂੰ ਆਪਣੀ ਫਿਲਮ ਕੰਪਨੀ ਵਿਚ ਇਕ ਨਾਇਕ ਵਜੋਂ ਲਿਆ।
ਹੋਰ ਕਲਾਕਾਰਾਂ ਵਿਚ ਗੁਲਜ਼ਾਰ, ਮੁਮਤਾਜ਼, ਹੀਰਾ ਲਾਲ ਆਦਿ ਸ਼ਾਮਲ ਸਨ. ਇਹ ਫ਼ਿਲਮ ਲਾਹੌਰ ਦੇ ਸ਼ਾਲੀਮਾਰ ਗਾਰਡਨ ਅਤੇ ਹੋਰ ਇਤਿਹਾਸਿਕ ਯਾਦਗਾਰਾਂ ਤੇ ਗੋਲੀ ਚਲਾਈ ਗਈ ਸੀ. ਇਸ ਫ਼ਿਲਮ ਨੂੰ ਕਰਦ ਦੁਆਰਾ ਉਸ ਦੀ ਮਨਪਸੰਦ ਦੀਪਕ ਸਿਨੇਮਾ, ਭਟਿਤ ਗੇਟ, ਲਾਹੌਰ ਵਿਚ ਵੀ ਰਿਲੀਜ ਕੀਤੀ ਗਈ ਸੀ. ਇਸ ਫਿਲਮ ਨੇ ਬਾਕਸ ਆਫਿਸਤੇ ਇਕ ਵਧੀਆ ਕਾਰੋਬਾਰ ਕੀਤਾ।
ਏ.ਆਰ. ਕਰਦਾਰ ਦੁਆਰਾ ਨਿਰਦੇਸਿਤ ਅਗਲੀ ਮੂਕ ਫ਼ਿਲਮ, ;ਫ਼ਾਰੈਬੀ ਸ਼ਾਹਜੜੇ, ਉਰਫ਼ ਸ਼ੇਫਰਡ ਕਿੰਗ, ਲਾਹੌਰ ਦਾ ਭਾਟੀ ਗੇਟ
ਏਰੀਆ, 1931 ਏ.ਆਰ. ਦਰਦ ਨੂੰ ਅਗਲੇ ਚੁੱਪ ਫਿਲਮ ;ਧੋਖੇ 1931 ਵਿਚ ਉਰਫ ਅਯਾਲੀ ਰਾਜਾ ਦੁਆਰਾ ਨਿਰਦੇਸ਼ਤ ਲਾਹੌਰ ਦੇ
ਭੱਟੀ ਗੇਟ ਖੇਤਰ ਵਿੱਚ ਦੀਵਾ ਥੀਏਟਰ ਵਿੱਚ ਰਲਦੇ ਤੇ ਚਲਾ ਗਿਆ. ਇਸ ਕਿਰਿਆਸ਼ੀਲ ਫਿਲਮ ਨੂੰ ਗਦਰੀਯਾ ਸੁਲਤਾਨ ਵੀ ਕਿਹਾ ਜਾਂਦਾ ਸੀ। ਇਹ ਯੂਨਾਈਟਿਡ ਪਲੇਅਰਸ ਕਾਰਪੋਰੇਸ਼ਨ ਦੇ ਬੈਨਰ ਹੇਠ ਤਿਆਰ ਸੱਤ ਫਿਲਮਾਂ ਦੀ ਚੌਥੀ ਫਿਲਮ ਸੀ। ਮੁੱਖ ਰੋਲ ਗੁਲ ਹਮੀਦ ਫਿਲਮ, buzzing, ਐਮ ਇਸਮਾਇਲ ਅਤੇ ਹੀਰਾ ਲਾਲ ਨੇ ਦਿਖਾਇਆ ਗਿਆ ਸੀ, ਜਦਕਿ ਸਹਾਇਕ ਭੂਮਿਕਾ ਹਸਨ ਦੀਨ
ਅਹਿਮਦ ਦੀਨ, ਹੈਦਰ ਸ਼ਾਹ ਅਤੇ ਫਜ਼ਲ ਸ਼ਾਹ ਖੇਡਿਆ ਸੀ।
ਫੇਰਬੀ ਦਾਕੂ ਉਰਫ਼ ;ਮਿਸਟਰ ਸਟ੍ਰੈੱਸੀ ਬਾਡੀਟ ; 1931 ਦੀ ਐਕਸ਼ਨ ਮੂਕ ਫਿਲਮ ਸੀ, ਜਿਸ ਨੂੰ ਏ.ਆਰ. ਨੇ ਲਿਖਿਆ ਸੀ। ਕੈਰੀਅਰ ਦੁਆਰਾ ਨਿਰਦੇਸਿਤ ਅਤੇ ਨਿਰਦੇਸ਼ਤ ਕੀਤਾ ਗਿਆ ਸੀ ਇਹ ;ਯੂਨਾਈਟਿਡ ਪਲੇਅਰਸ ਕਾਰਪੋਰੇਸ਼ਨ ਦੁਆਰਾ ਪੈਦਾ ਸੱਤ ਫਿਲਮਾਂ ਦੀ ਇੱਕ ਲੜੀ ਵਿੱਚ ਆਖਰੀ ਫਿਲਮ ਸੀ. ਗੁਲਜ਼ਾਰ ਅਤੇ ਨਜ਼ੀਰ ਨੇ ਫ਼ਿਲਮ ਵਿਚ ਮੁੱਖ ਪਾਤਰਾਂ ਦੀ ਭੂਮਿਕਾ ਨਿਭਾਈ, ਜਦਕਿ ਐਮ. ਇਸਮਾਈਲ ਨੇ ਖਲਨਾਇਕ ਦੇ ਤੌਰ ਤੇ ਪ੍ਰਸਿੱਧੀ ਹਾਸਿਲ ਕੀਤੀ. ਫ਼ਿਲਮ ਆਉਣ ਤੋਂ ਪਹਿਲਾਂ ਨਾਜ਼ਿਰ ਕੱਪੜੇ ਸਟੋਰ ਕਰਦੇ ਸਨ, ਪਰ ਅਦਾਕਾਰੀ ਦੇ ਸ਼ੌਕ ਨੇ ਉਸਨੂੰ ਪਸ਼ਤਾਨੀ ਕਾਰੋਬਾਰ ਛੱਡਣ ਲਈ ਮਜਬੂਰ ਕਰ ਦਿੱਤਾ ਅਤੇ ਉਹ ਫਿਲਮ ਨਿਰਮਾਤਾ ਦੀ ਫਿਲਮ ਕੰਪਨੀ
ਵਿਚ ਸ਼ਾਮਲ ਹੋ ਗਏ. ਨਜ਼ੀਰ ਨੇ ਫੇਰਬੀ ਡਕੈਤੋ ਬਾਅਦ ਫਿਲਮ ਖੂਨੀ ਕਟਾਰ (1 9 31) ਵਿਚ ਵੀ ਕੰਮ ਕੀਤਾ ਸੀ. ਫਿਲਮ ਦੇ ਹੋਰ
ਕਲਾਕਾਰ ਫਰੈਬਾਇ ਡਕੂ ਵਿਚ ਗੁਲ ਹਮਿਦ, ਐਮ. ਇਸਮਾਈਲ, ਹੀਰਾ ਲਾਲ, ਗੁਲਾਮ ਕਾਦਿਰ ਸ਼ਾਮਲ ਹਨ. ਪਰ ਕਰਾਰ ਫਿਲਮ ਨੂੰ
ਜਾਰੀ ਕਰਨ ਵਿੱਚ ਅਸਮਰਥ ਸੀ।। ਸੱਤ ਚੁੱਪ ਦਰਦ ਦੁਆਰਾ ਕੀਤੀ ਹੈ, ਜੋ ਕਿ ਕਸ਼ਮੀਰ ਫਿਲਮ ਦੇ ਸਿਰਫ ਫਿਲਮ ਸੀ ਨੰਦਾ ਨੇ ਇਸ ਨੂੰ ਅਗਵਾਈ ਦਿੱਤੀ ਸੀ. ਨੰਦਾ ਨੂੰ ਜਰਮਨੀ ਦੀ ਫਿਲਮ ਦੀ ਦਿਸ਼ਾ ਅਤੇ ਸਿਨੇਮੈਟੋਗ੍ਰਾਫੀ ਵਿਚ
ਸਿਖਲਾਈ ਦਿੱਤੀ ਗਈ ਸੀ. ਇਸ ਫ਼ਿਲਮ ਵਿਚ ਹੈਰੋਇਨ ਦੀ ਭੂਮਿਕਾ ਲਈ, ਕਲਕੱਤਾ ਦੇ ਰੁਕਾਇਆ ਖਾਤੂਨ ਵਿਸ਼ੇਸ਼ ਤੌਰ 'ਤੇ ਪ੍ਰਤੀ
ਮਹੀਨਾ 400 ਰੁਪਏ ਦੀ ਤਨਖਾਹ ਲਈ ਠੇਕਾ ਦਿੱਤਾ ਗਿਆ ਸੀ. ਐਂਗਲੋ-ਭਾਰਤੀ ਮਾਪਿਆਂ ਦੀ ਇਕ ਬਹੁਤ ਹੀ ਸੁੰਦਰ ਲੜਕੀ
ਰਾਕੇਯਾ ਨੇ ਕਲਕੱਤੇ ਤੋਂ ਕੈਂਬਰਿਜ ਦੀ ਪੜ੍ਹਾਈ ਕੀਤੀ ਅਤੇ ਫਿਲ ;ਬੇਬੀ ਬ੍ਰਿਜ ਬ੍ਰਾਇਡ; ਵਿਚ ਕੰਮ ਕੀਤਾ. ਰੂਕਾਯਯਾ ਗਾਇਕ ਅਤੇ
ਨਾਚ ਗਾਣੇ ਵਿਚ ਨਿਪੁੰਨ ਸੀ. ਗੁਲ ਹਮੀਦ ਨੇ ਹੀਰੋ ਦੀ ਭੂਮਿਕਾ ਨਿਭਾਈ ਹੋਰ ਕਲਾਕਾਰ ਲਾਲਾ ਯਾਕੂਬ, ਗੁਲਜ਼ਾਰ, ਹੀਰਾ ਲਾਲ,
ਫਜ਼ਲ ਸ਼ਾਹ, ਅਹਿਮਦ ਦੀਨ ਵੀ ਸ਼ਾਮਲ, ਹਸਨ ਰਵਾਨਾ, ਐਮ ਜ਼ਹੂਰ ਐਮ ਇਸਮਾਇਲ. ਜ਼ਿਆਦਾਤਰ ਫ਼ਿਲਮ ਰਾਵੀ ਨਦੀ ਨਦੀ ;ਤੇ ਗੋਲੀਬਾਰੀ ਹੋਈ ਸੀ. ਘੋੜੇ ਦੀ ਦੌੜ ਦਾਇਰ ਕਰਨ ਸਮੇਂ ਅਭਿਨੇਤਾ ਗੁਲ ਹਮੀਦ ਜ਼ਖਮੀ ਹੋ ਗਏ ਸਨ. ਫਿਲਮ ਦੀ ਸਾਜ਼ਿਸ਼ 'ਸਨ ਆਫ
ਸ਼ੇਖ ਤੇ ਆਧਾਰਿਤ ਸੀ ਅਤੇ ਇਹ ??
-
ਭੀਮ ਰਾਜ ਗਰਗ, ਲੇਖਕ
gbraj1950@gmail.com
9876545157
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.